ਦਸ਼ਮੇਸ਼ ਬਾਣੀ ਤਰਕ ਮੋਚਨ ।

ੴਸਤਿ ਗੁਰ ਪ੍ਰਸਾਦਿ॥
ਵਾਹਿਗੁਰੂ ਜੀ ਕੀ ਫਤਹਿ॥
ਦਸਮੇਸ਼-ਬਾਣੀ ਤਰਕ ਮੋਚਨ
(ਦਸਮ ਗ੍ਰੰਥ ਸਬੰਧੀ ਸ਼ੰਕਿਆਂ ਦੇ ਵਿਸਤਾਰਤ ਉੱਤਰ)
{੧੩ ਅਪਰੈਲ ੨੦੦੯}
 ਸਵੈਯਾ॥
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ।
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨ ਮਾਨਯੋ।
ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ।
ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈਂ ਨ ਕਹਯੋ ਸਬ ਤੋਹਿ ਬਖਾਨਯੋ।

                       ਦੋਹਰਾ॥ਸਗਲ ਦੁਆਰ ਕੋ ਛਾਡਿਕੈ ਗਹਿਓ ਤੁਹਾਰੋ ਦੁਆਰ।
                            ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।
(ਗੁਰੂ ਗੋਬਿੰਦ ਸਿੰਘ ਜੀ)


ਚੌਪਈ॥
     ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ਅਮਰ ਦਾਸ ਅੰਗਦ ਪਹਿਚਾਨਾ॥
   ਅਮਰ ਦਾਸ ਰਾਮਦਾਸ ਕਹਾਯੋ॥ਸਾਧਨ ਲਖਾ ਮੂੜ੍ਹ ਨਹਿ ਪਾਯੋ॥੯
 ਭਿੰਨ ਭਿੰਨ ਸਬ ਹੂੰ ਕਰਿ ਜਾਨਾ॥ਏਕ ਰੂਪ ਕਿਨਹੂੰ ਪਹਿਚਾਨਾ॥
  ਜਿਨ ਜਾਨਾ ਤਿਨ ਹੀ ਸਿਧਿ ਪਾਈ॥ਬਿਨੁ ਸਮਝੇ ਸਿਧਿ ਹਾਥਿ ਨ ਆਈ॥੧੦
    ਰਾਮਦਾਸ ਹਰਿ ਸੋ ਮਿਲਿ ਗਏ॥ਗੁਰਤਾ ਦੇਤ ਅਰਜੁਨਹਿ ਭਏ॥ 
    ਜਬ ਅਰਜੁਨ ਪ੍ਰਭ ਲੋਕਿ ਸਿਧਾਏ॥ਹਰਿ ਗੋਬਿੰਦ ਤਿਹਠਾਂ ਠਹਿਰਾਏ॥੧੧
 ਹਰਿ ਗੋਬਿੰਦ ਪ੍ਰਭ ਲੋਕਿ ਸਿਧਾਰੇ॥ਹਰੀ ਰਾਇ ਤਿਹਠਾਂ ਬੈਠਾਰੇ॥
  ਹਰੀ ਕ੍ਰਿਸਨਿ ਤਿਨ ਕੇ ਸੁਤ ਵਏ॥ਤਿਨ ਤੇ ਤੇਗ ਬਹਾਦੁਰ ਭਏ॥੧੨
   ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ਸੀਸੁ ਦੀਯਾ ਪਰੁ ਸੀ ਨ ਉਚਰੀ॥੧੩
 ਧਰਮ ਹੇਤਿ ਸਾਕਾ ਜਿਨਿ ਕੀਆ॥ਸੀਸੁ ਦੀਆ ਪਰੁ ਸਿਰਰੁ ਨ ਦੀਆ॥
  ਨਾਟਕ ਚੇਟਕ ਕੀਏ ਕੁਕਾਜਾ॥ਪ੍ਰਭ ਲੋਗਨ ਕਹ ਆਵਤ ਲਾਜਾ॥੧੪
                                        
                                     ਦੋਹਰਾ॥
ਠੀਕਰ ਫੋਰਿ ਦਿਲੀਸ ਸਿਰਿ ਪ੍ਰਭਪੁਰਿ ਕੀਯਾ ਪਯਾਨ॥ਤੇਗਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥੧੫
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ॥ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥੧੬(ਬ.ਨਾ.) ਇਸ ਲਿਖਤ ਵਿਚਲੀ ਸਿੱਖਿਆ ਗੁਰੂ ਜੀ ਦੀ ਹੈ ਅਤੇ ਸਾਡੀਆਂ ਤਰੁੱਟੀਆਂ ਲਈ ਅਸੀਂ ਗੁਰੂ ਪੰਥ ਤੋਂ ਖਿਮਾਂ ਦੇ ਜਾਚਕ ਹਾਂ।ਇਸ ਪੰਫਲੈਟ ਨੂੰ ਆਪ ਪੜ੍ਹੋ ਤੇ ਇਸ ਬਾਰੇ ਪ੍ਰਚਾਰ ਕਰੋ।ਕਿਸੇ ਵੀਚਾਰ ਲਈ ਸਦਾ ਤਤਪਰ ਗੁਰੂ ਪੰਥ ਦੇ ਦਾਸ: 
ਜਸਵਿੰਦਰ ਸਿੰਘ ਗਿੱਲ,              ਸਤਵਿੰਦਰਪਾਲ ਸਿੰਘ ਜੰਗੀ,                  ਅਮਰਜੀਤ ਸਿੰਘ ਖੋਸਾ
੬੦੪-੩੭੪-੬੦੫੩,                   ੭੭੮-੮੪੦-੨੩੯੩                          ੭੭੮-੮੪੬-੭੪੪੬  
ਮaਸਕeeਨਜ@ਿਲਵਿe.ਚੋਮ                                          ਓਮaਲਿ:-aਕਹੋਸa@ਦਚਚਨeਟ.ਚੋਮ
                     

੧.ਗੁਰੂ-ਗ੍ਰੰਥ ਤੇ ਗੁਰੂ-ਪੰਥ:_
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਸਮੇਂ (੧੭੦੮ ਈ:) ਸ੍ਰੀ ਗੁਰੂ-ਗ੍ਰੰਥ ਸਾਹਿਬ ਜੀ ਨੂੰ ਗੁਰਤਾ ਬਖਸ਼ ਕੇ ਇਸ ਦੀ ਤਾਬਿਆ ਗੁਰੂ-ਪੰਥ ਨੂੰ ਕੀਤਾ।ਗੁਰੂ-ਪੰਥ ਦੀ ਪ੍ਰੀਭਾਸ਼ਾ ਸਿੱਖ ਰਹਿਤ ਮਰਿਯਾਦਾ ਵਿੱਚ ਇਸ ਤਰ੍ਹਾਂ ਹੈ ਕਿ "ਤਿਆਰ-ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ 'ਗੁਰੂ ਪੰਥ' ਆਖਦੇ ਹਨ।ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ"।'ਗੁਰੂ ਗ੍ਰੰਥ' ਤੇ 'ਗੁਰੂ ਪੰਥ' ਦੇ ਹੁਕਮ (ਸਿੱਖ ਰਹਿਤ ਮਰਿਯਾਦਾ) ਨੂੰ ਹਰ ਸੂਝਵਾਨ ਸਿੱਖ ਮੰਨਦਾ ਹੈ।ਪਰ 'ਰਾਜੇ ਦੇ ਘਰ ਮੋਤੀਆਂ ਦਾ ਕਾਲ' ਦੀ ਕਹਾਵਤ ਵਾਂਗ ਇਹ ਹਾਲਤ ਸਾਰੀ ਸਿੱਖ ਕੌਮ ਦੀ ਤਾਂ ਨਹੀਂ, ਲੇਕਿਨ ਕੁੱਝ ਕੁ ਅਗਿਆਨੀ ਸਿੱਖਾਂ ਦੀ ਬਦ ਕਿਸਮਤੀ ਜ਼ਰੂਰ ਸਮਝੋ ਕਿ 'ਗੁਰੂ-ਗ੍ਰੰਥ' ਤੇ 'ਗੁਰੂ-ਪੰਥ' ਮੌਜੂਦ ਹੋਣ ਦੇ ਬਾਵਜੂਦ ਭੀ ਸ਼ੰਕੇ ਬਣੇ ਰਹਿੰਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ, ਗੁਰਮਤਿ ਦ੍ਰਿਸ਼ਟੀਕੋਨ ਅਤੇ ਸਾਰੀ ਦੁਨੀਆਂ ਦੀਆਂ ਸਿੱਖ ਜਥੇਬੰਦੀਆਂ ਅਤੇ ਸਭ ਸੰਪਰਦਾਵਾਂ, ਇੱਥੋਂ ਤੱਕ ਕਿ ਹਰ ਇਕ ਵਿਦਵਾਨ ਸਿੱਖ ਨੂੰ ਨਾਲ ਲੈਕੇ ਪੂਰੇ ੧੩ ਸਾਲਾਂ ਦੀ ਸੋਚ ਵਿਚਾਰ ਤੋਂ ਬਾਅਦ (੧੯੪੫ ਈ:) ਸਿੱਖ ਰਹਿਤ ਮਰਿਯਾਦਾ ਬਣਾਈ ਅਤੇ ਲਾਗੂ ਕੀਤੀ ਗਈ ਸੀ।ਉਸ ਉਪਰ ਚੱਲਣਾ ਅਤੇ ਪਹਿਰਾ ਦੇਣਾ ਹਰ ਇਕ ਸਿੱਖ ਦਾ ਫਰਜ਼ ਹੈ। ਉਹ ਕਿਹੜਾ ਮਸਲਾ ਹੈ, ਜਿਸਦਾ ਸਿੱਖ ਰਹਿਤ ਮਰਿਯਾਦਾ ਵਿਚ ਸਮਾਧਾਨ ਨਹੀਂ ਕੀਤਾ ਗਿਆ? 
ਇਹ ਇਕ ਬੜਾ ਦਰਦਨਾਕ ਪਹਿਲੂ ਹੈ ਕਿ ਸਿੱਖੀ ਦਾ ਧੁਰਾ ਸ਼੍ਰੋ.ਗੁ.ਪ੍ਰ.ਕ. ਨੇ ਨਾਂ ਤਾਂ ਇਸਦੇ ਪ੍ਰਚਾਰ ਪਸਾਰ ਦਾ ਕੋਈ ਉਦਮ ਕੀਤਾ ਤੇ ਨਾਂ ਹੀ ਕਦੇ ਇਸ ਰਹਿਤ ਮਰਿਯਾਦਾ ਵਿਚ ਹੋ ਚੁੱਕੇ ਸਾਰੇ ਸਮਾਧਾਨ ਨੂੰ ਅਪਨਾਉਣ ਦੀ ਵਿਧੀ ਨੂੰ ਅਪਣਾਇਆ, ਸਗੋਂ ਜਦ ਕਦੇ ਵੀ ਕੋਈ ਮਸਲਾ ਸਿੱਖ ਕੌਮ ਦੇ ਸਾਹਮਣੇ ਆਇਆ, ਤਾਂ ਉਹ ਉਸਦੇ ਹੱਲ ਕਰਨ ਲਈ ਨਵੀਂ ਕਮੇਟੀ ਬੈਠਾਉਣ ਦੀ ਗੱਲ ਕਰਦੇ ਹਨ, ਜਿਸਦੀ ਕਿ ਬਿਲਕੁਲ ਹੀ ਕੋਈ ਜ਼ਰੂਰਤ ਨਹੀਂ।ਇਸੇ ਵਜ੍ਹਾ ਕਰਕੇ ਹੀ ਹਰ ਨਵੇਂ ਦਿਨ ਹਰ ਲੱਲੀ ਛੱਲੀ ਕੋਈ ਨ ਕੋਈ ਨਵੀਂ ਅੜਿੱਚਣ ਖੜ੍ਹੀ ਕਰੀ ਰੱਖਦਾ ਹੈ।   
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ, ਦਸਮ ਗ੍ਰੰਥ ਸਾਹਿਬ, ਵਾਰਾਂ ਭਾਈ ਗੁਰਦਾਸ ਜੀ ਅਤੇ ਰਚਨਾਵਲੀ ਭਾਈ ਨੰਦ ਲਾਲ ਜੀ, ਸਿੱਖਾਂ ਦੇ ਪ੍ਰਮਾਣਿਤ ਸਰੋਤ ਹਨ।ਦਸਮ ਗ੍ਰੰਥ ਸਾਹਿਬ ਨੂੰ 'ਗੁਰੂ' ਦਾ ਰੁਤਬਾ ਦੇਣ ਦੀ ਨਾਂ ਤਾਂ ਗੱਲ ਕੋਈ ਕਰਦਾ ਹੈ ਤੇ ਨਾਂ ਹੀ ਦਿੱਤਾ ਜਾ ਸਕਦਾ ਹੈ।ਗੁਰੂ ਖਾਲਸਾ ਪੰਥ ਵੱਲੋਂ ਦਸ਼ਮੇਸ਼ ਬਾਣੀ (ਦਸਮ ਗ੍ਰੰਥ ਸਾਹਿਬ) ਨੂੰ ਪਰਵਾਨਗੀ ਸਿੱਖ ਰਹਿਤ ਮਰਿਯਾਦਾ ਵਿਚ ਹੇਠ ਲਿਖੇ ਸਿਰਲੇਖਾਂ ਵਿਚ ਦੇਖੀ ਜਾ ਸਕਦੀ ਹੈ(੧) 'ਸਿੱਖ ਦੀ ਤਾਰੀਫ਼'(੨) 'ਨਿੱਤ ਨੇਮ ਦੀਆਂ ਬਾਣੀਆਂ'(੩) 'ਅੰਮ੍ਰਿਤ ਸੰਸਕਾਰ'(੪) 'ਗੁਰਬਾਣੀ ਦੀ ਕਥਾ'(੫) 'ਗੁਰਮਤਿ ਦੀ ਰਹਿਣੀ'।ਪਰ ਸ਼ੰਕਾ-ਵਾਦੀ ਲਾਣੇ ਦੇ ਇਤਰਾਜ਼ ਸਿਰਫ਼ ਦਸਮ ਗ੍ਰੰਥ ਸਾਹਿਬ ਤੇ ਹੀ ਨਹੀ ਹਨ, ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਵੀ ਸ਼ੰਕੇ ਖੜ੍ਹੇ ਕਰ ਕੇ ਸਿੱਖ ਸੰਗਤ ਨੂੰ ਭੰਬਲ-ਭੂਸੇ ਵਿਚ ਪਾ ਰਹੇ ਹਨ।ਅੱਗੇ ਅਸੀਂ ਇਹਨਾਂ ਦੇ ਕੁੱਝ ਇੱਕ ਸ਼ੰਕਿਆਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ।ਇਸ ਉਮੀਦ ਨਾਲ ਕਿ ਅਸੀਂ ਇਹਨਾਂ ਦੇ ਕੂੜ ਪਰਚਾਰ ਤੋਂ ਜਾਣੂ ਹੋ ਸਕੀਏ, ਆਪਣੇ ਧਰਮ ਤੇ ਕਾਇਮ ਰਹਿ ਕੇ ਲੋਕ-ਪਰਲੋਕ ਸੁਹੇਲਾ ਕਰ ਸਕੀਏ ਅਤੇ ਖਾਲਸਾ ਪੰਥ ਦੀ ਚੜ੍ਹਦੀ-ਕਲਾ ਵਾਸਤੇ ਆਪੋ ਆਪਣਾ ਯੋਗ ਦਾਨ ਪਾ ਸਕੀਏ।
੨.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਇਤਰਾਜ਼:_
ਦਸਮ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਦਾ ਅਸਲੀ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਤੇ ਇਹ ਕੋਈ ਅਜੋਕੀ ਗੱਲ ਨਹੀਂ ਹੈ।ਜਦੋਂ ਤੋਂ ਗੁਰੂ ਨਾਨਕ ਦੇਵ ਜੀ ਨੇ ਓਅੰਕਾਰ ਤੋਂ ਪਹਿਲਾਂ ਏਕਾ ਲਿਖਿਆ ਉਦੋਂ ਤੋਂ ਹੀ ਤ੍ਰੈਦੇਵ (ਬ੍ਰਹਮਾ, ਬਿਸ਼ਨ, ਮਹੇਸ਼) ਦੇ ਅਨੁਸਾਰੀਆਂ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ।ਕਿਉਂਕਿ ਗੁਰੂ ਨਾਨਕ ਦੇਵ ਜੀ ਕਰਤਾ (ਰਚਣਹਾਰ), ਭਰਤਾ (ਪਾਲਣਹਾਰ), ਹਰਤਾ (ਮਾਰਣਹਾਰ) ਸਿਰਫ ਇਕ ਅਕਾਲ ਪੁਰਖ ਨੂੰ ਹੀ ਮੰਨਦੇ ਹਨ।ਜਿਹੜੇ ਵੀ ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਪਾਲਣ ਵਾਲਾ ਅਤੇ ਮਹੇਸ਼ ਮਾਰਣ ਵਾਲਾ ਸਮਝਦੇ ਹਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਇਹ ਸਿਧਾਂਤ ਕਿਵੇਂ ਰਾਸ ਆ ਸਕਦਾ ਹੈ? ਇਹ ਸਭ ਕੁੱਝ ਇਕ ਅਕਾਲ ਪੁਰਖ ਤੋਂ ਹੀ ਹੋ ਰਿਹਾ ਹੈ, ਇਸਦਾ ਗੁਰੂ ਨਾਨਕ ਦੇਵ ਜੀ ਨੇ ਪ੍ਰਚਾਰ ਕੀਤਾ ਜਿਸ ਨਾਲ ਪ੍ਰਚੱਲਤ ਯੁੱਗਾਂ ਪੁਰਾਣੀ ਧਾਰਮਿਕ ਸੋਚ ਤੇ ਬੜੀ ਗਹਿਰੀ ਚੋਟ ਵੱਜਦੀ ਹੈ।ਇਹੀ ਅਸਲੀ ਕਾਰਨ ਹੈ ਕਿ ਸਮੇਂ ਸਮੇਂ ਵਿੰਗੇ ਟੇਡੇ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਹਮਲੇ ਹੁੰਦੇ ਰਹਿਦੇ ਹਨ।ਅਨਮੱਤੀਆਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਸੱਚ ਦਾ ਵਿਰੋਧ ਗੁਰੂ ਕਾਲ ਤੋਂ ਹੀ ਜਾਰੀ ਹੈ ਅਤੇ ਹਮੇਸ਼ਾਂ ਹੁੰਦਾ ਰਹੇਗਾ।ਐਸੇ ਵਿਰੋਧ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਇਸ ਵਿਰੋਧ ਦੇ ਹੁੰਦਿਆਂ ਵੀ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਹੈ ਅਤੇ ਸਦਾ ਰਹੇਗਾ।ਇਕ ਆਲਮ ਦਾ ਕਥਨ ਹੈ ਕਿ:-
      ਤੁੰਦੀਏ ਬਾਦੇ ਮੁਖ਼ਾਲਿਫ਼ ਸੇ, ਨਾ ਘਬਰਾ ਏ ਔਕਾਬ।ਯਹ ਤੋ ਚਲਤੀ ਹੈ, ਤੁਝੇ ਊਚਾ ਉੜਾਨੇ ਕੇ ਲੀਏ।
ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦਾ ਵਿਰੋਧ ਕਰਨ ਵਾਲੀ ਸੋਚ, ਸਦਾ ਹੀ ਚੌਧਰ ਦੇ ਭੁੱਖੇ ਅਤੇ ਵਿਕਾਉ ਸਿੱਖਾਂ ਨੂੰ ਅਪਣੇ ਹੱਕ ਵਿਚ ਵਰਤਦੀ ਰਹੀ ਹੈ ਅਤੇ ਅੱਜ ਵੀ ਵਰਤ ਰਹੀ ਹੈ।ਜਿਸ ਦੀ ਤਾਜੀ ਮਿਸਾਲ ਪ੍ਰੋ: ਦਰਸ਼ਨ ਸਿੰਘ ਅੱਜ ਵੀ ਮੌਜੂਦ ਹੈ।ਕਿੰਤੂ ਕਰਨ ਵਾਲਿਆਂ ਦਾ ਨਿਸ਼ਾਨਾ ਮੱਤ ਸਮਝੋ ਕਿ ਸਿਰਫ ਦਸਮ ਗ੍ਰੰਥ ਸਾਹਿਬ ਹੀ ਹੈ, ਸਗੋਂ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ (ਹਮਲਾ) ਕਰਨ ਦਾ ਮੁੱਢਲਾ ਪੜਾ ਹੈ।ਕਿਉਂਕਿ ਦਸਮ ਗ੍ਰੰਥ ਸਾਹਿਬ ਵਿਚ ਲਿਖੀ ਹੋਈ ਹਰ ਕਥਾ ਦਾ ਬੀਜ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਤੇ ਵਾਰਾਂ ਭਾਈ ਗੁਰਦਾਸ ਜੀ ਵਿਚ ਵੀ ਮੌਜੂਦ ਹੈ।ਅੱਗੇ ਅਸੀ ਜ਼ਿਕਰ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੰਨ੍ਹਾਂ ਨੂੰ ਕੁੱਝ ਇਤਰਾਜ਼ ਇਹ ਹਨ:-
(a)ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਸੱਦ ਬਾਣੀ ਤੇ ਇਤਰਾਜ਼:_ 
ਸੱਦ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜੋ ਕਿ ਬਾਬਾ ਸੁੰਦਰ ਜੀ ਦੀ ਰਚਨਾ ਹੈ।ਪਰ ਕਿੰਤੂ ਕਰਨ ਵਾਲੇ ਕਹਿੰਦੇ ਹਨ ਕਿ ਇਹ ਰਚਨਾ ਬਾਬਾ ਸੁੰਦਰ ਜੀ ਦੀ ਨਹੀਂ, 'ਪੰਡਤ ਕੇਸ਼ੋ ਦਾਸ' ਕ੍ਰਿਤ ਹੈ, ਕਿਉਂਕਿ-
    ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥…ਅਤੇ:-
   ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥… ਆਦਿ ਲਿਖਿਆ ਹੈ।
ਇਹ ਸਾਰਾ ਸ਼ਬਦ ਲਿਖਿਆ ਪੜ੍ਹ ਲਿਆ ਅਤੇ ਆਪਣੀ ਮੱਤ ਅਨੁਸਾਰ ਪੁੱਠੇ ਅਰਥ ਕਰ ਲਏ ਅਤੇ ਕਾਵਾਂ ਰੌਲੀ ਪਾਉਣੀ ਸ਼ੂਰੁ ਕਰ ਦਿੱਤੀ।ਪਰ ਬਾਬਾ ਸੁੰਦਰ ਜੀ ਇਥੇ ਇਸ ਬਾਣੀ ਵਿਚ 'ਗੋਪਾਲ ਅਤੇ ਕੇਸੋ' ਲਫਜ਼ ਸਿੱਧਾ ਅਕਾਲ ਪੁਰਖ ਲਈ ਵਰਤ ਰਹੇ ਹਨ।ਲਫਜ਼ ਪੰਡਿਤ ਬਹੁ-ਬਚਨ ਹੈ ਅਤੇ ਇਸ ਦੇ ਅਰਥ ਅਕਾਲ ਪੁਰਖੁ ਦੇ ਭਗਤ (ਗੁਰਸਿੱਖ) ਹਨ। ਪੁਰਾਣ, ਪਿੰਡ, ਪਤਲਿ, ਦੀਵਾ, ਫੁਲ ਆਦਿ 'ਹਰਿ ਸਰਿ' ਕਿਵੇਂ ਪਾਏ ਜਾਂਦੇ ਹਨ?, ਇਸਦਾ ਰਹੱਸ ਕੀ ਹੈ? ਇਹ ਪ੍ਰੋ. ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹ ਕੇ ਪਤਾ ਲੱਗ ਜਾਂਦਾ ਹੈ।ਪ੍ਰੋ: ਸਾਹਿਬ ਸਿੰਘ ਜੀ ਲਿਖਦੇ ਹਨ ਕਿ "ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ-(ਹੇ ਭਾਈ!) ਮੇਰੇ ਪਿਛੋਂ ਨਿਰੋਲ ਕੀਰਤਨ ਕਰਿਓ, 'ਕੇਸੋ ਗੋਪਾਲ' ਭਾਵ (ਅਕਾਲ ਪੁਰਖ) ਦੇ 'ਪੰਡਿਤਾਂ' ਭਾਵ (ਗੁਰਸਿੱਖਾਂ) ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪੀ ਪੁਰਾਣ ਪੜ੍ਹਣ।ਸਾਡੇ ਵਾਸਤੇ ਅਕਾਲ ਪੁਰਖ ਦੀ ਸਿਫਤੋ-ਸਲਾਹ ਹੀ (ਪੁਰਾਣ, ਪਿੰਡੁ, ਪਤਲਿ, ਦੀਵਾ, ਫੁਲ ਹਰਿ ਸਰਿ ਪਾਵਏ) ਹੈ।ਹੋਰ ਕਿਸੇ ਵੀ ਕਿਸਮ ਦੇ ਦੁਨੀਆਵੀ ਕਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ ਹੈ।ਗੁਰੂ ਅਮਰਦਾਸ ਜੀ ਸਾਰੇ ਫੋਕੇ ਕਰਮ ਕਾਂਡ ਕਰਨ ਨਾਲੋਂ ਸਤਸੰਗ ਕਰਨ ਨੂੰ ਹੀ ਸ੍ਰੇਸ਼ਟ ਸਮਝਦੇ ਹਨ"।ਇਥੇ ਕਿਹੜੀ ਗੱਲ ਹੈ ਜੋ ਗੁਰਮਤਿ ਦੇ ਵਿਰੁੱਧ ਹੈ? ਕੋਈ ਵੀ ਨਹੀ।ਸਗੋਂ ਫੋਕੇ ਕਰਮ ਕਾਂਡਾਂ ਨੂੰ ਨਿਕਾਰਿਆ ਗਿਆ ਹੈ।
(ਅ)ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਲਿਖੀ ਰਾਏ ਸੱਤਾ ਬਲਵੰਡ ਦੀ ਵਾਰ ਤੇ ਸ਼ੰਕੇ:_ 
ਦਸਮ ਗ੍ਰੰਥ ਦੇ ਵਿਰੋਧੀ ਇਹ ਭੀ ਕਹਿੰਦੇ ਹਨ ਕਿ ਰਾਇ ਸੱਤਾ ਬਲਵੰਡ ਦੀ ਵਾਰ ਗੁਰ ਆਸ਼ੇ ਦੇ ਉਲਟ ਹੈ ਖਾਸ ਕਰਕੇ ਚੌਥੀ ਪੌੜੀ:_ 
         ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ॥
         ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥ 
         ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ॥
         ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ॥
         ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ॥
         ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ॥
         ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ॥
         ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ॥
         ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ॥ਪੰ:੯੬੬) 
ਇਸ ਬਾਰੇ ਪ੍ਰੋ. ਸਾਹਿਬ ਸਿੰਘ ਜੀ ਦਾ ਟੀਕਾ ਦੇਖ ਸਕਦੇ ਹੋ।ਆਪੇ ਹੀ ਪਤਾ ਚੱਲ ਜਾਏਗਾ ਕਿ ਅੱਜ ਵੀ ਹੋ ਗੁਜਰੇ ਤੇਜਾ ਸਿੰਘ ਭਸੌੜੀਆ ਦੀ ਸੋਚ ਰੱਖਣ ਵਾਲਿਆਂ ਦਾ ਪੰਥ ਕਿਧਰ ਨੂੰ ਤੁਰਦਾ ਹੈ।ਪ੍ਰੋ: ਸਾਹਿਬ ਲਿਖਦੇ ਹਨ:-"ਦੁਨੀਆਂ ਆਖਦੀ ਹੈ ਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉਚਾ ਬਚਨ ਬੋਲਿਆ ਹੈ, ਉਸ ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ।ਇਹ ਉਸ ਨੇ ਕੀਹ ਕੀਤਾ ਹੈ? ਉਸ (ਗੁਰੁ ਨਾਨਕ) ਨੇ aਚੀ ਸੁਰਤਿ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ) ਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉਦਮ ਕਰਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।ਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਿਣਾ ਜੀ ਦਾ ਮਨ) ਜਿੱਤ ਕੇ ਇਤਨੀ ਉਚੀ ਅਤਮਾ ਨੂੰ ਪਰਖਿਆ, (ਫਿਰ) ਬਾਬਾ ਲਹਿਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਦੀ ਸੋਭਾ ਅਸਮਾਨ ਤੱਕ ਅਪੜਾਈ।(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਿਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਿਣਾ ਜੀ) ਨਾਲ ਸਾਂਵਾਂ ਕਰ ਲਿਆ।ਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਅਪਣੇ ਸਿੱਖਾਂ ਤੇ ਪੁੱਤਰਾਂ ਨੂੰ ਪਰਖ ਕੇ ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਿਣਾ (ਜੀ ਨੂੰ) ਚੁਣਿਆਂ"।ਹੁਣ ਦੇਖੋ ਇੱਥੇ ਵੀ ਕੋਈ ਸਿਧਾਂਤ ਗੁਰਮਤਿ ਤੋਂ ਉਲਟ ਨਹੀਂ ਹੈ।
(e) ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਦਰਜ ਭੱਟਾਂ ਦੇ ਸਵੈਯਾਂ ਤੇ ਸ਼ੰਕੇ:_
ਇਹ ਸ਼ੰਕਾ-ਵਾਦੀ ਟੋਲਾ ਭੱਟਾਂ ਦੇ ਸਵੱਯਾਂ ਨੂੰ ਵੈਸ਼ਨੋ ਮੱਤ ਅਤੇ ਅਵਤਾਰ ਮਹਿਮਾ ਦਾ ਗਾਇਨ ਦੱਸਦੇ ਹਨ। (ਜਦੋਂ ਕਿ ਇਥੇ ਭੀ ਅਕਾਲ ਪੁਰਖ ਦੀ ਮਹਿਮਾ ਦਾ ਹੀ ਗਾਇਨ ਹੈ) ਬਾਬੂ ਤੇਜਾ ਸਿੰਘ ਭਸੌੜ ਅਤੇ ਉਹਨਾਂ ਦੀ ਸੰਸਥਾ (ਪੰਚ ਖਾਲਸਾ ਦੀਵਾਨ ਭਸੌੜ) ਨੇ 'ਭੱਟ ਗਿਰਾ ਪ੍ਰਬੋਧ' ਲਿਖਕੇ ਇਸ ਨੂੰ ਪ੍ਰਮਾਤਮਾ ਦੀ ਉਸਤਤੀ ਨਾਂ ਸਮਝ ਕੇ ਗੁਰੂ ਸਾਹਿਬਾਨ ਜੀ ਦੀ ਚਾਪਲੂਸੀ ਦੱਸਿਆ।ਅਗਾਂਹ ਤੇਜਾ ਸਿੰਘ ਦਾ ਪੁਤ੍ਰ ਰਣ ਸਿੰਘ ਨੇ ਭੀ ਇਕ ਕਿਤਾਬ ਭੱਟਾਂ ਦੇ ਸਵੈਯਾਂ ਦੇ ਖਿਲਾਫ 'ਭੱਟ ਗਿਰਾ ਕਸੌਟੀ' ਲਿਖ ਮਾਰੀ।ਅਖੇ ਬਾਪ ਨਾ ਜਾਣੇ ਪਾਦਣਾ ਬੇਟਾ ਬਜਾਇ ਸੰਖ।ਪਿਉ ਪੁੱਤ ਦੋਨਾਂ ਨੇ ਐਸੀ ਪੰਥ ਦੀ ਸੇਵਾ ਕੀਤੀ ਕਿ ਸਿਵਾਇ ਕਲੰਕ ਦੇ ਹੋਰ ਕੁੱਛ ਨਹੀਂ ਖੱਟਿਆ।ਇਤਿਹਾਸ ਗਵਾਹ ਹੈ ਕਿ ਢੁੱਚਰ ਪੰਥੀਆਂ ਦੇ ਆਦਿ ਜੁਗਾਦੀਆਂ ਨਾਲ ਭੀ ਹੁੰਦੀ ਰਹੀ ਹੈ 'ਕੁੱਤੇ ਖਾਣੀ' ਅਤੇ ਹੈ ਭੀ ਹੋਸੀਆਂ ਨਾਲ ਭੀ ਹੋਵੇਗੀ।
ਪ੍ਰੋ.ਸਾਹਿਬ ਸਿੰਘ ਜੀ ਲਿਖਦੇ ਹਨ ਕਿ ਅਸੀਂ ੧੯੨੯ ਈ: ਵਿਚ 'ਭੱਟਾਂ ਦੇ ਸਵੈਯਾਂ' ਦਾ ਟੀਕਾ ਲਿਖਣਾ ਸ਼ੁਰੂ ਕੀਤਾ, ਉਸੇ ਹੀ ਸਮੇਂ ਉਧਰ ਦੂਸਰੇ ਪਾਸੇ ਇਕ ਕਿਤਾਬ ਭੱਟਾਂ ਦੇ ਸਵੈਯਾਂ ਦੇ ਖਿਲਾਫ 'ਭੱਟ ਗਿਰਾ ਕਸੌਟੀ' ਤੇਜਾ ਸਿੰਘ ਭਸੌੜੀਆ ਦੇ ਪੁੱਤ੍ਰ ਡਾ.ਰਣ ਸਿੰਘ ਨੇ ਲਿਖ ਦਿੱਤੀ ਸੀ, ਜੋ ਬਾਅਦ ਵਿਚ ਪ੍ਰੋ.ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹਕੇ ਆਪਣੀ ਗਲਤੀ ਨੂੰ ਮੰਨ ਗਿਆ ਤੇ ਕਹਿਣ ਲੱਗਾ, ਹੁਣ ਅਸੀਂ ਆਪਣੇ ਹਮ-ਖਿਆਲ ਸਾਥੀਆਂ ਨਾਲ ਮਿਲਕੇ ਭੱਟਾਂ ਦੇ ਸਵੈਯੇ ਗੁਰਮਤਿ ਅਨੁਕੂਲ ਹੋਣ ਦਾ ਪ੍ਰਚਾਰ ਕਰਾਂਗੇ।ਪਰ ਕੁੱਝ ਕਰਨ ਤੋਂ ਪਹਿਲਾਂ ਹੀ ਡਾ:ਰਣ ਸਿੰਘ ਨੇ, ਰਣ ਵਿਚੋਂ ਐਸਾ ਕੂਚ ਕਿਨਾਰਾ ਕੀਤਾ ਕਿ ਅੱਜ ਤੱਕ ਨਹੀਂ ਮੁੜਿਆ।
ਦਰਅਸਲ ਭੱਟ ਸਿਰਫ ਇਤਨਾ ਹੀ ਕਹਿ ਰਹੇ ਹਨ ਕਿ "ਹੇ ਗੁਰੁ ਨਾਨਕ ! ਸਾਡੇ ਵਾਸਤੇ ਤਾਂ ਤੂੰ ਹੀ ਹੈਂ 'ਵਾਮਨ ਅਵਤਾਰ' ਤੂੰ ਹੀ ਹੈਂ 'ਰਘੂਵੰਸੀ ਰਾਮ' ਅਤੇ ਤੂੰ ਹੀ ਹੈਂ 'ਸ੍ਰੀ ਕ੍ਰਿਸ਼ਨ ਮੁਰਾਰ' ਆਦਿ।ਭਾਵ ਕਿ ਸਾਨੂੰ ਕਿਸੇ ਹੋਰ ਦੇਵੀ ਦੇਵਤੇ ਜਾਂ ਅਵਤਾਰ ਦੀ ਕੋਈ ਲੋੜ ਨਹੀਂ ਹੈ।ਬਿਲਕੁਲ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਜਪੁਜੀ ਸਾਹਿਬ ਅੰਦਰ ਪੜ੍ਹਦੇ ਹਾਂ:- 
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰ ਗੁਰੁ ਗੋਰਖੁ ਬਰਮਾ  ਗੁਰੁ ਪਾਰਬਤੀ ਮਾਈ॥
ਭਾਵ ਕਿ ਗੁਰੁ (ਗੁਰੂ ਦਾ ਸ਼ਬਦ) ਹੀ (ਸਾਡੇ ਲਈ ) ਸ਼ਿਵ ਹੈ ਗੁਰੂ ਹੀ (ਸਾਡੇ ਲਈ) ਗੋਰਖ ਅਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।ਇਹਨਾਂ ਪੰਗਤੀਆਂ ਵਿਚ ਗੁਰ ਸ਼ਬਦ ਦੀ ਹੀ ਮਹਾਨਤਾ ਪ੍ਰਗਟ ਕੀਤੀ ਗਈ ਹੈ ਨਾ ਕਿ ਈਸਰ, ਗੋਰਖੁ, ਪਾਰਬਤੀ ਮਾਈ ਦੀ, ਜਾਂ ਕਿਸੇ ਦੇਵੀ ਦੇਵਤੇ ਜਾਂ ਅਵਤਾਰਾਂ ਦੀ।ਠੀਕ ਇਸੇ ਤਰ੍ਹਾਂ ਹੀ ਭੱਟਾਂ ਨੇ ਅਪਣੇ ਸਵੈਯੀਆਂ ਵਿਚ ਗੁਰ-ਜੋਤੀ ਦੀ ਮਹਾਨਤਾ ਪ੍ਰਗਟ ਕੀਤੀ ਹੈ ਨਾ ਕਿ ਦੇਵੀ ਦੇਵਤੇ ਜਾਂ ਅਵਤਾਰਾਂ ਦੀ। 
(ਸ) ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਰਾਗ ਤੁਖਾਰੀ ਮਹਲਾ ੪ ਦੇ ਇਕ ਸ਼ਬਦ ਤੇ ਵੀ ਸ਼ੰਕੇ:_ 
      (ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ॥(ਪੰਨਾ ੧੧੧੬)
ਦਸਮੇਸ਼ ਬਾਣੀ ਵਿਰੋਧੀ ਇਤਰਾਜ਼ ਕਰਦੇ ਹਨ ਕਿ ਇਹ ਸਾਰਾ ਸ਼ਬਦ ਵੀ ਗੁਰਮਤ ਅਨੁਕੂਲ ਨਹੀਂ ਹੈ, ਹਾਲਾਂ ਕਿ ਇਨ੍ਹਾਂ ਦਾ ਆਪਣਾ ਹੀ ਗੁਰਮੱਤਿ ਦ੍ਰਿਸ਼ਟੀਕੋਨ ਨਾਲ ਕੋਈ ਵਾਸਤਾ ਨਹੀਂ ਹੈ।ਲਿਖਿਆ ਤਾਂ ਇਹ ਹੈ ਕਿ ਲੋਕਾਂ ਦੇ ਉਧਾਰ ਵਾਸਤੇ ਗੁਰੂ ਜੀ ਨੇ ਕੁਲਖੇਤ, ਜਮੁਨਾ, ਗੰਗਾ (ਸੁਰਸਰੀ) ਦੇ ਕਿਨਾਰੇ ਬਣੇ ਤੀਰਥਾਂ ਆਦਿ ਤੇ ਜਾਣ ਦਾ ਉਦਮ ਕੀਤਾ।ਉਥੇ ਪ੍ਰਮਾਤਮਾ ਦਾ ਜੱਸ ਗਾਇਨ ਕਰਦੇ ਹੋਏ ਜੋਗੀ, ਦਿਗੰਬਰ, ਸੰਨਿਆਸੀਆਂ ਨਾਲ ਗੋਸ਼ਟੀਆਂ ਹੋਈਆਂ ਤੇ ਉਨ੍ਹਾਂ ਦੇ ਦੁੱਖ ਦਰਿੱਦਰ ਦੂਰ ਕੀਤੇ।ਇਹਨਾਂ ਸਾਰੇ ਤੀਰਥਾਂ ਤੇ ਮਨੁੱਖਾਂ ਨੇ ਮਿਲ ਕੇ (ਗੁਰੂ ਅਮਰਦਾਸ ਜੀ) ਦੀ ਓਟ ਲਈ, ਸਤਿਗੁਰ ਦਾ ਪੱਲਾ ਫੜਿਆ।ਉਹਨਾਂ ਗੁਰੂ ਪਾਸੋਂ ਪੁੱਛ ਕੇ ਇਹ ਨਿਰਨਾ ਲਿਆ ਕਿ 'ਗੁਰੂ ਸਤਿਗੁਰੂ' 'ਗੁਰੁ ਗੋਬਿੰਦ' ਭਾਵ ਅਕਾਲ ਪੁਰਖ ਨੂੰ (ਹਿਰਦੇ ਵਿਚ ਵਸਾਣਾ ਹੀ ਅਸਲ) ਵੇਦ, ਸਿਮ੍ਰਤੀਆਂ ਅਤੇ ਸ਼ਾਸਤਰ ਹਨ।ਇਸ ਸ਼ਬਦ ਅੰਦਰ ਗੁਰੂ ਅਮਰਦਾਸ ਜੀ ਦੇ ਤੀਰਥਾਂ ਤੇ ਜਾਣ ਦਾ ਮੰਤਵ ਬੜਾ ਹੀ ਸਪੱਸ਼ਟ ਲਿਖਆ ਹੋਇਆ ਹੈ ਕਿ:-
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਾਰਣ ਅਰਥਾ॥ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ॥   
ਇਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਫ ਕਿਹਾ ਹੈ ਕਿ:-"ਹੇ ਭਾਈ! (ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੋਕਾਈ ਨੂੰ (ਗਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਅਮਰਦਾਸ ਜੀ ਨੇ ਤੀਰਥਾਂ ਉਤੇ ਜਾਣ ਦਾ ਉਦਮ ਕੀਤਾ ਸੀ। ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ)।ਹੇ ਭਾਈ! (ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਜਿਸ ਸਮੇਂ ਤੀਜੇ ਥਾਂ ਗੰਗਾ ਪਹੁੰਚੇ ਅਤੇ ਗੰਗਾ ਦਰਿਆ ਨੂੰ ਪਾਰ ਕਰਨਾ ਸੀ ਤਾਂ ਉਥੇ ਇਕ ਅਜਬ ਤਮਾਸ਼ਾ ਹੋਇਆ।ਸੰਤ-ਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰਕੇ ਸਾਰੀ ਲੋਕਾਈ ਮਸਤ ਹੋ ਗਈ।ਕਿਸੇ ਭੀ (ਮਸੂਲੀਏ) ਨੇ (ਕਿਸੇ ਭੀ ਯਾਤਰੂ ਪਾਸੋਂ) ਅੱਧੀ ਕੌਡੀ ਮਸੂਲ (ਟੈਕਸ) ਭੀ ਵਸੂਲ ਨਾ ਕੀਤਾ।ਮਸੂਲੀਏ ਆਖਣ ਲੱਗੇ ਕਿ ਅਸੀਂ ਗੁਰੂ ਦੇ ਸਿੱਖਾਂ ਕੋਲੋਂ ਟੈਕਸ ਨਹੀਂ ਵਸੂਲ ਕਰ ਸਕਦੇ, ਕਿaੁਂਕਿ ਇਹ ਟੈਕਸ ਤਾਂ ਸਿਰਫ ਬ੍ਰਾਹਮਣਾ ਉਪਰ ਹੀ ਲਾਗੂ ਹੈ।ਇਸੇ ਤਰ੍ਹਾਂ ਗੁਰੂ ਦੇ ਪਿਛੇ ਤੁਰਨ ਵਾਲੀ ਸਾਰੀ ਸਾਧ ਸੰਗਤ ਭੀ ਉਨ੍ਹਾਂ ਦੇ ਪਿੱਛੇ ਬਿਨਾਂ ਟੈਕਸ ਦਿੱਤੇ ਹੀ ਪਾਰ ਹੋ ਗਈ।ਇਸ ਤੀਰਥ ਯਾਤਰਾ ਦਾ ਮਕਸਦ ਲੋਕਾਈ ਨੂੰ ਵਹਿਮਾਂ, ਭਰਮਾਂ ਪਖੰਡਾਂ ਅਤੇ ਕਰਮ-ਕਾਂਡਾਂ ਵਿਚੋਂ ਕੱਢ ਕੇ ਇੱਕ ਅਕਾਲ-ਪੁਰਖ ਦੇ ਪੁਜਾਰੀ ਬਣਾ ਕੇ ਉਹਨਾਂ ਦਾ ਲੋਕ-ਪਰਲੋਕ ਸੁਹੇਲਾ ਕਰਨ ਦਾ ਹੀ ਸੀ"।ਅਗਰ ਸਾਰੇ ਸ਼ਬਦ ਦੀ ਵਿਚਾਰ ਈਮਾਨਦਾਰੀ ਨਾਲ ਕਰੀਏ ਤਾਂ ਗੁਰਮਤਿ ਸਿਧਾਂਤ ਸਹਿਜੇ ਹੀ ਸਪੱਸ਼ਟ ਹੋ ਆਉਦਾ ਹੈ।ਪਰ ਮਨ ਵਿਚ ਖੋਟ ਰੱਖ ਕੇ ਖੁਦ ਨੂੰ ਅਤੇ ਦੂਸਰਿਆਂ ਨੂੰ ਗੁਮਰਾਹ ਕੀਤਾ ਜਾ ਸਕਦਾ ਹੈ।ਬੀਤੇ ਸਮੇਂ ਜਦ ਸਿੰਘ ਸਭਾ ਲਹਿਰ ਦੀ ਅਜੇ ਸ਼ੁਰੂਆਤ ਹੀ ਹੋਈ ਸੀ ਉਸ ਵੇਲੇ ਵੀ ਤੇਜਾ ਸਿੰਘ ਭਸੌੜ ਵਲੋਂ 'ਪੰਚ ਖਾਲਸਾ ਦੀਵਾਨ' ਨਾਮੀ ਇਕ ਸੰਸਥਾ ਬਣਾ ਕੇ ਸਿੱਖ ਜਗਤ ਨੂੰ ਗੁੰਮਰਾਹ ਕਰਨ ਦੀ ਕੁਚਾਲ ਚੱਲੀ ਗਈ ਸੀ।ਪਰ ਸਿੰਘ ਸਭਾ ਲਹਿਰ ਦੇ ਪ੍ਰਚਾਰ, ਗੁਰੂ ਪਿਆਰ, ਸਿਦਕ ਅਤੇ ਜਾਗ੍ਰਤੀ ਸਦਕਾ 'ਪੰਚ ਖਾਲਸਾ ਦੀਵਾਨ' ਸਫਲ ਨਾ ਹੋ ਸਕਿਆ ਅਤੇ ਤੇਜਾ ਸਿੰਘ ਭਸੌੜ ਨੂੰ ਪੰਥ ਵਿਚੋਂ ਛੇਕ ਦਿਤਾ ਗਿਆ ਸੀ।ਪਰ ਇਹ ਪੰਥ ਦੋਖੀ ਸੋਚ ਸਮੇਂ ਸਮੇਂ ਸਿਰ ਚੁੱਕਦੀ ਰਹੀ ਹੈ।ਲੇਕਿਨ ਹਰ ਸਮੇਂ ਇਸ ਦਾ ਹਸ਼ਰ ਤੇਜਾ ਸਿੰਘ ਭਸੌੜ ਵਾਲਾ ਹੀ ਹੁੰਦਾ ਰਿਹਾ ਹੈ।ਐਸਾ ਕਰਨ ਵਾਲੇ ਗੁਰ-ਨਿੰਦਕ ਆਖੇ ਜਾਂਦੇ ਹਨ, ਗੁਰਸਿੱਖਾਂ ਨੂੰ ਐਸੇ ਪੰਥ ਦੋਖੀਆਂ ਤੋਂ ਹਮੇਸ਼ਾਂ ਸੁਚੇਤ ਰਹਿ ਕੇ ਇਹਨਾਂ ਦੀਆਂ ਕੁਚਾਲਾਂ ਦਾ ਮੂੰਹ-ਤੋੜ ਜਵਾਬ ਦੇਣ ਲਈ ਸਦਾ ਤੱਤਪਰ ਰਹਿਣਾ ਚਾਹੀਦਾ ਹੈ।
੩.ਵਾਰਾਂ ਭਾਈ ਗੁਰਦਾਸ ਜੀ ਤੇ ਇਤਰਾਜ਼:-
ਦਸਮੇਸ਼ ਬਾਣੀ ਵਿਰੋਧੀ ਕਹਿੰਦੇ ਹਨ ਕਿ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ ਬ੍ਰਾਹਮਣ 'ਲਾਛੀ ਰਾਮ' ਦੀ ਕ੍ਰਿਤ ਹਨ।ਹਾਲਾਂ ਕਿ ਸਿੱਖ ਜਗਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ 'ਗੁਰਬਾਣੀ ਦੀ ਕੁੰਜੀ' ਮੰਨਦਾ ਹੈ।ਵਿਰੋਧੀ ਦਲੀਲ ਇਹ ਦੇਂਦੇ ਹਨ ਕਿ ਦਸਵੀਂ ਵਾਰ ਵਿਚ ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਹੈ।ਪਰ ਉਹ ਇਹ ਨਹੀਂ ਸਮਝਦੇ ਕਿ ਭਾਈ ਗੁਰਦਾਸ ਜੀ ਇਥੇ ਇਤਿਹਾਸ ਨਹੀਂ ਲਿਖ ਰਹੇ।ਉਹ ਸਿਰਫ ਦ੍ਰਿਸ਼ਟਾਂਤ ਦੇ ਕੇ ਆਪਣੇ ਉਪਦੇਸ਼ ਨੂੰ ਪ੍ਰਕਾਸ਼ ਕਰਦੇ ਹਨ। ਸਿਧਾਂਤ ਇਹ ਹੈ ਕਿ ਹਮੇਸ਼ਾਂ ਹੀ ਦ੍ਰਿਸ਼ਟਾਂਤ ਦਾ ਇਕ ਹੀ ਅੰਗ ਲਿਆ ਜਾਂਦਾ ਹੈ।ਜੇ ਦੋ ਦੋ ਅੰਗ ਲਈਏ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਤੇ ਪਰਸਪਰ ਵਿਰੋਧ ਦਾ ਦੂਸ਼ਣ ਲਗੇਗਾ।ਭਾਈ ਗੁਰਦਾਸ ਜੀ ਦੀ ਵਾਰ ਨੰਬਰ ੧੨ ਦੀ ਪਉੜੀ ਨੰਬਰ ੮ ਪੜ੍ਹੀਏ ਤਾਂ ਸਾਰੇ ਹੀ ਦੇਵੀ ਦੇਵਤਿਆਂ ਨੂੰ ਕਰੋਧੀ ਹੰਕਾਰੀ ਅਤੇ ਕਲੰਕੀ ਦੱਸਿਆ ਹੈ।ਪਰ ਇਹ ਪਰਸਪਰ ਵਿਰੋਧ-ਦਾ ਦੂਸ਼ਣ ਨਹੀਂ ਹੈ।ਜੇ ਕਰ ਸਾਹਿਤ ਕਲਾ ਦੀ ਸਮਝ ਨਾ ਹੋਵੇ ਤਾਂ ਪਰਸਪਰ ਵਿਰੋਧ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਅਨੇਕ ਜਗ੍ਹਾ ਤੇ ਮਿਲੇਗਾ।ਜਿਵੇਂ ਕਿਤੇ ਰਾਵਣ ਦੀ ਸਿਫਤ ਕੀਤੀ ਹੈ ਅਤੇ ਕਿਤੇ ਉਸ ਨੂੰ ਮੂਰਖ ਆਖਿਆ ਹੈ। ਇਸੇ ਤਰ੍ਹਾਂ ਹੀ ਕੂਕਰ (ਕੁੱਤਾ) ਦੀ ਮਿਸਾਲ ਲੈ ਲਓ, ਕਿਤੇ ਤਾਂ ਵਿਗੜੇ ਹੋਏ ਅਤੇ ਵਿਕਾਰੀ ਮਨ ਨੂੰ ਕੂਕਰ ਆਖਿਆ ਗਿਆ ਹੈ ਜਿਵੇਂ:-
      ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ॥ਤੇ 
     ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ਅਤੇ ਇਸ ਦੇ ਉਲਟ ਕਿਤੇ ਐਸਾ ਵੀ ਹੈ:-
     ਹਮ ਕੂਕਰ ਤੇਰੇ ਦਰਬਾਰਿ--॥ਕਬੀਰ ਕੂਕਰ ਰਾਮ ਕੋ--॥ਹੋਰ ਦੇਖੋ 
     ਸੁਆਮੀ ਕੋ ਗ੍ਿਰਹੁ ਜਿਉ ਸਦਾ ਸੁਆਨ ਤਜਤ ਨਹੀਂ ਨਿਤ॥ਜਿਹਨਾਂ ਨੂੰ ਪੜ੍ਹਨ ਦਾ ਢੰਗ ਤਾਂ ਹੈ ਨਹੀਂ ਪਰ ਦੋਸ਼ ਲਿਖਤਾਂ ਵਿਚ ਕੱਢਦੇ ਹਨ, ਐਸੇ ਅਸ਼ਰਧਕ ਅਗਿਆਨੀਆਂ ਪ੍ਰਤੀ ਯੋਗੀਰਾਜ ਭਰਥਰੀ ਦਾ ਕਥਨ ਇਹ ਹੈ ਕਿ "ਐਸੇ ਇਨਸਾਨਾਂ ਨੂੰ ਬਗੈਰ ਪੂਛ ਦੇ ਅਤੇ ਬਗੈਰ ਸਿੰਗਾਂ ਦੇ ਪਸ਼ੂ ਸਮਝੋ"।ਵਾਰਾਂ ਦੇ ਵਿਰੋਧੀ ਇਹ ਭੀ ਕਹਿੰਦੇ ਹਨ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ 'ਗੁਰਬਾਣੀ ਦੀ ਕੁੰਜੀ' ਕਹਿਣਾ ਵੀ ਗੁਰਮਤਿ ਸਿਧਾਂਤ ਦੀ ਉਲੰਘਣਾ ਹੈ।ਕਿਉਕਿ ਗੁਰੁ ਸਾਹਿਬ ਸਾਨੂੰ ਜਿਸ ਕੁੰਜੀ ਦੀ ਜਾਣਕਾਰੀ ਦੇਦੇ ਹਨ ਉਹ ਤਾਂ ਇਹ ਕੁੰਜੀ ਹੈ:_
    ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥ਨਾਨਕ ਗੁਰ ਬਿਨ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥ 
    ਇਹ ਲੋਕ ਇਤਨਾ ਵੀ ਨਹੀਂ ਸਮਝਦੇ ਕਿ ਇਸ ਸ਼ਬਦ ਅੰਦਰ ਗੁਰੁ ਸਾਹਿਬ ਮਨ ਦੇ ਦਰਵਾਜੇ ਦੀ ਗੱਲ ਕਰਦੇ ਹਨ ਕਿ ਇਸ ਦੀ ਕੁੰਜੀ ਗੁਰੂ ਦੇ ਹੱਥ ਹੈ ਭਾਵ (ਕੁੰਜੀ) ਗੁਰਬਾਣੀ (ਗੁਰ ਸ਼ਬਦ) ਹੈ।ਲੇਕਿਨ ਭਾਈ ਸਾਹਿਬ ਜੀ ਦੀਆਂ ਵਾਰਾਂ ਇਸ ਗੁਰਬਾਣੀ ਨੂੰ, ਭਾਵ ਇਸ 'ਗੁਰ ਸ਼ਬਦ ਰੂਪੀ' ਕੁੰਜੀ ਨੂੰ ਸਮਝਣ ਵਿਚ ਬਹੁਤ ਸਹਾਇਤਾ ਕਰਦੀਆਂ ਹਨ।ਇਸ ਵਾਸਤੇ ਇਹਨਾਂ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਜਾਂਦਾ ਹੈ ਨਾ ਕਿ ਮਨ ਕਾ ਤਾਕ ਖ੍ਹੋਲਣ ਦੀ ਕੁੰਜੀ।ਮਨ ਦਾ ਤਾਕ ਤਾਂ ਗੁਰੂ ਦੀ ਕੁੰਜੀ (ਗੁਰ ਸ਼ਬਦ) ਨਾਲ ਹੀ ਖੁਲ੍ਹਣਾ ਹੈ।ਵਾਰਾਂ ਰੂਪੀ ਕੁੰਜੀ ਤਾਂ ਸਿਰਫ ਗੁਰ-ਸ਼ਬਦ ਰੂਪੀ ਕੁੰਜੀ ਨੂੰ ਸਮਝਣ ਵਿਚ ਮੱਦਦ ਕਰਦੀ ਹੈ।ਇਸ ਕਰਕੇ ਹੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆਖਦੇ ਹਾਂ। 
ਵਿਰੋਧੀ ਇਹ ਭੀ ਕਹਿੰਦੇ ਹਨ ਕਿ ਭਾਈ ਗੁਰਦਾਸ ਜੀ (ਦੂਜੇ) ਦੀ ਇਕ ਵਾਰ (ਇਕਤਾਲੀਵੀਂ) ਵਿਚ {ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ} ਗੁਰਮਤਿ ਦ੍ਰਿਸ਼ਟ ਅਨੁਸਾਰੀ ਨਹੀਂ ਅਤੇ {ਸੁੰਨਤ} ਜਿਸ ਵਿਚ 'ਇੰਨ੍ਹਾਂ ਨੂੰ' ਅਸ਼ਲੀਲਤਾ ਝਲਕਦੀ ਹੈ, ਭੀ ਠੀਕ ਨਹੀਂ।ਇਸ 'ਆਪੇ ਗੁਰ ਚੇਲਾ' ਬਾਰੇ ਗੁਰਬਾਣੀ ਦਾ ਇਹ ਫੁਰਮਾਨ ਹੈ- 
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥(ਪੰ:੬੬੯) 
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥(ਪੰ:੭੯੭)  
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥(ਪੰ:੫੧੭)  
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥(ਪੰ:੫੫੨) 
ਰਹੀ ਗੱਲ ਸੁੰਨਤ ਨਾਲ ਸਬੰਧਤ ਅਤੇ ਮੁਸਲਮ ਜ਼ੁਲਮੀ ਰਾਜ ਦੇ ਉਜਾੜੇ ਵਾਲੀ ਲਿਖਤ ਦੀ, ਜੋ ਇਸ ਇਕਤਾਲੀਵੀਂ ਵਾਰ ਵਿਚ ਰੜਕਦੀ ਹੈ।ਇਸ ਤਰ੍ਹਾਂ ਦਾ ਟਾਕਰਾ ਗੁਰੂ ਗੋਬਿੰਦ ਸਿੰਘ ਜੀ ਵਰਗਾ 'ਵਰਿਆਮ ਇਕੇਲਾ' ਹੀ ਕਰ ਸਕਦਾ ਹੈ ਅਤੇ ਉਸ ਗੁਰੂ ਦਾ ਸਿੱਖ ਹੀ ਇਸ ਤਰ੍ਹਾਂ ਲਿਖ ਸਕਦਾ ਹੈ, ਜਿਸ ਦਾ ਗੁਰੂ, ਔਰੰਗਜ਼ੇਬੀ ਜ਼ੁਲਮ ਦੀ ਹਨੇਰੀ ਅੱਗੇ ਪਰਬਤ ਵਾਂਗ ਡੱਟਿਆ ਹੀ ਨਹੀਂ, ਸਗੋਂ ਉਸ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖੇੜ ਦਿੱਤੀਆਂ।ਗੁਰੂ ਗੋਬਿੰਦ ਸਿੰਘ ਜੀ ਅੱਗੇ ਔਰੰਗਜ਼ੇਬ ਆਪ ਤਾਂ ਆਉਣ ਦਾ ਸਾਹਸ ਨਹੀਂ ਕਰ ਸਕਿਆ, ਜਿਸ ਕਰਕੇ ਉਹ ਗੁਰੂ ਦੀ ਕ੍ਰਿਪਾਨ ਦੇ ਵਾਰ ਤੋਂ ਤਾਂ ਬਚ ਗਿਆ ਪਰ 'ਜ਼ਫਰਨਾਮਾ' ਦੇ ਸ਼ਬਦਾਂ ਦੀ ਘੜਤ, ਜੜਤ ਅਤੇ ਰੜਕ ਦਾ ਵਾਰ ਨਾਂ ਸਹਾਰਦਾ ਹੋਇਆ ਨਰਕ ਦੀ ਅੱਗ ਵੱਲ ਤੁਰਦਾ ਬਣਿਆਂ।
ਹੁਣ ਗੁਰ ਸਿਖ ਆਪ ਹੀ ਸਮਝ ਲੈਣ ਕਿ ਸ਼ੰਕਾ ਵਾਦੀਆਂ ਦਾ ਸ਼ੰਕਾ ਕਿਤਨਾ ਕੁ ਜਾਇਜ਼ ਹੈ।ਅੱਜ ਕੱਲ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜ ਕੇ ਫਿਰ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਦੀ ਮੰਗ ਕੀਤੀ ਤਾਂ ਸਿੰਘਾਂ ਨੇ ਕਿਹਾ ਕਿ ਅਸੀਂ ਸੀਸ ਭੇਟ ਕੀਤੇ ਹਨ ਤੁਸੀਂ ਕੀ ਭੇਟ ਕਰੋਗੇ।ਉਸ ਸਮੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਮੈ ਆਪਣਾ ਸਭ ਕੁੱਝ ਆਪਣੇ ਖਾਲਸਾ ਪੰਥ ਤੋਂ ਕੁਰਬਾਨ ਕਰ ਦਿਆਂਗਾ।ਸ਼ੰਕਾ ਵਾਦੀਆਂ ਨੂੰ ਇਹ ਵੀ ਹਜ਼ਮ ਨਹੀਂ ਹੋ ਰਿਹਾ, ਕਹਿੰਦੇ ਹਨ ਕਿ ਸਿੱੱਖਾਂ ਦੀ ਕੀ ਮਜ਼ਾਲ ਕਿ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਦੇ ਸਵਾਲ ਕਰ ਸਕਦੇ।ਪਰ ਸ਼ੰਕਾ ਵਾਦੀ ਭੁੱਲ ਰਹੇ ਹਨ ਕਿ ਗੁਰੂ ਸਾਹਿਬ ਜੀ ਨੇ ਬਾਕੀ ਪੈਗੰਬਰਾਂ ਦੀ ਤਰ੍ਹਾਂ ਚੇਲੇ ਨਹੀਂ ਸਨ ਬਣਾਏ ਬਲਕਿ ਖਾਲਸੇ ਨੂੰ ਆਪਣਾ ਹੀ ਖਾਸ ਰੂਪ ਬਣਾਇਆ ਸੀ।ਦਸ਼ਮੇਸ਼ ਪਿਤਾ ਜੀ ਦਾ ਕਥਨ ਹੈ:_
      ਖਾਲਸਾ ਮੇਰੋ ਰੂਪ ਹੈ ਖਾਸ॥ ਅਤੇ:_ 
      ਆਤਮ ਰਸ ਜੋ ਜਾਨਹੀ, ਸੋ ਹੈ ਖਾਲਿਸ ਦੇਵ॥ਪ੍ਰਭੂ ਮਹਿ, ਮੋ ਮਹਿ, ਤਾਸ ਮਹਿ, ਰੰਚਿਕ ਨਾਹਿਨ ਭੇਵ॥
ਗੁਰਬਾਣੀ ਇਸ ਕਥਨ ਤੇ ਇਸ ਤਰ੍ਹਾਂ ਮੋਹਰ ਲਾਉਦੀ ਹੈ :_
      ਹਰਿ ਜਨੁ ਐਸਾ ਚਾਹੀeੈ ਜੈਸਾ ਹਰਿ ਹੀ ਹੋਏ॥
ਇਹ ਓਹੀ ਗੁਰੂ ਰੂਪ ਖਾਲਸਾ ਹੈ ਜਿਸ ਨੇ ਹੁਕਮ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜੀ੍ਹ ਵਿਚੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਸੀ।ਫਿਰ ਇਕ ਵਾਰੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਨਾਲ ਦਾਦੂ ਦੀ ਕਬਰ ਨੂੰ ਨਮਸ਼ਕਾਰ ਕਰਕੇ ਸਿੰਘਾਂ ਨੂੰ ਪਰਖਿਆ ਸੀ ਤਾਂ ਉਸ ਵੇਲੇ ਵੀ ਖਾਲਸਿਆਂ ਨੇ ਹੀ ਗੁਰੂ ਜੀ ਦੀ ਬਾਂਹ ਫੜ ਕੇ ਰੋਕਿਆ ਸੀ ਤੇ ਨਾਲੇ ਤਨਖਾਹ ਲਾਈ ਸੀ।ਦਸ਼ਮੇਸ਼ ਪਿਤਾ ਜੀ ਨੇ ਓਥੇ ਇਹ ਸ਼ਬਦ ਕਹੇ ਸਨ "ਕਿ ਖਾਲਸਾ ਜੀ! ਅਸੀਂ ਅੱਜ ਤੋਂ ਸੁਰਖਰੂ ਹੋ ਗਏ ਹਾਂ।ਜੇਕਰ ਅੱਜ ਤੁਸੀਂ ਮੇਰੀ ਬਾਂਹ ਫੜ ਕੇ ਰੋਕ ਸਕਦੇ ਹੋ ਤਾਂ ਕੱਲ ਨੂੰ ਕਿਸੇ ਨੂੰ ਵੀ ਗਲਤ ਕੰਮ ਕਰਨ ਤੋਂ ਰੋਕ ਸਕੋਗੇ।ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਕਿਤੇ ਭੇਡਾ ਚਾਲ ਹੀ ਤਾਂ ਨਹੀਂ, ਕਿਤੇ ਤੁਸੀਂ ਵੀ ਮੇਰੇ ਮਗਰ ਲੱਗ ਕੇ ਕਬਰ ਨੂੰ ਨਮਸ਼ਕਾਰ ਤਾਂ ਨਹੀਂ ਕਰਨ ਲੱਗ ਪੈਂਦੇ।ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਖਾਲਸਾ ਜੀ ਤੁਸੀਂ ਇਮਤਿਹਾਨ ਵਿਚੋਂ ਪਾਸ ਹੋਏ ਹੋ"।ਲੇਕਿਨ ਸ਼ੰਕਾ ਵਾਦੀ ਤਾਂ ਸਾਰਾ ਇਤਿਹਾਸ ਅਤੇ ਸਾਰੀਆਂ ਇਤਿਹਾਸਿਕ ਘਟਨਾਵਾਂ ਨੂੰ ਹੀ ਖਤਮ ਕਰਨ ਦੀ ਤਾਕ ਵਿਚ ਹਨ, ਜਿਹਨਾਂ ਤੋਂ ਖਾਲਸਾ ਪੰਥ ਹਰ ਰੋਜ਼ ਸਿੱਖਿਆ ਪ੍ਰਾਪਤ ਕਰਦਾ ਹੈ।
ਖਾਲਸਾ ਜੀ! ਇਨ੍ਹਾਂ ਬੀਰ-ਰਸ ਭਰਪੂਰ ਵਾਰਾਂ ਦਾ ਅਨੰਦ ਸਿਰਫ ਸੰਤ-ਸਿਪਾਹੀ ਹੀ ਮਾਣ ਸਕਦੇ ਹਨ।ਬੁਜ਼ਦਿਲ, ਸੁੰਗੜੀ ਹੋਈ ਅਤੇ ਗੁਲਾਮ ਸੋਚ ਇਨ੍ਹਾਂ ਵਾਰਾਂ ਨੂੰ ਪੜ੍ਹ ਕੇ ਜੋਸ਼ ਵਿਚ ਆਉਣ ਦੀ ਥਾਂ ਸਗੋਂ ਭੈ ਭੀਤ ਹੋ ਜਾਂਦੀ ਹੈ, ਅਤੇ ਇਨਕਾਰੀ ਹੋਣ ਦੀ ਕੋਸ਼ਿਸ਼ ਕਰਦੀ ਹੈ।ਇਕਤਾਲੀਵੀਂ ਵਾਰ ਵਿਚ ਸੁੰਨਤ ਲਫਜ਼ ਪੜ੍ਹਨ ਵੇਲੇ ਇਹ ਕਹਿੰਦੇ ਹਨ ਕਿ ਸਾਨੂੰ ਸ਼ਰਮ ਆਉਦੀ ਹੈ, ਅਸੀਂ ਪੜ੍ਹ ਨਹੀਂ ਸਕਦੇ।ਸੁੰਨਤ ਲਫਜ਼ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਅੰਦਰ ਵੀ ਆਉਦਾ ਹੈ।ਜੇਕਰ ਸੰਗਤ ਵਿਚ ਪਾਠ ਕਰਦਿਆਂ ਇਹਨਾਂ ਦੇ ਸਾਹਮਣੇ ਸੁੰਨਤ ਲਫਜ਼ ਵਾਲੀ ਪੰਗਤੀ ਆ ਜਾਵੇ ਤਾਂ ਕੀ ਇਹ ਨਹੀਂ ਪੜ੍ਹਨਗੇ? ਜਾਂ ਸ਼ਰਮ ਦੇ ਮਾਰੇ ਬਿਨਾਂ ਪੜ੍ਹੇ ਹੀ ਅੱਗੇ ਲੰਘ ਜਾਣਗੇ ਜਾਂ ਫਿਰ ਕਿਸੇ ਹੋਰ ਸੱਜਣ ਨੂੰ ਆਵਾਜ਼ ਮਾਰਨਗੇ ਕਿ ਭਾਈ ਜੀ ਇਹ ਇਕ ਪੰਗਤੀ ਤੁਸੀਂ ਪੜ੍ਹ ਦਿਓ, ਸਾਨੂੰ ਸ਼ਰਮ ਆਉਦੀ ਹੈ।ਇਥੇ ਇਹ ਦੱਸਣਾ ਵੀ ਅਤੀ ਯੋਗ ਹੋਵੇਗਾ ਕਿ ਇਕ ਵਾਰੀ ਐਸਾ ਹੀ ਚਲਿੱਤਰ ਦਰਸ਼ਨ ਸਿੰਘ ਰਾਗੀ ਨੇ ਕੀਤਾ ਸੀ।ਬੀ.ਸੀ. ਦੇ ਸ਼ਹਿਰ ਸਰੀ ਵਿਚ ਸ੍ਰ. ਪ੍ਰਿਤਪਾਲ ਸਿੰਘ ਦੇ ਨਾਲ ਕਿਸੇ ਸੱਜਣ ਦੇ ਘਰ ਅਸੀਂ ਦਰਸ਼ਨ ਸਿੰਘ ਨੂੰ ਮਿਲਣ ਵਾਸਤੇ ਗਏ।ਓਥੇ ਦਰਸ਼ਨ ਸਿੰਘ ਜ਼ਿਕਰ ਕਰ ਰਿਹਾ ਸੀ ਕਿ ਇਸ ਇਕਤਾਲੀਵੀਂ ਵਾਰ ਵਿਚ ਅਸ਼ਲੀਲਤਾ ਹੈ।ਅਸੀ ਪੁਛਿਆ ਕਿ ਕਿੱਥੇ ਹੈ? ਤਾਂ ਉਹ ਪੜ੍ਹਦਾ ਪੜ੍ਹਦਾ ਜਦ ਇਸ ਲਾਈਨ ਤੇ ਆਇਆ ਕਿ:- 
      ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ॥ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਓ ਤੁਰਕਾਨਾ॥
ਤਾਂ ਇਥੇ ਆਕੇ ਰੁਕ ਗਿਆ ਤੇ ਇਕ ਸੱਜਣ ਨੂੰ ਕਿਹਾ ਕਿ ਅੱਗੋਂ ਹੁਣ ਤੁਸੀਂ ਪੜ੍ਹੋ ਜੀ, ਮੈ ਨਹੀਂ ਪੜ੍ਹ ਸਕਦਾ, ਕਿਉਕਿ ਅੱਗੇ ਲਫਜ਼ ਬਹੁਤ ਅਸ਼ਲੀਲ ਹੈ।ਫਿਰ ਇਹ ਪੰਗਤੀਆਂ ਇਕ ਹੋਰ ਸੱਜਣ ਨੇ ਪੜ੍ਹ ਕੇ ਸੁਣਾਈਆਂ।ਅਸੀਂ ਬੜੇ ਹੀ ਹੈਰਾਨ ਹੋਏ ਕਿ ਦਰਸ਼ਨ ਸਿੰਘ ਜੀ ਕੈਸਾ ਚਲਿੱਤਰ ਕਰ ਰਹੇ ਹਨ।ਇਹ ਕੋਈ ਚਾਰ ਕੁ ਸਾਲਾਂ ਦੀ ਗੱਲ ਹੈ (੨੦੦੬) ਜਦੋਂ ਖਾਲਸਾ ਦੀਵਾਨ ਸੋਸਾਇਟੀ ਰੌਸ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਪਹਿਲੀ ਸ਼ਤਾਬਦੀ ਦੇ ਸਮਾਗਮ ਤੇ ਦਰਸ਼ਨ ਸਿੰਘ ਨੂੰ ਸ਼ਾਮਿਲ ਹੋਣ ਲਈ ਸੱਦਿਆ ਗਿਆ ਸੀ।ਲੇਕਿਨ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਟਿਕਟ ਤੇ ਆ ਕੇ ਵੀ ਇਹ ਸ਼ਮਿਲ ਨਹੀਂ ਹੋਏ ਸਨ।ਉਲਟਾ ਝੂਠ ਕਹਿ ਦਿੱਤਾ ਕਿ ਇਹ ਸਾਡਾ ਨਿੱਜੀ ਫੇਰਾ ਹੈ।ਸੋ ਅੱਜ ਦਰਸ਼ਨ ਸਿੰਘ ਦੀ ਅਸਲੀਅਤ ਜੱਗ ਜ਼ਾਹਿਰ ਹੋ ਚੁੱਕੀ ਹੈ।ਉਹ ਵੀ ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸਿੱਖ ਰਹਿਤ ਮਰਿਯਾਦਾ ਦੇ ਖਿਲਾਫ ਝੰਡਾ ਚੁੱਕੀ ਫਿਰਦਾ ਹੈ।ਐਸੇ ਵਿਦਵਾਨਾਂ ਤੋਂ ਖਾਲਸਾ ਪੰਥ ਕੀ ਆਸ ਰੱਖ ਸਕੇਗਾ? ਗੁਰਬਾਣੀ ਦਾ ਇਹ ਫੁਰਮਾਨ ਐਸੇ ਅਖੌਤੀ ਵਿਦਵਾਨਾਂ ਉਪਰ ਬਿਲਕੁਲ ਸਹੀ ਢੁੱਕਦਾ ਹੈ:
     ਇਸੁ ਜਰ ਕਾਰਿਣ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
     ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥
     ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥
੪.੧੬੯੯ ਦੀ ਵਿਸਾਖੀ ਵੇਲੇ ਅੰਮ੍ਰਿਤ ਵਿਧੀ ਵਿਚ ਪੜ੍ਹੀਆਂ ਬਾਣੀਆਂ ਪ੍ਰਤੀ ਸ਼ੰਕਾ:_                                              ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦੀ ਦਿੱਲੀ ਵਿਚ ਸ਼ਹੀਦੀ ਹੋਣ ਤੋਂ ਬਾਅਦ ਉਨ੍ਹਾਂ ਦਾ ਸੀਸ ਅਨੰਦਪੁਰ ਪਹੁੰਚਾਉਣ ਦਾ ਅਤਿ ਸਾਹਸ ਪੂਰਣ ਕਾਰਜ ਭਾਈ ਜੈਤ ਰਾਮ ਜੀ (ਭਾਈ ਜੈਤਾ) ਨੇ ਕੀਤਾ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅਸ਼ੀਰਵਾਦ ਤੇ ਪਿਆਰ ਦਾ ਇਜ਼ਹਾਰ ਕਰਦੇ ਹੋਏ 'ਰੰਗਰੇਟਾ ਗੁਰੂ ਕਾ ਬੇਟਾ' ਕਹਿ ਕੇ ਨਿਵਾਜਿਆ।
ਦਸਮੇਸ਼ ਜੀ ਦੇ ਪਾਸ ਸਤਿਗੁਰਾਂ ਦਾ ਸੀਸ ਲੈ ਜਾਣ ਦਾ ਵਰਨਣ ਪੰਡਤ ਮੁਨਸ਼ੀ ਰਾਮ ਦੀ ਕਲਮ ਇਸ ਤਰ੍ਹਾਂ ਬਿਆਨ ਕਰਦੀ ਹੈ:_ 
ਸੀਨਾਂ ਤਾਣ ਕੇ ਚਾਂਦਨੀ ਚੌਕ ਵਿਚੋਂ, ਮਿਥੇ ਰਾਹੀਂ ਸੂਰੇ ਦਬਾ ਦੱਬ ਚੱਲੇ। 
 ਬਣਿਆ ਰੱਬ ਰਾਖਾ, ਕੀਤੀ ਰੱਬ ਰਹਿਮਤ, ਲਾਇਆ ਰੱਬ ਸਬੱਬ, ਲੈ 'ਰੱਬ' ਚੱਲੇ। 
ਕੁਲ ਰਿੱਧੀਆਂ ਸਿੱਧੀਆਂ ਨਾਲ ਤੁਰੀਆਂ, ਗੁਰਮੁਖ ਲੈ ਜਦ ਆਪਣਾ ਪ੍ਰਭ ਚਲੇ। 
 ਲੈਕੇ ਜੋਤ ਨੂਰੀ ਤੁਰਤ ਫੁਰਤ ਚੱਲੇ, ਰਾਤ ਦਿਨ ਚੱਲੇ ਝੱਬਾ ਝੱਬ ਚੱਲੇ। 
ਜੈ ਜੈ ਕਾਰ ਹੋਈ ਪ੍ਰਭ ਲੋਕ ਅੰਦਰ, ਮਾਤਾ ਪੁੱਤ ਦੀ ਜਦੋਂ ਦਸਤਾਰ ਚੁੰਮੀ। 
 ਦਿਲ ਭਰ ਆਇਆ ਜੁਲਫ ਕੰਤ ਦੀ ਜਦ, ਮਾਤਾ ਗੁਜਰੀ ਨੇ ਵਾਰ ਵਾਰ ਚੁੰਮੀ। 
ਕੰਬੀ ਧਰਤ ਜਦੋਂ ਗੁਰ ਬੰਦਨਾਂ ਕਰ, ਕਲਗੀਧਰ ਦਾਤਾਰ ਤਲਵਾਰ ਚੁੰਮੀ। 
 ਪਾਈ ਦੋਹਾਂ ਜੋਤਾਂ ਜਦੋਂ ਗਲਵੱਕੜੀ, ਕੁਦਰਤ ਦੋਹਾਂ ਦੀ ਨੂਰੀ ਨੁਹਾਰ ਚੁੰਮੀ। 
ਉਹ ਭਾਈ ਜੈਤ ਰਾਮ ਜੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੀਵਨ ਸਿੰਘ ਬਣ ਗਏ। ਭਾਈ ਜੈਤ ਰਾਮ ਜੀ ਫਿਰ ਵਾਪਸ ਨਹੀਂ ਗਏ ਅਤੇ ਗੁਰੂ ਜੀ ਦੇ ਨਾਲ ਰਹਿੰਦੇ ਹੋਏ ਸਿੱਖ ਕਾਰਜ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਅੰਤ ਸ਼ਹੀਦੀ ਪ੍ਰਪਤ ਕੀਤੀ।ਉਹ ਇਕ ਚੰਗੇ ਲਿਖਾਰੀ ਭੀ ਸਨ।ਗੁਰੂ ਕਾਲ ਵਿਚ ਹੋਏ ਆਮ ਸਾਕਿਆਂ ਜਿਵੇਂ ਸ਼ਹੀਦੀ ਗੁਰੂ ਤੇਗ ਬਹਾਦਰ ਜੀ, ੧੬੯੯ ਦੀ ਵਿਸਾਖੀ ਨੂੰ ਹੋਈ ਅਹਿਮ ਦਾਸਤਾਨ 'ਖੰਡੇ ਦੀ ਪਹੁਲ' ਅੰਮ੍ਰਿਤ ਤਿਆਰ ਕਰਨ ਤੇ ਛਕਾਉਣ ਦੀ ਵਿਧੀ, ਅਤੇ ਰਹਿਤਾਂ ਦਾ ਜ਼ਿਕਰ ਭੀ ਆਪਣੀ ਲਿਖਤ ਵਿਚ ਕੀਤਾ ਹੈ, ਜਿਸਨੂੰ ਸ੍ਰ.ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਨ ੧੯੯੪ ਵਿਚ 'ਭਾਈ ਜੈਤ ਰਾਮ-ਜੀਵਨ ਤੇ ਰਚਨਾ' ਦੇ ਤੌਰ ਤੇ ਪ੍ਰਕਾਸ਼ਤ ਕੀਤਾ ਹੈ, ਜੋ ਕਿ ਫਰੀਦਕੋਟ ਵਿਚ ਪਏ ਹੱਥ ਲਿਖਤ ਖਰੜੇ ਵਿਚੋਂ ਹੈ।ਉਹ 'ਅੰਮ੍ਰਿਤ ਬਿਧਿ' ਦੇ--ਤੀਸਰੇ ਤੋਂ ਪੰਜਵੇਂ ਸਵੈਯਾਂ ਵਿਚ ਲਿਖਦੇ ਹਨ:-                                  
ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ।
ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ।
ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ।
ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧਰੀਜੈ ॥੧੧੨॥
ਪਾਚਹੁੰ ਮਹਿ ਚਾਰ ਸੁ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ।
ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ।
ਜਪੁ, ਜਾਪ, ਸਵੈਯੇ, ਚੌਪਈ, ਅਨੰਦ ਕੋ, ਪਾਠ ਸੋਂ ਪਾਹੁਲ ਤਿਆਰ ਕਰੀਜੈ।
ਪਾਂਚਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ ॥੧੧੩॥
ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ।
ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ।
ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ।
ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਔ ਪਾਨ ਕਰਾਵੈ ॥੧੧੪॥                                                         ਗੁਰੂ ਗੋਬਿੰਦ ਸਿੰਘ ਜੀ ਦਾ ਨਿਕਟਵਰਤੀ, ਯੋਧਾ, ਸਮਕਾਲੀ, ਵਰੋਸਾਇਆ, ਵਿਸ਼ਵਾਸ਼ਪਾਤਰ  ਅਤੇ ਸ਼ਹੀਦ ਸਿੱਖ ਇਤਿਹਾਸ ਵਿਚ ਭਾਈ ਜੀਵਨ ਸਿੰਘ ਵਰਗਾ ਕੋਈ ਹੋਰ ਵਿਚ ਨਹੀਂ ਮਿਲਦਾ।ਇਸ ਸਰੋਤ ਤੋਂ ਆਕੀ ਹੋਣ ਵਾਲੇ 'ਸ਼ੰਕਾ ਗ੍ਰਸਿਤੀਆਂ' ਨੂੰ ਹੋਰ ਕਿਹੜਾ 'ਰਸ਼ੀਅਨ' ਸਰੋਤ ਚਾਹੀਦਾ ਹੈ?ਇਹ ਉਹੀ ਜਾਨਣ!!
੫.ਗੁਰੂ ਗ੍ਰੰਥ-ਗੂਰੂ ਪੰਥ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਪੰਥਕ ਵਿਦਵਾਨ:_
ਗੁਰੂ ਖਾਲਸਾ ਪੰਥ ਅਤੇ ਪੰਥਕ ਵਿਦਵਾਨ ਸਮੇਂ ਸਮੇਂ ਦਸਮ ਗ੍ਰੰਥ ਸਾਹਿਬ ਬਾਰੇ ਹਰ ਸ਼ੰਕੇ ਦੀ ਨਵਿਰਤੀ ਕਰਦੇ ਆਏ ਹਨ।ਬੀੜਾਂ ਦੇ ਲਿਖਾਰੀ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਆਦਿ ਤੋਂ ਲੈ ਕੇ ਅਕਾਲੀ ਕੌਰ ਸਿੰਘ ਜੀ, ਗਿ.ਸਾਹਿਬ ਸਿੰਘ ਜੀ, ਪ੍ਰੋ.ਸਾਹਿਬ ਸਿੰਘ ਜੀ, ਭਾਈ ਵੀਰ ਸਿੰਘ ਜੀ, ਡਾ.ਭਾਈ ਰਣਧੀਰ ਸਿੰਘ ਜੀ, ਭਾਈ ਕਾਨ੍ਹ ਸਿੰਘ ਜੀ ਨਾਭਾ, ਭਗਵੰਤ ਸਿੰਘ ਹਰੀ ਜੀ, ਡਾ.ਬਲਬੀਰ ਸਿੰਘ ਜੀ, ਪ੍ਰ੍ਰੋ.ਸ਼ੇਰ ਸਿੰਘ ਗਿਆਨੀ, ਸਰਦੂਲ ਸਿੰਘ ਕਵੀਸ਼ਰ, ਪ੍ਰਿੰ.ਗੰਗਾ ਸਿੰਘ, ਡਾ.ਤਾਰਨ ਸਿੰਘ, ਡਾ.ਬਲਬੀਰ ਸਿੰਘ, ਸਿਰਦਾਰ ਕਪੂਰ ਸਿੰਘ ਜੀ, ਡਾ.ਭਾਈ ਜੋਧ ਸਿੰਘ, ਡਾ.ਤਿਰਲੋਚਨ ਸਿੰਘ ਜੀ, ਪਿਆਰਾ ਸਿੰਘ ਪਦਮ, ਗਿ.ਮਾਨ ਸਿੰਘ ਝੌਰ, ਗਿ.ਸੰਤ ਸਿੰਘ ਜੀ ਮਸਕੀਨ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਗਿ.ਈਸ਼ਰ ਸਿੰਘ ਜੀ, ਗਿ.ਭਗਤ ਸਿੰਘ ਜੀ (ਸੰਤ ਸਿਪਾਹੀ), ਗਿ.ਹਰਬੰਸ ਸਿੰਘ ਚੰਡੀਗ੍ਹੜ, ਡਾ.ਅਨੋਖ ਸਿੰਘ, ਡਾ.ਜੋਧ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਸਵਾਮੀ ਬ੍ਰਹਮ ਦੇਵ ਉਦਾਸੀ, ਡਾ.ਹਰਪਾਲ ਸਿੰਘ ਪੰਨੂ, ਕੰਵਰਅਜੀਤ ਸਿੰਘ ਪਟਿਆਲਾ, ਡਾ.ਹਰਿਭਜਨ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ ਆਦਿ ਹੋਰ ਅਨੇਕਾਂ ਹੀ ਗੁਰੂ ਦੇ ਸਿੱਖ ਦਸਮੇਸ਼ ਬਾਣੀ ਨੂੰ ਪੜ੍ਹਦੇ, ਮੰਨਦੇ, ਸਤਿਕਾਰਦੇ ਆਏ ਹਨ।ਇਨ੍ਹਾਂ ਪੰਥਕ ਵਿਦਵਾਨਾਂ ਦੀ ਬਿਆਨ ਕਰਨ ਦੀ ਵਿਲੱਖਣਤਾ ਹੋ ਸਕਦੀ ਹੈ, ਪਰ ਭਾਵਨਾ ਸਭ ਦੀ ਇਕ ਹੀ ਹੈ।ਭੁੱਲਾਂ ਹਰ ਕਿਸੇ ਕੋਲੋਂ ਕੁੱਝ ਹੋ ਜਾਂਦੀਆਂ ਹਨ, ਕੁੱਝ ਤਰੁੱਟੀਆਂ ਰਹਿ ਜਾਂਦੀਆਂ ਹਨ, ਕਿਉਂਕਿ:-
        ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ 
ਤਾਂ ਇਸਦਾ ਮਤਲਬ ਇਹ ਨਹੀਂ ਕਿ ਇਨਸਾਨੀ ਕਮਜ਼ੋਰੀ ਨੂੰ ਨਾਂ ਪਹਿਚਾਣਦੇ ਹੋਏ ਉਲਟਾ ਦਸਮੇਸ਼ ਬਾਣੀ ਤੇ ਹੀ ਕਿੰਤੂ ਕਰਨ ਲੱਗ ਪਈਏ।ਸਿੱਖ ਵਿਚਾਰਧਾਰਾ ਤਾਂ ਇੱਥੇ ਖੜ੍ਹੀ ਹੈ ਕਿ ਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ।ਗੁਰੂ ਜੀ ਨੇ ਕੀ ਲਿਖਿਆ ਹੈ, ਕਿੱਥੇ ਲਿਖਿਆ ਹੈ, ਕਿਉਂ ਲਿਖਿਆ ਹੈ, ਕਿਉਂ ਨਹੀਂ ਲਿਖਿਆ, ਇਹ ਸਭ ਕੁੱਝ ਸਾਡੀ ਪ੍ਰਵਾਨਗੀ ਦਾ ਮੁਥਾਜ ਨਹੀਂ ਹੈ।ਗੁਰੂ ਦੀਆਂ ਗੁਰੂ ਜਾਣੇ।ਗੁਰਸਿੱਖ ਦਾ ਟੀਚਾ ਅਨੰਦ ਪ੍ਰਾਪਤੀ, ਗੁਣ ਗਾ੍ਰਹਕ ਬਿਰਤੀ ਬਨਾਉਣੀ, ਸਹਿਜ ਅਵਸਥਾ ਪ੍ਰਾਪਤ ਕਰਨੀ, ਰਸਤਾ ਰੁਸ਼ਨਾਉਣਾ ਅਤੇ:- "ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ" ਹੈ, ਨਾਂ ਕਿ ਆਪਣੀ ਅਕਲ ਮੁਤਾਬਿਕ ਹਰ ਜਗ੍ਹਾ ਗਲਤੀਆਂ ਲੱਭਣੀਆਂ, ਸ਼ੰਕੇ ਉਪਜਾਉਣੇ, ਤਰਕ ਕਰਨੀ, ਭਰਮ ਵਿਚ ਪੈਣਾ ਤੇ ਪਾਉਣਾ, ਆਪ ਜਪਣਾ ਨਹੀਂ ਤੇ ਜਪਣ ਦੇਣਾ ਨਹੀਂ, ਬਲਕਿ ਦੂਸਰੇ ਦੀ ਸ਼ਰਧਾ ਨੂੰ ਠੁਕਰਾਉਣਾ।ਜਿੱਥੇ ਗੁਰੂ ਜੀ ਨੇ ਪਰਦਾ ਪਾਇਆ ਹੈ, ਉਸ ਅੰਦਰ ਝਾਤੀਆਂ ਮਾਰਨੀਆਂ ਕਿੱਧਰ ਦੀ ਅਕਲਮੰਦੀ ਹੈ? 
      ਅਕਲ ਕੋ, ਦੀਨ ਪੇ, ਹਾਕਿਮ ਨਾ ਬਨਾਓ ਹਰਗਿਜ਼, ਯਹ ਤੋ ਖੁਦ ਅੰਧੀ ਹੈ, ਗਰ ਨਈਯਰੇ ਇਲਹਾਮ ਨਾ ਹੋ।
੬.ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਦੀ ਭਿੰਨਤਾ:-
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਭੋਜਨ ਦਾ ਖਜ਼ਾਨਾ ਹੈ।ਇਸ ਨੂੰ ਆਮ ਸਾਹਿਤ ਦੀ ਕਸਵੱਟੀ ਤੇ ਪਰਖਿਆ ਨਹੀਂ ਜਾ ਸਕਦਾ।ਇਹ 'ਧੁਰ ਕੀ ਬਾਣੀ' ਹੈ।ਤ੍ਰੈਕਾਲ ਸੱਤ, ਬਿਨਾਂ ਤਬਦੀਲੀ ਤੋਂ ਜੁਗੋ ਜੁਗ ਅਟੱਲ ਸਿਰਫ ਸਿੱਖ ਜਗਤ ਨੂੰ ਹੀ ਨਹੀਂ ਸਗੋਂ ਬਿਨਾਂ ਕਿਸੇ ਭਿੰਨ ਭੇਦ ਜਾਤ ਰੰਗ ਨਸਲ ਤੋਂ ਉਪਰ ਹੋ ਕੇ ਸਮੁੱਚੇ ਸੰਸਾਰ ਨੂੰ ਸੇਧ ਦੇਣ ਵਾਲੀ ਹੈ।ਇਸ ਨੂੰ ਭਾਰਤੀ ਚਿੰਤਨ ਅਨੁਸਾਰ 'ਪ੍ਰਭੂ ਸੰਹਿਤਾ' ਕਹਿੰਦੇ ਹਨ, ਜੋ ਤ੍ਰੈਕਾਲ ਸਤਿ ਹੈ, ਜਿਸ ਵਿਚ ਕੋਈ ਵਾਧ ਘਾਟ ਨਹੀਂ ਹੋ ਸਕਦੀ।ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਆਤਮਿਕ ਗਿਆਨ ਤਾਂ ਹੈ ਹੀ, ਪਰ ਜੋ ਕੁੱਝ ਜਗਤ ਪਸਾਰੇ ਵਿਚ ਵਾਪਰਦਾ ਹੈ, ਉਸ ਨੂੰ ਸਮਝ ਕੇ ਉਸ ਦੇ ਚੰਗੇ ਮਾੜੇ ਗੁਣਾ ਦੀ ਪਰਖ ਕਰਕੇ ਅਤੇ ਸਾਮ, ਦਾਮ, ਦੰਡ, ਭੇਦ ਆਦਿ ਦੀ ਨੀਤੀ ਨੂੰ ਵਿਚਾਰਨਾ ਤੇ ਆਪਣੀ ਉਚੇਰੀ ਅਵਸਥਾ 'ਹਮ ਲੇ ਜਾਨੋ ਪੰਥ ਉਚੇਰੇ' ਵੱਲ ਵਧਣ ਦਾ ਗਿਆਨ ਪ੍ਰਾਪਤ ਹੁੰਦਾ ਹੈ।ਇਸਨੂੰ 'ਸੁਹਿਰਦ ਸੰਹਿਤਾ' ਕਹਿੰਦੇ ਹਨ, ਯਾਨੀ ਕਿਸੇ ਮਿੱਤਰ ਤੋਂ ਮਿਲੀ ਚੰਗੀ ਸਿੱਖਿਆ ਅਤੇ ਉਸ ਸਿੱਖਿਆ ਨੂੰ ਗ੍ਰਹਿਣ ਕਰਨਾ।ਜਿਸ ਨੂੰ ਦਸਮੇਸ਼ ਜੀ ਨੇ ਆਪਣੇ ਆਸ਼ੇ ਅਨੁਸਾਰ ਵਾਧ ਘਾਟ ਕਰਕੇ ਇਸ ਨੂੰ ਵਿਲੱਖਣ ਰੂਪ ਵਿਚ ਪੇਸ਼ ਕੀਤਾ ਹੈ।ਇਸਨੂੰ ਤ੍ਰੈ-ਕਾਲ ਸਤਿ ਨਹੀਂ ਮੰਨਿਆਂ ਜਾ ਸਕਦਾ, ਇਹ ਇਤਹਾਸ-ਮਿਥਹਾਸ ਪੂਰਤ ਰਚਨਾ ਵਾਲਾ ਇਕ ਗੌਰਵਮਈ ਦਾਰਸ਼ਨਿਕ ਗ੍ਰੰਥ ਹੈ।ਇਕ ਖਾਸ ਖਿਆਲ ਇਹ ਰਹੇ ਕਿ ਜਿਵੇਂ ਸਾਡੀ ਦੇਹ ਧਰਤੀ, ਪਾਣੀ, ਅੱਗ, ਹਵਾ ਤੇ ਅਕਾਸ਼ ਦੀਆਂ ਬੇ-ਜੋੜ ਸ਼ਕਤੀਆਂ ਦਾ ਸੁਮੇਲ ਹੈ, ਇਸੇ ਤਰ੍ਹਾਂ ਭਗਤੀ-ਸ਼ਕਤੀ, ਮੀਰੀ-ਪੀਰੀ, ਰਾਜ-ਜੋਗ, ਸ਼ਾਸਤ੍ਰ-ਸ਼ਸਤ੍ਰ ਯਾਨੀ ਦੋ ਬੇ-ਜੋੜ ਆਵਸਥਾਵਾਂ ਦਾ ਨਾਮ ਸਿੱਖੀ ਹੈ।ਇਸੇ ਤਰ੍ਹਾਂ ਇਸਦੇ ਥਾਪਣਹਾਰੇ ਦਸਵੇਂ ਨਾਨਕ ਨੇ ਆਪਣੀ ਬਾਣੀ ਨੂੰ ਵੀ ਸਾਹਿਤ ਦੇ ਨੌਂ ਬੇ-ਜੋੜ ਰੰਗਾਂ (ਰਸਾਂ) ਨੂੰ ਆਪਸ ਵਿਚ ਤੁਲਨਾ, ਉਪਮਾਵਾਂ ਵਿਚ ਜੋੜਕੇ ਇਕ ਅਸੰਭਵ ਕਾਰਜ ਨੂੰ ਬੜੀ ਨਿਪੁੰਨਤਾ ਨਾਲ ਜਗਤ ਸਾਹਮਣੇ ਪੇਸ਼ ਕੀਤਾ ਹੈ।ਇਹ ਅਤਿ ਔਖੀ ਅਤੇ ਅਸੰਭਵ ਖੇਡ੍ਹ ਹੈ।ਸਾਹਿਤ ਦੇ ਅੱਡੋ ਅੱਡਰੇ ਰਸਾਂ ਨੂੰ ਪੇਸ਼ ਕਰਨ ਵਾਲੇ ਨਾਮੀ ਲਿਖਾਰੀ ਬਥੇਰੇ ਮਿਲ ਜਾਣਗੇ, ਪਰ ਬੀਰ ਰਸ ਨੂੰ ਸ਼ਿੰਗਾਰ ਰਸ ਵਿਚ, ਸ਼ਿੰਗਾਰ ਰਸ ਨੂੰ ਅਦਭੁਤ ਰਸ ਵਿਚ, ਅਦਭੁਤ ਰਸ ਨੂੰ ਕਰੁਣਾ ਰਸ ਵਿਚ ਰਲਾਕੇ ਉਪਮਾਨ ਉਪਮੇਹ ਵਰਤਣੇ ਅਤੇ ਨਾਲ ਹੀ ਹਿੰਦੁਸਤਾਨੀ ਸਨਾਤਨ ਸੰਸਕ੍ਰਿਤੀ ਦੀ ਮਿਸਾਲ ਪੇਸ਼ ਕਰਨਾਂ, ਦਸਮੇਸ਼ ਜੀ ਦੀ ਅਤੀ ਉਤਮ ਕਲਾ ਦਾ ਨਮੂੰਨਾ ਹੈ।ਦਸਮੇਸ਼ ਜੀ ਨੇ ਤਾਂ ਆਪਣੀ ਬਾਣੀ ਅੰਦਰ ਬਗੈਰ ਸਾਜਾਂ ਦੇ ਹੀ ਸੰਗੀਤ ਪੈਦਾ ਕਰਕੇ ਸ਼ਬਦ ਚਮਤਕਾਰ ਕੀਤਾ ਹੈ, ਇਸੇ ਕਰਕੇ ਹੀ ਉਨ੍ਹਾਂ ਨੂੰ ਤੇਗ ਦੇ ਧਨੀ ਤੇ ਨਾਲ ਹੀ ਕਲਮ ਦੇ ਧਨੀ ਕਿਹਾ ਜਾਂਦਾ ਹੈ।ਭਾਰਤੀ ਸਾਹਿਤ ਵਿਚ ਕੋਈ ਐਸੀ ਹੋਰ ਰਚਨਾ ਨਹੀਂ ਮਿਲਦੀ ਜਿਸਨੂੰ ਦਸਮ ਗ੍ਰੰਥ ਸਾਹਿਬ ਨਾਲ ਤੁਲਨਾ ਦਿੱਤੀ ਜਾ ਸਕੇ।
ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਂਤ ਰਸ ਪਰਧਾਨ ਹੈ, ਉਥੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਬੀਰ ਰਸ ਪਰਧਾਨ ਹੈ।ਖਾਲਸਾ ਪੰਥ ਜਦ ਇਹ ਆਖਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਸੰਤ ਬਣਾਉਦੀ ਹੈ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਸਿਪਾਹੀ ਬਣਾਉਦੀ ਹੈ ਤਾਂ ਦਸਮ ਗ੍ਰੰਥ ਵਿਰੋਧੀ ਇਕ ਦਮ ਤਰਕ ਪੇਸ਼ ਕਰਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਤਾਂ ਦਸਮ ਗ੍ਰੰਥ ਸਾਹਿਬ ਹੈ ਹੀ ਨਹੀਂ ਸੀ, ਫਿਰ ਉਸ ਸਮੇਂ ਸਿੱਖ ਸਿਪਾਹੀ ਕਿਵੇਂ ਬਣ ਗਏ? ਉਸ ਸਮੇਂ ਬੀਰ ਰਸ ਕਿਥੋਂ ਆਇਆ ਸੀ? ਉਸ ਵੇਲੇ ਵੀ ਸਿੱਖਾਂ ਨੇ ਯੁੱਧ ਕੀਤੇ ਅਤੇ ਜਿੱਤੇ ਸਨ, ਪਰ ਕੋਈ ਦਸਮ ਗ੍ਰੰਥ ਸਾਹਿਬ ਉਨ੍ਹਾਂ ਕੋਲ ਨਹੀਂ ਸੀ, ਹੁਣ ਵੀ ਇਸ ਦੀ ਕੋਈ ਲੋੜ ਨਹੀਂ ਹੈ।ਇਨ੍ਹਾਂ ਦੀ ਇਸ ਤਰਕ ਤੇ ਅਸੀਂ ਦਾਅਵੇ ਨਾਲ ਆਖ ਸਕਦੇ ਹਾਂ ਕਿ ਇੰਨ੍ਹਾਂ ਨੂੰ ਗੁਰ-ਇਤਿਹਾਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।            
ਕਾਸ਼! ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਈ ਤਬਦੀਲੀ ਨੂੰ ਇਹ ਸ਼ੰਕਾਵਾਦੀ ਸਿੱਖ ਸਮਝਣ ਦੇ ਕਾਬਲ ਹੁੰਦੇ।ਸਿੱਖ ਪੰਥ ਵਿਚ ਆਏ ਇਸ ਕੂਹਣੀ ਮੋੜ ਨੇ ਹੀ ਤਾਂ ਸਿੱਖਇਜ਼ਮ ਨੂੰ ਬਾਕੀ ਧਰਮਾਂ ਨਾਲੋਂ ਵਿਲੱਖਣਤਾ ਬਖਸ਼ੀ ਹੈ।ਇਕ ਗੱਲ੍ਹ ਤੇ ਥੱਪੜ ਖਾਕੇ ਦੂਸਰੀ ਅੱਗੇ ਕਰਨੀ ਕਿਸੇ ਹੋਰ ਧਰਮ ਦੀ ਪਿਰਤ ਹੋਵੇਗੀ, ਸਿੱਖ ਧਰਮ ਦੀ ਬਿਲਕੁਲ ਨਹੀਂ।ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਤੀਰਾ ਦੇਖ ਕੇ ਉਦੋਂ ਦੀ ਆਮ ਸਿੱਖੀ ਸੇਵਕੀ ਕਿਸ ਤਰ੍ਹਾਂ ਦੀ ਹੈਰਾਨੀ ਪ੍ਰਗਟ ਕਰਦੀ ਹੈ, ਇਸਦਾ ਜ਼ਿਕਰ ਵਾਰ ਛੱਬੀਵੀਂ, ਪਉੜੀ ਚੌਵੀ ਵਿਚ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਹਨ:-
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹ ਘਰਿ ਆਂਵਦੇ ਗੜਿ ਚੜ੍ਹਿਆ ਪਾਤਿਸ਼ਾਹ ਚੜਾਇਆ।
ਉਮਤਿ ਮਹਿਲ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁੱਤੇ ਰੱਖਿ ਸ਼ਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਂਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ।
ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ।
ਅਜਰੁ ਜਰੇ ਨ ਆਪੁ ਜਣਾਇਆ।
ਭਾਵ ਪਹਿਲਾਂ ਸਾਰੇ ਗੁਰੂ ਸਾਹਿਬਾਨ ਦਾ ਨੇਮ ਹੁੰਦਾ ਸੀ ਕਿ ਧਰਮਸਾਲ ਵਿਚ ਟਿਕ ਕੇ ਬੈਠਦੇ ਸਨ, ਇਹ ਗੁਰੂ ਹਰਿਗੋਬਿੰਦ ਇਕ ਥਾਵੇਂ ਟਿਕਾਯਾ ਨਹੀਂ ਟਿਕਦਾ।ਪਹਿਲਾਂ ਗੁਰੂ ਸਾਹਿਬਾਂ ਦੇ ਘਰ ਪਾਤਸ਼ਾਹ ਆਉਂਦੇ ਸਨ, ਪਰ ਇਹ ਪਾਤਸ਼ਾਹ ਦਾ ਚੜ੍ਹਾਇਆ ਕਿਲੇ ਚੜ੍ਹਿਆ, ਭਾਵ ਬੰਦੀ ਵਿਚ ਪਿਆ।ਅੱਗੇ ਸਿੱਖੀ ਮਹਿਲ ਪ੍ਰਾਪਤ ਕਰਦੀ ਸੀ, ਪਰ ਹੁਣ ਮਹਿਲ ਨਹੀਂ ਪਾਉਂਦੀ ਕਿਉਂਕਿ ਇਹ ਨੱਠਾ ਫਿਰਦਾ ਹੈ, ਤੇ ਕਿਸੇ ਦਾ ਡਰਾਇਆ ਡਰਦਾ ਨਹੀਂ।ਅਗਲੇ ਸਤਿਗੁਰ ਜੀ ਮੰਜੀ ਬੈਠ ਕੇ ਜਗਤ ਨੂੰ ਤਸੱਲੀ ਦਾਨ ਦੇਂਦੇ ਸਨ, ਇਸਨੇ ਕੁੱਤੇ ਰੱਖੇ ਹਨ ਤੇ ਸ਼ਿਕਾਰ ਖੇਡ੍ਹਦਾ ਹੈ।ਅਗਲੇ ਸਤਿਗੁਰ ਜੀ ਬਾਣੀ ਰਚਦੇ, ਗਾਉਂਦੇ ਤੇ ਸੁਣਦੇ ਸਨ, ਇਹ ਬਾਣੀ ਨਾਂ ਕਥਦਾ ਹੈ, ਨਾਂ ਸੁਣਦਾ ਹੈ, ਨਾਂ ਗਾਉਂਦਾ ਹੈ।ਅਗਲੇ ਸੇਵਕਾਂ ਨੂੰ ਪਾਸ ਰੱਖਦੇ ਸਨ, ਇਹ ਦੋਖੀਆਂ ਦੁਸ਼ਟਾਂ (ਭਾਈ ਬਿਧੀ ਚੰਦ ਆਦਿ) ਨੂੰ ਮਾਣ ਬਖਸ਼ਦੇ ਹਨ।ਪਰ ਇਸ ਤਬਦੀਲੀ ਨਾਲ ਸੱਚ ਲੁਕਾਇਆ ਨਹੀਂ ਲੁਕਦਾ, ਸਿੱਖ ਭੰਵਰੇ ਵਾਂਗੂੰ ਗੁਰੂ ਚਰਨ ਕੰਵਲਾਂ ਤੇ ਲੁਭਿਤ ਹਨ ਕਿਉਂਕਿ ਉਹ ਜਾਣਦੇ ਹਨ ਕਿ ਗੁਰੂ ਅਜਰ ਨੂੰ ਜਰ ਰਿਹਾ ਹੈ ਤੇ ਆਪਾ ਨਹੀਂ ਜਣਾਉਂਦਾ ਅਥਵਾ ਪੱਕੇ ਸਿੱਖ ਅਜਰ ਨੂੰ ਜਰਦੇ ਹਨ ਤੇ ਵਿਰਥਾ ਨੁਕਤਾਚੀਨੀਆਂ ਕਰਕੇ ਆਪਾ ਨਹੀਂ ਜਣਾਉਂਦੇ।ਭਾਈ ਗੁਰਦਾਸ ਜੀ ਇਸ ਪਉੜੀ ਵਿਚ ਲੋਕਾਂ ਦੇ ਇਤਰਾਜ਼ ਦੱਸਕੇ ਅਗਲੀ ਪਉੜੀ ਵਿਚ (ਦੱਸਦੇ ਹਨ) ਕਿ ਇਸਦਾ ਭਾਵ ਇਹ ਹੈ ਕਿ ਸੰਗਤ ਪੰਜਾਂ ਸਤਿਗੁਰਾਂ ਨੇ ਰਚ ਦਿੱਤੀ ਹੈ।ਪਰ ਜਦ ਦੁਸ਼ਟਾਂ ਨੇ ਸੰਗਤ ਦੇ ਆਗੂ ਸ੍ਰੀ ਗੁਰੂ ਅਰਜਨ ਦੇਵ ਪਰ ਅਤੀ ਅੱਤਯਾਚਾਰ ਕਰ ਦਿੱਤਾ ਤਦ ਸੰਗਤ ਕਿਕੂੰ ਬਚ ਸਕਦੀ ਹੈ।ਜਿਵੇਂ ਸਤਿਗੁਰ ਤਾਂ ਪੂਰਨ ਹੋਣ ਕਰਕੇ ਤਸੀਹੇ ਝੱਲ ਕੇ ਜਾਨ ਪੁਰ ਖੇਲ੍ਹ ਗਏ, ਸਾਰੀ ਸੰਗਤ ਐਸੀ ਨਿਪੁੰਨ ਨਹੀਂ ਹੋ ਸਕਦੀ।ਇਸ ਲਈ ਸੰਗਤ ਰੂਪੀ ਖੇਤੀ ਦੁਆਲੇ ਵਾੜ ਚਾਹੀਏ।ਵਾੜ ਸੰਗਤ ਦੀ ਰਾਖੀ ਲਈ ਬੀਰ ਰਸ ਦੀ ਹੋ ਸਕਦੀ ਹੈ, ਇਸ ਲਈ ਸਤਿਗੁਰ ਹਰਿਗੋਬਿੰਦ ਜੀ ਨੇ ਬੀਰ ਰਸੀ ਠਾਟ ਕੀਤਾ ਹੈ, ਇਹ ਖੇਤੀ ਲਈ ਰਾਖੀ ਦੀ ਵਾੜ ਹੈ।
ਪਿਛਲੀ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੀਰ ਰਸੀ ਠਾਠ ਪਰ ਲੋਕਾਂ ਦੇ ਕੀਤੇ ਇਤਰਾਜ਼ ਦਿੱਤੇ ਸਨ।ਹੁਣ ਇਸ ੨੫ਵੀਂ ਤੇ ੨੬ਵੀਂ ਪਉੜੀ ਵਿਚ ਦੱਸਿਆ ਹੈ ਕਿ ਇਹ ਵਾੜ ਬਨਾਉਣ ਵਾਂਗੂੰ ਰੱਖਿਆ ਨਮਿੱਤ ਉਪਕਾਰ ਦਾ ਕਾਰਜ ਕੀਤਾ ਹੈ।ਸਤਿਗੁਰ ਜੇ ਕੋਈ ਸਾਂਗ ਵਰਤਾਏ ਤਾਂ ਸਿਦਕ ਕਾਇਮ ਰਹੇ, ਇਹ ਕਠਨ ਕੰਮ ਪ੍ਰੇਮਾ ਭਗਤੀ ਨਾਲ ਹੁੰਦਾ ਹੈ।ਇਸੇ ਕਰਕੇ ਮੁਰਦੇ ਵਾਂਗ ਮੁਰੀਦ ਹੋਕੇ ਗੁਰੂ ਦੇ ਭਰੋਸੇ ਦੀ ਗੋਰ ਵਿਚ ਸਮਾਉ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਆਈ ਤਬਦੀਲੀ ਨੂੰ ਅੰਤਿਮ ਛੋਹ ਦਸਮੇਸ਼ ਪਿਤਾ ਜੀ ਨੇ ਬੀਰ ਰਸੀ ਸਾਹਿਤ ਲਿਖ ਕੇ ਅਤੇ ਜਰਵਾਣਿਆਂ ਵਿਰੁੱਧ ਮੈਦਾਨੇ ਜੰਗ ਵਿਚ ਜੂਝ ਕੇ ਦਿੱਤੀ।ਮਹਾਨ ਕੋਸ਼ ਵਿਚ ਇਸਦਾ ਹਵਾਲਾ ਇਹ ਭੀ ਮਿਲਦਾ ਹੈ:_ "ਦੱਖਣ ਨੂੰ ਜਾਂਦੇ ਹੋਏ ਕਲਗੀਧਰ ਪਾਤਸ਼ਾਹ ਸੰਮਤ ੧੭੬੪ ਨੂੰ ਦਾਦੂ ਦ੍ਵਾਰੇ ਪਧਾਰੇ ਹਨ।ਦਸਮੇਸ਼ ਜੀ ਨੇ ਉਥੋਂ ਦੇ ਮਹੰਤ ਜੈਤਰਾਮ ਨੂੰ ਦਾਦੂ ਜੀ ਦਾ ਕੋਈ ਵਚਨ ਸੁਨਾਉਣ ਲਈ ਕਿਹਾ ਤਾਂ ਉਸ ਨੇ ਇਹ ਸ਼ਲੋਕ ਪੜ੍ਹਿਆ:-
ਦਾਦੂ ਦਾਵਾ ਦੂਰਿ ਕਰਿ ਕਲਿ ਕਾ ਕੀਜੈ ਭਾਇ।ਜੇ ਕੋ ਮਾਰੇ ਈਂਟ ਢਿਮ ਲੀਜੈ ਗਲੇ ਚੜ੍ਹਾਇ।
ਕਲਗੀਧਰ ਜੀ ਨੇ ਫੁਰਮਾਇਆ ਕਿ ਮਹੰਤ ਜੀ ਹੁਣ ਇਸਨੂੰ ਇਸ ਤਰ੍ਹਾਂ ਪੜ੍ਹੋ:-
       ਦਾਦੂ ਦਾਵਾ ਰੱਖ ਕੇ ਕਲਿ ਕਾ ਕੀਜੈ ਭਾਇ।ਜੇ ਕੋ ਮਾਰੇ ਈਂਟ ਢਿਮ ਪਾਥਰ ਹਨੇ ਰਿਸਾਇ।
ਹਕੀਕਤ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਵਿਚ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਘੋੜ ਸਵਾਰੀ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਸ਼ੁਰੂ ਕਰਵਾ ਦਿਤੀ ਸੀ, ਕਿਉਂਕਿ ਉਹ ਆਉਣ ਵਾਲੇ ਸਮੇ ਤੋਂ ਜਾਣੂ ਸਨ।ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਵਧੀਆ ਘੋੜੇ ਤੇ ਵਧੀਆ ਸ਼ਸਤਰ ਰੱਖਣ ਲਈ ਹੁਕਮ ਕੀਤਾ ਅਤੇ ਇਕ ਸੰਤ-ਸਿਪਾਹੀਆਂ ਦੀ ਜਥੇਬੰਦੀ ਕਾਇਮ ਕੀਤੀ।ਸ਼ਸਤਰਾਂ ਦੇ ਅਭਿਆਸ ਲਈ ਸ਼ਿਕਾਰ ਖੇਡਣਾ, ਸਰੀਰਕ ਬਲ ਵਾਸਤੇ ਕੁਸ਼ਤੀਆਂ ਕਰਨ ਲਈ ਅਖਾੜੇ ਤਿਆਰ ਕਰਨੇ ਆਦਿ ਹੋਰ ਕਈ ਇੰਤਜ਼ਾਮ ਕੀਤੇ।ਇਸ ਸਭ ਕੁਝ ਦੇ ਨਾਲ ਨਾਲ ਗੁਰਬਾਣੀ ਦਾ ਪਾਠ ਤੇ ਕਥਾ ਦਾ ਪ੍ਰਵਾਹ ਵੀ ਭਾਈ ਗੁਰਦਾਸ ਜੀ ਰਾਹੀਂ ਚੱਲਦਾ ਸੀ।ਲੇਕਿਨ ਇਸ ਸਭ ਕੁੱਝ ਦੇ ਹੁੰਦਿਆਂ ਗੁਰੂ ਸਾਹਿਬ ਜੀ ਨੇ ਉਸ ਵੇਲੇ ਸਿੱਖ ਜਥੇਬੰਦੀ ਦੀ ਮਜਬੂਤੀ ਲਈ ਜੋ ਇਕ ਹੋਰ ਅਹਿਮ ਫੈਸਲਾ ਕੀਤਾ ਉਹ ਇਹ ਸੀ ਕਿ ਆਪਣੇ ਸਿੱਖਾਂ ਨੂੰ ਬੀਰ-ਰਸੀ ਕਾਵਿ (ਵਾਰਾਂ) ਰਾਹੀਂ ਬੀਰਤਾ ਵਿਚ ਪ੍ਰਚੰਡ ਕੀਤਾ ਜਾਵੇ।ਇਹੀ ਕਾਰਨ ਹੈ ਕਿ ਢਾਡੀ ਵਾਰਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਾਉਣ ਦੀ ਪ੍ਰਥਾ ਪਹਿਲੀ ਵਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿੱਖ ਧਰਮ ਵਿਚ ਪ੍ਰਵੇਸ਼ ਹੋਈ।ਜੋ ਅੱਜ ਤੱਕ ਜਾਰੀ ਹੈ ਅਤੇ ਸਦਾ ਰਹੇਗੀ।ਗੁਰੂ ਹਰਿਗੋਬਿੰਦ ਸਾਹਿਬ ਜੀ ਤਾਂ ਇਹ ਨਿਰਣਾਇਕ ਫੈਸਲਾ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਬੀਰ-ਰਸ ਕਾਵਿ ਦੀ ਵੀ ਜਰੂਰਤ ਹੈ ਅਤੇ ਉਹਨਾਂ ਨੇ ਇਸ ਨੂੰ ਵਰਤਿਆ ਵੀ।ਉਸ ਸਮੇ ਸਿੱਖਾਂ ਨੇ ਬਹਾਦਰੀ ਦੇ ਜੋ ਕਾਰਨਾਮੇ ਦਿਖਾਏ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਹਨ।ਪਰ ਦਸਮ ਗ੍ਰੰਥ ਵਿਰੋਧੀ ਲੱਗਦਾ ਹੈ ਕਿ ਗੁਰੂ ਸਹਿਬਾਨ ਤੋਂ ਜ਼ਿਆਦਾ ਸਿਆਣੇ ਹੋ ਗਏ ਹਨ, ਇਸੇ ਕਰਕੇ ਹੀ ਦੁਹਾਈ ਪਾਉਦੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਨਾ ਕੁੱਝ ਹੋਰ ਪੜ੍ਹਨਾ ਹੈ ਤੇ ਨਾ ਹੀ ਕੁੱਝ ਸੁਣਨਾ ਹੈ।
ਵਾਰਾਂ ਸਦਾ ਲੋਕ ਨਾਇਕਾਂ ਦੀਆਂ ਹੀ ਗਾਈਆਂ ਜਾਂਦੀਆਂ ਹਨ ਅਤੇ ਗੁਰੂ ਘਰ ਵਿਚ ਯੋਧਿਆਂ ਦੀਆਂ ਵਾਰਾਂ ਗਾਉਣ ਦੀ ਹੀ ਪ੍ਰੰਪਰਾ ਰਹੀ ਹੈ।ਅਸੀਂ ਦੇਖ ਸਕਦੇ ਹਾਂ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਆਈਆਂ ਵਾਰਾਂ ਨੂੰ ਕਿਸ ਤਰਜ਼ (ਧੁਨੀ) ਤੇ ਗਾਇਆ ਜਾਵੇ, ਉਹ ਸਾਰੇ ਸੰਕੇਤ ਵੀ ਗੁਰੂ ਅਰਜਨ ਦੇਵ ਜੀ ਨੇ ਯੋਧਿਆਂ ਦੀਆਂ ਵਾਰਾਂ ਨਾਲ ਹੀ ਸਬੰਧਿਤ ਕੀਤੇ ਹਨ।ਜਿਵੇਂ ਕਿ ਆਸਾ ਦੀ ਵਾਰ ਉਪਰ ਹਿਦਾਇਤ ਹੈ ਕਿ 'ਟੁੰਡੇ ਅਸਰਾਜੇ ਕੀ ਧੁਨੀ ਪਰ ਗਾਵਣਾ'। ਅਸਰਾਜ ਆਪਣੇ ਸਮੇਂ ਦਾ ਇਕ ਮਹਾਨ ਸੂਰਬੀਰ ਤੇ ਨੇਕ ਰਾਜਾ ਸੀ।ਸੂਰਬੀਰਾਂ ਦੀਆਂ ਕਥਾ ਕਹਾਣੀਆਂ ਨੂੰ ਬੀਰ-ਰਸੀ ਕਾਵਿ (ਵਾਰਾਂ) ਵਿਚ ਪੇਸ਼ ਕਰਨ ਨਾਲ ਲੋਕ ਮਨ ਤੇ ਕਿਸ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ ਅਤੇ ਕੈਸੇ ਕੈਸੇ ਜੇਤੂ ਨਤੀਜੇ ਨਿਕਲ ਸਕਦੇ ਹਨ, ਇਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਵੱਧ ਹੋਰ ਕੌਣ ਜਾਣ ਸਕਦਾ ਸੀ? ਵਾਰ ਦਾ ਮੁੱਖ ਉਦੇਸ਼ ਅਤੇ ਅੰਤ੍ਰੀਵ ਭਾਵ ਹਮੇਸ਼ਾਂ ਹੀ ਨੇਕੀ ਦੀ ਬਦੀ ਉਪਰ ਫਤਿਹ ਦਾ ਐਲਾਨ ਹੁੰਦਾ ਹੈ, ਜਿਸ ਦਾ ਪ੍ਰਤੱਖ ਦਰਸ਼ਨ ਦਸਮ ਗ੍ਰੰਥ ਸਾਹਿਬ ਵਿਚ ਲਿਖੇ ਹਰ ਯੁੱਧ ਵਰਨਣ ਵਿਚੋਂ ਸਹਿਜੇ ਹੀ ਹੋ ਅਉਦਾ ਹੈ।ਸੋ ਜਿਸ ਆਸ਼ੇ ਨੂੰ ਮੁੱਖ ਰੱਖ ਕੇ ਬੀਰ-ਰਸੀ ਕਾਵਿ (ਵਾਰਾਂ) ਨੂੰ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣਾਇਆ ਸੀ, ਠੀਕ ਉਸੇ ਹੀ ਆਸ਼ੇ ਨੂੰ ਮੁੱਖ ਰੱਖ ਕੇ ਦਸਵੇਂ ਪਾਤਸ਼ਾਹ ਜੀ ਨੇ ਬੀਰ-ਰਸ ਪਰਧਾਨ ਕਾਵਿ ਦੀ ਰਚਨਾਂ ਕਰਕੇ ਉਸਨੂੰ ਆਪਣੇ ਪਿਆਰੇ ਖਾਲਸਾ ਦੀ ਝੋਲੀ  'ਸ੍ਰੀ ਦਸਮ ਗ੍ਰੰਥ ਸਾਹਿਬ' ਰਾਹੀਂ ਪਾਇਆ ਹੈ।ਇਹ ਇਸ ਲਈ ਵੀ ਜਰੂਰੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਹੁਣ ਸਖਸ਼ੀ ਗੁਰਤਾ ਸਦਾ ਵਾਸਤੇ ਖਤਮ ਕਰਕੇ ਇਸ ਨੂੰ ਜੁਗੋ ਜੁਗ ਅਟੱਲ ਸ਼ਬਦ 'ਗੁਰੂ' ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤਬਦੀਲ ਕਰਨ ਦਾ ਸਮਾਂ ਆ ਗਿਆ ਹੈ।ਅੱਜ ਭਾਵੇਂ ਸਰੀਰਕ ਤੌਰ ਤੇ ਗੁਰੂ ਸਾਹਿਬ ਸਾਡੇ ਵਿਚ ਮੌਜੂਦ ਨਹੀਂ ਹਨ, ਲੇਕਿਨ ਉਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਖਾਲਸਾ ਪੰਥ ਨੂੰ ਸੇਧ ਅਤੇ ਹੌਸਲਾ ਦਿੰਦੀਆਂ ਰਹਿਣਗੀਆਂ।
ਕਈ ਇਹ ਸਵਾਲ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿੱਖਾਂ ਦੇ ਗੁਰੂ ਹਨ ਪਰ ਦਸਮ ਗ੍ਰੰਥ ਸਾਹਿਬ ਨੂੰ ਕਿਹੜਾ ਦਰਜਾ ਦੇਈਏ? ਇਹ ਸਵਾਲ ਐਸਾ ਹੈ ਜੇਕਰ ਕੋਈ ਆਖੇ ਕਿ ਸ੍ਰੀ ਹਰਿਮੰਦਰ ਸਾਹਿਬ ਤਾਂ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਹੜਾ ਦਰਜਾ ਦਈਏ? ਇਸ ਦਾ ਜਵਾਬ ਹਰ ਸੂਝਵਾਨ ਸਿੱਖ ਚੰਗੀ ਤਰ੍ਹਾਂ ਜਾਣਦਾ ਹੈ।ਸੋ ਜੋ ਮਹਾਨਤਾ ਤੇ ਦਰਜਾ ਸ੍ਰੀ ਹਰਿਮੰਦਰ ਸਾਹਿਬ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਓਹੀ ਮਹਾਨਤਾ ਤੇ ਦਰਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਹੈ।ਜੇਕਰ ਗੁਰੂ ਸਾਹਿਬਾਨ ਚਾਹੁੰਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਰੋਵਰ ਦੇ ਵਿਚ ਇੱਕੋ ਥਾਂ ਤੇ ਹੀ ਸਥਾਪਤ ਕਰ ਸਕਦੇ ਸਨ, ਪਰ ਉਨ੍ਹਾਂ ਨੇ ਐਸਾ ਨਹੀਂ ਕੀਤਾ।ਗੁਰੂ ਸਹਿਬਾਨ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਸਰੋਵਰ ਤੋਂ ਬਾਹਰ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਕੁੱਝ ਦੂਰੀ ਤੇ ਅਲੱਗ ਹੀ ਰੱਖਿਆ ਹੈ।ਇਕ ਹੋਰ ਖਾਸ ਨੁਕਤਾ ਹਮੇਸ਼ਾਂ ਸਾਡੇ ਜ਼ਿਹਨ ਵਿਚ ਰਹਿਣਾ ਚਾਹੀਦਾ ਹੈ ਕਿ ਦਸਾਂ ਹੀ ਪਾਤਸ਼ਾਹੀਆਂ ਦੀ 'ਗੁਰ-ਜੋਤ' ਇਕੋ ਹੈ।ਜਿਵੇਂ 'ਗੁਰ-ਜੋਤ' ਸ੍ਰੀ ਅਕਾਲ ਤਖਤ ਸਾਹਿਬ ਦੀ, ਸ੍ਰੀ ਹਰਿਮੰਦਰ ਸਾਹਿਬ ਤੋਂ ਅਲੱਗ ਸਥਾਪਨਾ ਕਰਦੀ ਹੈ, ਉਸੇ ਤਰ੍ਹਾਂ ਹੀ ਦਸਮ ਗ੍ਰੰਥ ਸਾਹਿਬ ਦੀਆਂ ਰਚਨਾਵਾਂ ਨੂੰ ਵੀ 'ਗੁਰ-ਜੋਤ' ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਲੱਗ ਰੱਖਦੀ ਹੈ।ਇਹ ਫੈਸਲਾ 'ਗੁਰ-ਜੋਤ" ਦਾ ਹੈ।ਇਸ ਨੂੰ ਮੰਨਣਾ ਹੀ ਸਿੱਖੀ ਹੈ।ਅਗਰ ਇਹ ਰਾਜ਼ ਸਮਝ ਵਿਚ ਨਹੀਂ ਆ ਰਿਹਾ ਕਿ ਗੁਰੂ ਸਾਹਿਬਾਨ ਨੇ ਐਸਾ ਕਿਉਂ ਕੀਤਾ ਹੈ? ਤਾਂ ਕਿੰਤੂ ਪਰੰਤੂ ਕਰਨ ਦੀ ਬਜਾਏ ਪਰਮਾਤਮਾ ਅੱਗੇ ਅਰਦਾਸ ਕਰੋ, ਗੁਰਮੁੱਖਾਂ ਦੀ ਸੰਗਤ ਕਰੋ ਫਿਰ ਗੁਰੂ ਮਿਹਰ ਸਦਕਾ ਰਾਜ਼ ਖੁੱਲ ਜਾਏਗਾ।  
੭.ਦਸਮ ਗ੍ਰੰਥ ਸਾਹਿਬ ਦੀ ਸੰਪਾਦਨਾ:-
ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਅਗਵਾਈ ਹੇਠ ਸਿੱਖਾਂ ਤੋਂ ਇਕੱਤ੍ਰ ਕੀਤੀਆਂ ਦਸਮੇਸ਼ ਬਾਣੀ ਦੇ ਉਤਾਰੇ ਦੀਆਂ ਪੋਥੀਆਂ ਰਾਹੀਂ ਕੀਤੀ।ਰਹੀ ਗੱਲ ਵਿਵਾਦ ਦੀ! ਇਹ ਜ਼ਰੂਰ ਪੰਥਕ ਮਸਲਾ ਬਣਿਆ ਰਿਹਾ ਸੀ ਕਿ ਦਸਮ ਗ੍ਰੰਥ ਸਾਹਿਬ ਨੂੰ ਅਲੱਗ ਅਲੱਗ ਜਿਲਦਾਂ ਵਿਚ ਰੱਖਿਆ ਜਾਵੇ ਜਾਂ ਇਕ ਜਗ੍ਹਾ, ਪਰ ਇਹ ਕਦੇ ਵੀ ਨਹੀਂ ਸੋਚਿਆ ਜਾਂ ਕਿਹਾ ਗਿਆ ਸੀ, ਕਿ ਇਹ ਗੁਰੂ ਕ੍ਰਿਤ ਨਹੀਂ ਹੈ।ਦਸਮ ਗ੍ਰੰਥ ਵਿਰੋਧੀ ਕੋਰਾ ਝੂਠ ਬੋਲ ਕੇ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕਰ ਰਹੇ ਹਨ ਕਿ ਦਸਮ ਗ੍ਰੰਥ ਸਾਹਿਬ ਸ਼ੁਰੂ ਤੋਂ ਹੀ ਵਿਵਾਦ ਦੇ ਘੇਰੇ ਵਿਚ ਹੈ।ਹਾਲਾਂ ਕੇ ਮਸਲਾ ਸਿਰਫ ਤੇ ਸਿਰਫ ਇਤਨਾ ਕੁ ਹੀ ਸੀ ਕਿ ਸਾਰੀਆਂ ਲਿਖਤਾਂ ਨੂੰ ਇਕੱਠਾ ਰੱਖਣਾ ਹੈ ਜਾਂ ਕਿ ਦੋ ਜਿਲਦਾਂ ਵਿਚ ਰੱਖਿਆ ਜਾਵੇ।ਮੰਦਭਾਗੇ ਅਖੌਤੀ ਵਿਦਵਾਨਾਂ ਨੂੰ ਜੋ ਪੜ੍ਹਨਾ ਨਹੀਂ ਆਇਆ ਉਸ ਬਾਰੇ ਕਿੰਤੂ ਘੱਟ ਹੋਇਆ ਹੈ, ਜਿਵੇਂ ਕਿ ਗਜ਼ਲਾਂ ਭਾਈ ਨੰਦ ਲਾਲ ਜੀ ਅਤੇ ਸ਼ਸਤ੍ਰਨਾਮ ਮਾਲਾ ਪੁਰਾਣ।ਵੈਸੇ ਦਸਮ ਗ੍ਰੰਥ ਸਾਹਿਬ ਦਾ ਹਰ ਅਧਿਆਏ ਕਦੋਂ, ਕਿੱਥੇ, ਕਿਸ ਆਸ਼ੇ ਦੀ ਪੂਰਤੀ ਲਈ ਲਿਖਿਆ ਹੈ, ਇਹ ਦਸਮ ਗ੍ਰੰਥ ਸਾਹਿਬ ਵਿਚ ਹੀ ਹਰ ਅਧਿਆਇ ਦੇ ਨਾਲ ਨਾਲ ਸਭ ਕੁੱਝ ਦਰਜ਼ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਬਤੌਰ ਕਵੀ, ਬਤੌਰ ਉਲਥਾਕਾਰ, ਬਤੌਰ ਕਹਾਣੀਕਾਰ (ਹਕਾਇਤਾਂ ਤੇ ਚਰਿੱਤ੍ਰ) ਆਦਿ ਹਰ ਅਧਿਆਏ ਲਿਖਣ ਸਮੇਂ ਸੰਮਤ, ਦਿਨ, ਵਾਰ, ਸਥਾਨ, ਅਤੇ ਮਨੋਰਥ ਸਪਸ਼ਟ ਲਿਖ ਕੇ ਕੋਈ ਸ਼ੰਕਾ ਹੀ ਨਹੀਂ ਰਹਿਣ ਦਿੱਤਾ।ਇਨ੍ਹਾਂ ਲੋਕ ਪ੍ਰਚਲਤ ਕਹਾਣੀਆਂ ਨੂੰ ਅਨੇਕ ਪ੍ਰਕਾਰੀ ਗਿਆਨ ਦੇਣ ਹਿਤ ਦਸਮੇਸ਼ ਜੀ ਨੇ ਬਤੌਰ ਲਿਖਾਰੀ ਅਥਵਾ ਕਵੀ ਸੰਪਾਦਤ ਕੀਤਾ, ਅਤੇ ਉਨ੍ਹਾਂ ਵਿਚ ਕਈ ਥਾਈਂ ਆਪਣੇ ਆਸ਼ੇ ਨੂੰ ਵੀ ਕਿਸੇ ਪਾਤਰ ਰਾਹੀਂ ਜਾਂ ਸਿੱਧਾ 'ਕਬਿਯੋ ਬਾਚ' ਕਹਿ ਕੇ ਸਪਸ਼ਟ ਕੀਤਾ।
ਇਥੇ ਇਕ ਗੱਲ ਜੋ ਖਾਸ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਦਸਮ ਗੰ੍ਰਥ ਸਾਹਿਬ ਵਿਰੋਧੀ ਕਹਿੰਦੇ ਹਨ ਕਿ ਦੇਖੋ ਜੀ ਦਸਮ ਗੰ੍ਰਥ ਵਿਚਲੀਆਂ ਤਾਰੀਖਾਂ ਹੀ ਸਾਬਤ ਕਰ ਰਹੀਆਂ ਹਨ ਕਿ ਇਹ ਗ੍ਰੰਥ ਇਕ ਲਿਖਾਰੀ ਦਾ ਨਹੀਂ ਹੈ। ਦਲੀਲ ਇਹ ਦਿੰਦੇ ਹਨ ਕਿ ਕਿਤੇ ਤਾਰੀਖ ਚਰਿੱਤ੍ਰੋ ਪਾਖਯਾਨ ਦੀ ਸਮਾਪਤੀ ਤੋਂ ਬਾਅਦ ਵਿਚ ੧੭੫੩ ਬਿ:ਭਾਦੋਂ ਸੁਦੀ ਅੱਠਵੀਂ ਹੈ ਅਤੇ ਕਿਤੇ ਰਾਮਾ ਅਵਤਾਰ ਵਾਲੇ ਅਧਿਆਏ ਵਿਚ ਤਾਰੀਖ ੧੭੫੫ ਬਿ:ਹਾੜ ਦੇ ਹਨੇਰੇ ਪੱਖ ਦੀ ਪਹਿਲੀ ਥਿੱਤ ਹੈ ਅਤੇ ਕਿਤੇ ਕ੍ਰਿਸ਼ਨਾ ਅਵਤਾਰ ਵਿਚ ਤਾਰੀਖ ੧੭੪੫ ਬਿ: ਸਾਵਨ ਸੁਦਿ ਥਿਤਿ ਦੀਪ ਦਾ ਜ਼ਿਕਰ ਹੈ ਜੋ ਆਪਿਸ ਵਿਚ ਮੇਲ ਨਹੀਂ ਖਾਂਦਾ।ਇਸੇ ਤਰ੍ਹਾਂ ਹੋਰ ਵੀ ਤਰੀਖਾਂ ਮੇਲ ਨਹੀਂ ਖਾਂਦੀਆਂ।ਸੋ ਇਹ ਵੱਖ ਵੱਖ ਤਾਰੀਖਾਂ ਇਹ ਗੱਲ ਸਾਬਿਤ ਕਰਦੀਆਂ ਹਨ ਕਿ ਲਿਖਾਰੀ ਵੀ ਵੱਖ ਵੱਖ ਹਨ।ਪਰ ਇਹਨਾਂ ਅਕਲ ਦੇ ਧਨੀਆਂ ਨੂੰ ਕੌਣ ਦੱਸੇ ਕਿ ਦਸ਼ਮੇਸ਼ ਪਿਤਾ ਜੀ ਨੇ ਸਾਰੀਆਂ ਰਚਨਾਵਾਂ ਇਕੋ ਹੀ ਸਮੇਂ ਅਤੇ ਇਕੋ ਹੀ ਅਸਥਾਨ ਤੇ ਬੈਠ ਕੇ ਨਹੀਂ ਲਿਖੀਆਂ ਸਨ।ਇਹ ਸਾਰੀਆਂ ਹੀ ਰਚਨਾਵਾਂ ਵੱਖ ਵੱਖ ਸਮੇਂ ਅਤੇ ਵੱਖ ਵੱਖ ਅਸਥਾਨਾਂ ਤੇ ਲਿਖੀਆਂ ਹੋਈਆਂ ਹਨ।ਇਹੀ ਕਾਰਨ ਹੈ ਕਿ ਦਸ਼ਮੇਸ਼ ਪਿਤਾ ਜੀ ਜਿਹੜੀ ਵੀ ਰਚਨਾਂ ਜਿਸ ਜਿਸ ਸਮੇ ਅਤੇ ਜਿਸ ਜਿਸ ਅਸਥਾਨ ਤੇ ਕਰਦੇ ਸਨ ਉਸ ਦਾ ਜ਼ਿਕਰ ਨਾਲ ਹੀ ਕਰ ਦਿੰਦੇ ਸਨ।ਇਸ ਹਕੀਕਤ ਨੂੰ ਨਾ ਸਮਝ ਕੇ ਤਾਰੀਖਾਂ ਅਤੇ ਸਥਾਨਾਂ ਦੇ ਵਖਰੇਵੇਂ ਤੋਂ ਇਹ ਸਿੱਟਾ ਕੱਢ ਲੈਣਾ ਕਿ ਲਿਖਾਰੀ ਵੀ ਵੱਖਰੇ ਹਨ, ਆਪਣੀ ਅਕਲ ਦਾ ਜਨਾਜ਼ਾ ਕੱਢਣ ਦੇ ਤੁੱਲ ਹੈ।
ਕਈ ਅਗਿਆਨੀ ਲੋਕ ਕਹਿੰਦੇ ਹਨ ਕਿ ਗੁਰੂ ਸਾਹਿਬ ਤਾਂ ਜੰਗਾਂ ਯੁੱਧਾਂ ਵਿਚ ਹੀ ਮਸਰੂਫ ਰਹੇ ਉਹਨਾਂ ਕੋਲ ਲਿਖਣ ਲਈ ਸਮਾਂ ਹੀ ਕਿਥੇ ਸੀ? ਜੇਕਰ ਉਹ ਇਮਾਨਦਾਰੀ ਨਾਲ ਅਧਿਐਨ ਕਰਨ ਤਾਂ ਸਮਝ ਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ੬ ਸਾਲ ਦੀ ਉਮਰ ਵਿਚ ਅਨੰਦਪੁਰ ਸਾਹਿਬ ਆ ਗਏ ਸਨ ਅਤੇ ੧੨ ਸਾਲ ਇਥੇ ਹੀ ਰਹੇ।ਫਿਰ ੧੮ ਸਾਲ ਦੀ ਉਮਰ ਵਿਚ ਪਾਉਂਟਾ ਸਾਹਿਬ ਚਲੇ ਗਏ।ਫਿਰ ੩ ਸਾਲ ਉਥੇ ਰਹੇ ਅਤੇ ਸਿਰਫ ਇਕ ਹੀ ਯੁੱਧ ਭੰਗਾਣੀ ਦਾ ਕੀਤਾ।ਇਸ ਤੋਂ ਤਿੰਨ ਸਾਲ ਬਾਅਦ ਨਦੌਣ ਦਾ ਯੁੱਧ ਹੋਇਆ।ਫਿਰ ਦੌ ਸਾਲ ਬਾਅਦ ਹੁਸੈਨੀ ਦਾ ਯੁੱਧ ਹੋਇਆ।ਇਹ ਸਾਰੇ ਯੁੱਧ ਮੱਲੋ ਮੱਲੀ ਹੀ ਗੁਰੂ ਸਾਹਿਬ ਜੀ ਦੇ ਗਲ ਆ ਪਏ ਸਨ।ਇਹਨਾਂ ਯੁੱਧਾਂ ਵਿਚਕਾਰ ਸਮੇਂ ਦਾ ਕਾਫੀ ਅੰਤਰ ਹੈ। ਕੀ ਇਹ ਸਮਾਂ ਕਲਮ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸਾਹਿਤ ਰਚਨਾਂ ਲਈ ਕਾਫੀ ਨਹੀਂ ਸੀ? ਪਰ ਕੌਣ ਸੋਚਦਾ ਹੈ? ਸਭ ਦੇਖਾ ਦੇਖੀ ਸ਼ਰਾਰਤੀ ਅਨਸਰਾਂ ਦੇ ਮਗਰ ਲੱਗ ਤੁਰਦੇ ਹਨ, ਜੋ ਗੁਰਸਿੱਖਾਂ ਵਾਸਤੇ ਠੀਕ ਨਹੀਂ ਹੈ।ਆਪਣੀ ਅਤੇ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਕੁਝ ਤਾਂ ਮੁਸ਼ੱਕਤ ਘਾਲਣੀ ਹੀ ਚਾਹੀਦੀ ਹੈ ਤਾਂ ਕਿ ਅਸੀਂ ਸੱਚ ਅਤੇ ਝੂਠ ਦਾ ਨਿਤਾਰਾ ਕਰ ਸਕੀਏ।ਫਿਰ ਹੀ ਗੁਰੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਸਕਦੇ ਹਾਂ।ਉਹ ਹਰ ਇਕ ਇਤਿਹਾਸਿਕ ਰਚਨਾਂ ਤੇ ਘਟਨਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ ਅਤੇ ਉਸ ਵਿਚੋਂ ਗੁਰ ਉਪਦੇਸ਼ ਤੇ ਖਾਲਸਾ ਜੀ ਦੇ ਫਰਜ਼ ਪ੍ਰਗਟ ਹੁੰਦੇ ਹੋਣ, ਉਹ ਸਿੱਖ ਕੌਮ ਦਾ ਖਜ਼ਾਨਾ ਹੈ।ਗੁਰਸਿੱਖ ਐਸੀਆਂ 'ਪੰਥ ਪ੍ਰਵਾਣਿਤ' ਸਾਰੀਆਂ ਰਚਨਾਵਾਂ ਅਤੇ ਇਤਿਹਾਸਿਕ ਘਟਨਾਵਾਂ ਤੋਂ ਸਦਾ ਸੇਧ ਲੈਂਦੇ ਰਹੇ ਹਨ ਅਤੇ ਸਦਾ ਲੈਂਦੇ ਰਹਿਣਗੇ। 
੮.ਨਾਨਕ ਨਾਮ ਛਾਪ:-
ਅਰਦਾਸ ਤੋਂ ਬਾਅਦ ਪੜ੍ਹੇ ਜਾਣ ਵਾਲੇ ਤਿੰਨੇ ਪਰਵਾਨਿਤ ਦੋਹਰੇ "ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ" ਤੋਂ ਲੈਕੇ "ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਹੋਏ" ਵਿਚ 'ਨਾਨਕ' ਨਾਮ ਛਾਪ ਨਹੀਂ ਵਰਤੀ ਗਈ।ਲੇਕਿਨ ਇਸ ਤੋਂ ਪਹਿਲਾਂ ਅਰਦਾਸ ਦੇ ਅੰਤਲੇ ਦੋਹਰੇ "ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ" ਵਿਚ 'ਨਾਨਕ' ਨਾਮ ਛਾਪ ਵਰਤੀ ਹੈ, ਪਰ ਇਹ ਗੁਰਬਾਣੀ ਨਹੀਂ ਹੈ।ਇਹ 'ਗੁਰੂ-ਪੰਥ' ਵੱਲੋਂ ਮੁਕੱਰਰ ਕੀਤਾ ਹੋਇਆ ਵਿਧਾਨ ਹੈ ਅਤੇ ਸਿੱਖ ਪੰਥ ਇਸ ਨੂੰ ਮੰਨਦਾ ਹੈ।ਇਹ ਗੁਰੂ ਪੰਥ ਦੀ ਹੀ ਅਥਾਰਟੀ ਹੈ ਕਿ 'ਨਾਨਕ' ਨਾਮ ਛਾਪ ਵਰਤ ਸਕਦਾ ਹੈ, ਹੋਰ ਕੋਈ ਵੀ ਨਹੀਂ ਤੇ ਕਦੀ ਵੀ ਨਹੀਂ ਵਰਤ ਸਕਦਾ।ਕਿਸੇ ਰਚਨਾ ਬਾਰੇ ਗੱਲ ਇਹ ਨਹੀਂ ਕਿ ਨਾਨਕ ਨਾਮ ਛਾਪ ਲੱਗੀ ਹੋਈ ਹੈ ਜਾਂ ਨਹੀਂ ਸਗੋਂ ਗੱਲ ਇਹ ਹੈ ਕਿ ਇਸ ਨੂੰ 'ਗੁਰੂ ਪੰਥ' ਨੇ ਪ੍ਰਵਾਨ ਕੀਤਾ ਹੈ ਯਾ ਨਹੀਂ।ਦਸਮ ਗ੍ਰੰਥ ਸਾਹਿਬ ਵਿਚ 'ਨਾਨਕ' ਨਾਮ ਛਾਪ ਬਾਰੇ ਇਸ ਤਰ੍ਹਾਂ ਹੈ ਕਿ ਦਸਮੇਸ਼ ਜੀ ਨੇ 'ਆਪਣੀ ਕਥਾ' ਵਿਚ ਫੁਰਮਾਇਆ ਹੈ; 'ਕਹਯੋ ਪ੍ਰਭੂ ਸੋ ਮੈਂ ਕਰੋਂ'॥ਦਸਮੇਸ਼ ਜੀ ਇਸੇ ਭਾਵਨਾ ਨਾਲ ਆਪਣੀ ਰਚੀ ਹਰ ਪ੍ਰਕਾਰ ਦੀ ਬਾਣੀ, 'ਪ੍ਰਭੂ' ਦੇ ਨਾਮ ਨਾਲ ਮਨਸੂਬ ਕਰਦੇ ਹਨ।ਇਸੇ ਕਰਕੇ ਆਪ ਨੇ ਆਪਣੇ ਉਪਨਾਮ (ਕਵਿ ਛਾਪ) ਭੀ ਪ੍ਰਭੂ ਦੇ ਪ੍ਰਸਿੱਧ ਨਾਉਂ-'ਰਾਮ', 'ਸਯਾਮ', 'ਗੋਬਿੰਦ', 'ਕਾਲ' ਤੇ 'ਹਰਿ' ਆਦਿ ਹੀ ਵਰਤੇ ਹਨ।'ਗੁਰੂ' ਹੋਣ ਦੀ ਹੈਸੀਅਤ ਵਿਚ, ਦਸ ਹੀ ਸਤਿਗੁਰੂ 'ਨਾਨਕ' ਸਨ।ਲੇਕਿਨ ਗੁਰੂ ਜੀ ਨੇ ਆਪਣੀ ਇਸ ਰਚਨਾ ਵਿਚੋਂ 'ਆਪਾ' ('ਗੁਰੂ ਨਾਨਕ ਦੀ ਵੱਖਰੀ ਹੋਂਦ') ਭੀ ਮਿਟਾ ਦਿੱਤਾ ਹੈ।ਹਾਂ ਜਿੱਥੇ ਮੰਗ ਦੀ ਗੱਲ ਹੈ ਤਾਂ 'ਗੋਬਿੰਦ ਦਾਸ ਤੁਹਾਰ' ਅਤੇ 'ਮੈ ਨ ਕਹਯੋ ਸਬ ਤੋਹਿ ਬਖਾਨਯੋ'॥ਜ਼ਰੂਰ ਲਿਖਿਆ ਹੈ।ਇਥੇ 'ਨਾਨਕ' ਦੇ 'ਗੋਬਿੰਦ' ਵਿਚ ਲੀਨ ਹੋਣ ਦੀ ਪ੍ਰਕਿਰਿਆ ਵਾਲੀ ਜੁਗਤ ਨੂੰ ਜਾਣੋ:-
         ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥
         ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ਗੁ.ਗ੍ਰੰ.ਸਾਹਿਬ। 
         ਭਿੰਨ ਭਿੰਨ ਸਭਹੂੰ ਕਰਿ ਜਾਨਾ॥ਏਕ ਰੂਪ ਕਿਨਹੂੰ ਪਹਿਚਾਨਾ॥
         ਜਿਨ ਜਾਨਾ ਤਿਨ ਹੀ ਸਿਧ ਪਾਈ॥ਬਿਨ ਸਮਝੇ ਸਿਧ ਹਾਥ ਨ ਆਈ॥(ਦਸਮ ਗ੍ਰੰਥ ਸਾਹਿਬ)
ਗੁਰੂ ਗੋਬਿੰਦ ਸਿੰਘ ਜੀ ਨੇ ਅਗਰ ਇਕ ਤੋਂ ਵੱਧ ਆਪਣੇ ਲਈ ਉਪਨਾਮ ਵਰਤੇ ਹਨ ਤਾਂ ਇਹ ਕੋਈ ਅਣਹੋਣੀ ਗੱਲ ਨਹੀਂ ਹੈ।ਇਕ ਲਿਖਾਰੀ ਦੇ ਇਕ ਤੋਂ ਵੱਧ ਨਾਮ ਸਿਰਫ ਦਸਮ ਗ੍ਰੰਥ ਸਾਹਿਬ ਜੀ ਵਿਚ ਹੀ ਨਹੀਂ ਹਨ, ਸਗੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਇਸਦੀ ਮਿਸਾਲ ਮੌਜੂਦ ਹੈ।ਜਿਵੇਂ ਕਿ ਇਕੋ ਭੱਟ ਨੇ ਹੀ ਆਪਣੇ ਤਿੰਨ ਨਾਮ (੧) ਕਲਸਹਾਰ (੨) ਕਲ੍ਹ (੩) ਟਲ੍ਹ ਵਰਤ ਕੇ ਸਵੱਯੀਏ ਰਚੇ ਹੋਏ ਹਨ।ਦੂਜੇ ਭੱਟ ਜਾਲਪ ਨੇ ਵੀ ਆਪਣਾ ਹੀ ਦੂਸਰਾ ਨਾਮ ਜਲ੍ਹ ਵਰਤਿਆ ਹੈ।ਇਸੇ ਤਰ੍ਹਾਂ ਗੁਰਮਤਿ ਪੁਸਤਕਾਂ ਦੇ ਲਿਖਾਰੀ ਭਾਈ ਵੀਰ ਸਿੰਘ ਦੇ ਪਿਤਾ ਚਰਨ ਸਿੰਘ ਜੀ 'ਚਰਨ ਹਰੀ' ਅਤੇ ਵੀਰ ਸਿੰਘ ਦੇ ਨਾਨਾ ਜੀ ਹਜ਼ਾਰਾ ਸਿੰਘ ਜੀ 'ਹਜ਼ੂਰ ਹਰੀ' ਦੀ ਛਾਪ ਲਿਖਦੇ ਰਹੇ ਹਨ।ਗਿ.ਦਿੱਤ ਸਿੰਘ ਜੀ ਆਪਣਾ ਬਦਲਵਾਂ ਨਾਮ 'ਮ੍ਰਿਗਿੰਦ' ਵਰਤਦੇ ਸਨ।ਭਾਈ ਕਾਨ੍ਹ ਸਿੰਘ ਜੀ ਨਾਭਾ ਦੂਸਰਾ ਤਖੱਲਸ 'ਵ੍ਰਿਜੇਸ਼ ਹਰਿ' ਵਰਤਦੇ ਸਨ।ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਸਾਹਿਬ ਦੇ ਅਧਿਆਏ ਸ਼ਸਤ੍ਰ ਨਾਮ ਮਾਲਾ ਪੁਰਾਣ ਵਿਚ ਲਿਖਦੇ ਹਨ:_
        'ਮਗਹਾ' 'ਪਥਹਾ' 'ਪੈਂਡਹਾ' 'ਧਨਹਾ' 'ਦ੍ਰਿਬਹਾ' ਸੋਇ॥
        ਜਾ ਕੇ ਡਰ ਤੇ ਸੋ ਸੁਨੋ ਪਥਕ ਨ ਉਬਰਯ ਕੋਇ॥
ਇਥੇ ਇਕੋ ਲਾਈਨ ਵਿਚ ਲੁਟੇਰੇ ਦੇ ਪੰਜ ਨਾਮ ਗਿਣਕੇ ਸਾਹਿਤ ਦੀ 'ਸਰਬੋਤਮ ਕਲਾ' ਦਾ ਨਮੂੰਨਾ ਪੇਸ਼ ਕੀਤਾ ਹੈ।ਸਾਰੇ ਪੁਆੜੇ ਦੀ ਜੜ੍ਹ ਭਾਗ ਸਿੰਘ ਅੰਬਾਲਾ ਭੀ ਆਪਣੇ ਆਪ ਲਈ ਦੋ ਉਪਨਾਮ 'ਭਾਗ ਹਰੀ' ਤੇ 'ਭਾਗ ਹਰ' ਵਰਤਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਦੋ ਉਪਨਾਂਮ 'ਗੋਬਿੰਦ ਕੇਸਰੀ' ਤੇ 'ਦੁਸ਼ਟ ਨਿਕੰਦਨ' ਆਪਣੀਆਂ ਲਿਖਤਾਂ ਵਿਚ ਵਰਤਦਾ ਹੁੰਦਾ ਸੀ।ਪਰ ਜਦੋਂ ਗੁਰੂ ਸਾਹਿਬ ਆਪਣੇ ਵਾਸਤੇ ਇਕ ਤੋਂ ਵੱਧ ਉਪਨਾਮ ਵਰਤਦੇ ਹਨ ਤਾਂ ਭਾਗ ਸਿੰਘ ਤੇ ਉਸਦੀ ਜੁੰਡਲੀ ਨੂੰ ਹਜ਼ਮ ਨਹੀਂ ਹੁੰਦੇ।ਇਸੇ ਕਰਕੇ ਭਾਗ ਸਿੰਘ ਨੂੰ ਉਸਦੀ ਆਪਣੀ ਕੁਕ੍ਰਿਤ ਕਾਰਨ ਗੁਰੂ ਪੰਥ ਨੇ ਉਸਨੂੰ 'ਪੰਥ' ਵਿਚੋਂ ਛੇਕ ਦਿੱਤਾ ਸੀ।ਭਾਗ ਹਰ, ਹਰਨ ਹੋਣ ਤੋਂ ਪਹਿਲਾਂ ਆਪ ਤਾਂ ਮੁਆਫੀ ਮੰਗ ਕੇ ਪੰਥ ਵਿਚ ਫਿਰ ਸ਼ਾਮਲ ਹੋ ਗਿਆ ਸੀ, ਪਰ ਜਾਂਦਾ ਹੋਇਆ ਆਪਣੀ ਲਿਖਤ ਨਾਲ ਨਹੀਂ ਲੈਕੇ ਗਿਆ, ਜੋ ਕਿ ਹੁਣ ਹੋਰਾਂ ਨੂੰ ਭਰਮਾਉਣ ਦਾ ਕਾਰਨ ਬਣ ਰਹੀ ਹੈ।ਇਸ ਬਾਰੇ ਇਕ ਲੇਖ ਇਸ ਬੁੱਕਲੈਟ ਦੇ ਅੰਤ ਪੁਰ ਲਿਖਿਆ ਗਿਆ ਹੈ, ਜ਼ਰੂਰ ਪੜ੍ਹਨਾ ਜੀ।
     ਇਕ ਹੋਰ ਨੁਕਤਾ ਜੋ ਦਸਮ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਿੰਨਤਾ ਅਤੇ ਨਾਨਕ ਨਾਮ ਛਾਪ ਨੂੰ ਸਮਝਣ ਵਿਚ ਸਹਾਈ ਹੋ ਸਕਦਾ ਹੈ ਅਤੇ ਹਕੀਕਤ ਵੀ ਹੈ, ਉਹ ਇਹ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਨਿਰੋਲ ਬ੍ਰਹਮ ਦੀ ਕਥਾ ਹੈ।ਅਗਰ ਅਸੀਂ ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਦੀ ਪੜਚੋਲ ਕਰਾਂਗੇ ਤਾਂ ਇਕ ਗੱਲ ਬੜੀ ਸਪੱਸ਼ਟ ਗੱਲ ਸਾਹਮਣੇ ਆਵੇਗੀ ਕਿ ਉਹਨਾਂ ਗ੍ਰੰਥਾਂ ਅੰਦਰ ਕੁੱਝ ਇਤਿਹਾਸ ਹੈ ਅਤੇ ਬਹੁਤਾ ਮਿਥਿਹਾਸ ਹੈ।ਬਹੁਤ ਘੱਟ ਹੀ ਐਸੇ ਦੋਹਰੇ, ਸਲੋਕ, ਸ਼ੇਅਰ ਜਾਂ ਆਇਤਾਂ ਮਿਲਣਗੀਆਂ ਜਿਹਨਾਂ ਵਿਚ ਰੱਬ ਦੀ ਗੱਲ ਹੋਵੇਗੀ।ਇਹੀ ਕਾਰਨ ਹੈ ਕਿ ਦੁਨੀਆਂ ਦੇ ਹੋਰ ਸਾਰੇ ਹੀ ਧਾਰਮਿਕ ਗ੍ਰੰਥਾਂ ਨੂੰ ਗੁਰੂ ਪਦਵੀ ਪ੍ਰਾਪਤ ਨਹੀਂ ਹੈ।ਉਹ ਉਨ੍ਹਾਂ ਦੇ ਧਾਰਮਿਕ ਗ੍ਰੰਥ ਹੀ ਹਨ।ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦੁਨੀਆਂ ਵਿਚ ਐਸੇ ਗ੍ਰੰਥ ਹਨ ਜਿਹਨਾਂ ਨੂੰ ਗੁਰੂ ਪਦਵੀ ਹਾਸਿਲ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅਗਰ ਕੋਈ ਇਤਿਹਾਸ ਲੱਭਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਨਹੀਂ ਮਿਲੇਗਾ, ਕਿ ਕਿਹੜੇ ਗੁਰੂ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ, ਉਹਨਾਂ ਦੇ ਬੱਚੇ ਕਿਤਨੇ ਸਨ, ਗੁਰੂ ਸਾਹਿਬਾਂ ਦੇ ਮਾਂ ਬਾਪ ਕੌਣ ਸਨ, ਉਹਨਾਂ ਦੀਆਂ ਸ਼ਾਦੀਆਂ ਕਦੋਂ ਤੇ ਕਿਸ ਨਾਲ ਹੋਈਆਂ, ਕਿਹੜੇ ਗੁਰ ਵਿਅਕਤੀ ਨੂੰ ਗੁਰਿਆਈ ਕਦੋਂ ਮਿਲੀ ਜਾਂ ਉਹ ਕਦੋਂ ਜੋਤੀ ਜੋਤ ਸਮਾਏ ਸਨ।ਇਸ ਸਭ ਕੁੱਝ ਦੇ ਸਰੋਤ ਵੱਖਰੇ ਹਨ।ਪਰ ਦਸਮ ਗ੍ਰੰਥ ਸਾਹਿਬ ਵਿਚ ਬ੍ਰਹਮ ਦੀ ਕਥਾ ਦੇ ਨਾਲ ਨਾਲ ਦਸਮੇਸ਼ ਜੀ ਦੀ ਆਪਣੀ ਕਥਾ ਹੈ, ਹੋਰ ਇਤਿਹਾਸ ਅਤੇ ਮਿਥਿਹਾਸ ਮਿਸ਼ਰਤ ਬਾਣੀ ਹੈ, ਜਿਸਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਨਾਨਕ ਨਾਮ ਛਾਪ ਥੱਲੇ ਨਹੀਂ ਸੀ ਲਿਆਂਦਾ ਜਾ ਸਕਦਾ।ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਨਹੀਂ ਕੀਤਾ।ਇਸੇ ਕਰਕੇ ਦਸਮ ਗ੍ਰੰਥ ਸਾਹਿਬ ਨੂੰ ਗੁਰਤਾ ਪ੍ਰਾਪਤ ਨਹੀਂ ਹੈ।ਗੁਰਤਾ ਕਿਸੇ ਗੁਰ-ਵਿਅਕਤੀ ਦੀ ਜੀਵਨ ਕਥਾ ਨੂੰ, ਦੁਨਿਆਵੀ ਇਤਿਹਾਸ ਜਾਂ ਮਿਥਿਹਾਸ ਨੂੰ ਨਹੀਂ ਸੀ ਦਿੱਤੀ ਜਾ ਸਕਦੀ।ਪਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਸਭ ਕੁੱਝ ਦਾ ਅਭਾਵ ਹੈ।ਅਗਰ ਕਿਧਰੇ ਕੋਈ ਐਸੀ ਝਲਕ ਹੈ ਤਾਂ ਸਿਰਫ ਸੰਕੇਤ ਮਾਤਰ ਹੀ, ਵਿਸਥਾਰ ਸਾਹਿਤ ਕਥਾ ਕਹਾਣੀਆਂ ਨਹੀਂ ਹਨ।ਇਹਨਾਂ ਸੰਕੇਤਾਂ ਦਾ ਵਿਸਥਾਰ ਸਾਨੂੰ ਦਸਮ ਗ੍ਰੰਥ ਸਾਹਿਬ ਪਰਦਾਨ ਕਰਦਾ ਹੈ।ਸੋ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰਲੇ ਸੰਕੇਤ ਅਤੇ ਦਸਮ ਗ੍ਰੰਥ ਸਾਹਿਬ ਅੰਦਰ ਉਨ੍ਹਾਂ ਦੇ ਵਿਸਥਾਰ ਦਾ ਆਪਿਸ ਵਿਚ ਬਹੁਤ ਗੂੜ੍ਹਾ ਅਤੇ ਅਟੁੱਟ ਸੰਬੰਧ ਹੈ। 
ਦਸਮੇਸ਼ ਜੀ ਦੇ ਦੋ ਸਵੈਯੇ ਦੇਖੋ ਜਿਹਨਾਂ ਵਿਚ 'ਮੇਰੁ ਕਰੋ' ਅਤੇ 'ਮੇਰੁ ਕਿਯੋ' ਦੇ ਫਰਕ ਨੂੰ ਸਮਝਣਾ ਵੀ ਹਰ ਗੁਰਸਿੱਖ ਲਈ ਅਤੀ ਜਰੂਰੀ ਹੈ:-
       ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥
       ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋਊ ਮੋ ਸੋ॥
       ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ॥
       ਯਾ ਕਲ ਮੇ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥(ਬਚਿੱਤ੍ਰ ਨਾਟਕ) 
ਅਤੇ:- ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੌ॥
      ਭੂਲ ਛਿਮੋ ਹਮਰੀ ਪ੍ਰਭ ਆਪੁਨ ਭੂਲਨਹਾਰ ਕਹੂੰ ਕੋਊ ਮੋਸੌ॥
      ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ॥
      ਯਾ ਕਲ ਮੇ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥(ਚਰਿੱਤ੍ਰ ਪਹਿਲਾ)
ਇਥੇ ਸਿਰਫ 'ਕਰੋ' ਤੋਂ ਭਾਵ 'ਅਰਦਾਸ' ਅਤੇ 'ਕਿਯੋ' ਤੋਂ ਭਾਵ 'ਸ਼ੁਕਰਾਨਾ' ਵਾਲੀ ਅਵਸਥਾ ਸਾਫ ਦਿਸ ਆਉਂਦੀ ਹੈ।'ਭਗਤੀ ਮਈ' ਬਾਣੀ ਅਤੇ 'ਯੁੱਧ ਮਈ' ਬਾਣੀ ਦਾ ਹਰ ਹਾਲਤ ਵਿਚ ਫਰਕ ਨਜ਼ਰ ਆਵੇਗਾ।'ਸਤਿਗੁਰ ਪ੍ਰਸਾਦਿ', ਤੇ 'ਵਾਹਿਗੁਰੂ ਜੀ ਕੀ ਫਤਹਿ' ਦਾ ਭੀ ਇਹੋ ਫਰਕ ਹੈ।ਇਹ 'ਦਰਬਾਰ ਸਾਹਿਬ' ਤੋਂ 'ਅਕਾਲ ਤਖਤ' ਸਾਹਿਬ ਵੱਲ, 'ਭਗਤੀ ਤੋਂ ਸ਼ਕਤੀ', 'ਸੇਲ੍ਹੀ ਟੋਪੀ ਤੋਂ ਸ਼ਸਤ੍ਰਧਾਰੀ', 'ਮਾਲਾ ਤੋਂ ਕ੍ਰਿਪਾਨ' ਅਤੇ 'ਮੀਰੀ ਤੋਂ ਪੀਰੀ' ਤੱਕ ਦਾ ਅਤੇ 'ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ', 'ਸਿਰ ਧਰ ਤਲੀ ਗਲੀ ਮੇਰੀ ਆਉ' ਤੋਂ 'ਮੈਨੂੰ ਸੀਸ ਚਾਹੀਦਾ ਹੈ' ਵਾਲਾ ਅਤੇ 'ਨਿਰਮਲ ਪੰਥ' ਤੋਂ 'ਖਾਲਸਾ ਪੰਥ' ਵਾਲਾ ਸਫਰ ਅਤੇ ਤਬਦੀਲੀ ਹੈ।'ਗਰੀਬੁਲ ਨਿਵਾਜ' ਅਤੇ 'ਗਨੀਮੁਲ ਖਿਰਾਜ' ਵਾਲਾ ਅੰਤਰ ਹੈ।'ਇਕ ਰੰਗ' ਅਤੇ 'ਬਹੁਰੰਗੀ' ਵਿਚਲਾ ਅਨੋਖਾਪਨ ਹੈ।ਪੁਰਾਣੀ ਧਾਰਨਾ ਹੈ ਕਿ ਰਾਜ ਭਾਗ ਤਲਵਾਰ ਵਿਚੋਂ ਪੈਦਾ ਹੋਕੇ ਰਬਾਬ ਵਿਚ ਡੁੱਬ ਮਰਦਾ ਹੈ, ਪਰ ਇਸਦੇ ਉਲਟ, 'ਸਿੱਖ ਧਰਮ' ਰਬਾਬ ਵਿਚੋਂ ਪੈਦਾ ਹੋਕੇ ਕ੍ਰਿਪਾਨ ਨਾਲ ਬੁਲੰਦੀਆਂ ਨੂੰ ਛੋਂਹਦਾ ਹੈ।ਛੱਤਰ, ਚੌਰ, ਤਖਤ ਦੇ ਮਾਲਕ ਦਸਵੇਂ ਨਾਨਕ ਦੀ ਪਾਤਸ਼ਾਹੀ ਦਾ ਪ੍ਰਕਾਸ਼ ਵਰਤਾਰਾ ਅਤੇ ਦੇਗ ਤੇਗ ਦਾ ਵਰਤਾਉਣਾ ਜੁਗੋ ਜੁਗ ਅਟੱਲ ਹੈ।ਇਸ ਸਿਧਾਂਤ ਉਤੇ ਹਮਲੇ ਹੁੰਦੇ ਰਹੇ ਹਨ ,ਹੋ ਰਹੇ ਹਨ ਅਤੇ ਹੁੰਦੇ ਰਹਿਣਗੇ, ਲੇਕਿਨ 'ਕਾਲ-ਪੁਰਖ' ਦੀ ਫੌਜ ਦਾ ਇਹ ਕਦੇ ਕੁੱਝ ਨਹੀਂ ਵਿਗਾੜ ਸਕੇ, ਨਾ ਹੁਣ ਵਿਗਾੜ ਸਕਦੇ ਹਨ ਅਤੇ ਨਾਂ ਹੀ ਕਦੇ ਵਿਗਾੜ ਸਕਣਗੇ। 
੯.ਸਾਹਿਤ-ਕਲਾ:-
ਸਾਹਿਤ-ਕਲਾ ਦਾ ਗਿਆਨ ਜਿਤਨਾ ਇਕ ਲਿਖਾਰੀ ਵਾਸਤੇ ਜਰੂਰੀ ਹੈ, ਉਤਨਾ ਹੀ ਪਾਠਕ ਲਈ ਵੀ ਜਰੂਰੀ ਹੈ। ਸਾਹਿਤ ਦੇ ਭੇਦ ਜਿਵੇਂ ਇਕ ਅੱਖਰ ਦੇ ਇਕ ਤੋਂ ਵੱਧ ਅਰਥ, ਅਲੰਕਾਰ, ਉਪਮਾਨ, ਉਪਮੇਹ, ਰਹੱਸ, ਰਮਜ਼, ਮੁਹਾਵਰਾ ਅਤੇ ਵਿਸਰਾਮ ਦੀ ਜਗ੍ਹਾ ਤੋਂ ਨਵਾਕਫੀ ਹੋਵੇ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ।ਦੇਖੋ ਬਹੁਅਰਥੀ ਸ਼ਬਦ ਭੇਦ:- 
ਹਰ ਬੋਲਯੋ ਹਰ ਨੇ ਸੁਣਯੋ ਹਰ ਗਯੋ ਹਰ ਕੇ ਪਾਸ।ਹਰ ਤੋ ਹਰ ਮੇਂ ਛੁਪ ਗਯੋ ਹਰ ਉਠ ਚਲਯੋ ਨਿਰਾਸ।(ਇਹ ਗੁਰਬਾਣੀ ਨਹੀਂ)। 
ਇਥੇ ਸ਼ਬਦ 'ਹਰ' ਦੇ ਹਰ ਵਾਰ ਅਲੱਗ ਅਲੱਗ ਅਰਥ ਬਣਦੇ ਹਨ।ਜੇਕਰ ਇਸ ਦੋਹਰੇ ਵਿਚ ਲਫ਼ਜ਼ 'ਹਰ' ਦਾ ਸਾਰੀਆਂ ਥਾਵਾਂ ਤੇ ਇਕ ਹੀ ਅਰਥ ਲਿਆ ਜਾਵੇ ਤਾਂ ਫਿਰ ਇਸ ਦੋਹਰੇ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ।ਅੱਖਰ ਬੋਧ, ਸ਼ਬਦ ਬੋਧ, ਵਾਕ ਬੋਧ, ਅਰਥ ਬੋਧ ਅਤੇ ਭਾਵ ਬੋਧ ਤੋਂ ਬਾਅਦ ਹੀ ਫਿਰ ਕਿਤੇ ਅਨੁਭਵ ਪ੍ਰਕਾਸ਼ ਹੁੰਦਾ ਹੈ।ਇਕ ਲਫਜ਼ ਦੇ ਹਰ ਸਮੇਂ ਅਤੇ ਹਰ ਥਾਂ ਇਕੋ ਹੀ ਅਰਥ ਲਏ ਜਾਣ ਇਹ ਦੁਨੀਆਂ ਦੀ ਕਿਸੇ ਭਾਸ਼ਾ ਵਿਚ ਵੀ ਸੰਭਵ ਨਹੀਂ ਹੈ, ਐਸਾ ਕਦੇ ਹੋ ਵੀ ਨਹੀਂ ਸਕੇਗਾ।ਮਿਸਾਲ ਦੇ ਤੌਰ ਤੇ ਦੀਨ ਲਫਜ਼ ਹੀ ਲੈ ਲਓ, ਗੁਰਬਾਣੀ ਵਿਚ ਕਈ ਥਾਵਾਂ ਤੇ ਇਸ ਦੇ ਅਰਥ ਧਰਮ ਹਨ ਕਈ ਥਾਵਾਂ ਤੇ ਮਜ਼ਲੂਮ ਹਨ।ਅਗਰ ਪਾਠਕ ਵਿਸਰਾਮ ਵੀ ਸਹੀ ਜਗ੍ਹਾ ਦੀ ਥਾਂ ਗਲਤ ਜਗ੍ਹਾ ਤੇ ਦੇ ਦੇਣ ਤਾਂ ਇਸ ਨਾਲ ਵੀ ਅਰਥਾਂ ਦੇ ਅਨਰਥ ਹੋ ਜਾਂਦੇ ਹਨ।ਜਿਵੇਂ ਭੱਟ ਕਲ੍ਹ ਜੀ ਕਹਿ ਰਹੇ ਹਨ ਕਿ:- 
ਗੁਰੁ ਅਰਜਨੁ ਘਰਿ ਗੁਰ ਰਾਮਦਾਸ ਅਨਭਉ ਠਹਿਰਾਯਉ॥(ਪੰ.੧੪੦੭)
ਇਸ ਪੰਗਤੀ ਵਿਚ ਜੇਕਰ ਵਿਸਰਾਮ ਅਰਜਨੁ ਤੋਂ ਬਾਅਦ ਦਿਆਂਗੇ ਤਾਂ ਅਰਥ ਸਹੀ ਹੋਣਗੇ ਕਿ ਗੁਰੂ ਰਾਮਦਾਸ ਜੀ ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜੁਨ ਦੇਵ ਜੀ ਨੂੰ ਗਿਆਨ ਰੂਪ ਥਾਪਿਆ ਹੈ।ਅਗਰ ਵਿਸਰਾਮ ਘਰਿ ਤੋਂ ਬਾਅਦ ਦਿਆਂਗੇ ਤਾਂ ਅਰਥ ਉਲਟੇ ਹੋ ਜਾਣਗੇ ਕਿ ਗੁਰੂ ਅਰਜੁਨ ਦੇਵ ਜੀ ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਨੂੰ ਗਿਆਨ ਰੂਪ ਥਾਪਿਆ ਹੈ।ਇਕ ਜਗ੍ਹਾ ਭਗਤ ਕਬੀਰ ਜੀ ਕਹਿ ਰਹੇ ਹਨ ਕਿ:-
        ਦਾਸੁ ਕਬੀਰੁ ਤੇਰੀ ਪਨਹ ਸਮਾਨਾ॥ਭਿਸਤੁ ਨਜੀਕਿ ਰਾਖੁ ਰਹਮਾਨਾ॥(ਪੰ.੧੧੬੧) 
ਇਥੇ ਅਗਰ ਵਿਸਰਾਮ ਭਿਸਤੁ ਤੋਂ ਬਾਅਦ ਦਿਆਂਗੇ ਤਾਂ ਹੀ ਅਰਥ ਸਹੀ ਹੋਣਗੇ ਨਹੀਂ ਤਾਂ ਗਲਤ।ਸਹੀ ਅਰਥ ਇਹ ਹਨ ਕਿ "ਹੇ ਵਾਹਿਗੁਰੂ ਜੀ ਤੁਸੀਂ ਸਾਨੂੰ ਆਪਣੇ ਨਜ਼ਦੀਕ ਰੱਖੋ, ਭਾਵ ਕਿ ਤੁਹਾਡੀ ਮਿਹਰ ਭਰੀ ਨਿਗਾਹ ਸਾਡੇ ਉਪਰ ਸਦਾ ਬਣੀ ਰਹੇ, ਇਹੀ ਸਾਡੇ ਲਈ ਸਵਰਗ ਹੈ"।ਅਗਰ ਵਿਸਰਾਮ ਨਜੀਕੁ ਤੋਂ ਬਾਅਦ ਦਿਆਂਗੇ ਤਾਂ ਅਰਥ ਇਹ ਹੋਣਗੇ ਕਿ "ਹੇ ਵਾਹਿਗੁਰੂ ਜੀ ਸਾਨੂੰ ਸਵਰਗ ਦੇ ਨੇੜੇ ਰੱਖੋ" ਜੋ ਕਿ ਗਲਤ ਹਨ, ਕਿਉਕਿ ਗੁਰਮਤਿ ਸਵਰਗ ਤੇ ਨਰਕ ਨੂੰ ਮੁੱਢੋਂ ਹੀ ਨਿਕਾਰਦੀ ਹੈ।ਸੋ ਜਿਨ੍ਹਾਂ ਨੂੰ ਸਾਹਿਤ-ਕਲਾ ਬਾਰੇ ਕੋਈ ਸੂਝ ਨਹੀਂ ਹੈ ਉਹ ਦਸਮ ਗ੍ਰੰਥ ਸਾਹਿਬ ਦੀ ਬੀੜ ਦਾ ਸਿਰਲੇਖ ਪੜ੍ਹਦੇ ਸਾਰ ਹੀ ਸ਼ੋਰ ਮਚਾਉਣ ਲੱਗ ਜਾਂਦੇ ਹਨ, ਕਿ ਦੇਖੋ ਜੀ! ਦਸਮ ਗ੍ਰੰਥ ਸਾਹਿਬ ਨਾਲ ਵੀ ਗੁਰੂ ਪਦਵੀ ਜੋੜ ਦਿਤੀ ਗਈ ਹੈ।ਇਹ ਤਾਂ ਜੀ ਇਕ ਸ਼ਰਾਰਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਬਲੇ ਤੇ ਇਕ ਹੋਰ ਗੁਰੂ ਖੜ੍ਹਾ ਕੀਤਾ ਜਾ ਰਿਹਾ ਹੈ।ਪਰ ਇਨ੍ਹਾਂ ਨੂੰ ਕੌਣ ਦੱਸੇ ਕਿ ਐਸਾ ਬਿਲਕੁਲ ਨਹੀਂ ਹੈ, ਨਾ ਹੋ ਸਕਦਾ ਹੈ।ਅਗਰ ਗਲਤ ਜਗ੍ਹਾ ਤੇ ਵਿਸਰਾਮ ਦੇ ਕੇ ਪੜ੍ਹਾਂਗੇ ਤਾਂ ਐਸਾ ਹੀ ਲੱਗੇਗਾ।ਸਿਰਲੇਖ ਹੈ "ਸ੍ਰੀ ਦਸਮ ਗ੍ਰੰਥ" ਕੋਈ ਇਸ ਤਰ੍ਹਾਂ ਵੀ ਲਿਖ ਸਕਦਾ ਹੈ "ਸ੍ਰੀ ਗੁਰੂ ਦਸਮ ਗ੍ਰੰਥ" ਦੋਹਾਂ ਸਿਰਲੇਖਾਂ ਵਿਚ ਵਿਸਰਾਮ ਅਗਰ ਦਸਮ ਤੋਂ ਬਾਅਦ ਦਿਆਂਗੇ ਤਾਂ ਅਰਥ ਸਹੀ ਬਣਨਗੇ, ਕਿ ਸ੍ਰੀ ਗੁਰੂ ਦਸ਼ਮੇਸ਼ (ਦਸਮ) ਪਿਤਾ ਦਾ ਗ੍ਰੰਥ।ਅਗਰ ਕੋਈ ਇਸ ਤਰ੍ਹਾਂ ਵੀ ਲਿਖੇਗਾ ਕਿ "ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ" ਫਿਰ ਵੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਦਸਮ ਗ੍ਰੰਥ ਸਾਹਿਬ ਨੂੰ ਗੁਰੂ ਆਖਿਆ ਜਾ ਰਿਹਾ ਹੈ, ਕਿਉਕਿ ਹਰ ਸਿਰਲੇਖ ਵਿਚ ਵਿਸਰਾਮ 'ਗੁਰੂ' ਤੋਂ ਬਾਅਦ ਤੇ ਗ੍ਰੰਥ ਤੋਂ ਪਹਿਲਾਂ ਦੇਣਾ ਹੈ, ਫਿਰ ਭੁਲੇਖੇ ਵਾਲੀ ਕੋਈ ਗੱਲ ਰਹਿ ਹੀ ਨਹੀਂ ਜਾਂਦੀ।ਸ੍ਰੀ ਦਸਮ, ਸ੍ਰੀ ਗੁਰੂ ਦਸਮ ਅਤੇ ਸ੍ਰੀ ਦਸਮ ਗੁਰੂ, ਇਹ ਤਿੰਨੇ ਹੀ ਤਰ੍ਹਾਂ ਦੀਆਂ ਲਿਖਣ ਹਾਲਤਾਂ 'ਸ੍ਰੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ' ਬੋਧਿਕ ਹਨ।ਹਰ ਹਾਲਤ ਲਫਜ਼ 'ਗੁਰੂ' ਦਾ ਸਬੰਧ ਇਨ੍ਹਾਂ ਸਿਰਲੇਖਾਂ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਨਾ ਕਿ ਗ੍ਰੰਥ ਨਾਲ।ਇਕ ਹੋਰ ਦੋਹਰਾ ਜੋ ਸਾਰੇ ਸਿੱਖ ਜਾਣਦੇ ਹਨ ਕਿ:-
       ਰਾਜ  ਬਿਨਾ ਨਹੀਂ ਧਰਮ ਚਲੇ ਹੈਂ।ਧਰਮ ਬਿਨਾ  ਸਭ ਦਲੇ ਮਲੇ ਹੈਂ।
ਇਥੇ ਪਹਿਲੀ ਪੰਗਤੀ ਵਿਚ ਅਗਰ 'ਰਾਜ' ਤੋਂ ਬਾਅਦ ਅਤੇ ਦੂਸਰੀ ਪੰਗਤੀ ਵਿਚ 'ਬਿਨਾ' ਤੋਂ ਬਾਅਦ ਵਿਸਰਾਮ ਦਿਆਂਗੇ ਤਾਂ ਹੀ ਸਹੀ ਅਰਥ ਬਣਨਗੇ ਕਿ ਧਰਮ ਤੋਂ ਬਿਨਾ ਕੋਈ ਰਾਜ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦਾ।ਅਗਰ ਕਿਸੇ ਵੀ ਰਾਜ ਦੀ ਬੁਨਿਆਦ ਸੱਚ ਤੇ ਨਹੀਂ ਖੜ੍ਹੀ, ਉਹ ਅੱਜ ਵੀ ਗਿਆ ਕੱਲ ਵੀ ਗਿਆ।ਦੂਸਰੀ ਪੰਗਤੀ ਇਸ ਭਾਵ ਨੂੰ ਹੋਰ ਸਪਸ਼ਟ ਕਰਦੀ ਹੈ ਕਿ ਧਰਮ ਤੋਂ ਬਿਨਾ, ਸੱਚ ਤੋਂ ਬਿਨਾ ਸਭ ਦਲ ਮਲ ਹੀ ਹੈ।'ਰਾਜ ਕਰੇਗਾ ਖਾਲਸਾ' ਦਾ ਵੀ ਇਹੀ ਭਾਵ ਹੈ।ਇਕ ਵਾਰੀ ਗੁਰੂ ਜੀ ਦੇ ਹਜ਼ੂਰੀ ਕਵੀ ਧੰਨਾ ਸਿੰਘ ਨੇ ਕਵੀ ਚੰਦਨ ਨੂੰ ਦੋ ਛੰਦ ਗਲ੍ਹਤ ਜਗ੍ਹਾ ਤੇ ਵਿਸਰਾਮ ਦੇ ਕੇ ਸੁਣਾਏ ਤੇ ਕਿਹਾ ਕਿ ਜੇ ਤੂੰ ਚਿੱਤ ਲਾਕੇ ਨਹੀਂ ਵਿਚਾਰੇਂਗਾ ਤਾਂ ਤੈਨੂੰ ਰਮਜ਼ ਦੀ  ਸਮਝ ਨਹੀਂ ਪਵੇਗੀ।ਉਨ੍ਹਾਂ ਛੰਦਾਂ ਵਿਚੋਂ ਅਸੀਂ ਇਥੇ ਸਿਰਫ ਦੋ ਹੀ ਪੰਗਤੀਆਂ ਮਿਸਾਲ ਦੇ ਤੌਰ ਤੇ ਪੇਸ਼ ਕਰਦੇ ਹਾਂ:-
          ਮੀਨ ਮਰੇ ਜਲ ਕੇ ਪਰਸੇ, ਕਬਹੁ ਨਾ ਮਰੇ ਪਰ ਪਾਵਕ ਪਾਏ।
          ਕੌਲ ਮਰੇ ਰਵਿ ਕੇ ਪਰਸੇ, ਕਬਹੁ ਨਾ ਮਰੇ ਸਸਿ ਕੀ ਛਬਿ ਪਾਏ।
ਕਵੀ ਚੰਦਨ ਸੋਚਦਾ ਹੈ ਕਿ ਧੰਨਾ ਸਿੰਘ ਜੋ ਕਹਿ ਰਿਹਾ ਹੈ ਉਹ ਤਾਂ ਸਮਝ ਆਉਦਾ ਹੈ ਕਿ ਮੱਛੀ ਮਰ ਜਾਂਦੀ ਹੈ ਜਦੋ ਜਲ ਨੂੰ ਸਪਰਸ਼ ਕਰਦੀ ਹੈ, ਕਦੇ ਨਹੀਂ ਮਰਦੀ ਜੇ ਅੱਗ ਵਿਚ ਪਾ ਦਿਓ।ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਨੂੰ ਛੂਹ ਕੇ ਮਰ ਜਾਂਦਾ ਹੈ, ਪਰ ਕਦੇ ਨਹੀਂ ਮਰਦਾ ਜਦੋ ਚੰਦ੍ਰਮਾਂ ਦੀਆਂ ਕਿਰਨਾਂ ਉਸ ਨੂੰ ਸਪਰਸ਼ ਕਰਦੀਆਂ ਹਨ।ਇਹ ਅਰਥ ਅਸਲੀਅਤ ਤੋਂ ਉਲਟ ਹਨ, ਪਰ ਇਸ ਵਿਚ ਚਿੱਤ ਲਾਕੇ ਲੱਭਣ ਵਾਲੀ ਗੂੜ੍ਹੀ ਰਮਜ਼ ਕੀ ਹੋ ਸਕਦੀ ਹੈ? ਚੰਦਨ ਨੂੰ ਕਈ ਚਿਰ ਸੋਚੀਂ ਪਿਆ ਰਿਹਾ ਦੇਖ ਕੇ ਧੰਨਾ ਸਿੰਘ ਨੇ ਫਿਰ ਦੋਨੋ ਪੰਗਤੀਆਂ ਸਹੀ ਜਗ੍ਹਾ ਤੇ ਵਿਸਰਾਮ ਦੇ ਕੇ ਸੁਣਾ ਦਿੱਤੀਆਂ, ਜਿਸ ਨਾਲ ਚੰਦਨ ਨੂੰ ਰਮਜ਼ ਦੀ ਸਮਝ ਪੈ ਗਈ:_
          ਮੀਨ ਮਰੇ ਜਲ ਕੇ ਪਰਸੇ ਕਬਹੁ ਨਾ, ਮਰੇ ਪਰ ਪਾਵਕ ਪਾਏ।
          ਕੌਲ ਮਰੇ ਰਵਿ ਕੇ ਪਰਸੇ ਕਬਹੁ ਨਾ, ਮਰੇ ਸਸਿ ਕੀ ਛਬਿ ਪਾਏ।   
ਭਾਵ ਕਿ ਮੱਛੀ ਪਾਣੀ ਨੂੰ ਸਪਰਸ਼ ਕਰਕੇ ਕਦੇ ਨਹੀਂ ਮਰਦੀ, ਪਰ ਮਰ ਜਾਂਦੀ ਹੈ ਜੇ ਅੱਗ ਵਿਚ ਪਾ ਦਿਓ।ਕਮਲ ਦਾ ਫੁੱਲ ਸੂਰਜ ਦੀਆਂ ਕਿਰਨਾਂ ਨੂੰ ਸਪਰਸ਼ ਕਰਕੇ ਕਦੇ ਨਹੀਂ ਮਰਦਾ, ਪਰ ਮੁਰਝਾ ਜਾਂਦਾ ਹੈ ਚੰਦ੍ਰਮਾਂ ਦੀਆਂ ਕਿਰਨਾਂ ਦੇ ਸਪਰਸ਼ ਨਾਲ।ਸਹੀ ਅਰਥ ਸਹੀ ਜਗ੍ਹਾ ਵਿਸਰਾਮ ਦੇਣ ਨਾਲ ਹੀ ਬਣ ਸਕਦੇ ਹਨ।ਸਾਹਿਤ ਸਬੰਧੀ ਹੋਰ ਅਨੇਕਾਂ ਮਿਸਾਲਾਂ ਇਸ ਤਰ੍ਹਾਂ ਦੀਆਂ ਦਿੱਤੀਆਂ ਜਾ ਸਕਦੀਆਂ ਹਨ ਲੇਕਿਨ ਸਮਝਦਾਰਾਂ ਲਈ ਇਸ਼ਾਰਾ ਕਾਫੀ ਹੈ।
੧੦.ਸ਼ਬਦ "ਆਰਾਧੀ" ਨੂੰ ਇਸਤਰੀ ਲਿੰਗ ਸਮਝਣ ਦੀ ਭੁੱਲ:_
ਦਰਅਸਲ ਲਫਜ਼ ਅਰਾਧੀ ਦਾ ਭਾਵ ਹੈ ਅਰਾਧਨਾ ਕਰਨ ਵਾਲਾ ਅਤੇ ਕਾਲਕਾ ਦਾ ਭਾਵ ਹੈ (ਕਾਲ+ਕਾ) ਜਿਸ ਦਾ ਅਰਥ ਹੈ ਕਾਲ ਦਾ।ਹੁਣ ਦੇਖੋ! ਕਿਸ ਨੇ ਕਿਸ ਦੀ ਅਰਾਧਨਾ ਕੀਤੀ?---ਮਹਾਕਾਲ ਕਾਲ ਕਾ ਆਰਾਧੀ॥ਭਾਵ ਕਿ ਮੈਂ {ਗੁਰੂ ਗੋਬਿੰਦ ਸਿੰਘ ਜੀ} ਕਾਲ ਦੇ ਵੀ ਕਾਲ ਮਹਾਂਕਾਲ ਭਾਵ 'ਅਕਾਲ ਪੁਰਖ' ਦੀ ਅਰਾਧਨਾ ਕਰਨ ਵਾਲਾ {ਅਰਾਧੀ} ਹਾਂ।ਦੇਖੋ ਗੁਰਬਾਣੀ ਦਾ ਫੁਰਮਾਨ ਹੈ:- ਰੈਣ ਦਿਨਸ ਗੁਰ ਚਰਣ ਅਰਾਧੀ ਦਯਾ ਕਰੋ ਮੇਰੇ ਸਾਈ॥ਦਸਮੇਸ਼ ਬਾਣੀ ਦੇ ਵਿਰੋਧੀ ਅਰਾਧੀ ਲਫਜ਼ ਨੂੰ ਇਸਤ੍ਰੀ ਲਿੰਗ ਸਮਝਣ ਕਰਕੇ ਹੀ ਭੁਲੇਖਾ ਖਾਂਦੇ ਹਨ, ਜਦੋਂ ਕਿ ਇਹ ਇਸਤ੍ਰੀ ਲਿੰਗ ਨਹੀਂ ਹੈ।ਜਦੋਂ ਅਸੀਂ ਕਿਸੇ ਨੂੰ ਰਾਹੀ, ਰਾਗੀ, ਬਲੀ, ਧਨੀ, ਕਵੀ, ਪੰਜਾਬੀ, ਨਾਨਕ ਪੰਥੀ, ਕੁਮੰਤ੍ਰੀ, ਆਗਿਆਕਾਰੀ, ਕੁਪੰਥੀ, ਰੋਗੀ, ਆਦਿ ਕਹਿ ਦਿੰਦੇ ਹਾਂ, ਤਾਂ ਫਿਰ ਇਹ ਕਿਵੇਂ ਹੋ ਗਿਆ, ਕਿ ਉਹ ਇਸਤ੍ਰੀ ਹੀ ਹੈ, ਮਰਦ ਨਹੀਂ।ਲੇਕਿਨ ਜਿਵੇਂ ਰਾਗੀ ਤੋਂ ਭਾਵ ਰਾਗ ਗਾਉਣ ਵਾਲਾ, ਕਵੀ ਤੋਂ ਭਾਵ ਕਵਿਤਾ ਲਿਖਣ ਵਾਲਾ ਹੈ ਇਸੇ ਤਰ੍ਹਾਂ ਹੀ ਅਰਾਧੀ ਤੋਂ ਭਾਵ ਹੈ ਅਰਾਧਨਾ ਕਰਨ ਵਾਲਾ।ਜੇ 'ਅਰਾਧੀ' ਲਫਜ਼ ਇਸਤਰੀ ਲਿੰਗ ਹੁੰਦਾ ਅਤੇ ਕਾਲਕਾ (ਕਾਲ+ਕਾ) ਦਾ ਅਰਥ 'ਕਾਲਕਾ ਦੇਵੀ' ਇਸਤ੍ਰੀ ਲਿੰਗ ਬਣਦਾ ਹੁੰਦਾ ਤਾਂ ਗੁਰੂ ਸਾਹਿਬ-'ਦ੍ਵੈ ਤੇ ਏਕ ਰੂਪ ਹ੍ਵੈ ਗਯੋ' ਨਹੀਂ ਲਿਖਦੇ ਬਲਕਿ 'ਤ੍ਰੈ ਤੇ ਏਕ ਰੂਪ ਹ੍ਵੈ ਗਯੋ' ਲਿਖਦੇ।ਕਿਉਂਕਿ ਗਲਤ ਅਰਥ ਕਰਨ ਨਾਲ ਤਾਂ ਤਿੰਨ (ਤ੍ਰੈ) ਹਸਤੀਆਂ ਹੀ ਬਣਨਗੀਆਂ ਇਕ ਗੁਰੂ ਗੋੰਿਬਦ ਸਿੰਘ ਜੀ ਦੂਜੀ ਕਾਲਕਾ ਦੇਵੀ ਅਤੇ ਤੀਜੀ ਹਸਤੀ ਅਕਾਲਪੁਰਖ ਜੀ ਦੀ।ਪਰ ਅਸਲੀਅਤ ਇਹ ਨਹੀਂ ਹੈ।ਸ਼ਬਦ ਜੋੜ ਦਾ ਗਿਆਨ ਨਾ ਹੋਣ ਕਰਕੇ ਹੀ ਐਸੇ ਭੁਲੇਖੇ ਪੈਦੇ ਹਨ, ਵੈਸੇ ਭੁਲੇਖੇ ਵਾਲੀ ਕੋਈ ਗੱਲ ਹੈ ਹੀ ਨਹੀਂ ।
੧੧.ਸ਼ਬਦ ਮਹਾਂਕਾਲ ਤੇ ਭੀ ਇਤਰਾਜ਼:-
ਜ਼ਰਾ ਅੱਗੇ ਲਿਖੇ ਹੋਏ ਸ਼ਬਦਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੁ ਮਸਲਾ ਹੱਲ ਹੋ ਸਕੇ;
            ਮਹਾਕਾਲ ਕੇ ਕਾਲ ਕੋ ਕਾਲ ਛੈਨੀ॥ 
ਭਾਵ ਜੋ ਮਹਾਕਾਲ ਦੇ ਕਾਲ ਦੇ ਕਾਲ ਦਾ ਭੀ ਅੰਤ ਕਰਨੇਹਾਰਾ ਹੈ।
      ਅਤੇ:- ਕਾਲਿਕੇ ਕਾਲ ਕੋ ਹੀ ਅਰਜੀ ਹੈ॥(ਚੰ.ਚ.) 
ਭਾਵ ਕਿ ਉਸਦਾ ਪਸਾਰਾ ਕਾਲ ਦੇ ਕਾਲ ਯਾਨੀ 'ਅਕਾਲ ਪੁਰਖ' ਵਾਂਗ ਫੈਲਿਆ ਹੋਇਆ ਹੈ।
      ਅਤੇ:-ਅਕਰਖ ਦੇਵਿ ਕਾਲਿਕਾ ਅਨਿਰਖ ਸਬਦ ਉਚਰੋਂ॥
          ਸੁ ਬੀਨ ਬੀਨ ਕੈ ਬਡੇ ਪ੍ਰਬੀਨ ਅੱਛ੍ਰ ਕੋ ਧਰੋਂ॥(ਉ.ਬ੍ਰ.ਰੁ.) 
ਭਾਵ ਕਿ ਖਿੱਚ ਕੇ, ਆਪਣੇ ਵੱਲ ਰੁਜ਼ੂ ਕਰਕੇ, ਭਾਵ ਸਿਮਰ ਕੇ, ਕਾਲ ਦੇ ਦੇਵ ਯਾਨੀ ਅਕਾਲ ਪੁਰਖ ਨੂੰ, ਮੈਂ ਅਣੋਖੇ ਤੇ ਅਜੀਬ ਸ਼ਬਦ ਚੁਣ ਚੁਣ ਕੇ ਵਧੀਆ ਲਫਜ਼ਾਂ ਨੂੰ ਟਿਕਾਵਾਂਗਾ।ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ:-
         ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ॥
         ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ´ਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥
         ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥
         ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥
         ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ॥ (ਸ੍ਵੈਯੇ ਮ: ੪ ਕੇ ਪੰ:੧੪੦੩) 
ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਇਹ ਭੀ ਆਉਂਦਾ ਹੈ:-
         ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ 
         ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲਕਾ॥ਪੰ:੧੦੮੪
ਕੀ ਇਥੇ 'ਭਉ ਨਹੀ ਕਾਲਕਾ' ਦੇ ਅਰਥ 'ਕਿਸੇ ਕਾਲਕਾ ਦੇਵੀ ਦਾ ਭਉ' ਕੀਤੇ ਜਾ ਸਕਦੇ ਹਨ? ਬਿਲਕੁਲ ਨਹੀਂ।ਇਹ ਵਾਰਤਾ ਲਿਖਣ ਦਾ ਇਹ ਹੀ ਕਾਰਨ ਹੈ ਕਿ ਇਹ 'ਮਹਾਕਾਲ' ਸ਼ਬਦ ਸਰਬਸ਼ਕਤੀਮਾਨ ਅਕਾਲ ਪੁਰਖ ਦਾ ਲਖਾਇਕ ਹੈ ਅਤੇ ਕਾਲਕਾ ਦਾ ਅਰਥ ਦੇਵੀ ਨਹੀਂ, ਇਥੇ ਇਸ ਦਾ ਅਰਥ ਹੈ (ਕਾਲ+ਦਾ) ਭਾਵ (ਮੌਤ+ਦਾ)।ਸਮੁੱਚਾ ਭਾਵ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਕਾਲ (ਮੌਤ) ਦੇ ਮਾਲਿਕ (ਮਹਾਂਕਾਲ) ਅਕਾਲਪੁਰਖ ਦੀ ਅਰਾਧਨਾ ਕੀਤੀ ਭਾਵ ਭਗਤੀ ਕੀਤੀ ਨਾ ਕਿ ਕਿਸੇ ਕਾਲਕਾ ਦੇਵੀ ਦੀ ਪੂਜਾ ਕੀਤੀ।
੧੨.ਸ਼ਬਦ ਭਗੌਤੀ:-
"ਪ੍ਰਿਥਮ ਭਗੌਤੀ ਸਿਮਰ ਕੈ" ਤੇ ਕਿੰਤੂ ਕਰਨ ਵਾਲੇ ਇਹ ਭੀ ਪੜ੍ਹਨ ਦੀ ਖੇਚਲ ਕਰਨ ਕਿ:-
      ਲਈ ਭਗੌਤੀ ਦੁਰਗ ਸ਼ਾਹ ਵਰਜਾਗਣ ਭਾਰੀ॥ਲਾਈ ਰਾਜੇ ਸੁੰਭ ਨੋ ਰਤ ਪੀਏ ਪਿਆਰੀ॥
ਕੀ ਦੁਰਗਾ ਨੇ ਦੇਵੀ ਨੂੰ ਚੁੱਕ ਕੇ ਰਾਜੇ ਸੁੰਭ ਦੇ ਸਿਰ ਉਪਰ ਮਾਰਿਆ? ਕੀ ਕੋਈ ਤੁਕ ਬਣਦੀ ਹੈ? ਬਿਲਕੁਲ ਨਹੀਂ।ਇਹ ਹੈ 'ਖੜਗ'।ਸਾਫ ਜ਼ਾਹਰ ਹੈ ਭਗੌਤੀ ਦਾ ਅਰਥ 'ਖੜਗ' ਹੈ ਅਤੇ ਇਹ ਪ੍ਰਮਾਤਮਾ ਦੀ ਸ਼ਕਤੀ ਸੂਚਕ ਨਾਮ ਹੈ, ਇਸ ਦਾ ਸਪੱਸ਼ਟ ਅਰਥ ਹੈ ਅਕਾਲਪੁਰਖ।ਹਿੰਦੂ ਧਰਮ ਵਿਚ ਦੇਵੀਆਂ ਦੇ ਅਨੇਕਾਂ ਹੀ ਨਾਮ ਮਿਲਦੇ ਹਨ ਪਰ ਭਗੌਤੀ ਕਿਸੇ ਵੀ ਦੇਵੀ ਦਾ ਨਾਮ ਨਹੀਂ ਹੈ।ਭਾਈ ਗੁਰਦਾਸ ਜੀ ਵੀ ੨੫ਵੀਂ ਵਾਰ ਅੰਦਰ ਲਫਜ਼ 'ਭਗੌਤੀ' ਨੂੰ 'ਖੜਗ' ਦੇ ਅਰਥਾਂ ਵਿਚ ਹੀ ਵਰਤਦੇ ਹਨ 'ਨਾਉ ਭਗੌਤੀ ਲੋਹੁ ਘੜਾਯਾ'।ਦੁਨੀਆਂ ਜਾਣਦੀ ਹੈ ਕਿ ਸਾਰਾ ਮੁਸਲਮਾਨ ਜਗਤ 'ਅੱਲਾ ਹੂ ਅਕਬਰ' ਦਾ ਨਾਅਰਾ ਲਾਉਦਾ ਹੈ, ਇਥੇ ਅਕਬਰ ਦਾ ਅਰਥ ਹੈ 'ਸਭ ਤੋਂ ਵੱਡਾ', ਜਿਸ ਦਾ ਭਾਵ ਹੈ ਕਿ ਅੱਲਾ ਹੀ ਸਭ ਤੋਂ ਵੱਡਾ ਹੈ।ਪਰ ਜੇਕਰ ਕੋਈ ਇਹ ਆਖੇ ਕਿ ਇਥੇ ਸਾਰਾ ਮੁਸਲਮਾਨ ਜਗਤ ਦਿੱਲੀ ਵਿਚ ਹੋ ਚੁੱਕੇ ਅਕਬਰ ਬਾਦਸ਼ਾਹ ਦੀ ਗੱਲ ਕਰਦਾ ਹੈ ਤਾਂ ਉਸ ਦੀ ਅਕਲ ਦੇ ਜਨਾਜ਼ੇ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।ਐਸੀ ਹੀ ਅਕਲ ਉਹਨਾਂ ਵਿਦਵਾਨਾਂ ਦੀ ਹੈ ਜੋ ਭਗੌਤੀ ਦੇ ਅਰਥ ਦੇਵੀ ਕਰਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਮੋਦਰ, ਮੁਰਾਰੀ, ਠਾਕੁਰ, ਗੋਪਾਲ, ਰਾਮ, ਕ੍ਰਿਸ਼ਨ, ਬੀਠਲ, ਰਘੁਨਾਥ ਆਦਿ ਵਰਤੇ ਗਏ ਨਾਮ ਅਗਰ ਅਕਾਲਪੁਰਖ ਵਾਚੀ ਹੋ ਸਕਦੇ ਹਨ ਤਾਂ ਫਿਰ ਭਗੌਤੀ ਕਿਉ ਨਹੀਂ? ਅਸੀਂ ਸਮਝਦੇ ਹਾਂ ਇਹ ਸਿਰਫ ਇਕ ਸ਼ਰਾਰਤ ਹੈ ਕਿ ਬਾਕੀ ਸਾਰੇ ਨਾਮ ਛੱਡ ਕੇ ਇਕ ਭਗੌਤੀ ਲਫਜ਼ ਤੇ ਹੀ ਕਿੰਤੂ ਕਰੀ ਜਾਣਾ।ਅੱਜ ਜੇ ਖਾਲਸਾ ਪੰਥ ਭਗੌਤੀ ਦੀ ਜਗ੍ਹਾ ਵਾਹਿਗੁਰੂ, ਸਤਿਨਾਮ ਜਾਂ ਓਅੰਕਾਰ ਸਿਮਰਕੇ  ਕਹਿਣ ਲੱਗ ਪਏ ਤਾਂ ਫਿਰ ਵਿਰੋਧੀ ਧਿਰ ਕਹੇਗੀ ਕਿ ਓਅੰਕਾਰ ਲਫਜ਼ ਵੀ ਸਿੱਖਾਂ ਨੂੰ ਨਹੀਂ ਵਰਤਣਾ ਚਾਹੀਦਾ ਕਿਉਕਿ ਇਹ ਹਜ਼ਾਰਾਂ ਸਾਲ ਪੁਰਾਣੇ ਜੈਨ ਧਰਮ ਨਾਲ ਸਬੰਧਿਤ ਹੈ।ਓਅੰਕਾਰਨਾਥ ਦਾ ਮੰਦਰ ਜੋ ਤਕਰੀਬਨ ਚਾਰ ਹਜ਼ਾਰ ਸਾਲ ਪੁਰਾਣਾ ਹੈ ਉਸ ਨੂੰ ਸਬੂਤ ਦੇ ਤੌਰ ਤੇ ਪੇਸ਼ ਕਰ ਦੇਣਗੇ।ਭਾਰਤ ਵਿਚ ਇਕ ਮੱਤ ਐਸਾ ਵੀ ਹੈ ਜੋ ਸਤਿਨਾਮੀ ਕਹਾਉਂਦਾ ਹੈ ਤੇ ਸਤਿਨਾਮ ਸਿਮਰਦਾ ਹੈ।ਫਿਰ ਇਹ ਕਹਿਣਗੇ ਕਿ ਸਿੱਖ ਸਤਿਨਾਮੀਆਂ ਦੀ ਨਕਲ ਕਰਦੇ ਹਨ।ਇਹ ਵੀ ਕਹਿਣਗੇ ਕਿ ਵਾਹਿਗੁਰੂ ਲਫਜ਼ ਦਾ ਵੀ ਤਿਆਗ ਕਰੋ, ਕਿਉਕਿ ਇਸ ਦੀ ਵਰਤੋ ਵੀ ਈਸ਼ਵਰ ਲਈ ਹਜ਼ਰਾਂ ਸਾਲ ਪਹਿਲੇ ਪਤੰਜਲੀ ਰਿਸ਼ੀ ਨੇ ਆਪਣੇ ਗ੍ਰੰਥ ਵਿਚ ਕੀਤੀ ਹੋਈ ਹੈ:-
ਵਾਹਯੰਤੀ ਕਾਰਯੰਤੀ ਜਗਦੁੱਤਪਤੀ ਆਦਿਕ ਇਤਿ ਵਾਹਾ: ਬ੍ਰਹਮਾਦਯ: ਤੇਸ਼ਾਂ ਗੁਰੂ ਇਤਿ ਵਾਹਿਗੁਰੂ।
ਭਾਵ ਕਿ ਜਗਤ ਦੀ ਉਤਪਤੀ, ਪਾਲਣਾ ਅਤੇ ਸੰਘਾਰ ਕਰਨੇਹਾਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਜੋ ਕਰਤਾ ਅਤੇ ਗੁਰੂ ਹੈ ਸੋ ਕਹੀਏ ਵਾਹਿਗੁਰੂ।
ਬੇਸ਼ੱਕ ਇਸ ਤ੍ਰੈਦੇਵ ਦੇ ਸਿਧਾਂਤ ਨੂੰ ਗੁਰਮਤਿ ਮੁੱਢੋਂ ਹੀ ਰੱਦ ਕਰਦੀ ਹੈ।ਪਰ ਜਿਵੇਂ ਗੁਰੂ ਸਾਹਿਬਾਨ ਜੀ ਨੇ ਗੁਰੂ ਕਾਲ ਤੋਂ ਪਰਾਣੇ ਲਫਜ਼ ਈਸ਼ਵਰ, ਭਗਵਾਨ, ਗੋਪਾਲ, ਸਾਈਂ, ਗੁਸਾਈਂ, ਮੁਰਾਰੀ, ਰਾਮ, ਰਹੀਮ, ਕਰੀਮ, ਕਨ੍ਹਾਈ, ਠਾਕੁਰ, ਰਘਨਾਥ ਅਦਿ ਅਕਾਲਪੁਰਖ ਲਈ ਬਗੈਰ ਕਿਸੇ ਸ਼ੱਕ ਤੋਂ ਵਰਤੇ ਹਨ ਐਸੇ ਹੀ ਗੁਰੂ ਸਾਹਿਬਾਨ ਜੀ ਨੇ ਲਫਜ਼ ਭਗੌਤੀ ਦੀ ਵਰਤੋਂ ਅਕਾਲਪੁਰਖ ਵਾਸਤੇ ਕੀਤੀ ਹੈ।ਜਿਸ ਕਿਸੇ ਸ਼ਬਦ ਤੇ ਸ਼ੱਕ ਹੋਵੇ ਤਾਂ ਉਹ ਸ਼ਬਦ ਉਸੇ ਹੀ ਗ੍ਰੰਥ ਵਿਚੋਂ ਹੋਰ ਜਗ੍ਹਾ ਲੱਭ ਕੇ ਸ਼ੰਕਾ ਨਵਿਰਤੀ ਹੋ ਜਾਂਦੀ ਹੈ।ਪ੍ਰੋ: ਸਾਹਿਬ ਸਿੰਘ ਜੀ "ਗੁਰੂ ਗ੍ਰੰਥ ਦਰਪਣ" ਦੀ ਅੱਠਵੀਂ ਸੈਂਚੀ ਦੇ ਪੰਨਾ ੪੭੮ ਤੇ ਲਿਖਦੇ ਹਨ ਕਿ:-"ਜਦੋਂ ਵੀ ਕਿਸੇ ਕਵੀ ਦੀ ਕਿਸੇ ਲਿਖਤ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਸਮਝਣ ਲਈ ਸਹੀ ਤਰੀਕਾ ਇਹੀ ਹੋ ਸਕਦਾ ਹੈ ਕਿ ਉਸ ਗੁੰਝਲ ਨੂੰ ਉਸੇ ਹੀ ਕਵੀ ਦੀ ਬਾਕੀ ਹੋਰ ਰਚਨਾ ਵਿਚੋਂ ਸਮਝਿਆ ਜਾਵੇ।ਕਵੀ ਜਿਥੇ ਆਪਣੀ ਬੋਲੀ ਨੂੰ ਵਰਤਦਾ ਤੇ ਸੰਵਾਰਦਾ ਸ਼ਿੰਗਾਰਦਾ ਹੈ, ਉਥੇ ਉਹ ਪੁਰਾਣੇ ਲਫਜ਼ਾਂ, ਪੁਰਾਣੇ ਮੁਹਾਵਰਿਆਂ ਤੇ ਪੁਰਾਣੇ ਵਰਤੇ ਦ੍ਰਿਸ਼ਟਾਂਤਾਂ ਨੂੰ ਨਵੇਂ ਤਰੀਕੇ ਨਾਲ ਭੀ ਵਰਤਦਾ ਤੇ ਵਰਤ ਸਕਦਾ ਹੈ।ਗੁਰੂ ਗੋਬਿੰਦ ਸਿੰਘ ਦੇ ਲਫਜ਼ 'ਭਗੌਤੀ" ਵਰਤਣ ਤੋਂ ਕਈ ਲੋਕ ਇਹ ਟਪਲਾ ਖਾਣ ਲੱਗ ਪਏ ਕਿ ਸਤਿਗੁਰੂ ਜੀ ਨੇ ਦੇਵੀ ਪੂਜਾ ਜਾਂ ਸ਼ਸਤ੍ਰ-ਪੂਜਾ ਕੀਤੀ।ਪਰ ਜਦੋਂ ਇਸ ਲਫਜ਼ ਨੂੰ ਉਹਨਾਂ ਦੀ ਆਪਣੀ ਹੀ ਰਚਨਾ ਵਿਚ ਗਹੁ ਨਾਲ ਵੇਖਿਆ ਜਾਏ ਤਾਂ ਸਾਫ ਪ੍ਰਤੱਖ ਹੋ ਜਾਂਦਾ ਹੈ ਕਿ ਲਫਜ਼ "ਭਗੌਤੀ" ਪਰਮਾਤਮਾ ਵਾਸਤੇ ਉਹਨਾਂ ਵਰਤਿਆ ਹੈ"।
ਭਾਈ ਕਾਨ੍ਹ ਸਿੰਘ ਜੀ ਨਾਭਾ ਵੀ ਚੰਡੀ ਦੀ ਵਾਰ 'ਸਟੀਕ' ਵਿਚ ਭਗੌਤੀ ਦੇ ਅਰਥ ਇਸ ਤਰ੍ਹਾਂ ਕਰਦੇ ਹਨ ਕਿ "ਕਲਗੀਧਰ ਜੀ ਨੇ ਕਰਤਾਰ 'ਮਹਾਕਾਲ' ਲਈ ਭਗੌਤੀ, ਖੜਗ, ਤੇਗ, ਸਰਬਲੋਹ, ਸ੍ਰੀ ਸਾਹਿਬ ਆਦਿ ਸ਼ਬਦ ਵਰਤੇ ਹਨ, ਯਥਾ 'ਨਮਸਕਾਰ ਸ੍ਰੀ ਖੜਗ ਕਉ', 'ਜੈ ਤੇਗੰ ਸ੍ਰੀ ਜੈ ਤੇਗੰ', 'ਸਰਬਲੋਹ ਦੀ ਰਛਿਆ ਹਮਨੈ'।ਜੋ ਇਹ ਸ਼ੰਕਾ ਕਰਦੇ ਹਨ ਕਿ 'ਭਗਉਤੀ' ਸ਼ਬਦ ਵਾਰ ਦੇ ਸਿਰਲੇਖ ਵਿਚ ਜਦ 'ਦੁਰਗਾ' ਅਰਥ ਬੋਧਕ ਆਇਆ ਹੈ, ਤਦ ਇੱਥੇ (ਅਰਦਾਸ ਵਿਚ) ਵੀ ਦੇਵੀ ਦਾ ਹੀ ਅਰਥ ਕਿਉ ਨਹੀਂ ਰੱਖਿਆ? ਉਨ੍ਹਾਂ ਨੂੰ ਸਮਝਣਾ ਚਾਹੀਦਾ ਏ ਕਿ ਕਾਵਯ ਰਚਨਾਂ ਵਿੱਚ ਇਕ ਸ਼ਬਦ ਅਨੇਕ ਅਰਥ ਬੋਧਕ ਹੋਇਆ ਕਰਦਾ ਹੈ, ਜਿਵੇਂ ਅਕਾਲ ਉਸਤਿਤ' ਵਿੱਚ 'ਪਾਰ ਨ ਪਾਇ ਸਕੈ ਪਦਮਾਪਤਿ' ਵਿਸ਼ਨੂੰ ਬੋਧਿਕ ਹੈ, ਅਰ 'ਸੁੰਦਰ ਸ੍ਰੀ ਪਦਮਾਪਤਿ ਏ ਹੈ' ਇਥੇ 'ਮਹਾਕਾਲ'(ਕਰਤਾਰ) ਦੇ ਅਰਥ ਪ੍ਰਗਟ ਕਰਦਾ ਹੈ।'ਚੰਡੀ ਚਰਿਤ੍ਰ' ਵਿੱਚ 'ਹਰਿ' ਸ਼ਬਦ ਚੰਦ੍ਰਮਾਂ, ਕਮਲ, ਧਨੁਖ, ਤੀਰ, ਖੜਗ, ਸੂਰਜ, ਆਦਿ ਅਰਥ ਪ੍ਰਗਟ ਕਰਦਾ ਹੈ।ਹਜ਼ਾਰੇ ਸ਼ਬਦਾਂ ਵਿਚ 'ਹਰਿ' ਵਿਸ਼ਨੂੰ ਅਤੇ ਕਰਤਾਰ ਬੋਧਕ ਹੈ, ਯਥਾ (ਦਸਿਕ ਅਸੁਰ ਹਰਿ ਘਾਏ) ਅਤੇ (ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣ ਸਿਧਾਏ)"।'ਹਰਿ ਘਾਏ' ਦੇ ਹਰਿ ਦੇ ਅਰਥ ਹਨ ਵਿਸ਼ਨੂੰ ਅਤੇ 'ਹਰਿ ਸਰਣ ਸਿਧਾਏ' ਦੇ ਹਰਿ ਦੇ ਅਰਥ ਅਕਾਲਪੁਰਖ ਹਨ।
੧੩.ਸ਼ਬਦ "ਦੇਹਿ ਸ਼ਿਵਾ ਬਰ ਮੋਹਿ ਇਹੈ" ਉਪਰ ਇਤਰਾਜ਼:_
    ਸਕਤ ਬਿਨਾਂ ਸਿਵ ਹੈ ਕਹਾ ਸਿਵ ਬਿਨ ਸਕਤ ਨ ਹੋਇ।ਏਕੋ ਹੈ ਪੂਰਨ ਵਲੀ ਕਹਨ ਸੁਨਨ ਕੋ ਦੋਇ।(ਗੁਰਬਾਣੀ ਨਹੀਂ)
ਗੁਰੂ ਗ੍ਰੰਥ ਸਾਹਿਬ ਜੀ ਵਿਚ ਦੋ ਨਾਮ 'ਸਿਵ' ਅਤੇ 'ਸਿਵ ਸਕਤੀ' ਕਰਕੇ ਆਏ ਹਨ।ਹਿੰਦੂ ਮਨੌਤ ਅਨੁਸਾਰ ਪਹਿਲਾ ਨਾਮ (ਸ਼ਿਵ) ਸੰਹਾਰ ਕਰਨਹਾਰ ਦੇਵਤਾ ਹੈ, ਜਿਸਨੂੰ ਮਹਾਂਦੇਵ ਕਹਿੰਦੇ ਹਨ।ਇਸਦਾ ਗੁਰੂ ਗ੍ਰੰਥ ਸਾਹਿਬ ਵਿਚ:–
          ਸਿਵ ਸਨਕਾਦਿ ਜਾਸੁ ਗੁਨ ਗਾਵਹਿ, ਤਾਸੁ ਬਸਹਿ ਮੋਰੇ ਪ੍ਰਾਨਾਨਾ॥(ਪੰ:੩੩੯)
          ਸਿਵ ਸਿਵ ਕਰਤੇ ਜੋ ਨਰ ਧਿਆਵੈ॥ਬਰਦ ਚੜੇ ਡਉਰੂ ਢਮਕਾਵੈ॥(ਪੰ:੮੭੪) 
ਅਤੇ ਦਸਮ ਗ੍ਰੰਥ ਸਹਿਬ ਵਿਚ:-
          ਆਜ ਲਗੇ ਤਪ ਸਾਧਤ ਹੈਂ ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ॥
    ਅਤੇ:- ਰਾਮ ਕਿਸ਼ਨ ਏ ਜਿਨੈ ਬਖਾਨੈ॥ਸ਼ਿਵ ਬ੍ਰਹਮਾ ਏ ਜਾਹਿ ਪ੍ਰਮਾਨੈ॥
          ਤੇ ਸਭ ਹੀ ਸ੍ਰੀ ਕਾਲ ਸੰਘਾਰੇ॥ਕਾਲ ਪਾਇਕੈ ਬਹੁਰਿ ਸਵਾਰੇ॥
          ਕੇਤੇ ਰਾਮ ਚੰਦ ਅਰੁ ਕ੍ਰਿਸ਼ਨਾ॥ਕੇਤੇ ਚਤੁਰਾਨਨ ਸ਼ਿਵ ਬਿਸ਼ਨਾ॥ 
          ਚੰਦ ਸੂਰਜ ਏ ਕਵਨ ਬਿਚਾਰੇ॥ ਪਾਨੀ ਭਰਤ ਕਾਲ ਕੇ ਦ੍ਵਾਰੇ॥
ਇਸ ਤਰ੍ਹਾਂ ਹੋਰ ਬਹੁਤ ਵਾਰੀ ਲਿਖ ਕੇ ਪਾਰਬਤੀ ਦੇ ਪਤੀ ਸ਼ਿਵ ਜੀ ਦੀ ਬੜੀ ਸਪੱਸ਼ਟ ਤੌਰ ਤੇ ਅਸਲੀਅਤ ਪਰਗਟ ਕੀਤੀ ਹੋਈ ਹੈ।ਕਬਿਓ ਬਾਚ ਬੇਨਤੀ ਚੌਪਈ ਵਿਚ ਵੀ ਗੁਰੂ ਸਾਹਿਬ ਅਸਲੀ ਸ਼ਿਵ (ਅਕਾਲਪੁਰਖ) ਅਤੇ ਪਾਰਬਤੀ ਵਾਲੇ ਸ਼ਿਵ ਜੀ ਬਾਰੇ ਇਸ ਤਰਾਂ ਸਪੱਸ਼ਟ ਕਰਦੇ ਹਨ ਕਿ:-
          ਨਿਰੰਕਾਰ ਨ੍ਰਿਬਕਾਰ ਨ੍ਰਿਲੰਭ॥ਆਦਿ ਅਨੀਲ ਅਨਾਦਿ ਅਸੰਭ॥
          ਤਾਕਾ ਮੂੜ੍ਹ ਉਚਾਰਤ ਭੇਦਾ॥ਜਾਕੋ ਭੇਵ ਨ ਪਾਵਤ ਬੇਦਾ॥
          ਤਾਕੌ ਕਰਿ ਪਾਹਨ ਅਨੁਮਾਨਤ॥ਮਹਾਂਮੂੜ੍ਹ ਕਛੁ ਭੇਦ ਨ ਜਾਨਤ॥
         ਮਹਾਂਦੇਵ ਕੌ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ॥
ਭਾਵ ਤੁਸੀਂ ਮਹਾਂਦੇਵ (ਸ਼ਿਵਜੀ) ਨੂੰ ਹੀ ਸਦਾ ਸਿਵ (ਨਿਰੰਕਾਰ) ਸਮਝੀ ਬੈਠੇ ਹੋ, ਜੋ ਇਕ ਭਾਰੀ ਭੁੱਲ ਹੈ, ਪਰ ਜਿਹੜਾ ਅਸਲੀ ਸਦੀਵੀ ਸ਼ਿਵ (ਨਿਰੰਕਾਰ) ਹੈ, ਉਸਦੀ ਤੁਹਾਨੂੰ ਕੋਈ ਸੋਝੀ ਨਹੀਂ ਹੈ।ਗੁਰੂ ਜੀ ਇਸ ਅਕਾਲੀ ਸਦਾ ਸ਼ਿਵ ਤੋਂ ਹੀ ਵਰ ਮੰਗਦੇ ਹਨ ਨਾਂ ਕਿ ਸਿਵਿਆਂ ਚ ਰਹਿਣ ਵਾਲੇ ਸ਼ਿਵ ਜੀ ਤੋਂ ਮੰਗਦੇ ਹਨ।ਜੇ ਦਸਮੇਸ਼ ਜੀ ਨੇ ਸ਼ਿਵ ਜੀ (ਪਾਰਬਤੀ ਵਾਲਾ) ਦੀ ਮਨੌਤ ਬਾਰੇ ਗੱਲ ਕੀਤੀ ਹੁੰਦੀ ਤਾਂ ਸ਼ਿਵ ਜੀ ਦੇ ਤ੍ਰਿਸ਼ੂਲ, ਕਰਮੰਡਲ, ਜਟਾਵਾਂ, ਗਲ ਚ ਪਾਏ ਸੱਪ, ਗੰਗਾ, ਨੀਲ  ਕੰਠ ਹੋਣ ਕਰਕੇ ਜ਼ਹਿਰ, ਭਸਮ, ਆਦਿ ਦਾ ਜ਼ਿਕਰ ਜ਼ਰੂਰ ਆਉਂਦਾ।ਪਰ ਇਸ ਬਾਰੇ ਦਸਮ ਗ੍ਰੰਥ ਸਾਹਿਬ ਜੀ ਵਿਚ ਬਿਲਕੁਲ ਹੀ ਕਿਤੇ ਵਰਨਣ ਨਹੀਂ ਮਿਲਦਾ।ਹੁਣ ਅੱਗੇ 'ਸਿਵ-ਸ਼ਕਤਿ' ਬਾਰੇ ਇਸ ਤਰ੍ਹਾਂ ਹੈ ਕਿ ਸੰਤ-ਕਾਵਿ (ਪੁਰਾਤਨ ਧਾਰਨਾ) ਵਿਚ 'ਸਿਵ' ਦਾ ਅਰਥ ਪ੍ਰਮਾਤਮਾ ਤੇ 'ਸ਼ਕਤਿ' ਦਾ ਅਰਥ ਮਾਇਆ 'ਮੂਲ ਸੱਤਾ' ਹੈ।ਇਸ ਦਾ ਮਤਲਬ ਇਹ ਹੈ ਕਿ ਜਿਵੇਂ ਪਰਮਾਤਮਾ ਅਨਾਦੀ ਹੈ, ਉਸੇ ਹੀ ਤਰ੍ਹਾਂ ਤੱਤ ਵੀ ਅਨਾਦੀ ਹਨ।ਲੇਕਿਨ ਗੁਰੂ ਸਾਹਿਬਾਨ ਪਰਮਾਤਮਾ ਨੂੰ ਤਾਂ ਅਨਾਦੀ ਮੰਨਦੇ ਹਨ ਪਰ ਤੱਤਾਂ ਨੂੰ ਅਨਾਦੀ ਨਹੀਂ ਮੰਨਦੇ:-
        ਸਿਵ ਸਕਤਿ ਆਪਿ ਉਪਾਇਕੈ ਕਰਤਾ ਆਪੇ ਹੁਕਮ ਵਰਤਾਏ॥(ਰਾਮਕਲੀ ਮ:੩ ਆਨੰਦ) 
ਪਰ ਜਦੋਂ ਸਿਵ ਅਧਿਆਤਮਿਕ (ਰੁਹਾਨੀ) ਪੱਖ ਹੈ ਤੇ ਸ਼ਕਤੀ ਮਾਇਕ ਪੱਖ (ਜਗਤ ਰਚਨਾਂ)  ਕਰਕੇ ਵਿਚਾਰੀਏ ਤਾਂ ਰਾਜ਼ ਖੁੱਲ੍ਹ ਜਾਂਦਾ ਹੈ।ਮਾਇਆ ਨੂੰ ਹਰਾ ਕੇ ਹੀ ਅਧਿਆਮਿਕਤਾ ਵੱਲ ਆਇਆ ਜਾ ਸਕਦਾ ਹੈ।ਅੰਤ ਵਿਜੈ ਅਧਿਆਤਮਿਕਤਾ ਦੀ ਹੁੰਦੀ ਹੈ, ਇਸ ਲਈ ਗੁਰਬਾਣੀ ਵਿਚ ਦਰਜ਼ ਹੈ:-
           ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥
           ਸਿਵ ਅੱਗੇ ਸਕਤੀ ਹਾਰਿਆ ਏਵੈ ਹਰਿ ਭਾਈਆ॥(ਮਾਰੂ ਵਾਰ ਡੱਖਣੇ ਮ:੫) 
ਇਸ ਸਾਰੀ ਵਿਚਾਰ ਦਾ ਸਿੱਟਾ ਇਹ ਹੈ ਕਿ 'ਦੇਹਿ ਸਿਵਾ ਬਰ ਮੋਹਿ' ਵਾਲੇ ਸਵੈਯੇ ਵਿਚ ਇਹ ਲਫਜ਼ 'ਸਿਵਾ' ਅਧਿਆਤਮਿਕਤਾ ਵਾਲੇ ਪੱਖ ਤੋਂ ਅਕਾਲਪੁਰਖ ਵਾਸਤੇ ਵਰਤਿਆ ਗਿਆ ਹੈ।ਫਿਰ ਇਹ ਵੀ ਤਾਂ ਦੇਖੋ ਕੇ ਵਰ ਕੀ ਮੰਗਿਆ ਜਾ ਰਿਹਾ ਹੈ।ਕੀ ਕੋਈ ਬ੍ਰਾਹਮਣ ਜਾਂ ਸ਼ਿਵ ਭਗਤ ਸ਼ੁਭ ਕਰਮ ਤੋਂ ਨਾਂ ਟਲਣ ਦਾ ਅਤੇ ਜੰਗ ਵਿਚ ਜੂਝਦੇ ਹੋਏ ਮਰਨ ਵਾਲਾ ਵਰ ਮੰਗ ਸਕਦਾ ਹੈ? ਅਗਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਨਾਮ ਮੋਹਣ, ਰਾਮ, ਗਿਰਧਾਰੀ, ਗੋਪੀਨਾਥ, ਰਘੁਨਾਥ, ਜਗਨਨਾਥ, ਮਾਧਵ, ਕਨਾਈ, ਮਧੁਸੂਦਨ, ਸਿਆਮ ਸੁੰਦਰ, ਮੁਰਾਰੀ ਆਦਿ ਅਕਾਲ ਪੁਰਖ ਵਾਚੀ ਨਾਮ ਹੋ ਸਕਦੇ ਹਨ ਤਾਂ 'ਸਿਵ' ਉਪਰ ਹੀ ਜਾਂ ਭਗੌਤੀ ਉਪਰ ਹੀ ਆਕੇ ਕਿਉਂ ਕਿੰਤੂ ਕੀਤਾ ਜਾਂਦਾ ਹੈ? ਹਾਲਾਂ ਕਿ ਦਸਮ ਗ੍ਰੰਥ ਸਾਹਿਬ ਵਿਚ ਸਰਬਸ਼ਕਤੀਮਾਨ ਅਕਾਲਪੁਰਖ ਪ੍ਰਮਾਤਮਾ ਪ੍ਰਥਾਏ ਵਰਤੇ ਨਾਮ ਭਗੌਤੀ, ਖੰਡਾ, ਖੜਗਕੇਤ, ਅਸਿਧੁਜ, ਅਸਿਕੇਤ, ਖੜਗਧਾਰੀ, ਮਹਾਂਕਾਲ, ਮਹਾਂਲੋਹ ਆਦਿ ਹਨ।ਜ਼ਰਾ ਗੁਰਬਾਣੀ ਦੀਆਂ ਇਹ ਪੰਗਤੀਆਂ ਵੀ ਤਾਂ ਧਿਆਨ ਨਾਲ ਪੜ੍ਹੋ!                                                                                   
          ਨ ਓਹ ਮਰਹ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਹ ਮਾਹਿ॥(ਜਪੁਜੀ ਸਾਹਿਬ)
         ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨਾਈ॥(ਪੰ:੧੦੦੮)
         ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤ ਮੁਰਾਰੀ॥(ਪੰ:੯੫੯)
        ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥(ਪੰ:੧੨੫੩) 
        ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥(ਪੰ:੯੪) 
        ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥(ਪੰ:੭੪੫)
        ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥
        ਕਹੁ ਨਾਨਕ ਇਹ ਬਿਪਤਿ ਮਹਿ ਟੇਕ ਏਕ ਰਘਨਾਥ॥(ਪੰ:੧੪੨੯)
        ਚਉਗਿਰਦ ਹਮਾਰੈ ਰਾਮਕਾਰ ਦੁਖੁ ਲਗੈ ਨ ਭਾਈ॥(ਪੰ:੮੧੯) 
ਅਗਰ ਐਸੀਆਂ ਅਨੇਕਾਂ ਹੋਰ ਪੰਗਤੀਆਂ ਦੇ ਅਰਥ ਦਸਮ ਗ੍ਰੰਥ ਵਿਰੋਧੀਆਂ ਦੀ ਅੰਧਿਆਰੀ ਬੁੱਧੀ ਅਨੁਸਾਰ ਕਰਾਂਗੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਵੀ ਬ੍ਰਾਹਮਣ ਮੱਤ ਦਾ ਹੀ ਪ੍ਰਚਾਰ ਕਰਦੇ ਸਿੱਧ ਹੋ ਜਾਣਗੇ।ਪਰ ਐਸਾ ਹੈ ਨਹੀਂ, ਨਾਂ ਹੀ ਹੋ ਸਕਦਾ ਹੈ।ਲੇਕਿਨ ਜੋ ਐਸਾ ਕਹਿ ਤੇ ਕਰ ਰਹੇ ਹਨ ਉਹਨਾਂ ਨੂੰ ਸਿਰਫ ਅਕ੍ਰਿਤਘਣ ਹੀ ਆਖਿਆ ਜਾ ਸਕਦਾ ਹੈ।ਉਹ ਗੁਰੂ ਖਾਲਸਾ ਪੰਥ ਵਲੋਂ ਕਦੇ ਵੀ ਬਖਸ਼ੇ ਨਹੀਂ ਜਾਣਗੇ।ਫਿਰ ਯਾਦ ਕਰਵਾਉਂਦੇ ਹਾਂ ਕਿ ਦਸਮ ਗ੍ਰੰਥ ਸਾਹਿਬ ਵਿਰੋਧੀਆਂ ਦਾ ਅਸਲੀ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
੧੪.ਅੰਗਰੇਜ਼ੀ ਦੇ ਸ਼ਬਦ:-
ਟੋਰੰਟੋ ਦੇ ਇਕ ਟੀ.ਵੀ. ਪ੍ਰੋਗਰਾਮ ਦੌਰਾਨ ਬੀਬੀ ਜੁਗਰਾਜ ਕੌਰ ਜੀ ਨੇ ਲਫਜ਼ 'ਨੀਅਰ' ਨੂੰ ਲੈਕੇ (ਏਕ ਮਾਰਗ ਦੂਰ ਹੈ ਇਕ ਨਿਯਰ ਹੈ ਸੁਨ ਰਾਮ) ਇਹ ਖੁਲਾਸਾ ਕੀਤਾ ਸੀ, ਕਿ ਦਸਮ ਗ੍ਰੰਥ ਸਾਹਿਬ ਵਿਚ 'ਅੰਗਰੇਜ਼ੀ' ਦਾ ਸ਼ਬਦ ਹੋਣ ਕਰਕੇ ਇਹ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਆਉਣ ਤੋਂ ਬਾਅਦ ਦੀ ਰਚਨਾ ਹੈ।ਲੇਕਿਨ ਇਸ ਬੀਬੀ ਜੀ ਨੂੰ ਕੌਣ ਸਮਝਾਏ ਕਿ ਇਹ ਅੰਗਰੇਜ਼ਾਂ ਦੀ ਲਿਆਂਦੀ ਹੋਈ ਅੰਗਰੇਜ਼ੀ ਨਹੀਂ, ਸਗੋਂ ਹਿੰਦੀ/ਬ੍ਰਿਜ ਭਾਸ਼ਾ ਦਾ ਸ਼ਬਦ ਹੈ।ਇਹ ਸ਼ਬਦ ਦਸਮ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਭੀ ਆਇਆ ਹੈ:-
ਜਨਕ ਪੁਰੀ ਕੋ 'ਨੀਅਰਾਨੇ ਬੀਰ ਜਾਇਕੈ॥ਅਤੇ:- ਤਬ ਲਉ ਕਾਲ ਦਸ਼ਾ 'ਨੀਯਰਆਈ॥
ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ:-
ਤਜਨ ਸਰੀਰ ਸਮਾ 'ਨਿਯਰਾਵਾ'॥ਅਤੇ:- ਸਯਾਮਲ 'ਨੀਰ' ਬਹੈ ਜਮਨਾ॥ਦੇਖੇ ਜਾ ਸਕਦੇ ਹਨ।ਲਫਜ਼ 'ਨੀਰ' ਜਾਂ 'ਨੀਯਰ' ਲਿਖਣ ਨਾਲ ਅਰਥ ਨਹੀਂ ਬਦਲਦੇ, ਜਿਵੇਂ 'ਨੀਤ' ਅਤੇ 'ਨੀਅਤ' ਦਾ ਕੋਈ ਵਖਰੇਵਾਂ ਨਹੀਂ ਹੈ।ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਨੇੜੇ ਦੇ ਅਰਥਾਂ ਵਿਚ ਆਇਆ ਹੈ:-
   ਨੀਰਹੁ ਪੇਖ ਪ੍ਰਭ ਕਉ॥ਜੈਤਸਰੀ ਮ:õ॥  ਅਤੇ:-ਜਮੁ ਨਹੀ ਆਵੈ ਨੀਰ॥ਮਾਰੂ ਮ:õ॥
ਇਸ ਤੋਂ ਬਿਨਾਂ ਇਹ 'ਨੀਰ' ਸ਼ਬਦ ਪਾਣੀ ਦੇ ਅਰਥ ਭੀ ਰੱਖਦਾ ਹੈ।ਜੇ ਟੋਰੰਟੋ ਵਾਲੀ ਬੀਬੀ ਜੁਗਰਾਜ ਕੌਰ ਜੀ ਵਾਂਗ ਧੱਕੇ ਨਾਲ ਹੀ ਸ਼ਬਦਾਂ ਦੀ ਬਣਤਰ ਤੇ ਉਚਾਰਣ ਢੰਗ ਨੂੰ ਲੈਕੇ ਸ਼ਬਦ ਇਕੱਠੇ ਕਰਨੇ ਹੋਣ ਤਾਂ ਅਨੇਕਾਂ ਸ਼ਬਦ ਮਿਲ ਜਾਣਗੇ, ਜਿਵੇਂ ਕਿ ਦਸਮੇਸ਼ ਬਾਣੀ ਵਿਚ:-
(ੰੋਟਹeਰ) ਮਦ੍ਰ ਦੇਸ ਹਮ ਕੋ ਲੇ ਆਏ॥ਬ.ਨਾਟਕ ॥
(ਫੁਬ) ਮੇਚਕ ਪੱਬਨ ਸੇ ਜਿਨ ਕੇ ਤਨ॥ਚ.੧॥
(ਭੋਰe) ਬਹੈ ਬੋਰ ਪਿੰਗੀ ਸਮੁੰਦੇ ਕੰਧਾਰੰ॥ਪਾਰਸਾਵ॥
(ਝaਲਿ) ਏਕ ਲਰੇ ਰਨ ਮਾਂਝ ਮਰੇ ਇਕ ਜੀਵਤ ਜੇਲਿ ਕੈ ਬੰਧ ਪਠਾਯੋ॥ਕ੍ਰਿਸ਼ਨਾਵ
(ਭਰa) ਪ੍ਰੋਏ ਸੀਖ ਬਰਾ ਭਟਿਯਾਰੇ॥ਚ.੪੦੫॥
(ਫਾeਰ) ਮਾਤ ਸਮੋਧ ਸੁ ਪਾਵਰ ਲੀਨੀ॥ਅਉਰ ਬਸੇ ਪੁਰਿ ਅਉਧ ਨ ਚੀਨੀ॥ਰਾਮਾਵ॥
                         ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ:-
(ਫੋਲ) ਹਰਿ ਕੇ ਭਜਨ ਬਿਨੁ ਬਿਰਥਾ ਪੂਲੁ॥ਭੈਰਉ ਮ:੫॥ 
(ਘੋ) ਨਾਮੁ ਜਪਤ ਸੁਖ ਪਾਵੈਗੋ॥ਕਾਨੜਾ ਮ:੪॥  ਰਾਜਾ ਕੈ ਘਰ ਸਾਂਡੀ ਗੋ॥ਟੋਡੀ ਨਾਮਦੇਵ॥ 
(ਭਰੋਟਹeਰ) ਜਨ ਪਿਸਰ ਪਦਰ ਬਿਰਾਦਰਾ॥ਤਿਲੰਗ ਮ:੧,
(ੰੇ) ਮਾਈ ਬਾਪ ਪੁੱਤ੍ਰ ਸਭਿ ਹਰਿ ਕੇ ਕੀਏ॥ਗੂਜਰੀ ਮ:੪, 
(ਂaਮe) ਖਟ ਨੇਮ ਕਰਿ ਕੋਠੜੀ ਬਾਂਧੀ॥ਗਉੜੀ ਕਬੀਰ, ਅਤੇ ਨੇਮ ਨਿਬਾਹਿਓ ਸਤਿਗੁਰੂ॥ਆਸਾ ਮ:੫ 
(੍ਹਗਿਹ) ਤੂ ਮੇਰਾ ਗੁਰ ਹਾਈ॥ਅਤੇ ਗਿਆਨੀ ਧਿਆਨੀ ਗੁਰ ਗੁਰ ਹਾਈ॥ 
(ੀ) ਆਈ ਨ ਮੇਟਣ ਕੋ ਸਮਰਥ॥ਅਤੇ ਆਈ ਪੂਤਾ ਇਹੁ ਜਗੁ ਸਾਰਾ॥ਬਿਲਾਵਲ ਮ:੧
(ਫੋਰ) ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ॥ਪੰ:੧੦੧੩
(ਭੋਰe) ਨੀਰ ਨ ਸਕਸਿ ਬੋਰਿ॥ਸਵੈਯੇ ਸ੍ਰੀ ਮੁਖ ਵਾਕਯ ਮ:੫
(ਭਰa) ਸੁੰਨਤੁ ਸੀਲੁ ਬੰਧਾਨਿ ਬਰਾ॥ਮਾਰੂ ਸੋਲਹੇ ਮ:੫ 
(ਭਲਿਲ) ਬਿਲ ਬਿਰਥੇ ਚਾਹੈ ਬਹੁ ਬਿਕਾਰ॥ਬਸੰਤ ਮ:੧ 
(ਢੁਚਕ)  ਦੇਹਿ ਕਿਵਾੜ ਅਨਿਕ ਪਰਦੇ ਮਹਿ ਪਰ ਦਾਰਾ ਸੰਗ ਫਾਕੈ॥ਪੰ:੬੧੬
           ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਨਾਨਕ ਪ੍ਰਕਾਸ਼ ਵਿਚ-
(ਫਾeਰ) ਹੇ ਮਨ ਮੋਹਨ ਸੁੰਦਰ ਸਾਵਰ।ਮੈ ਮਲੀਨ ਪਾਮਰ ਤੇ ਪਾਵਰ।(ਗ.ਪ੍ਰ.ਸੂ), 
(ੁੰਚਹ) ਮਚ ਦੀਨ ਬਿਛਾਇ ਜੁ ਚਾਰੂ॥(ਨਾਨਕ ਪ੍ਰਕਾਸ਼) 
ਅਸੀਂ ਇਥੇ ਇਹ ਦੱਸਣਾ ਵੀ ਯੋਗ ਸਮਝਦੇ ਹਾਂ ਕਿ ਵਿਦਵਾਨਾਂ ਦੀ ਮਾਨਤਾ ਹੈ ਕਿ ਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਸ਼ਬਦਾਵਲੀ ਵਿਚ ੬੦ ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ।ਕਈ ਇਸ ਨੂੰ 'ਭਾਰਤੀ-ਯੋਰਪੀਅਨ' ਭਾਸ਼ਾ ਵੀ ਆਖਦੇ ਹਨ।
ਜਿੱਥੋਂ ਤੱਕ ਅੰਗ੍ਰੇਜ਼ਾਂ ਦੇ ਤੁਅੱਲਕ ਦੀ ਗੱਲ ਹੈ; ਉਹ ਇਸ ਤਰ੍ਹਾਂ ਹੈ ਕਿ ਸੰਨ ੧੮੦੯ ਦੀ ਲਿਖਤ 'ਪੰਥ ਪ੍ਰਕਾਸ਼', ਜਿਸ ਵਿਚ ਕੈਪਟਨ ਮਰੇ (ੁੰਰਰaੇ) ਨੂੰ ਲੁਧਿਆਣੇ ਵਿਖੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲਿਖਾਈ ਗਈ ਸੀ, ਜੋ ਕਿ ਸੰਨ ੧੮੪੧ ਵਿਚ ਪੁਸਤਕ ਦਾ ਰੂਪ ਬਣੀ, ਉਹ ਸ੍ਰ.ਰਤਨ ਸਿੰਘ ਭੰਗੂ ਦੀ ਲਿਖਤ ਹੈ।ਰਤਨ ਸਿੰਘ ਭੰਗੂ, ਪ੍ਰਸਿੱਧ ਸ਼ਹੀਦ ਭਾਈ ਮਤਾਬ ਸਿੰਘ ਮੀਰਾਂਕੋਟੀਏ ਦੇ ਪੋਤੇ ਅਤੇ ਸ਼ਾਮ ਸਿੰਘ ਮਿਸਲ ਕ੍ਰੋੜੀਆਂ ਦੇ ਦੋਹਤ੍ਰੇ ਸਨ।ਰਤਨ ਸਿੰਘ ਭੰਗੂ ਜੀ ਦਾ ਦੇਹਾਂਤ ਸੰਨ ੧੮੪੬ ਨੂੰ ਹੋਇਆ।ਉਸ ਪੰਥ ਪ੍ਰਕਾਸ਼ ਨੂੰ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਸੰਨ ੧੯੧੪ ਵਿਚ ਸੰਪਾਦਤ ਕੀਤਾ।ਜਿਸ ਵਿਚ ਦਸਮ ਗ੍ਰੰਥ ਸਾਹਿਬ ਦੇ ਹਵਾਲੇ ਪੰ: ਨੰ: ੩੮, ੪੩, ੬੪, ੧੩੪-੧੩੬, ੨੨੬, ੨੨੮ ਉਪਰ ਪੜ੍ਹੇ ਜਾ ਸਕਦੇ ਹਨ।
੧੫.ਗੋਪੀਆਂ ਦੀ ਭਾਸ਼ਾ:_
ਦਸਮੇਸ਼ ਬਾਣੀ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਦਸਮੇਸ਼ ਜੀ ਪੰਜ ਸਾਲ ਦੀ ਉਮਰ ਵਿਚ ਪੰਜਾਬ ਆ ਗਏ ਸੀ, ਉਨ੍ਹਾਂ ਦੀ ਰਚਨਾ ਪੰਜਾਬੀ ਵਿਚ ਹੋਣੀ ਚਾਹੀਦੀ ਸੀ, ਪਰ ਬਚਿਤ੍ਰ ਨਾਟਕ ਸਾਰਾ ਬ੍ਰਿਜਭਾਸ਼ਾ, 'ਗੋਪੀਆਂ ਦੀ ਭਾਸ਼ਾ' ਵਿਚ ਲਿਖਿਆ ਹੋਇਆ ਹੈ।ਇਸ ਬੇ-ਬੁਨਿਆਦ ਸਵਾਲ ਨੇ ਵਿਰੋਧੀ ਧਿਰ ਦੀ ਵਿੱਦਿਅਕ ਯੋਗਤਾ ਦਾ ਦੀਵਾਲਾ ਕੱਢ ਦਿੱਤਾ ਹੈ।ਮੋਟੀ ਤੋਂ ਮੋਟੀ ਬੁੱਧੀ ਦੇ ਵਿਅਕਤੀ ਨੂੰ ਭੀ ਪਤਾ ਹੈ, ਕਿ ਬੋਲੀ ਕੋਈ ਭੀ ਹੋਵੇ ਇਹ ਕੇਵਲ ਵੀਚਾਰਾਂ ਦੇ ਆਦਾਨ ਪ੍ਰਦਾਨ ਕਰਨ ਲਈ ਹੁੰਦੀ ਹੈ।ਇਸਦੀ ਬਣਤਰ ਅਤੇ ਸ਼ੈਲੀ ਦਾ ਵਿਕਾਸ ਭੂਗੋਲਿਕ, ਇਤਿਹਾਸਿਕ, ਸਮਾਜਿਕ ਅਤੇ ਧਾਰਮਿਕ ਵਿਸ਼ਵਾਸ ਅਤੇ ਰੀਤਾਂ ਨਾਲ ਪੜਾਅ ਵਾਰ ਹੋਕੇ ਅਖੀਰ ਕਿਸੇ ਰੂਪ ਨੂੰ ਧਾਰਨ ਕਰਦੀ ਹੈ, ਬਲਕਿ ਸਮੇਂ ਦੇ ਅਨੁਸਾਰ ਬਦਲਦੀਆਂ ਪਰਸਥਿਤੀਆਂ ਵਿਚ ਇਸਦਾ ਵਿਗਾਸ ਨਿਰੰਤਰ ਹੁੰਦਾ ਹੈ।ਨਵੀਂ ਸ਼ਬਦਾਵਲੀ ਵਧਦੀ ਜਾਂਦੀ ਹੈ, ਅਤੇ ਕਈ ਪੁਰਾਣੇ ਸ਼ਬਦ ਅਲੋਪ ਹੋ ਜਾਂਦੇ ਹਨ।ਸੰਸਕ੍ਰਿਤ ਭਾਸ਼ਾ ਤੋਂ ਪਿੱਛੋਂ ਪਾਲੀ ਭਾਸ਼ਾ ਅਤੇ ਹੋਰ ਉਪ-ਭਾਸ਼ਾਵਾਂ ਤੋਂ ਪਿੱਛੋਂ ਬ੍ਰਿਜ ਭਾਸ਼ਾ ਦੀ ਸਰਦਾਰੀ ਉਤਰ ਭਾਰਤ ਦੇ ਬਹੁਤ ਵੱਡੇ ਖਿੱਤੇ ਵਿਚ ਬਣੀ ਰਹੀ।ਪੰਜਾਬੀ ਭਾਸ਼ਾ ਨਾਲੋਂ ਕਿਤੇ ਵੱਡੇ ਅਮੀਰ ਵਿਰਸੇ ਦੀ ਮਾਲਕ ਇਹ ਬ੍ਰਿਜ ਭਾਸ਼ਾ ਹੈ।ਸਿੱਖ ਧਰਮ ਦਾ ਵੀਹਵੀਂ ਸਦੀ ਤੱਕ ਦਾ ਦੋ ਤਿਹਾਈ ਸਾਹਿਤ ਇਸੇ ਭਾਸ਼ਾ ਵਿਚ ਹੈ।ਇਥੋਂ ਤੱਕ ਕਿ ਗੁਰਮਤਿ ਦੇ ਮਹਾਨ ਫਿਲਾਸਫਰ ਅਤੇ ਸਿੱਖੀ ਦੇ ਵੇਦ ਵਿਆਸ ਕਹਾਉਣ ਵਾਲੇ ਭਾਈ ਗੁਰਦਾਸ ਜੀ ਦੇ ਕਬਿੱਤ ਸਵੈਯੇ ਇਸੇ ਬ੍ਰਿਜ ਭਾਸ਼ਾ ਵਿਚ ਹਨ।ਪੰਜਾਬੀ ਭਾਸ਼ਾ, ਜਿਸਤੇ ਵਿਰੋਧੀ ਧਿਰ ਮਾਣ ਕਰਕੇ ਅੱਜ 'ਬ੍ਰਿਜ ਭਾਸ਼ਾ' ਨੂੰ 'ਗੋਪੀਆਂ ਦੀ ਭਾਸ਼ਾ' ਕਹਿ ਰਹੀ ਹੈ, ਵੀਹਵੀਂ ਸਦੀ ਦੇ ਸ਼ੁਰੂ ਤੱਕ ਕੋਈ ਸੂਝਵਾਨ ਵਿਦਵਾਨ ਇਸਨੂੰ ਪ੍ਰਵਾਨ ਕਰਨ ਨੂੰ ਕਤਰਾਉਂਦਾ ਸੀ, ਅਤੇ ਪੰਜਾਬੀ ਨੂੰ 'ਗੰਵਾਰਾਂ ਦੀ ਬੋਲੀ' ਕਿਹਾ ਜਾਂਦਾ ਸੀ।ਇਹ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਅਤੇ ਉਨ੍ਹਾਂ ਦੇ ਪਿੱਛੋਂ ਆਏ ਵਿਦਵਾਨਾਂ ਦਾ ਸਦਕਾ ਅਤੇ ਪੰਜਾਬੀ ਸੂਬਾ ਬਣਨ ਕਰਕੇ ਹੀ ਅੱਜ ਇਸਦੀ ਸਰਦਾਰੀ ਦੁਨੀਆਂ ਵਿਚ ਚਮਕ ਰਹੀ ਹੈ।ਜੇ ਬ੍ਰਿਜ ਭਾਸ਼ਾ ਗੋਪੀਆਂ ਦੀ ਭਾਸ਼ਾ ਹੈ, ਤਾਂ ਫਾਰਸੀ ਅਤੇ ਹੋਰ ਭਾਸ਼ਾਵਾਂ ਬਾਰੇ ਵਿਰੋਧੀ ਧਿਰ ਦੀ ਕੀ ਰਾਇ ਹੈ? ਇੰਨ੍ਹਾਂ ਭਾਸ਼ਾਵਾਂ ਬਾਰੇ ਵਿਰੋਧੀ ਧਿਰ ਕੀ ਕਹੇਗੀ? ਕੀ ਵਿਰੋਧੀ ਧਿਰ ਇਸਨੂੰ ਭੀ ਹਿੰਦੂਆਂ ਵਾਂਗ ਮਲੇਸ਼ ਭਾਸ਼ਾ ਦੀ ਉਪਾਧੀ ਦੇਵੇਗੀ? ਕੀ ਇਸੇ ਤਰ੍ਹਾਂ ਦਸਮੇਸ਼ ਬਾਣੀ ਵਿਰੋਧੀ ਤਿਲੰਗ ਰਾਗ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ:-
 ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ॥(ਪੰ:੭੨੧) 
ਮਲੇਸ਼ ਭਾਸ਼ਾ ਕਹਿਕੇ ਨਕਾਰ ਦੇਣਗੇ? ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਭਾਸ਼ਾਵਾਂ ਵਰਤੀਆਂ ਗਈਆਂ ਹਨ ਇਵੇਂ ਹੀ ਦਸਮ ਗ੍ਰੰਥ ਸਾਹਿਬ ਵਿਚ ਇਕ ਬ੍ਰਿਜ ਭਾਸ਼ਾ ਤੋਂ ਬਿਨਾਂ ਹੋਰ ਕਈ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ। ਦਸਮੇਸ਼ ਜੀ ਨੇ ਤਾਂ ਇਕ ਚੌਬੋਲਾ ਛੰਦ (ਭਾਵ ਚਾਰ ਬੋਲੀਆਂ, ਭਾਸ਼ਾਵਾਂ) ਦੀਆਂ ਚਾਰ ਲਾਈਨਾਂ, ਚਾਰ ਹੀ ਬੋਲੀਆਂ ਵਿਚ ਲਿਖ ਕੇ ਕਮਾਲ ਕੀਤੀ ਹੈ:-
      ਧਾਏ ਮਹਾਂਬੀਰ, ਸਾਧੇ ਸਿਤੰ ਤੀਰ, ਕਾਛੇ ਰਣੰਚੀਰ, ਬਾਨਾ ਸੁਹਾਏ॥(੧)ਆਮ ਦੇਸ ਭਾਖਾ 'ਹਿੰਦੁਸਤਾਨੀ'
      ਰਵਾਂ ਕਰਦ ਮਰਕਬ, ਯਲੋ ਤੇਜ ਇਮ ਸ਼ਬ ਚੂੰ ਤੁੰਦ ਅਜ਼ਦਹੋ ਓ ਮਿਆਂ ਜਗਾਹੇ॥(੨)ਈਰਾਨੀ ਭਾਸ਼ਾ 'ਫਾਰਸੀ'
      ਭਿੜੇ ਆਇ ਈਹਾਂ, ਬੁਲੋ ਬੈਣ ਕੀਹਾਂ, ਕਰੇ ਘਾਇ ਜੀਹਾਂ ਭਿੜੇ ਭੇੜ ਭੱਜੇ॥(੩)ਪਹਾੜੀ 'ਪੰਜਾਬੀ'
      ਪੀਯੋ ਪੋਸਤਾਨੇ, ਭਛੋ ਰਾਬੜੀਨੈ ਕਹਾਂ ਛੈ ਅਣੀਰੋ ਧਣੀ ਨੇ ਨਿਹਾਰੈ॥(੪)ਰਾਜਪੁਤਾਨੇ ਦੀ ਬੋਲੀ 'ਡਿੰਗਲ'
ਕਿਸੇ ਨੂੰ 'ਦੇਵ ਭਾਸ਼ਾ', ਕਿਸੇ ਨੂੰ 'ਮਲੇਸ਼ ਭਾਸ਼ਾ', ਕਿਸੇ ਨੂੰ 'ਅੱਲਾਹ ਦੀ ਬੋਲੀ' ਤੇ ਕਿਸੇ ਨੂੰ 'ਗੰਵਾਰ ਪੇਂਡੂ ਭਾਸ਼ਾ' ਵਰਗੀ ਸੋਚ ਨੂੰ ਮਲੀਆਮੇਟ ਕਰਨ ਲਈ ਗੁਰੂ ਸਾਹਿਬਾਨ ਦਾ ਇਹ ਸਭ ਤੋਂ ਵੱਡਾ ਉਪਕਾਰ ਹੈ।ਸੁਆਲ ਇਹ ਨਹੀਂ ਕਿ ਚਮਚ ਲੋਹੇ, ਲੱਕੜੀ, ਚਾਂਦੀ ਯਾ ਸੋਨੇ ਦਾ ਹੈ, ਪੜਤਾਲ ਇਹ ਕਰਨੀ ਹੈ ਕਿ ਉਸ ਚਮਚ ਰਾਹੀਂ ਖੁਆਇਆ ਕੀ ਜਾ ਰਿਹਾ ਹੈ।
੧੬.ਔਰਤ ਜਾਤਿ ਦਾ ਤ੍ਰਿਸਕਾਰ:-
ਪ੍ਰਮੇਸ਼ਰ ਤੇ ਜੀਵ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਹੈ ਕਿ:-
      ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ॥
ਗੁਰਬਾਣੀ ਵਿਚ ਆਦਮੀ ਤੇ ਇਸਤ੍ਰੀ ਦੇ ਸ਼ੁਭ ਗੁਣਾਂ ਨੂੰ ਵਡਿਆਇਆ ਗਿਆ ਹੈ ਤੇ ਅਸ਼ੁਭ ਗੁਣ ਭੰਡੇ ਗਏ ਹਨ। ਕਿੰਤੂ ਕਰਨ ਵਾਲੇ ਇਹ ਕਹਿੰਦੇ ਹਨ ਕਿ ਦਸਮ ਗ੍ਰੰਥ ਸਾਹਿਬ ਵਿਚ ਇਸਤ੍ਰੀ ਨਿੰਦਾ ਹੈ।ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜੋ ਇਕੋ ਹੀ ਜੋਤ ਦੇ ਦਸਵੇਂ ਰੂਪ ਹਨ ਉਹ ਇਸਤ੍ਰੀ ਨਿੰਦਾ ਕਿਵੇਂ ਕਰ ਸਕਦੇ ਹਨ ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸਤ੍ਰੀ ਦੇ ਸਨਮਾਨ ਲਈ ਇਹ ਲਿਖਿਆ ਹੈ ਕਿ:- 
 ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਇਸ ਇਕ ਪੰਗਤੀ ਨੂੰ ਅਧਾਰ ਬਣਾ ਕੇ ਉਹ ਸ਼ਰਾਰਤੀ ਢੰਗ ਨਾਲ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਇਸ ਤੋਂ ਸਪੱਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਦਸਮ ਗ੍ਰੰਥ ਸਾਹਿਬ ਵਿਰੋਧੀ ਕਿਤਨੇ ਅਗਿਆਨੀ ਹਨ।ਲੱਗਦਾ ਹੈ ਕਿ ਉਹਨਾਂ ਨੇ ਕਦੀ ਵੀ ਸਮੁੱਚੀ ਗੁਰਬਾਣੀ ਦਾ ਅਧਿਐਨ ਨਹੀਂ ਕੀਤਾ।ਉਹ ਇਤਨਾ ਵੀ ਨਹੀਂ ਸਮਝ ਰਹੇ ਕਿ ਇਹ ਸ਼ੁਭ ਗੁਣ ਵਡਿਆਈ ਹੈ।ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਸਤ੍ਰੀ ਨੂੰ ਸੁਚੱਜੀ, ਸਾਂਈਂ ਰੰਗ ਰੰਗੀ, ਸੋਭਾਵੰਤੀ, ਸੁਹਾਗਣ, ਗੁਣਵੰਤੀ, ਪਤਿਵਰਤਾ, ਸਪੁੱਤਰੀ ਆਦਿ ਲਿਖਿਆ ਹੈ।ਉਥੇ ਹੀ ਜਦੋਂ ਸਮਾਜ ਅੰਦਰ ਇਸਤਰੀਆਂ ਜਾਂ ਪੁਰਸ਼ ਆਪਣੇ ਧਰਮ ਅਤੇ ਆਚਾਰ ਤੋਂ ਡਿੱਗਦੇ ਹਨ ਤਾਂ ਉਹਨਾਂ ਦੇ ਅਵਗੁਣਾ ਬਾਰੇ ਹੀ ਇਹ ਭੀ ਲਿਖਿਆ ਹੋਇਆ ਹੈ ਕਿ:-
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥
ਹੁਣ ਜਦੋਂ ਸਮਾਜ ਵਿਚ ਆਪਣੇ ਧਰਮ ਤੋਂ ਡਿੱਗੀਆਂ ਬੋਧੀਆਂ (ਚੰਚਲ) ਰੰਨਾ ਅਤੇ ਸਈਆਦ (ਸ਼ਿਕਾਰੀ) ਪੁਰਸ਼ਾਂ ਤੋਂ ਸਮਾਜ ਦੇ ਭ੍ਰਿਸ਼ਟ ਹੋਣ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹੈ ਤਾਂ ਫਿਰ ਦਸਮ ਗ੍ਰੰਥ ਸਾਹਿਬ ਅੰਦਰ ਇਸ ਦਾ ਜ਼ਿਕਰ ਤੇ ਇਸ ਦੁਨੀਆਵੀ ਛਲ, ਫਰੇਬ ਅਤੇ ਕਪਟ ਜਾਲ ਵਿਚੋਂ ਕਿਵੇਂ ਨਿਕਲਣ ਦਾ ਜ਼ਿਕਰ ਹੈ, ਤਾਂ ਇਹ ਆਪਾ ਵਿਰੋਧੀ ਕਿਵੇਂ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਵਿਚ ਜਿੱਥੇ ਅਸ਼ੁਭ ਲੱਛਣ ਪ੍ਰਗਟ ਕਰਨੇ ਹਨ ਤਾਂ ਓਥੇ ਕਰੂਪ, ਕੁਲੱਖਣੀ, ਮਨਮੁਖ ਮੈਲੀ ਕਾਮਣੀ, ਕੁਚੱਜੀ, ਦੁਹਾਗਣ ਲਿਖਕੇ ਪ੍ਰਚਾਰਿਆ ਗਿਆ ਹੈ।ਪਰ ਇਹ ਗੁਰਬਾਣੀ ਵਿਚ ਆਪਾ ਵਿਰੋਧ ਨਹੀਂ ਹੈ।ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਵਿਚ ਭੀ ਕਿਸੇ ਨਸਲ, ਜਾਤ, ਦੇਸ਼, ਕੌਮ ਬਾਰੇ ਨਹੀਂ ਸਗੋਂ ਨੇਕੀ ਤੇ ਬਦੀ ਦੇ ਪਰਤੀਕਾਂ ਨੂੰ ਸਲਾਹਿਆ ਯਾ ਭੰਡਿਆ ਗਿਆ ਹੈ।ਸੋ ਦਸਮ ਗ੍ਰੰਥ ਸਾਹਿਬ ਵਿਚ ਇਸਤਰੀ ਜਾਤੀ ਦੀ ਨਿੰਦਾ ਦੀ ਦੁਹਾਈ ਪਾਉਣ ਵਾਲੇ ਅਗਰ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨੇਕ ਨੀਤੀ ਨਾਲ ਅਧਿਐਨ ਕਰਨ, ਫਿਰ ਉਹ ਐਸੀਆਂ ਜੱਬਲੀਆਂ ਮਾਰਕੇ ਗੁਰੂ ਨਿੰਦਕ ਨਹੀਂ ਬਣਨਗੇ।
ਸੰਤ-ਕਾਵਿ ਵਿਚ 'ਕੰਤ ਕਾਮਣਿ' ਅਲੰਕਾਰ ਵਧੇਰੇ ਕਰਕੇ ਵਰਤਿਆ ਗਿਆ ਹੈ।ਸਮਾਜ ਵਿਚ ਇਸਤ੍ਰੀ ਦੇ ਭਿੰਨ ਭਿੰਨ ਰੂਪ ਹਨ ਕੁਚੱਜੀ, ਸੁਚੱਜੀ, ਤੇ ਗੁਣਵੰਤੀ।ਕਿਸੇ ਸਮੇਂ ਇਸਤ੍ਰੀ ਦੇ ਗੁਣਾਂ ਨੂੰ ਨਜ਼ਰ-ਅੰਦਾਜ਼ ਕਰਕੇ ਬਿਰਕਤੀ ਵਾਲੇ ਸਿੱਧ, ਜੋਗੀ, ਕਾਮਣਿ (ਔਰਤ) ਨੂੰ 'ਬਾਘਣ' ਅਤੇ ਵਾਸ਼ਨਾਵਾਦੀ ਕਵੀ ਇਸਨੂੰ 'ਵੇਸਵਾ' ਬਣਾਕੇ ਪੇਸ਼ ਕਰਦੇ ਰਹੇ, ਤੇ ਇਹ ਦੋਵੇਂ ਦ੍ਰਿਸ਼ਟੀਕੋਨ ਅਸੰਤੁਲਿਤ ਵਿਚਾਰਾਂ ਦਾ ਸਿੱਟਾ ਸਨ।ਗੁਰੂ ਸਾਹਿਬਾਨ ਨੇ ਆਪਣੀ ਰੁਹਾਨੀ ਬਾਣੀ ਵਿਚ 'ਹਿਰਣਾਖੀ ਸੁੰਦਰੀ' ਦਾ ਅਲੰਕਾਰ ਵਰਤ ਕੇ ਸਿਰਸੜੇ ਸਿੱਧਾਂ ਦੇ ਗਲਤ ਨਜ਼ਰੀਏ ਦਾ ਮਹੱਲ ਢਹਿ ਢੇਰੀ ਕਰ ਦਿੱਤਾ।ਜਦ ਸਮਾਜ ਵਿਚ ਔਰਤ ਨੂੰ ਦੁਰਕਾਰਿਆ ਜਾਂਦਾ ਸੀ ਤਾਂ ਉਸਨੂੰ ਆਤਮਾ ਰਹਿਤ, ਮੂਰਖ, ਢੋਰ, ਪੈਰ ਦੀ ਜੁੱਤੀ, ਅਤੇ ਤਾੜਨ ਕੇ ਅਧਿਕਾਰੀ, ਆਖ ਕੇ ਅੱਤਿਆਚਾਰ ਹੋ ਰਹੇ ਸਨ, ਤਾਂ ਮਹਾਰਾਜ ਨੇ ਉਪਦੇਸ਼ ਦਿੱਤਾ:- 
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਕੀ ਇਸ ਪੰਗਤੀ ਦਾ ਸਹਾਰਾ ਲੈਕੇ ਇਕ ਦੁਰਾਚਾਰੀ ਔਰਤ ਨੂੰ ਮੱਥਾ ਟੇਕਣਾ ਚਾਹੀਦਾ ਹੈ? ਗੁਰਬਾਣੀ ਵਿਚ ਗੁਣ ਤੇ ਅਵਗੁਣ ਦੀ ਪਰਖ ਲਈ ਹੀ ਲਿਖਿਆ ਹੋਇਆ ਹੈ:-
ਜਿਨ ਹਰਿ ਹਿਰਦੇ ਨਾਮੁ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥(ਪੰ: ੬੯੭) ਅਤੇ
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥
ਗਦਹੀ ਹੋਇਕੈ ਅਉਤਰੈ ਭਾਰੁ ਸਹੈ ਮਨ ਚਾਰਿ॥(ਪੰ:੧੩੭੦) ਅਤੇ  
ਕਬੀਰ ਨ੍ਰਿਪੁ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ॥
ਓਹੁ ਮਾਂਗ ਸਵਾਰੈ ਬਿਖੈ ਕਉ ਓਹੁ ਸਿਮਰੈ ਹਰਿ ਨਾਮ॥(ਪੰ:੧੩੧੩) ਅਤੇ 
ਕਬੀਰ ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਇ॥
ਓਹੁ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਸਾਹਿਨ ਜਾਇ॥(ਪੰ:੧੩੬੭) 
ਗੁਰੂ ਸਾਹਿਬ ਨੇ ਦੁਰਾਚਾਰੀ ਔਰਤਾਂ ਦੇ ਅਤੇ ਗੁਣਵੰਤੀਆਂ ਦੇ ਦੋਨੋਂ ਪੱਖ ਉਘਾੜ ਕੇ ਦਰਸਾਏ ਹਨ।ਆਪਣੇ ਵੱਲੋਂ ਸਿੱਖਾਂ ਨੂੰ ਇਹ ਸਭ ਕੁੱਝ ਗਲਤ ਅਪਨਾਉਣ ਲਈ ਇਕ ਲਾਈਨ ਭੀ ਨਹੀਂ ਲਿਖੀ, ਸਗੋਂ ਦੋਨੋਂ ਪੱਖ ਪ੍ਰਗਟ ਕਰਕੇ ਸਿੱਖਾਂ ਨੂੰ ਅਵਗੁਣ ਤਿਆਗ ਕੇ ਅਤੇ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਲੋਕ ਪ੍ਰਲੋਕ ਸੁਹੇਲਾ ਕਰਨ ਦੀ ਪ੍ਰੇਰਨਾ ਦਿੱਤੀ ਹੈ।ਇਹੀ ਮੰਤਵ ਚਰਿੱਤ੍ਰੋਪਾਖਯਾਨ ਦਾ ਹੈ।
੧੭.ਅਸ਼ਲੀਲਤਾ:-
       ਹਰ ਲਿਖਤ ਅੰਦਰ ਸ਼ਬਦਾਂ ਦੀ ਵਰਤੋ ਵਿਸ਼ੇ ਵਸਤੂ ਅਨੁਸਾਰ ਹੀ ਹੁੰਦੀ ਹੈ।ਚਰਿਤ੍ਰੋਪਾਖਾਯਾਨ ਵਾਲੀ ਰਚਨਾ ਨੂੰ, ਬਾਣੀ ਦੇ ਪ੍ਰਮਾਣਾ ਨਾਲ ਤੋਲਣਾ, ਇਸ ਦੀ ਸਹਿਜ ਪ੍ਰਕਿਰਤੀ ਤੋਂ ਅਗਿਆਨਤਾ ਪ੍ਰਗਟ ਕਰਨੀ ਅਤੇ ਰਚਨਾਂ ਨਾਲ ਘੋਰ ਅਨਿਆਂ ਕਰਨਾ ਹੈ।ਲੋਕ-ਕਹਾਣੀਆਂ ਲੋਕ-ਮਨ ਦੀਆਂ ਧੀਆਂ ਧਿਆਣੀਆਂ ਹਨ, ਜੋ ਪ੍ਰੰਪਰਾ ਦੇ ਪ੍ਰਵਾਹ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ।ਇਨ੍ਹਾਂ ਨੂੰ ਕਲਮਬਧ ਕਰਨ ਵਾਲਾ ਵਿਦਵਾਨ ਭਾਵੇਂ ਗੁਰਮੁਖ ਪ੍ਰਕ੍ਰਿਤੀ ਦਾ ਹੀ ਹੋਵੇ, ਲੋਕ-ਮਨ ਨਾਲ ਇਕ ਸੁਰ ਹੋਕੇ ਇਨ੍ਹਾਂ ਦੀ ਪੁਨਰ ਸਿਰਜਨਾ ਕਰੇਗਾ।ਲੋਕ-ਮਨ ਦੇ ਕੁਝ ਆਪਣੇ ਲੱਛਣ, ਸੰਸਕਾਰ ਅਤੇ ਧਾਰਨਾਵਾਂ ਹਨ, ਜਿਨ੍ਹਾਂ ਵਿਚ ਲੀਨ ਹੋ ਕੇ ਮਹਾਨ ਪ੍ਰਤਿਭਾ ਵੀ ਲੋਕ-ਪੱਧਰ ਉਪਰ ਆ ਵਿਚਰਦੀ ਹੈ।ਲੋਕ-ਮਨ ਨਾਲ ਇਕ ਸੁਰ ਹੋਏ ਕਵੀ ਦੇ ਸ਼ਬਦ-ਪ੍ਰਬੰਧ, ਬਿੰਬ-ਵਿਧਾਨ ਅਤੇ ਕਾਮ-ਹੁਸਨ ਦੇ ਵਰਨਣ ਵਿਚ ਨਾਂ ਤਾਂ ਜਾਪੁ ਸਾਹਿਬ ਵਾਲੀ ਸ਼ਬਦਾਵਲੀ, ਬਿੰਬ ਅਤੇ ਮੁਹਾਵਰਾ ਵਰਤਿਆ ਹੋਵੇਗਾ ਅਤੇ ਨਾਂ ਹੀ ਚੰਡੀ ਦੀ ਵਾਰ ਵਾਲਾ।ਇਸ ਕਰਕੇ ਹੀ ਅਜਿਹੀ ਰਚਨਾ ਵਿਚ ਅਧਿਆਤਮਿਕ ਕਾਵਿ (ਗੁਰਬਾਣੀ) ਅਤੇ ਬੀਰ ਕਾਵਿ ਨਾਲੋਂ ਵਿਲੱਖਣ ਲੋਕ-ਸੁਰ ਗੂੰਜਣੀ ਸੁਭਾਵਿਕ ਹੈ।ਲੋਕ ਮਨ ਨਾਲ ਇਕਸੁਰ ਹੋਕੇ ਪੁਨਰ ਸਿਰਜੀ ਰਚਨਾ ਨੂੰ ਗੁਰਮਤਿ ਮਨ ਵਿਚੋਂ ਉਦੈ ਹੋਈ ਰਚਨਾ ਦੇ ਪ੍ਰਮਾਣਾ ਨਾਲ ਨਾਪਣਾ ਇਕ ਹਾਸੋਹੀਣੀ ਗੱਲ ਹੈ। ਲੋਕ ਕਹਾਣੀਆਂ ਨੂੰ ਕਾਵਿਬਧ ਕਰਨਾ ਉਨ੍ਹਾਂ ਦੀ ਪੁਨਰ ਸਿਰਜਨਾ ਕਰਨਾ ਹੈ ਅਤੇ ਕਹਾਣੀਆ ਦੇ ਮੂਲ ਸੰਸਾਰ ਨੂੰ ਸਿਰਜ ਕੇ ਲੋਕ ਰੂਪ ਵਿਚ ਰਚਨਾ ਕਰਨ ਦੀ ਸਮਰੱਥਾ ਕਿਸੇ ਮਹਾਨ ਪ੍ਰਤਿਭਾ ਵਿਚ ਹੀ ਹੋ ਸਕਦੀ ਹੈ।ਇਸ ਰਚਨਾ ਦੇ ਕਰਤਾ ਹੋਣ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਮਾਣ ਵਧਦਾ ਹੈ, ਘਟਦਾ ਨਹੀਂ।ਕਿਉਂਕਿ ਵਿਸ਼ਾ ਦੁਨੀਆਵੀ ਕਪਟ, ਚੋਰੀ, ਯਾਰੀ, ਠੱਗੀ, ਧੋਖਾ, ਦੁਰਾਚਾਰ ਅਤੇ ਇਸ ਸਭ ਤੋਂ ਜੁਰਅਤ ਨਾਲ ਹਰ ਢੰਗ ਤਰੀਕਾ ਵਰਤ ਕੇ ਬਚਣ ਨਾਲ ਸੰਬੰਧਤ ਹੈ, ਇਸ ਕਰਕੇ ਸ਼ੈਲੀ ਸ਼ਬਦਾਵਲੀ ਦਾ ਵੀ ਉਸ ਪੱਧਰ ਤੇ ਆ ਜਾਣਾ ਸੁਭਾਵਿਕ ਹੈ।ਪ੍ਰੰਤੂ ਮਨੋਰਥ ਨਿਸ਼ਚੇ ਹੀ ਮਹਾਨ ਹੈ।ਇਸ ਚਰਿੱਤ੍ਰੋਪਾਖਯਾਨ ਦਾ ਉਦੇਸ਼ ਚੰਗੇ ਅਤੇ ਬੁਰੇ ਉਧਾਹਰਣ ਦੇ ਕੇ ਸਿੱਖਾਂ ਅਤੇ ਪਾਠਕਾਂ ਨੂੰ ਆਪਣਾ ਆਚਰਣ ਉਚਾ ਕਰਨ ਲਈ ਪ੍ਰੇਰਣਾ ਅਤੇ ਨੇਕ ਕੰਮਾਂ ਵਿਚ ਪ੍ਰਵਿਰਤ ਰਹਿਣ ਦੀ ਸਿੱਖਿਆ ਦੇਣਾ ਹੈ।ਦਰਅਸਲ ਕੁੱਝ ਵੀ ਹੋਵੇ, ਉਹ ਆਪਣੇ ਆਪ ਵਿਚ ਅਸ਼ਲੀਲ ਨਹੀਂ ਹੁੰਦਾ, ਸਗੋਂ ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਅਸ਼ਲੀਲਤਾ ਦਾ ਅੰਸ਼ ਕਿਸ ਨੂੰ ਕਿਵੇਂ ਦਿਖਾਇਆ ਜਾ ਰਿਹਾ ਹੈ ਤੇ ਦੇਖਣ ਵਾਲਾ ਉਸਨੂੰ ਕਿਸ ਭਾਵਨਾ ਨਾਲ ਦੇਖ ਰਿਹਾ ਹੈ।ਜਦੋਂ ਦ੍ਵੈਤ ਭਾਵਨਾ ਮਨ ਵਿਚੋਂ ਨਿਕਲ ਜਾਵੇ, 'ਸਭ ਮੈ ਜੋਤਿ ਜੋਤਿ ਹੈ ਸੋਇ' ਦਾ ਅਨੁਭਵ ਹੋ ਜਾਵੇ ਤਾਂ ਇਹ ਰੋਗ ਆਪਣੇ ਆਪ ਹੀ ਕੱਟਿਆ ਜਾਂਦਾ ਹੈ।
       ਇਹੀ ਕਾਰਨ ਹੈ ਕਿ ਮਹਾਨ ਸ਼ਹੀਦ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਅਕਾਲੀ ਕੌਰ ਸਿੰਘ ਤੋਂ ਲੈ ਕੇ ਮਹਾਨ ਸੁਧਾਰਕ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ, ਭਾਈ ਕਾ੍ਹਨ ਸਿੰਘ ਜੀ ਨਾਭਾ, ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਗਿਆਨੀ ਮਾਨ ਸਿੰਘ ਝੌਰ, ਗਿਆਨੀ ਸੰਤ ਸਿੰਘ 'ਮਸਕੀਨ' ਤੇ ਹੋਰ ਅਨੇਕਾਂ ਸੂਰਬੀਰ ਤੇ ਵਿਦਵਾਨ ਸਿੰਘਾਂ ਨੂੰ ਅੱਜ ਤੱਕ ਦਸਮ ਗ੍ਰੰਥ ਸਾਹਿਬ ਵਿਚ ਕਦੇ ਵੀ ਅਖੌਤੀ ਅਸ਼ਲੀਲਤਾ ਦਿਖਾਈ ਨਹੀਂ ਦਿੱਤੀ।ਜੋ ਹਰ ਰੋਜ਼ ਵਾਪਰਦਾ ਸੀ, ਹਰ ਰੋਜ਼ ਵਾਪਰਦਾ ਹੈ, ਹਰ ਰੋਜ਼ ਵਾਪਰਦਾ ਰਹੇਗਾ, ਚਰਿੱਤ੍ਰਾਂ ਵਿਚ ਉਹੀ ਕੁੱਝ ਦਰਜ਼ ਹੈ।ਅਗਰ ਹਜ਼ਾਰਾਂ ਸਾਲ ਪਹਿਲੇ ਰਾਜੇ ਭਰਥਰੀ ਦੀ ਰਾਣੀ ਪਿਗਲਾ ਅਪਣੇ ਹੀ ਕੋਚਵਾਨ ਨਾਲ ਆਪਣਾ ਪਤੀਬ੍ਰਤਾ ਧਰਮ ਭਰਿਸ਼ਟ ਕਰਨ ਦੀ ਕਹਾਣੀ ਮਿਲਦੀ ਹੈ, ਤਾਂ ਕੁੱਝ ਹੀ ਸਾਲ ਪਹਿਲਾਂ ਵਾਪਰੀ ਇਗਲੈਡ ਦੀ ਲੇਡੀ ਡਿਆਨਾ ਦੇ ਨਜਾਇਜ਼ ਸਬੰਧਾਂ ਦੀ ਕਹਾਣੀ ਨੂੰ ਕੌਣ ਨਹੀਂ ਜਾਣਦਾ।ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਕਹਾਣੀ ਜਗਤ ਦੇ ਸਾਹਮਣੇ ਹੈ।ਅੱਜ ਨਾਮਵਰ ਗੌਲਫ ਦੇ ਖਿਲਾੜੀ ਟਾਈਗਰ ਵੁਡਜ਼ ਅਤੇ ਹੋਰਨਾਂ ਦੇ ਨਜਾਇਜ਼ ਸਬੰਧਾਂ ਦੇ ਕਿੱਸੇ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਛੱਪ ਚੁੱਕੇ ਹਨ ਅਤੇ ਸਾਰੀ ਦੁਨੀਆਂ ਅਖਬਾਰਾਂ ਵਿਚ ਪੜ੍ਹਦੀ ਹੈ।ਸਾਡੇ ਦੇਸ਼ ਦੇ ਕੁੱਝ ਨੇਤਾ ਅਤੇ ਉਹਨਾਂ ਦੇ ਕਪੁੱਤਰਾਂ ਦੇ ਕਾਂਡ ਕਿਸ ਕੋਲੋਂ ਲੁਕੇ ਹੋਏ ਹਨ।ਅਸਟ੍ਰੀਆ ਵਿਚ ਇਕ ਬਾਪ ਨੇ ਆਪਣੀ ਬੇਟੀ ਨੂੰ ਫਾਰਮ ਹਾਉਸ ਵਿਚ ਰੱਖ ਕੇ ਚਾਰ ਪੰਜ ਬੱਚੇ ਪੈਦਾ ਕੀਤੇ, ਇਸ ਖਬਰ ਨੇ ਸਾਰੀ ਦੁਨੀਆਂ ਦੇ ਦਿਲ ਹਿਲਾ ਕੇ ਰੱਖ ਦਿੱਤੇ ਸਨ।ਇਹੀ ਨਹੀਂ ਸਾਡੇ ਆਲੇ ਦੁਆਲੇ ਵੀ ਤਾਂ ਨਿੱਤ ਐਸੀਆਂ ਘਟਨਾਵਾਂ ਵਰਤ ਰਹੀਆਂ ਹਨ।ਕਾਮ ਦੇ ਮਾਰੂ ਹਮਲਿਆਂ ਦਾ ਸ਼ਿਕਾਰ ਹਰ ਦੇਸ਼, ਹਰ ਕੌਮ ਅਤੇ ਹਰ ਧਰਮ ਦੇ ਲੋਕ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ।ਇਸ ਦਾ ਸਿਰਫ ਤੇ ਸਿਰਫ ਇਕੋ ਹੀ ਕਾਰਨ ਹੈ ਕਿ ਸਾਨੂੰ ਕਾਮ ਦੀ ਸ਼ਕਤੀ ਅਤੇ ਇਸ ਸ਼ਕਤੀ ਦੀ ਮਾਰ ਦਾ ਗਿਆਨ ਨਹੀਂ ਹੈ।ਗਿਆਨ ਹਾਸਿਲ ਤਾਂ ਕੀ ਕਰਨਾ ਅਸੀਂ ਤਾਂ ਇਸ ਵਿਸ਼ੇ ਤੇ ਗੱਲ ਕਰਨਾ ਵੀ ਸ਼ਰਮਸਾਰੀ ਸਮਝਦੇ ਹਾਂ ਅਤੇ ਸਾਰੀ ਉਮਰ ਹੀ ਜ਼ਿੰਦਗੀ ਦੇ ਇਸ ਪਹਿਲੂ ਤੋਂ ਅਗਿਆਨੀ ਰਹਿੰਦੇ ਹਾਂ।ਬਹੁਤਿਆਂ ਦੀ ਜ਼ਿੰਦਗੀ ਇਸੇ ਕਰਕੇ ਹੀ ਨਰਕ ਵਿਚ ਡੁੱਬ ਜਾਂਦੀ ਹੈ, ਜਨਮ-ਮਰਣ ਦੇ ਚੱਕਰਾਂ ਵਿਚ ਘੁੰਮਦੀ ਰਹਿੰਦੀ ਹੈ।ਅਸੀਂ ਆਮ ਹੀ ਦੇਖਦੇ ਹਾਂ ਕਿ ਕਈ ਵਾਰ ਚੰਗਿਆਂ ਭਲਿਆਂ ਸਤ ਪੁਰਸ਼ਾਂ ਦਾ ਜਪ ਤਪ ਸੰਜਮ ਤੇ ਸ਼ੁੱਧ ਆਚਰਨ ਭਸਮ ਹੋਣ ਵਿਚ ਦੇਰ ਨਹੀਂ ਲੱਗਦੀ।ਗੁਰ ਫਰਮਾਨ ਹੈ ਕਿ:-
   ਹੇ ਕਾਮੰ ਨਰਕ ਬਿਸ੍ਰਾਮੰ, ਬਹੁ ਜੋਨੀ ਭ੍ਰਮਾਵਣਹ॥ਚਿਤ ਹਰਣੰ ਤ੍ਰੈ ਲੋਕ ਗੰਮੰ੍ਵ, ਜਪ ਤਪ ਸੀਲ ਬਿਦਾਰਣਹ॥(ਪੰ:੧੩੫੮)   
        ਸਾਡੀ ਸ਼ਰਮਸਾਰੀ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਇਹ ਬੁਨਿਆਦੀ ਕਮਜ਼ੋਰੀ ਸਾਡੇ ਮਨਾਂ ਅੰਦਰ ਮੌਜੂਦ ਹੈ।ਇਕ ਸੁਜਾਨ ਡਾਕਟਰ ਨੂੰ ਆਪਣੇ ਮਰੀਜ਼ ਦੇ ਸਰੀਰ ਦੇ ਹਰ ਇਕ ਅੰਗ ਨੂੰ ਦੇਖ ਕੇ ਕਦੇ ਕਾਮੁਕ ਰੁਚੀ ਜਾਂ ਅਸ਼ਲੀਲਤਾ ਪਰਤੀਤ ਨਹੀਂ ਹੁੰਦੀ।ਲੇਕਿਨ ਫਿਰ ਵੀ ਕਿਤੇ ਕਿਤੇ ਕਮਜ਼ੋਰ ਮਾਨਸਿਕਤਾ ਵਾਲੇ ਡਾਕਟਰਾਂ ਉਪਰ ਬਲਾਤਕਾਰੀ ਦੇ ਕੇਸ ਵੀ ਬਣ ਜਾਂਦੇ ਹਨ, ਪਰ ਇਸ ਦਾ ਇਹ ਭਾਵ ਕਤਈ ਨਹੀਂ ਹੋ ਸਕਦਾ ਕੇ ਸਾਰੇ ਹੀ ਮਰੀਜ਼ਖਾਨੇ ਬੰਦ ਕਰ ਦਿਤੇ ਜਾਣ।ਕਿਉਕਿ ਦੋਸ਼ ਇਸ ਪੇਸ਼ੇ ਦਾ ਨਹੀਂ, ਦੋਸ਼ ਕਿਸੇ ਡਾਕਟਰ ਦੀ ਮਨੋ-ਦਸ਼ਾ ਦਾ ਹੋ ਸਕਦਾ ਹੈ।ਜਿਸ ਦੇ ਵੀ ਮਨ ਅੰਦਰ ਇਹ ਕਮਜ਼ੋਰੀ ਨਹੀਂ ਹੈ, ਮਨੋ-ਦਸ਼ਾ ਠੀਕ ਹੈ, ਉਸ ਨੂੰ ਇਸ ਵਿਸ਼ੇ ਨਾਲ ਘ੍ਰਿਣਾ ਨਹੀਂ ਆਵੇਗੀ, ਉਹ ਸ਼ਰਮਸਾਰ ਨਹੀਂ ਹੋਵੇਗਾ ਉਸ ਨੂੰ ਪੰਜ ਵਿਕਾਰਾਂ ਵਿਚੋਂ ਸਭ ਤੋਂ ਮਹਾਂਬਲੀ ਵਿਕਾਰ ਜੋ ਕਾਮ ਹੈ, ਇਸ ਤੇ ਗਿਆਨ ਗੋਸ਼ਟੀ ਕਰਨ ਸਮੇਂ ਵੀ ਅਸ਼ਲੀਲਤਾ ਨਹੀਂ ਭਾਸੇਗੀ।ਡਾਕਟਰੀ ਵਿਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਜਮਾਤ ਵਿਚ ਜਦ ਪ੍ਰੋਫੈਸਰ ਵਿਦਿਆਰਥੀਆਂ ਨੂੰ ਸਰੀਰਕ ਵਿਗਿਆਨ ਪੜ੍ਹਾ ਰਿਹਾ ਹੁੰਦਾ ਹੈ ਤਾਂ ਸਰੀਰ ਦੇ ਹਰ ਇਕ ਅੰਗ ਬਾਰੇ ਅਤੇ ਉਨ੍ਹਾਂ ਦੇ ਕੀ ਕੀ ਕੰਮ ਹਨ, ਇਨ੍ਹਾਂ ਅੰਗਾਂ ਨੂੰ ਕਿਹੜੀ ਕਿਹੜੀ ਬਿਮਾਰੀ ਤੇ ਕਿਉਂ ਲੱਗ ਸਕਦੀ ਹੈ, ਫਿਰ ਉਸ ਦਾ ਇਲਾਜ਼ ਕਿਵੇਂ ਕਰਨਾ ਹੈ, ਇਥੋਂ ਤੱਕ ਕਿ ਜਣਨ ਕ੍ਰਿਆ ਕੀ ਹੈ? ਅਤੇ ਇਹ ਕਿਵੇਂ ਵਾਪਰਦੀ ਹੈ? ਇਸ ਸਭ ਕੁੱਝ ਬਾਰੇ ਵਿਸਥਾਰ ਸਹਿਤ ਸਮਝਾਇਆ ਜਾਂਦਾ ਹੈ।ਪਰ ਕਿਸੇ ਨੂੰ ਕੋਈ ਅਸ਼ਲੀਲਤਾ ਨਹੀਂ ਭਾਸਦੀ ਅਤੇ ਨਾਹੀਂ ਕੋਈ ਸ਼ਰਮਸਾਰ ਹੁੰਦਾ ਹੈ। ਇਸ ਦਾ ਕੀ ਕਾਰਨ ਹੈ? ਕਾਰਨ ਇਹ ਹੈ ਕਿ ਉਸ ਸਮੇਂ ਪ੍ਰੋਫੈਸਰ ਦੀ ਭਾਵਨਾ ਸਹੀ ਗਿਆਨ ਦੇਣ ਦੀ ਅਤੇ ਵਿਦਿਆਰਥੀਆਂ ਦੀ ਭਾਵਨਾ ਸਹੀ ਗਿਆਨ ਲੈਣ ਦੀ ਹੁੰਦੀ ਹੈ।ਠੀਕ ਇਸੇ ਤਰ੍ਹਾਂ ਗਿਆਨ ਹਾਸਿਲ ਕਰਨ ਵਾਲੀ ਸ਼ੁੱਧ ਭਾਵਨਾ ਨਾਲ ਕੋਈ ਵੀ ਚਰਿਤ੍ਰੋਪਾਖਾਯਾਨ ਪੜ੍ਹੇਗਾ ਤਾਂ ਉਸ ਨੂੰ ਸ਼ਰਮਸਾਰੀ ਜਾਂ ਅਸ਼ਲੀਲਤਾ ਕਤਈ ਮਹਿਸੂਸ ਨਹੀਂ ਹੋਵੇਗੀ।ਕਿਉਂਕਿ ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ "ਮਨਿ ਮੈਲੈ ਸਭੁ ਕਿਛੁ ਮੈਲਾ__"।ਗੁਰੂ ਦੀ ਮਿਹਰ ਹੋਣ ਤੇ ਜਦੋਂ ਮਨ ਦੀ ਅੱਖ ਖੁੱਲ੍ਹਦੀ ਹੈ ਤਾਂ ਇਹ 'ਵਿਸੁ ਸੰਸਾਰ' 'ਹਰਿ ਕਾ ਰੂਪ' ਦਿਸ ਆਉਂਦਾ ਹੈ।ਗੁਰ ਫੁਰਮਾਨ ਹੈ ਕਿ:- 
       ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ॥
       ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥
       ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥
       ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ॥
       ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ॥ (ਆਨੰਦ)
       ਜਦੋਂ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ ਸੀ ਕਿ ਦਿੱਬ ਦ੍ਰਿਸ਼ਟੀ ਮਿਲਣ ਕਰਕੇ ਹੁਣ ਇਹ ਸਾਰਾ ਸੰਸਾਰ ਹਰ ਕਾ ਰੂਪ ਦਿਖਾਈ ਦੇਣ ਲੱਗ ਪਿਆ ਹੈ ਅਤੇ ਹਰੀ ਤੋਂ ਬਗੈਰ ਇਸ ਜਗਤ ਵਿਚ ਹੋਰ ਕੁੱਝ ਵੀ ਨਹੀਂ ਹੈ।ਤਾਂ ਜਰਾ ਸੋਚੋ! ਕੀ ਉਸ ਵੇਲੇ ਇਸ ਸੰਸਾਰ ਵਿਚੋਂ ਅਸੰਖਾਂ ਮੂਰਖ, ਅੰਧ ਘੋਰ, ਚੋਰ, ਹਰਾਮ ਖੋਰ, ਹੁਕਮ ਕਰਨ ਵਾਲੇ ਜ਼ਾਲਿਮ, ਹੱਤਿਆ ਕਰਨ ਵਾਲੇ ਹਤਿਆਰੇ, ਪਾਪ ਕਰਨ ਵਾਲੇ ਪਾਪੀ, ਕੁੜਿਆਰ, ਅਸੰਖ ਮਲੇਸ਼ ਮੱਲ ਭੱਖਣ ਵਾਲੇ, ਅਸੰਖਾਂ ਹੀ ਨਿੰਦਕ ਅਤੇ ਦੁਰਾਚਾਰੀ ਖਤਮ ਹੋ ਗਏ ਸਨ? ਇਸ ਦਾ ਜਵਾਬ ਹੈ ਕਿ ਨਹੀਂ, ਬਿਲਕੁਲ ਨਹੀਂ।ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੀ ਅਠਾਰਵੀਂ ਪੌੜੀ ਵਿਚ ਜਗਤ ਰਚਨਾਂ ਦਾ ਜ਼ਿਕਰ ਕਰਦੇ ਹੋਇਆਂ ਇਹਨਾਂ ਸਾਰਿਆਂ ਦਾ ਬੜੇ ਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਹੈ।ਇਹ ਵੀ ਆਖਿਆ ਹੈ ਕਿ ਹੇ ਭਾਈ! ਬਾਕੀ ਰਚਨਾਂ ਦੀ ਤਾਂ ਗੱਲ ਹੀ ਛੱਡੋ ਜੇਕਰ ਕੋਈ ਇਹਨਾਂ ਮੂਰਖਾਂ ਚੋਰਾਂ ਜ਼ਾਲਮਾਂ ਦੁਰਾਚਾਰੀਆਂ ਹਤਿਆਰਿਆਂ ਤੇ ਪਾਪੀਆਂ ਦੀ ਵੀ ਗਿਣਤੀ ਕਰਨੀ ਚਾਹੇ ਤਾਂ ਉਹ ਵੀ ਨਹੀਂ ਹੋ ਸਕਦੀ।ਕਿਉਕਿ ਕੁਦਰਤ ਦੀ ਰਚਨਾਂ ਅੰਦਰ ਉਹ ਵੀ ਅਸੰਖ ਹਨ।       
ਫਿਰ ਇਸ ਸਭ ਕੁਝ ਦੇ ਜਗਤ ਵਿਚ ਮੌਜੂਦ ਹੁੰਦਿਆਂ ਇਹ ਜਗਤ ਹਰ ਕਾ ਰੂਪ ਕਿਵੇਂ ਹੋ ਗਿਆ? ਇਸ ਨੁਕਤੇ ਤੇ ਆ ਕੇ ਅਸੀਂ ਸਾਰੇ ਹੀ ਇਕ ਭਾਰੀ ਭੁਲੇਖੇ ਵਿਚ ਹਾਂ।ਕਿਉਕਿ ਅਸੀਂ ਸਮਝਦੇ ਹਾਂ ਕਿ ਜੋ ਵੀ ਚੰਗਾ ਚੰਗਾ ਹੈ ਉਹ ਤਾਂ ਪਰਮਾਤਮਾ ਦੀ ਕ੍ਰਿਤ ਹੈ, ਵਾਹਿਗੁਰੂ ਦੀ ਰਚਨਾ ਹੈ।ਪਰ ਜੋ ਵੀ ਮਾੜਾ ਹੈ, ਕੋਝਾ ਹੈ, ਕਰੂਪ ਹੈ ਉਹ ਕਿਸੇ ਹੋਰ ਦੀ ਰਚਨਾਂ ਹੈ, ਭਾਵ ਸ਼ੈਤਾਨ ਦੀ ਸ਼ੈਤਾਨੀਅਤ ਹੈ।ਵਾਹਿਗੁਰੂ ਜੋ ਰਚਨਾਂ ਕਰਦਾ ਹੈ ਬੜੀ ਖੂਬਸੂਰਤ ਕਰਦਾ ਹੈ, ਜਗਤ ਵਿਚ ਜੋ ਕਰੂਪਤਾ ਦਿਸਦੀ ਹੈ ਇਸ ਦਾ ਕਰਤਾ ਵਾਹਿਗੁਰੂ ਨਹੀਂ ਹੋ ਸਕਦਾ, ਇਹ ਕੋਝੀ ਤੇ ਕਰੂਪ ਰਚਨਾਂ ਕਿਸੇ ਹੋਰ ਦੀ ਹੈ। ਐਸੀ ਘਟੀਆ ਤੇ ਮਾੜੀ ਰਚਨਾਂ ਵਾਹਿਗੁਰੂ ਦੀ ਹੋ ਹੀ ਨਹੀਂ ਸਕਦੀ।ਆਮ ਮਨੁੱਖ ਇਹੀ ਸਮਝਦਾ ਹੈ ਕਿ ਪਰਮਾਤਮਾ ਨੇ ਇਤਨਾ ਸੁੰਦਰ ਜਗਤ ਬਣਾਇਆ ਹੈ, ਉਸ ਨੂੰ ਇਹ ਕਰੂਪਤਾ ਜਾਂ ਕੋਝੀਆਂ ਚੀਜ਼ਾਂ ਬਣਾਉਣ ਦੀ ਕੀ ਲੋੜ ਸੀ? ਅਸੀਂ ਸੋਚਦੇ ਹਾਂ ਕਿ ਜੇ ਐਸੀ ਰਚਨਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਜਾਏ ਤਾਂ ਇਹ ਵਾਹਿਗੁਰੂ ਦੀ ਨਿਰਾਦਰੀ ਕਰਨ ਦੇ ਤੁੱਲ ਹੈ।(ਜਿਵੇਂ ਕੇ ਚਰਿੱਤ੍ਰੋਪਾਖਿਆਨ ਨੂੰ ਕੁੱਝ ਲੋਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਦੇ) ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ।ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਹੇ ਭਾਈ! ਇਸ ਸਮੁੱਚੀ ਰਚਨਾਂ ਦਾ ਰਚਨਹਾਰ ਵਾਹਿਗੁਰੂ ਆਪ ਹੀ ਹੈ, ਹੋਰ ਦੂਸਰਾ ਤੀਸਰਾ ਕੋਈ ਨਹੀਂ ਹੈ।
         ਆਪਿ ਸਤਿ ਕੀਆ ਸਭੁ ਸਤਿ॥ਤਿਸੁ ਪ੍ਰਭ ਤੇ ਸਗਲੀ ਉਤਿਪਤਿ॥(ਸੁਖਮਨੀ)
ਭਾਵ:- ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ, ਕੋਈ ਭਰਮ ਭੁਲੇਖਾ ਨਹੀਂ।ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੀ ਪੈਦਾ ਹੋਈ ਹੈ।
         ਊਚ ਨੀਚ ਤਿਸ ਕੇ ਅਸਥਾਨ॥(ਸੁਖਮਨੀ) 
ਭਾਵ:- ਸੋਹਣੀ ਮੱਤ ਵਾਲੇ aੁੱਚੇ ਬੰਦਿਆਂ ਦੇ ਹਿਰਦੇ ਅਤੇ ਤ੍ਰਿਗੁਣੀ ਨੀਚ, ਦੁਸ਼ਟ ਬੰਦਿਆਂ ਦੇ ਮਨ, ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ, ਭਾਵ ਸਭ ਵਿਚ ਆਪ ਹੀ ਵੱਸਦਾ ਹੈ।
         ਤਿਸ ਕਾ ਕੀਆ ਸਭੁ ਪਰਵਾਨ॥ਗੁਰਪ੍ਰਸਾਦਿ ਨਾਨਕ ਇਹੁ ਜਾਨੁ॥(ਸੁਖਮਨੀ)
ਭਾਵ:-ਪ੍ਰਭੂ ਦਾ ਕੀਤਾ ਹੋਇਆ (ਸਭ ਕੁੱਝ) ਜੀਵਾਂ ਨੂੰ ਸਿਰ-ਮੱਥੇ ਮੰਨਣਾ ਪੈਂਦਾ ਹੈ, ਪਰ ਹੇ ਨਾਨਕ! ਇਸ ਦੀ ਪਛਾਣ ਗੁਰੂ ਦੀ ਕਿਰਪਾ ਨਾਲ ਹੀ ਆਉਦੀ ਹੈ।
         ਸੋ ਜੇ ਕਰ ਭਗਤ, ਸੂਰਬੀਰ, ਦਾਨੀ, ਪਰਉਪਕਾਰੀ, ਜਪੀ, ਤਪੀ, ਗੁਰੂ, ਪੀਰ ਅਤੇ ਪੈਗੰਬਰ ਉਸ ਦੀ ਰਚਨਾਂ ਦਾ ਭਾਗ ਹਨ ਤਾਂ ਫਿਰ ਇਸੇ ਹੀ ਤਰ੍ਹਾਂ ਅਸੰਖ ਚੋਰ, ਦੁਸਟ, ਨਿੰਦਕ, ਦੁਰਾਚਾਰੀ, ਮੂਰਖ ਅਤੇ ਅਨੇਕਾਂ ਹੀ ਹਰਾਮਖੋਰ ਵੀ ਉਸ ਦੀ ਰਚਨਾਂ ਦਾ ਹੀ ਭਾਗ ਹਨ।ਅਸੀਂ ਕਦੀ ਵੀ ਆਪਣੀ ਤਾਕਤ ਨਾਲ ਇਹਨਾਂ ਸਾਰਿਆਂ ਨੂੰ ਇਸ ਜਗਤ ਵਿਚੋਂ ਬਾਹਰ ਕੱਢ ਹੀ ਨਹੀਂ ਸਕਦੇ, ਕਿਉਕਿ ਇਹ ਵਾਹਿਗੁਰੂ ਦੇ ਬਣਾਏ ਹੋਏ ਹਨ, ਸਾਡੇ ਨਹੀਂ।ਸਾਡੀ ਭਲਾਈ ਇਹਨਾਂ ਨੂੰ ਕਬੂਲ ਕਰ ਕੇ, ਇਹਨਾਂ ਦੀ ਅਸਲੀਅਤ ਨੂੰ ਸਮਝਣ ਵਿਚ ਹੀ ਹੈ।ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਜਿਹੜਾ ਇਨਸਾਨ ਇਸ ਤਰਾਂ੍ਹ ਨਹੀਂ ਸੋਚਦਾ ਉਸ ਦਾ ਪਰਮਾਤਮਾ ਉਪਰ ਯਕੀਨ ਹੀ ਨਹੀਂ ਬੱਝ ਸਕਦਾ।ਪਰਮਾਤਮਾ ਦੀ ਬੰਦਗੀ ਕਰਨੀ ਤਾਂ ਫਿਰ ਬੜੀ ਦੂਰ ਦੀ ਗੱਲ ਹੈ।ਇਹੀ ਕਾਰਨ ਹੈ ਕਿ ਅਸੀਂ ਹਰ ਰੋਜ਼ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਸਤਾਰਵੀਂ ਪੌੜੀ ਵਿਚ ਜਿਥੇ ਪੰਚਾਂ ਨੂੰ (ਸ੍ਰੇਸ਼ਟ ਪੁਰਸ਼ਾਂ ਨੂੰ), ਜਪੀਆਂ, ਤਪੀਆਂ, ਸੂਰਬੀਰਾਂ, ਦਾਨੀਆਂ, ਜੋਗੀਆਂ ਅਤੇ ਪਾਠ ਪੂਜਾ ਕਰਨ ਵਾਲੇ ਧਰਮੀਆਂ ਨੂੰ ਯਾਦ ਕਰਦੇ ਹਾਂ ਉਥੇ ਨਾਲ ਹੀ ਅਗਲੀ ਪੌੜੀ ਵਿਚ ਅਸੰਖਾਂ ਹੀ ਮੂਰਖਾਂ, ਅੰਧਘੋਰਾਂ, ਹਰਾਮਖੋਰਾਂ, ਨਿੰਦਕਾਂ, ਦੁਸ਼ਟਾਂ, ਦੁਰਾਚਾਰੀਆਂ, ਮਲੇਸ਼ਾਂ ਅਤੇ ਗੱਲ ਵੱਢ ਹੱਤਿਆ ਕਮਾਉਣ ਵਾਲਿਆਂ ਨੂੰ ਵੀ ਯਾਦ ਕਰਦੇ ਹਾਂ।ਕੋਈ ਸਵਾਲ ਕਰ ਸਕਦਾ ਹੈ ਕਿ ਅੰਮ੍ਰਿਤ ਵੇਲੇ ਵਾਹਿਗੁਰੂ ਨੂੰ ਯਾਦ ਕਰਨਾ, ਉਸ ਦੇ ਭਗਤਾਂ ਨੂੰ ਯਾਦ ਕਰਨਾ ਤਾਂ ਧਰਮ ਕਰਮ ਹੈ, ਪਰ ਠੀਕ ਉਸੇ ਸਮੇਂ ਅਸੰਖ ਮੂਰਖਾਂ, ਨਿੰਦਕਾਂ ਦੁਸ਼ਟਾਂ, ਪਾਪੀਆਂ ਨੂੰ ਯਾਦ ਕਿਓਂ ਕਰੀਏ? ਉਹ ਇਸ ਲਈ ਕਿ ਗੁਰੂ ਸਾਹਿਬ ਚਾਹੁੰਦੇ ਹਨ ਕਿ ਸਾਡੇ ਅੰਦਰ ਇਹ ਭਾਵ ਪੈਦਾ ਹੋਵੇ ਕਿ ਜੋ ਵੀ ਚੰਗੀ ਜਾਂ ਮਾੜੀ ਰਚਨਾਂ ਹੈ ਇਹ ਸਭ ਵਾਹਿਗੁਰੂ ਦੀ ਹੀ ਰਚੀ ਹੋਈ ਹੈ ਅਤੇ ਵਾਹਿਗੁਰੂ ਦੀ ਰਜ਼ਾ ਵਿਚ ਹੀ ਸਭ ਕੁਝ ਹੋ ਰਿਹਾ ਹੈ।ਸਾਡਾ ਪ੍ਰਭੂ ਦੀ ਰਚਨਾਂ ਦੇ ਕਿਸੇ ਵੀ ਭਾਗ ਨਾਲ ਨਫਰਤ  ਕਰਕੇ ਜਾਂ ਉਸਦੀ ਨਿੰਦਾ ਕਰਕੇ ਜਾਂ ਉਸ ਪ੍ਰਤੀ ਪਾਸਾ ਵੱਟ ਕੇ ਜਾਂ ਅੱਖਾਂ ਮੀਟ ਕੇ ਜੀਵਨ ਦਾ ਮਨੋਰਥ ਸਿੱਧ ਨਹੀਂ ਹੋ ਸਕਦਾ।ਕਿਉਕਿ ਗੁਰ ਫੁਰਮਾਨ ਹੈ ਕਿ:
      ਨਿੰਦਉ ਨਾਹੀ ਕਾਹੂ ਬਾਤੈ  ਏਹੁ ਖਸਮ ਕਾ ਕੀਆ॥(ਪ:੬੧੧)  
ਅਸੀਂ ਕੁਦਰਤ ਦੀ ਰਚਨਾਂ ਬਾਰੇ ਸੋਝੀ ਪ੍ਰਾਪਤ ਕਰਕੇ, ਗੁਣ ਅਵਗੁਣ ਦੀ ਪਰਖ ਕਰਕੇ ਹੀ ਆਪਣਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਬਣਾ ਸਕਦੇ ਹਾਂ।ਜਿਨ੍ਹਾਂ ਦੇ ਅੰਦਰ ਇਹ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਸਭ ਕੁਝ ਚੰਗਾ ਜਾਂ ਮਾੜਾ ਵਾਹਿਗੁਰੂ ਦੀ ਰਚਨਾਂ ਦਾ ਹੀ ਭਾਗ ਹੈ ਤੇ ਸਭ ਕੁਝ ਵਾਹਿਗੁਰੂ ਹੀ ਕਰ ਰਿਹਾ ਹੈ, ਉਹ ਚੰਗੇ-ਮਾੜੇ ਤੋਂ ਉਪਰ ਉਠ ਕੇ ਹਰ ਪਾਸੇ ਪ੍ਰਭੂ ਨੂੰ ਹੀ ਦੇਖਦੇ ਹਨ।ਉਨ੍ਹਾਂ ਦੀ ਆਤਮਾ ਕਹਿ ਉਠਦੀ ਹੈ ਕਿ:-
       ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ॥ਗੋਬਿੰਦੁ ਬਿਨੁ ਨਹੀ ਕੋਈ॥(ਪੰ:੪੮੫)
ਅਤੇ:_  ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ, ਏਕੈ ਏਕੀ ਨੇਤੈ॥
       ਬੁਰਾ ਨਹੀ ਸਭੁ ਭਲਾ ਹੀ ਹੈ ਰੇ, ਹਾਰ ਨਹੀ ਸਭ ਜੇਤੈ॥(ਪੰ:੧੩੦੨)
       ਉਨ੍ਹਾਂ ਨੂੰ ਇਹ ਸੰਸਾਰ ਹਰ ਕਾ ਰੂਪ ਦਿਸ ਆਉਦਾ ਹੈ।ਫਿਰ ਰੱਬ ਨਾਲ ਇੱਕ-ਮਿੱਕ ਹੋਈ ਐਸੀ ਮਹਾਨ ਆਤਮਾਂ ਜਿਸ 'ਜੁਰਅਤੇ ਜਮਾਲ' ਨਾਲ 'ਬ੍ਰਹਮ ਪਸਾਰੋ' ਦਾ ਗਿਆਨ ਬਿਆਨ ਕਰਦੀ ਹੈ, ਠੀਕ ਉਸੇ ਹੀ 'ਜੁਰਅਤੇ-ਜਮਾਲ' ਨਾਲ  'ਤਮ ਸੰਸਾਰੁ' ਦਾ ਵੀ ਗਿਆਨ ਬਿਆਨ ਕਰਦੀ ਹੈ।ਪਰ ਜਿਤਨਾ ਚਿਰ ਅਸੀਂ ਭਰਮ ਭੁਲੇਖਿਆਂ ਵਿਚ ਜੀਉਦੇ ਹਾਂ ਉਤਨਾ ਚਿਰ ਸਾਨੂੰ ਇਹ ਸੰਸਾਰ 'ਹਰ ਕਾ ਰੂਪ' ਨਹੀਂ, ਸਿਰਫ 'ਤਮ ਸੰਸਾਰੁ' ਹੀ ਦਿਸਦਾ ਰਹੇਗਾ।ਤਮੋ ਗੁਣੀ ਐਸੇ ਭਰਮ ਭੁਲੇਖਿਆਂ ਦੇ ਹੀ ਸ਼ਿਕਾਰ ਕੁਝ ਲੋਕਾਂ ਨੇ ਦਸਮ ਗ੍ਰੰਥ ਸਾਹਿਬ ਦੀ ਵਿਰੋਧਤਾ ਸ਼ੂਰੁ ਕੀਤੀ ਹੋਈ ਹੈ।ਉਹਨਾਂ ਨੂੰ ਇਸ ਗ੍ਰੰਥ ਵਿਚ ਸਿਵਾਏ ਅਸ਼ਲੀਲਤਾ ਤੋਂ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ।ਇਹ ਉਨ੍ਹਾਂ ਦੀ ਆਪਣੀ ਮਨੋ-ਦਸ਼ਾ ਦਾ ਹੀ ਦੋਸ਼ ਹੈ, ਦਸਮ ਗ੍ਰੰਥ ਸਾਹਿਬ ਦਾ ਨਹੀਂ! 
       ਉਪਰੋਕਤ ਵਿਚਾਰ ਤੇ ਸ਼ੰਕਾ ਵਾਦੀ ਇਕ ਸਵਾਲ ਖੜ੍ਹਾ ਕਰ ਸਕਦੇ ਹਨ ਕਿ ਜੇਕਰ ਸਭ ਕੁੱਝ ਪਰਮਾਤਮਾਂ ਦਾ ਹੀ ਰੂਪ ਹੈ ਤਾਂ ਫਿਰ ਦੁਰਾਚਾਰੀ, ਚੋਰ ਜਾਂ ਦੁਸਟ, ਠੱਗ ਜਾਂ ਲੁਟੇਰੇ ਬਣ ਕੇ ਜੀਵਨ ਜੀਉਣ ਵਿਚ ਕੀ ਬੁਰਾਈ ਹੈ? ਫਿਰ ਇਨ੍ਹਾਂ ਦੀ ਨਿੰਦਾ ਵੀ ਕਿਉ? ਇਸ ਦਾ ਜਵਾਬ ਬੜਾ ਹੀ ਸਪੱਸ਼ਟ ਹੈ।ਗੁਰੂ ਸਾਹਿਬ ਸਾਨੂੰ ਫਰਮਾਉਦੇ ਹਨ ਕਿ:-
     ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ॥(ਪੰ:੧੦੧੫)
ਇਸ ਸ਼ਬਦ ਵਿਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਭਾਈ! ਮੂਰਖ ਅਤੇ ਸਿਆਣਾ ਦੋਵੇਂ ਇੱਕੋ ਹੀ ਹਨ, ਕਿਉਂਕਿ ਦੋਹਾਂ ਅੰਦਰ ਇਕ ਹੀ ਪਰਮਾਤਮਾ ਦੀ ਜੋਤਿ ਕੰਮ ਕਰ ਰਹੀ ਹੈ।ਪਰ ਸਾਰੇ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਕਿਤੇ ਨਹੀਂ ਲਿਖਿਆ ਗਿਆ ਕਿ ਚਾਹੇ ਕੋਈ ਮੂਰਖ ਬਣਕੇ ਜੀਵੇ ਜਾਂ ਸਿਆਣਾ ਬਣਕੇ ਜੀਵੇ ਕੋਈ ਫਰਕ ਨਹੀਂ ਪੈਂਦਾ, ਸਗੋਂ ਇਸ ਦੇ ਉਲਟ ਸਾਰੇ ਦਾ ਸਾਰਾ ਉਪਦੇਸ਼ ਸਿਅਣੇ (ਗੁਰਮੁਖ) ਬਣਨ ਵਾਸਤੇ ਹੈ, ਮੂਰਖ ਬਣਨ ਲਈ ਨਹੀਂ।ਆਸਾ ਦੀ ਵਾਰ ਅੰਦਰ ਅਸੀਂ ਪੜ੍ਹਦੇ ਹਾਂ ਕਿ:-
          ਵਿਸਮਾਦੁ ਉਝੜ ਵਿਸਮਾਦੁ ਰਾਹ॥
       ਅਸੀਂ ਇਸ ਦਾ ਕਦੀ ਵੀ ਇਹ ਭਾਵ ਨਹੀਂ ਲੈਦੇ ਕਿ ਸਹੀ ਰਾਹ ਛੱਡ ਕੇ ਓਝੜੇ ਪੈ ਜਾਈਏ, ਭਾਵੇਂ ਕਿ ਦੋਹਾਂ ਨੂੰ ਹੀ ਦੇਖ ਕੇ ਗੁਰੂ ਸਾਹਿਬ ਵਿਸਮਾਦੁ ਦੀ ਗੱਲ ਆਖ ਰਹੇ ਹਨ।ਅੱਗੇ ਹੋਰ ਵੀ ਗੁਰ ਫੁਰਮਾਨ ਦੇਖੋ:-
         ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
        ਭਾਵ ਕਿ ਜਿਵੇਂ ਨੇਕੀਆਂ ਪਰਮਾਤਮਾ ਦੀ ਰਚਨਾਂ ਦਾ ਭਾਗ ਹਨ ਇਸੇ ਤਰ੍ਹਾਂ ਹੀ ਬਦੀਆਂ ਵੀ ਪਰਮਾਤਮਾ ਦੀ ਰਚਨਾਂ ਦਾ ਹੀ ਭਾਗ ਹਨ।ਪਰ ਉਪਦੇਸ਼ ਇਹੀ ਹੈ ਕਿ ਬਦੀ ਦਾ ਤਿਆਗ ਕਰਕੇ ਨੇਕੀ ਅਖਤਿਆਰ ਕਰੋ।ਇਸੇ ਤਰ੍ਹਾਂ ਹੀ ਮਾਨ ਤੇ ਅਭਿਮਾਨ।ਸਾਰ-ਅੰਸ਼ ਇਹ ਹੈ ਕਿ ਨੇਕੀ ਤੇ ਬਦੀ ਦੋਵੇਂ ਹੀ ਪਰਮਾਤਮਾ ਦੀ ਕ੍ਰਿਤ ਹਨ।ਚਰਿਤ੍ਰੋਪਾਖਯਾਨ ਅੰਦਰ ਗੁਰੂ ਸਾਹਿਬ ਸਾਨੂੰ ਨੇਕੀ ਤੇ ਬਦੀ ਦੋਹਾਂ ਪ੍ਰਤੀ ਪੂਰਨ ਤੌਰ ਤੇ ਸੁਚੇਤ ਕਰਕੇ ਸਾਡੀ ਆਤਮਿਕ ਆਵਸਥਾ ਉਚੀ ਕਰਕੇ ਸਾਡਾ ਲੋਕ ਤੇ ਪ੍ਰਲੋਕ ਸੁਹੇਲਾ ਕਰਨ ਵਾਸਤੇ ਹੀ ਐਸੇ ਮਹਾਨ ਗਿਆਨ ਦੀ ਬਖਸ਼ਿਸ਼ ਕਰ ਰਹੇ ਹਨ। 
      'ਹਮ ਲੇ ਜਾਨੋ ਪੰਥ ਉਚੇਰੇ' ਵਾਲੇ ਟੀਚੇ ਨੂੰ ਮੁੱਖ ਰੱਖਦੇ ਹੋਏ ਜਦੋਂ ਮਨੋਰਥ ਤੇ ਉਦੇਸ਼ ਜੀਵਨ ਨੂੰ ਉਚ-ਪੱਧਰਾ ਲਿਜਾਣ ਦਾ ਹੋਵੇ ਤਾਂ ਅਖੌਤੀ ਅਸ਼ਲੀਲ਼ਤਾ ਵਿਚੋਂ ਵੀ ਭਲੇ ਬੁਰੇ ਦੀ ਪਰਖ ਕਰਕੇ ਉਚੀਆਂ ਮੰਜ਼ਲਾਂ ਸਰ ਕੀਤੀਆਂ ਜਾ ਸਕਦੀਆਂ ਹਨ।ਸਾਡਾ ਇਤਿਹਾਸ ਇਸ ਗੱਲ ਦੀ ਠੋਕ ਕੇ ਗਵਾਹੀ ਭਰਦਾ ਹੈ।ਲੇਕਿਨ ਕਿੰਤੂ ਕਰਨ ਵਾਲੇ ਚਰਿਤ੍ਰੋਪਾਖਯਾਨ ਦੀਆਂ ਲਿਖਤਾਂ ਬਾਰੇ ਜੋ ਅੱਡੀ ਚੋਟੀ ਦਾ ਜ਼ੋਰ ਲਾਕੇ ਅਸ਼ਲੀਲਤਾ ਦੀਆਂ ਦੁਹਾਈਆਂ ਪਾਉਂਦੇ ਹਨ, ਉਸ ਬਾਰੇ ਭੀ ਜ਼ਰਾ ਖੁੱਲ੍ਹ ਕੇ ਜ਼ਿਕਰ ਕਰਨਾ ਠੀਕ ਰਹੇਗਾ।ਸਮਾਜ ਸੁਧਾਰ ਦੀਆਂ ਅਨੇਕਾਂ ਫਿਲਮਾਂ ਹੁਣ ਤੱਕ ਬਣ ਚੁੱਕੀਆ ਹਨ, ਅਤੇ ਅੱਜ ਕੱਲ ਏਡਜ਼ ਦੀ ਬੀਮਾਰੀ ਤੋਂ ਬਚਣ ਲਈ ਭੀ ਟੀ.ਵੀ. ਸੀਰੀਅਲ ਅਤੇ ਫਿਲਮਾਂ ਬਣ ਰਹੀਆਂ ਹਨ।ਇੰਨ੍ਹਾਂ ਫਿਲਮਾਂ ਨੂੰ ਹਰ ਇਕ ਆਪਣੀ ਭਾਵਨਾ ਨਾਲ ਦੇਖਦਾ ਹੈ।ਇੰਨ੍ਹਾਂ ਫਿਲਮਾਂ ਵਿਚ ਜਦ ਕੋਈ ਬਲਾਤਕਾਰ ਦਾ ਅਸ਼ਲੀਲ ਦ੍ਰਿਸ਼ ਦਿਖਾਇਆ ਜਾਂਦਾ ਹੈ, ਤਾਂ ੬ ਆਨੇ ਵਾਲੀਆਂ ਅਗਲੀਆਂ ਸੀਟਾਂ ਤੇ ਬੈਠਣ ਵਾਲੇ ਤਾਂ ਸੀਟੀਆ ਮਾਰ ਮਾਰ ਕੇ ਹੂਟਿੰਗ ਕਰਕੇ ਹੋਰ ਭਾਵ ਨਾਲ ਦੇਖਦੇ ਹਨ, ਅਤੇ ਗੈਲਰੀ ਵਿਚ ਬੈਠਣ ਵਾਲੇ ਸੂਝਵਾਨ ਬੰਦੇ ਕਿਸੇ ਹੋਰ ਭਾਵ ਨਾਲ ਦੇਖਦੇ ਹਨ।ਇਹੀ ਫਰਕ ਸ਼ੰਕਾ ਦ੍ਰਿਸ਼ਟੀ ਦਾ ਹੈ।ਕੀ ਸ਼ੰਕਾ ਗ੍ਰਸਤ ਧਿਰ ਇਸ ਸਾਰੀ ਰਚਨਾ ਚਰਿਤ੍ਰੋਪਾਖਿਯਾਨ ਵਿਚ ਇਕ ਲਾਈਨ ਭੀ ਲਿਖੀ ਦਿਖਾ ਸਕਦੀ ਹੈ?, ਜਿੱਥੇ 'ਦਸ਼ਮੇਸ਼ ਪਿਤਾ ਜੀ' ਨੇ ਇਹ ਸਭ ਕੁੱਝ ਕਰਨ ਲਈ ਪਾਠਕਾਂ ਨੂੰ ਪ੍ਰੇਰਤ ਕੀਤਾ ਹੋਵੇ।ਬਲਕਿ ਸਭ ਤੋਂ ਅਖੀਰ ਵਿਚ ਪ੍ਰਮੇਸ਼ਰ ਅੱਗੇ ਆਪਣੇ ਲਈ ਤੇ ਗੁਰਸਿੱਖ ਪ੍ਰਵਾਰ ਲਈ ਬਚਾ ਕਰਨ ਦੀ ਪ੍ਰਮੇਸ਼ਰ ਨੂੰ ਬੇਨਤੀ ਕੀਤੀ ਹੈ ਕਿ:_
        ਹਮਰੀ ਕਰੋ ਹਾਥ ਦੈ ਰੱਛਾ॥ਅਤੇ.. ਸੁਖੀ ਬਸੈ ਮੋਰੋ ਪਰਿਵਾਰਾ॥ 
    ਪਰ ਵਿਰੋਧੀ ਟੋਲੇ ਨੇ ਇਸ ਗੁਹਜ ਗੱਲ ਨੂੰ ਅਣਡਿੱਠ ਕਰਕੇ ਚਿੱ੍ਰਤਰੋਪਾਖਯਾਨ ਤਾਂ ਕੀ, ਇਸ 'ਬੇਨਤੀ ਚੌਪਈ' ਨੂੰ ਭੀ ਦੁਰਕਾਰਨ ਦੀ ਕੋਈ ਕਸਰ ਨਹੀਂ ਛੱਡੀ, ਕਿਉਂਕਿ ਇਹ ਦਸਮ ਗ੍ਰੰਥ ਸਾਹਿਬ ਵਿਚੋਂ ਹੈ।ਲੇਕਿਨ ਇਹੀ ਉਪਰੋਕਤ ਤਰੀਕਾ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੇ ਗੁਰੂਆਂ ਨੇ ਵਾਰਾਂ ਵਿਚ ਵਰਤਿਆ ਹੈ।ਪਹਿਲਾਂ ਸਲੋਕ ਵਿਚ ਕੋਈ ਉਥਾਨਕਾ ਬੰਨ੍ਹੀ, ਅਗਲੇ ਇਕ ਜਾਂ ਇਕ ਤੋਂ ਵੱਧ ਸ਼ਲੋਕਾਂ ਵਿਚ ਸਮੇਂ ਦੇ ਪ੍ਰਚਲਤ ਵੀਚਾਰਾਂ ਦਾ ਵਰਨਣ ਕੀਤਾ ਹੈ, ਅਤੇ ਪਉੜੀ ਵਿਚ ਗੁਰੂ ਸਾਹਿਬ ਆਪਣਾ ਨਿਰਣਾ ਪੇਸ਼ ਕਰਦੇ ਹਨ।ਹੁਣ ਜੇ ਬੰਦਾ ਆਸਾ ਦੀ ਵਾਰ ਦੇ ਸ਼ਲੋਕ ਵਿਚ ਆਈਆਂ ਵੀਚਾਰਾਂ, 'ਵਾਇਨ ਚੇਲੇ ਨਚਨ ਗੁਰ'॥ਆਦਿ ਨੂੰ, ਗੁਰਮਤਿ ਵੀਚਾਰਧਾਰਾ ਸਮਝ ਕੇ ਪ੍ਰਚਾਰ ਕਰੇ ਤਾਂ ਉਸਦਾ ਇਲਾਜ ਫਿਰ ਪਾਗਲਖਾਨੇ ਹੀ ਹੋ ਸਕਦਾ ਹੈ।ਲਿਖਾਰੀ ਜਦੋਂ ਲਿਖਦਾ ਹੈ ਤਾਂ ਉਸਨੇ ਪ੍ਰਸੰਗ ਅਨੁਸਾਰ ਸਭ ਪਾਤਰਾਂ ਦੇ ਕਹੇ ਸ਼ਬਦਾਂ ਨੂੰ ਕਲਮਬੱਧ ਕਰਨਾ ਹੁੰਦਾ ਹੈ ਅਤੇ ਆਪਣਾ ਸਿਧਾਂਤ ਸਪਸ਼ਟ ਤੇ ਅਲੱਗ ਪੇਸ਼ ਕਰਨਾ ਹੁੰਦਾ ਹੈ, ਜਿਵੇਂ ਸਿੱਧ ਗੋਸਟਿ ਵਿਚ:- 
           ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥
           ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ॥ 
           ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ॥
           ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ॥
         ਇਹ ਸਿੱਧਾਂ ਦਾ ਮੱਤ ਹੈ, ਇਸਦਾ ਗੁਰਮਤਿ ਨਾਲ ਕੋਈ ਵਾਸਤਾ ਨਹੀਂ, ਅਤੇ ਗੁਰੂ ਸਾਹਿਬ ਨੇ ਇਸਨੂੰ ਮੰਨਣ ਜਾਂ ਪ੍ਰਚਾਰਨ ਹਿੱਤ ਨਹੀਂ ਲਿਖਿਆ।ਗੁਰੂ ਸਾਹਿਬ ਇਸਦਾ ਖੰਡਨ ਕਰਦੇ ਹੋਏ ਆਪਣਾ ਪੱਖ ਦੱਸਦੇ ਹਨ ਕਿ:- 
           ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋਲਾਈ॥
           ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥
           ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥
           ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥
         ਇਸ ਲਈ ਸਾਨੂੰ ਇਹ ਪਰਖ ਕਰਨੀ ਆਉਣੀ ਚਾਹੀਦੀ ਹੈ ਕਿ ਕੀ ਕਿਹਾ ਜਾ ਰਿਹਾ ਹੈ? ਕੌਣ ਕਹਿ ਰਿਹਾ ਹੈ? ਕਿਸ ਨੂੰ ਕਿਹਾ ਜਾ ਰਿਹਾ ਹੈ? ਕਿਉਂ ਕਿਹਾ ਜਾ ਰਿਹਾ ਹੈ? ਤਾਂ ਕਿਤੇ ਜਾਕੇ ਗੁਰਮਤਿ ਅਨੁਸਾਰੀ ਸਮਝ ਪੱਲੇ ਪੈਂਦੀ ਹੈ।ਨਹੀਂ ਤਾਂ ਸਿੱਧਾਂ ਦੇ ਇਸ ਬਚਨ ਕਿ:-'ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ'॥ ਨੂੰ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਮਤ ਸਿਧਾਂਤ ਸਮਝ ਕੇ ਤੀਰਥਾਂ ਤੇ ਜਾਣ ਲਈ ਭਰਮਾਇਆ ਜਾ ਸਕਦਾ ਹੈ।ਜਾਂ ਫਿਰ ਇਹ ਕਾਵਾਂ-ਰੌਲੀ ਵੀ ਪਾਈ ਜਾ ਸਕਦੀ ਹੈ ਕਿ ਇਹ ਪੰਗਤੀ ਗੁਰੂ ਸਾਹਿਬ ਲਿਖ ਹੀ ਨਹੀਂ ਸਕਦੇ, ਇਹ ਜਾਂ ਤਾਂ ਕਿਸੇ ਬ੍ਰਾਹਮਣ ਦੀ ਸ਼ਰਾਰਤ ਹੈ ਜਾਂ ਅੰਗ੍ਰੇਜ਼ਾਂ ਵਲੋਂ ਕੀਤੀ ਹੋਈ ਮਿਲਾਵਟ ਦਾ ਨਤੀਜਾ ਹੈ।ਕਿਉਂਕਿ ਇਹ ਗੁਰਮਤਿ ਦੇ ਅਨਕੂਲ ਨਹੀਂ ਹੈ।ਭਾਵੇਂ ਹੋਵੇ ਗੁਰੂ ਗ੍ਰੰਥ ਸਾਹਿਬ ਅੰਦਰ ਲਿਖੀ ਹੋਈ, ਪਰ ਅਸੀਂ ਨਹੀਂ ਮੰਨਣੀ।ਠੀਕ ਇਸੇ ਤਰ੍ਹਾਂ ਹੀ ਮਨਮੱਤੀ ਦਸਮ ਗ੍ਰੰਥ ਸਾਹਿਬ ਵਿਰੋਧੀ ਧਿਰ ਚਰਿੱਤਾਂ੍ਰ ਵਿਚ ਆਏ ਧਰਮਹੀਣ, ਆਚਰਣ-ਹੀਣ ਅਤੇ ਦੁਰਾਚਾਰ ਵਿਚ ਡੁੱਬੇ ਹੋਏ ਕਾਮੀ ਪਾਤਰਾਂ ਦੇ ਕਹੇ ਬਚਨਾਂ (ਜਿਵੇਂ ਭੰਗ, ਸ਼ਰਾਬ, ਅਫੀਮ, ਰੋਮਾਂ ਦੀ ਬੇ-ਅਦਬੀ, ਠੱਗੀ, ਧੋਖੇਬਾਜ਼ੀ ਅਤੇ ਕਾਮੁਕ ਉਲਾਰ ਆਦਿ) ਨੂੰ ਧੱਕੇਸ਼ਾਹੀ ਨਾਲ ਹੀ ਗੁਰੂ ਜੀ ਦੇ ਉਪਦੇਸ਼ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।ਫਿਰ ਬੜੇ ਨਾਟਕੀ ਢੰਗ ਨਾਲ ਸਿੱਖਾਂ ਨੂੰ ਸਵਾਲ ਕਰਦੇ ਹਨ ਕਿ, ਕੀ ਗੁਰੂ ਸਾਹਿਬ ਐਸਾ ਲਿਖ ਸਕਦੇ ਹਨ? ਕੀ ਗੁਰੂ ਸਾਹਿਬ ਸਿੱਖਾਂ ਨੂੰ ਐਸਾ ਕਰਨ ਦੀ ਪ੍ਰੇਰਨਾ ਦੇ ਸਕਦੇ ਹਨ? ਕੀ ਗੁਰੂ ਸਾਹਿਬ ਸਿੱਖਾਂ ਨੂੰ ਨਸ਼ੇ ਕਰਨ ਲਈ, ਰੋਮਾਂ ਦੀ ਬੇ-ਅਦਬੀ ਕਰਨ ਲਈ, ਪਰਾਈ ਇਸਤਰੀ ਨਾਲ ਸਬੰਧ ਜੋੜਨ ਲਈ ਖੁਲ੍ਹ ਦੇ ਸਕਦੇ ਹਨ? ਲ਼ੇਕਿਨ ਉਹ ਸਾਰੇ ਬਚਨ ਜਿਹੜੇ ਗੁਰੂ ਜੀ ਨੇ ਧਰਮੀ, ਸਦਾਚਾਰੀ ਅਤੇ ਬਹਾਦਰ ਪਾਤਰਾਂ ਤੋਂ ਕੁਕਰਮੀਆਂ ਨੂੰ ਜਵਾਬ ਵਿਚ ਕਹਾਏ ਹਨ, ਉਹਨਾਂ ਸਾਰੇ ਬਚਨਾਂ ਨੂੰ ਜਾਣ ਬੁਝ ਕੇ ਇਹ ਕਪਟੀ ਲੋਕ ਸਿੱਖ ਸੰਗਤਾਂ ਵਿਚ ਨਹੀਂ ਲਿਆਉਂਦੇ।ਕਿਉਂਕਿ ਉਹੀ ਸਾਰੇ ਉਪਦੇਸ਼-ਮਈ ਬਚਨ ਚਰਿਤ੍ਰੋਪਾਖਿਯਾਨ ਦੀ ਰਚਨਾਂ ਦਾ ਆਸ਼ਾ ਤੇ ਉਦੇਸ਼ ਪ੍ਰਗਟ ਕਰਦੇ ਹਨ।ਜਿਵੇਂ ਕਿ ਇਕ ਭ੍ਰਿਸ਼ਟ ਔਰਤ ਇਕ ਧਰਮੀ ਪੁਰਸ਼ ਨੂੰ ਆਪਣੀ ਚਾਲ ਵਿਚ ਫਸਾਉਣ ਲਈ ਆਖ ਰਹੀ ਹੈ ਕਿ:-
     ਦੋਹਰਾ॥ਕਾਮਾਤੁਰ ਹੈ ਜੋ ਤ੍ਰਿਯਾ, ਆਵਤ ਨਰ ਕੇ ਪਾਸ॥ਮਹਾ ਨਰਕ ਸੋ ਡਾਰੀਯੈ, ਦੈ ਜੋ ਜਾਨ ਨਿਰਾਸ॥੧੮॥                                
   ਇਥੇ ਸੀਮਾਂ ਤੋਂ ਵਧੇ ਹੋਏ ਕਾਮ ਵਿਚ ਗਰਕ ਹੋਈ ਔਰਤ ਧਰਮੀ ਪੁਰਸ਼ ਨੂੰ ਆਖ ਰਹੀ ਹੈ ਕਿ ਜਦ ਕੋਈ ਕਾਮ ਵੱਸ ਹੋਈ ਔਰਤ ਪੁਰਸ਼ ਨੂੰ ਆਪਾ ਪੇਸ਼ ਕਰੇ ਅਤੇ ਪੁਰਸ਼ ਉਸ ਨੂੰ ਠੁਕਰਾ ਦੇਵੇ ਤਾਂ ਉਹ ਪੁਰਸ਼ ਸਿਧਾ ਮਹਾਂ ਨਰਕ ਨੂੰ ਜਾਂਦਾ ਹੈ।ਇਸ ਦੋਹਰੇ ਨੂੰ ਜਾਂ ਹੋਰ ਅਜਿਹੇ ਬਚਨਾਂ ਨੂੰ ਅਧਾਰ ਬਣਾ ਕੇ ਦਸਮ ਗ੍ਰੰਥ ਵਿਰੋਧੀ ਸਿੱਖਾਂ ਨੂੰ ਪੁੱਛਦੇ ਹਨ ਕਿ ਕੀ ਇਹੀ ਗੁਰਮਤਿ ਹੈ? ਕੀ ਇਹੀ ਗੁਰ ਉਪਦੇਸ਼ ਹੈ? ਜੇ ਇਹੀ ਗੁਰ ਉਪਦੇਸ਼ ਹੈ ਤਾਂ ਫਿਰ ਸਿੱਖਾਂ ਦਾ ਕਿਰਦਾਰ ਕੈਸਾ ਹੋਵੇਗਾ? ਪਰ ਧਰਮੀ ਪੁਰਸ਼ ਦੇ ਉਹ ਬਚਨ ਜੋ ਉਸ ਨੇ ਇਸ ਕੁਕਰਮੀ ਔਰਤ ਨੂੰ ਜਵਾਬ ਵਿਚ ਕਹੇ ਹਨ ਅਤੇ ਜੋ ਅਸਲ ਵਿਚ ਗੁਰ ਉਪਦੇਸ਼ ਹਨ, ਵਿਰੋਧੀ ਧਿਰ ਜਾਣ-ਬੁੱਝ ਕੇ ਸ਼ਰਾਰਤਨ ਉਹਨਾਂ ਦਾ ਜ਼ਿਕਰ ਨਹੀਂ ਕਰਦੀ।ਧਰਮੀ ਪੁਰਸ਼ ਉਸ ਕੁਕਰਮੀ ਔਰਤ ਨੂੰ ਇਸ ਤਰ੍ਹਾਂ ਸਮਝਾ ਰਿਹਾ ਹੈ ਕਿ:- 
     ਛੋਰ ਬਯਾਹਿਤਾ ਨਾਰਿ ਕੇਲ ਤੋ ਸੋ ਨ ਕਮਾਊ॥ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ॥੧੭॥
    ਹਮ ਨ ਤੁਮਾਰੇ ਸੰਗ ਭੋਗ ਰੁਚਿ ਮਾਨਿ ਕਰੈਗੇ॥ਤਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ॥੨੮॥
   ਦੋਹਰਾ॥ਰੀਤਿ ਨ ਜਾਨਤ ਪ੍ਰੀਤ ਕੀ ਪੈਸਨ ਕੀ ਪਰਤੀਤ॥ਬਿਛੂ ਬਿਸੀਅਰੁ ਬੇਸਯਾ ਕਹੋ ਕਵਨ ਕੇ ਮੀਤ॥੪੩॥                        
   ਇਹ ਹੈ ਗੁਰਮਤਿ! ਇਹ ਹੈ ਗੁਰ ਉਪਦੇਸ਼! ਜਿਸ ਨੂੰ ਗੁਰੂ ਸਾਹਿਬ ਇਕ ਧਰਮੀ ਪਾਤਰ ਦੇ ਰਾਹੀਂ ਪ੍ਰਗਟ ਕਰ ਰਹੇ ਹਨ।ਭਾਵ ਕਿ ਧਰਮੀ ਪੁਰਸ਼ ਕਦੀ ਵੀ ਆਪਣੀ ਧਰਮ ਦੀ ਪਤਨੀ ਦਾ ਤਿਆਗ ਕਰਕੇ ਕੁਕਰਮੀ ਔਰਤਾਂ ਤੇ ਵੇਸਵਾਵਾਂ ਦਾ ਕੁਸੰਗ ਨਹੀਂ ਕਰਦਾ।ਅਗਰ ਕੁਸੰਗ ਕਰੇਗਾ ਤਾਂ ਫਿਰ ਨਰਕਾਂ ਦਾ ਭਾਗੀ ਹੋਵੇਗਾ, ਨਾ ਕਿ ਕੁਕਰਮੀ ਔਰਤਾਂ ਨੂੰ ਠੁਕਰਾਉਣ ਕਰਕੇ ਕੋਈ ਨਰਕਾਂ ਨੂੰ ਜਾਂਦਾ ਹੈ।ਆਪਣੇ ਸਦਾਚਾਰ ਤੇ ਪਤੀ–ਧਰਮ ਤੋਂ ਗਿਰੀਆਂ ਹੋਈਆਂ ਇਹ ਔਰਤਾਂ ਬਿਛੂ ਤੇ ਸੱਪ ਦੀ ਤਰ੍ਹਾਂ ਹਨ, ਕਦੀ ਵੀ ਜ਼ਹਿਰੀਲੇ ਡੰਗ ਨਾਲ ਕਿਸੇ ਦਾ ਸਭ ਕੁੱਝ ਤਬਾਹ ਕਰ ਸਕਦੀਆਂ ਹਨ।ਇਹੀ ਹਾਲ ਸਮਾਜ ਵਿਚ ਉਹਨਾਂ ਪੁਰਸ਼ਾਂ ਦਾ ਹੈ ਜੋ ਆਪਣੇ ਗ੍ਰਹਿਸਤ ਧਰਮ ਤੋਂ ਡਿੱਗ ਕੇ ਪਰ-ਨਾਰੀ ਨਾਲ ਖੇਹ ਖਾਂਦੇ ਹਨ।ਅੱਗੇ ਦੇਖੋ ਗੁਰੂ ਸਾਹਿਬ ਉਸ ਧਰਮੀ ਪਾਤਰ ਰਾਹੀਂ ਸਾਨੂੰ ਦਿਨਆਵੀ ਕਾਮੁਕ ਫਰੇਬ ਤੇ ਕਪਟ ਜਾਲ ਤੋਂ ਕਿਵੇਂ ਸਾਵਧਾਨ ਕਰਦੇ ਹਨ:_ 
   ਛੰਦ॥ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ॥
     ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥੫੧॥
     ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ॥ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ॥
     ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ॥ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ॥੫੨॥
     ਪਰ ਨਾਰੀ ਸੌ ਨੇਹੁ ਛੂਰੀ ਪੈਨੀ ਕਰਿ ਜਾਨਹੁ॥ਪਰ ਨਾਰੀ ਕੇ ਭਜੇ ਕਾਲ ਬਯਾਪਯੋ ਤਨ ਮਾਨਹੁ॥
    ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਆ ਜੋ ਕਰਹੀ॥ ਹੋ ਅੰਤ ਸੁਆਨ ਕੀ ਮ੍ਰਿਤ ਹਾਥ ਲੇਂਡੀ ਕੇ ਮਰਹੀ॥੫੩॥
    ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਅਵਹਿ॥ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ॥
    ਸਿਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ॥ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ॥੫੪॥
    ਕਈ ਲੋਕ ਚਰਿੱਤ੍ਰਾਂ ਵਿਚ ਆਏ ਲਫਜ਼ ਰਾਏ, ਅਨੰਦਪੁਰ, ਸਿਖਯ, ਗੁਰੂ ਆਦਿ ਤੋਂ ਭੁਲੇਖਾ ਖਾ ਕੇ ਕੁੱਝ ਇਕ ਚਰਿੱਤ੍ਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਦੀ ਗੱਲ ਕਰਦੇ ਹਨ।ਇਹ ਉਨ੍ਹਾਂ ਦੀ ਸਾਹਿਤ-ਕਲਾ ਪ੍ਰਤੀ ਅਗਿਆਨਤਾ ਹੈ।ਵੈਸੇ ਦੁਨੀਆਂ ਅੰਦਰ ਝਾਤ ਮਾਰੀ ਜਾਵੇ, ਤਾਂ ਉਹ ਕਿਹੜੀ ਘਟਨਾ ਹੈ, ਜੋ ਚਰਿੱਤ੍ਰਾਂ ਵਿਚ ਲਿਖੀ ਹੁਣ ਨਹੀਂ ਵਾਪਰ ਰਹੀ? ਅਖਬਾਰਾਂ ਵਿਚ ਰੋਜ਼ ਪੜ੍ਹਦੇ ਹਾਂ, ਕਿ ਇਸਤ੍ਰੀ ਨੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ।ਮਾਂ ਪੁੱਤਰ, ਭੈਣ ਭਰਾ, ਬਾਪ ਬੇਟੀ, ਨੂੰਹ ਸਹੁਰਾ ਆਦਿ ਨਜਾਇਜ਼ ਸਬੰਧ ਰੋਜ਼ ਪੜ੍ਹਨ ਸੁਨਣ ਵਿਚ ਆਉਂਦੇ ਹਨ।ਲੇਟ ਨਾਈਟ ਪਾਰਟੀਆਂ ਵਿਚ ਆਦਮੀਆਂ ਦੀ ਮਹਿਫਲ ਵਿਚ ਔਰਤਾਂ ਸ਼ਰਾਬ ਦੇ ਜਾਮ ਵਰਤਾ ਰਹੀਆਂ ਹਨ।ਇਥੋਂ ਤੱਕ ਕਿ ਆਦਮੀ ਤੇ ਔਰਤਾਂ ਕਾਮ ਪੂਰਤੀ ਲਈ ਜਾਨਵਰਾਂ ਦਾ ਸਹਾਰਾ ਲੈਂਦੇ ਹਨ।ਸਾਡੇ ਇਕ ਮਿੱਤਰ ਦੀ ਨੂੰਹ ਆਪਣੇ ਬੜੇ ਸੋਹਣੇ, ਸੂਝਵਾਨ ਗੁਰਮੁਖ ਪਤੀ ਨੂੰ ਚਾਹ ਵਿਚ ਚੋਰੀ ਅਫੀਮ ਮਿਲਾ ਕੇ ਦਿੰਦੀ ਰਹੀ ਅਤੇ ਨਸ਼ੇ ਵਿਚ ਪਤੀ ਨੂੰ ਸੁਆ ਕੇ ਕਿਸੇ ਹੋਰ ਕੋਲ ਜਾਂਦੀ ਰਹੀ। ਕਈ ਸਾਲ ਇਸੇ ਤਰ੍ਹਾਂ ਚੱਲਣ ਪਿੱਛੋਂ ਜਦ ਪਤਾ ਲੱਗਾ ਤਾਂ ਉਹ ਘਰੋਂ ਨਿਕਲ ਕੇ ਆਪਣੇ ਪ੍ਰੇਮੀ ਨਾਲ ਚਲੀ ਗਈ।ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਅੱਖਾਂ ਖੋਲ੍ਹਕੇ ਸੰਸਾਰ ਵਿਚ ਵਿਚਰਨ ਲਈ ਇਹ ਸਭ ਕੁੱਝ ਲਿਖਿਆ, ਲੇਕਿਨ ਅਸਲੀ ਮੁੱਦੇ ਨੂੰ ਨਜ਼ਰ ਅੰਦਾਜ਼ ਕਰਕੇ ਦਸਮ ਗ੍ਰੰਥ ਸਾਹਿਬ ਦੇ ਵਿਰੋਧੀਆਂ ਨੇ ਕਾਵਾਂ ਰੌਲੀ ਪਾਉਣੀ ਸ਼ੁਰੂ ਕਰ ਦਿੱਤੀ।ਸਭ ਨੂੰ ਪਤਾ ਹੈ, ਕਿ ਗਾਂ ਜਾਂ ਮੱਝ ਦੇ ਥਣਾਂ ਵਿਚੋਂ ਦੁੱਧ ਨਿਕਲਦਾ ਹੈ।ਪਰ ਜੋ ਥਣ ਤੇ ਚਿੱਚੜ ਲੱਗਿਆ ਹੈ, ਉਹ ਕਦੇ ਨਹੀਂ ਮੰਨੇਗਾ।ਉਹ ਹਮੇਸ਼ਾ ਇਹੀ ਕਹੇਗਾ ਕਿ ਥਣ ਵਿਚੋਂ ਲਹੂ ਨਿਕਲਦਾ ਹੈ।ਜੇ ਕੋਈ ਦੁੱਧ ਕੱਢ ਕੇ ਭੀ ਵਿਖਾ ਦੇਵੇ, ਤਾਂ ਚਿੱਚੜ ਨੇ ਇਹੀ ਕਹਿਣਾ ਹੈ, ਕਿ ਆਖਰ ਲਹੂ ਤੋਂ ਹੀ ਦੁੱਧ ਬਣਦਾ ਹੈ, ਇਸ ਲਈ ਇਹ ਲਹੂ ਹੀ ਹੈ।ਸੋ ਸਾਡਾ ਖਿਆਲ ਹੈ, ਕਿ ਜਿਸ ਤਰ੍ਹਾਂ ਆਰੀਆ ਸਮਾਜੀਆਂ ਨੂੰ ਖਾਲਸਾ ਪੰਥ ਪੂਰੇ ਸੌ ਸਾਲ ਤੋਂ ਸਮਝਾ ਰਿਹਾ ਹੈ, ਕਿ ਸਿੱਖ ਹਿੰਦੂ ਨਹੀਂ, ਵੱਖਰਾ ਧਰਮ ਹੈ, ਪਰ ਉਨ੍ਹਾਂ ਦੀ ਸਮਝ ਵਿਚ ਨਹੀਂ ਆ ਰਿਹਾ, ਜਾਂ ਸ਼ਰਾਰਤ ਵੱਸ ਮੰਨਣ ਨੂੰ ਤਿਆਰ ਨਹੀਂ।ਇਸੇ ਤਰ੍ਹਾਂ ਕਮਿਊਨਿਸ਼ਟਾਂ (ਜੋ ਸਮੇਂ ਦੀ ਚਾਲ ਚੱਲਦੇ ਹੋਏ ਪਹਿਲਾਂ ਕੌਮਨਸ਼ਟ, ਫਿਰ ਕਾਮਰੇਡ, ਫਿਰ ਸੋਸ਼ਲਿਸਟ ਤੇ ਅੱਜ ਕੱਲ ਬੜੇ ਫੱਖਰ ਨਾਲ ਤਰਕਸ਼ੀਲ ਅਖਵਾਉਂਦੇ ਹਨ) ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰੱਬ ਵਿਚ ਯਕੀਨ ਨਹੀਂ ਦਿਵਾ ਸਕਦੀ।
ਜੇ ਦਸਮੇਸ਼ ਪਿਤਾ ਪੰਜ ਭੂਤਕ ਸ਼ਰੀਰ ਧਾਰ ਕੇ ਭੀ ਆ ਜਾਣ ਤਾਂ ਪਹਿਲਾਂ ਇੰਨ੍ਹਾਂ ਨੇ ਮੰਨਣਾ ਹੀ ਨਹੀਂ, ਕਿ ਇਹ ਦਸਮੇਸ਼ ਪਿਤਾ ਜੀ ਹਨ।ਇਸ ਲਈ ਇਹ ਪਹਿਲਾਂ ਪ੍ਰ੍ਰੋ.ਦਰਸ਼ਨ ਸਿੰਘ ਨੂੰ ਪੁੱਛਣਗੇ ਕਿ ਵਾਕਿਆ ਹੀ ਇਹ ਗੁਰੂ ਗੋਬਿੰਦ ਸਿੰਘ ਜੀ ਹਨ।ਜਦ ਉਹ (ਪ੍ਰੋ.ਦਰਸ਼ਨ ਸਿੰਘ) ਯਕੀਨ ਦਿਵਾਉਣਗੇ ਤਾਂ ਹੀ ਇਹ ਮੰਨਣਗੇ।ਬਾਕੀ ਸ਼ਰਧਾਵਾਨ ਸਿੰਘ ਤਾਂ ਕਲਗੀਧਰ ਮਹਾਰਾਜ ਤੋਂ ਕੁਰਬਾਨ ਹੋਕੇ ਚਰਨਾ ਨਾਲ ਲਿਪਟਣਗੇ, ਪਰ ਇੰਨ੍ਹਾਂ ਕਹਿਣਾ ਹੈ ਕਿ ਸਾਨੂੰ ਦਸਮੇਸ਼ ਪਿਤਾ ਦਾ ਹੁਕਮ ਹੈ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਣਾ ਹੈ।ਇਸ ਲਈ ਦੂਰੋਂ ਹੀ ਫਤਹਿ ਬੁਲਾਉਣਗੇ।ਫਿਰ ਇੰਨ੍ਹਾਂ ਦਾ ਪਹਿਲਾ ਪ੍ਰਸ਼ਨ ਹੋਵੇਗਾ, ਕਿ ਕੀ ਦਸਮ ਗ੍ਰੰਥ ਸਾਹਿਬ ਹਜ਼ੂਰ ਨੇ ਲਿਖਿਆ ਹੈ? ਤਾਂ ਉਹ ਕਹਿਣ ਕਿ ਹਾਂ ਮੇਰਾ ਹੀ ਲਿਖਿਆ ਹੈ, ਤਾਂ ਇੰਨ੍ਹਾਂ ਦਾ ਇਹ ਪ੍ਰਸ਼ਨ ਹੋਏਗਾ ਕਿ ਤੁਸੀਂ ਇਹ ਕਿਉਂ ਲਿਖਿਆ ਹੈ, ਜਦ ਕਿ ਤੁਸੀਂ ਗੁਰਿਆਈ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ ਸੀ।ਇਸਦਾ ਉਤਰ ਤਾਂ ਗੁਰੂ ਸਾਹਿਬ ਜੋ ਦੇਣਾ ਹੈ ਉਹ ਗੁਰੂ ਦਾ ਪਿਆਰਾ ਖਾਲਸਾ ਪੰਥ ਤਾਂ ਜਾਣਦਾ ਹੈ ਪਰ ਅਸੀਂ ਇੰਨ੍ਹਾਂ ਨੂੰ ਇਹੀ ਕਹਾਂਗੇ:-
     ਫਿੱਟੇ ਮੂੰਹ ਤੇਰੀ ਮੱਤ ਨੂੰ, ਸਿਰ ਸੁਆਹ ਤੇ ਠੂਠਾ ਹੱਥ ਨੂੰ, ਤੂੰ ਮੰਗਦਾ ਫਿਰੇਂ ਜਗਤ ਨੂੰ, ਓਇ ਪ੍ਰਮੇਸ਼ਰ ਮਾਰਿਆ।
    ਰਹੀ ਗੱਲ ਚਰਿੱਤ੍ਰਾਂ ਦੀ ਕਥਾ ਬੀਬੀਆਂ ਸਾਹਮਣੇ ਨਾਂ ਹੋ ਸਕਣ ਦੀ।ਮਸਲਾ ਬੀਬੀਆਂ ਜਾਂ ਪੁਰਸ਼ਾਂ ਦਾ ਨਹੀਂ ਹੈ।ਇਹ ਗਿਆਨ ਤੇ ਅਗਿਆਨ ਦੀ ਵਾਰਤਾ ਹੈ।ਅਸਲ ਵਿਚ ਨਿਰਗੁਣ ਨੂੰ ਸਰਗੁਣ ਸਰੂਪ ਵਿਚ ਬਿਆਨ ਕਰਨਾ ਜੇ ਅਸੰਭਵ ਨਹੀਂ ਤਾਂ ਪੇਚੀਦਾ ਜ਼ਰੂਰ ਹੈ।ਮਿਸਾਲ ਦੇ ਤੌਰ ਤੇ ਇਹ ਸ਼ਬਦ ਦੇਖ ਸਕਦੇ ਹਾਂ:_  
    ਆਸਾ ਘਰੁ ੬ ਮਹਲਾ ੧॥ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ॥ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ॥੧॥ਲਾਲ ਬਹੁ ਗੁਣਿ ਕਾਮਣਿ ਮੋਹੀ॥ਤੇਰੇ ਗੁਣ ਹੋਹਿ ਨ ਅਵਰੀ॥੧॥ਰਹਾਉ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ॥ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ॥੨॥ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ॥ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ॥੩॥ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ॥ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ॥੪॥
      ਇਸ ਨਿਰਗੁਣ ਦੀ ਵਾਰਤਾ ਨੂੰ ਜਦੋਂ ਸਰਗੁਣ ਵਿਚ ਦੇਖਦੇ ਹਾਂ ਤਾਂ ਉਹੀ 'ਸ਼ੰਕਾ ਸਮੱਸਿਆ' ਸਾਹਮਣੇ ਆਉਂਦੀ ਪ੍ਰਤੀਤ ਹੁੰਦੀ ਹੈ।ਦੁਨਿਆਵੀ ਸ਼ਿੰਗਾਰ ਮੋਤੀਆਂ ਦੀ ਮਾਲਾ, ਦੰਦਾਸਾ, ਕੰਗਣ, ਮੁੰਦਰੀ, ਰੇਸ਼ਮੀ ਕੱਪੜਾ, ਸੁਰਮਾ, ਮਹਿਲ, ਦੀਵਾ ਆਦਿ ਹਨ।ਪਰ ਇਥੇ ਆਤਮਿਕ ਸ਼ਿੰਗਾਰ ਪਵਿੱਤ੍ਰ ਆਚਰਣ, ਸੁਆਸ ਸੁਆਸ ਨਾਮ ਦਾ ਜਾਪ, ਖਿਮਾ, ਧੀਰਜ, ਗਿਆਨ ਆਦਿਕ ਦਾ ਵਰਨਣ ਹੈ, ਜਿਸ ਵਿਚ ਮਿਲਨ ਦੀ ਤੜਪ, ਸ਼ਿੰਗਾਰ, ਗੁਣ, ਸੇਜ ਅਤੇ ਭੋਗ ਕਰਨ ਦੀ ਕਥਾ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਪਤੀ ਪਤਨੀ ਦੇ ਮਿਲਾਪ (ਭੋਗੁ) ਦੀ ਮਿਸਾਲ ਵਰਤ ਕੇ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੀ ਗੱਲ ਸਮਝਾ ਰਹੇ ਹਨ।ਅਨੰਦ ਕਾਰਜ ਦੀ ਰਸਮ ਭੀ 'ਦੋਇ ਮੂਰਤੀ' ਨੂੰ 'ਏਕ ਜੋਤ' ਤੱਕ ਲੈ ਜਾਣ ਦੀ ਕ੍ਰਿਆ ਹੈ, ਇਹ ਗੱਲ ਵੱਖਰੀ ਹੈ ਕਿ ਕੌਣ ਕਿਥੇ ਤੱਕ ਪਹੁੰਚਦਾ ਹੈ।ਜੋਤ ਭੀ ਉਹ ਜੋ ਸਭ ਵਿਚ ਵਰਤ ਰਹੀ ਹੈ।ਫਿਰ ਮਨੁੱਖ ਸਮਾਜਿਕ ਪ੍ਰਾਣੀ ਹੈ।ਪਸ਼ੂ ਇਸ ਕ੍ਰਿਆ ਨੂੰ ਸ਼ਰੇਆਮ ਕਰਦੇ ਹਨ, ਮਨੁੱਖ ਪਸ਼ੂ ਨਹੀਂ ਹੈ।ਅਗਿਆਨ ਦੀ ਅਵਸਥਾ ਨਿਰਵਸਤਰ ਕਰਕੇ ਦੇਖਦੀ ਹੈ, ਪਰ ਬਿਬੇਕੀ ਪਾਰਦਰਸ਼ੀ ਹੋ ਜਾਂਦਾ ਹੈ।ਗੁਰਸਿੱਖ ਨੇ ਗ੍ਰਿਹਸਤ ਅਤੇ ਵਿਭਚਾਰ ਦੇ ਫਰਕ ਨੂੰ ਸਮਝਣਾ ਹੈ:—
     ਸ਼ਰਤਿ ਆਜ਼ਾਦੀ ਹੈ, ਆਜ਼ਾਦੀ ਕੀ ਕੁੱਛ ਪਾਬੰਦੀਆਂ।ਇਨਕਾ ਜੋ ਪਾਬੰਦ ਹੈ ਵੁਹ ਅਸਲ ਮੇਂ ਆਜ਼ਾਦ ਹੈ।
     ਨੀਤੀ ਬਚਨ ਹੈ, ਕਿ ਵਕਤਾ ਸਮੇਂ ਨੂੰ ਵਿਚਾਰ ਕੇ ਸਭਾ ਵਿਚ ਬੋਲੇ।ਇਸ ਨਿਯਮ ਤੋਂ ਉਲਟ ਕਿ ਵਿਆਹ ਵਿਚ ਸਿਆਪਾ ਨਹੀਂ ਕਰੀਦਾ, ਘੋੜੀ ਚੜ੍ਹਦੇ ਨੂੰ ਵੈਣ ਪਾਕੇ ਵਿਦਾ ਨਹੀਂ ਕਰੀਦਾ, ਕੁੜਮਾਈ ਵੇਲੇ ਬੀ ਦਾ ਲੇਖਾ ਨਹੀਂ ਕਰੀਦਾ, ਸਤੀ ਹੋਣ ਵੇਲੇ ਭਾਂਡੇ ਨਹੀਂ ਗਿਣੀਂਦੇ ਤੇ ਅੱਗ ਲੱਗੀ ਤੋਂ ਖੂਹ ਨਹੀਂ ਪੁੱਟੀਦਾ, ਭਾਵ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ ਹੁੰਦੀਆਂ ਹਨ।ਤਿਵੇਂ ਚਰਿੱਤ੍ਰਾਂ ਦੀ ਕਥਾ ਸਮਝਣੀ ਚਾਹੀਦੀ ਹੈ।ਜੋ ਸਮੇਂ ਦੇ ਅਨੁਕੂਲ ਚਰਿੱਤ੍ਰ ਨਹੀਂ ਸੁਣਾਉਂਦਾ, ਉਹ ਸਿਆਣਾ ਨਹੀਂ।
ਕੌਨ ਸੀ ਬਾਤ,  ਕਹਾਂ,  ਕੈਸੇ,  ਕਹੀ ਜਾਤੀ ਹੈ॥ਯਹ ਸਲੀਕਾ ਹੋ, ਤੋ ਹਰ ਬਾਤ ਸੁਨੀ ਜਾਤੀ ਹੈ॥
ਚਰਿੱਤ੍ਰਾਂ ਦੀ ਰਚਨਾ ਉਦੇਸ਼ ਪ੍ਰਧਾਨ ਹੁੰਦੀ ਹੈ, ਨਿਰਾ ਮਨੋਰੰਜਨ ਮਨੋਰਥ ਨਹੀਂ ਹੁੰਦਾ।ਇਹੋ ਪ੍ਰੰਪਰਾ ਅੰਸ਼ ਮਾਤਰ 'ਸ੍ਰੀ ਦਸਮ-ਗ੍ਰੰਥ ਸਾਹਿਬ' ਦੇ 'ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ' ਵਿਚ ਵੀ ਵਿਦਮਾਨ ਹੈ। ਗੁਰੂ ਆਪਣੇ ਸਿੱਖ ਦਾ ਲੋਕ ਪ੍ਰਲੋਕ ਸਵਾਰਨਹਾਰ ਹੈ।ਇਹ ਕਿਵੇਂ ਹੋ ਸਕਦਾ ਹੈ?, ਕਿ ਜਿਸ ਅਗਿਆਨ ਕਾਰਨ ਸਿੱਖ ਦੀ ਜੀਵਨ ਬੇੜੀ ਕਲੰਕਤ ਹੋਕੇ ਡੁੱਬ ਰਹੀ ਹੋਵੇ ਤੇ ਗੁਰੂ ਉਸ ਨੂੰ ਅਣਗੌਲਿਆਂ ਕਰਕੇ ਆਪਣੇ ਸਿੱਖਾਂ ਨੂੰ ਸਾਵਧਾਨ ਨਾਂ ਕਰੇ।
      ਜੇ ਚਰਿੱਤ੍ਰਾਂ ਦੀ ਪੁਸਤਕ ਵਿਚੋਂ ਸੁਧਰਮੀ ਅਤੇ ਬਹਾਦਰ, ਕਪਟੀ ਅਤੇ ਕੁਕਰਮੀਆਂ ਦੀ ਜੀਵਨ ਕਥਾ ਬੀਬੀਆਂ ਨਹੀਂ ਪੜ੍ਹਨਗੀਆਂ ਤਾਂ ਸੰਸਾਰ ਦੀ ਯਾਤਰਾ ਵਿਚ ਗੁਣ ਅਤੇ ਔਗੁਣਾਂ ਨੂੰ ਕਿਵੇਂ ਸਮਝਣਗੀਆਂ? ਅਸੀਂ ਪਹਿਲੇ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਕੋਈ ਗੱਲ ਜੋ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਉਸਦਾ ਭਾਵ ਆਪਣੇ ਮਨ ਦੀ ਦਸ਼ਾ ਅਨੁਸਾਰ ਸਮਝਦੇ ਹਾਂ, ਇਹੋ ਚਰਿੱਤ੍ਰਾਂ ਬਾਬਤ ਸਮਝਣਾ ਚਾਹੀਦਾ ਹੈ।ਜੈਸੀ ਕਿਸੇ ਦੀ ਚਿੱਤ ਬ੍ਰਿਤੀ ਹੁੰਦੀ ਹੈ, ਉਹੋ ਜਿਹਾ ਭਾਵ ਉਸਦੇ ਮਨ ਵਿਚ ਫੁਰਦਾ ਹੈ।ਚਰਿੱਤ੍ਰਾਂ ਦੇ ਪਾਠ ਤੋਂ ਮਨ ਤੇ ਭੈੜਾ ਅਸਰ ਪਾਠਕ ਦੇ ਮਨ ਦੀ ਦਸ਼ਾ ਦਾ ਦੋਸ਼ ਹੈ, ਚਰਿੱਤ੍ਰਾਂ ਦੇ ਪਾਠ ਦਾ ਨਹੀਂ।ਫਿਰ ਉਹ ਬੀਬੀਆਂ ਜੋ ਡਾਕਟਰੀ ਪੜ੍ਹਦੀਆਂ ਹਨ, ਉਹ ਹਰੇਕ ਅੰਗ ਦੀ ਕ੍ਰਿਆ ਗਹੁ ਨਾਲ ਵਾਚਦੀਆਂ ਹਨ, ਉਪਰੇਸ਼ਨ ਚੀਰ ਫਾੜ ਵੇਲੇ ਸਭ ਅੰਗਾਂ ਨੂੰ ਦੇਖਦੀਆਂ ਹਨ, ਫੇਰ ਕੀ ਡਾਕਟਰੀ ਦੀਆਂ ਪੁਸਤਕਾਂ ਘਰ ਵਿਚ ਰੱਖਣੀਆਂ ਤੇ ਬੀਬੀਆਂ ਨੂੰ ਪੜ੍ਹਾਉਣੀਆਂ ਠੀਕ ਹੋ ਸਕਦੀਆਂ ਹਨ? ਜ਼ਿਆਦਾ ਵਿਸਥਾਰ ਵਿਚ ਨਾਂ ਜਾਕੇ ਕੁੱਝ ਸਤਰਾਂ ਭਾਈ ਵੀਰ ਸਿੰਘ ਜੀ ਦੀ ਪੁਸਤਕ 'ਬਿਜੈ ਸਿੰਘ' ਵਿਚੋਂ (ਪੰ:੯੭) ਪੇਸ਼ ਕਰ ਰਹੇ ਹਾਂ।ਸ਼ੰਕਾਗ੍ਰਸਤ ਵਿਦਵਾਨ ਪੜ੍ਹ ਕੇ ਆਪ ਹੀ ਵਿਚਾਰ ਲੈਣ ਕਿ ਕੀ ਉਹ ਇੰਨ੍ਹਾਂ ਗੱਲਾਂ ਨੂੰ ਵਿਅਰਥ ਤੇ ਨਿਰਮੂਲ ਸਮਝਦੇ ਹਨ? ਕੀ ਇਹ ਸਤਰਾਂ ਦਸਮ ਗ੍ਰੰਥ ਸਾਹਿਬ ਦੀ ਚਿੱ੍ਰਤਰਾਂ ਵਾਲੀ ਵਿਚਾਰਧਾਰਾ ਕਿ ਬੁਰੇ ਭਲੇ ਦੀ ਪਰਖ ਕਰਕੇ ਕਿਵੇਂ ਆਪਣੇ ਧਰਮ ਵਿਚ ਪ੍ਰਪੱਕ ਰਹਿਣਾ ਹੈ, ਉਸਦੀ ਪ੍ਰੋੜਤਾ ਨਹੀਂ ਕਰਦੀਆਂ? ਹਾਲਾਂ ਕਿ ਅਸਲੀਅਤ ਇਹ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਪੜ੍ਹੇ ਬਿਨਾਂ ਇੰਨ੍ਹਾਂ ਸਤਰਾਂ ਨੂੰ ਵੀ ਪੂਰੀ ਤਰ੍ਹਾਂ ਸਮਝਣਾ ਮੁਸ਼ਕਲ ਹੈ।ਠੋਕ੍ਹਰ ਲੱਗਣ ਤੋਂ ਬਾਅਦ ਹੀ ਪੱਥਰ ਦੇਖਿਆ ਕਿੰਨਾ ਕੁ ਸਾਰਥਕ ਹੈ? ਭਾਈ ਸਾਹਿਬ ਜੀ ਲਿਖਦੇ ਹਨ:--
   "ਪਿਆਰੀਓ ਸਿੰਘਣੀਓ ਅਰ ਦੁਖੀ ਵਿਧਵਾ ਸਿੰਘ ਇਸਤ੍ਰੀਓ! ਅਰ ਡਾਢੇ ਪਤੀਆਂ ਦੀਓ ਵਹੁਟੀਓ! ਇਸ ਸੰਸਾਰ ਵਿਚ (ਜੋ ਛਲਾਂ ਅਰ ਦਗਿਆਂ ਨਾਲ ਪੂਰਤ ਹੈ) ਤੁਹਾਨੂੰ ਬੜਾ ਸੰਭਲ ਕੇ ਚੱਲਣਾ ਚਾਹੀਦਾ ਹੈ।'ਸੁੰਦਰੀ' ਅਰ ਹੋਰ ਪੁਸਤਕਾਂ ਪੜ੍ਹ ਕੇ ਤੁਸੀਂ ਕਸ਼ਟਾਂ ਵਿਚ ਧਰਮ ਬਚਾਉਣ ਦਾ ਹੌਸਲਾ ਕਰਨਾ ਤਾਂ ਸਿੱਖਸੋ, ਪਰ ਮਿੱਠੀਆਂ ਛੁਰੀਆਂ ਤੋਂ ਬਚਣਾ ਭੀ ਸਿੱਖ ਲੈਣਾ ਚਾਹੀਦਾ ਹੈ।ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ।ਇਸ ਵਿਚ ਧਰਮ ਬਚਾਉਣਾ ਹੀ ਸਾਡਾ ਭਾਰੀ ਕੰਮ ਹੈ।ਹੇ ਨਰਮ ਚਿੱਤ ਵਾਲੀਓ ਬੀਬੀਓ! ਠੱਗ ਪੁਰਸ਼ ਸੋਹਣੀਆਂ ਮੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਉ ਪੇਚ ਖੇਡਦੇ ਹਨ।ਮਿੱਠੇ ਬਣ ਕੇ, ਸਤਿਕਾਰ ਦੇਕੇ, ਬਿਪਤਾ ਵਿਚ ਸਹਾਇਤਾ ਕਰ ਕਰਕੇ ਧਰਮੋ ਡੇਗਣ ਦਾ ਯਤਨ ਕਰਦੇ ਹਨ।ਇਹ ਨਾਂ ਸਮਝਣਾ ਕਿ ਨਿਰੇ ਪਾਖੰਡੀ ਲੋਕ, ਅਰ ਓਪਰੇ, ਏਹ ਯਤਨ ਕਰਦੇ ਹਨ: ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕੁਰ ਦੇ ਰੰਗ ਖੇਡਦੇ ਹਨ।ਪਰ ਖਬਰਦਾਰ! ਇਸ ਕਲੂ ਕਾਲ ਵਿਚ ਧਰਮ ਨਹੀਂ ਹਾਰਨਾ।ਸੰਸਾਰਕ ਸੁੱਖ ਛਿਨ ਭੰਗਰ ਹਨ: ਸੰਸਾਰਕ ਸੁੱਖਾਂ ਦਾ ਅੰਤ ਕੌੜਾ ਹੈ: ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ।ਪਰ ਧਰਮ ਲੋਕ ਪ੍ਰਲੋਕ ਦੇ ਸੁੱਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁੱਖ ਮਾਣੋ।ਅਧਰਮ ਭਾਵੇਂ ਦੁਸ਼ਮਣ ਬਣ ਕੇ ਆਵੇ, ਭਾਵੇਂ ਸੱਜਣ ਬਣ ਕੇ ਆਵੇ, ਬਚਣੇ ਦਾ ਯਤਨ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਜਿਵੇਂ ਕਿ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਬਾਹਰੋਂ ਆਵੇ"।
      ਆਪਣੇ ਸਿੱਖ ਲਈ ਗੁਰੂ ਦਾ ਆਸ਼ਾ ਇਹੀ ਹੈ ਕਿ ਉਹ ਧਰਮ ਵਿਚ ਇੰਨਾਂ ਪ੍ਰਪੱਕ ਹੋਵੇ ਕਿ ਉਸਨੂੰ ਗ੍ਰਹਿ, ਤਵੀਤ, ਟੂਣਾ, ਧਾਗਾ, ਜਾਤ-ਪਾਤ, ਗ੍ਰਹਿਸਤ, ਦੁੱਖ,-ਸੁੱਖ, ਕਲੇਸ਼, ਰੋਗ, ਸੋਗ, ਬਿਜੋਗ, ਭੋਗ, ਜੰਤ੍ਰ, ਮੰਤ੍ਰ, ਤੰਤ੍ਰ, ਸੂਤਕ,-ਪਾਤਕ, ਵਰਤ, ਪੁੰੰਨਿਆਂ,-ਮੱਸਿਆ,-ਸੰਗਰਾਂਦ, ਜਠੇਰੇ, ਚਲਿੱਤ੍ਰ, ਨਗ,-ਰੰਗ, ਭੇਖ, ਭੰਗ, ਨਿੱਛ, ਸਮਾਧ, ਸ਼ਰਾਧ, ਸ਼ਰਾਬ, ਯੱਗ, ਬਲੀ, ਅਫੀਮ, ਗੰਗਾਜਲੀ, ਰੱਖੜੀ,-ਗਾਨਾ, ਹੋਲੀ, ਲੋਹੜੀ, ਤੀਰਥ, ਬਬਾਨਤਾਰਨੇ, ਦਿਸ਼ਾ, ਸ਼ਗਨ,-ਅਪਸ਼ਗਨ, ਦਿਨ,-ਵਾਰ, ਜੋ 'ਅਬੀਤਬੀ ਕੀ ਚਾਕਰੀ' ਹੈ, ਡੁਲਾ, ਡਰਾ, ਧਮਕਾ, ਭਰਮਾ, ਤੇ ਫਸਾ ਨਾਂ ਸਕਣ।ਗੁਰੂ ਦਾ ਸਿੱਖ ਸਾਮ, ਦਾਮ, ਦੰਡ, ਭੇਦ ਨੂੰ ਜਾਣਦਾ ਤੇ ਸਮਝਦਾ ਹੋਵੇ।ਪੂਜਾ ਅਕਾਲ ਕੀ, ਪਰਚਾ (ਵਾ) ਸ਼ਬਦ ਕਾ, ਦੀਦਾਰ ਖਾਲਸੇ ਦਾ ਧਾਰਨੀ ਹੋਵੇ।ਜਿਸਦਾ 'ਇਸ਼ਕ' ਅੱਗੇ ਹੋਵੇ 'ਅਕਲ' ਤੋਂ, ਜੋ ਪੱਥਰਾਂ ਵਿਚੋਂ ਸੋਨਾ, ਜ਼ਹਿਰ ਵਿਚੋਂ ਅੰਮ੍ਰਿਤ, ਸਮੁੰਦਰ ਵਿਚੋਂ ਮੋਤੀ ਲੱਭ ਸਕੇ, ਕੰਵਲ ਤੇ ਚਿੱਕੜ ਦਾ ਭੇਦੀ ਹੋਵੇ, ਨਹੀਂ ਤਾਂ:-
       ਰਤਨ ਜੁ ਲੱਧਾ ਬਾਂਦਰਾਂ, ਸੋ ਲੱਧਾ ਭੀ ਗਇਓਮੁ।ਅੰਧਾ ਵੜਿਆ ਚਿੱਤ੍ਰਸ਼ਾਲ, ਉਸ ਕੀ ਸੁਖ ਡਿਠਿਓਮੁ। 
      ਇਕ ਹੋਰ ਸਵਾਲ ਜੋ ਵਾਰ ਵਾਰ ਕੀਤਾ ਜਾਂਦਾ ਹੈ ਉਹ ਇਹ ਕਿ ਜੇ ਦਸਮ ਗ੍ਰੰਥ ਸਾਹਿਬ ਵਿਚ ਇਨ੍ਹਾਂ ਚਰਿਤ੍ਰਾਂ ਦੀ ਰਚਨਾਂ ਦਾ ਮੰਤਵ ਸਿੱਖ ਦਾ ਆਚਰਣ ਉਚਾ-ਸੁੱਚਾ ਤੇ ਪੱਕਾ ਕਰਨਾ ਹੈ ਤਾਂ ਕੀ ਇਸ ਰਚਨਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਦੇ ਸਿੱਖਾਂ ਦਾ ਆਚਰਣ ਉਚਾ ਸੁੱਚਾ ਨਹੀਂ ਸੀ? ਕੀ ਉਹ ਕੱਚੇ ਪਿੱਲੇ ਹੀ ਸਿੱਖ ਸਨ? ਕੀ ਉਨ੍ਹਾਂ ਦੇ ਕਿਰਦਾਰ ਵਿਚ ਕੋਈ ਊਣਤਾਈ ਸੀ? ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਜਦੋਂ ਦਸਮ ਗ੍ਰੰਥ ਸਾਹਿਬ ਨਹੀਂ ਸੀ ਤਾਂ ਉਸ ਸਮੇਂ ਸਿੱਖਾਂ ਦਾ ਉਚਾ ਸੁੱਚਾ ਆਚਰਣ ਨਾ ਹੋਵੇ, ਕਿਉਕਿ ਦਸਮ ਗ੍ਰੰਥ ਸਾਹਿਬ ਦੇ ਹੋਂਦ ਵਿਚ ਆਉਣ ਤੋਂ ਪਹਿਲੇ ਸਾਰੀ ਸਿੱਖਿਆ ਗੁਰੂ ਸਾਹਿਬ ਸਰੀਰਕ ਜਾਮੇ ਵਿਚ ਆਪ ਖੁਦ ਸਮਝਾਉਂਦੇ ਸਨ।ਇਹ ਸਵਾਲ ਬਿਲਕੁਲ ਐਸਾ ਹੀ ਹੈ ਅਗਰ ਕੋਈ ਇਹ ਕਹੇ ਕਿ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਯੁੱਧ ਕਰਕੇ ਜਿੱਤਣ ਦੀ ਥਾਂ ਗੁਰੂ ਅਰਜਨ ਦੇਵ ਜੀ ਸਮੇਂ ਹੀ ਐਸਾ ਕਿਉ ਨਾ ਕੀਤਾ ਗਿਆ? ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ਤੇ ਵੀ ਨਾ ਬੈਠਣਾ ਪੈਦਾ! ਇਹ ਸਵਾਲ ਨਹੀਂ ਇਕ ਢੁੱਚਰ ਹੈ।ਗੁਰੂ-ਜੋਤ ਹੀ ਜਾਣਦੀ ਹੈ ਕਿ ਕਿਸ ਕਿਸ ਸਮੇਂ ਕੀ ਕੀ ਕਰਨਾ ਚਾਹੀਦਾ ਸੀ।ਕੋਈ ਇਹ ਢੁੱਚਰ ਵੀ ਖੜੀ੍ਹ ਕਰ ਸਕਦਾ ਹੈ, ਕਿ ਕੀ ਲੋੜ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਢਾਈ ਸੌ ਸਾਲ ਦਾ ਸਮਾਂ ਖਰਚ ਕਰਨ ਦੀ? ਕੀ ਗੁਰੂ ਨਾਨਕ ਦੇਵ ਜੀ ਇਹ ਸਭ ਕੁੱਝ ਕਰਨ ਦੇ ਸਮਰੱਥ ਨਹੀਂ ਸਨ? ਕੀ ਉਹ ਅਧੂਰੇ ਸਨ, ਸੰਪੂਰਨ ਗੁਰੂ ਨਹੀਂ ਸਨ? ਪਰ ਭੁੱਲੜਾਂ ਨੂੰ ਕੌਣ ਸਮਝਾਵੇ ਕਿ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਸੰਪੂਰਨ ਗੁਰੂ ਹੋਏ ਹਨ।ਇਹੀ ਕਾਰਨ ਹੈ ਕਿ ਗੁਰ-ਜੋਤ ਨੇ ਦਸ ਜਾਮਿਆਂ ਵਿਚ ਵਿਚਰ ਕੇ ਬੜੇ ਸਹਿਜ ਨਾਲ ਨਿਰਮਲ-ਪੰਥ ਤੋਂ ਖਾਲਸਾ-ਪੰਥ ਦਾ ਵਿਕਾਸ ਕੀਤਾ।ਇਹ ਵਿਕਾਸ ਅਨੇਕ ਪੜਾਵਾਂ, ਮੋੜਾਂ, ਮੁਸ਼ਕਲਾਂ ਤੇ ਸੰਘਰਸ਼ਾਂ ਵਿਚ ਦੀ ਗੁਜ਼ਰਿਆ ਹੈ।ਹਰ ਪੜਾ ਉਪਰ ਸਮੇਂ ਅਤੇ ਲੋੜ ਅਨੁਸਾਰ ਗੁਰੂ ਸਾਹਿਬ ਇਸ ਵਿਚ ਬਹੁਤ ਕੁੱਝ ਜੋੜਦੇ ਰਹੇ ਅਤੇ ਉਸ ਨੂੰ ਸਿੱਖੀ ਦਾ ਅਟੁੱਟ ਅੰਗ ਐਲਾਨਦੇ ਰਹੇ।ਜਿਵੇਂ ਕਿ ਸੰਗਤ ਜੁੜਨ ਵਾਸਤੇ ਧਰਮਸ਼ਾਲਾ ਤਿਆਰ ਕਰਨਾ, ਕੀਰਤਨ ਦੀ ਪ੍ਰਥਾ, ਫਿਰ ਲੰਗਰ ਦੀ ਪ੍ਰਥਾ, ਗੁਰਬਾਣੀ ਦੀ ਕਥਾ, ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਢਾਡੀ ਵਾਰਾਂ ਅਤੇ ਸ਼ਸਤਰ ਵਿਦਿਆ, ਘੋੜ ਸਵਾਰੀ, ਸਿਰ ਤੇ ਹੀ ਆ ਪਿਆ ਤਾਂ ਯੁੱਧ ਵੀ ਅਤੇ ਫਿਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਮੇਂ ਅੰਦਰ ਅਧਿਆਤਮਕ ਕਾਵਿ, ਬੀਰ-ਰਸ ਕਾਵਿ, ਪੌਰਾਣਿਕ ਇਤਿਹਾਸ ਦੀ ਅਸਲੀਅਤ ਬਾਰੇ, ਦੁਨੀਆਵੀ ਕਪਟ-ਜਾਲ ਤੇ ਫਰੇਬ ਸਬੰਧੀ ਜਾਣਕਾਰੀ ਭਰਪੂਰ ਰਚਨਾਂ ਕਰਕੇ ਅਖੀਰ ਖਾਲਸਾ ਪੰਥ ਦੀ ਸਾਜਨਾਂ ਕੀਤੀ।ਪਰ ਇਹ ਸਭ ਕੁੱਝ ਗੁਰ-ਜੋਤ ਨੇ ਸਰੀਰਕ ਜਾਮਿਆਂ ਵਿਚ ਰਹਿ ਕੇ ਕੀਤਾ।ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬਾਨ ਸਿੱਖਾਂ ਨੂੰ ਖੁਦ ਆਪ ਰੁਹਾਨੀ ਅਤੇ ਦੁਨਿਆਵੀ ਗਿਆਨ ਦੀ ਬਖਸ਼ਿਸ਼ ਕਰਦੇ ਸਨ।ਉਸ ਸਮੇਂ ਵੀ ਸਿੱਖਾਂ ਨੂੰ ਜ਼ਿੰਦਗੀ ਦੇ ਹਰ ਇਕ ਪੱਖ ਤੋਂ ਸੁਚੇਤ ਕਰਕੇ ਸਮਝਾਇਆ ਜਾਂਦਾ ਸੀ ਕਿ ਬਦੀ ਕੀ ਹੈ ਤੇ ਨੇਕੀ ਕੀ ਹੈ? ਬਹਾਦਰੀ ਕੀ ਹੈ ਤੇ ਬੁਜ਼ਦਿਲੀ ਕੀ ਹੈ? ਆਚਰਣ ਉਚਾ ਤੇ ਸੁੱਚਾ ਕਿਵੇਂ ਰੱਖਣਾ ਹੈ? ਕਿਵੇ ਨੇਕੀ ਨੇ ਬਦੀ ਤੇ ਫਤਿਹ ਪਾਉਣੀ ਹੈ? ਜਿਵੇਂ ਗੁਰੂ ਸਾਹਿਬ ਸਿੱਖਾਂ ਨੂੰ ਆਪ ਸਰਬ-ਪੱਖੀ ਗਿਆਨ ਦੀ ਬਖਸ਼ਿਸ਼ ਕਰਦੇ ਸਨ ਕਿ ਇਥੋਂ ਦਾ ਪੁਰਾਤਨ ਧਰਮ ਕੈਸਾ ਹੈ, ਇਸ ਵਿਚ ਕੀ ਕੀ ਕਮੀਆਂ ਹਨ, ਸਮਾਜਕ, ਧਾਰਮਕ ਤੇ ਰਾਜਨੀਤਕ ਆਗੂ ਕਿਵੇ ਜਨਤਾ ਨੂੰ ਲੁੱਟਦੇ ਹਨ, ਦੁਨੀਆਂ ਅੰਦਰ ਲੋਕ ਕਾਮ, ਕ੍ਰੋਧ, ਚੋਰੀ, ਯਾਰੀ, ਠੱਗੀ ਤੇ ਫਰੇਬ ਦੇ ਕਪਟ ਜਾਲ ਵਿਚ ਫਸ ਕੇ ਕਿਵੇਂ ਆਪਣਾ ਜੀਵਨ ਬੇ-ਅਰਥ ਗਵਾ ਰਹੇ ਹਨ।ਠੀਕ ਉਸੇ ਤਰ੍ਹਾਂ ਹੀ ਅੱਜ ਸਾਨੂੰ ਇਸ ਸਾਰੇ ਗਿਆਨ ਦੀ ਬਖਸ਼ਿਸ਼ ਦਸ਼ਮੇਸ਼ ਪਿਤਾ ਜੀ ਦੀਆਂ ਰਚਨਾਵਾਂ ਵਿਸਥਾਰ ਸਹਿਤ ਬਖਸ਼ ਰਹੀਆਂ ਹਨ, ਭਾਵੇਂ ਇਹ ਸਭ ਕੁੱਝ ਸੰਕੇਤਕ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਮੌਜੂਦ ਹੈ।
     ਦਸ ਗੁਰੂ ਸਾਹਿਬਾਨ ਦੁਆਰਾ ਖਾਲਸਾ ਪੰਥ ਦੀ ਸਿਰਜਨਾਂ ਕਰਨਾ ਇਸ ਘੋਰ ਅੰਧੇਰੇ ਜਗਤ ਵਿਚ ਇਕ ਭਾਰਾ ਲੈਂਪ ਜਗਾਣ ਵਾਂਗਰ ਸੀ।ਸਿੱਖ ਧਰਮ ਅੰਦਰ ਜੋਤ ਤੇ ਜੁਗਤ ਦਾ ਸੁਮੇਲ ਇਸ ਤਰਾਂ੍ਹ ਹੈ ਜਿਸ ਤਰਾਂ੍ਹ ਲੈਂਪ ਵਿਚ ਬੱਤੀ, ਤੇ ਬੱਤੀ ਨੂੰ ਹਵਾ ਤੋਂ ਬਚਾਣ ਲਈ ਚਿਮਨੀ ਹੈ।ਫਿਰ ਚਿਮਨੀ ਨੂੰ ਠੋਕਰਾਂ ਤੋਂ ਸੁਰੱਖਿਅਤ ਕਰਨ ਲਈ ਲੋਹੇ ਦੀ ਤਾਰ ਦਾ ਇਕ ਜੰਗਲਾ ਬਣਾਇਆ ਜਾਂਦਾ ਹੈ, ਇਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਘੋਰ ਅੰਧੇਰੇ ਜਗਤ ਵਿਚ ਜੁਗੋ ਜੁਗ ਅਟੱਲ (ਜੋਤ) ਲੈਂਪ ਹਨ, ਸ੍ਰੀ ਦਸਮ ਗ੍ਰੰਥ ਸਾਹਿਬ (ਜੁਗਤ) ਚਿਮਨੀ ਹਨ ਅਤੇ (ਖਾਲਸਾ ਪੰਥ) ਲੋਹੇ ਦੀ ਤਾਰ ਦਾ ਜੰਗਲਾ ਹੈ।ਅੱਜ ਕੋਈ ਇਹ ਆਖੇ ਕਿ ਰੋਸ਼ਨੀ ਤਾਂ ਲੈਂਪ ਵਿਚ ਜਗਦੀ ਜੋਤ ਦੇ ਰਹੀ ਹੈ, ਸਾਨੂੰ ਚਿਮਨੀ ਦੀ ਜਾਂ ਉਸ ਦੇ ਦੁਆਲੇ ਲੋਹੇ ਦੀ ਤਾਰ ਦੇ ਜੰਗਲੇ ਦੀ ਕੋਈ ਲੋੜ ਨਹੀਂ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਲੋਕ ਚਿਮਨੀ ਜਾਂ ਲੋਹੇ ਦੀ ਤਾਰ ਦੇ ਜੰਗਲੇ ਦੇ ਵੈਰੀ ਨਹੀ ਸਗੋਂ ਸਮੁੱਚੇ ਲੈਂਪ ਦੀ ਹੋਂਦ ਦੇ ਦੁਸ਼ਮਣ ਹਨ।ਪਰ ਘਬਰਾਉਣ ਦੀ ਲੋੜ ਨਹੀਂ ਕਿਉਂਕਿ: 
ਫਨੂਸ ਬਨ ਕਰ ਜਿਸਕੀ ਹਿਫਾਜ਼ਤ ਹਵਾ ਕਰੇ।ਵੋਹ ਸ਼ਮਾਂ ਕਬ ਬੁਝੇ ਜਿਸੇ ਰੌਸ਼ਨ ਖੁਦਾ ਕਰੇ।
ਕਿਸੇ ਵੀ ਸਵਾਲ, ਫਲਸਫੇ ਤੇ ਧਰਮ ਨੂੰ ਸਮਝਣ ਲਈ ਉਸ ਦੇ ਬੁਨਿਆਦੀ ਅਸੂਲਾਂ ਨੂੰ ਸਮਝਣਾ ਬਹੁਤ ਜਰੂਰੀ ਹੁੰਦਾ ਹੈ। ਚਰਿਤ੍ਰੋਪਾਖਿਯਾਨ ਦੇ ਬੁਨਿਆਦੀ ਸਿਧਾਂਤ ਨੂੰ ਸਮਝੇ ਬਗੈਰ ਪੜ੍ਹਨਾਂ ਇਸ ਲਿਖਤ ਨਾਲ ਘੋਰ ਅਨਿਆਂ ਕਰਨਾ ਹੈ। ਚਰਿੱਤ੍ਰੋਪਾਖਿਯਾਨ ਦਾ ਬੁਨਿਆਦੀ ਸਿਧਾਂਤ ਨਿਸਚੇ ਹੀ ਇਕ ਸਬਲ ਸਮਾਜ ਦੀ ਉਸਾਰੀ ਕਰਨਾ ਹੈ, ਤਾਂ ਕਿ ਸਮਾਜ ਕਾਮ ਅਤੇ ਲੋਭ ਜੈਸੇ ਬੁਨਿਆਦੀ ਅਵਗੁਣ ਵਿਚ ਹੀ ਨਾ ਗਰਕ ਹੋ ਕੇ ਰਹਿ ਜਾਵੇ।                                                  
੧੮.ਅਵਤਾਰ ਕਹਾਣੀਆਂ:- 
       ਹਰ ਗੁਰਸਿੱਖ ਨੂੰ ਦੇਵੀ ਦੇਵਤਿਆ ਤੇ ਅਵਤਾਰਾਂ ਦੇ ਦੋਨੋ ਪੱਖਾਂ ਬਾਰੇ ਗਿਆਨ ਹੈ, ਪਰ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਵਾਲੇ ਇਹ ਸਮਝਣ ਤੋਂ ਅਸਮਰਥ ਹਨ ਕਿ ਅਕਾਲ ਪੁਰਖ ਦੀ ਦਿੱਬ ਸ਼ਕਤੀ ਪ੍ਰਕਿਰਤੀ ਵਿਚ ਕਿਵੇਂ ਕੰਮ ਕਰ ਰਹੀ ਹੈ? ਉਸਦੀ ਸੱਤਾ ਸਭ ਦੇਵੀ ਦੇਵਤਿਆਂ ਅਵਤਾਰਾਂ ਸਭ ਥਾਈਂ ਵਿਆਪਕ ਹੈ, ਪਰ ਕਿਸੇ ਦੇਵੀ ਦੇਵਤੇ ਵਿਚ ਸੀਮਤ ਨਹੀਂ।ਨਾ ਉਸ ਨੂੰ ਅਕਾਰ ਵਿਚ ਬੰਨਿਆਂ ਜਾ ਸਕਦਾ ਹੈ।ਜੇ ਅਵਤਾਰ ਸਿਧਾਂਤ ਅਤੇ ਦੇਵੀ ਦੇਵਤਿਆਂ ਬਾਰੇ ਇਨ੍ਹਾਂ ਕੱਚ ਘਰੜ ਵਿਦਵਾਨਾਂ ਦੀਆਂ ਦਲੀਲਾਂ ਨੂੰ ਮੰਨ ਲਿਆ ਜਾਵੇ, ਤਾਂ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਵਾਲਿਆਂ ਬਾਰੇ ਇਹ ਕੀ ਵਿਚਾਰ ਰੱਖਦੇ ਹਨ? ਗੁਰੂ ਸਾਹਿਬ ਨੇ ਤਾਂ ਆਮ ਲੋਕਾਈ ਨੂੰ ਅਵਤਾਰਾਂ ਦੀ ਅਸਲੀਅਤ ਆਮ ਮਨੁੱਖ ਤੋਂ ਵੀ ਥੱਲੇ ਦਿਖਾ ਕੇ ਮਨੁੱਖਤਾ ਵਿਚ ਸਾਹਸ ਪੈਦਾ ਕਰਕੇ ਕਾਇਰਤਾ ਦੂਰ ਕਰਨ ਦਾ ਉਪਰਾਲਾ ਕੀਤਾ ਸੀ, ਤੇ ਹੋਇਆ ਭੀ ਇਸੇ ਤਰ੍ਹਾਂ।ਜੇਕਰ ਗੁਰੂ ਸਹਿਬ ਜਾਂ ਭਗਤਾਂ ਅਤੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਪੁਰਾਤਨ ਦੇਵੀ ਦੇਵਤਿਆਂ ਦੇ ਹਵਾਲੇ ਦਿੱਤੇ ਹਨ, ਤਾਂ ਕੇਵਲ ਆਪਣੇ ਸਿਧਾਂਤ ਦੀ ਪੁਸ਼ਟੀ ਲਈ ਦਿੱਤੇ ਹਨ, ਨਾ ਕਿ ਲੋਕ ਮਾਨਤਾ ਅਨੁਸਾਰ ਇਨ੍ਹਾਂ ਦੀ ਵਡਿਆਈ ਕਰਨ ਲਈ।ਗੁਰਬਾਣੀ ਵਿਚ ਆਏ ਅਵਤਾਰਾਂ ਬਾਰੇ 'ਗੁਰੂ ਗ੍ਰੰਥ ਸੰਕੇਤ ਕੋਸ਼' ਪੜ੍ਹ ਸਕਦੇ ਹੋ।ਕ੍ਰਿਪਾ ਕਰਕੇ ਗੁਰੂ ਸਾਹਿਬਾਨ ਨੂੰ 'ਅਵਤਾਰ' ਪੱਧਰ ਤੇ ਲਿਆਉਣ ਦੀ ਅਵੱਗਿਆ ਨਾਂ ਕਰਨੀ।ਦਸਮੇਸ਼ ਜੀ ਨੇ ਅਵਤਾਰਾਂ ਦੀ ਕਥਾ ਤੋਂ ਬਾਅਦ ਖੁਲਾਸਾ ਇਵੇਂ ਕੀਤਾ ਹੈ:-
     ਬਿਨੁ ਏਕ ਚੌਬੀਸ ਫੋਕ॥ਸਬ ਹੀ ਧਰਾ ਸਬ ਲੋਕ॥ਜਿਨਿ ਏਕ ਕਉ ਪਹਿਚਾਨ॥ਤਿਨ ਚਉਬਿਸੋ ਰਸ ਮਾਨ॥
     ਜੇ ਏਕ ਕੇ ਰਸ ਭੀਨ॥ਤਿਨਿ ਚਉਬਿਸੋ ਰਸ ਲੀਨ॥ਜਿਨ ਏਕ ਕੋ ਨਹੀਂ ਬੂਝ॥ਤਿਹ ਚੌਉਬਿਸੈ ਨਹੀਂ ਸੂਝ॥
     ਜਿਨਿ ਏਕ ਕੌ ਨਹੀਂ ਚੀਨ॥ਤਿਨਿ ਚਉਬਿਸੈ ਫਲ-ਹੀਨ॥ਜਿਨ ਏਕ ਕੋ ਪਹਿਚਾਨ॥ਤਿਨਿ ਚਉਬਿਸੈ ਰਸ ਮਾਨ॥         ਭਾਵ:- ਜਿਸਨੂੰ ਅਕਾਲ ਪੁਰਖ ਦੀ ਪਹਿਚਾਨ ਹੈ, ਏਕ ਕੋ ਰਸ ਲੀਨ ਹੈ, ਏਕ ਕੀ ਬੂਝ ਹੈ, ਏਕ ਕੋ ਚੀਨ ਹੈ, ਉਹ ਹੀ ਚੌਵੀ ਅਵਤਾਰਾਂ ਦੀ ਕਥਾ ਦਾ ਅਨੰਦ ਲੈ ਸਕਦਾ ਹੈ।ਜੋ ਅਕਾਲ ਪੁਰਖ ਤੋਂ ਅਭਿੱਜ ਹੈ, ਉਹ ਇਸ ਕਥਾ ਵਿਚੋਂ ਭੀ ਕੁੱਝ ਨਹੀਂ ਹਾਸਲ ਕਰ ਸਕਦਾ। 
੧੯.ਸਰਿਸ਼ਟੀ ਸਾਜਨਾ-ਕੰਨ ਦੀ ਮੈਲ ਤੋਂ ਉਤਪਤੀ ਕਿਵੇਂ ਹੋ ਗਈ?
      ਦਸਮ ਗ੍ਰੰਥ ਵਿਰੋਧੀ ਇਕ ਹੋਰ ਬੇ-ਬੁਨਿਆਦ ਰੌਲੀ ਪਾ ਰਹੇ ਹਨ ਕਿ ਇਸ ਗ੍ਰੰਥ ਵਿਚ ਲਿਖਿਆ ਹੈ ਕਿ ਪ੍ਰਭੂ ਨੇ ਇਕ ਕੰਨ ਵਿਚੋਂ ਮੈਲ ਕੱਢ ਕੇ ਮਧ ਤੇ ਕੀਟਭ ਦੈਂਤ ਪੈਦਾ ਕੀਤੇ ਅਤੇ ਦੂਸਰੇ ਕੰਨ ਵਿਚੋਂ ਮੈਲ ਕੱਢ ਕੇ ਧਰਤੀ ਬਣਾ ਦਿਤੀ।ਜੋ ਕਿ ਚੌਪਈ ਨੰਬਰ ੧੩ ਹੈ:_
ਏਕ ਸ੍ਰਵਣ ਤੇ ਮੈਲ ਨਿਕਾਰਾ।ਤਾਤੇ ਮਧੁਕੀਟਭ ਤਨ ਧਾਰਾ।
ਦੁਤੀਆ ਕਾਨ ਤੇ ਮੈਲ ਨਿਕਾਰੀ।ਤਾਤੇ ਭਈ ਸ੍ਰਿਸਟਿ ਇਹ ਸਾਰੀ। 
ਚੌਪਈ ਨੰਬਰ ੧੪ ਵੀ ਦੇਖੋ:_ 
ਤਿਨ ਕੋ ਕਾਲ ਬਹੁਰ ਬਧ ਕਰਾ। ਤਿਨ ਕੋ ਮੇਧ ਸਮੁੰਦ ਮੋ ਪਰਾ।
ਚਿਕਨ ਤਾਸ ਜਲ ਪਰ ਤਿਰ ਰਹੀ। ਮੇਧਾ ਨਾਮ ਤਬਹਿ ਤੇ ਕਹੀ।
      ਜਦੋਂ ਪ੍ਰਭੂ ਨੇ ਉਪਰੋਕਤ ਦੈਂਤਾਂ ਨੂੰ ਮਾਰਿਆ ਤਾਂ ਮਿੱਝ(ਚਰਬੀ) ਸਮੁੰਦਰ ਤੇ ਤਰ ਪਈ ਅਤੇ ਮੇਧਨੀ (ਧਰਤੀ) ਕਹਿਲਾਈ। ਲੇਕਿਨ ਵਿਰੋਧੀ ਧਿਰ ਚੌਪਈ ਨੰਬਰ ੧੦ ਨੂੰ ਜਾਣ ਬੁੱਝ ਕੇ ਅੱਖੋਂ ਓਹਲੇ ਕਰ ਰਹੀ ਹੈ ਜਿਥੇ ਕਿ ਗੁਰੂ ਗੋਬਿੰਦ ਜੀ ਆਪਣਾ ਅਸਲੀ ਸਿਧਾਂਤ ਦੱਸ ਰਹੇ ਹਨ, ਚੌਪਈ ਨੰਬਰ ੧੦ ਦੇਖੋ:_
      ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਟ ਉਪਾਰਾ।
      ਗੁਰੂ ਸਾਹਿਬ ਇਥੇ ਸਪੱਸ਼ਟ ਲਿਖਦੇ ਹਨ ਕਿ ਪ੍ਰਭੂ ਨੇ ਜਦੋਂ ਪਹਿਲੋਂ ਪਹਿਲ ਸਾਰੇ ਜਗਤ ਦਾ ਪਸਾਰਾ ਕੀਤਾ, ਤਾਂ ਉਸ ਨੇ ਉਦੋਂ ਆਪਣੇ ਇਕ ਓਅੰਕਾਰ (Æ) ਰੂਪ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ।ਇਹ ਜਪੁਜੀ ਸਾਹਿਬ ਵਾਲਾ ਹੀ ਸਿਧਾਂਤ ਹੈ ਕਿ "ਕੀਤਾ ਪਸਾਉ ਏਕੋ ਕਵਾਉ" ਇਕ ਸ਼ਬਦ ਤੋਂ ਹੀ ਸਾਰਾ ਪਸਾਰਾ ਹੋਇਆ ਹੈ।ਪਰ ਇਹ ਸਵਾਲ ਅਜੇ ਖੜ੍ਹਾ ਹੈ ਕਿ ਫਿਰ ਚੌਪਈ ਨਂੰਬਰ ੧੩ ਅਤੇ ੧੪ ਵਿਚ ਦੂਸਰੀ ਗੱਲ ਕਿਉ ਹੈ? ਇਸ ਦਾ ਉੱਤਰ ਹੈ ਕਿ "ਕੀਤਾ ਪਸਾਉ ਏਕੋ ਕਵਾਉ" ਦੇ ਗੁਰਮਤਿ ਸਿਧਾਂਤ ਨੂੰ ਛੱਡ ਕੇ ਸ੍ਰਿਸ਼ਟੀ ਰਚਨਾ ਦੀਆਂ ਕਈ ਹੋਰ ਵਿਧੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਜ਼ਿਕਰ ਹੈ ਜਿਵੇ ਕਿ ਇਕ ਮਾਈ ਖਾਸ ਜੁਗਤਿ ਨਾਲ ਵਿਆਹੀ ਗਈ ਤਾਂ ਜਗਤ ਬਣ ਗਿਆ, ਜਾਂ ਪਹਿਲਾਂ ਰੱਬ ਨੇ ਪਵਨ ਬਣਾਈ ਫਿਰ ਪਾਣੀ ਤੇ ਫਿਰ ਜਗਤ, ਜਾਂ ਪਹਿਲਾਂ ਨੂਰ ਉਪਾਇਆ ਫਿਰ ਜਗਤ ਬਣਾਇਆ, ਜਾਂ ਫਿਰ ਸਭ ਤੋਂ ਪਹਿਲਾਂ ਕੌਲ ਫੁੱਲਾਂ ਦਾ ਬਾਗ਼ (ਪੁੰਡਰਕ ਵਨਾ) ਬਣਾਇਆ ਜਾਂ "ਮਾਈ ਮਾਇਆ ਪ੍ਰਸੂਤ ਜਮਾਇਆ" ਆਦਿ ਹੋਰ ਵੀ।ਕੀ ਇਹ ਸਾਰੀਆਂ ਵਿਧੀਆਂ ਠੀਕ ਹਨ? ਜੇ ਨਹੀਂ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕਿਉ ਆਈਆਂ? ਆਓ ਇਸ ਨੂੰ ਸਮਝਣ ਦਾ ਯਤਨ ਕਰੀਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ "ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ"॥'ਮੇਦਨੀ' ਦਾ ਅੱਖਰੀ ਮਤਲਬ ਹੈ, ਮਿੱਝ ਤੋਂ ਬਣੀ ਹੋਈ (ਧਰਤੀ)।ਜਿਸ ਤਰ੍ਹਾਂ ਸ੍ਰਿਸ਼ਟੀ ਸਾਜਨਾ ਬਾਰੇ ਹੋਰ ਭੀ ਕਈ ਹਵਾਲਿਆਂ ਦਾ ਜ਼ਿਕਰ ਆਉਂਦਾ ਹੈ, ਪਰ ਇਹ ਕਿਤੇ ਨਹੀਂ ਲਿਖਿਆ ਕਿ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਹੈ, ਸਗੋਂ ਇਹ ਸਵੀਕਾਰਿਆ ਹੈ ਕਿ:-
      ਅਨਿਕ ਬਾਰ ਪਸਰਿਓ ਪਾਸਾਰਾ॥ 
ਗੁਰਬਾਣੀ ਇਹ ਭੀ ਦੱਸ ਰਹੀ ਹੈ ਕਿ:-
     ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜ੍ਹੇ ਮੁਖਿ ਕੰਠੁ ਸਵਾਰਿ॥
     ਹੁਣ ਵਿਰੋਧੀ ਹੀ ਦੱਸਣ ਕਿ ਕਮਲ ਫੁੱਲ ਦੀ ਨਾਲੀ ਵਿਚੋਂ ਬ੍ਰਹਮਾ ਕਿਵੇਂ ਪੈਦਾ ਹੋ ਗਿਆ? ਸਾਨੂੰ ਪਤਾ ਹੈ ਇਹ ਪੋਲੇ ਜਿਹੇ ਮੂੰਹ ਨਾਲ ਕਹਿ ਦੇਣਗੇ ਕਿ ਇਹ ਤਾਂ ਹਿੰਦੂ ਮਿਥਿਹਾਸਕ ਪੁਰਾਣਾ ਦਾ ਹਵਾਲਾ ਹੈ।ਪਰ ਅਸੀਂ ਪੁੱਛਦੇ ਹਾਂ, ਗੁਰਬਾਣੀ ਰਾਹੀਂ ਇਸ ਨੂੰ ਝੂਠਾ ਸਿੱਧ ਕਰੋ।ਦਸਮ ਗ੍ਰੰਥ ਵਿਰੋਧੀਆਂ ਨੂੰ ਸਾਰੇ ਹੀ ਪੌਰਾਣਕ ਹਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਤਾਂ ਅਜੇ ਮਨਜ਼ੂਰ ਹਨ ਪਰ ਦਸਮ ਗ੍ਰੰਥ ਸਾਹਿਬ ਵਿਚ ਇਕ ਵੀ ਨਹੀਂ।ਲੱਗਦਾ ਹੈ ਕਿ ਇਹ ਸੱਜਣ ਕਿਸੇ ਖਾਸ ਸਮੇਂ ਦੀ ਉਡੀਕ ਵਿਚ ਹਨ ਜਦ ਇਹ ਵੀ ਕਹਿਣ ਲੱਗ ਪੈਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਵੀ ਬਹੁਤ ਕੁਝ ਗੁਰਮਤਿ ਅਨੁਸਾਰ ਠੀਕ ਨਹੀਂ ਹੈ।ਖੈਰ ਅਸੀਂ ਆਪਣੇ ਵਿਸ਼ੇ ਵੱਲ ਆਉਦੇ ਹਾਂ।ਅੱਗੇ ਜਪੁਜੀ ਸਾਹਿਬ ਵਿਚ ਲਿਖਿਆ ਹੈ:-
       ਕੀਤਾ ਪਸਾਉ ਏਕੋ ਕਵਾਉ॥ਇਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ ਹੈ, ਇਸਤੋਂ ਅੱਗੇ ਦਰਜ਼ ਹੈ:-
       ਏਕਾ ਮਾਈ ਜੁਗਤਿ ਵਿਆਈ ਤਿੰਨ ਚੇਲੇ ਪਰਵਾਨ॥ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਣ॥
   ਅਤੇ:-ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥
   ਅਤੇ:- ਮਾਈ ਮਾਇਆ ਪ੍ਰਸੂਤ ਜਮਾਇਆ॥ 
    ਅਤੇ:-ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
         ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
   ਅਤੇ:-ਕਾਇਆ ਅੰਦਿਰਿ ਪਾਪ ਪੁੰਨ ਦੋਇ ਭਾਈ॥ਦੁਹੀ ਮਿਲ ਕੈ ਸ੍ਰਿਸਟਿ ਉਪਾਈ॥ 
   ਅਤੇ:_ਪਹਿਲ ਪੁਰੀਏ ਪੁੰਡਰਕ ਵਨਾ॥ਤਾਚੇ ਹੰਸਾ ਸਗਲੇ ਜਨਾ।।
        ਇੰਨ੍ਹਾਂ ਸੱਤ ਪ੍ਰਮਾਣਾਂ ਵਿਚੋਂ ਉਤਪਤੀ ਦਾ ਕਿਹੜਾ ਤਰੀਕਾ ਤੁਹਾਡੀ ਬੁੱਧੀ ਠੀਕ ਮੰਨਦੀ ਹੈ? ਜਾਂ ਇਹ ਸਾਰੀਆਂ ਵਿਧੀਆਂ ਹੀ ਠੀਕ ਹਨ।ਜੇ "ਪਹਿਲ ਪੁਰੀਏ ਪੁੰਡਰਕ ਵਨਾ" ਅਤੇ "ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ"॥ਆਦਿ ਹੋਰ ਕਈ ਪੌਰਾਣਿਕ ਹਵਾਲਿਆਂ ਨੂੰ ਆਪਣੇ ਸਿਧਾਂਤ ਦੀ ਸਪੱਸ਼ਟਤਾ ਲਈ (ਨਾ ਕਿ ਉਹਨਾਂ ਨੂੰ ਮੰਨਣ ਲਈ) ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਸਾਹਿਬਾਨ ਆਪ ਲਿਖ ਕੇ ਕਬੂਲਦੇ ਹਨ ਤਾਂ ਫਿਰ ਬਚਿੱਤ੍ਰ ਨਾਟਕ ਵਾਲੀ, ਕੰਨ ਦੀ ਮੈਲ ਤੋਂ ਉਤਪਤੀ ਦਾ ਪੌਰਾਣਿਕ ਹਵਾਲਾ ਪ੍ਰਸੰਗ ਅਨੁਸਾਰ ਸਿਧਾਂਤ ਦੀ ਸਪੱਸ਼ਟਤਾ ਲਈ ਵਰਤਣਾ ਕਿਵੇਂ ਗਲਤ ਹੋ ਸਕਦਾ ਹੈ? ਦਸਮ ਗ੍ਰੰਥ ਸਾਹਿਬ ਵਾਲੇ ਇਸ ਬੰਦ ਤੋਂ ਅਗਲਾ ਬੰਦ ਗੌਰ ਨਾਲ ਸੁਣੋ:-
       ਤਿਨ ਕੋ ਕਾਲ ਬਹੁਰਿ ਬਧ ਕਰਾ॥ਤਿਨ ਕੋ ਮੇਧ ਸਮੁੰਦ ਮੋ ਪਰਾ॥
ਮਤਲਬ ਫਿਰ ਕਾਲ ਨੇ ਉਸ ਕਾਲ ਧੁਜ ਦਾ ਬਧ ਕਰ ਦਿੱਤਾ ਅਤੇ ਉਸਦੀ ਮਿੱਝ (ਚਰਬੀ) ਸਮੁੰਦਰ ਵਿਚ ਡਿੱਗੀ।
      ਚਿਕਨ ਤਾਸ ਜਲ ਪਰ ਤਿਰ ਰਹੀ॥ਮੇਧਾ ਨਾਮ ਤਬਤਿ ਤੇ ਕਹੀ॥
       ਭਾਵ ਉਸਦੀ ਚਰਬੀ ਪਾਣੀ ਵਿਚ ਤਰਦੀ ਰਹੀ, ਜਿਸਤੋਂ ਧਰਤੀ ਬਣੀ, ਇਸ ਲਈ 'ਧਰਤੀ' ਦਾ ਨਾਮ ਮੇਧਾ ਜਾਂ ਮੇਧਨੀ ਪੈ ਗਿਆ।ਮਹਾਨ ਕੋਸ਼ ਵਿਚ ਮੇਧਨੀ ਦੇ ਅਰਥ ਦੇਖਣ ਦੀ ਖੇਚਲ ਕਰਨਾ।ਉਥੇ ਭੀ ਭਾਈ ਕਾਨ੍ਹ ਸਿੰਘ ਜੀ ਨੇ ਮੇਧਨੀ ਦੇ ਇਹੀ ਅਰਥ ਕੀਤੇ ਹਨ।ਮੇਧਨੀ ਸ਼ਬਦ ਗੁਰਬਾਣੀ ਵਿਚ ਪੰਨਾ ਨੰ:੫੪੨, ੧੪੦੭, ੪੭੨, ੫੮੦, ੭੧੨, ੭੨੪, ੭੫੫, ੯੩੬, ੧੦੯੨, ੧੦੯੬, ੧੧੦, ੧੨੮੧, ੧੨੮੩, ੧੨੮੮ ਅਤੇ ੧੪੧੬ ਉਪਰ ਆਇਆ ਹੈ, ਅਤੇ ਹਰ ਵਾਰੀ ਧਰਤੀ ਦੇ ਅਰਥ ਵਿਚ ਹੀ ਵਰਤਿਆ ਗਿਆ ਹੈ।ਇਸ ਲਈ ਜੇ ਬਚਿਤ੍ਰ ਨਾਟਕ ਦਾ ਬੰਦ ੧੪ ਗੁਰਬਾਣੀ ਦਾ ਅਨੁਸਾਰੀ ਹੈ, ਤਾਂ ਬੰਦ ੧੩ ਕਿਵੇਂ ਅਨੁਸਾਰੀ ਨਹੀਂ ਹੋ ਸਕਦਾ ਹੈ? ਜਦ ਕਿ ਉਹ ਵੀ ਮੇਧਨੀ ਦੀ ਤਰ੍ਹਾਂ ਇਕ ਪੌਰਾਣਕ ਹਵਾਲਾ ਹੀ ਹੈ। ਸ੍ਰਿਸ਼ਟੀ ਸਾਜਨਾ ਬਾਰੇ ਜੋ ਵੱਖ ਵੱਖ ਧਾਰਨਾਵਾਂ ਗੁਰਬਾਣੀ ਵਿਚ ਆਈਆਂ ਹਨ, ਉਨ੍ਹਾਂ ਦੇ ਵੱਖਰੇਵੇਂ ਤੋਂ ਇਹ ਭਾਵ ਨਹੀਂ ਲੈਣਾ ਕਿ ਗੁਰੂ ਸਹਿਬ ਇਨ੍ਹਾਂ ਸਾਰੀਆਂ ਦੇ ਅਨੁਸਾਰੀ ਹਨ।ਇਹ ਭਾਵ ਵੀ ਨਹੀਂ ਲੈਣਾ ਕੇ ਸਭ ਕੁਝ ਆਪਾ ਵਿਰੋਧੀ ਹੈ। ਜਿਵੇਂ ਗੁਰੂ ਸਾਹਿਬਾਨ ਚਾਰੇ ਖਾਣੀਆਂ, ਚਾਰੇ ਬਾਣੀਆਂ, ਸੱਤ ਅਕਾਸ਼, ਸੱਤ ਪਤਾਲ, ਚੌਰਾਸੀ ਲੱਖ ਜੂਨ, ਚਾਰ ਯੁੱਗ, ਸਵਰਗ, ਨਰਕ ਆਦਿ ਲਿਖਦੇ ਹੋਏ ਭੀ ਇਨ੍ਹਾਂ ਦੇ ਅਨੁਸਾਰੀ ਨਹੀਂ ਹਨ, ਬਲਕਿ ਇਹਨਾਂ ਨੂੰ ਪ੍ਰਸੰਗ ਅਨੁਸਾਰ ਸਿਧਾਂਤਿਕ ਸਪਸ਼ਟਤਾ ਦਾ ਦ੍ਰਿਸ਼ਟਾਂਤਿਕ ਸਾਧਨ ਬਣਾਉਂਦੇ ਹਨ।ਸੋ ਇਸ ਕਰਕੇ ਇਹਨਾਂ ਪੌਰਾਣਕ ਹਵਾਲਿਆਂ ਦੀ ਵਰਤੋਂ ਦੀ ਸਿਰਫ ਇਤਨੀ ਕੁ ਹੀ ਮਹਾਨਤਾ ਹੈ।ਕਿaੁਂਕਿ ਸਾਧਨ (ਦ੍ਰਿਸ਼ਟਾਂਤ) ਕਦੇ ਵੀ ਮਨੋਰਥ ਨਹੀਂ ਹੁੰਦਾ ਇਸ ਲਈ ਸਿੱਖ ਨੇ ਸਾਧਨ ਨਾਲ ਨਹੀਂ ਸਗੋਂ ਮਨੋਰਥ ਨਾਲ ਜੁੜਨਾ ਹੈ।ਇਹਨਾਂ ਰਚਨਾਵਾਂ ਦਾ ਮਨੋਰਥ ਨਿਸਚੇ ਹੀ ਅਤੀ ਮਹਾਨ ਹੈ।ਸ੍ਰਿਸ਼ਟੀ ਸਾਜਨਾ ਕਦੋਂ ਹੋਈ ਇਸ ਬਾਰੇ ਵੀ ਤਾਂ ਗੁਰੂ ਸਾਹਿਬ ਇਕ ਨੁਕਤੇ ਉਪਰ ਹੀ ਨਿਬੇੜਾ ਕਰ ਦਿੰਦੇ ਹਨ:- 
       ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ਜਪੁਜੀ ਸਾਹਿਬ (ਗੁਰੂ ਨਾਨਕ ਦੇਵ ਜੀ)  
       ਤੁਮਰਾ ਲਖਾ ਨ ਜਾਇ ਪਸਾਰਾ॥ਕਿਹ ਬਿਧਿ ਸਜਾ ਪ੍ਰਥਮ ਸੰਸਾਰਾ॥(ਕਬਿਯੋ ਬਾਚ ਬੇਨਤੀ ਚੌਪਈ ਪਾ: ੧੦)
੨੦.ਪੀਰ ਬੁਧੂ ਸ਼ਾਹ ਦੇ ਚੇਲੇ--ਕਿ ਦਸਮ ਗ੍ਰੰਥ ਵਿਚ ਇਨ੍ਹਾਂ ਜ਼ਿਕਰ ਕਿਉਂ ਨਹੀਂ ਹੈ?
      ਗੁਰੂ ਗੋਬਿੰਦ ਸਿੰਘ ਜੀ ਨੇ ਕੀ ਲਿਖਿਆ ਤੇ ਕੀ ਨਹੀਂ ਲਿਖਿਆ, ਅਸੀਂ ਕੀ ਜਾਣ ਸਕਦੇ ਹਾਂ? ਕੀ ਗੁਰੂ ਸਾਹਿਬ ਨੂੰ ਸਾਡੀ ਪ੍ਰਵਾਨਗੀ ਦੀ ਲੋੜ ਸੀ? ਗੁਰੂ ਸਾਹਿਬ ਨੇ ਬੁਧੂ ਸ਼ਾਹ ਦੇ ਚੇਲਿਆਂ ਦਾ ਜ਼ਿਕਰ ਨਾਂ ਕਰਕੇ ਪੜਦਾ ਹੀ ਢਕਿਆ ਹੈ, ਜਿਵੇਂ ਕਿ ਬਾਅਦ ਵਿਚ ਸ਼ਹੀਦ ਹੋਏ ਚਾਲੀ ਮੁਕਤਿਆਂ (ਬੇਦਾਵਾ ਲਿਖਣ ਵਾਲੇ) ਦਾ ਵੀ ਜ਼ਿਕਰ ਨਹੀਂ ਕੀਤਾ।ਪਰ ਜਦੋਂ ਉਨ੍ਹਾਂ ਸਿੰਘਾਂ ਨੇ ਦੁਬਾਰਾ ਵਾਪਸ ਆਕੇ ਗੁਰੂ ਸਾਹਿਬ ਜੀ ਨਾਲ ਰਲਕੇ ਜੰਗ ਕੀਤੇ ਅਤੇ ਸ਼ਹੀਦੀਆਂ ਪਾਈਆਂ ਤਾਂ ਫਿਰ ਖਾਲਸਾ ਮਹਿਮਾਂ ਵਾਲੇ ਸਵੈਯਾਂ ਵਿਚ 'ਸੁਣਕੇ ਸੱਦ ਮਾਹੀ ਦਾ' ਵਾਲਾ ਸਵੈਯਾ ਲਿਖਿਆ ਹੈ।ਪੀਰ ਬੁਧੂਸ਼ਾਹ ਦੇ ਚੇਲਿਆਂ ਬਾਰੇ ਇਤਿਹਾਸ ਇਸ ਤਰ੍ਹਾਂ ਕਹਿੰਦਾ ਹੈ ਕਿ-"ਜੰਗ ਸਿਰ ਤੇ ਆਇਆ ਵੇਖ ਕੇ ਪੀਰ ਬੁਧੂ ਸ਼ਾਹ ਵੱਲੋਂ ਸਤਿਗੁਰ ਜੀ ਦੀ ਫੌਜ ਵਿਚ ਨੌਕਰ ਰਖਾਏ ਪਠਾਣ ਬੇਈਮਾਨ ਹੋ ਕੇ ਗੁਰੂ ਜੀ ਦਾ ਸਾਥ ਛੱਡ ਗਏ ਤੇ ਗੁਰੂ ਜੀ ਦੇ ਕਿਲ੍ਹੇ ਨੂੰ ਲੁੱਟਣ ਦਾ ਲਾਲਚ ਕਰਕੇ ਪਹਾੜੀਆਂ ਨਾਲ ਜਾ ਰਲੇ ਸਨ"।
੨੧.ਲਵ ਕੁਸ਼ ਦੀ ਔਲਾਦ:-
     ਮਨੁੱਖੀ ਵਿਕਾਸ ਦੇ ਪਿਛੋਕੜ ਵੱਲ ਤੱਕਦਿਆਂ ਥਿਊਰੀ ਇਹ ਕਹਿੰਦੀ ਹੈ ਪਾਣੀ ਵਾਲੇ ਜੀਵਾਂ ਤੋਂ ਸ਼ੁਰੂ ਹੋਕੇ ਧਰਤੀ ਵਾਲੇ ਜੀਵਾਂ ਦੀ ਅੰਤਮ ਨਸਲ ਬਾਂਦਰ ਤੋਂ ਅੱਗੇ ਜਾਕੇ ਮਨੁੱਖੀ ਸ਼ਰੀਰ ਦਾ ਵਿਕਾਸ ਹੋਇਆ ਹੈ।ਜੇ ਪਿਤਾ ਪੁਰਖੀ ਲੜੀ ਨੂੰ ਦੇਖੀਏ ਤਾਂ ਆਮ ਕਰਕੇ ਵੱਧ ਤੋਂ ਵੱਧ ਪੰਜ ਸੱਤ ਪੀੜ੍ਹੀਆਂ ਤੱਕ ਦਾ ਹੀ ਗਿਆਨ ਹੁੰਦਾ ਹੈ, ਉਸ ਤੋਂ ਪਿੱਛੇ ਕੌਣ ਸੀ, ਕਿੱਥੇ ਸੀ, ਕੋਈ ਪਤਾ ਨਹੀਂ।ਸਾਨੂੰ ਹਮੇਸ਼ਾਂ ਇਹ ਗੱਲ ਯਾਦ ਰਹਿਣੀ ਚਾਹੀਦੀ ਹੈ ਕਿ ਬਚਿੱਤ੍ਰ ਨਾਟਕ ਵਿਚ ਦਸਮੇਸ਼ ਜੀ ਨੇ ਜਿਥੇ ਲਵ ਕੁਸ਼ ਦਾ ਜ਼ਿਕਰ ਕੀਤਾ ਹੈ, ਉਥੇ ਉਹ ਪਿਤਾ ਪੁਰਖੀ ਪੀੜ੍ਹੀਆਂ ਨਹੀਂ ਗਿਣ ਰਹੇ, ਸਗੋਂ ਇਹ ਸਿੱਧ ਕਰਕੇ ਇਕ ਮਹਾਨ ਸੰਦੇਸ਼ ਦੇ ਰਹੇ ਹਨ ਕਿ ਇਕ ਪਿਤਾ ਦੀ ਔਲਾਦ ਹੁੰਦੇ ਹੋਏ ਭੀ ਆਪਸੀ ਜੰਗਾਂ ਜੁੱਧਾਂ ਵਿਚ ਕਿੰਨਾ ਵਿਨਾਸ਼ ਹੋਇਆ ਹੈ।ਗੁਰੂ ਜੀ ਦੁਨਿਆਵੀ ਯੁੱਧਾਂ ਦੇ ਸਖਤ ਬਰਖਿਲਾਫ ਸਨ, ਹਾਲਾਂ ਕਿ ਉਨ੍ਹਾਂ ਨੂੰ ਮੱਲੋ ਮੱਲੀ ਗਲ ਆ ਪਈਆਂ ਲੜਾਈਆਂ ਕਰਕੇ ਯੁੱਧ ਜਿੱਤਣੇ ਪਏ, ਪਰ ਫਿਰ ਭੀ ਕਬਜ਼ਾ ਕਿਤੇ ਨਹੀਂ ਕੀਤਾ।ਇਸ ਅਧਿਆਏ ਵਿਚ ਗੁਰੂ ਸਾਹਿਬ ਜੀ ਨੇ ਲਵ ਕੁਸ਼ ਦੇ ਵੰਸ ਬਾਰੇ ਨਹੀਂ, ਸਗੋਂ ਇਹ ਸਿੱਧ ਕੀਤਾ ਹੈ ਕਿ ਉਹ ਇਕ ਪ੍ਰਵਾਰ ਦੇ ਹੁੰਦੇ ਹੋਏ ਭੀ, ਉਨ੍ਹਾਂ ਦੀ ਆਪਸੀ ਫੁੱਟ ਕਰਕੇ ਘਮਸਾਣ ਦੇ ਯੁੱਧਾਂ ਵਿਚ ਜੋ ਵਿਨਾਸ਼ ਹੋਇਆ ਉਸਦਾ ਜ਼ਿਕਰ ਕਰਕੇ ਉਹ ਸਿੱਖਾਂ ਨੂੰ ਘਰੇਲੂ ਖਾਨਾਜੰਗੀ ਦੇ ਮਾਰੂ ਸਿੱਟਿਆਂ ਤੋਂ ਸਾਵਧਾਨ ਕਰ ਰਹੇ ਹਨ।
ਪਿਛੋਕੜ ਦੇ ਸਬੰਧ ਮੁਤਾਬਿਕ ਦੇਖਿਆ ਜਾਏ ਤਾਂ ਈਸਾਈਆਂ ਦੇ ਜੀਸਸ ਯਹੂਦੀ ਪਰਵਾਰ ਵਿਚ ਪੈਦਾ ਹੋਏ ਸਨ, ਮਹੰਮਦ ਸਾਹਿਬ ਬੁੱਤ ਪੂਜ ਕੁਰੈਸ਼ੀ ਪਰਵਾਰ ਵਿਚ, ਮਹਾਤਮਾ ਬੁੱਧ ਹਿੰਦੂ ਪਰਵਾਰ ਵਿਚ, ਜੈਨ ਮੱਤ ਦੇ ਮੋਢੀ ਸੁਆਮੀ ਮਹਾਂਵੀਰ ਵੀ ਹਿੰਦੂ ਪ੍ਰੀਵਾਰ ਵਿਚ ਅਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਹਿੰਦੂ ਪਰਵਾਰ ਵਿਚ ਹੀ ਜਨਮੇ ਸਨ।ਕਿਸੇ ਰਹਿਬਰ ਦੇ ਪਰਿਵਾਰਕ ਪਿਛੋਕੜ ਨੂੰ ਲੈਕੇ ਇਹ ਸਿੱਧ ਨਹੀਂ ਹੋ ਸਕਦਾ ਕਿ ਹੁਣ ਤੁਹਾਡਾ ਕੋਈ ਵੱਖਰਾ ਧਰਮ ਨਹੀਂ ਜਾਂ ਤੁਸੀਂ ਕੋਈ ਵੱਖਰੀ ਕੌਮ ਨਹੀਂ ਹੋ।ਰਹਿੰਦੀ ਦੁਨੀਆ ਤੱਕ ਈਸਾਈ ਈਸਾਈ ਹੀ ਰਹਿਣਗੇ, ਮੁਸਲਮਾਨ ਮੁਸਲਮਾਨ ਹੀ ਰਹਿਣਗੇ, ਬੋਧੀ ਬੋਧੀ ਹੀ ਰਹਿਣਗੇ, ਜੈਨੀ ਜੈਨੀ ਹੀ ਰਹਿਣਗੇ ਅਤੇ ਠੀਕ ਇਸੇ ਤਰ੍ਹਾਂ ਸਿੱਖ ਵੀ ਹਮੇਸ਼ਾਂ ਸਿੱਖ ਹੀ ਰਹਿਣਗੇ, ਇਸ ਅਸਲੀਅਤ ਦੇ ਬਾਵਜੂਦ ਵੀ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਬੇਦੀ ਘਰਾਣੇ ਵਿਚ ਹੀ ਹੋਇਆ ਸੀ। ਸਿੱਖਾਂ ਨੂੰ ਡਰ ਕੇ ਸਹਿਮ ਜਾਣ ਦੀ ਕੋਈ ਲੋੜ ਨਹੀਂ ਹੈ।ਕਿਉਂਕਿ ਦੁਨੀਆਂ ਦਾ ਹਰ ਧਰਮ ਕਿਸੇ ਨਾ ਕਿਸੇ ਧਰਮ ਵਿਚੋਂ ਹੀ ਪੈਦਾ ਹੋਇਆ ਹੈ।ਸ਼ੰਕਾ ਗ੍ਰਸਤ ਧਿਰ ਨੂੰ ਇੰਨਾਂ ਸਮਝਾਉਣ ਤੋਂ ਬਾਅਦ ਵੀ ਜੇ ਉਨ੍ਹਾਂ ਦਾ ਦਿਲ ਨਹੀਂ ਮੰਨਦਾ ਅਤੇ ਲਵ ਕੁਸ਼ ਦੀ ਔਲਾਦ ਅਖਵਾਉਣਾ ਨਹੀਂ ਮਾਫਕ ਤਾਂ ਆਪਣੇ ਆਪ ਨੂੰ ਭਾਵੇਂ ਚੰਗੇਜ਼ ਖਾਂ ਨਾਲ ਜੋੜ ਲੈਣ, ਭਾਵੇਂ ਹਲਾਕੂ ਨਾਲ।
੨੨.ਮਿੱਠ ਬੋਲੜਾ ਸੁਆਮੀ ਅਤੇ ਕਦੇ ਨਾ ਬੋਲੇ ਕਉਰਾ:_
ਇਸ ਖਿਆਲ ਨੂੰ ਅਧਾਰ ਬਣਾ ਕੇ ਜੋ ਇਹ ਕਹਿੰਦੇ ਹਨ ਕਿ ਗੁਰਬਾਣੀ ਅਨੁਸਾਰ ਪ੍ਰਮੇਸ਼ਰ ਮਿੱਠ ਬੋਲੜਾ ਹੈ, ਦਿਆਲੂ ਹੈ, ਕ੍ਰਿਪਾਲੂ ਹੈ, ਪਰ ਬਚਿਤ੍ਰ ਨਾਟਕ ਵਿਚ ਰੱਬ ਦਾ ਬਿਕਰਾਲ ਰੂਪ ਡਰਾਉਣਾ ਅਤੇ ਦੁਸ਼ਮਨ ਦਾ ਘਾਤ ਕਰਨ ਵਾਲਾ ਹੈ।ਪਰ  ਇਹ ਗੁਰਬਾਣੀ ਦਾ ਫੁਰਮਾਨ ਵੀ ਤਾਂ ਦੇਖੋ ਕਿ ਦੁਸ਼ਟਾਂ ਤੇ ਹੰਕਾਰੀਆਂ ਨੂੰ ਮਾਰਨ ਵਾਲਾ ਵੀ ਪਰਮਾਤਮਾ ਆਪ ਹੀ ਹੈ:-
        ਦੁਸਟ ਅਹੰਕਾਰੀ ਮਾਰਿ ਪਚਾਏ॥ਪੰ:੮੬੯ 
ਦਸਮ ਗ੍ਰੰਥ ਸਾਹਿਬ ਵਿਰੁੱਧ ਪ੍ਰਚਾਰ ਕਰਨ ਵਾਲੇ ਇਹ ਦੇਖਣ ਕਿ ਜਦ ਕਲਗੀਧਰ ਮਹਾਰਾਜ ਜੀ ਨੇ ਮਸੰਦ ਤੇਲ ਦੇ ਕੜਾਹਿਆਂ ਵਿਚ ਪਾਕੇ ਸਾੜੇ ਸੀ, ਸ੍ਰੀ ਆਨੰਦਪੁਰ ਸਾਹਿਬ ਆ ਰਹੀ ਸੰਗਤ ਦੀ ਇਕ ਬੀਬੀ ਦਾ ਅਪਹਰਣ ਕਰਨ ਬਦਲੇ ਬੱਸੀ ਪਠਾਣਾ ਦੇ ਹਾਕਮ ਜ਼ਾਬਰ ਖਾਂ ਨੂੰ ਰੇਤੇ ਵਿਚ ਗੱਡ ਕੇ ਤੀਰ ਨਾਲ ਘਾਤ ਕੀਤਾ ਸੀ, ਅਤੇ ਕੀਰਤਪੁਰ ਸਾਹਿਬ ਕੋਲ ਤੀਰ ਨਾਲ ਜ਼ਖਮੀ ਹੋਕੇ ਤੜਪਦੇ ਹੋਏ ਜੀਵਨ ਦੀ ਭੀਖ ਮੰਗਣ ਵਾਲੇ ਸੈਦ ਬੇਗ ਜਰਨੈਲ ਦਾ ਸਿਰ ਤਲਵਾਰ ਨਾਲ ਲਾਹ ਦਿੱਤਾ ਸੀ, ਤਾਂ ਕੀ ਕਲਗੀਧਰ ਮਹਾਰਾਜ ਉਸ ਵੇਲੇ ਗੁਰੂ ਨਾਨਕ ਦਾ ਦਸਵਾਂ ਰੂਪ ਨਹੀਂ ਸਨ? ਗੁਰਬਾਣੀ ਦਾ ਫੁਰਮਾਨ ਹੈ:-
    ਹਰਿ ਆਪੇ ਮਾਰੈ ਹਰਿ ਆਪੈ ਛੋਡੈ ਮਨ ਹਰਿ ਸਰਨੀ ਪੜਿ ਰਹੀਐ॥
    ਹਰਿ ਬਿਨੁ ਕੋਈ ਮਾਰਿ ਜਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥(ਪੰ:੫੯੪) ਹੋਰ ਵੀ:-
    ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ॥(ਪੰ:੧੬੮)        ਇਹਨਾਂ ਮਹਾਂਵਾਕਾਂ ਅਨੁਸਾਰ ਜਦ ਕੋਈ ਬੰਦਾ ਬੀਮਾਰੀ ਨਾਲ ਤੜਪ ਤੜਪ ਕੇ ਮਰ ਰਿਹਾ ਹੁੰਦਾ ਹੈ, ਤਾਂ ਕੀ ਉਦੋਂ "ਮਿੱਠ ਬੋਲੜਾ ਸੁਆਮੀ" ਤੜਪਾ ਰਿਹਾ ਹੁੰਦਾ ਹੈ, ਜਾਂ ਬਚਿੱਤ੍ਰ ਨਾਟਕ ਵਾਲਾ ਬਿਕਰਾਲ ਰੂਪ ਵਾਲਾ ਮਹਾਂ ਕਾਲ ਤੜਪਾ ਰਿਹਾ ਹੁੰਦਾ ਹੈ? ਹੋਰ ਕਿਸੇ ਨੂੰ ਹੋਵੇ ਜਾਂ ਨਾ ਹੋਵੇ ਪਰ ਇਕ ਗੁਰਸਿੱਖ ਨੂੰ ਇਤਨੀ ਸੋਝੀ ਤਾਂ ਜਰੂਰੀ ਹੈ ਕਿ ਇਕ ਅਕਾਲਪੁਰਖ ਤੋਂ ਹੀ ਜਨਮ ਮਰਨ ਤੇ ਹੋਰ ਸਭ ਕੁਝ ਹੋ ਰਿਹਾ ਹੈ।ਦਸਮ ਗ੍ਰੰਥ ਸਾਹਿਬ ਦੇ ਸ਼ਸਤ੍ਰ ਨਾਮ ਮਾਲਾ ਪੁਰਾਣ ਅੰਦਰ ਕਿਤਨੀ ਸਰਲਤਾ ਨਾਲ ਇਹ ਨੁਕਤਾ ਸਮਝਾਇਆ ਹੋਇਆ ਹੈ ਕਿ:-
      ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ॥
ਕਿ ਵੈਰੀ ਦਾ ਅੰਤ ਪਹਿਲਾਂ ਕਾਲ (ਮੌਤ) ਕਰਦਾ ਹੈ, ਫਿਰ ਸ਼ਸਤ੍ਰ ਦਾ ਵਾਰ ਹੁੰਦਾ ਹੈ, ਵਰਨਾ ਜਿਸਦੀ ਅਉਧ ਵਧੀ ਹੈ, ਉਸਨੂੰ ਕੌਣ ਮਾਰ ਸਕਦਾ ਹੈ? 
      ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੇ ਮੂਰਖ ਮੁਗਧਾਹਾ॥(ਪੰ:੬੦੬) 
      ਕੀ ਕਿਸੇ ਮੂਰਖ ਦਾ ਬਲ ਭੰਨਣ ਲਈ ਮਿੱਠੀਆਂ ਲੋਰੀਆ ਦਿੱਤੀਆਂ ਜਾਣਗੀਆਂ, ਜਾਂ ਫੁੱਲਾਂ ਦੇ ਹਾਰ ਪਾਕੇ ਆਰਤੀ ਉਤਾਰਨ ਨਾਲ ਕਿਸੇ ਮੁਗਧ ਦਾ ਬਲ ਤੋੜਿਆ ਜਾ ਸਕਦਾ ਹੈ? ਨਿਸਚੇ ਹੀ ਅਜੇਹਾ ਕਰਨ ਵਾਲੇ ਪ੍ਰਮੇਸ਼ਰ ਦਾ ਰੂਪ ਉਹੀ ਹੋਵੇਗਾ, ਜੋ ਬਚਿੱਤ੍ਰ ਨਾਟਕ ਵਿਚ ਦਰਸਾਇਆ ਹੈ।ਗੁਰਬਾਣੀ ਕਹਿ ਰਹੀ ਰਹੀ ਹੈ:_
     ਕੇਸੀ ਕੰਸ ਮਥੁਨ ਜਿਨਿ ਕੀਆ॥(ਪੰ:੮੭੪) 
     ਕੀ ਦਸਮ ਬਾਣੀ ਤੇ ਕਿੰਤੂ ਕਰਨ ਵਾਲੇ ਦੱਸਣਗੇ, ਕਿ ਕੇਸੀ ਅਤੇ ਕੰਸ ਦੋ ਦੈਤਾਂ ਨੂੰ ਮਥਨ ਕਰਨ ਵੇਲੇ ਪ੍ਰਮੇਸ਼ਰ ਦਾ ਸਰੂਪ ਉਦੋਂ ਕੈਸਾ ਹੋਵੇਗਾ? ਫਿਰ ਇਹ ਵੀ ਦੇਖੋ:_
     ਸੋਰਠਿ ਮ:੫॥ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ॥ਆਪੇ ਗੁਣ ਗਵਾਇਦਾ ਪਿਆਰਾ ਆਪੇ ਸਬਦਿ ਸਮਾਹਾ॥ਆਪੇ ਲੇਖਣ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ॥ਮੇਰੇ ਮਨ ਜਪਿ ਰਾਮ ਨਾਮ ਓਮਾਹਾ॥ਅਨਦਿਨ ਆਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ॥ਰਹਾਉ॥ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ॥ ਆਪੇ ਸਾਵਲ ਸੁੰਦਰ ਪਿਆਰਾ ਆਪੇ ਵੰਸੁ ਵਜਾਹਾ॥ਕੁਵਲੀਆ ਪੀੜ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪ ਪਚਾਹਾ॥ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੇ ਆਪਿ ਚੋਜਾਹਾ॥ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇਸੁ ਮਰਾਹਾ॥ਆਪੇ ਹੀ ਬਲੁ ਆਪ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ॥ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ॥ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ॥ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ॥(ਪੰ:੬੦੬)
    ਇਸੇ ਤਰ੍ਹਾਂ ਗੁਰਬਾਣੀ ਦੇ ਅਨੇਕ ਹੋਰ ਸ਼ਬਦ ਹਨ, ਜੋ ਪ੍ਰਮੇਸ਼ਰ ਦੀ ਸਰਬ-ਵਿਆਪਕਤਾ ਦਰਸਾ ਰਹੇ ਹਨ:-
    ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬੇਬਾਣੀ॥ਆਪੈ ਨਾਲ ਗੋਸਟਿ ਆਪ ਉਪਦੇਸੈ ਆਪੇ ਸੁਘੜੁ ਸਰੂਪ ਸਿਆਣੀ॥ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥(ਪੰ:੫੫੩) 
ਕਣ ਕਣ ਵਿਚ ਪ੍ਰਮੇਸ਼ਰ ਦੀ ਜੋਤਿ ਦੇਖਣ ਵਾਲੇ ਗੁਰੂ ਸਾਹਿਬਾਨ ਨੂੰ 'ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ'॥ਇਸ ਸ਼ਬਦ ਵਿਚ ਗੋਪੀਆਂ, ਕ੍ਰਿਸ਼ਨ ਜੀ, ਸ਼ਿਵ, ਸ਼ੰਕਰ ਆਦਿ ਸਭ ਵਿਚ ਪ੍ਰਮੇਸ਼ਰ ਨਜ਼ਰ ਆਉਂਦਾ ਹੈ।ਇਸੇ ਤਰ੍ਹਾਂ 'ਸਭ ਮਹਿ ਜੋਤਿ ਜੋਤਿ ਹੈ ਸੋਇ' ਦੇ ਅਧਾਰ ਤੇ ਸਮਦ੍ਰਿਸ਼ਟੀ ਦੇ ਮਾਲਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋਨਾਂ ਅਵਸਰਾਂ ਤੇ ਇੱਕੋ ਜੋਤ ਦੇਖੀ ਹੈ, ਇਸ ਲਈ ਦਿਆਲੂ ਕ੍ਰਿਪਾਲੂ ਰੂਪ ਦੇ ਨਾਲ ਹੀ ਵਿਕਰਾਲ ਰੂਪ ਵਿਚ ਭੀ ਉਸੇ ਹਰੀ ਦੇ ਦਰਸ਼ਨ ਕਰਕੇ ਬਚਿੱਤ੍ਰ ਨਾਟਕ ਅਤੇ ਹੋਰ ਗ੍ਰੰਥਾਂ ਵਿਚ ਉਸਤਤਿ ਕੀਤੀ ਹੈ।ਨਿੱਤ ਨੇਮ ਵਾਲੀ ਚੌਪਈ ਵਿਚ ਆਏ:-
       ਹਮਰੇ ਦੁਸਟ ਸਭੈ ਤੁਮ ਘਾਵਹੁ॥>>>ਸਭ ਬੈਰਨ ਕੌ ਆਜ ਸੰਘਰਿਯੋ॥
      ਸੇਵਕ ਸਿਖ ਹਮਾਰੇ ਤਾਰੀਅਹਿ॥ਚੁਨ ਚੁਨ ਸਤ੍ਰ ਹਮਾਰੇ ਮਾਰੀਅਹਿ॥
ਪੜ੍ਹਨ ਤੋਂ ਘਬਰਾਉਣ ਵਾਲੇ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਨਿੱਤਨੇਮ ਦੀ ਬਾਣੀ ਵਿਚ ਇਹ ਭੀ ਪੜ੍ਹ ਕੇ ਵਿਚਾਰਨ:-
        ਰਖੇ ਰਖਣਹਾਰ ਆਪਿ ਉਬਾਰੀਅਨ॥ਗੁਰ ਕੀ ਪੈਰੀ ਪਾਇ ਕਾਜ ਸਵਾਰੀਅਨ॥
        ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ॥ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨ॥
        ਕੀ ਕੋਈ ਫਰਕ ਹੈ?, ਦੋਨਾਂ ਗ੍ਰੰਥਾਂ ਵਿਚਲੀ ਬਾਣੀ ਦਾ।ਕਈ ਇਹ ਤਰਕ ਦੇਂਦੇ ਹਨ ਦੁਸਟ ਤੋਂ ਭਾਵ ਅੰਦਰੂਨੀ ਵੈਰੀਆਂ ਤੋਂ ਹੈ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪਰ ਇਸ ਤਰਕ ਵਿਚ ਕੋਈ ਦਮ ਨਹੀਂ ਹੈ।ਕਿਉਂਕਿ ਪਹਿਲੀ ਪੰਗਤੀ ਵਿਚ 'ਸਾਧ ਜਨਾ' ਦੇ ਸੰਗ ਲਈ, ਭਾਵ ਗੁਰਮੁਖਾਂ ਦੇ ਸੰਗ ਲਈ ਬੇਨਤੀ ਹੈ।ਦੂਜੀ ਪੰਗਤੀ ਵਿਚ ਗੁਰਮੁਖਾਂ ਦੇ ਉਲਟ ਸਾਕਤਾਂ ਨਿੰਦਕਾਂ ਅਤੇ ਦੁਸ਼ਟਾਂ ਦੀ ਹੀ ਗੱਲ ਹੈ ਜਿਵੇਂ ਕਿ:-
       ਕਬੀਰ ਸੰਗਤਿ ਕਰੀਐ ਸਾਧ ਕੀ  ਅੰਤਿ ਕਰੈ ਨਿਰਬਾਹੁ॥
       ਸਾਕਤ ਸੰਗੁ ਨ ਕੀਜੀਐ  ਜਾ ਤੇ ਹੋਇ ਬਿਨਾਹੁ॥(ਪੰ:੧੩੬੯)
       ਸਾਕਤ ਹਰ ਰਸ ਸਾਦਿ ਨ ਜਾਣਿਆ  ਤਿਨ ਅੰਤਰਿ ਹਉਮੈ ਕੰਡਾ ਹੇ॥(ਸੋਹਿਲਾ)
      ਸਾਕਤ ਦੇ ਅਰਥ ਕਤਈ ਪੰਜ ਵਿਕਾਰ ਨਹੀਂ ਹਨ।ਪਰ ਜਿਨ੍ਹਾਂ ਨੇ ਗਲਤ ਪ੍ਰਚਾਰ ਕਰਨ ਦਾ ਟੀਚਾ ਹੀ ਮਿਥ ਲਿਆ ਹੋਵੇ, ਉਨ੍ਹਾਂ ਤੋਂ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ।
੨੩.ਬ੍ਰਾਹਮਣਵਾਦ ਦਾ ਪ੍ਰਚਾਰ-ਵਿਰੋਧੀ ਦ੍ਰਿਸ਼ਟੀ ਅਨੁਸਾਰ ਦਸਮ ਗ੍ਰੰਥ ਸਾਹਿਬ ਕਰਕੇ ਹੈ:_
ਜੋ ਇਹ ਕਹਿੰਦੇ ਹਨ ਕਿ ਦਸਮ ਗ੍ਰੰਥ ਸਾਹਿਬ ਵਿਚ ਕਰਮਕਾਂਡ, ਅਵਤਾਰਵਾਦ ਦਾ ਪ੍ਰਚਾਰ ਹੈ, ਉਹ ਸੱਜਣ ਸਿੱਖ ਜਗਤ ਦੀ ਭਲਾਈ ਖਾਤਰ ਦਸਮ ਗ੍ਰੰਥ ਸਾਹਿਬ ਵਿਚੋਂ ਇਕ ਵੀ ਤੁਕ ਲੱਭ ਕੇ ਦੱਸ ਦੇਣ ਜਿੱਥੇ ਗੁਰੂ ਸਾਹਿਬਾਨ ਨੇ ਇਹ ਲਿਖਿਆ ਹੋਵੇ ਕਿ ਅਸੀਂ ਇਹ ਚੀਜ਼ਾਂ ਨੂੰ ਮੰਨਣ ਤੇ ਪ੍ਰਚਾਰਨ ਹਿੱਤ ਲਿਖ ਰਹੇ ਹਾਂ।ਗੁਰੂ ਸਾਹਿਬ ਤਾਂ ਚੌਬੀਸ ਅਵਤਾਰਾਂ ਦੀ ਕਥਾ ਵਰਣਨ ਕਰਨ ਤੋਂ ਪਹਿਲਾਂ ਉਸ ਦੀ ਭੂਮਿਕਾ ਵਿਚ ਹੀ ਸਪੱਸ਼ਟ ਕਰ ਦਿੰਦੇ ਹਨ ਕਿ:-
        ਜੋ ਚਉਬੀਸ ਅਵਤਾਰ ਕਹਾਏ॥ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ॥
ਭਾਵ ਕਿ ਇਹ ਸਾਰੇ ਅਵਤਾਰ ਪਰਮਾਤਮਾ ਬਾਰੇ ਕੁਝ ਵੀ ਨਹੀਂ ਜਾਣਦੇ, ਫਿਰ ਸਿੱਖ ਇਹਨਾਂ ਅਵਤਾਰਾਂ ਦੀ ਪੂਜਾ ਵਿਚ ਕਿਵੇਂ ਉਲਝ ਸਕਦੇ ਹਨ? ਸਾਰੀ ਦਸਮੇਸ਼ ਬਾਣੀ ਵਿਚ ਤਾਂ ਧਾਰਮਿਕ ਲੁੱਟ ਖਸੁੱਟ, ਭੇਖ, ਕਰਮਕਾਂਡ, ਬੁੱਤ ਪੂਜਾ ਆਦਿ ਦਾ ਪ੍ਰਚੰਡ ਵਿਅੰਗਮਈ ਸ਼ੈਲੀ ਅਤੇ ਬਹੁਤ ਕਰੜੇ ਸ਼ਬਦਾਂ ਵਿਚ ਖੰਡਨ ਕੀਤਾ ਗਿਆ ਹੈ।ਦਸਮ ਗ੍ਰੰਥ ਸਾਹਿਬ ਵਿਚ ਤਾਂ ਇਹ ਦਰਸਾਇਆ ਹੈ ਕਿ ਦੇਵ-ਪੂਜਾ, ਮੂਰਤੀ-ਪੂਜਾ, ਅਵਤਾਰ-ਪੂਜਾ, ਵਰਣਮਰਿਯਾਦਾ, ਜਾਤ ਪਾਤ, ਸਤੀ, ਤੀਰਥ ਇਸ਼ਨਾਨ, ਸੁਰਗ-ਨਰਕ, ਸੁੱਚ-ਭਿੱਟ, ਸੂਤਕ-ਪਾਤਕ, ਰੋਜ਼ੇ, ਵਰਤ, ਸ਼ਗਨ-ਅਪਸ਼ਗਨ, ਮੰਤ, ਜੰਤ੍ਰ, ਤੰਤ੍ਰ, ਟੂਣੇ, ਤਵੀਤ ਆਦਿ ਭਰਮ-ਕਰਮ ਤਿਆਗਣ ਯੋਗ ਹਨ, ਕਿਉਂਕਿ ਇਹ ਅਦ੍ਵੈਤਵਾਦੀ ਵਿਸ਼ਵਾਸ਼ ਤੇ ਪ੍ਰੇਮਾ ਭਗਤੀ ਨੂੰ ਨਿਰਮਲ ਨਹੀਂ ਰਹਿਣ ਦਿੰਦੇ।ਸ਼ਾਇਦ ਇਸੇ ਕਰਕੇ ਪੰਥ ਦੋਖੀਆਂ ਨੂੰ ਇਹ ਹਜ਼ਮ ਹੋਣਾ ਮੁਸ਼ਕਲ ਹੈ।ਦਸਮੇਸ਼ ਜੀ ਆਪਣੀ ਲਿਖਤ ਵਿਚ ਰਾਮ ਦੇ ਨਾਲ ਰਹੀਮ, ਪੁਰਾਣ ਦੇ ਨਾਲ ਕੁਰਾਨ ਅਤੇ ਬੇਦ ਦੇ ਨਾਲ ਕਤੇਬ ਦਾ ਖੰਡਨ ਕਰਦੇ ਹਨ:_
       ਰਾਗ ਦੇਵਗਧਾਰੀ ਪਾਤਿਸ਼ਾਹੀ ੧੦॥ਬਿਨ ਹਰਿ ਨਾਮ ਨਾ ਬਾਚਨ ਪੈਹੈ॥ਚੌਦਹਿ ਲੋਕ ਜਾਂਹਿ ਬਸ ਕੀਨੇ ਤਾਂਤੇ ਕਹਾ ਪਲੈਹੈ॥ਰਹਾਉ॥ਰਾਮ ਰਹੀਮ ਉਬਾਰ ਨ ਸਕਹਿੰ ਜਾਕਰ ਨਾਮ ਰਟੈ ਹੈ॥ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਭੈ ਹੈ॥੧॥ਬੇਦ ਪੁਰਾਨ ਕੁਰਾਨ ਸਭੈ ਮਤ ਜਾਕਹ ਨੇਤ ਕਹੈ ਹੈ॥ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ॥੨॥ਜਾਕਰ ਰੂਪ ਰੰਗ ਨਹਿ ਜਾਨਿਯਤ ਸੋ ਕਿਮ ਸਯਾਮ ਕਹੈ ਹੈ॥ਛੁਟਹੋ ਕਾਲ ਜਾਲ ਤੇ ਤਬਹੀ ਤਾਂਹਿ ਚਰਣ ਲਪਟੈ ਹੈ॥੩॥੧੦॥੩੮॥
ਦਸਮੇਸ਼ ਬਾਣੀ ਦਾ ਖੰਡਨ ਕਰਨ ਵਾਲੀ ਸਾਰੀ ਮੰਡਲੀ ਵਿਚੋਂ, ਕੋਈ ਤਾਂ ਅਠਾਰ੍ਹਵੀਂ ਸਦੀ ਦਾ ਐਸਾ ਬ੍ਰਾਹਮਣਵਾਦੀ ਕਵੀ ਦੱਸੇ, ਜਿਸ ਨੇ ਇਸਲਾਮ ਦੇ ਸਿਧਾਂਤ ਨੂੰ ਬਚਿੱਤ੍ਰ ਨਾਟਕ ਅਤੇ ਬ੍ਰਹਾਮਣੀ ਕਰਮ ਕਾਂਡ ਨੂੰ ਅਕਾਲ ਉਸਤਤਿ ਵਰਗੀ ਗੜਗੱਜ ਸ਼ਬਦਾਵਲੀ ਵਿਚ ਖੰਡਨ ਕਰਨ ਦੀ ਜ਼ੁਰਅੱਤ ਕੀਤੀ ਹੋਵੇ।
ਮੁਗ਼ਲਾਂ ਦਾ ਇਤਿਹਾਸ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਕੀ ਸਾਡਾ ਧਰਮ ਬਦਲ ਜਾਂਦਾ ਹੈ? ਕੀ ਅਸੀਂ ਮੁਸਲਮਾਨ ਬਣ ਜਾਂਦੇ ਹਾਂ? ਈਸਾਈਆਂ ਦੇ ਧਰਮ ਤੇ ਇਤਿਹਾਸ ਦੀ ਜਾਣਕਾਰੀ ਲਈ ਜਦੋਂ ਪੜ੍ਹਦੇ ਹਾਂ ਤਾਂ ਕੀ ਅਸੀਂ ਈਸਾਈ ਬਣ ਜਾਂਦੇ ਹਾਂ? ਜਾਂ ਫਿਰ ਕਿਸੇ ਵੀ ਧਰਮ ਦੀ ਜਾਣਕਾਰੀ ਹਾਸਿਲ ਕਰਨ ਹਿੱਤ ਕੋਈ ਉਸ ਧਰਮ ਨੂੰ ਪੜ੍ਹਦਾ ਹੈ ਤਾਂ ਕੀ ਉਹ ਉਸ ਧਰਮ ਦਾ ਅਨੁਯਾਈ ਬਣ ਜਾਂਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਮੁੱਖ ਦੇ ਨਾਲ ਨਾਲ ਮਨਮੁੱਖ ਦੀ ਵੀ ਵਿਸਥਾਰ ਸਾਹਿਤ ਵਿਆਖਿਆ ਕੀਤੀ ਹੋਈ ਹੈ।ਕੀ ਇਸ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਇਹ ਮਨਮੁੱਖ ਦੀ ਵਿਆਖਿਆ ਮਨਮੁੱਖ ਬਣਨ ਲਈ ਲਿਖੀ ਗਈ ਹੈ? ਬਿਲਕੁਲ ਨਹੀਂ! ਫਿਰ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਜੇਕਰ ਸਿੱਖ ਸਿਰਫ ਜਾਣਕਾਰੀ ਹਿੱਤ ਦਸਮ ਗ੍ਰੰਥ ਸਾਹਿਬ ਵਿਚ ਹਿੰਦੂ ਧਰਮ ਤੇ ਪੁਰਾਤਨ ਸੰਸਕ੍ਰਿਤੀ ਨੂੰ ਪੜ੍ਹਨਗੇ ਤਾਂ ਹਿੰਦੂ ਹੋ ਜਾਣਗੇ!!
ਇਕ ਵਾਰੀ ਕਿਸੇ ਪਿੰਡ ਦੇ ਛੱਪੜ ਵਿਚ ਡੁੱਬ ਕੇ ਦੋ ਬੱਚਿਆਂ ਦੀ ਮੌਤ ਹੋ ਗਈ।ਇਕ ਸੱਜਣ ਨੇ ਇਹ ਖਬਰ ਸਾਰੇ ਪਿੰਡ ਅੰਦਰ ਫੈਲਾ ਦਿਤੀ।ਇਹ ਖਬਰ ਸੁਣਦਿਆਂ ਸਾਰ ਹੀ ਸਾਰੇ ਲੋਕ ਸੁਚੇਤ ਹੋ ਗਏ ਤੇ ਆਪਣੇ ਆਪਣੇ ਬੱਚਿਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਛੱਪੜ ਵੱਲ ਬਿਲਕੁਲ ਨਹੀਂ ਜਾਣਾ।ਕਿਉਂਕਿ ਉਸ ਵਿਚ ਡੁੱਬਣ ਨਾਲ ਮੌਤ ਹੋ ਜਾਂਦੀ ਹੈ।ਪਰ ਕੁਝ ਲੋਕ ਉਸ ਸੱਜਣ ਦਾ ਵਿਰੋਧ ਕਰਨ ਲੱਗ ਪਏ ਕਿ ਇਸ ਆਦਮੀ ਨੇ ਮੰਦੀ ਖਬਰ ਸੁਣਾ ਕੇ ਬਹੁਤ ਬੁਰਾ ਕੰਮ ਕੀਤਾ ਹੈ। ਜਦੋਂ ਪੁੱਛਿਆ ਗਿਆ ਕਿ ਇਸ ਸੱਜਣ ਨੇ ਇਹ ਖਬਰ ਸੁਣਾ ਕੇ ਕੀ ਬੁਰਾ ਕੀਤਾ ਹੈ ਤਾਂ ਉਹ ਕਹਿਣ ਲੱਗੇ ਕਿ ਸਾਡੇ ਬੱਚਿਆਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਛੱਪੜ ਵਿਚ ਡੁੱਬ ਕੇ ਮੌਤ ਹੋ ਜਾਂਦੀ ਹੈ।ਪਰ ਹੁਣ ਲੱਗਦਾ ਹੈ ਕਿ ਸਾਡੇ ਸਾਰੇ ਬੱਚੇ ਛੱਪੜ ਵਿਚ ਡੁੱਬ ਕੇ ਮਰ ਜਾਣਗੇ।ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਜਾਂਦੀ ਹੈ।ਇਸ ਤਰ੍ਹਾਂ ਦੀ ਹੀ ਸੋਚ ਦਸਮ ਗ੍ਰੰਥ ਸਾਹਿਬ ਦੇ ਵਿਰੋਧੀਆਂ ਦੀ ਹੈ।ਬੁਰਾਈ ਦੀ ਜਾਣਕਾਰੀ ਸਦਾ ਬੁਰਾਈ ਤੋਂ ਬਚਣ ਲਈ ਹੁੰਦੀ ਹੈ।ਦਸਮ ਗ੍ਰੰਥ ਸਾਹਿਬ ਅੰਦਰ ਬ੍ਰਹਮਣਵਾਦ, ਕਰਮਕਾਂਡ ਅਤੇ ਦੁਨੀਆਵੀ ਕਪਟਜਾਲ, ਚੋਰੀ, ਯਾਰੀ, ਠੱਗੀ, ਨਸ਼ਿਆਂ ਦੀ ਵਰਤੋਂ, ਦੁਰਾਚਾਰ ਆਦਿ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਇਸ ਸਭ ਕੁੱਝ ਤੋਂ ਬਚਣ ਲਈ ਹੈ, ਨਾਂ ਕਿ ਇਸ ਵਿਚ ਗਰਕ ਹੋਣ ਲਈ ਹੈ।
੨੪.ਪੁਨਰ ਜਨਮ ਫਿਲਾਸਫੀ ਤੇ ਦਸਮ ਗ੍ਰੰਥ ਸਾਹਿਬ ਵਿਰੋਧੀਆਂ ਨੂੰ ਇਤਰਾਜ਼:- 
ਆਵਾਗਾਉਣ (ਪੁਨਰ ਜਨਮ) ਭਾਵ ਜਨਮ ਮਰਣ ਜਾਂ ਪੈਦਾ ਹੋਣਾ ਤੇ ਮਰਨਾ।ਜੀਵ ਆਤਮਾ ਦਾ ਸ਼ੁਭ ਅਸ਼ੁਭ ਕਰਮਾਂ ਦੇ ਫਲ ਭੋਗਣ ਲਈ ਪਸ਼ੂ ਪੰਛੀ ਆਦਿ ਲੱਖਾਂ ਜੂਨਾਂ ਵਿਚ ਜੰਮਣਾ ਅਤੇ ਮਰਨਾ।ਇਸ ਸੰਸਾਰ ਚੱਕਰ ਤੋਂ ਆਤਮ ਗਯਾਨ ਪ੍ਰਾਪਤ ਹੋਣ ਪਰ, ਜਦ ਕਰਮ ਜਾਲ ਤੋਂ ਛੁਟਕਾਰਾ ਹੁੰਦਾ ਹੈ, ਤਦ ਜੀਵ ਮੁਕਤੀ ਪਾਕੇ ਸਦਾ ਲਈ ਆਵਾਗਾਉਣ ਤੋਂ ਰਹਿਤ ਹੋ ਜਾਂਦਾ ਹੈ।ਪੁਨਰ ਜਨਮ ਤੇ ਗੁਰਬਾਣੀ ਇਸ ਤਰ੍ਹਾਂ ਮੋਹਰ ਲਾaੁਂਦੀ ਹੈ:-
ਗਉੜੀ ਗੁਆਰੇਰੀ ਮਹਲਾ ੫॥ਕਈ ਜਨਮ ਭਏ ਕੀਟ ਪਤੰਗਾ॥ਕਈ ਜਨਮ ਗਜ ਮੀਨ ਕੁਰੰਗਾ॥ਕਈ ਜਨਮ ਪੰਖੀ ਸਰਪ ਹੋਇਓ॥ਕਈ ਜਨਮ ਹੈਵਰ ਬ੍ਰਿਖ ਜੋਇਓ॥੧॥ਮਿਲੁ ਜਗਦੀਸ ਮਿਲਨ ਕੀ ਬਰੀਆ॥ਚਿਰੰਕਾਲ ਇਹ ਦੇਹ ਸੰਜਰੀਆ॥੧॥ਰਹਾਉ॥ਕਈ ਜਨਮ ਸੈਲ ਗਿਰਿ ਕਰਿਆ॥ਕਈ ਜਨਮ ਗਰਭ ਹਿਰਿ ਖਰਿਆ॥ਕਈ ਜਨਮ ਸਾਖ ਕਰਿ ਉਪਾਇਆ॥ਲਖ ਚਉਰਾਸੀਹ ਜੋਨਿ ਭ੍ਰਮਾਇਆ॥ਅਤੇ:-
ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥(ਜੈਤਸਰੀ ਮ:੫) ਅਤੇ:- 
  ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥(ਬਾਵਨ)     ਅਤੇ:- 
               ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ॥
               ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ॥(ਰਾਮਕਲੀ)
                  ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ॥
                  ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ॥(ਗਉੜੀ ਥਿਤੀ ਮ:੫)
                  ਅਨੇਕ ਜੂਨੀ ਭਰਮਿ ਆਵੈ  ਵਿਣੁ ਸਤਿਗੁਰ ਮੁਕਤਿ ਨ ਪਾਏ॥(ਅਨੰਦ ਸਾਹਿਬ)
                  ਅਨਿਕ ਜੋਨਿ ਜਨਮੈ ਮਰਿ ਜਾਮ॥
                  ਨਾਮੁ ਜਪਤ ਪਾਵੈ ਬਿਸ੍ਰਾਮ॥(ਸੁਖਮਨੀ)
                  ਕਈ ਕੋਟਿਜਨਮਹਿ ਜੀਵਹਿ ਮਰਹਿ॥
                  ਕਈ ਕੋਟਿ ਬਹੁ ਜੋਨੀ ਫਿਰਹਿ॥(ਸੁਖਮਨੀ)
                  ਆਵਨੁ ਜਾਨੁ ਨ ਹੋਵੀ ਤੇਰਾ॥
                  ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ॥(ਸੁਖਮਨੀ)
                  ਤਤੁ ਬੀਚਾਰੁ ਕਹੈ ਜਨੁ ਸਾਚਾ॥ਜਨਮਿ ਮਰੈ ਸੋ ਕਾਚੋ ਕਾਚਾ॥
                  ਆਵਾਗਵਨੁ ਮਿਟੈ ਪ੍ਰਭ ਸੇਵ॥ਆਪੁ ਤਿਆਗਿ ਸਰਨਿ ਗੁਰਦੇਵ॥(ਸੁਖਮਨੀ)
                  ਜਮਿ ਜਮਿ ਮਰੈ  ਮਰੈ ਫਿਰਿ ਜੰਮੈ॥
                           ਹੇ ਕਾਮੰ ਨਰਕ ਬਿਸ੍ਰਾਮੰ, ਬਹੁ ਜੋਨੀ ਭ੍ਰਮਾਵਣਹ॥
                 ਚਿਤ ਹਰਣੰ ਤ੍ਰੈ ਲੋਕ ਗੰਮੰ੍ਵ, ਜਪ ਤਪ ਸੀਲ ਬਿਦਾਰਣਹ॥(ਪੰ:੧੩੫੮)
                 ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ॥(ਪੰ:੫੯੯)  
ਕਬੀਰ ਜੀ ਦਾ ਫੁਰਮਾਨ:_
         ਬਹੁਰਿ ਹਮ ਕਾਹੇ ਆਵਹਿਗੇ॥ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ॥(ਪੰਨਾ੧੧੦੩)
ਰਵਿਦਾਸ ਜੀ ਦਾ ਫੁਰਮਾਨ:_
     ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ॥
     ਕਹਿ ਰਵਿਦਾਸ ਆਸਿ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥(ਪੰਨਾ੬੯੪) 
ਪੂਰਬ ਜਨਮ ਤੋਂ ਭਾਵ ਸਾਡੇ ਇਸ ਵਰਤਮਾਨ ਜਨਮ ਤੋਂ ਪਹਿਲਾ ਜਨਮ। ਇਸ ਪਿਛਲੇ ਜਨਮ ਬਾਰੇ ਵੀ ਗੁਰਬਾਣੀ ਅੰਦਰ ਇਸ ਤਰ੍ਹਾਂ ਦਰਜ਼ ਹੈ ਕਿ:_
       ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥
       ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥(ਜੈਤਸਰੀ ਮ:੫) 
ਯਾਦ ਰਹੇ ਚਾਰੇ ਪੱਛਮੀ ਧਰਮ ਯਹੂਦੀ, ਈਸਾਈ, ਇਸਲਾਮ ਤੇ ਜ਼ਰਦਰੁਸਤ ਇਹ ਪੁਨਰ ਜਨਮ ਫਿਲਾਸਫੀ ਵਿਚ ਯਕੀਨ ਨਹੀਂ ਰੱਖਦੇ।ਚਾਰੇ ਪੂਰਬੀ ਧਰਮ ਹਿੰਦੂ, ਬੋਧੀ, ਜੈਨੀ ਤੇ ਸਿੱਖ ਧਰਮ ਪੁਨਰ ਜਨਮ ਫਿਲਾਸਫੀ ਦੇ ਧਾਰਨੀ ਹਨ। ਪੁਨਰ ਜਨਮ ਅਤੇ ਕਰਮ ਸਿਧਾਂਤ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ।ਇਸ ਕਰਕੇ ਪੁਨਰ ਜਨਮ ਦੀ ਵਿਰੋਧਤਾ ਕਰਨ ਵਾਲੇ ਕਰਮ ਸਿਧਾਂਤ ਅਤੇ ਪੂਰਬਲੇ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਤੋਂ ਵੀ ਇਨਕਾਰੀ ਹੋ ਕੇ ਪੁੱਠਾ ਪ੍ਰਚਾਰ ਕਰ ਕੇ ਆਮ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ।ਕਈ ਵਾਰੀ ਤਾਂ ਢੁੱਚਰਾਂ ਵੀ ਐਸੀਆਂ ਪੇਸ਼ ਕਰਦੇ ਹਨ ਕਿ ਇਹਨਾਂ ਦੀ ਬੁੱਧੀ ਕਿਸ ਹੱਦ ਤੱਕ ਭ੍ਰਿਸ਼ਟ ਹੋ ਚੁੱਕੀ ਹੈ ਉਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ।ਜਿਵੇਂ ਇਹ ਆਖਦੇ ਹਨ ਕਿ ਜੇਕਰ ਸਭ ਕੁਝ ਪਿਛਲੇ ਕਰਮਾਂ ਅਨੁਸਾਰ ਹੀ ਹੋ ਰਿਹਾ ਤਾਂ ਫਿਰ ਹੁਣ ਧਰਮ ਕਰਮ ਕਰਨ ਦੀ, ਭਗਤੀ ਕਰਨ ਦੀ ਜਾਂ ਨਾਮ ਜਪਣ ਦੀ ਕੀ ਲੋੜ ਹੈ? ਇਸ ਦਾ ਜਵਾਬ ਇਸ ਇਕੋ ਹੀ ਪੰਗਤੀ ਵਿਚ ਮਿਲ ਜਾਂਦਾ ਹੈ:_
       ਪੂਰਬਲੇ ਕ੍ਰਿਤ ਕਰਮੁ ਨ ਮਿਟੈ, ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥(ਪੰ:੬੯੫)
ਭਾਵ ਕਿ ਮੈਂ ਪਰਮਾਤਮਾ ਦਾ ਨਾਮ ਇਸ ਕਰਕੇ ਜਪਦਾ ਹਾਂ ਕਿ ਪਹਿਲੇ ਜਨਮਾਂ ਦੇ ਕਰਮਾਂ ਦੀ ਮਾਰ ਅਵੱਸ਼ ਹੈ।ਸੋ ਕਰਮਾਂ   ਦੇ ਕਾਰਨ ਜੇ ਦੁੱਖ ਆਵੇ ਤਾਂ ਮੈਂ ਡੋਲ ਨਾ ਜਾਵਾਂ ਤੇ ਜੇ ਸੁੱਖ ਆਵੇ ਤਾਂ ਮੈਂ ਰੱਬ ਨੂੰ ਭੁਲਾ ਕੇ ਹੰਕਾਰੀ ਨਾ ਬਣ ਜਾਵਾਂ। ਕਿਉਕਿ ਇਹ ਕਰਮ ਮਿਟਦੇ ਨਹੀਂ ਭੋਗਣੇ ਹੀ ਪੈਂਦੇ ਹਨ।ਦੁੱਖ ਆਵੇ ਭਾਵੇਂ ਸੁੱਖ, ਹਰ ਹਾਲਤ ਵਿਚ ਮੇਰਾ ਸਹਿਜ ਬਣਿਆ ਰਹੇ, ਇਸ ਲਈ ਮੈਂ ਪਰਮਾਤਮਾ ਦਾ ਨਾਮ ਹਰ ਵਕਤ ਜਪਦਾ ਹਾਂ।ਇਸੇ ਸ਼ਬਦ ਦੀ ਰਹਾਓ ਵਾਲੀ ਪੰਗਤੀ ਇਸ ਕਰਮ ਸਿਧਾਂਤ ਤੇ ਇਸ ਤਰ੍ਹਾਂ ਮੋਹਰ ਲਾਉਦੀ ਹੈ, ਜ਼ਰਾ ਗਹੁ ਨਾਲ ਵਿਚਾਰੋ:_
       ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥੧॥(ਰਹਾਓ)
ਭਾਵ ਕਿ ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ਼ ਦਿੰਦੀ ਹੈਂ? ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ।ਜਿਸ ਦੇ ਕਾਰਨ ਦੁੱਖ ਸੁੱਖ ਸਹਾਰਨਾ ਪੈਂਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਰਾਗ ਮਾਰੂ ਦੀਆਂ ਅਸ਼ਟਪਦੀਆਂ ਵਿਚ ਫੁਰਮਾਨ ਕਰਦੇ ਹਨ ਕਿ:_
        ਪੂਰਬ ਜਨਮ ਕੋ ਲੇਖ ਨ ਮਿਟਈ, ਜਨਮਿ ਮਰੈ, ਕਾ ਕਉ ਦੋਸ ਧਰੇ॥(ਪੰਨਾ੧੦੧੪)
ਭਾਵ ਕੇ ਜੀਵ ਦੇ ਵੀ ਵੱਸ ਦੀ ਗੱਲ ਨਹੀਂ! ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।ਜੀਵ ਵਿਚਾਰਾ ਹੋਰ ਕਿਸ ਨੂੰ ਦੋਸ਼ ਦੇਵੇ? ਇਸ ਦਾ ਜਵਾਬ ਗੁਰੂ ਨਾਨਕ ਦੇਵ ਜੀ ਰਾਗ ਆਸਾ ਅੰਦਰ ਲਿਖੀ ਪੱਟੀ ਵਿਚ ਇਸ ਤਰਾਂ੍ਹ ਸਮਝਾਉਦੇ ਹਨ ਕਿ:_
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ॥ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥(ਪੰ:੪੩੩) 
ਐਸੇ ਹੀ ਕੁੱਝ ਹੋਰ ਪ੍ਰਮਾਣ:_  ਜੇਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ॥(ਪੰਨਾ੧੩੪)
                       ਖੇਤਿ ਸਰੀਰਿ ਜੋ ਬੀਜੀਐ ਸੋ ਅੰਤ ਖਲੋਆ ਆਇ॥(ਪੰਨਾ੧੪੧੭)
                       ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥(ਪੰਨਾ੭੪)
                       ਲੇਖੁ ਨ ਮਿਟਈ ਹੇ ਸਖੀ  ਜੋ ਲਿਖਿਆ ਕਰਤਾਰਿ॥(ਪੰਨਾ੯੩੭)
                       ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ॥(ਪੰਨਾ੫੯੯)
      ਹੋਰ ਵੀ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਸਿਆਣਿਆਂ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।ਜਦ ਵੀ ਕੋਈ ਪੁਨਰ ਜਨਮ ਅਤੇ ਪੂਰਬਲੇ ਕਰਮਾਂ ਤੋਂ ਇਨਕਾਰੀ ਹੋਵੇ ਤਾਂ ਸਮਝੋ ਕਿ ਉਹ ਜਾਂ ਤਾਂ ਅਗਿਆਨੀ ਹੈ ਜਾਂ ਫਿਰ ਸ਼ਰਾਰਤੀ ਜਾਂ ਭਾੜੇ ਦਾ ਟੱਟੂ ਹੈ।ਅਗਿਆਨੀ ਸਦਾ ਕਾਬਲੇ ਮਾਫੀ ਹੈ, ਬਾਕੀ ਦੋਹਾਂ ਨੂੰ ਸਦਾ ਫਿਟਕਾਰ ਹੈ।
੨੫.ਦਸਮੇਸ਼ ਬਾਣੀ ਵਿਚ ਪ੍ਰਸ਼ਨ ਰੂਪੀ ਬਾਣੀ ਫਾਲਤੂ ਹੈ:-
        ਦਸਮ ਗ੍ਰੰਥ ਵਿਰੋਧੀ ਆਖਦੇ ਹਨ ਕਿ ਇਸ ਗ੍ਰੰਥ ਵਿਚ ਪ੍ਰਸ਼ਨ ਰੂਪੀ ਬਾਣੀ ਫਾਲਤੂ ਹੈ ਪਰ ਪ੍ਰਸ਼ਨ ਰੂਪੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਕਈ ਜਗ੍ਹਾ ਆਈ ਹੈ ਜਿਵੇਂ ਕਿ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ਪਉੜੀ ਪਹਿਲੀ ਜਪੁਜੀ 
ਮਾਝ ਮ:੫॥ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ॥ਕਉਣੁ ਸੁ ਗਿਆਨੀ ਕਉਣੁ ਸੁ ਬਕਤਾ॥ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਇ ਜੀਉ॥੧॥ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ॥ਕਿਨਿ ਬਿਧਿ ਆਵਣੁ ਜਾਵਣੁ ਤੂਟਾ॥ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ॥੨॥ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ॥ਕਉਣੁ ਸੁ ਸਨਮੁਖੁ ਕਉਣ ਵੇਮੁਖੀਆ॥ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ॥੩॥ ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ॥ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹ ਤਾ॥ਕਉਣੁ ਸੁ ਚਾਲ ਜਿਤ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨ ਗਾਏ ਜੀਉ॥੪॥(ਪੰ:੧੩੧)
ਗਉੜੀ॥ਝਗਰਾ ਏਕੁ ਨਿਬੇਰਹੁ ਰਾਮ॥ਜਉ ਤੁਮ ਅਪਨੇ ਜਨ ਸੌ ਕਾਮੁ॥੧॥ਰਹਾਉ॥ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ॥ਰਾਮੁ ਬਡਾ ਕੈ ਰਾਮਹਿ ਜਾਨਿਆ॥੧॥ਬ੍ਰਹਮਾ ਬਡਾ ਕਿ ਜਾਸੁ ਉਪਾਇਆ॥ਬੇਦੁ ਬਡਾ ਕਿ ਜਹਾਂ ਤੇ ਆਇਆ॥੨॥ਕਹਿ ਕਬੀਰ ਹਉ ਭਇਆ ਉਦਾਸੁ॥ਤੀਰਥੁ ਬਡਾ ਕਿ ਹਰਿ ਕਾ ਦਾਸੁ॥(ਪੰਨਾ੩੩੧)
 ਮਲਾਰ ਮਹਲਾ ੩ ਘਰ ੨॥ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ॥ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ॥ਕਿ ਇਹੁ ਮਨੁ ਚੰਚਲੁ  ਕਿ ਇਹੁ ਮਨੁ ਬੈਰਾਗੀ॥ਇਸੁ ਮਨੁ ਕਉ ਮਮਤਾ ਕਿਥਹੁ ਲਾਗੀ॥…(ਪੰਨਾ੧੨੬੧)
     ਇਸ ਬਾਰੇ ਕੀ ਖਿਆਲ ਹੈ? ਇਸ ਸਾਰੇ ਸ਼ਬਦ ਵਿਚ ਸਿਰਫ ਇਕ ਹੀ ਪ੍ਰਸ਼ਨ ਦਾ ਉਤਰ ਹੈ ਕਿ 'ਮਾਇਆ ਮਮਤਾ ਕਰਤੇ ਲਾਈ' ਬਾਕੀ ਛੇਆਂ ਪ੍ਰਸ਼ਨਾਂ ਦਾ ਉਤਰ ਨੰਬਰਵਾਰ ਨਹੀਂ ਹੈ।ਗੁਰਬਾਣੀ ਵਿਚ ਬਹੁਤ ਜਗ੍ਹਾ ਖਾਸ ਕਰਕੇ 'ਸਿੱਧ ਗੋਸ਼ਟਿ' ਵਿਚ ਇਸ ਤਰ੍ਹਾਂ ਦੀ ਪ੍ਰਸ਼ਨ ਰੂਪੀ ਬਾਣੀ ਦੇਖੀ ਜਾ ਸਕਦੀ ਹੈ।ਸੋ ਇੰਨ੍ਹਾਂ ਦਾ ਇਹ ਇਤਰਾਜ਼ ਭੀ ਬਾਕੀ ਸੰਕਿਆਂ ਵਾਂਗ ਹੀ ਨਿਰਮੂਲ ਹੈ।ਇਹ ਵੀ ਸਿੱਧ ਹੋ ਜਾਂਦਾ ਹੈ ਕਿ ਇਨ੍ਹਾਂ ਨੇ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਨਹੀਂ ਹੈ।
੨੬.ਸ਼ਸਤ੍ਰ ਪੂਜਾ:-   
ਕਿੰਤੂ ਕਰਨ ਵਾਲੇ ਕਹਿੰਦੇ ਹਨ "ਸ਼ਸਤ੍ਰ ਪੂਜਾ ਹਿੰਦੂ ਧਰਮ ਦਾ ਅੰਗ ਹੈ, ਸਿੱਖੀ ਵਿਚ ਇਸ ਲਈ ਕੋਈ ਥਾਂ ਨਹੀਂ।ਬਚਿਤ੍ਰ ਨਾਟਕ ਦੇ ਪਹਿਲੇ ਅਧਿਆਇ ਦਾ ਪਹਿਲਾ ਸਵੈਯਾ ਗੁਰਮਤਿ ਦੇ ਉਲਟ ਹੈ।ਗੁਰਬਾਣੀ ਵਿਚ ਕਿਸੇ ਸ਼ਸਤ੍ਰ ਦੀ ਕੋਈ ਮਾਨਤਾ ਨਹੀਂ ਹੈ।ਸਤਿਗੁਰ ਜੀ ਨੇ ਜੀਵਨ ਜਾਚ ਲਈ "ਗਿਆਨ ਖੜਗ" ਤਥਾ "ਗਰੀਬੀ ਗਦਾ ਹਮਾਰੀ" ਧਾਰਨ ਲਈ ਕਿਹਾ ਹੈ"।ਬਲਿਹਾਰ ਜਾਈਏ ਦਸਮੇਸ਼ ਬਾਣੀ ਵਿਰੋਧੀ ਧਿਰ ਦੀ ਚਤੁਰ ਬੁੱਧੀ ਦੇ।ਸ਼ਸਤ੍ਰਾਂ ਦੀ ਗੁਰਬਾਣੀ ਵਿਚ ਕੋਈ ਮਾਨਤਾ ਨਹੀਂ ਤਾਂ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਇਸ ਸ਼ਬਦ ਦੇ ਹੁੰਦਿਆਂ ਹੋਇਆਂ ਭੀ ਗਲਤ ਹੈ ? ਗੁਰਵਾਕ ਹੈ:_
        ਤਿਲਕ ਹੀਣੰ ਜਥਾ ਬਿਪਰਾ ਅਮਰ ਹੀਣੰ ਜਥਾ ਰਾਜਨਹ॥
        ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਨਵਹ॥(ਸਲੋਕ ਸਹਿਸਕ੍ਰਿਤੀ) 
ਭਾਵ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹਨ, ਕਿ ਜਿਸ ਤਰ੍ਹਾਂ ਬ੍ਰਾਹਮਣ ਦੀ ਪਹਿਚਾਨ ਤਿਲਕ ਤੋਂ ਹੁੰਦੀ ਹੈ, ਬਗੈਰ ਹੁਕਮ ਹਾਸਲ ਤੋਂ ਰਾਜੇ ਦੀ ਕੋਈ ਮਾਨਤਾ ਨਹੀਂ, ਅਤੇ ਸ਼ਸਤ੍ਰ ਤੋਂ ਬਗੈਰ ਸੂਰਬੀਰ ਦਾ ਕੋਈ ਮੁੱਲ ਨਹੀਂ, ਇਸੇ ਤਰ੍ਹਾਂ ਧਰਮ ਤੋਂ ਬਗੈਰ ਵੈਸ਼ਨੋ ਹੈ।ਹੁਣ ਕਿੰਤੂ ਕਰਨ ਵਾਲੇ ਦੱਸਣ ਕਿ ਦਸਮੇਸ਼ ਪਿਤਾ ਨੇ ਖਾਲਸਾ ਪੰਥ ਭੜਭੂੰਜਿਆਂ ਦਾ ਪੰਥ ਯਾ ਘਸਿਆਰਿਆਂ ਦਾ ਪੰਥ ਬਣਾਇਆ ਸੀ, ਕਿ ਸੂਰਬੀਰ ਯੋਧਿਆਂ ਦਾ ਪੰਥ ਬਣਾਇਆ ਸੀ? ਗੁਰਬਾਣੀ ਕਹਿ ਰਹੀ ਹੈ, ਕਿ ਸ਼ਸਤ੍ਰ ਤੋਂ ਬਿਨਾਂ ਸੂਰਬੀਰ ਦਾ ਕੋਈ ਮੁੱਲ ਨਹੀਂ, ਅਤੇ ਦਸਮੇਸ਼ ਪਿਤਾ ਨੇ ਭੀ ਇਹੀ ਕਿਹਾ ਹੈ:_
     ਇਹੈ ਰਹਿਤ ਮੇਰੀ ਸੁਨੋ ਹੇ ਪਿਆਰੇ।ਬਿਨਾਂ ਸ਼ਸਤ੍ਰ ਕੇਸੰ ਦੇਉਂ ਨ ਦੀਦਾਰੇ।
ਤਾਂ ਤੇ "ਤੇਗ ਰਾ ਫਤਹ" ਮਹਾਂ ਬਲੀ ਗੁਰੂ ਗੋਬਿੰਦ ਸਿੰਘ ਜੀ ਨੇ:_ 
       ਜਿਤੇ ਸ਼ਸਤ੍ਰ ਨਾਮੰ॥ਨਮਸਕਾਰ ਤਾਮੰ॥
      ਅਤੇ:- ਮਮ ਪ੍ਿਰਤਪਾਰਣ ਜੈ ਤੇਗੰ॥
ਕਹਿ ਦਿੱਤਾ ਤਾਂ ਦਸਮੇਸ਼ ਪਿਤਾ ਦਾ ਦੋਸ਼ ਨਹੀਂ, ਦੋਸ਼ ਉਸ ਨਾ ਸਮਝਣ ਵਾਲੀ ਬੁੱਧੀ ਦਾ ਹੈ।ਕਿੰਤੂ ਕਰਨ ਵਾਲਿਆਂ ਨੇ ਲਿਖਿਆ ਹੈ, ਕਿ ਅੱਜ ਕੱਲ ਦੇ ਜੁੱਗ ਵਿਚ ਜਿੱਥੇ ਦੂਰੋਂ ਮਾਰ ਕਰਨ ਵਾਲੀ ਬੰਦੂਕ, ਤੋਪ ਅਤੇ ਮਿਜ਼ਾਈਲਾਂ ਹਨ, ਤਲਵਾਰ ਦੀ ਕੀ ਕੀਮਤ ਹੈ? ਸਾਡੀ ਜਾਚੇ ਕਿੰਤੂ ਕਰਨ ਵਾਲਿਆਂ ਨੂੰ ਸਿੱਖੀ ਦਾ a ਅ e ਭੀ ਨਹੀਂ ਆਉਂਦਾ, ਅਤੇ ਉਹ ਆਪਣੇ ਆਪ ਨੂੰ ਗੁਰਮਤਿ ਦੇ ਮਹਾਂਰਥੀ ਹੋਣ ਦੇ ਦਮਗਜੇ ਮਾਰ ਰਹੇ ਹਨ।ਕੀ ਦਸਮੇਸ਼ ਪਿਤਾ ਕੋਲ ਦੂਰੋਂ ਮਾਰ ਕਰਨ ਵਾਲੇ ਨੇਜ਼ੇ, ਤੀਰ ਕਮਾਨ, ਪਿਸਤੌਲ ਅਤੇ ਬੰਦੂਕ ਨਹੀਂ ਸੀ।ਗੁਰੂ ਸਾਹਿਬ ਨੇ ਕਿਸੇ ਹਥਿਆਰ ਨੂੰ ਰੱਖਣ ਦੀ ਮਨਾਹੀ ਨਹੀਂ ਕੀਤੀ, ਪਰ ਪ੍ਰਧਾਨਤਾ ਕ੍ਰਿਪਾਨ ਨੂੰ ਦਿੱਤੀ।ਇਸ ਪਿੱਛੇ ਕੀ ਰਾਜ਼ ਸੀ, ਉਹ ਇੰਨ੍ਹਾਂ ਨੂੰ ਪਤਾ ਨਹੀਂ, ਇਸੇ ਲਈ ਅਜਿਹੀਆਂ ਬਚਕਾਨਾ ਗੱਲਾਂ ਕਰਦੇ ਹਨ।ਇਸਦਾ ਭੇਦ ਇਹ ਹੈ:_ਸਿੱਖੀ ਦਾ ਅਸੂਲ ਹੈ–ਆਪ ਜੀਓ ਹੋਰਨਾਂ ਨੂੰ ਜਿਉਣ ਦਿਓ:-
       ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਿ॥
ਬਾਕੀ ਸ਼ਸਤ੍ਰ, ਉਹ ਦੂਰੋਂ ਮਾਰ ਕਰਨ ਵਾਲੇ (ੋਡਡeਨਸਵਿe) ਹਨ, ਕੇਵਲ ਕ੍ਰਿਪਾਨ ਹੀ ਸਵੈ ਰੱਖਿਆ ਵਾਲਾ (ਦeਡeਨਸਵਿe) ਹਥਿਆਰ ਹੈ।ਬਾਕੀ ਸਾਰੇ ਹਥਿਆਰ ਅਪੂਰਣ ਹਨ।ਗੋਲੀ ਤੋਂ ਬਗੈਰ ਪਿਸਤੌਲ ਤੇ ਬੰਦੂਕ ਕਿਸ ਕੰਮ? ਤੀਰ ਤੋਂ ਬਗੈਰ ਕਮਾਨ ਕੀ ਕਰੇਗੀ? ਬਰਛਾ ਅਤੇ ਟਕੂਆ ਦੀ ਭੀ ਫਾਲ ਲੋਹੇ ਦੀ ਅਤੇ ਦਸਤਾ ਲੱਕੜ ਦਾ ਹੋਣ ਕਰਕੇ ਅਪੂਰਣ ਹਨ।ਪਰ ਕ੍ਰਿਪਾਨ ਇਕ ਸੰਪੂਰਨ ਹਥਿਆਰ ਹੈ, ਟੁੱਟ ਭੀ ਜਾਵੇਗੀ ਤਾਂ ਅੱਧੀ ਕ੍ਰਿਪਾਨ ਨਾਲ ਭੀ ਬੰਦਾ ਬਚਾਉ ਕਰ ਸਕਦਾ ਹੈ।ਕ੍ਰਿਪਾਨ ਬਹਾਦਰੀ ਦਾ ਚਿੰਨ੍ਹ ਹੈ।ਕ੍ਰਿਪਾਨ ਸਰਦਾਰੀ ਦੀ ਨਿਸ਼ਾਨੀ ਹੈ।ਫੌਜ ਵਿਚ ਗਜ਼ਟਡ ਅਫਸਰਾਂ ਨੂੰ ਕ੍ਰਿਪਾਨ ਮਿਲਦੀ ਹੈ।ਦੇਹਰਾਦੂਨ ਮਿਲਟਰੀ ਆਫੀਸਰ ਟ੍ਰੇਨਿੰਗ ਵੇਲੇ ਸਭ ਤੋਂ ਅੱਛੇ ਕੈਡਿਟ ਨੂੰ ਮੈਡਲ ਅਤੇ ਕ੍ਰਿਪਾਨ ਦਿੱਤੀ ਜਾਂਦੀ ਹੈ।ਕਿਤੇ ਭੀ ਇਨਾਮ ਵਿਚ ਪਿਸਤੌਲ, ਬੰਦੂਕ ਜਾਂ ਏ.ਕੇ.੪੭ ਨਹੀਂ ਦਿੱਤੀ ਜਾਂਦੀ।ਦੇਸ਼ ਦੇ ਹਾਕਮਾਂ ਨੂੰ ਗਜ਼ਟਡ ਆਫੀਸਰ ਤਲਵਾਰ ਨਾਲ ਸਲਾਮੀ ਦਿੰਦੇ ਹਨ।ਇੰਗਲੈਂਡ ਦੀ ਰਾਣੀ ਵੱਲੋਂ ਸਭ ਤੋਂ ਵੱਡਾ ਇਨਾਮ ਅੱਜ ਭੀ ਕ੍ਰਿਪਾਨ ਹੀ ਭੇਟ ਕੀਤੀ ਜਾਂਦੀ ਹੈ। ਪਿਸਤੌਲ, ਬੰਦੂਕ ਦਾ ਘੋੜਾ ਇਕ ਬੱਚਾ ਭੀ ਦੱਬ ਕੇ ਚਲਾ ਸਕਦਾ ਹੈ, ਪਰ ਤਲਵਾਰ ਚਲਾਉਣ ਲਈ ਡੌਲਿਆਂ ਵਿਚ ਤਾਕਤ ਚਾਹੀਦੀ ਹੈ, ਜੋ ਗੁਰਮਤਿ ਅਨੁਸਾਰ ਸ਼ੁੱਧ ਆਚਾਰ ਵਾਲੇ ਸੰਜਮੀ ਜੀਵਨ ਨਾਲ ਹੀ ਆ ਸਕਦੀ ਹੈ।ਹਥਿਆਰਬੰਦ ਹੋਣਾ ਆਜ਼ਾਦ ਕੌਮਾਂ ਦੀ ਨਿਸ਼ਾਨੀ ਹੈ।ਪਠਾਣ ਗੁਲਾਮ ਨਹੀਂ ਹੋਇਆ।ਉਥੇ ਬੰਦੂਕ ਰੱਖਣ ਲਈ ਕੋਈ ਲਾਈਸੰਸ ਦੀ ਲੋੜ ਨਹੀਂ। ਗੋਰਖੇ ਨੂੰ ਖੋਖਰੀ ਰੱਖਣ ਲਈ ਕਿਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ।ਮੁਗਲਾਂ ਵੇਲੇ ਕੋਈ ਗੁਲਾਮ ਤਲਵਾਰ ਨਹੀਂ ਰੱਖ ਸਕਦਾ ਸੀ।ਖਾਲਸੇ ਦਾ ਤਲਵਾਰਧਾਰੀ ਹੋਣਾ ਇਹ ਦਰਸਾਂਦਾ ਹੈ, ਕਿ ਖਾਲਸਾ ਬੋਧੀਆਂ ਅਤੇ ਜੈਨੀਆਂ ਵਰਗੀ 'ਅਹਿੰਸਾ ਪਰਮੋ ਧਰਮਾ' ਦਾ ਪੁਜਾਰੀ ਨਹੀਂ।ਇਹ ਲੋੜ ਪੈਣ ਤੇ ਸਵੈ-ਮਾਨ, ਸਤਿਕਾਰ ਅਤੇ ਹੋਂਦ ਕਾਇਮ ਰੱਖਣ ਤੋਂ ਇਲਾਵਾ ਮਜ਼ਲੂਮ ਦੀ ਰੱਖਿਆ ਲਈ ਹਿੰਦੂਆਂ ਵਾਂਗ ਗਊਆਂ ਦੇ ਵੱਗ ਅੱਗੇ ਨਹੀਂ ਝੁਕੇਗਾ, ਬਲਕਿ ਤਲਵਾਰ ਲੈਕੇ ਜੂਝੇਗਾ। ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ਪਿੱਛੋਂ ਸਾਰੇ ਗੁਰੂ ਸਾਹਿਬ ਸ਼ਸਤ੍ਰਧਾਰੀ ਰਹੇ ਹਨ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਮਰਕੱਸੇ ਦੀ ਕ੍ਰਿਪਾਨ ਮਹਾਰਾਜਾ ਬੜੌਦਾ ਦੇ ਤੋਸ਼ੇਖਾਨੇ ਵਿਚ ਪਈ ਹੈ।ਦਸਮੇਸ਼ ਪਿਤਾ ਦੇ ਸਿੱਖਾਂ ਨੂੰ ਬਖਸ਼ੇ ਹੋਏ ਕਈ ਸ਼ਸਤ੍ਰ ਅਜੇ ਥਾਂ ਥਾਂ ਪਏ ਹਨ, ਜਿੰਨ੍ਹਾਂ ਨੂੰ ਸਿੱਖ ਹੁਣ ਭੀ ਸਤਿਕਾਰ ਨਾਲ ਨਮਸਕਾਰ ਕਰਦੇ ਹਨ।
ਇਤਿਹਾਸ ਗਵਾਹ ਹੈ, ਜਿਹੜੀਆਂ ਕੌਮਾਂ ਸ਼ਾਸਤ੍ਰ ਵਾਲੇ ਕੇਵਲ 'ਗਿਆਨ ਖੜਗ' ਵਿਚ ਵਿਸ਼ਵਾਸ਼ ਰੱਖਣ ਵਾਲੀਆਂ ਹਨ, ਕਦੇ ਜ਼ਿੰਦਾ ਨਹੀਂ ਰਹਿ ਸਕਦੀਆਂ।ਸਾਡੇ ਦੇਸ਼ ਵਿਚ ਮਹਾਰਾਜਾ ਅਸ਼ੋਕ ਨੇ ਕਾਲਿੰਗਾ ਦੀ ਲੜਾਈ ਪਿੱਛੋਂ ਬੁੱਧ ਧਰਮ ਅਪਣਾ ਕੇ ਹਥਿਆਰ ਗੰਗਾ ਵਿਚ ਸੁੱਟ ਦਿੱਤੇ ਤਾਂ ਦੇਸ਼ ਲਈ ਗੁਲਾਮੀ ਦਾ ਬੀਜ ਬੀਜ ਦਿੱਤਾ।ਬਾਰਾਂ ਸੌ ਸਾਲਾਂ ਦਾ ਸੰਤਾਪ ਭੋਗਣ ਪਿੱਛੋਂ ਜਦ ਪ੍ਰਮੇਸ਼ਰ ਨੂੰ ਦਯਾ ਆਈ, ਤਾਂ ਕਲਗੀਧਰ ਮਹਾਰਾਜ ਨੂੰ ਇੱਥੇ ਭੇਜਿਆ, ਅਤੇ ਮਰਦ ਅਗੰਮੜੇ ਨੇ ਬਾਲੜੀ ਉਮਰ ਵਿਚ ਉਸੇ ਪਟਨੇ (ਜਿੱਥੇ ਅਸ਼ੋਕ ਨੇ ਹਥਿਆਰ ਸੁੱਟੇ ਸੀ) ਵਿਚ ਗੰਗਾ ਦੇ ਕੰਢੇ ਸ਼ਸਤ੍ਰ ਧਾਰਨ ਕਰਕੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਸ਼ਸਤ੍ਰਧਾਰੀ ਹੋਣਾ ਜ਼ਰੂਰੀ ਹੈ।ਇਕ ਸਮੇਂ ਜਦੋਂ ਦਸਮੇਸ਼ ਪਿਤਾ ਬਹਾਦਰ ਸ਼ਾਹ ਦੇ ਦਰਬਾਰ ਵਿਚ ਸ਼ਸੋਭਤ ਸਨ, ਤਾਂ ਸਯਦ ਨੇ ਕੋਈ ਕਰਾਮਾਤ ਦਿਖਾਉਣ ਲਈ ਕਿਹਾ।ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਵੱਲ ਇਸ਼ਾਰਾ ਕੀਤਾ, ਕਿ ਕਰਾਮਾਤ ਸਾਹਮਣੇ ਹੈ।ਰਾਜੇ ਦਾ ਇਕ ਬੋਲ ਕਿਸੇ ਨੂੰ ਫਾਂਸੀ ਤੇ ਲਟਕਾ ਸਕਦਾ ਹੈ ਅਤੇ ਕਿਸੇ ਨੂੰ ਫਾਂਸੀ ਤੋਂ ਹਟਾ ਕੇ ਜ਼ਿੰਦਗੀ ਬਖਸ਼ ਸਕਦਾ ਹੈ:_
        ਮਾਰੇ ਰਾਖੈ ਦੇਰ ਬਿਹੀਨਾ।ਸ੍ਰੀ ਸਤਿਗੁਰ ਮੁੱਖ ਤੇ ਇਮ ਭੀਨਾ।  
ਸੱਯਦ ਨੇ ਕਿਹਾ ਕਿ ਇਹ ਕਰਾਮਾਤ ਤਾਂ ਬਹਾਦੁਰ ਸ਼ਾਹ ਦੀ ਹੈ।ਦਸਮੇਸ਼ ਜੀ ਨੇ ਫਿਰ ਇਕ ਦਿਨਾਰ ਦਿਖਾਕੇ ਕਿਹਾ ਕਿ ਪੈਸਾ ਦੂਜੀ ਵੱਡੀ ਕਰਾਮਾਤ ਹੈ, ਇਹ ਬੰਦੇ ਨੂੰ ਪਰਸੂ ਤੋਂ ਪਰਸ ਰਾਮ ਜੀ ਬਣਾ ਦਿੰਦਾ ਹੈ:_
       ਪਿਖ ਦਿਨਾਰ ਜੋ ਹਾਥ ਹਮਾਰੈ।ਕਰਾਮਾਤ ਲੇਹੁ ਦੁਤੀ ਬਿਚਾਰੈ।
ਸੱਯਦ ਫਿਰ ਵਜਦ ਵਿਚ ਆ ਕੇ ਕਹਿ ਉਠਿਆ ਕਿ ਇਹ ਵੀ ਤਾਂ ਪੈਸੇ ਦੀ ਕਰਾਮਾਤ ਹੈ।ਤੁਸੀਂ ਆਪਣੀ ਕੋਈ ਕਰਾਮਤ ਦਿਖਾਓ।ਤਾਂ ਫਿਰ ਮਹਾਰਾਜ ਨੇ ਕ੍ਰਿਪਾਨ ਮਿਆਨ ਵਿਚੋਂ ਕੱਢ ਕੇ ਕਿਹਾ, ਕਿ ਸਭ ਤੋਂ ਵੱਡੀ ਕਰਾਮਾਤ ਇਹ ਹੈ। ਪਹਿਲੀਆਂ ਦੋਵੇਂ ਕਰਾਮਾਤਾਂ ਇਸ ਕਰਾਮਾਤ ਦੇ ਅਧੀਨ ਹਨ।ਜੇ ਕਹੋ ਤਾਂ ਤੁਹਾਨੂੰ ਵਰਤ ਕੇ ਦਿਖਾਈਏ? ਸਾਰੀ ਮਹਿਫਲ ਵਿਚ ਸਨਾਟਾ ਛਾ ਗਿਆ ਜਿਵੇਂ ਅਸਮਾਨ ਤੋਂ ਬਿਜਲੀ ਕੜਕ ਪਈ ਹੋਵੇ।ਸਭ ਨੇ ਸਿਰ ਨੀਵੇਂ ਕਰ ਲਏ।ਚਿਹਰੇ ਪੀਲੇ ਪੈ ਗਏ:_
      ਸੁਣ ਸਤਿਗੁਰ ਸ਼ਮਸ਼ੀਰ ਨਿਕਾਸੀ।ਸਭ ਮੇ ਛਟਾ ਸਮਾਨ ਪਰਕਾਸ਼ੀ।
      ਪਲਛਿਨ ਚਿਹਰੇ ਪੀਤ ਹੋਏ ਗਏ।ਲੋਚਨ ਨ ਸਨਮੁਖ ਕਰਤ ਭਏ।
ਇਹ ਸੁਣ ਕੇ ਸੱਯਦ ਦਾ ਚਿਹਰਾ ਪੀਲਾ ਪੈ ਗਿਆ ਤੇ ਉਹ ਵੀ ਸਿਰ ਝੁਕਾ ਕੇ ਬੈਠ ਗਿਆ।ਗੁਰੂ ਸਾਹਿਬ ਜੀ ਕਹਿੰਦੇ ਸੁਣ ਸਯਦ! ਅਸੀਂ ਇਹੀ ਕਰਾਮਾਤ ਹਿੰਦੁਸਤਾਨੀਆਂ ਨੂੰ ਦੇਣ ਆਏ ਹਾਂ, ਜਿਸਦੀ ਬਰਕਤ ਨਾਲ ਇਹ ਆਪਣੀ ਸਦੀਆਂ ਦੀ ਗੁਲਾਮੀ ਕੱਟ ਸਕਣਗੇ।
      ਇਤਿਹਾਸ ਗਵਾਹ ਹੈ ਕਿ ਜਦ ਖਾਲਸੇ ਨੇ ਦਸਮੇਸ਼ ਪਿਤਾ ਦੀ ਬਖਸ਼ੀ ਇਹ ਕਰਾਮਾਤ ਵਰਤੀ ਤਾਂ ਦੇਸ਼ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ।ਪਰ ਅਫਸੋਸ ਕਿ ਸ਼ੰਕਾ ਵਾਦੀਆਂ ਨੂੰ ਇਹ ਮੁਫਤ ਦੀ ਮਿਲੀ ਕਰਾਮਾਤ ਹਜ਼ਮ ਨਹੀਂ ਆ ਰਹੀ।ਚੰਗਾ ਹੈ ਦਸਮੇਸ਼ ਬਾਣੀ ਵਿਰੋਧੀ ਸਿੱਖੀ ਨੂੰ ਅਲਵਿਦਾ ਕਹਿਕੇ, ਕਿਸੇ ਜੈਨੀ ਮੰਦਰ ਦੇ ਪੁਜਾਰੀ ਬਣ ਜਾਣ। ਫਜ਼ੂਲ ਦਾ ਵਿਰੋਧ ਕਰਨ ਵਾਲੇ ਕਿਸੇ ਡੂੰਘੀ ਚਾਲ ਅਨੁਸਾਰ ਸਿੱਖਾਂ ਨੂੰ ਸ਼ਸਤ੍ਰ-ਹੀਣ ਕਰਨਾ ਚਾਹੁੰਦੇ ਹਨ।ਵਿਰੋਧ ਕਰਨ ਵਾਲੇ, ਸ਼ਾਸਤ੍ਰਾਂ ਅਨੁਸਾਰ ਹਿੰਦੂਆਂ ਦੀ ਸ਼ਸਤ੍ਰ ਪੂਜਾ ਵਾਲਾ ਵਿਧੀ ਵਿਧਾਨ ਦਸਮ ਗ੍ਰੰਥ ਸਾਹਿਬ ਵਿਚੋਂ ਦੱਸਣ ਦੀ ਖੇਚਲ ਕਰਨ ਅਤੇ ਨਾਲ ਹੀ ਬਚਿਤ੍ਰ ਨਾਟਕ ਵਿਚੋਂ ਉਦਾਹਰਨਾਂ ਦੇਕੇ ਦੱਸਣ ਕਿ ਹਿੰਦੂ ਮੱਤ ਵਾਲੀ ਸ਼ਸ਼ਤ੍ਰ ਪੂਜਾ ਅਪਨਾਉਣ ਲਈ ਕਿੱਥੇ ਲਿਖਿਆ ਹੈ? ਜਦ ਕਿ ਐਸਾ ਬਿਲਕੁਲ ਨਹੀਂ ਹੈ।ਵਿਰੋਧੀ ਧਿਰ ਸਿਰਫ ਸਾਧਾਰਨ ਲੋਕਾਂ ਨੂੰ ਗੁਮਰਾਹ ਕਰਨ ਦਾ ਕੁਕਰਮ ਕਰਦੇ ਹਨ।ਕੁਲ ਦੁਨੀਆਂ ਨੂੰ ਪਤਾ ਹੈ ਕਿ ਬੁੱਧ ਧਰਮ, ਅਸ਼ੋਕ ਸਮੇਂ ਰਾਜ ਧਰਮ ਬਣ ਕੇ ਸੰਸਾਰ ਤੇ ਫੈਲਿਆ, ਅਤੇ ਸ਼ੰਕਰਾਚਾਰੀਯਾ ਨੇ ਰਾਜਪੂਤ ਰਾਜਿਆਂ ਦੀ ਮੱਦਦ ਦੇ ਨਾਲ ਤਲਵਾਰ ਦੇ ਜ਼ੋਰ ਸਦਕਾ, ਇਸ ਦੇਸ਼ ਵਿਚੋਂ ਬੁੱਧ ਧਰਮ ਦਾ ਸਫਾਇਆ ਕਰ ਦਿੱਤਾ।ਤਲਵਾਰ ਦੇ ਜ਼ੋਰ ਨਾਲ ਇਸਲਾਮ ਦਾ ਝੰਡਾ ਸਾਰੇ ਪਾਸੇ ਝੁਲਿਆ।ਕਿੰਤੂ ਕਰਨ ਵਾਲੇ ਇਤਿਹਾਸ ਵਿਚ ਕੋਈ ਐਸਾ ਰਾਜ ਦੱਸ ਸਕਦੇ ਹਨ?, ਜੋ ਸ਼ਸਤਰ ਤੋਂ ਬਗੈਰ ਬਣਿਆਂ ਹੋਵੇ? ਜੇ ਖਾਲਸੇ ਨੇ ਰਾਜ ਪ੍ਰਾਪਤ ਕੀਤਾ, ਤਾਂ ਸ਼ਸਤ੍ਰ ਦੇ ਜ਼ੋਰ ਤੇ, ਪਰ ਇੰਨ੍ਹਾਂ ਨਿਰਾਧਾਰ ਕਿੰਤੂ ਕਰਨ ਵਾਲਿਆਂ ਨੇ ਆਪਣੀਆਂ ਲਿਖਤਾਂ ਅਨੁਸਾਰ ਸਿੱਖਾਂ ਨੂੰ ਸ਼ਸਤ੍ਰ-ਹੀਣ ਕਰਨ ਤੇ ਲੱਕ ਬੰਨ੍ਹਿਆਂ ਹੈ।ਬਦਕਿਸਮਤ ਹੈ ਉਹ ਕੌਮ, ਜਿਸ ਵਿਚ ਵਿਅਰਥ ਕਿੰਤੂ ਕਰਨ ਵਾਲੇ ਇੰਨ੍ਹਾਂ ਵਰਗੇ ਅਖੌਤੀ ਬੁੱਧੀਜੀਵੀ ਅਤੇ ਧਾਰਮਿਕ ਮਹਾਂਰਥੀ ਪੈਦਾ ਹੋ ਜਾਣ।ਜੋ ਕੁੱਝ ਇੰਨ੍ਹਾਂ ਨੇ ਸ਼ਸਤਰਾਂ ਬਾਰੇ ਲਿਖਿਆ ਹੈ, ਸਾਡੇ ਖਿਆਲ ਮੁਤਾਬਿਕ ਇੰਨ੍ਹਾਂ ਨੇ ਕੋਈ ਨਸ਼ਾ ਕਰਕੇ ਨੀਮ-ਬੇਹੋਸ਼ੀ ਦੀ ਅਵਸਥਾ ਵਿਚ ਲਿਖਿਆ ਹੈ।ਜਾਪਦਾ ਹੈ ਇਹ ਉਨ੍ਹਾਂ ਵੇਲਿਆਂ ਦੇ ਸਮਾਜਿਕ ਅਤੇ ਰਾਜਸੀ ਹਾਲਾਤ ਤੋਂ ਬਿਲਕੁਲ ਨਵਾਕਫ ਹਨ, ਅਤੇ ਮਨੋ ਵਿਗਿਆਨ ਦੇ ਵਿਸ਼ੇ ਤੋਂ ਬਿਲਕੁਲ ਕੋਰੇ ਹਨ। ਸਮਾਜ, ਹਿੰਦੂ ਪ੍ਰਥਾ ਅਨੁਸਾਰ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੀ ਵੰਡ ਵਿਚ ਹੋਣ ਕਾਰਨ ਕੇਵਲ ਖੱਤਰੀ ਹੀ ਹਥਿਆਰ ਦੀ ਵਰਤੋਂ ਦਾ ਅਧਿਕਾਰੀ ਸੀ।ਖੱਤਰੀਆਂ ਵਿਚੋਂ ਭੀ ਦੇਖਿਆ ਜਾਏ ਤਾਂ ਕੇਵਲ ਰਾਜਪੂਤ ਰਜਵਾੜਿਆਂ ਅਤੇ ਠਾਕੁਰਾਂ ਕੋਲ ਹੀ ਹਥਿਆਰ ਸਨ।ਇਸ ਹਿਸਾਬ ਨਾਲ ੯੫% ਹਿੰਦੂ ਸਮਾਜ ਸ਼ਸਤ੍ਰ-ਹੀਣ ਸੀ, ਅਤੇ ਮੁਸਲਮਾਨ ਹਾਕਮਾਂ ਦੇ ਸ਼ਾਹੀ ਫੁਰਮਾਨ ਅਨੁਸਾਰ ਇੰਨ੍ਹਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਸੀ।ਇਸੇ ਕਰਕੇ ਹੀ ਉਸ ਵੇਲੇ ੯੫% ਜਨ ਸਾਧਾਰਨ ਦੀ ਮਾਨਸਿਕਤਾ ਇਹ ਸੀ ਕਿ:-
       ਧਰਮ ਹਮਾਰਾ ਤੋਲਣ ਤੱਕੜੀ।ਨੰਗੀ ਕਰਦ ਕਬਹੂੰ ਨਹਿਂ ਪਕੜੀ।
      ਚਿੜੀ ਉਡੇ ਤੋ ਹਮ ਡਰ ਜਾਏਂ।ਕੈਸੇ ਹਮ ਤਲਵਾਰ ਚਲਾਏਂ।
ਅਜਿਹੀ ਦਸ਼ਾ ਵਿਚ ਬਚਿੱਤ੍ਰ ਨਾਟਕ ਅਤੇ ਹੋਰ ਥਾਵਾਂ ਤੇ ਸ਼ਸਤਰਾਂ ਦਾ ਸਤਿਕਾਰ ਅਤੇ "ਜੈ ਤੇਗੰ" ਵਾਲੇ ਸ਼ਬਦਾਂ ਦਾ ਪ੍ਰਚਾਰਨਾ ਲੋਕਾਂ ਦੀ ਮਾਨਸਿਕਤਾ ਬਦਲਣ ਲਈ ਅਤਿ ਜ਼ਰੂਰੀ ਸੀ। 
੨੭.ਬ੍ਰਾਹਮਣ ਦੀ ਲਿਖਤ:- 
ਦਸਮੇਸ਼ ਬਾਣੀ ਤੇ ਕਿੰਤੂ ਕਰਨ ਵਾਲਿਆਂ ਨੇ ਸਿਰਫ ਇਹ ਕਹਿਕੇ ਕਿ 'ਇਹ ਕਿਸੇ ਸ਼ਿਵ ਭਗਤ ਬ੍ਰਾਹਮਣ ਦੀ ਲਿਖਤ ਹੈ' ਤੇ 'ਇਸ ਗ੍ਰੰਥ ਦੇ ਕਰਤਾ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ' ਕਹਿਕੇ ਖੂਹ ਵਿਚ ਇੱਟ ਮਾਰੀ ਹੈ, ਜਿਸਦਾ ਕੋਈ ਥਾਉਂ ਥੇਹ ਨਹੀਂ।ਕਿਹਾ ਚੰਗਾ ਹੁੰਦਾ, ਜੇ ਖੋਜ ਕਰਕੇ ਉਸ ਬ੍ਰਾਹਮਣ ਦਾ ਨਾਮ ਅਤੇ ਪਿੰਡ ਦਾ ਪਤਾ ਭੀ ਦੱਸਦੇ, ਅਤੇ ਨਾਲ ਹੀ ਉਸ ਦੀਆਂ ਹੋਰ ਲਿਖਤਾਂ ਦਾ ਪਤਾ ਭੀ ਦੱਸਦੇ, ਤਾਂ ਕਿ ਇੰਨ੍ਹਾਂ ਦੀ ਖੋਜ ਦੀ ਪੜਚੋਲ ਕਰਕੇ ਕੋਈ ਸਿੱਟਾ ਕੱਢਿਆ ਜਾ ਸਕਦਾ।ਹੁਣ ਉਹ ਗੱਲ ਹੋਈ ਕਿ ਭਾਈ ਮੈਂ ਫਲਾਣੇ ਦੇ ਘਰ ਜਾਣਾ ਹੈ, ਕਿੱਥੇ ਹੈ? ਉਤਰ ਮਿਲਿਆ ਜਿਸ ਘਰ ਤੇ ਕਾਂ ਬੈਠਾ ਹੈ।ਜਦ ਬੰਦਾ ਉਸ ਘਰ ਕੋਲ ਪਹੁੰਚਾ, ਕਾਂ ਉਡ ਕੇ ਦਸ ਘਰ ਛੱਡ ਕੇ ਹੋਰ ਮਕਾਨ ਤੇ ਜਾ ਬੈਠਾ।ਸਾਰਾ ਦਿਨ ਫਿਰਦਾ ਰਿਹਾ, ਨਾਂ ਕਾਂ ਉਡਣੋ ਹਟਿਆ ਤੇ ਨਾ ਮਕਾਨ ਲੱਭਾ।ਜੇ ਇਹ ਕਿਸੇ ਬ੍ਰਾਹਮਣ ਦੀ ਕ੍ਰਿਤ ਹੁੰਦੀ ਤਾਂ ਹੁਣ ਤੱਕ ਇਹ ਕੇਵਲ ਖਾਲਸਾ ਪੰਥ ਦੀ ਵਿਰਾਸਤ ਹੀ ਕਿਉਂ ਰਹੀ? ਇਸਨੂੰ ਸਨਾਤਨ ਧਰਮ ਨੇ ਕਿਉਂ ਨਾ ਅਪਣਾਇਆ?, ਯਾ ਹੁਣ ਤੱਕ ਬਨਾਰਸ ਹਿੰਦੂ ਯੁਨੀਵਰਸਿਟੀਆਂ ਦਾ ਸ਼ਿੰਗਾਰ ਕਿਉਂ ਨਾ ਬਣ ਸਕੀ?
ਇਸ ਗ੍ਰੰਥ ਵਿਚ ਬੇਦਾਂ ਅਤੇ ਪੱਛਮੀ ਮੱਤ ਦੀਆਂ ਕਤੇਬਾਂ ਦਾ ਖੰਡਨ ਹੈ, ਕੋਈ ਬ੍ਰਾਹਮਣ ਬੇਦਾਂ ਦਾ ਖੰਡਨ ਨਹੀਂ ਕਰ ਸਕਦਾ।ਐਸਾ ਕੋਈ ਗ੍ਰੰਥ ਹੈ?, ਜੋ ਕਿ ਉਸ ਸਮੇਂ ਦੇ ਬ੍ਰਾਹਮਣ ਦਾ ਲਿਖਿਆ ਹੋਵੇ, ਅਤੇ ਉਸ ਵਿਚ ਬ੍ਰਾਹਮਣ ਦੀ ਵਡਿਆਈ ਨਾ ਦਰਜ਼ ਹੋਵੇ, ਅਤੇ ਸ਼ੂਦਰਾਂ ਵਾਸਤੇ ਨਫਰਤ ਨਾ ਦਿਖਾਈ ਹੋਵੇ।ਪਰ ਇਸ ਗ੍ਰੰਥ ਵਿਚ ਦੋਨੋ ਗੱਲਾਂ ਨਹੀਂ ਹਨ। ਐਸਾ ਕੋਈ ਬ੍ਰਾਹਮਣ ਨਜ਼ਰ ਨਹੀਂ ਆਉਂਦਾ, ਜੋ ਆਪਣੀ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ 'ਓਮ ਨਮੋ ਸ਼ਿਵਾਇ' ਜਾਂ ਸੁਰਸਤੀ ਦੇਵੀ, ਸ਼੍ਰੀ ਗਨੇਸ਼ ਜਾਂ ਹੋਰ ਕਿਸੇ ਦੇਵੀ ਦੇਵਤੇ ਦੀ ਉਪਮਾ ਰੂਪ ਵਿਚ ਬੇਨਤੀ ਨਾ ਕਰਦਾ ਹੋਵੇ।ਇਸਦਾ ਸਮੁੱਚੇ ਦਸਮ-ਗ੍ਰੰਥ ਸਾਹਿਬ ਵਿਚ ਅਭਾਵ ਹੈ, ਇਸ ਕਰਕੇ ਇਸ ਗ੍ਰੰਥ ਦਾ ਕਰਤਾ ਕੋਈ ਬ੍ਰਾਹਮਣ ਹੋ ਹੀ ਨਹੀਂ ਸਕਦਾ।ਅਜੇ ਕਿੰਤੂ ਕਰਨ ਵਾਲਿਆਂ ਦੀ ਬੁੱਧੀ ਅਰਧ ਗ੍ਰਿਹਣੀ ਹੈ, ਇਸ ਲਈ ਦਸਮ ਗ੍ਰੰਥ ਸਾਹਿਬ ਨੂੰ ਬ੍ਰਾਹਮਣ ਦੀ ਲਿਖਤ ਕਹਿ ਰਹੇ ਹਨ, ਜਿਸ ਦਿਨ ਪੂਰਾ ਗ੍ਰਿਹਣ ਲੱਗ ਗਿਆ, ਉਸ ਦਿਨ ਇਨ੍ਹਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਭੀ ਇਸੇ ਤਰ੍ਹਾਂ ਲੱਗਣਗੇ, ਤੇ ਇੰਨ੍ਹਾਂ ਦੀ ਪਰਖ ਕਸਵੱਟੀ ਇਸਨੂੰ ਗੁਰਬਾਣੀ ਮੰਨਣ ਤੋਂ ਇਨਕਾਰੀ ਹੋ ਜਾਵੇਗੀ।
੨੮.ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥ ਅਤੇ 'ਚੰਡੀ ਦੀ ਵਾਰ' ਤੇ ਭੀ ਸ਼ੰਕਾ:- 
ਦਸਮੇਸ਼ ਪਿਤਾ ਦੀ ਨਿਰੋਲ ਪੰਜਾਬੀ ਰਚਨਾ 'ਚੰਡੀ ਦੀ ਵਾਰ' ਅਤੇ 'ਮਿੱਤ੍ਰ ਪਿਆਰੇ ਨੂੰ' ਤੇ ਕਿੰਤੂ ਕਰਨ ਵਾਲੇ ਇਸ ਨੂੰ ਗੁਰੂ ਕ੍ਰਿਤ ਮੰਨਣ ਲਈ ਤਿਆਰ ਨਹੀਂ ਹਨ।ਉਥੇ ਇੰਨ੍ਹਾਂ ਨੇ ਇਹ ਹੁੱਜਤ ਕੱਢ ਮਾਰੀ ਕਿ 'ਸੂਲ ਸੁਰਾਹੀ' ਕਿਸੇ 'ਪਿਅੱਕੜ' ਵੱਲ ਸੰਕੇਤ ਕਰਦਾ ਹੈ, ਅਤੇ 'ਭੱਠ ਖੇੜਿਆਂ ਦਾ ਰਹਿਣਾ' ਇਹ ਹੀਰ ਰਾਂਝੇ ਦੇ ਪਿੰਡ 'ਖੇੜੇ' ਬਾਰੇ ਲਿਖਿਆ ਹੈ, ਇਸ ਵਾਸਤੇ ਇਹ ਦਸਮੇਸ਼ ਕ੍ਰਿਤ ਨਹੀਂ।'ਸੂਲ ਸੁਰਾਹੀ' ਤਾਂ ਉਹ ਹੀ ਸਮਝ ਸਕਦਾ ਹੈ ਜਿਸਨੂੰ ਸਾਹਿਤਕ ਅਲੰਕਾਰ (ਗਹਿਣੇ) ਸਮਝ ਆਉਂਦੇ ਹੋਣ ਤੇ ਉਹ ਹੀ ਇੰਨ੍ਹਾਂ ਦਾ ਮੁੱਲ ਪਾ ਸਕਦਾ ਹੈ, ਜਿਵੇਂ:-
    ਲ਼ਬਾ ਲਬ ਬਿਕੁਨ ਦਮ ਬਦੱਮ ਨੋਸ਼ ਕੁਨ॥ਗਮੇ ਹਰ ਦੁ ਆਲਮ ਫਰਾਮੋਸ਼ ਕੁਨ॥(ਦਸਮੇਸ਼ ਜੀ)
ਕਿ ਐ ਔਰੰਗਜ਼ੇਬ ਤੂੰ ਆਪਣੇ ਸੁਆਸਾਂ ਰੂਪੀ ਖਾਲੀ ਪਿਆਲਿਆਂ ਨੂੰ ਪ੍ਰਭੂ ਦੇ ਪ੍ਰੇਮ ਨਾਲ ਨੱਕੋ ਨੱਕ ਭਰ ਕੇ ਹਰ ਵੇਲੇ ਪੀਂਦਾ ਰਹਿ ਅਤੇ ਦੋਹਾਂ ਜਹਾਨਾਂ ਦੇ ਗਮ ਫਿਕਰਾਂ ਨੂੰੰ ਭੁਲਾ ਦੇ।
ਇਕ ਨਜ਼ਮ ਵਿਚ ਭਾਈ ਨੰਦ ਲਾਲ ਜੀ ਕਹਿ ਰਹੇ ਹਨ ਕਿ:_
   ਬਿਦਹਿ ਸਾਕੀ ਮਰਾ ਯਕ ਜਾਮ ਅਜ਼ਾਂ ਰੰਗੀਨੀਏ ਦਿਲਰਾ।ਕਿ ਚਸ਼ਮੇ ਪਾਕਬੀਂ ਆਸਾਂਨ ਕੁਨਮੀਂ ਜ਼ੁਮਲੇ ਮੁਸ਼ਕਿਲਹਾ।                            
    ਭਾਈ ਸਾਹਿਬ ਅਰਜੋਈ ਕਰ ਰਹੇ ਹਨ ਕਿ ਹੇ ਦਸ਼ਮੇਸ਼ ਪਿਤਾ ਜੀ! ਸਿਰਫ ਇਕ ਪਿਆਰ ਭਰੀ ਮਿਹਰ ਦੀ ਨਜ਼ਰ ਮੇਰੇ ਤੇ ਕਰ ਦਿਓ ਤਾਂਕਿ ਮੇਰੀਆਂ ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਣ।ਲੇਕਿਨ ਇਥੇ ਲਫਜ਼ ਸਾਕੀ ਵੀ ਹੈ ਤੇ ਜਾਮ ਵੀ ਹੈ।ਅਗਰ ਕੋਈ ਇਹਨਾਂ ਦੋ ਲਫਜ਼ਾਂ ਨੂੰ ਅਧਾਰ ਬਣਾ ਕੇ ਆਖੇ ਕਿ ਇਹ ਸ਼ੇਅਰ ਕਿਸੇ ਸ਼ਰਾਬੀ ਦੀ ਕ੍ਰਿਤ ਹੈ ਤਾਂ ਉਸ ਦੀ ਕਮ-ਅਕਲੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।ਇਸੇ ਤਰ੍ਹਾਂ ਹੀ ਸ਼ੇਅਰ ਹੈ ਕਿ:_
      ਸਾਕੀ ਹੋ, ਮੈਅ ਹੋ, ਜਾਮ ਹੋ, ਅਬਰੇ ਬਹਾਰ ਹੋ।ਇਤਨੀ ਪੀਉਂ, ਕਿ ਹਸ਼ਰ ਕੇ ਦਿਨ ਵੀ ਖ਼ੁਮਾਰ ਹੋ।
ਕੌਣ ਕਹੇਗਾ ਕਿ ਇਹ ਕਿਸੇ ਸ਼ਰਾਬੀ ਦਾ ਸ਼ੇਅਰ ਨਹੀਂ ਹੈ।ਲੇਕਿਨ ਮੁਸਲਮਾਨਾਂ ਅੰਦਰ ਅਹਿਮਦੀਆ ਫਿਰਕੇ ਦੇ ਬਾਨੀ ਮਿਰਜ਼ਾ ਗੁਲ਼ਾਮ ਅਹਿਮਦ ਸਾਹਿਬ ਜੋ ਕਸਬਾ ਕਾਦੀਆਂ ਜਿਲ਼ਾ ਗੁਰਦਾਸਪੁਰ ਵਿਚ ਹੋਏ ਸਨ, ਉਹਨਾਂ ਦੇ ਦੂਸਰੇ ਗੱਦੀ ਨਸ਼ੀਨ ਮਿਰਜ਼ਾ ਮਹਿਮੂਦ ਅਹਿਮਦ ਸਾਹਿਬ ਦੀ ਨਜ਼ਮ ਦਾ ਇਹ ਇਕ ਸ਼ੇਅਰ ਹੈ।ਇਹ ਸਾਰੀ ਨਜ਼ਮ ਰੁਹਾਨੀ ਰੰਗ ਨਾਲ ਸਰਸ਼ਾਰ ਹੈ।ਕੀ ਅੱਜ ਇਸ ਸ਼ੇਅਰ ਦੀ ਰੁਹਾਨੀਅਤ ਨੂੰ ਨਾ ਸਮਝ ਕੇ ਅਤੇ ਸਿਰਫ ਅੱਖਰੀ ਅਰਥ ਕਰਕੇ ਸਾਰੇ ਅਹਿਮਦੀਆਂ ਨੂੰ ਇਕ ਸ਼ਰਾਬੀ ਟੋਲਾ ਸਾਬਿਤ ਕੀਤਾ ਜਾ ਸਕਦਾ ਹੈ? ਬਿਲਕੁਲ ਨਹੀਂ।ਅਮੀਰ ਖ਼ੁਸਰੋ ਵੀ ਇਕ ਜਗ੍ਹਾ ਤੇ ਆਪਣੇ ਮੁਰਸ਼ਦ ਨੂੰ ਆਖ ਰਹੇ ਹਨ ਕਿ:-
      ਬਿਦਹਿ ਮੈਅ ਬਾਕੀ, ਕਿ ਦਰ ਜੰਨਤ ਖਵਾਹੀ ਨੇਸਤ।
ਭਾਵ ਕਿ ਮੈਨੂੰ ਅੱਲਾ੍ਹ ਦੇ ਨਾਮ ਰੂਪੀ ਸ਼ਰਾਬ ਦਾ ਭਰਿਆ ਹੋਇਆ ਪਿਆਲਾ ਦਿਓ, ਮੇਰੇ ਵਾਸਤੇ ਇਹੀ ਜੰਨਤ ਹੈ। ਮੈਨੂੰ ਕਿਸੇ ਹੋਰ ਜੰਨਤ ਦੀ ਲੋੜ ਨਹੀਂ ਹੈ।ਇਸੇ ਤਰਾਂ੍ਹ 'ਮਿਤ੍ਰ ਪਿਆਰੇ ਨੂੰ' ਸ਼ਬਦ ਵਿਚ ਦਸ਼ਮੇਸ਼ ਪਿਤਾ ਜੀ ਸਮਝਾ ਰਹੇ ਹਨ ਕਿ 'ਤੁਧ ਬਿਨ' ਕਿ ਹੇ ਵਾਹਿਗੁਰੂ ਤੇਰੀ ਯਾਦ ਤੋਂ ਬਿਨਾ ਸਭ ਦੁਨਿਆਵੀ ਸੁੱਖ ਰੋਗਾਂ ਦੀ ਨਿਆਈਂ ਹਨ।ਰੇਸ਼ਮੀ ਰਜਾਈਆਂ ਵੀ ਸੁਖ ਨਹੀਂ ਦਿੰਦੀਆਂ, ਇੰਝ ਪਰਤੀਤ ਹੁੰਦਾ ਹੈ ਜਿਵੇਂ ਸੱਪਾਂ ਉਤੇ ਸੁੱਤੇ ਹੋਈਏ, ਸੁਰਾਹੀ ਵੀ ਸੂਲ ਸਮਾਨ ਹੈ, ਪਿਆਲਾ ਖੰਜਰ ਸਮਾਨ ਹੈ, ਸਰਹਾਣਾ ਕਸਾਈਆਂ ਦਾ (ਬਿੰਗ) ਗੰਡਾਸਾ ਲੱਗਦਾ ਹੈ।ਇਸੇ ਤਰ੍ਹਾਂ 'ਭੱਠ ਖੇੜਿਆਂ ਦਾ ਰਹਿਣਾ' ਬਾਰੇ ਹੈ।ਭਾਵ ਕਿ ਪਰਮਾਤਮਾਂ ਤੋਂ ਵਿਛੜ ਕੇ ਖੁਸ਼ੀਆਂ ਖੇੜਿਆਂ, ਚ ਰਹਿਣਾ ਸਾਨੂੰ (ਭੱਠ) ਤਪਦਾ ਤੰਦੂਰ ਹੈ।ਹੁਣ ਜਿਸ ਬੰਦੇ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਪਿੰਡਾਂ ਬਾਰੇ ਕੋਈ ਗਿਆਨ ਹੀ ਨਾਂ ਹੋਵੇ, ਉਸਦਾ ਕੀ ਇਲਾਜ ਹੋ ਸਕਦਾ ਹੈ? 
        ਪੰਜਾਬ ਵਿਚ ਅਣਗਿਣਤ ਪਿੰਡ ਖੇੜੇ ਨਾਮ ਵਾਲੇ ਹਨ।ਅਨੇਕਾਂ ਪਿੰਡਾਂ ਦੇ ਵਿਚਕਾਰ ਇਕ ਉਚੇ ਚਬੂਤਰੇ ਤੇ ਪੂਜਣ-ਯੋਗ ਥੜ੍ਹੇ ਬਣੇ ਹੋਏ ਹਨ, ਉਸਨੂੰ ਵੀ ਖੇੜਾ ਕਹਿੰਦੇ ਹਨ।ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ ਅਨੁਸਾਰ ਖੇੜੇ ਦੇ ਅਰਥ ਹਨ-ਪਿੰਡ, ਗ੍ਰਾਮ।ਨਾ ਕਿ ਸਿਰਫ ਹੀਰ ਦਾ ਹੀ ਇਕ ਪਿੰਡ।ਜਿਵੇਂ ਕਿ ਬਚਨ ਹੈ:_
           ਪ੍ਰਥਮੇ ਵਸਿਆ ਸਤ ਕਾ ਖੇੜਾ॥(ਰਾਮਕਲੀ ਮ:੫) 
 ਇਸੇ ਤਰ੍ਹਾਂ ਹੀ:_'ਭੱਠ ਖੇੜਿਆਂ ਦਾ ਰਹਿਣਾ' (ਹਜ਼ਾਰੇ ਪਾ:੧੦) 
         ਲੁਧਿਆਣਾ ਅਤੇ ਮਾਲਵੇ ਵਿਚ ਲੋਕਾਂ ਦਾ ਤਕੀਆ ਕਲਾਮ ਹੈ:_ਨਗਰ ਖੇੜਾ ਵੱਸਦਾ ਰਹੇ, ਅਤੇ ਇਤਿਹਾਸ ਅਨੁਸਾਰ ਇਹ ਸ਼ਬਦ ਭੀ ਮਹਾਰਾਜ ਨੇ ਮਾਛੀਵਾੜੇ, ਤਸੀਲ ਸਮਰਾਲਾ, ਜ਼ਿਲਾ ਲੁਧਿਆਣਾ ਵਿਚ ਉਚਾਰਨ ਕੀਤਾ ਸੀ।ਪਰ ਕਿੰਤੂ ਕਰਨ ਵਾਲੇ ਅਤੇ ਇੰਨ੍ਹਾਂ ਦੇ ਪਿੱਛ ਲੱਗੂਆਂ ਨੇ ਕੇਵਲ 'ਹੀਰ ਦਾ ਪਿੰਡ' ਕਹਿ ਕੇ, ਇਸ ਸ਼ਬਦ ਨੂੰ ਖੰਡਣ ਦਾ ਬੀੜਾ ਚੁੱਕਿਆ ਹੋਇਆ ਹੈ। ਕਹਾਵਤ ਹੈ; ਮੈਂ ਤੇਰੇ ਵੱਸਣਾ ਨਹੀਂ ਕਿਉਂਕਿ ਤੇਰੀ ਖਾਂਦੇ ਦੀ ਦਾਹੜੀ ਹਿਲਦੀ ਹੈ।ਕੁਝ ਲੋਕ ਗੁਰੂ ਸਾਹਿਬ ਦੇ ਇਸ ਸ਼ਬਦ "ਸ਼ਬਦ ਮਿੱਤਰ ਪਿਆਰੇ--" ਵਿਚਲੀ ਰਮਜ਼ ਤੇ ਰਹੱਸ ਨੂੰ ਸਮਝਣ ਵਿਚ ਅਸਮਰੱਥ ਹੋਣ ਕਰਕੇ ਹੀ ਭੁਲੇਖਾ ਖਾਂਦੇ ਹਨ।ਸੁਹਿਰਦ ਵਿਦਵਾਨਾਂ ਦਾ ਕਥਨ ਹੈ ਕਿ ਦੁਨਿਆਵੀ ਸੁੱਖਾਂ ਦੀ ਅਸਾਰਥਾ ਅਤੇ ਰੱਬੀ ਇਸ਼ਕ ਵਿਚੋਂ ਪੈਦਾ ਹੋਈ ਮਿਲਣ ਦੀ ਤਾਂਘ ਅਤੇ ਤੜਫ ਦੀ ਸ਼ਿੱਦਤ ਇਸ ਛੋਟੇ ਜਿਹੇ ਸ਼ਬਦ ਦਾ ਸ਼ਕਤੀਸ਼ਾਲੀ ਸਰੋਕਾਰ ਹੈ।ਸਾਹਿਤ ਨੂੰ ਸਮਝਣ ਵਾਲਿਆਂ ਦੀ ਇਹ ਰਾਏ ਹੈ ਕਿ ਇਸ ਸ਼ਬਦ ਤੋਂ ਰਾਗਾਤਮਕਤਾ ਅਤੇ ਸਰੋਦੀ ਸਮਰੱਥਾ ਉਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਸ ਕਮਾਲ ਦੀ ਪਕੜ ਸੀ ਉਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।ਕਵਿਤਾ ਇਕ ਕੋਮਲ ਕਲਾ ਹੈ।ਜਿਸ ਕਿਸੇ ਨੂੰ ਵੀ ਇਸ ਕਲਾ ਦਾ ਗਿਆਨ ਨਹੀਂ ਉਹ ਇਸ ਸ਼ਬਦ ਦੇ ਅਰਥ ਨਹੀਂ ਸਮਝ ਸਕਦਾ ਅਤੇ ਨਾ ਹੀ ਲੁਤਫ਼ ਉਠਾ ਸਕਦਾ ਹੈ।ਉਹ ਹਰ ਕਾਵਿ ਦੇ ਅਨਰਥ ਕਰਕੇ ਆਪਣੀ ਅਗਿਆਨਤਾ ਪਰਗਟ ਕਰਨ ਲਈ ਵਿਰੋਧ ਹੀ ਕਰ ਸਕਦਾ ਹੈ। ਦਸ਼ਮੇਸ਼ ਬਾਣੀ ਪ੍ਰਤੀ ਕੁਝ ਲੋਕ ਅੱਜ ਐਸਾ ਹੀ ਕਰ ਰਹੇ ਹਨ।ਉਹ ਯਕੀਨਨ ਗੁਰੂ ਨਿੰਦਾ ਕਰ ਰਹੇ ਹਨ।
ਚੰਡੀ ਦੀ ਵਾਰ ਬਾਰੇ ਡਾ. ਦਰਸ਼ਨ ਸਿੰਘ ਜੀ ਆਪਣੀ ਪੁਸਤਕ (ਸਤਾਰ੍ਹਵੀਂ ਸਦੀ ਦਾ ਚੋਣਵਾਂ ਪੰਜਾਬੀ ਸਾਹਿਤ) ਵਿਚ ਲਿਖਦੇ ਹਨ ਕਿ "ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਯੋਧਾ ਸਨ।ਉਹਨਾਂ ਦੀ ਜ਼ਿੰਦਗੀ ਦੇ ਹਾਲਾਤ ਐਸੇ ਸਨ ਕਿ ਉਹਨਾਂ ਨੂੰ ਸੱਚ ਅਤੇ ਅਸੂਲ ਦੀ ਸਥਾਪਤੀ ਲਈ ਯੁੱਧ ਕਰਨੇ ਪਏ।"ਚੰਡੀ ਦੀ ਵਾਰ" ਇਸੀ ਸਥਿਤੀ ਦੀ ਪੈਦਾਵਾਰ ਹੈ। ਇਹ ਵਾਰ ਝੂਠ ਉਪਰ ਸੱਚ ਦੀ ਜਿੱਤ ਨੂੰ ਸਥਾਪਤ ਕਰਦੀ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਨੂੰ ਨਾਇਕ ਵਜੋਂ ਪੇਸ਼ ਕਰਕੇ ਆਪਣੀ ਵਿਚਾਰਧਾਰਾ ਦੇ ਕਈ ਪਹਿਲੂ ਸਪੱਸ਼ਟ ਕੀਤੇ ਹਨ।ਇਕ ਤਾਂ ਇਹ ਕਿ ਇਸਤਰੀ ਕਿਸੇ ਵੀ ਤਰ੍ਹਾਂ ਪੁਰਸ਼ ਨਾਲੋਂ ਕਮਜ਼ੋਰ ਨਹੀ।ਦੂਸਰਾ ਜ਼ਿੰਦਗੀ ਦੇ ਹਰ ਪਹਿਲੂ ਵਿਚ ਤੇ ਇਥੋਂ ਤੱਕ ਕਿ ਮੈਦਾਨੇ ਜੰਗ ਵਿਚ ਵੀ ਮਨੁੱਖ ਦੀ ਅਸਲੀ ਤਾਕਤ ਉਸਦੀ ਵਿਰਾਸਤ ਵਿਚੋਂ ਆਉਂਦੀ ਹੈ।ਕਿਉਂਕਿ ਵਿਰਾਸਤ ਉਸ ਦੇ ਅਵਚੇਤਨ (ਅਚੇਤ ਮਨ) ਦਾ ਹਿੱਸਾ ਹੈ ਅਤੇ ਅਵਚੇਤਨ ਹੀ ਚੇਤਨ ਨੂੰ ਤਾਕਤਵਰ ਬਣਾਉਦਾ ਹੈ।ਇਸ ਕਰਕੇ ਜੀਵਨ ਦੇ ਸੰਘਰਸ਼ ਵਿਚ ਵਿਰਾਸਤ ਨਾਲੋਂ ਟੁੱਟ ਕੇ ਮਨੁੱਖ ਜੇਤੂ ਨਹੀਂ ਹੋ ਸਕਦਾ।ਚੰਡੀ ਦੀ ਵਾਰ ਵਿਚ ਗੁਰੂ ਸਾਹਿਬ ਆਪਣੇ ਸਿੰਘ ਸਿਪਾਹੀਆਂ ਨੂੰ ਉਹਨਾਂ ਦੇ ਅਵਚੇਤਨ ਵਿਚ ਬੈਠੀਆਂ ਵਿਰਾਸਤ ਦੀਆਂ ਤੈਹਾਂ ਖੋਲ੍ਹ ਕੇ ਸ਼ਕਤੀ ਦਾ ਸੋਮਾ ਪ੍ਰਾਪਤ ਕਰਵਾ ਰਹੇ ਸੀ।ਤੀਜੀ ਗੱਲ ਗੁਰੂ ਸਾਹਿਬ ਇਹ ਸਿੱਧ ਕਰਦੇ ਹਨ ਕਿ ਜਦੋਂ ਮਨੁੱਖ ਸੱਚ ਉਤੇ ਖੜਾ ਹੁੰਦਾ ਹੈ ਤਾਂ ਉਹ ਹਾਰਦਾ ਨਹੀਂ।ਹਾਰ ਉਸ ਦੀ ਤਕਦੀਰ ਵਿਚ ਨਹੀਂ ਹੁੰਦੀ। ਇਸੇ ਨੂੰ ਗੁਰੂ ਸਾਹਿਬ ਦਸਮ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਸਪੱਸ਼ਟ ਕਰਦੇ ਹਨ:_ 'ਨਿਸਚੈ ਕਰ ਆਪਣੀ ਜੀਤ ਕਰੋਂ'। ਚੰਡੀ ਦੀ ਵਾਰ ਇਸ ਤਰ੍ਹਾਂ ਸੰਘਰਸ਼ਸ਼ੀਲ ਮਨੁੱਖ ਦੇ ਅਵਚੇਤਨ ਨੂੰ ਚੇਤਨ ਵਿਚ ਤਬਦੀਲ ਕਰਨ ਦੀ ਪ੍ਰਕ੍ਰਿਆ ਦੀ ਲਖਾਇਕ (ਸਾਧਨ) ਹੈ।ਗੁਰੂ ਗੋਬਿੰਦ ਸਿੰਘ ਜੀ ਜਿਥੇ ਯੋਧਾ, ਗੁਰੂ ਅਤੇ ਬਾਦਸ਼ਾਹ ਦਰਵੇਸ਼ ਸਨ, ਉਥੇ ਹੀ ਇਕ ਮਹਾਨ ਸ਼ਕਤੀਸ਼ਾਲੀ ਬਾਣੀ ਕਾਰ ਵੀ ਸਿੱਧ ਹੁੰਦੇ ਹਨ"। 
੨੯.ਦਸਮ ਗ੍ਰੰਥ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਬਾਅਦ ਹੋਂਦ ਵਿਚ ਆਇਆ:_ 
ਦਸਮੇਸ਼ ਬਾਣੀ ਵਿਰੋਧੀਆਂ ਦੀ ਲਿਖਤ ਅਨੁਸਾਰ ਇਹ ਦਸਮ ਗ੍ਰੰਥ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ (੧੭੦੮ਈ:) ਪਿੱਛੋਂ ਹੋਂਦ ਵਿਚ ਆਇਆ ਹੈ।ਜੇ ਸਮੇਂ ਦੀਆਂ ਪਰਸਥਿਤੀਆਂ ਵੱਲ ਝਾਤ ਮਾਰੀਏ, ਤਾਂ ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਤੋਂ ਲੈਕੇ ਮਿਸਲਾਂ ਦੇ ਸਥਾਪਤ ਹੋਣ ਤੱਕ ਖਾਲਸੇ ਨੂੰ 'ਝਾੜੀਂ ਜਾਂ 'ਪਹਾੜੀਂ' ਗੁਜ਼ਰ ਕਰਨਾ ਪਿਆ ਹੈ। ਉਸ ਵਕਤ ਨਾ ਪੰਥ ਵਿਚ ਇੰਨੇ ਲਿਖਾਰੀ ਸੀ, ਨਾ ਸਮਾਂ ਸੀ, ਨਾ ਛਾਪੇਖਾਨੇ ਸੀ, ਕਿ ਇਸ ਗ੍ਰੰਥ ਦੇ ਉਤਾਰੇ ਕਰਕੇ ਪੰਥ ਵਿਚ ਵੰਡੇ ਜਾ ਸਕਦੇ।ਅਜਿਹੇ ਬਿਖੜੇ ਸਮੇਂ ਵਿਚ ਅਜਿਹੀ ਔਖੀ ਭਾਸ਼ਾ ਵਾਲੇ ਗ੍ਰੰਥ ਨੂੰ ਯਾਦ ਕਰਨਾ ਭੀ ਕੋਈ ਆਸਾਨ ਨਹੀਂ ਸੀ।ਇਤਿਹਾਸ ਦੀ ਗਵਾਹੀ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਇਹ ਗ੍ਰੰਥ ਆਮ ਸਿੱਖਾਂ ਕੋਲ ਉਪਲਬਧ ਸੀ।ਪਹਿਲੇ ਸਿੱਖ ਇਤਿਹਾਸਕਾਰ, ਮੱਸਾ ਰੰਘੜ ਦਾ ਸਿਰ ਵੱਢਣ ਵਾਲੇ ਬਾਬਾ ਮਹਿਤਾਬ ਸਿੰਘ ਦੇ ਪੋਤੇ, ਭਾਈ ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' ਅਨੁਸਾਰ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ, ਸਭ ਤੋਂ ਪਹਿਲੀ ਸ਼ਹੀਦੀ, ਭਾਈ ਤਾਰਾ ਸਿੰਘ ਵਾਂ ਦੀ ਹੋਈ।ਜਦ ਤੁਰਕ ਫੌਜ ਨੇ ਤਾਰਾ ਸਿੰਘ ਤੇ ਚੜ੍ਹਾਈ ਕੀਤੀ, ਉਸ ਕੋਲ ਸਿੰਘ ਥੋੜ੍ਹੇ ਹੀ ਸਨ।ਸਿੰਘਾਂ ਨੇ ਭਾਈ ਤਾਰਾ ਸਿੰਘ ਨੂੰ ਸਲਾਹ ਦਿੱਤੀ, ਕਿ ਹੁਣ ਇਕ ਪਾਸੇ ਹੋ ਜਾਈਏ, ਫੌਜ ਬਹੁਤ ਹੀ ਆ ਰਹੀ ਹੈ।ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਅਰਦਾਸ ਕਰਕੇ ਪੋਥੀ (ਜੋ ਉਨ੍ਹਾਂ ਕੋਲ ਸੀ) ਵਿਚੋਂ ਹੁਕਮ ਲੈ ਲਵੋ।ਅਰਦਾਸ ਕਰਕੇ ਜੋ ਸ਼ਬਦ ਆਇਆ:-
            ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜੈਯੈ॥
            ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਐਯੈ॥
            ਐਸੋ ਨ ਕੋ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚੈਯੈ॥
            ਜਾਂ ਤੇ ਨ ਛੂਟੀਐ ਮੂੜ! ਕਹੂ ਹਸਿ ਤਾਂ ਕੀ ਨ ਕਯੋਂ ਸਰਣਾਗਤਿ ਜੈਯੈ॥(ਦ.ਗ੍ਰੰ. ੯੬)
ਇਸ ਸਵੈਯੇ ਦੇ ਪਾਠ ਪਿੱਛੋਂ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਕਿਹਾ, ਕਿ ਗੁਰਬਾਣੀ ਦੇ ਹੁਕਮ ਅਨੁਸਾਰ, ਮੈਂ ਤਾਂ ਇਥੇ ਹੀ ਸ਼ਹੀਦੀ ਪਾਵਾਂਗਾ।ਤੁਹਾਡੇ ਵਿਚੋਂ ਜੇ ਕਿਸੇ ਨੇ ਸ਼ਹੀਦ ਹੋਣਾ ਹੈ, ਉਹ ਰਹੇ, ਬਾਕੀ ਚਲੇ ਜਾਵੋ।ਤਾਂ ਤੇ ਸਭ ਨੇ ਇਕੱਠੇ ਲੜ ਕੇ ਸ਼ਹੀਦੀ ਪਾਈ।ਭਾਈ ਸਾਹਿਬ ਦੇ ਨਾਂ ਤੇ ਹੁਣ ਤੱਕ ਉਨ੍ਹਾਂ ਦੇ ਪਿੰਡ ਵਿਚ ਸ਼ਹੀਦੀ ਮੇਲਾ ਲੱਗਦਾ ਹੈ।ਸਾਨੂੰ ਪੱਕੀ ਉਮੀਦ ਹੈ, ਕਿ ਕਿੰਤੂ ਕਰਤਾ ਆਪਣੀ ਪਾਲਸੀ 'ਆਲਾ ਹਿਕਮਤੇ ਅਮਲੀ' ਅਨੁਸਾਰ ਇਸ ਪੋਥੀ ਨੂੰ ਭੀ ਕਿਸੇ ਬ੍ਰਾਹਮਣ ਦਾ ਲਿਖਿਆ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।ਜਦ ਕਿ ਇਸ ਪੋਥੀ ਦੇ ਅਸਲ ਦੀ ਇਕ ਨਕਲ ਮਹਾਰਾਜਾ ਪਟਿਆਲਾ ਦੀ ਲਾਇਬ੍ਰੇਰੀ ਵਿਚ ਮੌਜੂਦ ਹੈ ਅਤੇ ਦੂਸਰੀ ਕਾਪੀ ਈਸਟ ਇੰਡੀਆ ਕੰਪਨੀ ਵੱਲੋਂ ਲੰਦਨ ਭੇਜੀ ਗਈ।ਇਸ ਵਾਰਤਾ ਦਾ ਸਿੱਟਾ ਇਹ ਹੈ ਕਿ ਦਸਮੇਸ਼ ਬਾਣੀ ਦਾ ਇਕ ਗ੍ਰੰਥ 'ਵਿਦਿਆ ਸਾਗਰ' ਦੇ ਰੂਪ ਵਿਚ ਸੀ ਜੋ ਕਿ ਬਾਅਦ ਵਿਚ ਸਰਸਾ ਨਦੀ ਦੀ ਭੇਟ ਹੋ ਗਿਆ।ਪਰ ਇਸ ਗ੍ਰੰਥ ਦੇ ਉਤਾਰੇ ਪੋਥੀਆਂ ਦੇ ਰੂਪ ਵਿਚ ਸਿੱਖਾਂ ਕੋਲ ਉਪਲਬਦ ਸਨ ਜੋ ਬਾਅਦ ਵਿਚ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਅਗਿਆ ਅਨੁਸਾਰ ਦੁਬਾਰਾ ਦਸਮ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਪਾਦਤ ਕਰ ਦਿੱਤੇ।ਬਾਅਦ ਵਿਚ ੧੮੯੭ ਈ: ਨੂੰ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ-ਪੰਥ ਦੁਆਰਾ ਦਸਮ ਗ੍ਰੰਥ ਸਾਹਿਬ ਦੇ ਅਲੱਗ ਅਲੱਗ ੩੨ ਹੱਥ ਲਿਖਤ ਉਤਾਰਿਆਂ ਦੇ ਲਿਖਤੀ ਭਿੰਨ ਭੇਦ ਦੀ ਸੁਧਾਈ ਕਰਕੇ ਮੌਜੂਦਾ ਰੂਪ ਦਿੱਤਾ ਗਿਆ ਹੈ।ਦਸਮ ਗ੍ਰੰਥ ਸਾਹਿਬ ਦੇ ਵਿਰੋਧੀਆਂ ਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਇਹ ਕਿਸੇ ਬ੍ਰਾਹਮਣ ਦੀ ਕ੍ਰਿਤ ਹੈ, ਪਰ ਇਹ ਸਾਬਿਤ ਨਾ ਕਰ ਸਕੇ।ਫਿਰ ਕਹਿਣ ਲੱਗ ਪਏ ਕੇ ਇਹ ਸ਼ਾਕਤ ਕਵੀਆਂ ਦੀ ਰਚਨਾ ਹੈ, ਇਹ ਵੀ ਸਾਬਿਤ ਨਾ ਕਰ ਸਕੇ।ਹੁਣ ਇਥੇ ਆ ਗਏ ਹਨ ਕੇ ਇਹ ਅੰਗ੍ਰੇਜ਼ਾਂ ਦੀ ਦੇਣ ਹੈ, ਇਸ ਵਿਚ ਵੀ ਇਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ, ਕਿਉਂਕਿ ਖਾਲਸਾ ਪੰਥ ਪੂਰੀ ਤਰ੍ਹਾਂ ਸੁਚੇਤ ਹੈ। 
੩੦.ਪ੍ਰਮਾਤਮਾ ਦੇ 'ਬਹੁ ਰੰਗੀ' ਹੋਣ ਤੇ ਕਿੰਤੂ:-
ਦਸਮ ਗ੍ਰੰਥ ਵਿਰੋਧੀ 'ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ'॥ ਨੂੰ ਠੀਕ ਮੰਨ ਕੇ ਕਹਿੰਦੇ ਹਨ ਕਿ ਬਚਿਤ੍ਰ ਨਾਟਕ ਦੇ ਛੰਤ ੧੮ ਤੋਂ ਅੱਗੇ ਕਵੀ ਨੇ ਪ੍ਰਮੇਸ਼ਰ ਦਾ ਭਿਆਨਕ ਰੂਪ ਵਰਨਣ ਕਰ ਦਿੱਤਾ ਹੈ।ਬਚਿਤ੍ਰ ਨਾਟਕ ਦੀ ਬਾਣੀ ਤੇ ਇਹ ਦੋਸ਼ ਲਾਉਣ ਵਾਲਿਆਂ ਨੂੰ ਗੁਰਮਤਿ ਦੇ a ਅ e ਦਾ ਭੀ ਪਤਾ ਨਹੀਂ।ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚ ਵਾਹਿਗੁਰੂ ਨੂੰ ਨਿਰਗੁਣ ਅਤੇ ਸਰਗੁਣ ਦੋਨਾਂ ਸਰੂਪਾਂ ਵਿਚ ਮੰਨਿਆਂ ਗਿਆ ਹੈ ਜਥਾ:-
       ਨਿਰਗੁਨ ਆਪਿ ਸਰਗੁਨੁ ਭੀ ਓਹੀ॥ਕਲਾਧਾਰਿ ਜਿਨਿ ਸਗਲੀ ਮੋਹੀ॥ (ਸੁਖਮਨੀ)
ਸਰਗੁਣ ਰੂਪ ਕਿਉਂਕਿ (ਸਪੇਸ ਐਂਡ ਟਾਈਮ) ਕਾਲ ਅਤੇ ਸਮੇਂ ਦੇ ਅਧੀਨ ਹੈ, ਇਸ ਲਈ ਨਾਸ਼ਵੰਤ ਹੈ ਅਤੇ ਨਿਰਗੁਣ ਸਰੂਪ ਸਦਾ ਥਿਰ ਰਹਿਣ ਵਾਲਾ ਹੈ।ਇਸ ਲਈ ਗੁਰੂ ਸਾਹਿਬ ਨੇ ਨਿਰਗੁਣ ਸਰੂਪ ਦਾ ਧਿਆਉਣਾ ਕੀਤਾ ਹੈ ਅਤੇ ਸਿੱਖਾਂ ਨੂੰ ਧਿਆਉਣ ਦਾ ਉਪਦੇਸ਼ ਦਿੱਤਾ ਹੈ।ਪਰ ਸਰਗੁਣ ਰੂਪ ਨੂੰ ਨਕਾਰਿਆ ਨਹੀਂ।ਜਦ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਹਨ 'ਬਲਿਹਾਰੀ ਕੁਦਰਤਿ ਵਸਿਆ' ਤਾਂ ਕੁਦਰਤ ਦੀ ਹਰ ਚੀਜ਼ ਵਿਚੋਂ ਕਾਦਰ ਦੇ ਦਰਸ਼ਨ ਕਰਕੇ ਬਲਿਹਾਰ ਹੁੰਦੇ ਹਨ ਅਤੇ ਜਦ ਆਖਦੇ ਹਨ "ਸਭੁ ਮਹਿ ਜੋਤਿ ਜੋਤਿ ਹੈ ਸੋਇ" ਇਸ ਦਾ ਭੀ ਇਹੀ ਅਰਥ ਹੈ ਕਿ ਹਰ ਚੀਜ਼ ਵਿਚ ਉਸਦੀ ਜੋਤ ਵਰਤ ਰਹੀ ਹੈ, ਅਤੇ ਇਸ ਜੋਤ ਕਰਕੇ ਹੀ ਕਹਿ ਰਹੇ ਹਨ:_
           ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ॥ਪੰ:੨੭
           ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕੁ ਤੋਹੀ॥(ਸੋਹਿਲਾ)
ਅਰਥ:-ਹੇ ਪ੍ਰਮੇਸ਼ਰ ਜੀ (ਨਿਰਗੁਣ ਸਰੂਪ ਕਰਕੇ) ਤੇਰੀ ਆਪਣੀ ਕੋਈ ਅੱਖ ਨਹੀਂ ਪਰ ਹਰ ਇਕ ਅੱਖ ਵਿਚ ਤੇਰੀ ਜੋਤ ਹੋਣ ਕਰਕੇ ਤੇਰੀਆਂ ਅਨੇਕ ਅੱਖਾਂ ਹਨ।ਇਸੇ ਤਰ੍ਹਾਂ ਤੇਰਾ ਆਪਣਾ ਕੋਈ ਆਕਾਰ (ਮੂਰਤਿ ਨਹੀਂ), ਪਰ ਸਭ ਮੂਰਤਾਂ ਵਿਚ ਤੇਰੀ ਜੋਤ ਹੋਣ ਕਰਕੇ ਤੇਰੀਆਂ ਅਨੇਕ ਮੂਰਤੀਆਂ ਹਨ।
  ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰ॥(ਪੰ:੨੩)
  ਸਭਿ ਘਟਿ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥(ਪੰ: ੫੯੧)
ਇਸੇ ਤਰ੍ਹਾਂ ਦਸਮੇਸ਼ ਪਿਤਾ ਨੇ ਭੀ ਦੋਨਾਂ ਰੂਪਾਂ ਸਰਗੁਣ ਤੇ ਨਿਰਗੁਣ ਵਿਚ ਪ੍ਰਮੇਸ਼ਰ ਦੇ ਦਰਸ਼ਨ ਕਰਕੇ ਉਸਤਤਿ ਕੀਤੀ ਹੈ:-
      ਕਤਹੂੰ ਸੁਚੇਤ ਹੁਇ ਕੈ ਚੇਤਨਾ ਕਉ ਚਾਰੁ ਕੀਓ ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ॥
      ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨਿ ਹੁਇ ਕੈ ਮਾਂਗਿਓ ਧਨ ਦੇਤ ਹੋ॥
      ਕਹੂੰ ਮਹਾਰਾਜਨ ਕਉ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ॥
      ਕਹੂੰ ਬੇਦਿ ਰੀਤਿ ਕਹੂੰ ਤਾ ਸਿਉ ਬਿਪਰੀਤਿ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ॥ਅ.ਉ.        
ਇਸੇ ਲਈ ਦਸਮੇਸ਼ ਜੀ ਨੇ ਬਚਿਤ੍ਰ ਨਾਟਕ ਦੇ ਪਹਿਲੇ ੧੮ ਛੰਦਾਂ ਤੱਕ ਨਿਰਗੁਣ ਪ੍ਰਮੇਸ਼ਰ ਦੀ ਉਸਤਤਿ ਕਰਕੇ ਅੱਗੇ ਵਿਰਾਟ ਰੂਪ ਵਿਚ (ਸਰਗੁਣ) ਦੇ ਦਰਸ਼ਨ ਕਰਕੇ ਉਸਤਤਿ ਕੀਤੀ ਹੈ।ਆਦਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਐਸੇ ਪ੍ਰਮਾਣ ਮਿਲਦੇ ਹਨ:-
    ੧.ਹਰਿ ਆਪੇ ਕਾਨੁ ਉਪਾਇਦਾ ਮੇਰੇ ਗੋਵਿੰਦਾ ਹਰਿ ਆਪੇ ਗੋਪੀ ਖੋਜੀ ਜੀਉ॥
    ੨.ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇਸ ਮਾਰਾਹਾ॥
    ੩.ਜੋਗੀ ਅੰਦਰਿ ਜੋਗੀਆ ਤੂੰ ਭੋਗੀ ਅੰਦਰਿ ਭੋਗੀਆ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲ ਜੀਉ॥
    ਇਥੇ ਹੀ ਬੱਸ ਨਹੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫੁਰਮਾ ਰਹੇ ਹਨ ਕਿ ਮੈਨੂੰ ਬ੍ਰਹਮਾ, ਸ਼ਿਵ , ਸਿੱਧਾਂ, ਮੁਨੀਆਂ ਅਤੇ ਇੰਦਰ ਵਿਚ ਪ੍ਰਮੇਸ਼ਰ ਹੀ ਨਜ਼ਰ ਆਉਂਦਾ ਹੈ:-
         ਬ੍ਰਹਮੁ ਮਹੇਸੁ ਸਿਧ ਮੁਨਿ ਇਦ੍ਰਾ ਮੋਹਿ ਠਾਕੁਰ ਹੀ ਦਰਸਾਰੇ॥(ਪੰ:੫੩੪)
   ਅਤੇ:- ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ॥(ਪੰ:੭੨੬)
੩੧.ਕਲਮ ਦੇ ਧਨੀ:_   
ਜਿਵੇਂ ਸਾਰੇ ਸੁਹਿਰਦ ਸਿੱਖ ਜਾਣਦੇ ਹਨ ਕਿ ਦਸਮੇਸ਼ ਪਿਤਾ ਦੀ ਬਾਣੀ ਅਤੇ ਜੀਵਨ ਦਾ ਅਧਿਐਨ ਕੀਤਿਆਂ ਪਤਾ ਲੱਗਦਾ ਹੈ, ਕਿ ਜਿਸ ਸ਼ਕਤੀਸ਼ਾਲੀ ਅੰਦਾਜ਼ ਵਿਚ ਗੁਰੂ ਸਾਹਿਬ ਦੇ ਤੀਰ ਅਤੇ ਤਲਵਾਰ ਚੱਲਦੀ ਸੀ, ਉਸੇ ਤੇਜ਼ ਤਰਾਰ ਵੇਗ ਵਿਚ ਉਨ੍ਹਾਂ ਦੀ ਕਲਮ ਚੱਲਦੀ ਸੀ।ਦੁਨੀਆਂ ਦੇ ਮਹਾਨ ਚਿੰਤਕ ਇਹ ਗੱਲ ਇਕ ਜ਼ਬਾਨ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਹਰ ਪਹਿਲੂ ਗਤੀਮਾਨ ਸੀ।ਗੁਰੂ ਸਾਹਿਬ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਿਕ ਸਨ।ਸਵਾਮੀ ਵਿਵੇਕਾਨੰਦ ਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਮ ਕਹਿੰਦੇ ਸਨ ਕਿ "ਭਾਰਤੀ ਸੰਸਕ੍ਰਿਤੀ ਵਿਚ ਜੋ ਕੁਝ ਸ਼ੁਭ ਤੇ ਸਰਬੋਤਮ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਰਾਹੀਂ ਪ੍ਰਗਟ ਹੋਇਆ ਹੈ।ਉਹ ਮਨੁੱਖੀ ਅਜ਼ਾਦੀ ਦੇ ਅਲੰਮਬਰਦਾਰ, ਨਿੱਡਰ ਯੋਧਾ, ਸਮਰਥ ਦ੍ਰਿਸ਼ਟਾ ਅਤੇ ਸਬਲ ਬਾਣੀਕਾਰ ਸਨ।ਫੌਜੀ ਜਰਨੈਲ ਅਤੇ ਬਾਣੀਕਾਰ ਹੋਣਾ ਇਹ ਇਕ ਵਚਿੱਤਰ ਸੁਮੇਲ ਹੈ ਜਿਹੜਾ ਉਹਨਾਂ ਦੀ ਸ਼ਖਸੀਅਤ ਵਿਚੋਂ ਪ੍ਰਾਪਤ ਹੈ"।ਅਨਮੱਤੀ ਤਾਂ ਇਸ ਵਚਿੱਤਰ ਸੁਮੇਲ ਨੂੰ ਨਮਸ਼ਕਾਰਾਂ ਕਰਦੇ ਹਨ।ਪਰ ਕੁਝ ਅਗਿਆਨੀ ਭੇਖੀ ਸਿੱਖ ਗੁਰੂ ਸਾਹਿਬ ਦੀਆਂ ਲਿਖਤਾਂ ਨੂੰ ਬ੍ਰਾਹਮਣੀ ਕ੍ਰਿਤ ਆਖ ਕੇ ਆਪਣੀ ਅਗਿਆਨਤਾ ਦਾ ਸਬੂਤ ਦੇ ਰਹੇ ਹਨ।ਪੰਥ ਦੇ ਮਹਾਂਨ ਵਿਦਵਾਂਨ ਅਤੇ ਸਿਰਮੌਰ ਕਥਾ ਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ ਦੱਸਦੇ ਸਨ ਕਿ ਇਕ ਵਾਰੀ ਜਦੋਂ ਉਹ ਟੈਗੋਰ ਦੇ ਸ਼ਾਂਤੀਨਿਕੇਤਨ ਆਸ਼ਰਮ ਵਿਖੇ ਗਏ ਤਾਂ ਉਥੇ ਇਹ ਦੇਖ ਕੇ ਬੜੇ ਹੈਰਾਨ ਹੋਏ ਕਿ ਇੱਕ ਬਲੈਕ ਬੋਰਡ ਉਪਰ ਦਸ਼ਮੇਸ਼ ਪਿਤਾ ਦਾ ਇਹ ਸ਼ਬਦ ਲਿਖਿਆ ਹੋਇਆ ਸੀ:_
      ਨੀਲਕੰਠ ਨਰਹਰਿ ਨਾਰਾਇਣ ਨੀਲਬਸਨ ਬਨਵਾਰੀ॥ਪਰਮ ਪੁਰਖ ਪ੍ਰਮੇਸਰਸੁਆਮੀ ਪਾਵਨ ਪਉਣਅਹਾਰੀ॥ਮਾਧਵ ਮਹਾਂਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ----॥   
ਮਸਕੀਨ ਜੀ ਦੇ ਪਤਾ ਕਰਨ ਤੇ ਉਹਨਾਂ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਕਵਿਤਾ ਦੀ ਇਸ ਵਿਸ਼ੇਸ਼ ਸ਼ੈਲੀ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਕਿਵੇਂ ਹਰ ਇਕ ਲਾਈਨ ਦਾ ਹਰ ਲਫਜ਼ ਇਕੋ ਅੱਖਰ ਨਾਲ ਸ਼ੁਰੂ ਕਰਕੇ ਵੀ ਕਵਿਤਾ ਲਿਖੀ ਜਾਂਦੀ ਹੈ।ਸ਼ਾਂਤੀਨਿਕੇਤਨ ਵਾਲਿਆਂ ਦਾ ਕਹਿਣਾ ਸੀ ਕਿ ਕਵਿਤਾ ਦਾ ਇਹ ਗੁਣ ਦੁਨੀਆਂ ਦੇ ਕਿਸੇ ਵੀ ਕਵੀ ਦੀ ਕਵਿਤਾ ਵਿਚ ਨਹੀਂ ਮਿਲਦਾ।ਉਹਨਾਂ ਇਹ ਵੀ ਦੱਸਿਆ ਕਿ ਰਬਿੰਦਰਾ ਨਾਥ ਟੈਗੋਰ ਦਸਮ ਗ੍ਰੰਥ ਸਾਹਿਬ ਦਾ ਇਹ ਸਵੈਯੀਆ:_
        ਸੇਤ ਧਰੇ ਸਾਰ੍ਹੀ ਬ੍ਰਿਖਭਾਨੁ ਕੀ ਕੁਮਾਰੀ, ਜਸ ਹੀ ਕੀ ਮਨੋਬਾਰੀ, ਐਸੀ ਰਚੀ ਹੈ ਨ ਕੋ ਦਈ॥
        ਰੰਭਾ ਉਰਵਸ਼ੀ ਅਉਰ ਸ਼ਚੀ ਸੋ ਮਮੋਦਰੀ ਪੈ ਐਸੀ ਪ੍ਰਭਾ ਕਾ ਕੀ, ਜਗ ਬੀਚ ਨਾ ਕਛੂ ਭਈ॥
        ਮੋਤਿਨ ਕੇ ਹਾਰ ਗਰੇ, ਡਾਰਿ ਰੁਚਿ ਸੋਂ ਸੁਧਾਰ, ਕ੍ਹਾਨ ਜੂ ਪੈ ਚਲੀ ਕਬਿ ਸਯਾਮ ਰਸ ਕੇ ਲਈ॥
        ਸੇਤੈ ਸਾਜ ਸਾਜਿ ਚਲੀ ਸਾਂਵਰੇ ਕੀ ਪ੍ਰੀਤਿ ਕਾਜ, ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹ੍ਵੈ ਗਈ॥ਭਾਵ:-
ਬ੍ਰਿਖਭਾਨ ਦੀ ਧੀ, ਜੋ ਕਿ ਜਸ ਦੀ ਫੁਲਵਾੜੀ ਸੀ, ਜਿਸ ਵਰਗੀ ਵਿਧਾਤਾ ਨੇ ਹੋਰ ਕੋਈ ਨਹੀਂ ਸੀ ਬਣਾਈ, ਜੋ ਰੰਭਾ, ਉਰਵਸ਼ੀ ਵਰਗੀਆਂ ਅਪੱਸਰਾਵਾਂ, ਇੰਦ੍ਰ ਦੀ ਪਟਰਾਣੀ ਸ਼ਚੀ, ਰਾਵਣ ਦੀ ਮਹਾਰਣੀ ਮਮੋਦਰੀ ਆਦਿ ਸਾਰੇ ਜੱਗ ਵਿਚ ਕੋਈ ਵੀ ਇਸ ਵਰਗੀ ਨਹੀਂ ਸੀ, ਸਫੇਦ ਰੰਗ ਦੀ ਸਾੜ੍ਹੀ ਲਾਕੇ, ਮੋਤੀਆਂ ਦੇ ਹਾਰ ਗਲੇ ਪਹਿਨ, ਰੁਚੀ ਨਾਲ ਸਿੰਗਾਰ ਕਰਕੇ ਕਵੀ ਜੀ ਲਿਖਦੇ ਹਨ ਕਿ ਕਾਨ੍ਹ ਦੀ ਪ੍ਰੀਤ-ਰਸ ਪ੍ਰਾਪਤੀ ਲਈ ਚਲੀ।ਗੋਰੀ ਚਿੱਟੀ ਰਾਧਾ, ਚਿੱਟੇ ਹੀ ਵਸਤ੍ਰ ਗਹਿਣੇ ਸਜਾ ਕੇ, ਚਿੱਟੇ ਰੰਗ ਦੀ ਸਾੜ੍ਹੀ ਲਾਕੇ, ਚੰਦ ਦੀ ਚਾਂਦਨੀ ਵਿਚ, ਮਾਨੋਂ ਚਾਂਦਨੀ ਵਰਗੀ ਹੀ ਹੋ ਗਈ; ਪੜ੍ਹ ਕੇ ਵਿਸਮਾਦ-ਮਈ ਅਵਸਥਾ ਵਿਚ ਝੂਮ ਉਠਦੇ ਸਨ ਅਤੇ ਕਿਹਾ ਕਰਦੇ ਸਨ ਕਿ ਸ਼ਿੰਗਾਰ ਰਸ ਦੀ ਐਸੀ ਚਰਮ ਸੀਮਾ ਦੁਨੀਆਂ ਦੇ ਕਿਸੇ ਹੋਰ ਕਵੀ ਦੀ ਕਵਿਤਾ ਵਿਚ ਨਹੀਂ ਮਿਲਦੀ।ਕਿਹੜਾ ਕੋਮਲ ਹਿਰਦਾ ਸਹਿਬੇ ਕਮਾਲ ਦੇ ਇਸ ਕਮਾਲ ਅੱਗੇ ਸਿਰ ਨਹੀਂ ਝੁਕਾਏਗਾ।
ਇਹ ਕਮਾਲ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਹਾਸਿਲ ਸੀ।ਦਸ਼ਮੇਸ਼ ਪਿਤਾ ਦੇ ਅਕਾਲ ਉਸਤਤਿ ਵਿਚ ਹੇਠ ਲਿਖੇ ਕਬਿੱਤਾਂ ਦਾ ਨਜ਼ਾਰਾ ਦੇਖੋ:_ (ਵਿਸਤਾਰ ਦੇ ਡਰੋਂ ਅਰਥ ਨਹੀਂ ਲਿਖ ਰਹੇ)
੧.ਖੂਕ ਮਲਹਾਰੀ ਗਜ ਗਦਹਾ ਬਿਭੂਤ ਧਾਰੀ ਗਿਦੂਆ ਬਸਾਨ ਬਾਸ ਕਰਯੋ ਈ ਕਰਤ ਹੈ॥
  ਘੁਘੂ ਮਟਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ॥
  ਬਿੰਦ ਕੇ ਸਿਧੈਯਾ ਤਾਹਿ ਹੀਜ ਕੀ ਬਡੈਯਾ ਦੇਤ ਬੰਦਰਾ ਸਦੀਵ ਪਾਂਇ ਨਾਂਗੇ ਹੀ ਫਿਰਤ ਹੈ॥
  ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ॥੭੧॥
੨. ਸੀਸ ਪਟਕਤ ਜਾਕੇ ਕਾਨ ਮੈ ਖੰਜੂਰਾ ਧਸੈ ਮੂੰਡ ਛਟਕਤ ਮਿਤ੍ਰ ਪੁੱਤ੍ਰ ਹੂੰ ਕੇ ਸੋਕ ਸੋਂ॥
  ਆਕ ਕੋ ਚਰੱਯਾ ਫਲ ਫੂਲ ਕੋ ਭਛੱਯਾ ਸਦਾ ਬਨ ਕੋ ਭ੍ਰਮਯਾ ਔਰ ਦੂਸਰੋ ਨ ਬੋਕ ਸੋਂ॥
  ਕਹਾ ਭਯੋ ਭੇਡ ਜਉ ਘਸਤ ਸੀਸ ਬ੍ਰਿਛਨ ਸੋ ਮਾਟੀ ਕੇ ਭਛੱਯਾ ਬੋਲ ਪੂਛ ਲੀਜੈ ਜੋਕ ਸੋਂ॥
  ਕਾਮਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪ੍ਰਲੋਕ ਸੋ॥ਅਤੇ ਇਸੇ ਤਰ੍ਹਾਂ ਬਾਕੀ ਕਬਿੱਤ, ਸਵੈਯੇ ਤਲਵਾਰ ਦੀ ਧਾਰ ਵਾਂਗੂੰ ਭਰਮ ਅਤੇ ਅਗਿਆਨਤਾ ਦੇ ਪਰਖੱਚੇ ਉਡਾ ਰਹੇ ਹਨ।
ਕਿੰਤੂ ਕਰਤਾ ਕਿਤੇ ਮਹਾਨਕੋਸ਼ ਨੂੰ ਹੀ ਦੇਖ ਲੈਂਦੇ ਤਾਂ ਦਸਮ ਗ੍ਰੰਥ ਸਾਹਿਬ ਦੇ ਖੰਡਨ ਦਾ ਹੀਆ ਹੀ ਨਾ ਕਰਦੇ। ਮਹਾਨਕੋਸ਼ ਦੇ ਪੰ:੪੧੮ ਉਤੇ ਗੁਰਮੁਖੀ ਅਰਥਾਂ ਦੇ ਸੰਧਰਭ ਵਿਚ ਭਾਈ ਕਾਨ੍ਹ ਸਿੰਘ ਜੀ ਨੇ ਗੁਰਮੁਖੀ ਲਿਪੀ ਦਾ ਪੜਾਅ ਵਾਰ ਅੱਖਰਾਂ ਵਿਚ ਆਈ ਤਬਦੀਲੀ ਦਾ ਫੋਟੋਆਂ ਰਾਹੀਂ ਵਰਨਣ ਕੀਤਾ ਹੈ।ਇਕ ਫੋਟੋ ਵਿਚ ਦਸਮੇਸ਼ ਜੀ ਦੇ ਹਸਤ ਕਮਲਾਂ ਦੀ ਸਿਕਸ਼ਤਾ ਪੰਜਾਬੀ ਲਿਖਤ ਦੀ ਫੋਟੋ ਦਿੱਤੀ ਹੈ।ਨਾਲ ਹੀ ਲਿਖਿਆ ਹੈ, ਕਿ ਇਹ ਫੋਟੋ ਭਾਈ ਮਨੀ ਸਿੰਘ ਜੀ ਵੱਲੋਂ ਇਕੱਤਰ ਕੀਤੀ ਦਸਮ ਗ੍ਰੰਥ ਦੀ ਬੀੜ ਜੋ ਹਜ਼ੂਰ ਸਾਹਿਬ ਪਈ ਹੈ, ਦੇ ਪੰ:੫੫੯ ਦੀ ਫੋਟੋ ਹੈ, ਅਤੇ ਇਹ ਕਲਕੀ ਅਵਤਾਰ ਦੇ ਅਧਿਆਇ ਵਿਚੋਂ ਲਈ ਗਈ ਹੈ।ਇਸਦੇ ਨਾਲ ਹੀ ਪਾਠਕਾਂ ਦੇ ਗਿਆਤ ਲਈ ਉਨ੍ਹਾਂ ਨੇ ਇਸਦੇ ਹੁਣ ਦੇ ਗੁਰਮੁਖੀ ਸਰੂਪ ਦੇ ਅੱਖਰਾਂ ਵਿਚ ਲਿਖ ਕੇ ਭੀ ਅਰਥ ਕੀਤੇ ਹਨ।ਪਰ ਸਾਨੂੰ ਯਕੀਨ ਹੈ ਕਿ ਕਿੰਤੂ ਕਰਨ ਵਾਲੇ ਇਸ ਨੂੰ ਵੀ ਸ਼ਿਵ ਭਗਤ ਬ੍ਰਾਹਮਣ ਲੇਖਕ ਹੀ ਕਹਿਣਗੇ, ਕਿਉਂਕਿ ਇਹ ਇੰਨ੍ਹਾਂ ਦੇ ਧੁਰ ਅੰਤਰ ਆਤਮੇ ਬਸਿਆ ਹੋਇਆ ਹੈ।
੩੨.ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਸਰੋਤਾਂ ਦੀ ਮਹੱਤਤਾ:-
ਇਸ ਵਿਚ ਕੋਈ ਸ਼ੱਕ ਹੀ ਨਹੀਂ ਹੈ ਕਿ ਸਿੱਖ ਜਗਤ ਦੇ ਗੁਰੂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਨਾ ਗੁਰੂ ਸਨ ਨਾ ਹਨ ਅਤੇ ਨਾ ਹੀ ਕਦੀ ਹੋਵਣਗੇ, ਕਿਉਂਕਿ ਇਹ ਫੈਸਲਾ ਖੁਦ ਗੁਰੂ ਸਹਿਬਾਨ ਦਾ ਹੈ, ਇਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਬਦਲ ਨਹੀਂ ਸਕਦੀ।ਲੇਕਿਨ ਇਸੇ ਹੀ ਮਹਾਨ ਸਿਧਾਂਤ ਨੂੰ ਅੱਗੇ ਰੱਖ ਕੇ ਕਿ "ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਣਾ" ਕੁਝ ਲੋਕ ਐਸੀ ਕੁਚੇਸ਼ਟਾ ਅਤੇ ਉਪੱਦਰਾਂ ਦੇ ਯਤਨ ਵਿਚ ਹਨ, ਜਿਹਨਾਂ ਨੂੰ ਸਮਝਣ ਵਿਚ ਆਮ ਸਾਦਾ ਸਿੱਖ ਸੰਗਤ ਨੂੰ ਕੁਝ ਮੁਸ਼ਕਲ ਜਰੂਰ ਪੇਸ਼ ਆਉਦੀ ਹੈ।ਇਸੇ ਮੁਸ਼ਕਲ ਦਾ ਸਹਾਰਾ ਲੈ ਕੇ ਇਹ ਲੋਕ ਸਿੱਖ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ।ਕੇਵਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਸਿੱਖੀ ਸਿਧਾਂਤ ਜਾਂ ਸਿੱਖ ਇਤਿਹਾਸ ਦੇ ਵਿਅਖਿਆਕਾਰੀ ਗ੍ਰੰਥਾਂ ਨੂੰ ਨਾ ਮੰਨਣ ਦਾ ਹੋਕਾ ਦੇਣ ਵਾਲੇ ਦੱਸਣ, ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਵਰਨਣ ਦਸਮ ਗ੍ਰੰਥ ਸਾਹਿਬ ਤੋਂ ਬਗੈਰ ਹੋਰ ਕਿਸ ਗ੍ਰੰਥ ਵਿਚ ਮਿਲਦਾ ਹੈ? ਦਸਮ ਗ੍ਰੰਥ ਸਾਹਿਬ ਦੇ ਵਿਰੋਧੀ, ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਗੁਰ ਪਿਤਾ ਦੀ ਸ਼ਹੀਦੀ ਦੀ ਹੱਥ ਲਿਖਤ ਗਵਾਹੀ ਨੂੰ ਭੀ ਮਿਟਾਉਣ ਦੀ ਕੋਸ਼ਿਸ਼ ਵਿਚ ਹਨ।ਦਸਮ ਗ੍ਰੰਥ ਸਾਹਿਬ ਵਿਚ ਇਹ ਦਰਜ਼ ਹੈ ਕਿ:-
       ਤਿਲਕ ਜੰਝੂ ਰਾਖਾ ਪ੍ਰਭ ਤਾਕਾ॥ਕੀਨੋ ਬਡੋ ਕਲੂ ਮਹਿ ਸਾਕਾ॥
       ਸਾਧਨ ਹੇਤ ਇਤੀ ਜਿਨ ਕਰੀ॥ਸੀਸੁ ਦੀਆ ਪਰ ਸੀ ਨ ਉਚਰੀ॥
       ਧਰਮ ਹੇਤ ਸਾਕਾ ਜਿਨ ਕੀਆ॥ਸੀਸੁ ਦੀਆ ਪਰ ਸਿਰਰੁ ਨ ਦੀਆ॥
       ਨਾਟਕ ਚੇਟਕ ਕੀਏ ਕੁਕਾਜਾ॥ਪ੍ਰਭ ਲੋਗਨ ਕਹ ਆਵਤ ਲਾਜਾ॥
ਦੋਹਿਰਾ॥ ਠੀਕਰਿ ਫੋਰਿ ਦਿਲੀਸ ਸਿਰਿ, ਪ੍ਰਭ ਪੁਰ ਕੀਆ ਪਯਾਨ॥ 
      ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥
      ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
      ਹੈ ਹੈ ਹੈ ਸਭ ਜਗ ਭਯੋ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।(ਪੰਨਾ੫੪) 
ਇਸ ਦੇ ਬਾਵਜੂਦ ਭੀ ਡਾ. ਫੌਜਾ ਸਿੰਘ ਨੇ ਇਕ ਲੇਖ ਲਿਖਿਆ ਸੀ, ਜਿਸਦਾ ਉਤਰ ਸਿਰਦਾਰ ਕਪੂਰ ਸਿੰਘ ਜੀ (ਆਈ.ਸੀ.ਐਸ.) ਨੇ ਦਿੱਤਾ ਸੀ।ਉਹ ਲੇਖ ਇਸ ਪੰਫਲੈਟ ਵਿਚ ਦੇਣ ਦੀ ਖੁੱਲ੍ਹ ਲੈ ਰਹੇ ਹਾਂ, ਜ਼ਰੂਰ ਪੜ੍ਹਨਾ।                                                                           
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਅਨੁਸਾਰ ਕਿੰਤੂ ਕਰਨ ਵਾਲੇ ਦੱਸਣ ਕਿ ਦੇਗ ਤੇਗ ਫਤਹਿ, ਬੋਲੇ ਸੋ ਨਿਹਾਲ ਦਾ ਜੈਕਾਰਾ, ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਉਪਰ ਖੰਡਾ ਕ੍ਰਿਪਾਨ ਦਾ ਸਿਗਨੀਆ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣਾ, ਖੰਡੇ ਕੀ ਪਾਹੁਲ, ਅਰਦਾਸਾ ਸੋਧਣਾ, ਨਿਸ਼ਚੈ ਕਰਿ ਅਪਣੀ ਜੀਤ ਕਰੋ, ਕਛਿਹਰਾ, ਕੜਾ, ਕੰਘਾ, ਕ੍ਰਿਪਾਨ ਦੇ ਧਾਰਨ ਕਰਨ ਵਾਸਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਚਾਨਣੀ ਲਾਉਣ, ਪੰਘੂੜੇ ਤੇ ਬਿਰਾਜਮਾਨ ਕਰਨ, ਹੋਲਾ ਮਹੱਲਾ, ਸਵਾ ਲਾਖ ਸੇ ਏਕ ਲੜਾਊਂ, ਚਿੜੀਆਂ ਨੂੰ ਬਾਜਾਂ ਨਾਲ ਲੜਾਉਣਾ, ਗਦੈਲੇ ਲਾਉਣ ਤੇ ਰੁਮਾਲੇ ਪਾਉਣ ਲਈ ਕਿਥੇ ਦਰਜ਼ ਕੀਤਾ ਹੋਇਆ ਹੈ? ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛਾਪੀ ਗਈ ਪੰਥ-ਪ੍ਰਵਾਣਿਤ 'ਰਹਿਤ ਮਰਿਯਾਦਾ' ਅਨੁਸਾਰ ਆਪਣੇ ਸੰਸਕਾਰ, ਪੰਥ ਦੀ ਚੜ੍ਹਦੀ ਕਲਾ ਲਈ ਗੁਰ ਮਰਯਾਦਾ ਅਨੁਸਾਰ ਮਤੇ ਕਰਨ ਦੀ ਵਿਧੀ ਬਾਰੇ ਜੋ ਲਿਖਿਆ ਹੈ, ਜਿਸਦੇ ਸਰੋਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹਨ।ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਸਰੋਤਾਂ ਨੂੰ ਤਿਆਗ ਕੇ ਇਹ ਸਭ ਕੁੱਝ ਛੱਡ ਦਿਉਗੇ, ਤਾਂ ਸਾਡੇ ਪੱਲੇ ਕੀ ਰਹਿ ਜਾਵੇਗਾ? 
ਅੱਜ ਕੱਲ ਦੇ ਦਸਮ ਗ੍ਰੰਥ ਸਾਹਿਬ ਦੇ ਵਿਰੋਧੀਆਂ ਵਾਂਗ ਹੀ ੧੯੭੨ ਵਿਚ ਚੰਡੀਗੜ੍ਹ ਤੋਂ ਸੰਤੋਖ ਸਿੰਘ ਨਾਮੀ ਇਕ ਵਿਅਕਤੀ ਨੇ ਸਿੱਖ ਇਤਿਹਾਸ ਅਤੇ ਧਰਮ ਦੇ ਸਿਧਾਂਤਾਂ ਦਾ ਮਜ਼ਾਕ ਉਡਾਣਾ ਸ਼ੂਰੁ ਕੀਤਾ ਸੀ।ਉਹ ਕਹਿੰਦਾ ਸੀ ਕਿ ਸਿੱਖਾਂ ਲਈ ਮੀਰੀ-ਪੀਰੀ ਦਾ ਸਿਧਾਂਤ ਠੀਕ ਨਹੀਂ ਹੈ, ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਮਨਜ਼ੂਰੀ ਨਹੀਂ ਹੈ।ਫਿਰ ਉਸ ਨੇ ਇਹ ਵੀ ਸਿੱਖਾਂ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਖੰਡੇ ਬਾਟੇ ਦੇ ਅੰ੍ਿਰਮਤ ਦੀ ਰਵਾਇਤ ਵੀ ਫ਼ਾਲਤੂ ਹੈ ਕਿਉਕਿ ਇਸ ਰਵਾਇਤ ਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਲੋਂ ਕੋਈ ਮਨਜ਼ੂਰੀ ਨਹੀਂ ਹੈ।ਠੀਕ ਉਸੇ ਹੀ ਸਮੇਂ ਅੱਜ ਦੀ ਤਰ੍ਹਾਂ ਮੀਡੀਆ ਵੀ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਨ ਲੱਗਾ।ਟ੍ਰਿਬਿਊਨ ਦੇ ਸਾਬਕਾ ਸਬ-ਐਡੀਟਰ ਸ਼ਿਵ ਲਾਲ ਨੇ ਦੋ ਲੇਖ ਲਿਖ ਮਾਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਨਹੀਂ ਹਨ ਬਲਕਿ ਨਾਮਧਾਰੀਆਂ ਵਲੋਂ ਚਲਾਇਆ ਗੁਰੂਡੰਮ ਹੀ ਸਾਰੀ ਸਿੱਖ ਕੌਮ ਨੂੰ ਗੁਰੂ ਮੰਨਣਾ ਚਾਹੀਦਾ ਹੈ।ਅੱਜ ਵੀ ਦਸਮ ਗ੍ਰੰਥ ਸਾਹਿਬ ਦਾ ਵਿਰੋਧ ਇਹਨਾਂ ਪੁਰਾਣੀਆਂ ਚਾਲਾਂ ਦਾ ਹੀ ਨਵਾਂ ਰੂਪ ਹੈ।ਅੱਜ ਵੀ ਬਹੁਤਾ ਮੀਡੀਆ ਸ਼ਿਵ ਲਾਲ ਦੀ ਤਰ੍ਹਾਂ ਦਰਸ਼ਨ ਸਿੰਘ ਰਾਗੀ ਦੀ ਲਾਬੀ ਦੇ ਹੀ ਗੁਣ ਗਾ ਰਿਹਾ ਹੈ।ਹਰ ਸਿੱਖ ਦਾ ਫਰਜ਼ ਹੈ ਕਿ ਇਹਨਾਂ ਚਾਲਾਂ ਨੂੰ ਸਮਝੇ ਨਾ ਕਿ ਪੰਥ ਦੋਖੀਆਂ ਦਾ ਸਾਥ ਦੇਵੇ। ਨਹੀਂ ਤਾਂ ਇਹ ਸਿੱਖ ਧਰਮ ਤੇ ਸਿੱਖ ਕੌਮ ਦੀ ਰੂਪ ਰੇਖਾ ਹੀ ਵਿਗਾੜ ਦੇਣਗੇ, ਜਿਸ ਦੀ ਜ਼ਿੰਮੇਵਾਰੀ ਸਾਡੇ ਸਭ ਉਪਰ ਹੋਵੇਗੀ।ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਉਹ ਸਾਰੇ ਹੀ ਸਰੋਤ (ਗ੍ਰੰਥ) ਜੋ ਸਿੱਖ ਪੰਥ ਦੀ ਰੂਪ ਰੇਖਾ ਨੂੰ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ, ਉਹ ਸਿੱਖ ਕੌਮ ਦਾ ਵਡਮੁੱਲਾ ਸਰਮਾਇਆ ਹਨ।ਉਹਨਾਂ ਦੀ ਸੰਭਾਲ ਵੀ ਅਤੀ ਜਰੂਰੀ ਹੈ।
ਸਰੋਤ ਚੰਗਾ ਵੀ ਹੋ ਸਕਦਾ ਹੈ ਤੇ ਨਿਗੂਣਾ ਵੀ।ਗੁਰਸਿੱਖ ਦੀ ਪਹਿਚਾਣ ਹੀ ਇਹ ਹੈ ਕਿ ਉਹ ਛੀਰ ਨੀਰ ਨੂੰ ਅਲੱਗ ਅਲੱਗ ਕਰ ਸਕੇ।ਉਹ ਵੀ ਬਾਹਰਲਾ ਸਰੋਤ ਹੀ ਹੈ, ਜਿਸਨੇ ਭਾਗ ਸਿੰਘ ਅੰਬਾਲਾ ਦੀ ਕੁਚੇਸ਼ਟਾ ਦਾ ਬਖੀਆ ਉਧੇੜਿਆ ਹੈ।ਬੇਸ਼ੱਕ ਭਾਗ ਸਿੰਘ ਅੰਬਾਲਾ ਅਤੇ ਸੀਤਾ ਰਾਮ ਹੁਣ ਹਾਜ਼ਰ ਨਹੀਂ ਹੋ ਸਕਦੇ ਪਰ ਉਨ੍ਹਾਂ ਦੇ ਕਮਾਊ ਪਿਛਲੱਗੂਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ 'ਖਾਲਸਾ ਪੰਥ' ਨੂੰ ਸਪਸ਼ਟਤਾ ਪ੍ਰਗਟ ਕਰਨ।                                                                       
੩੩.ਸਮੁੱਚੇ ਦਸਮ ਗ੍ਰੰਥ ਸਾਹਿਬ ਨੂੰ ਦਸਮੇਸ਼ ਕ੍ਰਿਤ ਮੰਨਣਾ ਵਿਦਵਾਨਤਾ:-
ਕਿਉਂਕਿ ਇਹ ਭਾਸ਼ਾ, ਆਸ਼ਾ, ਇਸ਼ਟ, ਉਪਾਸ਼ਨਾਂ ਆਦੇਸ਼, ਉਦੇਸ਼, ਵੰਨਗੀਆਂ, ਇਤਿਹਾਸ ਤੋਂ ਸਪਸ਼ਟ ਹੋ ਜਾਂਦਾ ਹੈ, ਕਿ ਇਹ ਇਕ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤਿ ਉਤਮ ਕਲਾ ਦਾ ਨਮੂੰਨਾ ਹੈ।ਭਾਰਤੀ ਸਾਹਿਤ ਵਿਚ ਇਸਦੇ ਮੁਕਾਬਲੇ ਦਾ ਕੋਈ ਹੋਰ ਦਾਰਸ਼ਨਿਕ ਗ੍ਰੰਥ ਨਹੀਂ ਹੈ।
੩੪.ਸਮੁੱਚੇ ਦਸਮ ਗ੍ਰੰਥ ਸਾਹਿਬ ਦੀਆਂ ਕੁੱਝ ਰਚਨਾਵਾਂ ਨੂੰ ਦਸਮੇਸ਼ ਕ੍ਰਿਤ ਮੰਨਣਾ ਅਗਿਆਨਤਾ:-
ਜਿਸ ਕਿਸੇ ਨੇ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਰਾਂ ਭਾਈ ਗੁਰਦਾਸ ਜੀ, ਦਸਮ ਗ੍ਰੰਥ ਸਾਹਿਬ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਅਤੇ ਸਿੱਖ ਇਤਿਹਾਸ ਨੂੰ ਧਿਆਨ ਨਾਲ ਨਹੀਂ ਪੜ੍ਹਿਆ, ਉਨ੍ਹਾਂ ਨੂੰ ਇਹ ਭੁਲੇਖਾ ਪੈਂਦਾ ਹੈ। 
੩੫.ਸਮੁੱਚੇ ਦਸਮ ਗ੍ਰੰਥ ਸਾਹਿਬ ਨੂੰ ਹੀ ਦਸਮੇਸ਼ ਕ੍ਰਿਤ ਨਾਂ ਮੰਨਣਾ ਮੂਰਖਤਾ:-
ਮੈਂ ਨਾਂ ਮਾਨੂੰ ਵਾਲਿਆਂ ਨੂੰ ਨਾਂ ਜਾਣਕਾਰੀ ਹੈ, ਨਾਂ ਲੈਣੀ ਚਾਹੁੰਦੇ ਹਨ।ਇਸਦੀ ਮਿਸਾਲ ਇਹ ਹੈ ਕਿ ਦਸਮ ਗ੍ਰੰਥ ਸਾਹਿਬ ਜੀ ਦੀਆਂ ਸਭ ਰਚਨਾਵਾਂ ਦੀਆਂ ਕੜੀਆਂ ਆਪਸ ਵਿਚ ਇਸ ਤਰ੍ਹਾਂ ਮਿਲਦੀਆਂ ਜੁਲਦੀਆਂ ਹਨ ਕਿ ਕੋਈ ਇਸ ਗੱਲ ਤੋਂ ਇਨਕਾਰੀ ਹੋ ਹੀ ਨਹੀਂ ਸਕਦਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਹੈ, ਯਾ ਇਸਦੇ ਲਿਖਾਰੀ ਇਕ ਤੋਂ ਜ਼ਿਆਦਾ ਹਨ।ਪਰ ਇਹ ਸੱਚ ਉਹੀ ਜਾਣ ਸਕਣਗੇ ਜੋ ਆਪ ਪਹਿਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜ੍ਹਨ ਜਾਂ ਸੁਣਨ, ਫਿਰ ਦਸਮ ਗ੍ਰੰਥ ਸਾਹਿਬ ਦਾ 'ਏਕ ਚਿੱਤ' ਹੋ ਪੜ੍ਹ ਕੇ ਜਾਂ ਸੁਣ ਕੇ ਅਧਿਐਨ ਕਰਨ ਜਾਂ ਫਿਰ 'ਗੁਰੂ-ਪੰਥ' ਵੱਲੋਂ ਬਣਾਈ ਵਿਧੀ ਵਿਧਾਨ ਨੂੰ ਅਪਨਾਉਣ, ਤਾਂ ਹੀ ਭਲਾ ਹੈ।
੩੬.ਸੁਤੰਤ੍ਰ ਅਨੁਵਾਦ:-  
ਦਸਮ ਗ੍ਰੰਥ ਸਾਹਿਬ ਵਿਚ ਕੀਤੇ ਅਨੁਵਾਦ ਭਾਵੇਂ ਉਹ ਰਮਾਇਣ ਹੈ ਜਾਂ ਮਹਾਂਭਾਰਤ ਹੈ ਜਾਂ ਦੇਵੀ ਸਤੋਤ੍ਰ ਹੈ, ਉਹ ਹੂ-ਬਹੂ ਨਕਲ ਨਹੀਂ ਹੈ।ਉਨ੍ਹਾਂ ਵਿਚ ਵਾਧ ਘਾਟ ਕਰਕੇ ਦਸਮੇਸ਼ ਜੀ ਨੇ ਆਪਣਾ ਆਦੇਸ਼, ਨਜ਼ਰੀਆ, ਮਨੋਰਥ, ਆਸ਼ਾ, ਉਦੇਸ਼ ਤੇ ਮਾਰਸ਼ਲ ਸਪਿਰਟ ਭਰਨ ਲਈ ਆਮ ਲੋਕਾਈ ਸਾਹਮਣੇ ਪੇਸ਼ ਕਰਕੇ 'ਚਿੜੀਆਂ ਤੋਂ ਬਾਜ਼ ਤੁੜਾਉਣ' ਵਾਲੀ ਨੀਤੀ ਵਰਤੀ ਹੈ।ਆਮ ਲੋਕਾਂ ਨੂੰ 'ਈਸ਼ਵਰੋ ਵਾ ਦਿਲੀਸ਼ਵਰੋ' (ਭਾਵ ਜੋ ਦਿੱਲੀ ਦੇ ਤਖਤ ਦਾ ਬਾਦਸ਼ਾਹ ਹੈ, ਉਹੀ ਰੱਬ ਹੈ) ਦੀ ਧਾਰਨਾ ਦੇ ਉਲਟ ਜ਼ੁਲਮੀ ਰਾਜ ਪ੍ਰਬੰਧ ਦੇ ਖਿਲਾਫ ਲਾਮ ਬੰਦ ਕਰ ਦੇਣ ਦੀ ਕਲਾ ਵਰਤਾਈ ਹੈ।ਆਮ ਲੋਕ ਮਨਾਂ ਵਿਚ ਵਸੀਆਂ ਉਹ ਧਾਰਨਾਵਾਂ ਜੋ ਵਰਣਵੰਡ, ਅਵਤਾਰਵਾਰ, ਬਹੁਦੇਵਵਾਦ, ਮੂਰਤੀ ਪੂਜਾ ਆਦਿ ਨੂੰ ਸ਼ਹਿ ਦਿੰਦੀਆਂ ਅਤੇ ਪ੍ਰਚੱਲਤ ਸਨ, ਨੂੰ ਕਿਤੇ ਉਤਸ਼ਾਹਤ ਨਹੀਂ ਕੀਤਾ, ਸਗੋਂ ਉਨ੍ਹਾਂ ਦਾ ਕਰੜੀ ਵਿਅੰਗਾਤਮਕ ਸ਼ਬਦਾਵਲੀ ਵਿਚ ਖੰਡਨ ਕੀਤਾ ਹੈ।ਮਿਸਾਲ ਦੇ ਤੌਰ ਤੇ ਰਾਮਾਵਤਾਰ ਵਿਚ ਸੀਤਾ ਦੀ 'ਅਗਨਿਪ੍ਰੀਛਾ' ਦੀ ਗੱਲ ਤਾਂ ਹੈ, ਪਰ ਆਮ ਧਾਰਨਾ ਦੇ ਉਲਟ ਇਹ ਨਾਂ ਤਾਂ ਅਯੁੱਧਿਆ ਵਿਚ ਤੇ ਨਾਂ ਹੀ ਕਿਸੇ ਅਖੌਤੀ ਸ਼ੂਦਰ ਦੇ ਰਾਮ ਨੂੰ ਤਾਹਨਾ ਮਾਰਨ ਕਰਕੇ ਹੋਇਆ ਸਾਕਾ ਹੈ।ਇਹ 'ਹੁ-ਬਹੂ ਅਨੁਵਾਦ' ਦੇ ਉਲਟ 'ਸੁਤੰਤ੍ਰ ਅਨੁਵਾਦ' ਦੀ ਇਕ ਮਿਸਾਲ ਹੈ।
ਅਕਾਲ ਉਸਤਤ ਵਿਚ ਆਏ 'ਦੇਵੀ ਸਤੋਤ੍ਰ' ਦੇ ਸੁਤੰਤ੍ਰ ਅਨੁਵਾਦ ਬਾਰੇ ਇਤਿਹਾਸ ਇਸ ਤਰ੍ਹਾਂ ਹੈ ਕਿ-"ਜਿਸ ਸਮੇਂ ਸਤਿਗੁਰੂ ਜੀ ਇਹ ਬਾਣੀ ਉਚਾਰ ਰਹੇ ਸਨ ਤੇ ਕੋਲ ਬੈਠੇ ਲਿਖਾਰੀ ਲਿਖ ਰਹੇ ਸਨ, ਉਸ ਸਮੇਂ ਪੰਡਤ ਕੇਸ਼ਵ ਦਾਸ ਦੇ ਸੱਦੇ ਤੇ ਕਾਸ਼ੀ ਨਿਵਾਸੀ ਪੰਡਤ ਕਾਸ਼ੀ ਰਾਮ ਸਤਿਗੁਰੂ ਜੀ ਦੇ ਦਰਬਾਰ ਵਿਚ ਆ ਹਾਜ਼ਰ ਹੋਇਆ।ਜਦੋਂ ਇਹ ਪੰਡਤ ਅਨੰਦਪੁਰ ਦੇ ਨੇੜੇ ਪਹੁੰਚਿਆ ਸੀ ਤਾਂ ਇਸ ਨੇ ਹਰ ਪਾਸੇ ਸਤਿਗੁਰੂ ਜੀ ਦੀ ਮਹਿਮਾ ਸੁਣੀ ਕਿ ਆਪ ਪੂਰਨ ਕਲਾਧਾਰੀ ਈਸ਼ਵਰ ਦੇ ਅਵਤਾਰ ਹਨ।ਪੰਡਤ ਨੇ ਹਰ ਪਾਸਿਓਂ ਸਤਿਗੁਰੂ ਜੀ ਦੀ ਵਡਿਆਈ ਸੁਣ ਕੇ ਆਪਣੇ ਮਨ ਵਿਚ ਇਹ ਸੰਕਲਪ ਧਾਰਿਆ ਕਿ ਜਿਹੜਾ 'ਦੁਰਗਾ ਸਤੋਤ੍ਰ' ਮੈਨੂੰ ਜ਼ੁਬਾਨੀ ਯਾਦ ਹੈ, ਜੇ ਸਤਿਗੁਰੂ ਜੀ ਉਸਦਾ ਅਨੁਵਾਦ ਆਪਣੀ ਭਾਸ਼ਾ ਵਿਚ ਕਰਕੇ ਮੈਨੂੰ ਸੁਨਾਉਣ ਤੇ ਦੂਜਾ ਮੈਨੂੰ ਕਾਬਲ ਦੇ ਮੇਵੇ ਖਾਣ ਲਈ ਦੇਣ, ਤਾਂ ਹੀ ਮੈਂ ਉਨ੍ਹਾਂ ਨੂੰ ਕਲਾਧਾਰੀ ਈਸ਼ਵਰ ਦਾ ਅਵਤਾਰ ਮੰਨਾਂਗਾ।ਜਿਸ ਵੇਲੇ ਇਹ ਸੰਕਲਪ ਧਾਰਕੇ ਪੰਡਤ ਸਤਿਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ, ਤਾਂ ਸਤਿਗੁਰੂ ਜੀ ਨੇ ਕਾਬਲ ਦੀ ਆਈ ਸੰਗਤ ਵੱਲੋਂ ਭੇਟ ਕੀਤੇ ਕਾਬਲ ਦੇ ਮੇਵੇ ਪੰਡਤ ਕਾਸ਼ੀ ਰਾਮ ਨੂੰ ਖਾਣ ਲਈ ਦਿੱਤੇ।ਜਦੋਂ ਪੰਡਤ ਮੇਵੇ ਖਾਕੇ ਪ੍ਰਸੰਨ ਹੋ ਗਿਆ ਤਾਂ ਫਿਰ ਸਤਿਗੁਰੂ ਜੀ ਨੇ ਪੰਡਤ ਦਾ ਕੰਠ ਕੀਤਾ 'ਦੇਵੀ ਸਤੋਤ੍ਰ' ਆਪਣੀ ਕਵਿਤਾ ਵਿਚ ਅਨੁਵਾਦ ਕਰਕੇ ਉਸ ਨੂੰ ਸੁਣਾਇਆ।ਇਹ ਦੋਵੇਂ ਸੰਕਲਪ ਪੂਰੇ ਹੋਣ ਤੇ ਪੰਡਤ ਪੂਰਨ ਤੌਰ ਤੇ ਸਤਿਗੁਰੂ ਜੀ ਦਾ ਸ਼ਰਧਾਲੂ ਤੇ ਪ੍ਰੇਮੀ ਸਿੱਖ ਬਣ ਗਿਆ।ਪੰਡਤ ਜਿਸ ਨੂੰ 'ਦੇਵੀ ਉਸਤਤ' ਸਮਝਦਾ ਸੀ, ਗੁਰੂ ਜੀ ਤੋਂ ਉਸਦਾ ਅਨੁਵਾਦ ਸੁਣਕੇ ਪੰਡਤ ਜੀ ਦੇ ਕਪਾਟ ਖੁੱਲ੍ਹ ਗਏ ਕਿ ਦੇਵੀ ਆਪਣੇ ਆਪ ਵਿਚ ਕੋਈ ਸ਼ਕਤੀ ਨਹੀਂ, ਅਸਲੀ ਸ਼ਕਤੀ ਤਾਂ ਪ੍ਰਮਾਤਮਾਂ ਆਪ ਹੈ।ਫਿਰ ਕਾਂਸ਼ੀ ਰਾਮ ਲਈ ਉਹੀ ਉਸਤਤ ਦੇਵੀ ਦੀ ਨਾਂ ਰਹਿ ਕੇ ਅਕਾਲ ਪੁਰਖ ਦੀ ਉਸਤਤ ਹੋ ਗਈ।ਇਸ ਲਈ ਉਸਨੇ ਬਾਕੀ ਜ਼ਿੰਦਗੀ ਸਤਿਗੁਰਾਂ ਦੇ ਚਰਨਾਂ ਵਿਚ ਰਹਿ ਕੇ ਅਨੰਦਪੁਰ ਵਿਚ ਹੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਬਤੀਤ ਕੀਤੀ।
ਇਹ ਵੀਹ ਤ੍ਰਿਭੰਗੀ ਛੰਦ ਉਹੋ 'ਦੇਵੀ ਸਤੋਤ੍ਰ' ਹੈ, ਜੋ ਸਤਿਗੁਰੂ ਜੀ ਨੇ ਪੰਡਤ ਦੀ ਨਿਸ਼ਾ ਕਰਨ ਲਈ ਉਚਾਰਕੇ ਉਸਨੂੰ ਸੁਣਾਇਆ ਸੀ।ਦਸ਼ਮੇਸ਼ ਪਿਤਾ ਜੀ ਦੇ ਲਿਖਾਰੀ ਨੇ ਇਹ ਛੰਦ ਵੀ 'ਅਕਾਲ ਉਸਤਤ' ਦੇ ਨਾਲ ਹੀ ਲਿਖ ਦਿੱਤੇ ਤੇ ਇੰਨ੍ਹਾਂ ਛੰਦਾਂ ਦੇ ਨੰਬਰ ਵੀ ਬਾਕੀ ਬਾਣੀ ਦੇ ਨਾਲ ਹੀ ਚੱਲਦੇ ਰੱਖੇ।ਇਸ ਤਰ੍ਹਾਂ ਇਹ ਛੰਦ 'ਅਕਾਲ ਉਸਤਤ' ਬਾਣੀ ਵਿਚ ਦਰਜ਼ ਹੋਏ ਮਿਲਦੇ ਹਨ।ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਜੋਤ ਤੇ ਸ਼ਕਤੀ ਨੂੰ ਹੀ ਭਗਵਤੀ ਦੇਵੀ ਵਿਚ ਵਰਤਦੀ ਵੇਖ ਕੇ ਉਸ ਅਕਾਲੀ ਸ਼ਕਤੀ ਦੀ ਹੀ ਉਸਤਤ ਉਚਾਰਨ ਕੀਤੀ ਹੈ, ਤਾਂ ਕਿ ਲੋਕਾਂ ਨੂੰ ਇਹ ਗਿਆਨ ਹੋ ਸਕੇ ਕਿ ਸਾਰਾ ਪ੍ਰਤਾਪ ਅਕਾਲੀ ਸ਼ਕਤੀ ਦਾ ਹੀ ਹੈ।ਕੋਈ ਵੀ ਦੇਵੀ ਦੇਵਤਾ ਅਵਤਾਰ ਆਪਣੇ ਆਪ ਵਿਚ ਕੁੱਝ ਭੀ ਨਹੀਂ।ਦੇਵੀ ਦੇਵਤਿਆਂ ਬਾਰੇ ਇਹ ਖਿਆਲ ਕਿ ਭੀੜ ਸਮੇਂ ਦੇਵੀ ਦੇਵਤੇ ਸਹਾਇਕ ਹੁੰਦੇ ਹਨ, ਆਮ ਲੋਕਾਈ ਵਿਚ ਪ੍ਰਚੱਲਤ ਸਨ।ਇੰਨ੍ਹਾਂ ਦਾ ਖੰਡਨ ਕਰਕੇ ਗੁਰੂ ਜੀ ਨੇ ਇਹ ਸਾਹਸ ਆਮ ਲੋਕਾਂ ਵਿਚ ਪੈਦਾ ਕੀਤਾ ਹੈ, ਕਿ ਤੁਸੀਂ ਭੀ ਪ੍ਰਮਾਤਮਾਂ ਨਾਲ ਸਿੱਧਾ ਸਬੰਧ ਜੋੜ ਕੇ ਦੇਵੀ ਦੇਵਤਿਆਂ ਵਰਗੇ ਤਾਂ ਕੀ, ਸਗੋਂ ਪ੍ਰਮਾਤਮਾਂ ਦਾ ਹੀ ਰੂਪ ਹੋ ਸਕਦੇ ਹੋ।ਜਿਸ ਨਾਲ ਤੁਸੀਂ ਆਪਣੀ ਅਤੇ ਦੇਸ਼, ਕੌਮ ਤੇ ਧਰਮ ਦੀ ਰੱਖਿਆ ਕਰਨ ਦੇ ਸਮਰੱਥ ਹੋ ਸਕਦੇ ਹੋ, ਜਿਸਦਾ ਪ੍ਰਤੱਖ ਸਬੂਤ ਖਾਲਸਾ ਪੰਥ ਹੈ। 
ਕ੍ਰਿਸ਼ਨਾਵਤਾਰ ਵਿਚ 'ਅਥ ਜੁੱਧ ਪ੍ਰਬੰਧ ਲਿਖਯਤੇ' ਦਸਮੇਸ਼ ਜੀ ਦੀ ਮੌਲਿਕ ਰਚਨਾ ਹੈ, ਜੋ 'ਸ਼ਬਦਾਰਥ ਦਸਮ ਗ੍ਰੰਥ ਸਾਹਿਬ' ਦੀ ਪੋਥੀ ਦੂਜੀ ਦੇ ਪੰ:੫੦੭ ਤੋਂ ਲੈਕੇ ਪੰ:੫੭੧ ਤੱਕ ਅਤੇ 'ਸੈਂਚੀ ਪਹਿਲੀ ਦਸਮ ਗ੍ਰੰਥ ਸਾਹਿਬ' ਦੇ ਪੰ:੩੯੨ ਤੋਂ ਪੰ:੪੭੪ ਤੱਕ ਲਿਖਿਆ ਹੋਇਆ ਹੈ, ਪਰ ਇਹ ਪੌਰਾਣਿਕ ਭਾਗਵਤ ਦੇ 'ਦਸਮ ਸਕੰਧ' ਵਿਚ ਕਿਧਰੇ ਨਹੀਂ ਮਿਲਦਾ। ਇਸ ਵਿਚ ਨੇਕੀ ਤੇ ਬਦੀ ਦੇ ਯੋਧਿਆਂ ਦੇ ਉਹ ਨਾਮ ਵਰਤੇ ਹੋਏ ਮਿਲਦੇ ਹਨ, ਜੋ ਉਸ ਸਮੇਂ ਸਨ ਹੀ ਨਹੀਂ।ਸਿੰਘ ਨਾਮ ਤੇ ਮੁਸਲਿਮ ਨਾਵਾਂ ਦੀ ਸੂਚੀ ਵਿਚੋਂ ਕੁੱਝ ਨਾਮ ਲਿਖ ਰਹੇ ਹਾਂ, ਜੋ ਨੇਕੀ ਤੇ ਬਦੀ ਪ੍ਰਤੀਕ ਦੋਹਾਂ ਧਿਰਾਂ ਦੇ ਯੋਧੇ ਸਨ--ਨਰ ਸਿੰਘ, ਗਜ ਸਿੰਘ, ਧਨ ਸਿੰਘ, ਹਰੀ ਸਿੰਘ, ਰਨ ਸਿੰਘ, ਅਣਗ ਸਿੰਘ, ਅਚਲ ਸਿੰਘ, ਅਮਿਤ ਸਿੰਘ, ਅਮਰ ਸਿੰਘ, ਅਨਘ ਸਿੰਘ, ਅਡਰ ਸਿੰਘ, ਅਜਬ ਸਿੰਘ, ਅਘਟ ਸਿੰਘ, ਬੀਰ ਸਿੰਘ, ਅਟਲ ਸਿੰਘ, ਅਰਜਨ ਸਿੰਘ, ਅਮਿੱਟ ਸਿੰਘ, ਧੂਮ ਸਿੰਘ, ਧੁਜ ਸਿੰਘ, ਮਨਿ ਸਿੰਘ, ਧਉਲ ਸਿੰਘ, ਧਰਾਧਰ ਸਿੰਘ, ਸਾਹਿਬ ਸਿੰਘ, ਸਦਾ ਸਿੰਘ, ਸੁੰਦਰ ਸਿੰਘ, ਸਾਜਨ ਸਿੰਘ, ਸਕਤਿ ਸਿੰਘ, ਸੈਨ ਸਿੰਘ, ਸਫਲ ਸਿੰਘ, ਅਰਿ ਸਿੰਘ, ਸਵਛ ਸਿੰਘ, ਸਮਰ ਸਿੰਘ, ਆਹਵ ਸਿੰਘ, ਸੰਘਰ ਸਿੰਘ, ਅਨੁਰੁੱਧ ਸਿੰਘ, ਬੀਰਭਦ੍ਰ ਸਿੰਘ, ਬਾਸੁਦੇਵ ਸਿੰਘ, ਅਸਮ ਸਿੰਘ, ਜਸ ਸਿੰਘ, ਇੰਦ੍ਰ ਸਿੰਘ, ਅਭੈ ਸਿੰਘ, ਇੱਛ ਸਿੰਘ, ਸੁਭੱਟ ਸਿੰਘ, ਉਤਰ ਸਿੰਘ, ਉਜਲ ਸਿੰਘ, ਉਦਮ ਸਿੰਘ, ਸੰਕਰ ਸਿੰਘ, ਅਨੂਪ ਸਿੰਘ, ਅਨੂਪਮ ਸਿੰਘ, ਅਪੂਰਬ ਸਿੰਘ, ਕੰਚਨ ਸਿੰਘ, ਕੋਪ ਸਿੰਘ, ਕੋਟਿ ਸਿੰਘ, ਮੋਹ ਸਿੰਘ, ਕਟਕ ਸਿੰਘ, ਕ੍ਰਿਸ਼ਨ ਸਿੰਘ, ਕੋਮਲ ਸਿੰਘ, ਕਨਕਾਚਲ ਸਿੰਘ, ਈਸਰ ਸਿੰਘ, ਕਰਮ ਸਿੰਘ, ਜਯ ਸਿੰਘ, ਜਾਲਪ ਸਿੰਘ, ਗਜਾ ਸਿੰਘ, ਜਗਤ ਸਿੰਘ, ਕਠਨਿ ਸਿੰਘ, ਬਰ ਸਿੰਘ, ਗਵਨ ਸਿੰਘ, ਧਰਮ ਸਿੰਘ, ਭਵ ਸਿੰਘ, ਸਾਰਿ ਸਿੰਘ, ਸੂਰਤ ਸਿੰਘ, ਸਪੂਰਨ ਸਿੰਘ, ਬਰ ਸਿੰਘ, ਮਤਿ ਸਿੰਘ, ਸ੍ਰੀਮਤਿ ਸਿੰਘ, ਕਰਨ ਸਿੰਘ, ਅਰਨ ਸਿੰਘ, ਬਰਨ ਸਿੰਘ, ਚਪਲ ਸਿੰਘ, ਚਤਰ ਸਿੰਘ, ਚੰਚਲ ਸਿੰਘ, ਚਿਤ੍ਰ ਸਿੰਘ, ਚਉਪ ਸਿੰਘ, ਛਤ੍ਰ ਸਿੰਘ, ਮਾਨ ਸਿੰਘ, ਸਤ੍ਰ ਸਿੰਘ, ਛਕਤ ਸਿੰਘ, ਛੋਹ ਸਿੰਘ, ਗਉਰ ਸਿੰਘ, ਬਾਲਮ ਸਿੰਘ, ਮਹਾਮਤਿ ਸਿੰਘ, ਜਗਜਿੱਤ ਸਿੰਘ, ਧਨੇਸ ਸਿੰਘ, ਜੋਬਨ ਸਿੰਘ, ਜੀਵਨ ਸਿੰਘ, ਜਗ ਸਿੰਘ, ਸਦਾ ਸਿੰਘ, ਜਸ ਸਿੰਘ, ਬੀਰਮ ਸਿੰਘ, ਮੋਹਨ ਸਿੰਘ, ਝੜਾਝੜ ਸਿੰਘ, ਜੂਝਨ ਸਿੰਘ, ਤੇਜਸ ਸਿੰਘ, ਉਤਮ ਸਿੰਘ, ਪ੍ਰਲੈ ਸਿੰਘ, ਪਰਮ ਸਿੰਘ, ਫਤਹਿ ਸਿੰਘ, ਫਉਜ ਸਿੰਘ, ਅਤਿਪਵਿੱਤਰ ਸਿੰਘ, ਭੀਮ ਸਿੰਘ, ਬਿਕਟਿ ਸਿੰਘ, ਰੁਦ੍ਰ ਸਿੰਘ, ਹਿੰਮਤ ਸਿੰਘ, ਮਹੋਤਕਟ ਸਿੰਘ ਤੇ ਅੰਤ ਵਿਚ ਖੜਗ ਸਿੰਘ ਅਤੇ ਮੁਸਲਮ ਨਾਂਵ ਅਜਾਇਬ ਖਾਂ, ਗੈਰਤ ਖਾਂ, ਸੈਦ ਖਾਂ, ਸ਼ੇਖ ਸਾਦਿਕ, ਸ਼ੇਖ ਫਰੀਦ, ਸੈਦ ਨਾਹਰਿ, ਸੈਦ ਮੀਰ, ਨਾਹਰਿ ਖਾਂ, ਝੜਾਝੜ ਖਾਂ, ਬਹਾਦਰ ਖਾਂ, ਨਿਹੰਗ ਖਾਂ, ਜ਼ਾਹਿਦ ਖਾਂ, ਹਯੱਬਰ ਖਾਂ, ਵਾਹਿਦ ਖਾਂ, ਤਾਹਿਰ ਖਾਂ, ਦਿਲਾਵਰ ਖਾਂ, ਦਲੇਲ ਖਾਂ, ਫਰਜ਼ੁਲਹਿ ਖਾਂ, ਨਿਜਾਬਤ ਖਾਂ, ਹਿੰਮਤ ਖਾਂ, ਜ਼ਾਫਰ ਖਾਂ ਆਦਿਕ ਵਰਨਣ ਕੀਤੇ ਹਨ।ਯਾਦ ਰਹੇ 'ਕ੍ਰਿਸ਼ਨ ਯੁੱਧ' ਵਿਚ ਜਰਾ ਸੰਧਿ ਅਤੇ ਕਾਲਜਮੁਨ ਆਦਿ ਦਾ ਜ਼ਿਕਰ ਦਸਮ ਸਕੰਧ ਵਿਚ ਹੈ ਤੇ ਇਹ ਖਿਆਲ ਰਹੇ ਕਿ ਲੜਨ ਵਾਲੀਆਂ ਦੋਵੇਂ ਧਿਰਾਂ ਜਾਦਵ ਵੰਸੀ ਹੀ ਸਨ।ਸੁਨਣ ਵਿਚ ਆਉਂਦਾ ਹੈ ਕਿ 'ਅਕਲ ਦੇ ਲੋਦੇ ਨਹੀਂ ਲੱਗਦੇ' ਪਰ ਦਸਮੇਸ਼ ਬਾਣੀ ਪੜ੍ਹ ਕੇ:—
ਮੂਕ ਊਚਰੈ ਸਾਸਤ੍ਰ ਖਟਿ ਪਿੰਗ ਗਿਰਨ ਚੜ੍ਹਿ ਜਾਇ॥ਅੰਧ ਲਖੈ ਬਧਰੋ ਸੁਨੈ ਜੋ ਕਾਲ ਕ੍ਰਿਪਾ ਕਰਾਇ॥ 
ਇਸ ਤਰ੍ਹਾਂ ਗਿਆਨਮਈ ਬੀਰ-ਰਸ ਰੋਮ ਰੋਮ ਵਿਚ ਸਮਾ ਕੇ ਕੁਲਾਂ ਤਾਰਨ ਦਾ ਵਸੀਲਾ ਬਣ ਜਾਂਦਾ ਹੈ।ਇਹ 'ਜੁੱਧ ਪ੍ਰਬੰਧ' ਦਸਮੇਸ਼ ਜੀ ਨੇ ਕਿਉਂ ਲਿਖਿਆ:—
 ਦੋਹਰਾ॥ਕ੍ਰਿਸਨ ਜੁੱਧ ਜੋ ਹਉਂ ਕਹਿਯੋ ਅਤਿ ਹੀ ਸੰਗਿ ਸਨੇਹ॥ਜਿਹ ਲਾਲਚ ਇਹ ਮੈਂ ਰਚਿਯੋ ਮੋਹਿ ਵਹੈ ਬਰੁ ਦੇਹਿ॥
ਅਤੇ ਗੁਰੂ ਜੀ ਨੇ ਵਰ ਕੀ ਮੰਗਿਆ ਹੈ:--
            ਸਵੈਯਾ॥ ਹੇ ਰਵਿ ਹੇ ਸਸਿ ਹੇ ਕਰੁਨਾ ਨਿਧਿ ਮੇਰੀ ਅਬੈ ਬਿਨਤੀ ਸੁਨਿ ਲੀਜੈ॥
                    ਔਰ ਨ ਮਾਂਗਤ ਹਉਂ ਤੁਮ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ॥
                    ਸਸਤ੍ਰਨ ਸੋਂ ਅਤਿ ਹੀ ਰਨ ਭੀਤਰ ਜੂਝਿ ਮਰੋਂ ਕਹਿ ਸਾਚ ਪਤੀਜੈ॥
                    ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਵਰੁ ਦੀਜੈ॥(ਕ੍ਰਿ.ਅ.) 
             ਅਤੇ:- ਜਉ ਕਿਛੁ ਇੱਛ ਕਰੋਂ ਧਨ ਕੀ ਤਉ ਚਲਯੋ ਧਨੁ ਦੇਸਨ ਦੇਸ ਤੇ ਆਵੈ॥
                   ਅਉ ਸਭ ਰਿੱਧਨ ਸਿੱਧਨ ਪੈ ਹਮਰੋ ਨਹੀਂ ਨੈਕੁ ਹੀਯੋ ਲਲਚਾਵੈ॥
                   ਅਉਰ ਸੁਨੋ ਕਛੁ ਜੋਗ ਬਿਖੈ ਕਹਿ ਕਉਨ ਇਤੋ ਤਪੁ ਕੈ ਤਨੁ ਤਾਵੈ॥
                   ਜੂਝਿ ਮਰੋਂ ਰਨ ਮੈਂ ਤਜਿ ਭੈ ਤੁਮ ਤੇ ਪ੍ਰਭ ਸਯਾਮ ਇਹੈ ਵਰੁ ਪਾਵੈ॥
ਰਿੱਧੀਆਂ ਸਿੱਧੀਆਂ ਤੇ ਜੋਗ ਨੂੰ ਮੁੱਢੋਂ ਨਕਾਰ ਕੇ ਰਣ ਵਿਚ ਨਿੱਡਰ ਹੋਕੇ ਮਰਨ ਦਾ ਵਰ ਕੀ ਕੋਈ ਸ਼ਿਵ ਭਗਤ ਮੰਗ ਸਕਦਾ ਹੈ? ਭਗਵਤ ਪੁਰਾਣ ਦੇ 'ਦਸਮ ਸਕੰਧ' ਦਾ ਸੁਤੰਤਰ ਅਨੁਵਾਦ ਕਰਨ ਦਾ ਕਾਰਨ ਭੀ ਦੇਖੋ:-
     ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ॥ਅਵਰ ਬਾਸਨਾ ਨਾਂਹਿ ਪ੍ਰਭ ਧਰਮ-ਯੁੱਧ ਕੇ ਚਾਇ॥(ਕ੍ਰਿ.ਅ.)
ਇਥੇ ਗੁਰੂ ਸਾਹਿਬ ਸਪੱਸ਼ਟ ਆਖ ਰਹੇ ਹਨ ਕਿ ਇਹ ਸਭ ਕੁੱਝ ਧਰਮ ਯੁੱਧ ਦਾ ਚਾਓ ਪੈਦਾ ਕਰਨ ਲਈ ਹੀ ਕੀਤਾ ਜਾ ਰਿਹਾ ਹੈ, ਅਸੀਂ ਇਹਨਾਂ ਅਵਤਾਰਾਂ ਦੇ ਪੁਜਾਰੀ ਨਹੀਂ ਹਾਂ।"ਕਿਸ਼ਨ ਬਿਸ਼ਨ ਕਬਹੂੰ ਨਾ ਧਿਆਊਂ" ਲਿਖ ਕੇ ਸਾਰੇ ਭੁਲੇਖੇ ਹੀ ਦੂਰ ਕਰ ਦਿੱਤੇ ਹਨ।ਇਥੇ ਇਕ ਨੁਕਤਾ ਇਹ ਵੀ ਜ਼ਿਕਰ ਯੋਗ ਹੈ ਕਿ ਜ਼ਫਰਨਾਮੇ ਵਿਚ ਇਕ ਬਿਲਕੁਲ ਹੁ-ਬਹੂ ਸ਼ੇਅਰ ਇਰਾਨ ਦੇ ਸੂਫੀ ਸੰਤ ਸ਼ੇਖ ਸਾਅਦੀ ਦਾ ਹੈ ਕਿ:_
      ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥ 
ਭਾਵ ਜਦੋਂ ਦਲੀਲ, ਅਪੀਲ, ਵਕੀਲ ਦੀ ਸੁਣਵਾਈ ਨਾਂ ਹੋਵੇ ਤਾਂ ਤਲਵਾਰ ਚੁੱਕਣੀ ਜਾਇਜ਼ ਹੈ।ਤਾਂ ਹੁਣ ਕੀ ਇਹ ਮੰਨ ਲਿਆ ਜਾਏ ਕੇ ਸਾਰਾ ਜ਼ਫਰਨਾਮਾ ਹੀ ਸ਼ੇਖ ਸਾਅਦੀ ਦੀ ਕ੍ਰਿਤ ਦਾ ਅਨੁਵਾਦ ਹੈ? ਇਸੇ ਤਰ੍ਹਾਂ ਹੀ ਜ਼ਫਰਨਾਮੇ ਵਿਚ ਇਕ ਸ਼ੇਅਰ ਫਿਰਦੌਸੀ ਈਰਾਨੀ ਦੇ ਸ਼ਿਅਰ ਨਾਲ ਹੂ-ਬਹੂ ਮੇਲ ਖਾਂਦਾ ਹੈ ਕਿ:_
      ਚਿਹ ਖੁਸ਼ ਗੁਫਤ ਫਿਰਦੌਸੀਏ ਖੁਸ਼ਤਰ ਜ਼ੁਬਾਂ॥ਕਿ ਸ਼ਿਤਾਬੀ ਬਵਦ ਕਾਰਿ ਆਹਰਮਨਾਂ॥
ਭਾਵ ਕਿ ਸ਼ਾਇਰ ਫਿਰਦੌਸੀ ਨੇ ਕਿਤਨਾ ਖੂਬਸੂਰਤ ਕਿਹਾ ਹੈ ਕਿ ਬਿਨਾਂ ਵਿਚਾਰੇ ਕਾਹਲੀ ਕਰਨਾਂ ਸ਼ੈਤਾਨਾਂ ਦਾ ਕੰਮ ਹੈ।ਤਾਂ ਕੀ ਇਹ ਮੰਨਿਆਂ ਜਾ ਸਕਦਾ ਹੈ ਕਿ ਸਾਰਾ ਜ਼ਫਰਨਾਮਾ ਹੀ ਫਿਰਦੌਸੀ ਦੀ ਕ੍ਰਿਤ ਦਾ ਅਨੁਵਾਦ ਹੈ? ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਭੀ ਗੁਰੂ ਸਹਿਬਾਨ ਜੀ ਦੇ ਸ਼ਬਦ ਭਗਤਾਂ ਨਾਲ ਹੂ-ਬਹੂ ਮੇਲ ਖਾਂਦੇ ਮਿਲਦੇ ਹਨ।ਕੱਲ ਨੂੰ ਇਹ ਇਤਰਾਜ਼ ਭੀ ਹੋ ਸਕਦਾ ਹੈ ਕਿ ਗੁਰੂ ਸਾਹਿਬਾਂ ਨੇ ਭਗਤ ਬਾਣੀ ਦਾ 'ਸੁਤੰਤਰ ਅਨੁਵਾਦ' ਕੀਤਾ ਹੈ।ਸਾਡੇ ਹਿੰਦੂ ਵੀਰ ਤਾਂ ਕਹਿ ਹੀ ਰਹੇ ਹਨ ਕਿ ਗੁਰਬਾਣੀ ਵੇਦਾਂ ਦਾ ਹੀ ਨਿਚੋੜ ਹੈ ਜੋ ਕਿ ਬਿਲਕੁਲ ਗਲਤ ਬਿਆਨੀ ਕਰਦੇ ਹਨ।ਪਰ ਜੋ ਨਿਰੋਲ ਸੱਚ ਹੈ ਉਸਨੂੰ ਕਿਸਨੇ, ਕਿਥੇ, ਕਿਵੇਂ, ਕਿਉਂ ਤੇ ਕਦੋਂ ਆਖਿਆ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।ਬਦੀ ਭਾਵੇਂ ਨੇਕੀ ਤੇ ਕਿੰਨੀ ਭਾਰੂ ਰਹੇ, ਅੰਤਿਮ ਜਿੱਤ ਨੇਕੀ ਦੀ ਹੋਣੀ ਹੈ!! ਇਹੀ ਸਿਧਾਂਤ ਗੁਰਸਿੱਖ ਹਰ ਰੋਜ਼ ਅੰਮ੍ਰਿਤ ਵੇਲੇ ਅਪਣੇ ਨਿੱਤ ਨੇਮ ਦੀ ਬਾਣੀ ਵਿਚ ਪੜ੍ਹ ਕੇ ਦੁਹਰਾਉਦੇ ਹਨ ਕਿ:_
     ਪੁੰਨ ਪ੍ਰਤਾਪਨ ਬਾਢ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ।।
     ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤ੍ਰ ਸਭੈ ਅਵਲੋਕ ਚਪੈਂਗੇ।।(ਸ੍ਰੀ ਦਸਮ ਗ੍ਰੰਥ ਸਾਹਿਬ)
ਜੇ ਨਰ ਸਯਾਮ ਜੂ ਕੇ ਪਰਸੇ ਪਗ ਤੇ ਨਰ ਫੇਰਿ ਨ ਦੇਹ ਧਰੈਂਗੇ॥ਕੀ 'ਸਯਾਮ' ਲਫਜ਼ ਦੀ ਦੁਹਾਈ ਪਾਉਣ ਵਾਲੇ ਇਥੇ ਇਸਨੂੰ ਦਸਮੇਸ਼ ਜੀ ਦੇ ਨਾਮ ਨਾਲ ਜੋੜ ਸਕਦੇ ਹਨ? ਹਰਗਿਜ਼ ਨਹੀਂ।ਕਿਉਂਕਿ ਗੁਰੂ ਜੀ ਦਾ ਕਹਿਣਾ ਹੈ:-
     ਜੇ ਹਮ ਕੋ ਪਰਮੇਸੁਰ ਉਚਰਿ ਹੈ॥ਤੇ ਸਭ ਨਰਕ ਕੁੰਡ ਮਹਿ ਪਰਿ ਹੈ॥(ਬ. ਨਾ.) 
     ਇਥੇ 'ਸਯਾਮ' ਨਾਂ ਤਾਂ 'ਦਸਮੇਸ਼ ਜੀ' ਲਈ ਤੇ ਨਾਂ ਹੀ 'ਕ੍ਰਿਸ਼ਨ' ਲਈ ਆਇਆ ਹੈ, ਸਗੋਂ ਇਹ ਤ੍ਰੈਕਾਲ ਸੱਤਿ, ਸਰਬ ਸ਼ਕਤੀਮਾਨ, ਅਕਾਲਪੁਰਖ ਪ੍ਰਮੇਸ਼ਰ ਲਈ ਵਰਤਿਆ ਨਾਮ ਹੈ।
ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਹੀ ਹਰ ਪਹਿਲੂ ਤੋਂ ਕਰਾਮਾਤੀ ਹੈ, ਪਰ ਉਨ੍ਹਾਂ ਨੇ ਆਪ ਕਰਮਾਤਾਂ ਦਾ ਅਤਿਖੰਡਨ ਕੀਤਾ ਹੈ।ਦਸਮੇਸ਼ ਜੀ ਦਾ ਜੀਵਨ ਅਤੇ ਸਿੱਖਿਆ ਸਾਰ ਨੂੰ ਘੱਟੋ ਘੱਟ ਲਫਜ਼ਾਂ ਵਿਚ ਕਹਿਣਾ ਹੋਵੇ ਤਾਂ ਸਿਰਦਾਰ ਕਪੂਰ ਸਿੰਘ ਜੀ (ਆਈ.ਸੀ.ਐਸ.) ਹੀ ਮੁਕੰਮਲ ਬਿਆਨ ਕਰ ਸਕਦੇ ਹਨ:—
"ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਇਹ ਹੈ, ਕਿ ਪ੍ਰਾਕ੍ਰਿਤਕ ਪ੍ਰਗਤੀ ਉਤੇ ਤਾਂ ਮਨੁੱਖ ਦਾ ਵਸਿਕਾਰ ਨਹੀਂ ਹੈ, ਪਰ ਅਧਿਆਤਮਕ ਪ੍ਰਗਤੀ ਮਨੁੱਖ ਅਧੀਨ ਹੈ।ਖਾਲਸਾ ਪੰਥ ਦੀ ਸਾਜਨਾ ਦਾ ਮੂਲ ਤੇ ਅਮਲੀ ਕਾਰਣ ਇਹ ਸਿਧਾਂਤ ਹੀ ਹੈ, ਅਤੇ ਖਾਲਸਾ ਦਾ ਪ੍ਰੋਗਰਾਮ ਤੇ ਆਸ਼ਾ ਉਦੇਸ਼ ਇਹ ਹੈ, ਕਿ ਕਿਸੇ ਹਾਲਤ ਵਿਚ ਵੀ ਅਤੇ ਕਿਸੇ ਕਾਲ ਨੀਤੀ ਦੇ ਪ੍ਰਭਾਵ ਹੇਠਾਂ ਪ੍ਰਾਧੀਨਤਾ  ਸਵੀਕਾਰ ਨਾ ਕਰੇ"। 

                                                                       ਅਮਰਜੀਤ ਸਿੰਘ ਖੋਸਾ,  ਸਤਵਿੰਦਰਪਾਲ ਸਿੰਘ ਜੰਗੀ

Æਵਾਹਿਗੁਰੂ ਜੀ ਕੀ ਫਤਹਿ॥
ਸਰਬੋਤਮ ਲੇਖਣ ਕਲਾ
ਸਿੱਖ ਬਿਬੇਕ ਦਾਨ ਲਈ ਝੋਲੀ ਅੱਡਦਾ ਹੈ ਤਾਂ ਗੁਰਬਾਣੀ ਜਾਂ ਸਾਹਿਤ ਨੂੰ ਪੜ੍ਹਦੇ ਸਮੇਂ, ਸਮਝਦਾ ਹੋਇਆ ਅੱਗੇ ਤੁਰਦਾ ਜਾਂਦਾ ਹੈ ਕਿ ਕਿਹੜੀ ਗੱਲ, ਕੀਹਦੇ ਵੱਲੋਂ, ਕਿਸਨੂੰ ਤੇ ਕਿਸ ਪ੍ਰਥਾਏ ਕਹੀ ਗਈ ਹੈ।ਪਰ ਤਰਕਦਾਨ ਪ੍ਰਾਪਤ ਦਸਮ ਗ੍ਰੰਥ ਖੰਡਨ ਖਲਦਲ ਨੂੰ ਇਹ ਸਮਝ ਅਜੇ ਤੱਕ ਨਹੀਂ ਆਈ।ਉਹ ਜਿੱਥੇ ਕਿਤੇ ਭੀ ਉਨ੍ਹਾਂ ਦੀ ਅਕਲ ਮੁਤਾਬਕ (ਠੀਕ ਗੱਲ ਭੀ) ਜੋ ਉਨ੍ਹਾਂ ਨੂੰ ਠੀਕ ਨਾਂ ਲਗਦੀ ਹੋਵੇ, ਪੜ੍ਹ ਲੈਂਦੇ ਹਨ ਤਾਂ ਅਸਮਾਨ ਸਿਰ ਤੇ ਚੁੱਕ ਲੈਂਦੇ ਹਨ ਕਿ ਦੇਖੋ ਜੀ, ਦਸਮੇਸ਼ ਪਿਤਾ ਜੀ ਇਸ ਤਰ੍ਹਾਂ ਕਿਵੇਂ ਲਿਖ ਸਕਦੇ ਸੀ?, ਇਥੇ ਇਸ ਤਰ੍ਹਾਂ ਕਿਉਂ ਲਿਖਿਆ ਹੈ? ਜਿਵੇਂ--                                                                ਦੋਹਿਰਾ॥ਅੰਨਿ ਅੰਨਿ ਤੇ ਹੋਤ ਜਯੋਂ ਘਾਸਿ ਘਾਸਿ ਤੇ ਹੋਇ॥                                                                                    ਤੈਸੇ ਮਨੁੱਛ ਮਨੁੱਛ ਤੇ ਅਵਰ ਨ ਕਰਤਾ ਕੋਇ॥ਅਰਹੰਤਵਤਾਰ ੨੦੭                                                                                                  ਭਾਵ--ਜਿਵੇਂ ਅੰਨ ਤੋਂ ਅੰਨ ਅਤੇ ਘਾਹ ਤੋਂ ਘਾਹ ਪੈਦਾ ਹੋ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ, ਕੋਈ ਹੋਰ ਇਸਦਾ ਕਰਨਹਾਰਾ ਨਹੀਂ ਹੈ।ਬੱਸ ਇੱਥੇ ਹੀ ਸਾਰੀ ਘੁੰਡੀ ਅੜੀ ਪਈ ਹੈ, ਕਿ ਇਹ ਗੁਰੂ ਸਾਹਿਬ ਜੀ ਦਾ ਲਿਖਿਆ ਹੋਇਆ ਜ਼ਰੂਰ ਹੈ, ਪਰ ਇਹ ਦਸਮੇਸ਼ ਜੀ ਦਾ ਮੱਤ ਜਾਂ ਨਿਸ਼ਚਾ ਨਹੀਂ ਹੈ, ਨਾਂ ਹੀ ਉਹ ਕਿਸੇ ਪ੍ਰਚਾਰ ਹਿੱਤ ਲਿਖ ਰਹੇ ਹਨ।                                                                                                ਇਥੇ 'ਅੰਨਿ ਅੰਨਿ ਤੇ ਹੋਤ ਜਿਉਂ' ਵਾਲੇ ਚਲਦੇ ਪ੍ਰਸੰਗ ਵਿਚ ਦਸਮੇਸ਼ ਜੀ ਉਨ੍ਹਾਂ ਸਾਕਤ ਮਤੀਆਂ ਦਾ ਵਿਧਾਨ ਲਿਖਦੇ ਹਨ ਜੋ ਨਾਂ ਤਾਂ ਪੁਨਰ ਜਨਮ, ਆਵਾ ਗਾਉਣ, ਕਰਮ ਫਿਲਾਸਫੀ ਆਦਿ ਨੂੰ ਮੰਨਦੇ ਹਨ, ਨਾਂ ਹੀ ਗੁਰੂ ਤੇ ਵਿਸ਼ਵਾਸ਼ ਹੈ, ਨਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੁਰ ਕੀ ਬਾਣੀ ਮੰਨਦੇ ਹਨ, ਨਾਂ ਹੀ ਦਸ ਪਾਤਸ਼ਾਹੀਆਂ ਨੂੰ ਏਕ ਜੋਤ ਕਰਕੇ ਮੰਨਦੇ ਹਨ ਅਤੇ ਆਪ 'ਗੁਰੂ ਪੰਥ' ਤੋਂ ਭਗੌੜੇ ਹਨ।ਇਸ ਤਰ੍ਹਾਂ ਦੇ ਮੂੜ੍ਹਮੱਤੀਆਂ ਲਈ ਹੀ (ਆਈ.ਸੀ.ਐਸ) ਸਿਰਦਾਰ ਕਪੂਰ ਸਿੰਘ ਜੀ ਹੋਰਾਂ ਨੇ ਇਹ ਲਿਖਿਆ ਹੈ ਕਿ "ਦਸਮ ਗ੍ਰੰਥ ਸਾਹਿਬ ਨੂੰ 'ਬਿਨਾ ਚਿਤ ਲਾਏ' ਪੜ੍ਹਨ ਨਾਲ ਮਨ ਵਿਚ ਗਿਲਾਨੀ ਆਉਂਦੀ ਹੈ ਅਤੇ ਧਿਆਨ ਨਾਲ 'ਸੁਣੈ ਮੂੜ ਚਿੱਤ ਲਾਇ ਚਤੁਰਤਾ ਆਵਈ' ਭਾਵ ਇਹ ਕਿ ਤ੍ਰਿਯਾ ਚਰਿੱਤ੍ਰ ਦੀ ਕਥਾ ਵਸਤੁ ਨੂੰ ਬੜੇ ਗੌਹ ਨਾਲ 'ਚਿੱਤ ਲਾਇ' ਵਿਚਾਰੋ ਤਾਂ ਭੇਦ ਖੁਲ੍ਹਣਗੇ"।                                                                                          ਉਪਰੋਕਤ ਸਾਕਤ ਮਤੀਆਂ ਦੇ ਸਿਧਾਂਤ "ਤੈਸੇ ਮਨੁੱਛ ਮਨੁੱਛ ਤੇ ਅਵਰ ਨ ਕਰਤਾ ਕੋਇ"॥ਬਾਰੇ ਦਸਮੇਸ਼ ਜੀ ਦਾ ਨਿਸ਼ਚਾ, ਕਹਿਣਾ ਅਤੇ ਪ੍ਰਚਾਰ ਹਿੱਤ ਲਿਖਣਾ ਇਹ ਹੈ ਕਿ ਬਿਨਾਂ ਕਰਤੇ ਤੋਂ ਕਿਰਤ ਨਹੀਂ ਹੋ ਸਕਦੀ ਅਤੇ ਜੋ ਮੁੱਢ ਤੋਂ, ਜੋ ਜੂਨਾਂ ਵਿਚ ਨਹੀਂ ਆਉਂਦਾ, ਜੋ ਅਜਿੱਤ ਹੈ, ਅਤੇ ਜੋ ਨਾਸ਼ ਨਹੀਂ ਹੁੰਦਾ, ਉਹ ਪ੍ਰਮੇਸ਼ਰ ਹੈ--                                                                        ਬਿਨੁ ਕਰਤਾਰ ਨ ਕਿਰਤਮ ਮਾਨੋ॥ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪ੍ਰਮੇਸੁਰ ਜਾਨੋ॥                                                                                                                                           ਦਸਮੇਸ਼ ਜੀ ਦੀ ਲਿਖਤ ਦੇ ਇਸ ਪ੍ਰਮਾਣ ਨੂੰ ਭੀ ਦੇਖੋ-                                                                      ਇਕ ਦਯੋਸ ਬੀਤ ਪਾਰਸ੍ਵ ਰਾਇ॥ਉਤਿਸਟ ਦੇਵਿ ਪੂਜੰਤ ਜਾਇ॥                                                     ਉਸਤਤਿ ਕਿੱਨ ਬਹੁ ਬਿਧਿ ਪ੍ਰਕਾਰ॥ਸੋ ਕਹੋਂ 'ਛੰਦ ਮੋਹਣਿ' ਮਝਾਰ॥ਰੁਦ੍ਰ-ਪਾਰਸਨਾਥ ੯੬੫                                                                      ਭਾਵ-ਇਕ ਦਿਨ ਬੀਤ ਗਿਆ ਪਾਰਸਨਾਥ ਨੂੰ, ਜੋ ਕਿ ਉਚ ਦਰਜ਼ੇ ਦੀ ਪੂਜਣਯੋਗ ਦੇਵੀ ਦੀ ਬਹੁ ਪ੍ਰਕਾਰੀ ਉਸਤਤ ਕਰ ਰਿਹਾ ਸੀ, ਜਿਸਨੂੰ ਮੈਂ (ਦਸਮੇਸ਼ ਪਿਤਾ ਜੀ) ਮੋਹਣੀ ਛੰਦ ਵਿਚ ਕਹਿੰਦਾ ਹਾਂ।ਜਦੋਂ ਵੀ ਕੋਈ ਇਸ ਦਿੱਤੀ ਹੋਈ ਚੇਤਾਵਣੀ ਨੂੰ ਅੱਖੋਂ ਪਰੋਖੇ ਕਰ ਦੇਵੇਗਾ ਤਾਂ ਉਸਨੂੰ ਅੱਗੇ ਚੱਲਦੇ ਪ੍ਰਸੰਗ ਵਿਚ ਇਹੀ ਪ੍ਰਤੀਤ ਹੋਵੇਗਾ ਕਿ ਗੁਰੂ ਜੀ ਆਪ ਦੇਵੀ ਦੀ ਉਸਤਤ ਕਰਦੇ ਹੋਏ ਲਿਖ ਰਹੇ ਹਨ:-                                                                        ਮੋਹਣੀ ਛੰਦ-ਜੈ ਦੇਵੀ ਭੇਵੀ ਭਾਵਾਣੀ॥ਭਉ ਖੰਡੀ ਦੁਰਗਾ ਸਰਬਾਣੀ॥                                                            ਕੇਸਰੀਆ ਬਾਹੀ ਕਊਮਾਰੀ॥ਭੈਖੰਡੀ ਭੈਰਵਿ ਉਧਾਰੀ ॥...                                                         ਦਸਮੇਸ਼ ਪਿਤਾ ਜੀ ਪਾਰਸਨਾਥ ਜੋਗੀ ਦੀ ਇਸ ਲੰਬੀ 'ਦੇਬਿ ਉਸਤਤਿ' ਕਹਾਣੀ ਨੂੰ ਲਿਖਦੇ ਹੋਏ ਵਿਚ ਵਿਚ ਆਪਣਾ ਪੱਖ ਇਵੇਂ ਲਿਖਦੇ ਜਾਂਦੇ ਹਨ:-                                                                      ਬਿਸਨਪਦ ਸੋਰਠਿ।ਜੋਗੀ ਜੋਗੁ ਜਟਨ ਮੋ ਨਾਹੀਂ॥                                                                         ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਹਿ, ਦੇਖਿ ਸਮਝ ਮਨ ਮਾਹੀ॥                                                             ਜੋ ਜਨ ਮਹਾ ਤੱਤ ਕਹੁ ਜਾਨੈ ਪਰਮ ਗਯਾਨ ਕਹੁ ਪਾਵੈ॥                                                        ਤਬ ਯਹ ਏਕ ਠਉਰ ਮਨੁ ਰਾਖੈ ਦਰਿ ਦਰਿ ਭ੍ਰਮਤ ਨ ਧਾਵੈ॥                                                            ਕਹਾ ਭਯੋ ਗ੍ਰਿਹ ਤਜਿ ਉਠ ਭਾਗੇ ਬਨ ਮੈਂ ਕੀਨ ਨਿਵਾਸਾ॥                                                              ਮਨ ਤੋ ਰਹਾ ਸਦਾ ਘਰ ਹੀ ਮੋਂ ਸੋ ਨਹੀਂ ਭਯੋ ਉਦਾਸਾ॥                                                                    ਅਧਿਕ ਪ੍ਰਪੰਚ ਦਿਖਾਇਆ ਠਗਾ ਜਗ ਜਾਨਿ ਜੋਗ ਕੋ ਜੋਰਾ॥                                                           ਤੁਮ ਜੀਅ ਲਖਾ ਤਜੀ ਹਮ ਮਾਯਾ ਮਾਯਾ ਤੁਮੈ ਨ ਛੋਰਾ॥੯੭੩                                                          ਭਾਵ-- ਹੇ ਜੋਗੀ! ਜਟਾਂ ਵਿਚ ਜੋਗ ਨਹੀਂ ਰੱਖਿਆ ਹੋਇਆ।ਭਰਮ ਦੀ ਭਟਕਣਾ ਛੱਡ ਕੇ ਮਨ ਵਿਚ ਸਮਝ ਕਿ ਜੋ ਕੋਈ ਮਹਾਂ ਤੱਤ ਦਾ ਪਰਮ ਗਿਆਨ ਹਾਸਲ ਕਰਦਾ ਹੈ, ਉਹ ਹੀ ਆਪਣਾ ਮਨ ਟਿਕਾਣੇ ਰੱਖ ਕੇ ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ।ਕੀ ਹੋਇਆ ਜੇ ਤੂੰ ਘਰੋਂ ਭੱਜ ਕੇ ਜੰਗਲ ਵਿਚ ਨਿਵਾਸ ਕਰ ਲਿਆ ਹੈ, ਪਰ ਤੇਰਾ ਮਨ ਤਾਂ ਸਦਾ ਘਰ ਵਿਚ ਹੀ ਫਿਰਦਾ ਰਿਹਾ।ਇਹ ਮਨ ਤਾਂ ਘਰ ਵੱਲੋਂ ਉਦਾਸ ਹੋਇਆ ਹੀ ਨਹੀਂ।ਤੂੰ ਜੱਗ ਨੂੰ ਧੋਖੇ ਨਾਲ ਠੱਗ ਕੇ ਸਮਝਦਾ ਹੈਂ ਕਿ ਇਹ ਜੋਗ ਦਾ ਜੋਰ ਹੈ।ਤੂੰ ਤਾਂ ਕਹਿੰਦਾ ਹੈਂ ਕਿ ਮੈਂ ਮਾਇਆ ਤਿਆਗ ਦਿੱਤੀ ਹੈ, ਪਰ ਮਾਇਆ ਨੇ ਤੈਨੂੰ ਨਹੀਂ ਛੱਡਿਆ। ਅਤੇ:-                                                                                               ਬਿਸਨਪਦ ਸੋਰਠਿ॥ਭੇਖੀ, ਜੋਗ ਨ ਭੇਖ ਦਿਖਾਏ॥                                                                 ਨਾਹਨ ਜਟਾ ਬਿਭੂਤ ਨਖਨ ਮੈਂ ਨਾਹਿਨ ਬਸਤ੍ਰ ਰੰਗਾਇ॥                                                              ਜੋ ਬਨਿ ਬਸੈ ਜੋਗ ਕਹੁ ਪਈਐ ਪੰਛੀ ਸਦਾ ਬਸਤ ਬਨਿ॥                                                            ਕੁੰਚਰ ਸਦਾ ਧੂਰਿ ਸਿਰਿ ਮੇਲਤ ਦੇਖਹੁ ਸਮਝ ਤੁਮ ਹੀ ਮਨਿ॥                                                             ਦਾਦੁਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸਨਾਨਾ॥                                                          ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗ ਪਛਾਨਾ?                                                            ਜੈਸੇ ਕਸਟ ਠਗਨ ਕਰ ਠਾਟਤ ਐਸੇ ਹਰਿ ਹਿਤ ਕੀਜੈ।                                                          ਤਬ ਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ॥੯੭੪                                                                                     ਭਾਵ--ਹੇ ਭੇਖੀ! ਇਸ ਤਰ੍ਹਾਂ ਭੇਖ ਦਿਖਾਉਣ ਵਿਚ ਜੋਗ ਨਹੀਂ।ਜੋਗ ਨਾਂ ਹੀ ਜਟਾਵਾਂ, ਭਸਮ, ਨਹੁੰ ਤੇ ਨਾਂ ਹੀ ਗੇਰੂਏ ਬਸਤਰਾਂ ਵਿਚ ਹੈ।ਜੇ ਜੰਗਲ ਵਿਚ ਹੀ ਵੱਸਣ ਨਾਲ ਜੋਗ ਮਿਲਦਾ ਹੈ ਤਾਂ ਪੰਛੀ ਸਦਾ ਬਨ ਵਿਚ ਹੀ ਰਹਿੰਦੇ ਹਨ।ਜੇ ਭਸਮ ਹੀ ਲਗਾਉਣ ਨਾਲ ਜੋਗ ਮਿਲਦਾ ਹੋਵੇ ਤਾਂ ਹਾਥੀ ਸਦਾ ਹੀ ਧੂੜ ਆਪਣੇ ਸਿਰ ਵਿਚ ਪਾਉਂਦਾ ਰਹਿੰਦਾ ਹੈ, ਇਸ ਗੱਲ ਨੂੰ ਮਨ ਵਿਚ ਸਮਝਕੇ ਵਿਚਾਰ।ਤੀਰਥ ਕਰਕੇ ਭੀ ਜੋਗ ਨਹੀਂ ਮਿਲ ਸਕਦਾ ਕਿਉਂਕਿ ਡੱਡੂ ਤੇ ਮੱਛੀਆਂ ਸਦਾ ਹੀ ਤੀਰਥਾਂ ਉਪਰ ਇਸ਼ਨਾਨ ਕਰਦੀਆ ਹਨ।ਜੇ ਬਿੱਲਾ ਚੂਹੇ ਨੂੰ ਫੜ੍ਹਨ ਲਈ ਅਤੇ ਬਗਲੀ ਜਾਂ ਬਗਲਾ ਮੱਛੀ ਨੂੰ ਫੜ੍ਹਨ ਲਈ ਅੱਖਾਂ ਮੀਟ ਕੇ ਬੈਠ ਜਾਵੇ ਤਾਂ ਕੀ ਇਹ ਸਮਝ ਲਈਏ ਕਿ ਉਨ੍ਹਾਂ ਨੇ ਸਮਾਧੀ ਲਗਾਕੇ ਜੋਗ ਨੂੰ ਪਛਾਣ ਲਿਆ ਹੈ।ਜਿਵੇਂ ਲੋਕਾਂ ਨਾਲ ਠੱਗੀਆਂ ਕਰਨ ਲਈ ਕਈ ਕਸ਼ਟ ਸਹੇੜਦੇ ਹੋਏ ਔਖੇ ਹੁੰਦੇ ਹੋ, ਇਸ ਤਰ੍ਹਾਂ ਦੀ ਖੇਚਲ ਪ੍ਰਮਾਤਮਾਂ ਨਾਲ ਮੇਲ ਕਰਨ ਦੀ ਕਰੋ ਤਾਂ ਜੋ ਮਹਾਂ ਗਿਆਨ ਰੂਪੀ ਅੰਮ੍ਰਿਤ ਪੀ ਸਕੋ।                                                       ਜਦੋਂ ਵੀ ਕੋਈ ਪਾਠਕ ਇਸ ਮਹਾਨ ਗ੍ਰੰਥ ਵਿਚ ਆਏ ਪਾਤ੍ਰਾਂ ਦੇ ਕਿਸੇ ਬਚਨ ਨੂੰ ਗੁਰੂ ਜੀ ਦਾ 'ਬਚਨ' ਜਾਂ 'ਉਪਦੇਸ਼' ਸਮਝ ਬੈਠੇ ਤਾਂ ਉਹ ਇਸ ਦੀ ਸਿੱਖਿਆ-ਸਾਰ ਨੂੰ ਸਮਝਣ ਤੋਂ ਅਸਮਰੱਥ ਰਹਿਕੇ ਅਨੰਦ ਲੈਣ ਦੀ ਥਾਂ ਆਪ ਭਟਕ ਕੇ ਹੋਰਨਾਂ ਨੂੰ ਭਟਕਾਉਣ ਦਾ ਕਾਰਨ ਬਣਦਾ ਹੈ।                                                                                ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪ੍ਰਮਾਣ ਹੈ--                                                                    ਕਬੀਰ ਠਾਕੁਰ ਪੂਜੇ ਮੋਲਿ ਲੈ (ਸਲੋਕ ਕਬੀਰ ਜੀ ਪੰ:੧੩੭੧) ਬੱਸ ਇਸ ਅੱਧੀ ਤੁਕ ਨੂੰ ਲੈਕੇ ਪੱਥਰ ਪੂਜਕ ਕਹਿ ਹੀ ਦਿੰਦੇ ਹਨ ਕਿ ਦੇਖੋ ਜੀ ਕਬੀਰ ਸਾਹਿਬ ਤਾਂ ਪੱਥਰ ਮੁੱਲ ਲੈਕੇ ਭੀ ਪੂਜਣ ਦੀ ਗੱਲ ਕਰਦੇ ਹਨ ਪਰ ਅਸਲ ਨੁਕਤਾ ਇਹ ਹੈ ਕਿ ਕਬੀਰ ਜੀ ਕਹਿੰਦੇ ਹਨ ਕਿ ਤੂੰ ਮੁੱਲ ਲੈਕੇ ਪੱਥਰ ਪੂਜਦਾ ਹੈਂ ਤੇ ਦੇਖਾ ਦੇਖੀ ਮਨ ਹੱਠ ਕਰਕੇ ਤੀਰਥਾਂ ਤੇ ਜਾਂਦਾ ਹੈਂ।ਤੂੰ ਇਸ ਤਰ੍ਹਾਂ ਸਵਾਂਗ ਰਚਦਾ ਹੋਇਆ ਭੁੱਲ ਕੇ ਭਟਕਦਾ ਫਿਰਦਾ ਹੈਂ—                                                 ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠ ਤੀਰਥ ਜਾਇ॥ਦੇਖਾ ਦੇਖੀ ਸਾਂਗ ਧਰਿ ਭੂਲੇ ਭਟਕਾ ਖਾਹਿ॥੧੩੫                                                                                                                                                                                                                                                               ਹੋਰ ਪ੍ਰਮਾਣ--                                                                                         ਸਾਲਗ੍ਰਾਮ ਬਿਪ ਪੂਜ ਮਨਾਓ (ਬਸੰਤ ਮ:੧ ਪੰ:੧੧੭੧) ਕੀ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਪੱਥਰ ਨੂੰ ਪੂਜਕੇ ਮਨਾਉਣ ਦੀ ਵਾਰਤਾ ਲਿਖ ਰਹੇ ਹਨ? ਕਦਾਚਿਤ ਨਹੀਂ।ਉਨ੍ਹਾਂ ਦੇ ਕਹਿਣ ਦਾ ਭਾਵ-- ਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ—) ਹੇ ਦਿਆਲ ਪ੍ਰਭੂ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ)।ਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ) ਹੈ।ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ--                                              --ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ॥ਰਾਮ ਨਾਮੁ ਜਪਿ ਬੇੜਾ ਬਾਂਧਹੁ ਦਰਿਆ ਕਰਹੁ ਦਇਆਲਾ॥                                                                                                                                                                                               ਗੁਰਬਾਣੀ ਦਾ ਅਗਲਾ ਪ੍ਰਮਾਣ ਹੈ--                                                                           ਘਾਲ ਖਾਇ ਕਿਛੁ ਹਥਉ ਦੇਹਿ (ਸਰੰਗ ਮ:੧ ਪੰ:੧੨੪੫) ਸਾਡੇ ਕਈ ਨਹੀਂ ਸਗੋਂ ਤਕਰੀਬਨ ਸਭ ਪ੍ਰਚਾਰਕ ਹੀ ਇਸ ਸ਼ਬਦ ਦੀ ਵਿਚਕਾਰਲੀ ਪੰਕਤੀ ਦਾ ਸਹਾਰਾ ਲੈਕੇ ਦਾਨ ਪੁੰਨ ਕਰਨ ਦੀ ਸਲਾਹ ਦੇਂਦੇ ਆਮ ਹੀ ਵੇਖੇ ਜਾਂਦੇ ਹਨ।ਪਰ ਅਸਲ ਗੱਲ ਦਾ ਭੇਦ ਸਾਰੀ ਪੰਕਤੀ ਦੇ ਅੱਗੇ ਪਿੱਛੇ ਕੀ ਲਿਖਿਆ ਹੈ, ਦੇ ਪੜ੍ਹੇ ਬਿਨਾਂ ਨਹੀਂ ਜਾਣ ਸਕਦੇ ਕਿ ਜਿੰਨ੍ਹਾਂ ਲਈ ਇਹ ਲਿਖਿਆ ਹੈ ਉਹ ਕੌਣ ਹਨ?  ਉਹ ਹਨ ਤਿਆਗੀ, ਜੋਗੀ, ਭੇਖੀ, ਸੰਨਿਆਸੀ, ਵਿਹਲੜ ਲਾਣਾ।ਪੂਰਾ ਸ਼ਬਦ ਹੈ-- ਗੁਰੁ ਪੀਰੁ ਸਦਾਏ ਮੰਗਣ ਜਾਇ॥ਤਾ ਕੈ ਮੂਲਿ ਨ ਲਗੀਐ ਪਾਇ॥                                                   ਘਾਲਿ ਖਾਇ ਕਿਛੁ ਹਥਹੁ ਦੇਇ॥ਨਾਨਕ ਰਾਹੁ ਪਛਾਣਹਿ ਸੇਇ॥                                                                                                ਹੁਣ ਦਸਮੇਸ਼ ਰਚਿਤ ਬਾਣੀ ਦੇ ਪ੍ਰਮਾਣ--                                                              ਦੁਐ ਕਰਿ ਜੋਰਿ ਕਰਉਂ ਬਿਨਤੀ ਸੁਨਿ ਕੈ ਨ੍ਰਿਪਨਾਥ ਬੁਰੋ ਮੱਤ ਮਾਨੋ॥                                                          ਸ੍ਰੀ ਰਘੁਬੀਰ ਸਹੀ ਅਵਤਾਰ ਤਿਨੈ ਤੁਮ ਮਾਨੁਸ਼ ਕੈ ਨ ਪਛਾਨੋ॥ਰਾਮਾਵਤਾਰ, ੨੫੨                                                                      ਭਾਵ--ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਤੁਸੀਂ ਇਸ ਨੂੰ ਬੁਰਾ ਵੀ ਨਹੀਂ ਮਨਾਉਣਾ ਕਿ ਰਾਮ ਜੀ ਸਹੀ ਅਵਤਾਰ ਧਾਰਕੇ ਆਏ ਹਨ ਅਤੇ ਤੁਸੀਂ ਇੰਨ੍ਹਾਂ ਨੂੰ ਇਕ ਆਮ ਬੰਦੇ ਵਾਂਗ ਨਾਂ ਸਮਝੋ।ਇਹ ਬੋਲ ਮਰੀਚ ਰਿਸ਼ੀ ਦੇ ਹਨ।ਲਿਖਿਆ ਜ਼ਰੂਰ ਦਸਮੇਸ਼ ਜੀ ਨੇ ਹੈ।ਪਰ ਰਾਮ ਚੰਦਰ ਬਾਰੇ ਜੋ ਨਜ਼ਰੀਆ ਦਸ਼ਮੇਸ਼ ਜੀ ਦਾ ਹੈ ਉਹ ਇਸ ਤਰਾਂ ਹੈ---ਰਾਮ ਰਹੀਮ ਉਬਾਰ ਨ ਸਕ ਹੈਂ ਜਾ ਕਰ ਨਾਮ ਰਟੈ ਹੈਂ॥                                                        ਭਾਵ--ਤੂੰ ਰਾਮ ਜਾਂ ਰਹੀਮ (ਦੇਹੀ ਵਿਚ ਆਇਆ ਹੋਇਆ) ਜਿਸ ਕਿਸੇ ਦਾ ਵੀ ਨਾਮ ਰਟਦਾ ਹੈਂ, ਉਹ ਤੇਰਾ ਪਾਰ ਉਤਾਰਾ ਕਰਨਹਾਰ ਨਹੀਂ ਹੈ, ਸਿਵਾਏ ਪ੍ਰਮੇਸ਼ਰ ਤੋਂ।                                                                                             ਅਗਲਾ ਪ੍ਰਮਾਣ--                                                                                               ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਯੋ॥                                                 ਪੋਸਤ ਭਾਂਗ ਅਫੀਮ ਮੰਗਾਇ ਪੀਓ ਮਦ ਸ਼ੋਕ ਬਿਦਾ ਕਰਿ ਡਾਰਯੋ॥                                                      ਮਤਿ ਹੋ ਚਾਰੋਈ ਕੈਫਨ ਸੋ ਸੁਤ ਇੰਦ੍ਰ ਕੈ ਸੋਂ ਇਮਿ ਸਯਾਮ ਉਚਾਰਯੋ॥                                                    ਕਾਮ ਕੀਯੋ ਬ੍ਰਹਮਾ ਘਟ ਕਿਉਂ ਮਦਰਾ ਕੋ ਨ ਆਠਵੋਂ ਸਿੰਧ ਸਵਾਰਯੋ॥ਕ੍ਰਿ.ਪੋਥੀ ਦੂਜੀ ਪੰ:੭੨੨                                                 ਇਥੇ ਦਸਮੇਸ਼ ਜੀ ਉਸ ਸਮੇਂ ਦੀ ਵਾਰਤਾ ਲਿਖ ਰਹੇ ਹਨ ਜਦੋਂ ਕ੍ਰਿਸ਼ਨ ਅਤੇ ਅਰਜਨ ਹੋਰੀਂ ਸਵੰਬਰ ਫਤਹਿ ਕਰਕੇ ਬਾਗ ਵਿਚ ਟਹਿਲਦੇ ਫਿਰਦੇ ਹਨ ਤੇ ਸ਼ਰਾਬ ਦਾ ਦੌਰ ਚੱਲ ਰਿਹਾ ਹੈ।ਕ੍ਰਿਸ਼ਨ ਜੀ ਰਸੋਈ ਵਿਚ ਜਾਕੇ ਪੋਸਤ, ਭੰਗ, ਅਫੀਮ, ਸ਼ਰਾਬ ਆਦਿ ਦੇ ਨਸ਼ੇ ਵਿਚ ਗੜੁੱਚ ਹੋਕੇ ਟਾਂਚ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਬ੍ਰਹਮਾ ਸੱਤ ਸਮੁੰਦਰਾਂ ਦਾ ਰਚਨਹਾਰਾ ਮੰਨਿਆਂ ਜਾਂਦਾ ਹੈ ਤਾਂ ਉਸਨੇ ਸ਼ਰਾਬ ਦਾ ਇਕ ਅੱਠਵਾਂ ਸਮੁੰਦਰ ਕਿਉਂ ਨਾਂ ਬਣਾ ਦਿੱਤਾ? ਭਾਵ ਸ਼ਰਾਬ ਇੰਨੀ ਵਧੀਆ ਸ਼ੈ ਹੈ।ਅੱਗੋਂ ਅਰਜਨ ਮੋੜਵਾਂ ਜੁਵਾਬ ਦਿੰਦਾ ਹੈ ਕਿ ਐ ਕ੍ਰਿਸ਼ਨ ਜੀ, ਇਸ ਮੂਰਖ ਬਾ੍ਹਮਣ (ਭਾਵ ਬ੍ਰਹਮਾ) ਨੂੰ ਇਨ੍ਹਾਂ ਰਸਾਂ ਕਸਾਂ ਦਾ ਅਤੇ ਬਨਾਉਣ ਵਿਧੀ ਦਾ ਕੀ ਪਤਾ ਹੈ।                                                             ਦੋਹਿਰਾ॥ਤਬ ਪਾਰਥ ਕਰ ਜੋਰਿ ਕੈ ਹਰਿ ਸਿਉਂ ਕਹਯੋ ਸੁਨਾਇ॥                                                        ਜੜ੍ਹ ਬਾਮਨ ਇਨ ਰਸਨ ਕੋ ਜਾਨੇ ਕਹਾ ਉਪਾਇ॥੭੨੨                                                                                                                        ਜਿੱਥੇ ਨਿਰੋਲ ਸ਼ਰਾਬ ਬਾਰੇ ਨਿਰਣਾ ਕਰਨ ਦੀ ਗੱਲ ਹੈ ਤਾਂ ਦਸਮੇਸ਼ ਜੀ ਲਿਖਦੇ ਹਨ ਕਿ ਉਹ ਸ਼ਰਾਬ ਪੀਕੇ ਮਨੁੱਖ ਹੁੰਦਾ ਹੋਇਆ ਵੀ ਪਸ਼ੂ ਜੂਨ ਵਿਚ ਜਾ ਪਿਆ ਹੈ--                                                                 ਲੋਗ ਉਠਾਇ ਪਾਨ ਮਦ ਕਰਿਯੋ।ਮਾਨੁਖ ਹੁਤੋ ਜੋਨਿ ਪਸੁ ਪਰਿਯੋ।ਚ੧੦੪ਪੋਥੀ ਸੱਤਵੀਂਪੰ:੧੮                           ਸਿਰਫ ਇਕ ਪ੍ਰਮਾਣ ਹੋਰ--                                                                       ਦੋਹਿਰਾ--ਬਾਸੁਦੇਵ ਅਰੁ ਦੇਵਕੀ ਦੁਬਿਧਾ ਚਿਤਹਿ ਬਢਾਇ॥ਪ੍ਰਭ ਗਤਿ ਦ੍ਵੈ ਬਿਧਿ ਹੇਰਿਕੈ ਬਰਜਿਓ ਰੁਕਮਨਿ ਆਇ॥                                                                                                                         ਸਵੈਯਾ-ਪੁੱਤ੍ਰ ਬਧੂ ਹੂੰ ਕੋ ਦੇਵਕੀ ਆਇ ਸੁ ਸਯਾਮ ਭਨੈ ਬਿਧਿ ਯਾ ਸਮਝਾਯੋ॥                                                      ਜੋ ਹਰਿ ਜੂਝ ਮਰੇ ਰਨ ਮੈ ਜਰਬੋ ਤੁਹਿ ਕੋ ਨਿਸਚੈ ਬਨਿ ਆਯੋ॥                                                                                 ਕਥਾ ਇਸ ਤਰ੍ਹਾਂ ਚੱਲ ਰਹੀ ਹੈ ਕਿ ਜਦੋਂ ਕ੍ਰਿਸ਼ਨ ਜੀ ਦੇ ਮਰ ਜਾਣ ਦੀ (ਝੂਠੀ) ਖਬਰ ਬਾਸੁਦੇਵ ਤੇ ਦੇਵਕੀ ਨੂੰ ਮਿਲੀ ਤਾਂ ਦੇਵਕੀ ਰੁਕਮਣੀ ਨੂੰ ਜਾਕੇ ਕਹਿੰਦੀ ਹੈ ਕਿ ਜਿਵੇਂ ਤੈਨੂੰ ਪਤਾ ਲੱਗ ਹੀ ਗਿਆ ਹੈ ਕ੍ਰਿਸ਼ਨ ਦੇ ਮਰਨ ਦਾ, ਤਾਂ ਇਸ ਵੇਲੇ ਤੈਨੂੰ ਹਰ ਹਾਲਤ ਜਲਣਾ (ਸਤੀ) ਹੀ ਪੈਣਾ ਹੈ।ਇਥੇ ਮਹਾਨ ਕਵੀ ਗੁਰੂ ਗੋਬਿੰਦ ਸਿੰਘ ਜੀ ਜੋ ਗੱਲ ਲਿਖਦੇ ਹਨ, ਉਹ ਤਾਂ ਵਾਸਤਵਿਕ ਦੇਵਕੀ ਦੇ ਸ਼ਬਦ ਹਨ, ਜੋ ਉਹ ਰੁਕਮਣੀ ਨੂੰ ਸੰਬੋਧਨ ਕਰਦੀ ਹੈ।ਦਸਮੇਸ਼ ਜੀ ਦਾ ਸਤੀ ਹੋਣ ਬਾਰੇ ਤਾਂ ਇਹ ਨਜ਼ਰੀਆ ਹੈ--                                                                                        ਤ੍ਰਿਯ ਨ ਤਵਨ ਸਰਾਹੀਐ ਕਰਤ ਅਗਨ ਮੈ ਪਿਆਨ॥ਧੰਨਯ ਧੰਨਯ ਅਬਲਾ ਤੇਈ ਬਧਤ ਬ੍ਰਿਹ ਕੇ ਬਾਨ॥ਦ.ਗ੍ਰੰ.ਚ੍ਰ.੨੧                                                                                                                ਭਾਵ ਉਸ ਇਸਤ੍ਰੀ ਦਾ ਕੀ ਸਲਾਹੁਣਾ ਹੈ?, ਜੋ ਅੱਗ ਵਿਚ ਸੜਕੇ ਮਰਦੀ ਹੈ, ਪਰ ਧੰਨ ਹੈ ਉਹ ਇਸਤ੍ਰੀ ਜੋ ਆਪਣੇ ਪ੍ਰੀਤਮ ਪਿਆਰੇ ਦੇ ਵਿਯੋਗ ਦੇ ਤੀਰਾਂ ਨਾਲ ਵਿੰਨ੍ਹੀ ਜਾਂਦੀ ਹੈ।                                                  ਜਦੋਂ ਤੱਕ ਪਾਠਕ ਨੂੰ ਸਾਹਿਤ ਕਲਾ ਦੀ ਸਮਝ ਨਹੀਂ, ਉਦੋਂ ਤੱਕ ਸਿਵਾਏ ਭੰਬਲਭੂਸਿਆਂ ਦੇ ਕੁੱਛ ਨਹੀਂ ਹੱਥ ਆ ਸਕਦਾ, ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੇ ਯਾ ਦਸਮ ਗ੍ਰੰਥ ਸਾਹਿਬ ਜੀ।ਹਾਲਾਂ ਕਿ ਗੁਰਬਾਣੀ ਨੂੰ ਸਾਹਿਤਕ ਕਸਵੱਟੀ ਤੇ ਭੀ ਪਰਖਿਆ ਨਹੀਂ ਜਾ ਸਕਦਾ, ਕਿਉਂਕਿ ਇਹ ਧੁਰ ਕੀ ਬਾਣੀ ਹੈ।                      ਅਮਰਜੀਤ ਸਿੰਘ ਖੋਸਾ,  ੨੦੧੧-੦੩-੦੪
                                                                                                                 Æਵਾਹਿਗੁਰੂ ਜੀ ਕੀ ਫਤਹਿ॥
ਰੋਪੜ ਵਾਲੇ ਕਵੀ ਸੀਤਾ ਰਾਮ ਦੀ 
{(ਕਵਿ ਤਰੰਗ ਭਾਖਾ) ਫਾਰਸੀ ਦੀ ਪੁਸਤਕ 'ਖੈਰੁਲ ਤਜਾਰਬ' ਦਾ ਉਲਥਾ}
ਭਾਗ ਸਿੰਘ ਅੰਬਾਲਾ ਦੀਆਂ 'ਦਸਮ ਗ੍ਰੰਥ ਸਾਹਿਬ' ਦੀ ਪ੍ਰਮਾਣਿਕਤਾ ਵਿਰੁੱਧ ਮਨਘੜਤ ਢੁੱਚਰਾਂ ਪੜ੍ਹਕੇ ਉਸ ਤੇ ਹਾਸਾ ਵੀ ਆਉਂਦਾ ਹੈ ਅਤੇ ਤਰਸ ਵੀ।ਬੇਸ਼ੱਕ ਭਾਗ ਸਿੰਘ ਅੰਬਾਲਾ ਆਪਣੀਆਂ ਪੰਥ ਵਿਰੋਧੀ ਲਿਖਤਾਂ ਕਰਕੇ ਪੰਥ ਵਿਚੋਂ ਛੇਕਿਆ ਗਿਆ ਤੇ ਬਾਅਦ ਵਿਚ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਭੁੱਲ ਭੀ ਬਖਸ਼ਾ ਲਈ ਸੀ।ਪਰ ਉਸਦੀ ਲਿਖਤ 'ਦਸਮ ਗਰੰਥ ਨਿਰਣੇ' ਅਜੇ ਭੀ ਉਪਲਬਧ ਹੈ ਜਿਸਤੋਂ ਕਈ ਕੱਚੇ ਪਿੱਲੇ ਸਿੱਖ ਜਾਂ ਪੰਥ ਵਿਰੋਧੀ ਸ਼ਕਤੀਆਂ ਲਈ ਕੰਮ ਕਰਦੇ ਭਾੜੇ ਦੇ ਟੱਟੂ ਉਸਦੀਆਂ ਕੀਤੀਆਂ ਹੋਈਆਂ ਭੁੱਲਾਂ ਨੂੰ ਅਧਾਰ ਬਣਾਕੇ ਅਜੇ ਭੀ ਆਪ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਭੋਲੇ ਭਾਲੇ ਸਿੱਖਾਂ ਨੂੰ ਵਰਗਲਾ ਰਹੇ ਹਨ।ਭਾਗ ਸਿੰਘ ਅੰਬਾਲਾ, ਰੋਪੜ ਵਾਲੇ ਕਵੀ ਸੀਤਾ ਰਾਮ ਨੂੰ ਦਸਮ ਗ੍ਰੰਥ ਸਾਹਿਬ ਦਾ ਲਿਖਾਰੀ ਸਿੱਧ ਕਰਨ ਲਈ ਲਿਖਦਾ ਹੈ:-                                                                           "ਬਲਿਹਾਰ ਜਾਈਏ ਉਨ੍ਹਾਂ ਲਿਖਾਰੀ ਸੱਜਣਾਂ ਤੋਂ ਜਿੰਨ੍ਹਾਂ ਸਿਆਮ, ਰਾਮ ਆਦਿਕ ਕਵੀਆਂ ਦੀ ਦਸਮ ਗ੍ਰੰਥ ਵਿਚ ਆਈਆਂ ਰਚਨਾਵਾਂ ਜੋ ਅਨੇਕਾਂ ਥਾਈਂ ਪੁਨਰਉਕਤੀ ਦੋਸ਼, ਅਸੰਭਵ ਦੋਸ਼, ਅਸ਼ਲੀਲ ਅਤੇ ਕਾਲ-ਭੰਗ ਆਦਿਕ ਅਨੇਕਾਂ ਦੋਸ਼ਾਂ ਦੀਆਂ ਭਰੀਆਂ ਪਟਾਰੀਆਂ ਨਿਰੀਆਂ-ਪੁਰੀਆਂ ਕਪੋਲ ਕਲਪਨਾਵਾਂ ਨੂੰ ਵੀ ਗੁਰੂ ਕਲਗੀਧਰ ਜੀ ਦੀ ਬਾਣੀ ਸਿੱਧ ਕਰਨ ਹਿਤ 'ਕੁਫਰਗੋ ਕੁਫਰਾਣੈ' ਗੁਰੂ ਵਾਕ ਅਨੁਸਾਰ ਹੇਠ ਲਿਖਿਆ ਇਹ ਕੁਫਰ ਤੋਲਿਆ ਕਿ ਸਿਆਮ ਅਤੇ ਰਾਮ ਗੁਰੂ ਗੋਬਿੰਦ ਰਾਇ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਤਖੱਲਸ ਭਾਵ ਉਪਨਾਮ ਸੀ।>>>                                                                                                   
ਇਥੇ ਹੀ ਬੱਸ ਨਹੀਂ, ਰੋਪੜ ਨਿਵਾਸੀ ਰਾਮ ਕਵੀ (ਜਿਸਨੇ ਕਵਿ ਤਰੰਗ ਆਦਿਕ ਹੋਰ ਵੀ ਕਈ ਰਚਨਾਵਾਂ ਕੀਤੀਆਂ ਹਨ ਅਤੇ ਗੁਰੂ ਜੀ ਦਾ ਸਮਕਾਲੀ ਵੀ ਸੀ) ਨੇ ਆਪਣੇ ਕਵਿ ਤਰੰਗ ਵਿਚ ਆਪਣੀ ਹੋਂਦ ਦਾ ਇਹ ਸਬੂਤ ਵੀ ਦਿੱਤਾ ਹੈ ਕਿ:                                                                                              ਬ੍ਰਾਹਮਣ ਤਿੱ੍ਰਖਾ ਬੰਸ ਮੈ ਕੇਸਵ ਸੁਤ ਕਵਿ ਰਾਮ।ਰੋਪੜ ਮੇ ਭਾਖਾ ਕਰੀ ਕਵਿ ਤ੍ਰੰਗ ਧਰਿ ਨਾਮ॥                                 ਜੇ ਅਜੇ ਵੀ ਕਸਰ ਹੈ ਤਾਂ ਵੇਖੋ ਤ੍ਰਿਯਾ ਚਰਿਤ੍ਰ ੧੮ਵਾਂ: ਕਥਾ ਸਤ੍ਰਹਵੀਂ ਰਾਮ ਕਵਿ, ਉਚਰੀ ਹਿਤ ਚਿਤ ਲਾਇ॥ਬਹੁਤ ਕਥਾ ਬੰਧਨ ਨਮਿਤ ਮਨ ਮੋ ਕਰਯੋ ਉਪਾਇ॥ ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੋ ਗਈ॥ਸੁ ਕਵਿ ਸਿਆਮ ਇਹ ਕਥਾ ਤਬੈ ਪੂਰਨ ਭਈ॥ (ਚਰਿਤ੍ਰ ੨੨੭ ਅੰਕ ੧)"  
ਇਹ ਦੋ ਕੁ ਹਵਾਲੇ ਦੇਣ ਨਾਲ ਹੀ ਭਾਗ ਸਿੰਘ ਨੇ ਸਮਝ ਲਿਆ ਕਿ ਸਿੱਖ ਜਗਤ ਵਿਚ ਨਾਂ ਤਾਂ ਕਿਸੇ ਨੂੰ 'ਦਸਮ ਗ੍ਰੰਥ ਸਾਹਿਬ' ਦਾ ਗਿਆਨ ਹੈ ਤੇ ਨਾਂ ਹੀ ਕੋਈ ਸੀਤਾ ਰਾਮ ਦਾ ਲਿਖਿਆ 'ਕਵਿ ਤਰੰਗ' ਪੜ੍ਹਨ ਜੋਗਾ ਹੈ।ਦਸਮੇਸ਼ ਜੀ ਦੇ ਆਸ਼ੀਰਵਾਦ ਸਦਕਾ ਇਸ ਲੀਰਾਂ ਦੀ ਖੁੱਦੋ ਦੀ ਅਸਲੀਅਤ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ।ਸੀਤਾ ਰਾਮ ਦੀ ਕਵਿ ਤਰੰਗ ਪੁਸਤਕ ਦਾ:-
ਆਰੰਭ-Æਸਤਿਗੁਰ ਪ੍ਰਸਾਦਿ॥ਸ੍ਰੀ ਗਣੇਸਾਯ ਨਮਹਿ॥ਕਵਿ ਤਰੰਗ ਭਾਖਾ ਲਿਖਯਤੇ॥ਦੋਹਰਾ॥                                              
ਪ੍ਰਥਮ ਨਮੋ ਪ੍ਰਮਾਤਮਾ ਬਹੁਰੋ ਸਾਰਦ ਮਾਇ।ਸਿਵ ਸੁਤ ਪਦ ਪ੍ਰਤਾਪ ਤੇ ਭਾਖਾ ਕਹੇ ਬਨਾਇ॥੧॥                                                 ਮਾਰਗ ਸਿਰ ਤ੍ਰਿਤੀਯਾ ਅਸਿਤ ਸੋਮ ਦਿਵਸ ਸੁਭ ਵਾਰ।ਸੰਮਤ ਸਤਰਹ ਸੈਸ ਮੈ ਅਵਰ ਸਾਠ ਨਿਰਵਾਰ॥੨॥                                      ਦੇਖੀ ਤਿੱਬ ਸਹਾਬ ਕੀ ਉਪਜਯੋ ਮਨ ਆਨੰਦ।ਅਰਥ ਫਾਰਸੀ ਕਠਿਨ ਹੈ ਸੁਗਮ ਬਤਾਏ ਛੰਦ॥੩॥                                             ਬ੍ਰਾਹਮਣ ਤਿਖੇ ਬੰਸ ਮੈ ਕੇਸਵ ਸੁਤ ਕਵਿ ਰਾਮ।ਰੋਪੜ ਮੇ ਭਾਖਾ ਕਰੀ ਕਵਿ ਤਰੰਗ ਧਰਿ ਨਾਮ॥੪॥                                 ਰਾਮ ਕਵੀ ਭਾਖਾ ਕਰੀ ਤਰਕਿਨ ਕਰੀਅਹੁ ਕੋਇ।ਜਿਉ ਦੀਪਕ ਤੇ ਦੀਪ ਹੈ ਘਟਿ ਉੇਦਯੋਤਨ ਹੋਇ॥੫॥ ਅਤੇ
ਪੁਸਤਕ ਅੰਤ-ਕਿੰਚਤ ਲੋਭ ਨ ਕੀਜੀਯੇ ਧਰਮ ਅਰਥ ਪਹਿਚਾਨ।ਦੀਜੈ ਅਵਖਧ ਯਾਹਿ ਕਰ ਸ੍ਰੀ ਪਤਿ ਕਹਯੋ ਬਖਾਨ॥੧੨੦੧॥
ਇਤਿ ਸ੍ਰੀ ਕਵਿ ਤਰੰਗ ਕਵੀ ਸੀਤਾ ਰਾਮ ਬਿਰਚਤੇ ਰੋਪੜ ਸਥਾਨੇ ਸਤਦ੍ਰਵ ਤੀਰੇ ਸੁਭੰ ਭੂਆਤ (ਪੱਤਰਾ ੩੪੨) ਨਾਲ ਹੁੰਦਾ ਹੈ।
ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਦੁਸ਼ਟਤਾਈ ਦੀ ਵੀ ਕੋਈ ਤਾਂ ਹੱਦ ਹੁੰਦੀ ਹੋਊ ਪਰ ਇਹ ਭਾਗ ਸਿੰਘ ਅੰਬਾਲਾ ਐਸਾ ਦੁਰਭਾਗਾ ਸੀ ਕਿ ਇਸਨੇ ਆਪਣੀ ਗੱਲ ਮਨਵਾਉਣ ਲਈ ਸਾਰੇ ਪ੍ਰਸੰਗ ਵਿਚੋਂ ਸਿਰਫ ਇਕ ਲਾਈਨ ਨੰ:੪ ਲੈਕੇ ਆਮ ਸਿੱਖਾਂ ਨਾਲ ਅਤੇ ਆਪਣੇ ਆਪ ਨਾਲ ਵੀ ਧੋਖਾ ਕੀਤਾ ਸੀ।ਉਸਨੇ ਅੱਗੇ ਦੀਆਂ ਸਿਰਫ ਤਿੰਨ ਲਾਈਨਾਂ ਅਤੇ ਪਿੱਛੇ ਦੀ ਸਿਰਫ ਇਕ ਲਾਈਨ ਪਤਾ ਹੈ ਕਿਉਂ ਨਹੀਂ ਲਿਖੀ? ਕਿਉਂਕਿ ਇਸ ਤਰਾਂ ਕਰਨ ਨਾਲ ਉਸਦੇ ਇਕੱਠੇ ਕੀਤੇ ਸਾਰੇ ਕੂੜ ਕਬਾੜ ਦਾ ਭਾਂਡਾ ਭੱਜ ਜਾਣਾ ਸੀ।ਹੁਣ ਆਪ ਜੀ ਨੂੰ ਉਹ ਲਾਈਨਾਂ ਪੜ੍ਹ ਕੇ ਖੁਦ ਹੀ ਪਤਾ ਲੱਗ ਗਿਆ ਹੈ ਕਿ ਇਹ ਕਵੀ ਸੀਤਾ ਰਾਮ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਤਾਂ ਜ਼ਰੂਰ ਸੀ ਪਰ ਇਸ ਦੀ ਗੁਰੂ ਸਾਹਿਬ ਨਾਲ ਨੇੜਤਾ ਜਾਂ ਉਨ੍ਹਾਂ ਦੇ ਦਰਬਾਰੀ ਕਵੀਆਂ ਵਿਚੋਂ ਸੀ, ਇਹ ਗੱਲ ਬਿਲਕੁਲ ਹੋ ਹੀ ਨਹੀਂ ਸਕਦੀ, ਕਿਉਂਕਿ ਤੁਸੀਂ ਆਪ ਹੀ ਨਿਰਣਾ ਕਰ ਲਵੋ ਕਿ 'ਸ੍ਰੀ ਗਣੇਸ਼' ਨੂੰ ਨਮਸਕਾਰ ਅਤੇ 'ਸਾਰਦ ਮਾਇ' ਤੇ 'ਸਿਵ ਸੁਤ' ਦੇ ਆਸ਼ੀਰਵਾਦ ਨਾਲ ਗ੍ਰੰਥ ਲਿਖਣ ਵਾਲਾ ਕਵੀ ਸੀਤਾ ਰਾਮ, ਗੁਰੂ ਜੀ ਨਾਲ ਕਿਵੇਂ ਸੰਬੰਧਤ ਹੋ ਸਕਦਾ ਹੈ?? ਤਿੰਨ ਸੌ ਬਯਾਲੀ ਪੰਨੇ ਕਿਸ ਲਈ ਲਿਖੇ ਇਹ ਅਲਹਿਦਾ ਗੱਲ ਹੈ ਪਰ ਅਹਿਮ ਨੁਕਤਾ ਇਹ ਹੈ ਕਿ ਇਸ (ਵੈਦ ਵਿੱਦਿਆ) ਗ੍ਰੰਥ ਨੂੰ ਸ਼ੁਰੂ (ਮੰਗਲਾਚਰਣ) ਕਿਸ ਦੀ ਮਿਹਰ ਨਾਲ ਕਰਦਾ ਹੈ।                                                            
ਕੀ ਇਹ ਭੀ ਦੱਸਣ ਲੋੜ ਹੈ ਕਿ 'ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ॥ਕਿਸਨ ਬਿਸਨ ਕਬਹੂੰ ਨ ਧਿਆਊਂ'॥ਲਿਖਣ ਵਾਲੇ ਦਸਮੇਸ਼ ਪਿਤਾ ਜੀ ਦੀ ਇਸ ਅਵਤਾਰ ਪੂਜਕ ਕਵੀ ਨਾਲ ਨੇੜਤਾ ਹੋ ਸਕਦੀ ਹੈ ਜਾਂ ਨਹੀਂ? ਕਦਾਂਚ ਨਹੀਂ।ਗਣੇਸ਼ ਬਾਰੇ ਦਸਮੇਸ਼ ਜੀ ਦਾ ਇਕ ਹੋਰ ਸਵੈਯਾ:- ਅਉਰ ਕਹਾਂ ਭਯੋ ਜੋ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥ਲੋਕ ਪਰਲੋਕ ਕਹੈ ਕਬਿ ਸਯਾਮ ਸਦਾ ਤਿਹ ਅਪਨੋ ਜਨਮ ਗਵਾਯੋ॥ਕ੍ਰਿਸ਼ਨਾਵ ੨੨੮੪ ਭਾਵ ਇਕ ਅਕਾਲ ਪੁਰਖ ਨੂੰ ਛੱਡਕੇ ਜੋ ਵੀ ਕੋਈ ਗਨੇਸ਼ ਜਾਂ ਸ਼ਿਵ ਦੀ ਅਰਾਧਨਾ ਕਰਦਾ ਹੈ ਉਸਨੇ ਇਸ ਜਨਮ ਵਿਚ ਆਪਣਾ ਲੋਕ ਪਰਲੋਕ ਗਵਾ ਲਿਆ ਹੈ।
ਦਸਮ ਗ੍ਰੰਥ ਸਾਹਿਬ ਦੇ ਰਚਨਹਾਰ ਦਸਮੇਸ਼ ਜੀ ਦਾ ਸਾਰਦ (ਸਰਸ੍ਵਤੀ, ਜੋ ਸਨਾਤਨ ਮਨੌਤ ਅਨੁਸਾਰ ਵਿੱਦਿਆ ਤੇ ਬਾਣੀ ਦੀ ਦੇਵੀ ਸਮਝੀ ਜਾਂਦੀ ਹੈ) ਬਾਰੇ ਨਜ਼ਰੀਆ ਅਤੇ ਲਿਖਣਸ਼ੈਲੀ ਦਾ ਵੀ ਮੁਤਾਲਿਆ ਕਰ ਲਵੋ ਤਾਂ ਜੁ ਥੋੜਾ ਜਿੰਨਾਂ ਪਤਾ ਚੱਲ ਸਕੇ ਕਿ ਭਾਗ ਸਿੰਘ ਦਾ ਇਹ ਭਲਵਾਨ ਸੀਤਾ ਰਾਮ ਕਿਸ ਸ਼੍ਰੇਣੀ ਵਿਚ ਆਉਂਦਾ ਹੈ।                                                                      ਸਵੈਯਾ॥ਅਤ੍ਰਿ ਪਰਾਸਰ ਨਾਰਦ ਸਾਰਦ ਬਯਾਸ ਤੇ ਆਦਿ ਜਿਤੇ ਮੁਨ ਭਾਏ॥ਗਾਲਵ ਆਦਿ ਅਨੰਤ ਮੁਨੀਸਰ ਬ੍ਰਹਮਹੁੰ ਤੇ ਨਹੀਂ ਜਾਤ ਗਨਾਏ॥ ਅਗਸਤ ਪੁਲਸਤ ਬਸਿਸਟ ਤੇ ਆਦਿ ਨ ਜਾਨ ਪਰੇ ਕਿਹ ਦੇਸ ਸਿਧਾਏ॥ਮੰਤ੍ਰ ਚਲਾਇ ਬਨਾਇ ਮਹਾਂ ਮਤਿ ਫੇਰਿ ਮਿਲੇ ਪਰ ਫੇਰ ਨਾਂ ਆਇ॥ਰੁਦ੍ਰਾਵ (ਦੱਤ) ੪੭੯-੧ (ਵਿਸਤਾਰ ਡਰੋਂ ਅਰਥ ਨਹੀਂ ਲਿਖੇ) ਅਤੇ                                                             ਸਵੈਯਾ॥ਪੂਰਿ ਰਹਯੋ ਸਿਗਰੇ ਜਗ ਮੈ ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈਂ॥ਸਿੱਧ ਮੁਨੀਸ੍ਵਰ ਈਸ੍ਵਰ ਬ੍ਰਹਮ ਅਜੌ ਬਲਿ ਕੋ ਗੁਨ ਬਯਾਸ ਸੁਨਾਵੈਂ॥ਅਤ੍ਰਿ ਪਰਾਸਰ ਨਾਰਦ ਸਾਰਦ ਸ੍ਰੀ ਸੁਰ ਸੇਸ ਨ ਅੰਤਹਿ ਪਾਵੈਂ॥ਤਾ ਕੋ ਕਬਿੱਤਨ ਮੈਂ ਕਬਿ ਸਯਾਮ ਕਹਯੋ ਕਹਿ ਕੈ ਕਬਿ ਕਉਨ ਰਿਝਾਵੈ॥ਕ੍ਰਿਸ਼ਨਾਵ ੧੯੦੨-੩ (ਵਿਸਤਾਰ ਡਰੋਂ ਅਰਥ ਨਹੀਂ ਲਿਖੇ) ਅਤੇ                                                                                               ਸਵੈਯਾ॥ਨੈਨਨ ਬਾਨ ਚਹੂੰ ਦਿਸ ਮਾਰਤ ਘਾਇਲ ਕੈ ਪੁਰ ਬਾਸਨ ਡਾਰੀ॥ਸਾਰਸ੍ਵਤੀ ਨ ਸਕੈ ਕਹਿ ਰੂਪ ਸਿੰਗਾਰ ਕਹੈ ਮਤਿ ਕਉਨ ਬਿਚਾਰੀ॥ਕੋਕਿਲ ਕੰਠ ਹਰਿਓ ਨ੍ਰਿਪ ਨਾਇਕ ਛੀਨ ਕਪੋਤ ਕੀ ਗ੍ਰੀਵ ਅਨਿਆਰੀ॥ਰੀਝ ਗਿਰੇ ਨਰ ਨਾਰ ਧਰਾ ਪਰ ਘੂਮਤਿ ਹੈਂ ਜਨੁ ਘਾਇਲ ਭਾਰੀ॥ਬ੍ਰਹਮਾਵ (ਅਜ ਰਾਜਾ) ੮੨-੨ (ਵਿਸਤਾਰ ਡਰੋਂ ਅਰਥ ਨਹੀਂ ਲਿਖੇ)                                                  ਉਪਰੋਕਤ ਤਿੰਨਾਂ ਹੀ ਸਵੈਯਾਂ ਵਿਚ ਸਮੇਂ ਸਮੇਂ ਜਿਤਨੇ ਭੀ ਅਵਤਾਰ ਹੋਏ ਹਨ ਉਨ੍ਹਾਂ ਦੀ ਹਸਤੀ ਨੂੰ ਤੁੱਛ ਬਿਆਨ ਕਰਕੇ ਸਿੱਖ ਨੂੰ ਅਕਾਲ ਪੁਰਖ ਦੀ ਅਰਾਧਨਾ ਕਰਕੇ ਜੀਵਨ ਸਫਲ ਕਰਨ ਦੀ ਸਿੱਖਿਆ ਦਿੱਤੀ  ਗਈ ਹੈ।
ਭਾਗ ਸਿੰਘ ਅੰਬਾਲਾ ਦਸਮ ਗ੍ਰੰਥ ਸਾਹਿਬ ਵਿਚਲੀ ਲਿਖਤ ਨੂੰ ਰੋਪੜ ਵਾਲੇ ਕਵੀ ਸੀਤਾ ਰਾਮ ਦੀ ਲਿਖਤ ਕਹਿਕੇ ਹਵਾਲਾ ਦਿੰਦਾ ਹੈ ਕਿ:_                                                                                            ਕਥਾ ਸਤ੍ਰਹਵੀਂ ਰਾਮ ਕਵਿ, ਉਚਰੀ ਹਿਤ ਚਿਤ ਲਾਇ॥ਬਹੁਤ ਕਥਾ ਬੰਧਨ ਨਮਿਤ ਮਨ ਮੋ ਕਰਯੋ ਉਪਾਇ॥                                          
ਇਹ ਦੋਹਰਾ ਦਸਮ ਗ੍ਰੰਥ ਸਾਹਿਬ ਦੇ ਅਠ੍ਹਾਰਵੇਂ ਚਰਿੱਤ੍ਰ ਦੇ ਸ਼ੁਰੂ ਦਾ ਹੈ ਜਿਸਦਾ ਅਸਲੀ ਰੂਪ ਇਹ ਹੈ :-                                     ਕਥਾ ਸਤ੍ਰਵੀਂ ਰਾਮ ਕਵਿ, ਉਚਰੀ ਹਿਤ ਚਿਤ ਲਾਇ॥ਬਹੁਰਿ ਕਥਾ ਬੰਧਨ ਨਿਮਿਤ ਮਨ ਮੋ ਕਹਯੋ ਉਪਾਇ॥                                                              ਜਿਸ ਹਿੱਤੋਪਦੇਸ਼ ਤੇ ਚਿੱਤ ਲਾਕੇ ਉਚਾਰੀ ਕਥਾ ਸਤ੍ਹਾਰਵੀਂ ਦਾ ਜ਼ਿਕਰ ਕੀਤਾ ਹੈ ਉਸਦਾ ਇਹ ਹੈ ਆਖਰੀ ਦੋਹਰਾ॥            ਕੋਟ ਕਸ਼ਟ ਸਯਾਨੇ ਸਹਹਿ ਕੈਸੋ ਦਹੈ ਅਨੰਗ॥ਨੈਕ ਨੇਹੱ ਨਹਿ ਕੀਜਿਯੈ ਤਊ ਤਰਨਿ ਕੇ ਸੰਗ॥                                  ਭਾਵ ਸਿਆਣੇ ਆਦਮੀ ਨੂੰ ਭਾਵੇਂ ਕਿੰਨਾਂ ਹੀ ਦੁੱਖ ਸਹਿਣਾ ਪਵੇ ਅਤੇ ਕਾਮ ਵੀ ਭਾਵੇਂ ਕਿੰਨਾਂ ਹੀ ਸਤਾਏ, ਆਪਣੀ ਵਿਆਹੁਤਾ ਨਿੱਜ ਨਾਰ ਛੱਡ ਕੇ ਕਿਸੇ ਹੋਰ ਜਵਾਨ ਇਸਤ੍ਰੀ ਦੇ ਪਿਆਰ ਵਿਚ ਕਦੀ ਵੀ ਨਹੀਂ ਫਸਣਾ ਚਾਹੀਦਾ।ਸਮਝ ਤਾਂ ਇਹ ਹੀ ਆਉਂਦਾ ਲੱਗਦਾ ਹੈ, ਕਿ ਜਿਸ ਕਿਸੇ ਨੂੰ ਇਸ ਤਰ੍ਹਾਂ ਦੀ ਸਿੱਖਿਆ ਚੰਗੀ ਨਹੀਂ ਲੱਗਦੀ, ਉਹ ਹੀ ਦਸਮੇਸ਼ ਬਾਣੀ ਤੇ ਕਿੰਤੂ ਕਰਦਾ ਹੈ।
ਭਾਗ ਸਿੰਘ ਦਸਮ ਗ੍ਰੰਥ ਸਾਹਿਬ ਵਿਚਲੀ ਦੂਸਰੀ ਲਿਖਤ ਦਾ ਹਵਾਲਾ ਇਹ ਦਿੰਦਾ ਹੈ ਕਿ:-                                          ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੋ ਗਈ॥ਸੁ ਕਵਿ ਸਿਆਮ ਇਹ ਕਥਾ ਤਬੈ ਪੂਰਨ ਭਈ॥                                                                   
ਇਹ ਦਸਮ ਗ੍ਰੰਥ ਸਾਹਿਬ ਦੇ ਦੋ ਸੌ ਸਤਾਈਵੇਂ ਚਰਿੱਤ੍ਰ ਦੀ ਆਖਰੀ ਅੜਿੱਲ ਦੀਆਂ ਆਖਰੀ ਦੋ ਲਾਈਨਾਂ ਹਨ, ਜਿਸਦਾ ਅਸਲੀ ਰੂਪ ਇਹ ਹੈ :                                                                                                                         ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੌ ਗਈ॥ਹੋ ਸੁ ਕਵਿ ਸਿਆਮ ਇਹ ਕਥਾ ਤਬੈ ਪੂਰਨ ਭਈ॥                                                                                                  ਇਸ ਸਤਾਈਵੇਂ ਸਾਰੇ ਚਰਿੱਤ੍ਰ ਦਾ ਨਿਚੋੜ ਇਹ ਹੈ ਕਿ ਦੇਖੋ ਕਾਮ ਵਿਚ ਅੰਨ੍ਹੀ ਹੋਈ ਰਾਣੀ ਨੇ ਭੋਗ ਬਿਲਾਸ ਕਰਕੇ (ਮਨ ਚਾਹੁੰਦੇ) ਪ੍ਰੀਤਮ ਨੂੰ ਭੇਜ ਦਿੱਤਾ ਅਤੇ ਮੂਰਖ ਰਾਜਾ ਅਸਲ ਭੇਤ ਨੂੰ ਨਾਂ ਜਾਣ ਸਕਿਆ।ਇਸ ਤਰ੍ਹਾਂ ਉਸ ਛੈਲ ਛਬੀਲੀ ਛਲਣੀ ਇਸਤ੍ਰੀ ਨੇ ਆਪਣੇ ਪਤੀ ਨੂੰ ਛਲ ਲਿਆ ਤੇ 'ਸਯਾਮ' ਕਵੀ ਅਨੁਸਾਰ ਇਹ ਕਥਾ ਹੁਣ ਇਥੇ ਮੁੱਕਦੀ ਹੈ।ਇੰਨ੍ਹਾਂ ਦੋਨਾਂ ਲਿਖਤਾਂ ਵਿਚ ਦੱਸੋ ਕਿਹੜੀ ਗੱਲ ਹੈ ਜੋ ਸਮਾਜ, ਧਰਮ ਜਾਂ ਆਮ ਆਦਮੀ ਲਈ ਸਿੱਖਿਆਦਾਇਕ ਨਹੀਂ ਜਾਂ ਇਹ ਦਸਮੇਸ਼ ਜੀ ਦੇ 'ਏਕਾ ਨਾਰੀ ਜਤੀ' ਦੇ ਸਿਧਾਂਤ ਦਾ ਵਿਰੋਧ ਕਰਦੀ ਹੈ।         
ਬਾਕੀ ਸੀਤਾ ਰਾਮ ਨੇ ਇਹ ਤਾਂ ਲਿਖਿਆ ਹੀ ਨਹੀਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹੈ, ਜਾਂ ਉਸਦੀ ਗੁਰੂ ਸਾਹਿਬਾਨ ਨਾਲ ਕੋਈ ਨੇੜਤਾ ਸੀ।ਇਹ ਤਾਂ ਸੰਮਤ ਆਦਿ ਲਿਖਣ ਤੋਂ ਪਤਾ ਲੱਗ ਗਿਆ।ਹਾਂ ਉਸਨੇ ਇਹ ਜ਼ਰੂਰ ਲਿਖਿਆ ਕਿ ਉਹ ਰੋਪੜ ਨਿਵਾਸੀ ਤਿੱਖੇ ਬੰਸੀ ਬ੍ਰਾਹਮਣ ਕੇਸਵ ਦਾ ਪੁੱਤ੍ਰ ਹੈ, ਉਹ ਔਖੀ ਭਾਸ਼ਾ ਸੰਸਕ੍ਰਿਤ ਵਿਚ ਲਿਖੀ ਵੈਦ ਵਿੱਦਿਆ ਦੀ ਪੁਸਤਕ ਨੂੰ ਆਮ ਭਾਸ਼ਾ ਵਿਚ ਗਨੇਸ਼ ਅਤੇ ਸਾਰਦਾ ਮਾਈ ਦੇ ਅਸ਼ੀਰਵਾਦ ਨਾਲ ਤਰਜੁਮਾ ਕਰ ਰਿਹਾ ਹੈ।ਭਾਗ ਸਿੰਘ ਨੇ ਤਾਂ ਜਿੱਥੇ ਕਿਤੇ ਕਵੀ ਰਾਮ ਦਾ ਨਾਮ ਦੇਖਿਆ ਤਾਂ ਚੁੱਕ ਕੇ ਲਿਖ ਦਿੱੱਤਾ ਕਿ ਇਹ ਹੀ ਦਸਮ ਗ੍ਰੰਥ ਸਾਹਿਬ ਦਾ ਲਿਖਾਰੀ ਹੈ।'ਕਪਟ ਬਿਨਾਸ਼' ਦੇ ਕਰਤਾ ਗਿ.ਸ਼ੇਰ ਸਿੰਘ ਇਕ ਵਾਕਿਆ ਲਿਖਦੇ ਹਨ ਕਿ:-"ਇਕ ਪੂਰਬੀਏ ਨੂੰ ਜਾਮਨਾ ਖਾਣ ਦਾ ਚਸਕਾ ਲੱਗ ਗਿਆ।ਇਕ ਦਿਨ ਜਾਮਨਾਂ ਵਿਚ ਇਕ ਕਾਲਾ ਭੂੰਡ ਆ ਗਿਆ, ਪੂਰਬੀਏ ਨੇ ਉਹ ਭੀ ਮੂੰਹ ਵਿਚ ਪਾ ਲਿਆ ਤਾਂ ਭੂੰਡ ਨੇ ਚੀਂ ਚੀਂ ਕੀਤੀ।ਪਰ ਜਾਮਨਾਂ ਦੇ ਪਯਾਰੇ ਨੇ ਇਹ ਕਹਿੰਦਿਆਂ ਹੋਇਆਂ ਕਿ 'ਭਈਆ ਚੀਂ ਕਰੋ, ਪੀਂ ਕਰੋ, ਕਾਰਾ ਕਾਰਾ ਤੋ ਨਾਂਹੀਂ ਛੋਡਤ' ਵਿਚਾਰੇ ਭੂੰਡ ਨੂੰ ਚਿੱਥ ਕੱਢਿਆ।ਇਸੇ ਤਰ੍ਹਾਂ ਭਾਗ ਸਿੰਘ ਅੰਬਾਲਾ ਕਿਤੇ ਭੀ 'ਕਵਿ ਰਾਮ' ਨੂੰ ਆ ਜਾਣਾ ਕਾਫੀ ਸਮਝਦਾ ਸੀ, ਇਹ ਵਿਚਾਰ ਨਹੀਂ ਕੀਤੀ ਕਿ ਇਹ ਦਸਮੇਸ਼ ਜੀ ਦੀ ਸਿੱਖਿਆ, ਆਸ਼ੇ, ਉਦੇਸ਼, ਆਦੇਸ਼ ਤੋਂ ਉਲਟ ਹੈ ਯਾ ਅਨੁਸਾਰ ਹੈ। 
      ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਦਰਬਾਰ ਅਤੇ ਲਖੀ ਜੰਗਲ ਦਰਬਾਰ ਦੇ ਕਵੀਆਂ ਵਿਚ ਕ੍ਰਿਪਾ ਰਾਮ, ਕਾਂਸ਼ੀ ਰਾਮ, ਰਾਮ ਦਾਸ, ਰਾਮ ਚੰਦ੍ਰ, ਰਾਮ ਰਾਇ, ਰਾਮ ਸਿੰਘ ਅਦਿ ਕਵੀਆਂ ਦਾ ਹਵਾਲਾ ਜ਼ਰੂਰ ਮਿਲਦਾ ਹੈ ਪਰ ਕਿਸੇ ਸੀਤਾ ਰਾਮ ਦਾ ਨਹੀਂ। ਉਪਰੋਕਤ ਕਵੀਆਂ ਦੀਆਂ ਲਿਖਤਾਂ ਵਿਚ ਕਿਤੇ ਭੀ ਗਣੇਸ਼ ਜਾਂ ਸਰਸਵਤੀ ਦਾ ਵੰਦਨ ਤਾਂ ਕੀ ਨਾਮ ਤੱਕ ਨਹੀਂ ਆਉਂਦਾ।ਸਵਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਹੋਣ ਦਾ ਨਹੀਂ, ਸਵਾਲ ਇਹ ਹੈ ਕਿ ਉਹ ਕਵੀ ਅਕਾਲਪੁਰਖ ਦਾ ਪੁਜਾਰੀ ਸੀ ਜਾਂ ਬਹੁ-ਦੇਵ ਵਾਦ ਵਿਚ ਫਸਿਆ ਹੋਇਆ ਅਵਤਾਰ ਪੂਜਕ ਸੀ।ਜਿਥੇ ਤੱਕ ਲਿਖਣ ਸ਼ੈਲੀ ਦਾ ਸਵਾਲ ਹੈ ਸਾਰੇ ਦਸਮ ਗ੍ਰੰਥ ਸਾਹਿਬ ਵਿਚ 'ਸਹਸ' (ਸੌ ਜਾਂ ਹਜ਼ਾਰ) ਲਫਜ਼ ਤਾਂ ਅਨੇਕ ਵਾਰੀ ਆਇਆ ਹੈ ਪਰ 'ਸੈਸ' ਕਿਤੇ ਨਹੀਂ ਮਿਲਦਾ।'ਲੰਙੇਂ ਨੂੰ ਮੀਣਾ ਸੌ ਵਲ ਪਾਕੇ ਮਿਲਦਾ ਹੈ' ਦੇ ਅਖਾਣ ਮੁਤਾਬਿਕ ਦਿਲਚਸਪ ਗੱਲ ਇਹ ਭੀ ਹੋਈ ਹੈ ਕਿ ਜਿਸ ਵਕਤ ਸੀਤਾ ਰਾਮ ਨੇ ਇਹ ਗ੍ਰੰਥ ਲਿਖਿਆ ਸੀ, ਉਦੋਂ ਰੋਪੜ ਵੀ ਜ਼ਿਲਾ ਅੰਬਾਲਾ ਵਿਚ ਹੀ ਆਉਂਦਾ ਸੀ; ਅਖੇ ਟੋਭੇ ਦਾ ਗਵਾਹ ਡੱਡੂ।ਭਾਗ ਸਿੰਘ ਨੇ ੧੪੨੮ ਪੰਨੇ ਦੇ ਦਸਮ ਗ੍ਰੰਥ ਸਾਹਿਬ ਵਿਚਲਾ ਸਭ ਕੁੱਝ ਛੱਡ ਛਡਾਕੇ ਸਿਰਫ ਸਤ੍ਹਾਰਵੇਂ ਤੇ ਦੋ ਸੌ ਸਤਾਈਵੇਂ ਚਰਿੱਤ੍ਰ ਦੀਆਂ ਚਾਰ ਕੁ ਲਾਈਨਾਂ ਹੀ ਪੜ੍ਹੀਆਂ ਸਨ।ਕਾਸ਼!! ਕਿਤੇ ਉਹ ਦਸਮੇਸ਼ ਜੀ ਦੀ ਬਾਣੀ ਜਾਪੁ ਸਾਹਿਬ ਤੋਂ ਸ਼ੁਰੂ ਕਰਕੇ ਅੰਤ ਤੱਕ ਜਾਂਦਾ ਤਾਂ ਉਸਨੂੰ ਅਨੰਤ ਦੇ ਦਰਸ਼ਨ ਹੋ ਜਾਣੇ ਸਨ, ਜਿਸ ਨਾਲ ਉਹ ਆਪਣਾ ਜਨਮ ਸਫਲਾ ਕਰਕੇ ਹੋਰਨਾਂ ਨੂੰ ਭੀ ਸਿੱਖ ਮਾਰਗ ਦੇ ਪਾਂਧੀ ਬਣਾ ਜਾਂਦਾ।                                                           
ਗੀਤ ਨੂੰ ਘਾਟ ਹੈ ਸੰਗੀਤ ਦੀ ਅਤੇ ਸੰਗੀਤ ਮੁਥਾਜ ਹੈ ਗੀਤਾਂ ਦਾ।ਦਸਮੇਸ਼ ਜੀ ਨੇ ਆਪਣੇ ਸ਼ਬਦ ਭੰਡਾਰ ਵਿਚ, ਸ਼ਬਦ ਸੰਗੀਤ ਸਿਰਜ ਕੇ ਅਜਿਹਾ ਚਮਤਕਾਰ ਕੀਤਾ ਹੈ, ਜਿਸਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ।ਸ਼ਬਦ ਉਚਾਰਨ ਕਰਨ ਵੇਲੇ ਮ੍ਰਿਦੰਗ ਆਪਣੇ ਆਪ ਸੁਰ ਹੋ ਜਾਂਦੀ ਹੈ।ਸੰਗੀਤ ਭੁਯੰਗ ਪ੍ਰਯਾਤ ਛੰਦ, ਸੰਗੀਤ ਮਧੁਭਾਰ ਛੰਦ, ਸੰਗੀਤ ਛਪੈ ਛੰਦ, ਸੰਗੀਤ ਪਧਿਸਟਕਾ ਛੰਦ, ਸੰਗੀਤ ਬਹੜਾ ਛੰਦ, ਸੰਗੀਤ ਪਾਧੜੀ ਛੰਦ ਤੇ ਸੰਗੀਤ ਨਰਾਜ ਛੰਦ ਦੇ ਕੁਝ ਕੁ ਸ਼ਬਦਾਂ ਦਾ ਕ੍ਰਿਸ਼ਮਾਂ ਦੇਖੋ:-                                                                                              ਸੰਗੀਤ ਭੁਯੰਗ ਪ੍ਰਯਾਤ ਛੰਦ:-ਕਾਗੜਦੰਗ ਕਾਤੀ ਕਟਾਰੀ ਕੜਾਕੰ॥ਤਾਗੜਦੰਗ ਤੀਰੰ ਤੁਪੱਕੰ ਤੜਾਕੰ॥                                         ਝਾਗੜਦੰਗ ਨਾਗੜਦੰਗ ਬਾਗੜਦੰਬ ਬਾਜੇ॥ਗਾਗੜਦੰਗ ਗਾਜੀ ਮਹਾਂ ਗੱਜ ਗਾਜੇ॥ਪੰ:੧੦੭                                                             ਸੰਗੀਤ ਮਧੁਭਾਰ ਛੰਦ:-ਖਾਗੜਦੀ ਖਤੰਗ॥ਨਾਗੜਦੀ ਨਿਹੰਗ॥...ਪਾਗੜਦੀ ਪਵੰਗ॥ਸਾਗੜਦੀ ਸੁਬੰਗ॥ਪੰ:੧੧੧                     ਸੰਗੀਤ ਛਪੈ ਛੰਦ:-ਨਾਗੜਦੀ ਨਾਰਾਂਤਕ ਗਿਰਤ ਦਾਗੜਦੀ ਦੇਵਾਂਤਕ ਧਾਯੋ॥ਜਾਗੜਦੀ ਜੁੱਧ ਕਰ ਤੁੰਮਲ ਸਾਗੜਦੀ ਸੁਰਲੋਕ ਸਿਧਾਯੋ॥ ਦਾਗੜਦੀ ਦੇਵ ਰਹਸੰਤ ਆਗੜਦੀ ਅਸੁਰਣ ਰਣ ਸੋਗੰ॥ਸਾਗੜਦੀ ਸਿੱਧ ਸਰ ਸੰਤ ਨਾਗੜਦੀ ਨਾਚਤ ਤਜਿ ਜੋਗੰ॥ਪੰ:੨੨੯                                                                                                  ਸੰਗੀਤ ਪਧਿਸਟਕਾ ਛੰਦ:-ਕਾਗੜਦੰਗ ਕੋਪ ਕੈ ਦਈਤ ਰਾਜ॥ਜਾਗੜਦੰਗ ਜੁੱਧ ਕੋ ਸਜਯੋ ਸਾਜ॥                             ਬਾਗੜਦੰਗ ਬੀਰ ਬੁੱਲੇ ਅਨੰਤ॥ਰਾਗੜਦੰਗ ਰੋਸ ਰੋਹੇ ਦੁਰੰਤ॥ਪੰ:੨੨੮                                                        ਸੰਗੀਤ ਬਹੜਾ ਛੰਦ ਪੰ:-ਚਾਗੜਦੀ ਚਿੰਕ ਚਾਂਵਡੀ ਡਾਗੜਦੀ ਡਾਕਣ ਡੱਕਾਰੀ॥ਭਾਗੜਦੀ ਭੂਤ ਭਰ ਹਰੇ ਰਾਗੜਦੀ ਰਣ ਰੋਸ ਪ੍ਰਜਾਰੀ॥ਮਾਗੜਦੀ ਮੂਰਛਾ ਭਯੋ ਲਾਗੜਦੀ ਲਛਮਣ ਰਣ ਜੁਝਯੋ॥ਜਾਗੜਦੀ ਜਾਣ ਜੁਝਿ ਗਯੋ ਰਾਗੜਦੀ ਰਘੁਪਤ ਇਮ ਬੁਝਯੋ॥੨੩੨                                                                                     ਸੰਗੀਤ ਨਰਾਜ ਛੰਦ:_ਸੁਵੀਰ ਜਾਗੜਦੰਗ ਜਗੇ।ਲੜਾਕ ਲਾਗੜਦੰਗ ਪਗੇ॥ਚੰਡੀ ਚ. ਦੂਜਾ                                            ਸੰਗੀਤ ਪਾਧੜੀ ਛੰਦ:_ਤਾਗੜਦੰਗ ਤਾਲ ਬਾਜਤ ਮੁਚੰਗ॥ਮਨੁਰਾਜ                                                                                              
ਗੁਰੂ ਨੂੰ ਦੇਖਿਆ ਜਾ ਸਕਦਾ ਹੈ, ਚਰਨ ਸਪਰਸ਼ ਹੋ ਸਕਦਾ ਹੈ, ਉਸ ਅਗੇ ਅਰਜ਼ੋਈ ਹੋ ਸਕਦੀ ਹੈ, ਉਹ ਕ੍ਰਿਪਾ ਕਰ ਸਕਦਾ ਹੈ, ਉਹ ਬਖਸ਼ਣਹਾਰ ਹੈ, ਉਹ ਸਰਬ ਸਮਰੱਥ ਹੈ, ਪਰ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ।ਕੀੜੀ ਨੂੰ ਮਿਸ਼ਰੀ ਦਾ ਪਹਾੜ ਲੱਭ ਪਵੇ ਤਾਂ ਉਹ ਇਸਦਾ ਅਨੰਦ ਜ਼ਰੂਰ ਮਾਣ ਸਕਦੀ ਹੈ, ਪਰ ਜੇ ਉਹ ਕੀੜੀ ਅਨੰਦ ਲੈਣ ਦੀ ਬਜ਼ਾਇ ਇਸ ਪਹਾੜ ਦੀ ਲੰਬਾਈ, ਚੌੜਾਈ, ਉਚਾਈ, ਗੁਲਾਈ, ਗਹਿਰਾਈ, ਭਾਵ ਅੰਤਤਾਈ ਪਾਉਣਾ ਚਾਹਵੇ ਤਾਂ ਉਸਤੇ ਹਾਸਾ ਵੀ ਆਵੇਗਾ ਤੇ ਤਰਸ ਭੀ।
ਅਮਰਜੀਤ ਸਿੰਘ ਖੋਸਾ, ਫਰਵਰੀ, ੦੯, ੨੦੧੧


ਸਭ ਥਾਈਂ ਹੋਇ ਸਹਾਇ॥

ਸਿੱਖਾਂ ਦੀ ਅਰਦਾਸ ਵਿਚ "ਪ੍ਰਿਥਮ ਭਗੌਤੀ ਵਾਲੇ ਸ਼ਬਦ ਅਤੇ ਨਾਨਕ ਨਾਮ ਵਾਲੀਆਂ ਦੋ ਅੰਤਿਮ ਤੁਕਾਂ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ", ਇਹ ਪੱਕੀ ਹਿਦਾਇਤ ਹੈ 'ਗੁਰੂ-ਪੰਥ' ਵੱਲੋਂ।ਪਰ ਇਸਦੇ ਬਾਵਜੂਦ ਵੀ ਇਨ੍ਹਾਂ ਦੇ ਲਿਖਣ ਜਾਂ ਕਹਿਣ ਕਰਕੇ ਇਸ ਸ਼ਬਦ ਦਾ ਅਸਲ ਆਸ਼ੇ ਤੋਂ ਬਹੁਤ ਦੂਰ ਹੋ ਜਾਣਾ ਸੁਭਾਵਕ ਹੀ ਹੋ ਗਿਆ ਹੈ।ਇਹ ਸ਼ਬਦ ਕਿਸੇ ਆਮ ਲਿਖਾਰੀ ਦੀ ਰਚਨਾਂ ਨਹੀਂ ਸਗੋਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ 'ਦਸਮ ਗ੍ਰੰਥ ਸਾਹਿਬ' ਵਿਚੋਂ 'ਵਾਰ ਸ੍ਰੀ ਭਗੌਤੀ ਜੀ' ਦਾ ਮੰਗਲਾਚਰਨ ਹੈ।ਇਸ ਸ਼ਬਦ ਜਾਂ ਅਰਦਾਸ ਦਾ ਸਹੀ ਸਰੂਪ, ਠੀਕ ਉਚਾਰਨ ਤੇ ਅਸਲ ਆਸ਼ੇ ਨੂੰ ਸਮਝਣ ਦਾ ਯਤਨ ਅਸੀਂ ਹੇਠ ਲਿਖੀਆਂ ਪੰਗਤੀਆਂ ਰਾਹੀਂ ਕਰ ਰਹੇ ਹਾਂ।ਅਰਦਾਸ ਇਹ ਹੈ:_
Åਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਭਗੌਤੀ ਜੀ ਸਹਾਇ॥ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ñú॥ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ॥ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ॥ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ॥ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ਸਭ ਥਾਈਂ ਹੋਇ ਸਹਾਇ॥
ਇਸ ਵਿਚ ਗੁਰੂ ਜੀ ਕਹਿੰਦੇ ਹਨ ਕਿ ਮੈਂ ਪਹਿਲਾਂ ਉਸ ਸਰਬਸ਼ਕਤੀਮਾਨ ਜਾਗਤਿ ਜੋਤਿ ਪ੍ਰਭੂ ਨੂੰ ਯਾਦ ਕਰਕੇ (ਇਹ ਰਚਨਾ ਲਿਖਣੀ ਸ਼ੁਰੂ ਕਰਦਾ ਹਾਂ) ਜੋ ਗੁਰੂ ਨਾਨਕ ਜੀ ਨੇ ਧਿਆ ਲਈ ਸੀ।ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਨੂੰ ਸਹਾਈ ਹੋਈ ਸੀ।ਗੁਰੂ ਅਰਜਨ, ਗੁਰੂ ਹਰਗੋਬਿੰਦ ਤੇ ਸ੍ਰੀ ਹਰਿਰਾਇ ਜੀ ਨੇ ਵੀ ਇਸ ਨੂੰ ਸਿਮਰਿਆ ਸੀ।ਉਹ ਹੀ ਸ਼ਕਤੀ ਸ੍ਰੀ ਹਰਿਕ੍ਰਿਸ਼ਨ ਜੀ ਨੇ ਵੀ ਧਿਆਈ ਹੈ, ਜਿਸ ਸ਼ਕਤੀ ਦੀ ਇਕ ਮਿਹਰ ਭਰੀ ਤੱਕਣੀ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ।ਉਸੇ ਨੂੰ ਹੀ ਗੁਰੂ ਤੇਗ ਬਹਾਦਰ ਜੀ ਨੇ ਸਿਮਰਿਆ ਹੈ, ਜਿਸਦੇ ਸਿਮਰਨ ਸਦਕਾ ਘਰ ਵਿਚ ਨਉਂ ਨਿਧਾਂ ਦਾ ਆਉਣਾ ਬਣਦਾ ਹੈ।ਉਹ ਆਦਿ ਸ਼ਕਤੀ (ਭਗੌਤੀ) ਜਿਸਨੇ ਵੀ, ਜਿੱਥੇ ਵੀ, ਧਿਆਈ ਹੈ, ਸਿਮਰੀ ਹੈ, ਉਸ ਦਾ ਧਿਆਨ ਧਰਿਆ ਹੈ, ਉਸ ਨੂੰ ਉਸੇ ਜਗ੍ਹਾ 'ਸਭ ਤਾਈਂ' ਸਹਾਈ ਹੋਈ ਹੈ।
ਜਦੋਂ ਤਿੰਨ ਲਫਜ਼ 'ਲਈ', 'ਹੋਈ' ਤੇ 'ਸਿਮਰੌ' ਨੂੰ ਬੋਲਣ ਜਾਂ ਲਿਖਣ ਵੇਲੇ ਬਿੰਦੀ ਲਾਕੇ 'ਲਈਂ', 'ਹੋਈਂ' ਤੇ 'ਸਿਮਰੌਂ' ਬਣਾ ਦਿੰਦੇ ਹਨ ਤਾਂ ਅਰਥ ਆਪਣੀ ਅਸਲੀਅਤ ਤੋਂ ਬਿਲਕੁਲ ਬਦਲਾਏ ਜਾਂਦੇ ਹਨ।ਇਸ ਨਾਲ ਸਭ ਤੋਂ ਪਹਿਲਾਂ ਦਸ ਗੁਰੁ ਸਾਹਿਬਾਨ ਦੇ 'ਏਕ ਜੋਤ' ਵਾਲੇ ਸਿਧਾਂਤ ਨੂੰ ਢਹਿ ਢੇਰੀ ਕੀਤਾ ਜਾਂਦਾ ਹੈ।ਫਿਰ ਅੱਡ-ਅੱਡ ਗੁਰੂਆਂ ਦੀ (ਅਖੌਤੀ) ਫੋਟੋ ਦੀ ਹੋਂਦ ਵੀ ਇਸ ਕਰਕੇ ਹੀ ਕਾਇਮ ਕੀਤੀ ਜਾਂਦੀ ਹੈ।ਉਸ ਤੋਂ ਅੱਗੇ ਅਲੱਗ-ਅਲੱਗ ਗੁਰੂਆਂ ਨੂੰ ਕਿਸੇ ਖਾਸ ਵਿਧੀ ਦੁਆਰਾ ਧਿਆਉਣ ਜਾਂ ਸਿਮਰਨ ਦੱਸ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਾਪਤੀਆਂ ਵਾਲੀਆਂ ਸਾਖੀਆਂ ਬਣਦੀਆਂ ਹਨ।ਇਸ (ਨਿੱਕੀ ਜਿਹੀ ਨਹੀਂ) ਗੱਲ ਨਾਲ ਸਿੱਖੀ ਦੇ ਮੁੱਢਲੇ ਅਸੂਲਾਂ ਨੂੰ ਭੰਗ ਕਰਕੇ, ਅਕਾਲੀ ਜੋਤ ਦੇ ਪੁਜਾਰੀਆਂ ਨੂੰ ਮੂਰਤੀ ਪੂਜ ਬਣਾਕੇ ਦੁਂਿਨਆਵੀ ਦੁੱਖਾਂ ਤੋਂ ਛੁਟਕਾਰਾ ਜਾਂ ਨਉ ਨਿਧੀਆਂ ਦੀ ਪ੍ਰਾਪਤੀ ਵਾਲੇ ਰਾਹ ਤੋਰ ਦਿੱਤਾ ਜਾਂਦਾ ਹੈ, ਜਿਸ ਨਾਲ ਸਿੱਖੀ ਦਾ ਦੂਰ ਦਾ ਵੀ ਨਾਤਾ ਨਹੀਂ।ਫਿਰ ਜੋ ਕਰੜੀ ਤਾੜਨਾਂ ਦਸਮੇਸ਼ ਜੀ ਨੇ ਕੀਤੀ ਸੀ ਕਿ 'ਜੇ ਹਮ ਕੋ ਪ੍ਰਮੇਸੁਰ ਉਚਰਿ ਹੈ॥ਤੇ ਸਭ ਨਰਕਿ ਕੁੰਡ ਮਹਿ ਪਰਿ ਹੈ'॥(ਬ. ਨਾ.) ਨੂੰ ਵੀ ਬਿਲਕੁਲ ਅੱਖੋਂ ਉਹਲੇ ਕਰ ਦਿੱਤਾ ਜਾਂਦਾ ਹੈ।
ਇੰਨ ਬਿੰਨ ਇਹੀ ਗੱਲ ਸੁਖਮਨੀ ਦੇ ਮੁੱਢਲੇ ਸ਼ਲੋਕ॥ਆਦਿ ਗੁਰਏ ਨਮਹ॥ਜੁਗਾਦਿ ਗੁਰਏ ਨਮਹ॥ਸਤਿਗੁਰਏ ਨਮਹ॥ਸ੍ਰੀ ਗੁਰਦੇਵ ਏ ਨਮਹ॥ñ॥(ਗਉੜੀ ਸੁਖਮਨੀ ਮ:õ) ਮੰਗਲਾਚਰਣ ਨਾਲ ਵੀ ਕੀਤੀ ਜਾਂਦੀ ਹੈ।ਲੇਖ ਲੰਬਾ ਹੋਣ ਦੇ ਸੰਕੋਚ ਵਜੋਂ ਇੱਥੇ ਇਹ ਬਿਆਨ ਕਰਨ ਤੋਂ ਗੁਰੇਜ਼ ਕਰਦੇ ਹਾਂ, ਕਿ ਕੌਣ ਕਿਸ ਤਰ੍ਹਾਂ ਦੀ ਵਿਆਖਿਆ ਕਰਦਾ ਹੈ।ਸਲੋਕ ਵਿਚ ਤਾਂ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ, ਆਦਿ ਵਿਚ (ਪਹਿਲਾਂ) ਗੁਰੂ ਨੂੰ ਨਮਸਕਾਰ ਕਰਦੇ ਹਨ।(ਕਿਹੜਾ ਗੁਰੂ?) ਜੋ ਗੁਰੂ ਜੁੱਗਾਂ ਦੇ ਵੀ ਆਦਿ ਵਿਚ ਸੀ।ਸਤਿਗੁਰੂ ਨੂੰ ਨਮਸਕਾਰ ਹੈ, ਸ੍ਰੀ ਗੁਰਦੇਵ ਜੀ ਨੂੰ ਨਮਸਕਾਰ ਹੈ।ਇਨ੍ਹਾਂ (ਸ਼ਲੋਕ ਦੀਆਂ) ਚਾਰ ਤੁਕਾਂ ਨੂੰ ਕਿਸੇ ਖਾਸ ਗੁਰ ਵਿਅਕਤੀ ਜਾਂ ਕਿਸੇ ਨੰਬਰਾਵਲੀ ਤਰਤੀਬ ਨਾਲ ਸੰਬੰਧਤ ਕਰਨਾ ਬਿਲਕੁਲ ਗਲਤ ਹੈ।ਦਸ ਗੁਰੂ ਸਾਹਿਬਾਨ ਹੀ 'ਏਕ ਜੋਤ' ਹੁੰਦੇ ਹੋਏ 'ਅਕਾਲੀ ਜੋਤ', 'ਆਦਿ ਗੁਰ' ਜਾਂ 'ਆਦਿ ਸ਼ਕਤੀ' ਦੇ ਹੀ ਪੁਜਾਰੀ ਸਨ।ਇਸ ਵਿਚ ਤਾਂ ਸ਼ੰਕੇ ਦੀ ਗੁੰਜਾਇਸ਼ ਹੀ ਭਰਮੀਆਂ ਨੂੰ ਅਰਸ਼ੋਂ ਫਰਸ਼ ਤੇ ਸੁੱਟਣ ਵਾਲੀ ਹਾਲਤ ਬਣਾ ਸਕਦੀ ਹੈ।ਇਸ ਸ਼ਲੋਕ ਵਿਚ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ ਹੀ ਨਮਸਕਾਰ ਹੈ।
'ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ'॥ਸੋ ਇਹ 'ਤੁਮ' (ਆਦਿ ਸ਼ਕਤੀ, ਅਕਾਲਪੁਰਖ) ਦੇ ਸਹਾਈ ਹੋਣ ਨਾਲ ਹੀ ਪੰਥ ਦੀਆਂ ਨੀਹਾਂ ਵਿਚ ਗਾਰੇ ਚੂਨੇ ਦੀ ਜਗ੍ਹਾ ਲਹੂ ਮਿੱਝ ਪਾਕੇ ਸਿੱਖੀ-ਮਹੱਲ ਉਸਾਰਿਆ ਗਿਆ ਸੀ।ਉਸੇ ਦੇ ਸਿਮਰਨ ਨਾਲ 'ਸਵਾ ਲਾਖ ਸੇ ਏਕ' ਲੜਾਉਣ ਦੀ ਸ਼ਕਤੀ ਪੈਦਾ ਹੋਈ ਹੈ।ਉਸਦੇ ਧਿਆਨ ਧਰਨ ਨਾਲ ਹੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਦੀ ਹੈ, ਬੰਦ ਬੰਦ ਕਟਾਏ ਜਾਂਦੇ ਹਨ, ਆਪਾ ਵਾਰਨ ਦਾ ਮਨ-ਚਾਓ ਪੈਦਾ ਹੁੰਦਾ ਹੈ।ਇਹ ਕਿਸੇ ਇਕ ਖਾਸ ਥਾਂ ਨੂੰ ਸਹਾਈ ਹੋਣ ਵਾਲੀ ਗੱਲ ਨਹੀਂ, ਬਲਕਿ ਉਸ ਥਾਂ ਜੋ ਵੀ ਸੁਰ, ਨਰ, ਮੁਨਿ, ਜਨ, ਜੀਵ, ਗੁਪਤ, ਪਰਗਟ ਹਨ, ਉਨ੍ਹਾਂ ਮੰਨਣ ਵਾਲਿਆਂ 'ਸਭ ਤਾਈਂ' ਸਹਾਈ ਹੋਣ ਵਾਲੀ ਰਮਜ਼ ਹੈ।
ਸੰਤਹੁ ਸੁਖੁ ਹੋਆ ਸਭ ਥਾਈ॥ (ਸੋਰਠਿ ਮ:õ)
ਅੱਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਦੀ ਤੀਸਰੀ ਸ਼ਤਾਬਦੀ ਮਨਾ ਰਹੇ ਸਿੱਖ ਜਗਤ ਨੂੰ ਹਾਰਦਿਕ ਵਧਾਈ ਪੇਸ਼ ਕਰਨ ਦੇ ਨਾਲ ਨਾਲ, ਗੁਰਬਾਣੀ, ਅਰਦਾਸ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਸਮਝਣ/ਸਮਝਾਉਣ ਤੇ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕਰਨ ਦੀ ਬੇਨਤੀ ਨੂੰ, ਕਬੂਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਤਾਂ ਜੋ ਸਿੱਖ-ਮਾਰਗ ਦੇ ਪਾਂਧੀਆਂ ਦੀ ਏਕਤਾ, ਇਕਸਾਰਤਾ ਅਤੇ ਚੜ੍ਹਦੀ ਕਲਾ ਸਦਾ ਸਦਾ ਲਈ ਕਾਇਮ ਰੱਖੀ ਜਾ ਸਕੇ।
ਅਮਰਜੀਤ ਸਿੰਘ ਖੋਸਾ, ੧੯੯੯


Åਸਤਿ ਗੁਰ ਪ੍ਰਸਾਦਿ॥
ਓੜਕ ਓੜਕ ਭਾਲ ਨ ਓੜਕ ਆਇਆ।

ਗੋਬਿੰਦ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਰਚਨਾ ਜਪੁ ਜੀ ਸਾਹਿਬ ਦੀ ਸੋਲ੍ਹਵੀਂ ਤੋਂ ਅਠਾਰ੍ਹਵੀਂ ਪਉੜੀ ਵਿਚ ਉਸ ਇਕ ਅਕਾਲ ਪੁਰਖ ਕਰਤੇ ਦੀ ਕ੍ਰਿਤ ਦਾ ਜ਼ਿਕਰ ਕਰਦੇ ਹੋਏ ਬੇਅੰਤ ਜੀਵਾਂ ਬਾਰੇ ਲਿਖਦੇ ਹਨ ਕਿ ਉਸ ਰਾਹੀਂ ਜਪ, ਭਾਉ, ਪੂਜਾ, ਤਪਤਾਉ, ਵੇਦ ਪਾਠ, ਜੋਗ, ਉਦਾਸ, ਭਗਤ, ਸਤੀ, ਦਾਤਾਰ, ਸੂਰ, ਮੋਨ, ਮੂਰਖ ਅੰਧਘੋਰ, ਚੋਰ, ਹਰਾਮਖੋਰ, ਵਧੀਕੀ ਕਰਨ ਵਾਲੇ, ਗਲਵੱਢ, ਪਾਪੀ, ਝੂਠੇ, ਮਲੇਸ਼, ਨਿੰਦਕ ਆਦਿ ਦੇ ਲੱਖ (ਬੇਅੰਤ) ਦਰੀਆਉ ਹੋ ਗਏ, ਉਸਦੇ ਏਕੋ ਕਵਾਉ ਨਾਲ, ਜਿਸਦਾ ਲੇਖਾ ਨਹੀਂ ਹੋ ਸਕਦਾ।ਇੰਨ੍ਹਾਂ ਦਾ ਕਰਤਾ ਉਹ ਆਪ ਹੈ, ਉਸਦੀ ਸੱਤਾ ਸਭ ਵਿਚ ਵਿਆਪਕ ਹੈ, ਸਭ ਵਿਚ ਸਮਾਇਆ ਹੋਇਆ ਹੈ, ਅਤੇ ਉਹ ਸਿਰਜਣਹਾਰ ਹੈ, ਪਾਲਣਹਾਰ ਹੈ, ਸੰਘਾਰ (ਮੌਤ) ਕਰਨਹਾਰ ਹੈ।ਨੇਕੀ ਤੇ ਬਦੀ, ਸ਼ੁਭ ਅਸ਼ੁਭ, ਸੁਰ ਅਸੁਰ ਉਸਦੀ ਰਚਨਾ ਦਾ ਅੰਗ ਹਨ।ਗੁਰਬਾਣੀ ਹੈ--ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ॥
ਨਾਨਕ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਰਚਨਾ ਜਾਪੁ ਸਾਹਿਬ ਵਿਚ ਉਸ ਇਕ ਅਕਾਲ ਪੁਰਖ ਬਾਰੇ ਕਹਿੰਦੇ ਹਨ ਕਿ ਉਸਦੇ ਸਾਰੇ ਨਾਮ ਤਾਂ ਗਿਣੇ ਨਹੀਂ ਜਾ ਸਕਦੇ, ਪਰ ਕੁੱਝ ਇਕ ਕੀਤੇ ਹੋਏ ਕੰਮਾਂ ਬਾਰੇ ਪਏ ਨਾਮ, ਕਰਮ-ਨਾਮ ਵਰਨਣ ਕਰਦੇ ਹਾਂ ਤਾਂ ਉਸਨੂੰ ਕ੍ਰਿਪਾਲੇ, ਪ੍ਰੋਛਪਾਲੇ, ਅਨੇਕ, ਫਿਰਿ ਏਕ, ਸਰਬੰ ਪਾਲੇ, ਕਰੁਣਾਲਯ, ਸਰਬ ਉਬਾਰਣ, ਕਰੁਣਾਕਰ, ਬਿਸ੍ਵੰਭਰ, ਸ਼ਾਂਤਿ ਰੂਪੇ, ਰਹੀਮੇ, ਕਰੀਮੇ, ਸਰਬ ਪੋਖੰ, ਸਰਬ ਕਰਤਾ, ਭਾਨ ਭਾਨੇ, ਰੋਗ ਹਰਤਾ, ਬ੍ਰਿਧਿ ਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬ ਧੰਧੇ, ਰਾਜ਼ਕ, ਸਰਬੰ ਕਲੀ, ਸਰਬਤ੍ਰ ਦਾਨਿਯੈ, ਸਰਬੱਤ੍ਰ ਦੀਨੇ, ਗਰੀਬੁਲ ਪ੍ਰਸਤੈ, ਰਜ਼ਾਇਕ ਯਕੀਨੈ, ਅਜ਼ੀਜ਼ੁਲ ਨਿਵਾਜ਼, ਸਮਸਤੋ ਪਰਾਜ, ਕਰੀਮੁਲ ਕਮਾਲ, ਸਰਬਾਨਰਾਗੇ, ਗਰੀਬੁਲ ਨਿਵਾਜ਼, ਆਦਿ ਨੂੰ ਨਮਸਕਾਰ ਕਰਕੇ ਨਾਲ ਹੀ ਸਰਬ ਖਾਪੇ, ਸਰਬ ਕਾਲੇ, ਸਰਬ ਸੋਖੰ, ਸ਼ਸਤ੍ਰ ਪਾਣੇ, ਕ(ਰੂ)ਰ ਕਰਮੇ, ਰੋਖ ਰੋਖੈ, ਸੋਖ ਸੋਖੇ, ਸਰਬ ਕ੍ਰਿਸੰ, ਕੁਕਰਮੰ ਪ੍ਰਣਾਸੀ, ਸਰਬ ਘਾਲਕ, ਗਰਬ ਗੰਜਨ, ਦੁਸਟ ਭੰਜਨ, ਸਰਬ ਘਾਇਕ, ਸਰਬ ਹੰਤਾ, ਹਰੀਅੰ, ਸਰਬੰ ਦਲੀ, ਸਰਬੱਤ੍ਰ ਹੰਤਾ, ਸਰਬੱਤ੍ਰ ਸੋਖੇ, ਗਨੀਮੁਲ ਸ਼ਿਕਸਤੈ, ਗਨੀਮੁਲ ਖਿਰਾਜ਼, ਅਰਿਘਾਲਯ, ਖਲਖੰਡਨ, ਸਰਬ ਨਾਸਿਯ, ਖਲਖੰਡਸ, ਖਲਘਾਇਕ, ਹਰਤਾ ਹਰਿ, ਜੁੱਧ ਜੁੱਧੇ, ਕਲਹ ਕਰਤਾ, ਗਜ਼ਾਇਬ ਗਨੀਮੇ, ਆਦਿ ਕਹਿਕੇ ਨਮੋ ਨਮੋ ਕਹਿੰਦੇ ਹਨ।ਜੇ ਤੇਜਾਂ ਦੇ ਤੇਜ ਪ੍ਰਕਾਸ਼ ਕਰਤਾ ਉਹ ਆਪ ਹੈ ਤਾਂ ਅੰਧਘੋਰ ਹਨੇਰਾ ਭੀ ਉਸਦਾ ਹੈ।ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਉਸਦੀ ਰਚਨਾ ਦਾ ਕਿਣਕਾ ਮਾਤ੍ਰ ਹਾਂ।ਥਾਪਣਾ ਜਾਂ ਖਾਪਣਾ ਉਸਦੀ ਖ੍ਹੇਡ ਹੈ। ਉਸਦੀ ਕੁਦਰਤ ਬੇਅੰਤ ਹੈ, ਅਤੇ ਸਾਡੇ ਗਿਆਨ ਇੰਦ੍ਰਿਆਂ ਦੀ ਸਮਝ ਤੋਂ ਉਪਰ ਹੈ।
ਕਰਤੇ ਦੀ ਕ੍ਰਿਤ ਨੂੰ ਨਾਂ ਸਮਝਣਾ ਯਾ ਨਾ ਸਵੀਕਾਰਨਾ ਅਗਰ ਅਗਿਆਨਤਾ ਨਹੀਂ ਹੈ,ਤਾਂ ਹੋਰ ਕੀ ਹੈ? ਅੱਜ ਕੱਲ ਦੇ ਦਸਮੇਸ਼ ਬਾਣੀ ਫੋਬੀਆ ਵਿਦਵਾਨ ਆਪ ਖੁਦ ਅਦ੍ਵੈਤਵਾਦ ਦਾ ਸ਼ਿਕਾਰ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਉਨ੍ਹਾਂ ਕੋਲ ਉਹ ਅੱਖੜੀਆਂ ਹੀ ਨਹੀਂ ਹਨ, ਜੋ ਬ੍ਰਹਮ ਦਰਸ਼ਨ ਕਰਵਾਉਂਦੀਆਂ ਹਨ। ਉਹ ਕਰਤਾ ਪੁਰਖ ਦੀ ਅੱਧੀ ਰਚਨਾ ਨੂੰ ਸਵੀਕਾਰਦੇ ਹਨ ਤੇ ਦੂਸਰੀ ਅੱਧੀ ਤੋਂ ਇਨਕਾਰੀ ਹਨ।ਪਾਲਣਹਾਰਾ ਤੱਕ ਠੀਕ ਹੈ, ਲੈ-ਕਾਰੀ ਰੂਪ ਤੋਂ ਡਰ ਲੱਗਦਾ ਹੈ।ਸ਼ਾਂਤੀ ਸ਼ਾਂਤੀ ਪੁਕਾਰਦੇ ਹਨ, ਕਲਹ ਕਰਤਾ, ਜੁੱਧ ਜੁੱਧੇ, ਖਲਖੰਡਨ, ਦੁਸ਼ਟ ਭੰਜਨ ਰੂਪ ਤੋਂ ਥਰ ਥਰ ਕੰਬਦੇ ਹਨ।ਫੁੱਲ ਮਨਜ਼ੂਰ ਹੈ, ਕੰਡੇ ਚੁਭਦੇ ਹਨ।ਸਵੀਕਾਰਤ ਰਚਨਾ ਉਸ ਪਰੀਪੂਰਨ ਪ੍ਰਮਾਤਮਾ ਦੀ ਹੈ ਤਾਂ ਅਸ਼ਲੀਲਤਾ ਦੇ ਨਾਮ ਵਾਲੀ ਅਸਵੀਕਾਰਤ ਰਚਨਾ ਕਿਸਦੀ ਹੈ? ਗਹੁ ਨਾਲ ਵਿਚਾਰੀਏ ਤਾਂ ਇਸ ਅਸਵੀਕਾਰਤ ਰਚਨਾ ਦਾ ਖੁੱਲ੍ਹ ਕੇ ਖੁਲਾਸਾ ਹੀ ਚਰਿਤ੍ਰੋਪਾਖਯਾਨ ਹੈ, ਇਸੇ ਲਈ ਹੀ ਇਹ ਉਥੇ ਲਿਖੀ ਭੀ ਨਹੀਂ ਜਰੀ ਜਾਂਦੀ।ਲਿਖਿਆ ਚੁਭਦਾ ਹੈ; ਪਰ ਹਰ ਸਮੇਂ ਵਾਪਰ ਰਿਹਾ ਹੈ, ਜਿਸਨੂੰ ਅੱਖਾਂ ਮੀਟ ਕੇ ਜਰੀ ਜਾਂਦੇ ਹਨ।ਕੀ ਚੂਹੇ ਦੇ ਅੱਖਾਂ ਮੀਟਣ ਨਾਲ ਬਿੱਲੀ ਦੀ ਹੋਂਦ ਖਤਮ ਹੋ ਜਾਂਦੀ ਹੈ? ਛੁਟਕਾਰਾ ਚਾਹੁੰਦੇ ਹੋ ਤਾਂ ਇਸ ਨੂੰ ਸਮਝੋ, ਵਰਨਾਂ ਵੱਡੇ ਵੱਡੇ ਅਵਤਾਰੀ ਭੀ ਇਸੇ ਅਸ਼ਲੀਲਤਾ ਵਾਲੇ ਨਰਕ ਵਿਚ ਗਰਕ ਹੁੰਦੇ ਦਿਖਾਏ ਹਨ ਕਲਗੀਧਰ ਜੀ ਨੇ, ਆਮ ਬੰਦੇ ਦੀ ਤਾਂ ਗੱਲ ਹੀ ਛੱਡੋ।ਤਿਆਗ ਨਹੀਂ ਗਿਆਨ ਜ਼ਰੂਰੀ ਹੈ।
ਦੁਸ਼ਟਤਾਈ ਕਿਸੇ ਦੁਸ਼ਟ ਹੀ ਦੇ ਰਾਹੀਂ ਹੋ ਸਕਦੀ ਹੈ।ਗੁਰਮੱਤ ਅਤੇ 'ਸੰਤ ਸਿਪਾਹੀ' ਦੇ ਸਿਧਾਂਤ ਅਨੁਸਾਰ ਜੇ ਕੋਈ ਦੁਸ਼ਟ ਦੁਸ਼ਟਤਾਈ ਤੋਂ ਬਾਜ਼ ਨਹੀਂ ਆਉਂਦਾ ਤਾਂ ਉਸ ਦੁਸ਼ਟ ਨੂੰ ਕਿਸ ਰਾਹੀਂ, ਕਦੋਂ, ਕਿਸ ਤਰ੍ਹਾਂ, ਕਿੱਥੇ, 'ਸੁੱਧ ਕੀਤੋਸ' ਇਹ ਭੀ ਉਹ ਹੀ ਜਾਣਦਾ ਹੈ।ਆਪਣੀ ਲਘੁ-ਦ੍ਰਿਸ਼ਟੀ, ਤੁੱਛ ਤੇ ਸੀਮਤ ਬੁੱਧੀ ਰਾਹੀਂ ਉਸ ਅਸੀਮ ਦੀ ਸੀਮਾ ਲੱਭਣ ਵਾਲੇ, (ਓੜਕ ਓੜਕ ਭਾਲ ਨ ਓੜਕ ਆਇਆ), ਦਸਮੇਸ਼ ਬਾਣੀ ਤੇ ਕਿੰਤੂ ਅਤੇ ਹੋਰ ਇਸ ਤਰ੍ਹਾਂ ਦਾ ਵਾਧੂ ਵਾਵੇਲਾ ਖੜ੍ਹਾ ਕਰਨ ਵਾਲੇ, ਗੁਰੂ ਨਾਨਕ ਜੀ ਦੀ ਬਾਣੀ ਵਿਚਲੇ—
'ਗਾਵੈ ਕੋ ਸਾਜਿ ਕਰੇ ਤਨੁ ਖੇਹ॥' ਵਾਲੇ ਸਿਧਾਂਤ ਨੂੰ ਕਿੰਨਾਂ ਕੁ ਸਵੀਕਾਰਦੇ ਹਨ ਜਾਂ ਸਮਝਦੇ ਹਨ, ਆਪ ਹੀ ਸੋਚ ਲੈਣ। ਕੀ ਕ੍ਰਿਤ ਮਾਫਕ ਨਾਂ ਹੋਣ ਤੇ ਉਸਦੇ ਕਰਤੇ ਨੂੰ ਦੋਸ਼ ਨਹੀਂ ਆਉਂਦਾ?
ਕਿਸੇ ਵਿਚ ਇਹ ਸ਼ਕਤੀ ਹੈ ਹੀ ਨਹੀਂ ਕਿ ਉਸ ਰਚਨਹਾਰ ਜਾਂ ਉਸਦੀ ਰਚਨਾ ਦੀ ਬੇਅੰਤਤਾਈ ਦੀ ਥਹੁ ਪਾ ਸਕੇ।ਸਭ ਕੁੱਝ ਉਸਦੇ ਹੁਕਮ ਅਨੁਸਾਰ ਹੈ, ਹੁਕਮ ਅਨੁਸਾਰ ਸੀ, ਤੇ ਹੁਕਮ ਅਨੁਸਾਰ ਹੀ ਹੋਵੇਗਾ।ਉਹ ਆਪ ਕਣ ਕਣ ਵਿਚ ਸਮਾਇਆ ਹੋਇਆ ਹੈ।ਕੁਦਰਤ ਦੀਆਂ ਸੂਖਸ਼ਮ ਸ਼ਕਤੀਆਂ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।ਇਸਦੇ ਲਈ ਅਰਦਾਸ ਕਰਨੀ ਚਾਹੀਦੀ ਹੈ।ਜਿੰਨਾਂ ਕੁ ਸਮਝ ਆਇਆ ਹੈ ਠੀਕ ਹੈ।ਜੇ ਨਹੀਂ ਸਮਝ ਆਉਂਦਾ ਤਾਂ ਸਾਡੀ ਆਪਣੀ ਅਸਮਰੱਥਾ ਹੈ, ਪਰ ਇਹ ਵੀ ਨਹੀਂ ਕਿ ਅਸੀਂ ਉਸਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਈਏ, ਜਾਂ ਅੱਧ ਪਚੱਧਾ ਸਵੀਕਾਰੀਏ।ਦਸਮ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਲਾਕੇ ਅਧਿਐਨ ਕਰਨਾ ਲਾਜ਼ਮੀ ਹੈ।ਅੱਖਰ, ਸ਼ਬਦ, ਵਾਕ, ਬਹੁਅਰਥੀ, ਅਲਪਅਰਥੀ ਵਰਗੀਆਂ ਵਿਆਕਰਣਕ ਗੁੰਝਲਾਂ ਅਤੇ ਸਾਹਿਤ ਕਲਾ ਤੋਂ ਜਾਣੂ ਹੁੰਦੇ ਹੋਏ ਭੀ, (ਕਿਉਂਕਿ ਗੁਰਬਾਣੀ ਸਾਹਿਤ ਨਹੀਂ) ਇਸਤੋਂ ਉਪਰ ਉਠਕੇ 'ਧੁਰ ਕੀ ਬਾਣੀ' ਨੂੰ ਪੜ੍ਹਨਾਂ ਵਿਚਾਰਨਾ ਅਤੇ ਜੋ ਸਮਝ ਤੋਂ ਪਰ੍ਹੇ ਹੈ, ਉਸਦਾ ਮਨ ਵਿਚ ਵਾਸਾ ਹੋਵੇ, ਇਸ ਲਈ ਅਰਦਾਸ ਜ਼ਰੂਰੀ ਹੈ।ਉਸ ਗੁਣਸਾਗਰ ਅੱਗੇ ਜੋਦੜੀ ਕਰੀਏ ਕਿ ਮਿਹਰ ਕਰਕੇ ਸੋਝੀ ਬਖਸ਼ੇ।
ਅਮਰਜੀਤ ਸਿੰਘ ਖੋਸਾਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਤੇ ਨਵੀਨ ਸਿੱਖਾਂ ਦੀ ਨਵੀਂ ਕੁਚੇਸ਼ਟਾ
ਸਿਰਦਾਰ ਕਪੂਰ ਸਿੰਘ ਜੀ, ਆਈ.ਸੀ.ਐਸ., ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ

"ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ੩੦੦ ਸਾਲਾ ਸ਼ਹੀਦੀ ਸਮ੍ਰਿਤੀ-ਤਿਥੀ ਨੇੜੇ ਆਉਣ ਉਤੇ, ਸਿੱਖੀ ਤੋਂ ਬੇ-ਮੁੱਖ ਅਤੇ ਅਗਿਆਨੀ ਸਿੱਖਾਂ ਨੇ ਇਸ ਮਹਾਨ ਸ਼ਹੀਦੀ ਨੂੰ ਛੁਟਿਆਉਣ ਅਤੇ ਸਿੱਖ ਸਿਧਾਂਤਾਂ ਅਤੇ ਸਿੱਖ ਤਵਾਰੀਖ ਦਾ ਮੂੰਹ ਮੱਥਾ ਵਿਗਾੜਨ ਦੀ ਕੁਚੇਸ਼ਟਾ ਤੋਂ ਪ੍ਰੇਰਤ ਹੋਕੇ ਅਨੇਕ ਪ੍ਰਕਾਰ ਦੇ ਯਤਨ ਆਰੰਭੇ ਹੋਏ ਹਨ, ਤਾਂ ਜੁ ਸਿੱਖੀ ਦੇ ਸਿਧਾਂਤ ਅਤੇ ਇਸਦਾ ਮੁੱਢਲਾ ਇਤਿਹਾਸ ਹੀ ਤੋੜ ਮਰੋੜ ਕੇ, ਆਉਣ ਵਾਲੇ ਭਵਿੱਖ ਵਿਚ ਸਿੱਖੀ ਤੇ ਸਿੱਖਾਂ ਨੂੰ ਇਕ ਭੁੱਲੀ ਵਿੱਸਰੀ ਕਥਾ ਬਣਾ ਦਿੱਤਾ ਜਾਵੇ।
ਡਾ. ਫੌਜਾ ਸਿੰਘ ਜੀ, ਐਮ.ਏ.ਪੀ.-ਐਚ.ਡੀ, ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਪਹਿਲਾ ਭਰਪੂਰ ਤੇ ਕੋਝਾ ਵਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਰਕਾਰੀ ਰਸਾਲੇ ਵਿਚ, ਆਪਣਾ ਖੋਜ-ਅਧਾਰਤ ਲੇਖ ਛਪਵਾ ਕੇ ਕੀਤਾ ਹੈ।
ਇਸ ਲੇਖ ਵਿਚ ਮੋਟੇ-ਮੋਟੇ ਨਤੀਜੇ ਇਹ ਦਰਸਾਏ ਗਏ ਹਨ, ਕਿ:-
    ੧.ਸ੍ਰੀ ਗੁਰੂ ਤੇਗ ਬਹਾਦਰ 'ਸ਼ਹੀਦ' ਨਹੀਂ ਸੀ ਹੋਏ, ਸਗੋਂ ਕਾਨੂੰਨ ਅਨੁਸਾਰ ਮ੍ਰਿਤੂ-ਦੰਡ ਨੂੰ ਪ੍ਰਾਪਤ ਹੋਏ ਸੀ ਅਤੇ ਇਸ ਸਾਰੇ ਸਾਕੇ ਵਿਚ, ਔਰੰਗਜ਼ੇਬ ਉਕਾ ਦੁੱਧ-ਧੋਤਾ ਅਤੇ ਨਿਰਦੋਸ਼ ਸੀ।
    ੨.ਸਿੱਖ ਇਤਿਹਾਸ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਿਆਨ ਕਿ ਗੁਰੂ ਤੇਗ ਬਹਾਦਰ ਜੀ ਨੂੰ, ਕਸ਼ਮੀਰੀ ਪੰਡਤਾਂ ਦੀ ਬੇਨਤੀ ਦੇ ਫਲ ਸਰੂਪ ਹਿੰਦੂ ਧਰਮ ਦੀ ਰੱਖਿਆ ਦਾ ਝੰਡਾ ਚੁੱਕਣ ਅਤੇ ਧਰਮ-ਧੁਜਾ ਨੂੰ ਥੰਮਣ ਦੇ ਦੋਸ਼ ਵਿਚ ਔਰੰਗਜ਼ੇਬ ਨੇ ਸ਼ਹੀਦ ਕੀਤਾ ਸੀ, ਇਹ ਉਕਾ ਨਿਰਮੂਲ ਹੈ।
   ੩.ਗੁਰੂ ਤੇਗ ਬਹਾਦਰ ਲੁੱਚੇ, ਲਫੰਗੇ ਲੋਕਾਂ ਨੂੰ ਇਕੱਠੇ ਕਰਕੇ ਅਤੇ ਹਥਿਆਰ-ਬੰਦ ਕਰਕੇ, ਕਿਰਸਾਨਾਂ ਉਤੇ ਜੋ ਆਰਥਿਕ ਤੱਦੀ ਹੋ ਰਹੀ ਸੀ, ਉਸਦੀ ਟੇਕ ਲੈਕੇ, ਰਾਜ ਵਿਰੁੱਧ ਵਿਦਰੋਹ ਕਰ ਰਹੇ ਸਨ, ਜਿਸ ਕਾਰਣ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਪਰੰਤ, ਕਾਨੂੰਨ ਅਨੁਸਾਰ ਉਹ ਕਤਲ ਕਰ ਦਿੱਤੇ ਗਏ।          
   ੪.ਉਹ ਗ੍ਰਿਫਤਾਰ ਹੋਣ ਤੋਂ ਪਹਿਲਾਂ, 'ਸੀਅਰੁਲਮੁਤੱਖਰੀਨ' ਦੇ ਕਰਤਾ ਦੀ ਲਿਖਤ ਅਨੁਸਾਰ, ਪਰਜਾ ਨੂੰ ਲੁੱਟਦੇ-ਪੁੱਟਦੇ ਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਬੇ-ਪਤੀ ਕਰਦੇ ਸਨ (ਫਲੁਨਦeਰ aਨਦ ਰaਪਨਿe)।
   ੫.ਗੁਰੂ ਤੇਗ ਬਹਾਦਰ ਦਾ ਅਸਲੀ ਨਾਮ ਇਉਂ ਜਾਪਦਾ ਹੈ ਕਿ, 'ਤਿਆਗ ਮੱਲ' (ਕਿਸੇ ਰਿਵਾੜੀ ਦੇ ਬਾਣੀਏਂ ਵਰਗਾ) ਸੀ।'ਤੇਗ ਬਹਾਦਰ' ਐਵੇਂ ਅੱਲ ਸੀ।ਕਿਉਂ ਜੁ (ਤੇ ਕੇਵਲ ਇਕ) ਸਰਕਾਰੀ ਖੁਫੀਆ ਨਵੀਸ ਨੇ ਬਾਬਾ ਬੰਦਾ ਸਿੰਘ ਦੇ ਸਰਹੰਦ ਨੂੰ ਫਤਹਿ ਕਰਨ ਦੇ ਦਿਨਾਂ ਵਿਚ, ਸਿੱਖਾਂ ਤੋਂ ਮਾਰ ਖਾਕੇ (੧੭੧੦ ਵਿਚ)'ਤਿਆਗ ਮੱਲ' ਨਾਮ ਹੀ ਗੁਰੂ ਜੀ ਦਾ, ਆਪਣੀ ਸਰਕਾਰੀ ਡਾਇਰੀ ਵਿਚ ਕਰ ਦਿੱਤਾ, ਕਿਹਾ ਜਾਂਦਾ ਹੈ।(ਅਸਲ ਡਾਇਰੀ ਪ੍ਰਾਲਭਦ ਨਹੀਂ, ਐਵੇਂ ਇਸ ਕਥਿਤ ਡਾਇਰੀ ਦੀ 'ਨਕੁਲ ਕਾ ਨਕੁਲ ਕਾ ਨਕੁਲ' ਹੀ 'ਜੈਪੁਰ ਰਿਕਾਰਡਜ਼' ਵਿਚ ਪ੍ਰਾਪਤ ਹੈ।) ਇਸ ਤੋਂ ਸਿੱਧ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਨਾਮ ਆਪਣੇ ਪਿਤਾ ਦਾ 'ਵਾਰ ਸ੍ਰੀ ਭਗੌਤੀ' ਵਿਚ ਦਿੱਤਾ ਹੈ, ਉਹ ਗਲਤ ਹੈ ਅਤੇ ਪਿਛਲੇ ਤਿੰਨ ਕੁ ਸੌ ਸਾਲਾਂ ਤੋਂ ਜਿਹੜਾ ਸਾਰਾ ਪੰਥ ਅਰਦਾਸਾਂ ਕਰ ਰਿਹਾ ਹੈ,'ਤੇਗ ਬਹਾਦਰ ਸਿਮਰਿਐ'; ਉਹ ਐਵੇਂ ਝੱਖਾਂ ਮਾਰਦਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ੧੬੯੦, ਸੁਜਾਨਰਾਇ ਭੰਡਾਰੀ, ਕਰਤਾ 'ਖਲਾਸਾਤੁਤ-ਤਵਾਰੀਖ'(੧੬੯੬), ਗੁਰੂ ਸਾਹਿਬ ਦਾ ਦਰਬਾਰੀ ਕਵੀ ਕੁਵਰੇਸ਼(੧੬੯੭),'ਗੁਰੂ ਗੋਬਿੰਦ ਨਰਿੰਦ ਹੈ, ਤੇਗ ਬਹਾਦਰ ਨੰਦ', ਕੇਸਰ ਸਿੰਘ ਛਿੱਬਰ ਕਰਤਾ 'ਬੰਸਾਵਲੀ ਨਾਮਾ'(੧੭੩੬), ਭਾਈ ਸੁੱਖਾ ਸਿੰਘ ਕਰਤਾ 'ਗੁਰ ਬਿਲਾਸ' (੧੭੯੭), ਭਾਈ ਸੰਤੋਖ ਸਿੰਘ ਕਰਤਾ 'ਸੂਰਜ ਪ੍ਰਕਾਸ਼'(੧੮੪੩-੪੪) ਰਤਨ ਸਿੰਘ ਭੰਗੂ ਕਰਤਾ 'ਪੰਥ ਪ੍ਰਕਾਸ਼'(੧੮੩੭) ਤੋਂ ਲੈਕੇ, ਭਾਈ ਕਾਹਨ ਸਿੰਘ ਨਾਭਾ ਕਰਤਾ 'ਮਹਾਨ ਕੋਸ਼'(੧੯੩੧) ਅਤੇ ਤੇਜਾ ਸਿੰਘ, ਗੰਡਾ ਸਿੰਘ ਕਰਤਾ 'ਸ਼ਾਰਟ ਹਿਸਟਰੀ ਆਫ ਦੀ ਸਿੱਖਸ'(੧੯੫੦) ਵਰਗੇ ਮਹਾਨ ਧੁਰੰਧਰ ਵਿਦਵਾਨਾਂ ਵਿਚੋਂ ਕਿਸੇ ਨੂੰ ਨਾ ਤਾਂ ਸੰਨ ੧੭੧੦ ਵਾਲੇ ਗੁਮਨਾਮ ਅਖਬਾਰ ਨਵੀਸ ਦੀ ਕਥਿਤ 'ਰਿਪੋਟ' ਦਾ ਪਤਾ ਸੀ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਤਾ ਦਾ ਅਸਲੀ ਨਾਮ ਪਤਾ ਸੀ।(ਕੀ ਸਮਝੀਏ ਕਿ ਮਾਤਾ ਗੁਜਰੀ ਜੀ ਨੂੰ ਆਪਣੇ ਪਤੀ ਗੁਰੂ ਦਾ ਨਾਮ ਭੀ ਪਤਾ ਸੀ ਜਾਂ ਨਹੀਂ ਸੀ) ਅਤੇ ਪੰਥ ਦੇ ਅਨੇਕਾਂ ਸਿੱਖ ਜਿਹੜੇ 'ਗੁਰੂ ਤੇਗ ਬਹਾਦਰ ਸਿਮਰੀਐ' ਪੜ੍ਹਕੇ, ਪਿਛਲੇਰੀਆਂ ਸਦੀਆ ਵਿਚ ਵੱਡੇ ਵੱਡੇ ਭਵਜਲਾਂ ਉਤੇ ਫਤਹ ਪਾਉਂਦੇ ਰਹੇ ਹਨ, ਉਹ ਐਵੇਂ ਭਰਮਾਂ ਭੁਲੇਖਿਆਂ ਵਿਚ ਹੀ ਭਟਕਦੇ ਰਹੇ ਹਨ ਅਤੇ ਹੁਣ ਡਾ.ਫੌਜਾ ਸਿੰਘ ਜੀ ਇਤਿਹਾਸ-ਚਾਰਯ, ਜਿੰਨ੍ਹਾਂ ਦੀ ਅੱਲ, ਅੱਜ ਕੱਲ ਕੁੱਝ ਵੇਹਲੜਾਂ ਤੇ ਗ੍ਰਾਮੀਨ ਕਿਸਮ ਦੇ ਲੋਕਾਂ ਨੇ, "ਮੌਜਾ ਸਿੰਘ", "ਐਹਜਾ ਉਹਜਾ ਸਿੰਘ", "ਚੋਜਾ ਸਿੰਘ" ਆਦਿ ਪਾ ਛੱਡੀ ਹੈ, ਪ੍ਰਗਟ ਹੋਏ ਹਨ, ਤਾਂ ਸੱਚ ਦਾ ਪ੍ਰਕਾਸ਼ ਹੋਇਆ ਹੈ।
ਸਪੱਸ਼ਟ ਹੈ ਕਿ ਇਹ ਜਿੰਨੀਆਂ ਬੇ-ਸਿਰ ਪੈਰ ਅਤੇ ਨਿਰਾਧਾਰ ਗੱਲਾਂ ਡਾ.ਫੌਜਾ ਸਿੰਘ ਨੇ ਕਹੀਆਂ ਹਨ, ਉਨ੍ਹਾਂ ਦਾ ਅਸਲ ਮਤਲਬ ਇਹ ਦਰਸਾਉਣਾ ਯਾ ਭੁਲੇਖਾ ਪਾਉਣਾ ਹੈ ਕਿ:-
੧.ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਦੋਸ਼ੀ ਸ਼ਹਿਨਸ਼ਾਹ ਔਰੰਗਜ਼ੇਬ, ਆਲਮਗੀਰ ਉਕਾ ਹੀ ਨਹੀਂ ਸੀ।
੨.ਗੁਰੂ ਤੇਗ ਬਹਾਦਰ ਜੀ ਦੇ ਕਤਲ (ਓਣeਚੁਟਿਨ) ਦਾ ਕਾਰਣ ਕੋਈ ਧਰਮ ਰੱਖਿਆ ਦਾ ਨਿਸ਼ਠਾ, ਹਿੰਦੂਆਂ ਦੇ ਧਰਮ ਦਾ ਬਚਾਅ, ਸਿੱਖ ਸਿਧਾਂਤਾਂ ਦੀ ਅਚੁੱਕ ਪ੍ਰੋੜਤਾ ਅਤੇ ਮਾਨਵ ਜਾਤੀ ਦੀ ਆਤਮਕ ਸੁਤੰਤ੍ਰਤਾ ਦੀ ਪੁਸ਼ਟੀ ਕਦਾਚਿਤ ਨਹੀਂ ਸੀ ਸਗੋਂ ਉਹ ਚੇਗੁਵੇਇਰਾ (ਛਹeਗੁeਵeਰa) ਵਾਂਗਰ, ਮੱਲੋ ਮੱਲੀ ਸਿਆਸੀ ਕ੍ਰਾਂਤੀ ਲਿਆਉਣ ਦੇ ਬੇ-ਸੋਚੇ ਸਮਝੇ ਜਤਨਾ ਵਿਚ ਮਾਰੇ ਗਏ ਸਨ।
ਇਹ ਸਪਸ਼ਟ ਸਾਮਵਾਦ (ਛੋਮਮੁਨਸਿਮ) ਤੇ ਭੌਤਕਵਾਦ (ੰaਟeਰaਿਲਸਿਮ) ਦੀ ਪਿਉਂਦ ਸਿੱਖੀ ਉਤੇ ਲਗਵਾਉਣ ਦੀ ਯੋਜਨਾ ਹੈ, ਜਿਸ ਦੀ ਪੂਰਤੀ ਲਈ ਡਾ. ਫੌਜਾ ਸਿੰਘ ਨੇ ਤਿੰਨ ਲਿੱਚਗੜਿਚੀਆਂ ਦਾ ਆਸਰਾ ਲਿਆ ਹੈ:_
੧.ਮੁਨਸ਼ੀ ਗੁਲਾਮ ਹੁਸੈਨ, 'ਸੀਅਰੁਲਮੁਤੱਖਰੀਨ' ਦੇ ਮਨੋਕਲਪਤ ਕਥਨਾ ਦੀ ਓਟ ਲਈ ਹੈ ਤੇ ਕਿਹਾ ਹੈ ਕਿ ਮੁਨਸ਼ੀ ਗੁਲਾਮ ਹੁਸੈਨ ਨੇ ਲਿਖਿਆ ਹੋਇਆ ਹੈ ਕਿ:_
(a)ਗੁਰੂ ਤੇਗ ਬਹਾਦਰ ਹਰ ਤਰ੍ਹਾਂ ਦੇ ਚੰਗੇ ਮਾੜੇ ਬੰਦਿਆਂ ਨੂੰ ਹਥਿਆਰ-ਬੰਦ ਕਰਕੇ ਰਾਜ ਦੇ ਵਿਰੁੱਧ ਖੋਰੂ ਪਾਉਂਦੇ ਫਿਰਦੇ ਸਨ।
(ਅ)ਲੁੱਟ ਮਾਰ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੇ ਫਿਰਦੇ ਸਨ।
(e)ਗਿਲਾ ਅਸਲ ਵਿਚ ਗੁਰੂ ਨੂੰ ਇਹ ਸੀ ਕਿ ਕਿਸਨਾਂ ਕੋਲੋਂ, ਉਸ ਵੇਲੇ ਆਰਥਕ ਸੰਕਟ ਵਿਚ ਹਾਲਾ ਤੇ ਕਰ ਉਗਰਾਹ ਕੇ ਭੂਮੀ-ਕਾਰਾਂ ਉਤੇ ਧੱਕਾ ਕਿਉਂ ਕੀਤਾ ਜਾ ਰਿਹਾ ਸੀ।
ਗੁਲਾਮ ਹੁਸੈਨ ਦੀ ਅਸਲ ਲਿਖਤ ਪੜ੍ਹਿਆਂ ਸਪਸ਼ਟ ਹੋ ਜਾਂਦਾ ਹੈ ਕਿ ਉਸਨੇ (a) ਵਾਲੀ ਗੱਲ ਉਕਾ ਨਹੀਂ ਕਹੀ ਅਤੇ (ਅ) ਵਾਲੀ ਗੱਲ ਬਾਬਤ ਉਹ ਸਪਸ਼ਟ ਦੱਸਦਾ ਹੈ ਕਿ ਗੁਰੂ ਦੇ ਨਾਲ ਕੇਵਲ ਸਾਧੂ ਅਤੇ ਧਾਰਮਿਕ ਬਿਰਤੀਆਂ ਵਾਲੇ, ਅਹਿੰਸਕ ਰੁਚੀਆਂ ਦੇ ਲੋਕ ਹੀ ਸਨ, ਕੋਈ ਹਥਿਆਰ ਯਾ ਹਥਿਆਰ-ਬੰਦ ਬੰਦੇ ਗੁਰੂ ਦੇ ਹਮਰਾਹੀ ਨਹੀਂ ਸਨ ਅਤੇ (e) ਦੀ ਪ੍ਰੋੜਤਾ ਯਾ ਇਸ ਵੱਲ ਸੰਕੇਤ, 'ਸੀਅਰੁਲਮੁਤੱਖਰੀਨ' ਵਿਚ ਕਿਸੇ ਥਾਂ, ਸਿੱਧੇ ਯਾ ਟੇਢੇ ਢੰਗ ਨਾਲ, ਬਿਲਕੁਲ ਨਹੀਂ ਕੀਤਾ ਗਿਆ।
ਡਾ. ਫੌਜਾ ਸਿੰਘ ਨੇ ਮੈਕਾਲਫ ਦਾ ਆਸਰਾ ਭੀ ਲਿਆ ਹੈ, ਤਾਂ ਜੁ ਦੁਨੀਆਂ ਇਹ ਨਾਂ ਸਮਝੇ ਕਿ ਇਹ ਇਤਿਹਾਸਚਾਰਯ ਕੇਵਲ, ਉਸ ਸਮੇਂ ਦੇ ਸਿੱਖਾਂ ਦੇ ਸ਼ਤਰੂਆਂ, ਮੁਸਲਮਾਨਾਂ ਦੀ ਗਵਾਹੀ ਹੀ ਦੇ ਰਿਹਾ ਹੈ।ਆਪਣੀ ਪ੍ਰੋੜਤਾ ਵਿਚ ਡਾ. ਫੌਜਾ ਸਿੰਘ, ਸਿੱਖੀ ਤੇ ਸਿੱਖਾਂ ਦੇ ਪ੍ਰਸੰਸਕ, ਮੈਕਾਲਫ ਦੀ ਗਵਾਹੀ ਭੁਗਤਾਉਂਦਾ ਹੈ।ਡਾ. ਫੌਜਾ ਸਿੰਘ ਮੈਕਾਲਫ ਦੀ ਪੁਸਤਕ ਦੇ ਸਫਿਆਂ ਦਾ ਹਵਾਲਾ ਦੇਕੇ ਕਹਿੰਦਾ ਹੈ, ਕਿ ਗੁਰੂ ਤੇਗ ਬਹਾਦਰ ਧਰਮ ਵਾਸਤੇ ਸੀਸ ਦੇਣ ਲਈ, ਦਿੱਲੀ, ਆਗਰੇ ਵੱਲ ਨਹੀਂ ਸੀ ਗਏ, ਸਗੋਂ ਸਰਕਾਰੀ ਗ੍ਰਿਫਤਾਰੀ ਤੋਂ ਡਰਦੇ, ਐਧਰ ਓਧਰ ਸਿਰ ਲੁਕਾਉਂਦੇ ਫਿਰਦੇ ਸਨ।
ਡਾ. ਸਾਹਿਬ ਲਿਖਦੇ ਹਨ ਕਿ ਮੈਕਾਲਫ ਭੀ ਮੰਨਦਾ ਹੈ ਕਿ 'ਗੁਰੂ ਤੇਗ ਬਹਾਦਰ' ਆਗਰੇ ਪੁੱਜ ਕੇ ਸ਼ਹਿਰੋਂ ਬਾਹਰ, ਇਕ ਬਾਗ਼ ਵਿਚ ਲੁਕ ਬੈਠੇ ਸਨ (ਠੋਕ ਸ਼ਹeਲਟeਰ)।ਜਦੋਂ ਕਿ ਮੈਕਾਲਫ ਦੇ ਅਸਲ ਸ਼ਬਦ ਹਨ-'ਗੁਰੂ ਨੇ ਸ਼ਾਹੀ ਬਾਗ਼' ਵਿਚ ਉਤਾਰਾ ਕੀਤਾ (ਛaਮਪeਦ)।
ਸਪੱਸ਼ਟ ਹੈ ਕਿ ਡਾ. ਫੌਜਾ ਸਿੰਘ, ਝੂਠੇ ਮਨ-ਘੜਤ, ਤਵਾਰੀਖੀ ਹਵਾਲੇ ਭੀ ਦੇ ਰਿਹਾ ਹੈ ਅਤੇ ਤਵਾਰੀਖੀ ਹਵਾਲਿਆਂ ਨੂੰ ਬੇ-ਹਯਾਈ ਨਾਲ ਤੇ ਨਿਝੱਕ ਹੋਕੇ, ਤੋੜ-ਮਰੋੜ ਭੀ ਰਿਹਾ ਹੈ, ਤਾਂ ਜੁ ਉਹ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਮਾਰਕਸਵਾਦ ਤੇ ਮਾaੁਵਾਦ ਦਾ ਅਗੇਤਰਾ ਪ੍ਰਛਾਵਾਂ ਸਿੱਧ ਕਰਕੇ, ਸਿੱਖੀ ਨੂੰ ਨਿਰੰਕਾਰ ਦੀ ਪੂਜਾ ਅਤੇ ਧਰਮ-ਧੁਜਾ ਦੀ ਰੱਖਿਆ ਦੇ ਕਰਤੱਵਯ ਤੋਂ ਬੇ-ਮੁੱਖ ਕਰਕੇ, ਸਮਾਜਵਾਦੀਆਂ ਤੇ ਨਕਸਲੀਆਂ ਦਾ ਪਿਛਲੱਗ ਨਿੱਸਲੂ ਤੇ ਜੁੱਲੀ-ਚੁੱਕ ਬਣਾ ਸਕੇ।ਇਸ ਤੋਂ ਇਲਾਵਾ ਹੋਰ ਕੋਈ ਮੰਨਣ-ਯੋਗ ਵਿਆਖਿਆ, ਡਾ. ਫੌਜਾ ਸਿੰਘ ਦੇ ਰਵਈਏ ਦੀ, ਏਥੇ ਸੰਭਵ ਨਹੀਂ।
ਦੁਨੀਆਂ ਦੇ ਕਿਸੇ ਭਾਗ ਵਿਚ, ਕਿਸੇ ਯੁਨੀਵਰਸਿਟੀ ਵਿੱਚ, ਕੋਈ ਇਤਿਹਾਸ ਵਿਭਾਗ ਦਾ ਮੁਖੀ ਤਾਂ ਇਕ ਪਾਸੇ ਰਿਹਾ, ਕੋਈ ਇਤਿਹਾਸ ਦਾ ਮਾਮੂਲੀ ਅਧਿਆਪਕ ਭੀ, ਅਜੇਹੇ ਕੁਢੰਗ, ਜੇ ਇਸ ਬੇ-ਹਯਾਈ ਨਾਲ ਵਰਤਦਾ, ਤਾਂ ਝੱਟ-ਪੱਟ ਹੀ ਉਸ ਨੂੰ ਯੂਨੀਵਰਸਿਟੀ ਵਿਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ, ਇਹ ਭਲੀ ਪ੍ਰਕਾਰ ਵਿਖਿਯਾਤ ਹੈ। ਪਰ ਧੰਨ ਹਨ ਅੱਜ-ਕੱਲ ਦੇ ਸਿੱਖ ਅਤੇ ਉਨ੍ਹਾਂ ਦੇ ਹੱਥ ਆਈਆਂ ਯੂਨੀਵਰਸਿਟੀਆਂ, ਜਿਹੜੀਆਂ ਡਾ. ਫੌਜਾ ਸਿੰਘ ਦੇ ਇਸ ਕਾਰੇ ਦੀ ਹਿਮਾਇਤ ਕਰੀ ਜਾ ਰਹੀਆਂ ਹਨ, ਕਿ 'ਹਾਂ, ਇਹ ਉਕਾਈਆਂ ਤਾਂ ਫੌਜਾ ਸਿੰਘ ਜੀ ਕੋਲੋਂ ਹੋ ਗਈਆਂ ਹਨ, ਪਰ ਉਨ੍ਹਾਂ ਦੀ ਵਿਦਿਅਕ ਰੀਤੀ (ਅਚaਦeਮਚਿ aਪਪਰੋaਚਹ) ਬੜੀ ਪ੍ਰਸੰਸਾ-ਜਨਕ ਹੈ'।
(੨) ਦੂਜਾ ਢੰਗ, ਜਿਸਦਾ ਆਸਰਾ ਫੌਜਾ ਸਿੰਘ ਜੀ ਨੇ ਲਿਆ ਹੈ, ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਕ ਤੱਥ, ਜਿਹੜੇ ਕਿ ਪ੍ਰਮਾਣਤ ਹਨ, ਉਨ੍ਹਾਂ ਉਤੇ ਕਿੰਤੂ ਕਰਨਾਂ, ਅਤੇ ਇਉਂ ਵਿੰਗੇ-ਟੇਢੇ ਢੰਗ ਨਾਲ, ਇਸ ਸ਼ਹੀਦੀ ਦੀ ਜੋ ਰੂਪ-ਰੇਖਾ ਉਹ ਢਾਲਣਾ ਚਾਹੁੰਦੇ ਹਨ, ਉਸ ਲਈ ਮੈਦਾਨ ਸਾਫ ਕਰਨਾ।
ਅੱਧੀ ਦਰਜਨ ਕਿੰਤੂ ਉਨ੍ਹਾਂ ਨੇ ਕੀਤੇ ਹਨ, ਜਿਹੜੇ ਕਿ ਸਾਰੇ ਦੇ ਸਾਰੇ ਅਗਿਆਨ-ਆਧਾਰਤ ਨਿਰਮੂਲ ਹੀ ਨਹੀਂ, ਸਗੋਂ ਹਾਸੋ-ਹੀਣੇ ਭੀ ਹਨ-
(a)ਕਿੰਤੂ ਕੀਤਾ ਹੈ ਮੁਸਲਮਾਨੀ ਕਾਨੂੰਨ ਅਨੁਸਾਰ, ਕਤਲ ਸਜ਼ਾ ਤਾਂ ਕੇਵਲ ਯੁੱਧ ਵਿਚ ਫੜ੍ਹੇ ਗਏ ਸ਼ਤਰੂਆਂ ਅਤੇ ਉਗਰ ਦੋਸ਼ੀਆਂ ਨੂੰ ਹੀ ਦਿੱਤੀ ਜਾ ਸਕਦੀ ਹੈ, ਪਰ ਇਸ ਦੰਡ ਦਾ ਭਾਗੀ ਗੁਰੂ ਕਿਵੇਂ ਬਣ ਗਿਆ।ਯਾ ਤਾਂ ਡਾ. ਫੌਜਾ ਸਿੰਘ ਨੂੰ 'ਮੁਸਲਮਾਨੀ ਕਾਨੂੰਨ' ਸ਼ਰ੍ਹਾ  ਦਾ ਉਕਾ ਕੁੱਝ ਪਤਾ ਨਹੀਂ ਅਤੇ ਯਾ ਉਹ ਜਾਣ-ਬੁੱਝ ਕੇ ਨਿਰਾਧਾਰ ਤੇ ਝੂਠੀਆਂ  ਕਲਪਨਾਵਾਂ ਦਾ ਸਹਾਰਾ ਇਹ ਸਮਝ ਕੇ ਲੈ ਰਿਹਾ ਹੈ ਕਿ ਅੱਵਲ ਤਾਂ ਸਿੱਖਾਂ ਨੂੰ ਪਤਾ ਨਹੀਂ ਲੱਗਣਾ ਕਿ ਉਹ ਕੁਸੱਤ ਅਤੇ ਕੁਚੇਸ਼ਟਾ ਦਾ ਸਹਾਰਾ ਲੈ ਰਿਹਾ ਹੈ ਅਤੇ ਯਾ ਉਸ ਨੂੰ ਉਸ ਦੇ ਅਨੇਕ ਹਿਮਾਇਤੀ ਸਿੱਖਾਂ ਵਿਚੋਂ ਹੀ ਮਿਲ ਜਾਣਗੇ।ਇਸ ਵਿਚ ਨਾ ਸੰਸ਼ੇ ਹੈ ਅਤੇ ਨਾ ਸੰਦੇਹ ਕਿ ਮੁਸਲਮਾਨੀ ਕਾਨੂੰਨ ਦ੍ਰਿੜ ਹੈ ਕਿ ਜਦ ਕਿਸੇ ਗੈਰ-ਮੁਸਲਮ ਨੂੰ ਆਪਣਾ ਧਰਮ ਤਿਆਗ ਕੇ ਇਸਲਾਮੀ ਦੀਨ ਵਿਚ ਆਉਣ ਦਾ ਨਿਉਂਦਰਾ ਦਿੱਤਾ ਜਾਵੇ ਅਤੇ ਉਹ ਝੱਟ ਪੱਟ ਕਬੂਲ ਨਾ ਕਰੇ, ਤਦ ਉਸ ਨੂੰ ਕਤਲ ਕਰ ਦੇਣਾ ਚਾਹੀਏ।ਕੁਰਾਨ ਤੇ ਹਦੀਸਾਂ ਵਿਚ ਇਹ ਕਾਨੂੰਨ ਸਾਫ ਅੰਕਿਤ ਹੈ ਅਤੇ ਇਸ ਕਾਨੂੰਨ ਅਨੁਸਾਰ ਮੁਸਲਮ ਰਾਜਾਂ ਵਿਚ ਸ਼ਰ੍ਹਾ ਅਨੁਸਾਰ ਪਿਛਲੇ ਚੌਦਾਂ ਸੌ ਸਾਲਾਂ ਵਿਚ, ਅਨੇਕ ਧਰਮੀ ਬੰਦੇ ਕਤਲ ਹੋਏ ਹਨ।ਭਰੋਸੇਯੋਗ ਤਵਾਰੀਖ 'ਤਾਰੀਖੇ ਫੀਰੋਜ਼ਸ਼ਾਹੀ' ਦਾ ਕਰਤਾ, ਜ਼ਿਆਉਦੀਨ ਬਰਨੀ, ਜੋ ਕਿ ਸੁਲਤਾਨ ਅਲਾਉਦੀਨ (ਮ੍ਰਿਤੂ ੧੩੧੬) ਦਾ ਸਮਕਾਲੀ ਸੀ, ਲਿਖਦਾ ਹੈ ਕਿ ਇਕ ਵਾਰ ਸੁਲਤਾਨ ਨੇ, ਉਸ ਸਮੇਂ ਦੇ ਮੰਨੇ-ਪ੍ਰਮੰਨੇ ਮੁਸਲਿਮ ਆਲਮ, ਕਾਜ਼ੀ ਸੁਗੀਥੱਦੀਨ ਬਿਆਨਵੀ ਕੋਲੋਂ ਪੁੱਛਿਆ ਕਿ ਮੁਸਲਮਾਨੀ ਕਾਨੂੰਨ, ਹਿੰਦੂਆਂ ਬਾਬਤ ਕੀ ਹੈ ?, ਤਾਂ ਕਾਜ਼ੀ ਸਾਹਿਬ ਨੇ ਉਤਰ ਦਿੱਤਾ;
"ਨਿਰਸੰਦੇਹ ਅਤੇ ਸਪਸ਼ਟ ਸ਼ਰ੍ਹਾ ਦਾ ਹੁਕਮ ਹਿੰਦੂਆਂ ਬਾਬਤ ਇਹ ਹੈ ਕਿ ਜਦੋਂ ਭੀ ਉਹ ਮੁਸਲਮਾਨ ਬਣਨ ਤੋਂ ਇਨਕਾਰੀ ਹੋਣ, ਕਤਲ ਕਰ ਦਿੱਤੇ ਜਾਣ" (ਅਮਾ ਅਲ ਕਤਲ ਵ ਅਮ ਅਲ ਇਸਲਾਮ)।
ਇਹੋ ਸਪਸ਼ਟ ਤੇ ਪ੍ਰਮਾਣਿਤ ਮੁਸਲਮਾਨੀ ਕਾਨੂੰਨ ਹੈ, ਜਿਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਕੀਤੇ ਗਏ। ਜੇ ਡਾ. ਫੌਜਾ ਸਿੰਘ ਨੂੰ ਇਸ ਸਾਧਾਰਣ ਗੱਲ ਦਾ ਭੀ ਪਤਾ ਨਹੀਂ, ਤਾਂ ਭੀ ਅਤੇ ਜੇ ਉਹ ਜਾਣ-ਬੁੱਝ ਕੇ ਬਦਨੀਤੀ ਨਾਲ, ਕਿੰਤੂ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਰ ਰਹੇ ਹਨ ਤਾਂ ਭੀ,ਉਹ ਕਮਿਊਨਿਸਟਾਂ ਤੇ ਮਾਉਵਾਦੀਆਂ ਵਿਚ ਕਿਤਨੇ ਪ੍ਰਿਯ ਭੀ ਕਿਉਂ ਨਾ ਹੋਣ ਅਤੇ ਹਜ਼ਰਤ ਔਰੰਗਜ਼ੇਬ ਆਲਮਗੀਰ ਰਹਿਮਤੱਲਾਲਹ, ਜ਼ਿੰਦਹ ਪੀਰ, ਜਿਸਦੇ ਧਰਮ ਵਿਰੁੱਧ ਘੋਰ ਧੱਕੇ ਦੇ ਬਰਖਲਾਫ ਪ੍ਰੋਟੈਸਟ ਦੇ ਤੌਰ ਤੇ, ਨਵਮ ਪਾਤਸ਼ਾਹ ਨੇ, ਆਪਣੇ ਸ਼ਰੀਰ ਦਾ ਭਾਂਡਾ, ਉਸਦੇ ਸਿਰ ਉਤੇ ਮਾਰ ਕੇ ਤੋੜ ਸੁੱਟਿਆ ਸੀ।
ਠੀਕਰਿ ਫੋਰਿ ਦਿਲੀਸ ਸਿਰਿ,ਪ੍ਰਭ ਪੁਰ ਕੀਆ ਪਯਾਨ॥(ਪੰਨਾ੫੪)
ਦੇ ਕਿਤਨੇ ਅਨਿੰਨ ਭਗਤ ਭੀ ਕਿਉਂ ਨਾ ਹੋਣ, ਉਹ ਕਿਸੇ ਯੂਨੀਵਰਸਿਟੀ ਵਿਚ ਵਿਭਾਗ-ਮੁਖੀ ਰਹਿਣਾ ਤਾਂ ਇਕ ਪਾਸੇ ਰਿਹਾ, ਅਧਿਆਪਕ ਬਣਨ ਦੇ ਭੀ ਯੋਗ ਨਹੀਂ।ਅੱਗੇ, ਜਿੰਨ੍ਹਾਂ ਕੋਲ ਤਾਕਤ ਹੈ, ਉਹ ਨਿਹਕਲੰਕ ਹੀ ਸਮਝੇ ਜਾਣੇ ਚਾਹੀਦੇ ਹਨ।ਇਹੋ ਭਾਰਤੀ ਪ੍ਰੰਪਰਾ ਹੈ।'ਸਮ੍ਰਥ ਕੋ ਨਹਿ ਦੋਸ਼ ਗੁਸਾਈਂ'।
(ਅ)ਇਕ ਹੋਰ ਕਿੰਤੂ ਹੈ, ਕਿ ਜੇ ਔਰੰਗਜ਼ੇਬ ਨੇ ਸਭ ਹਿੰਦੂਆਂ ਨੂੰ ਮੁਸਲਮਾਨ ਬਨਾਉਣਾ ਹੁੰਦਾ ਤਾਂ ਉਸ ਨੇ ਦਿੱਲੀ ਤੇ ਆਗਰੇ ਦੇ ਆਲੇ-ਦੁਆਲੇ ਦੇ ਹਿੰਦੂ ਕਿਉਂ ਰਹਿਣ ਦਿੱਤੇ ਅਥਵਾ ਕਸ਼ਮੀਰ ਵਿਚ ਇਹ ਯੋਜਨਾ ਕਿਉਂ ਲਾਗੂ ਹੋਈ? ਇਸਦਾ ਉਤਰ ਭਾਈ ਫੌਜਾ ਸਿੰਘ ਨੂੰ, ਹੁਣ ਕੌਣ ਦੱਸੇ ਕਿ ਔਰੰਗਜ਼ੇਬ ਐਨਾ ਮੂਰਖ ਨਹੀਂ ਸੀ ਕਿ ਸ਼ੁਰੂ ਵਿਚ ਹੀ, ਆਪਣੀ ਸਲਤਨਤ ਦੀ ਰਾਜਧਾਨੀ ਵਿਚ ਗੜਬੜ ਪੁਆ ਲੈਂਦਾ।ਕਸ਼ਮੀਰ ਵਰਗੇ ਸੀਮਾ ਪ੍ਰਾਂਤ ਵਿਚ ਹੀ ਅੱਗ ਲਾਉਣੀ ਠੀਕ ਸੀ, ਤਾਂ ਜੁ ਜੇ ਬੁਝਾਈ ਨਾਂ ਜਾ ਸਕੇ ਤਾਂ ਉਸ ਦਾ ਸੇਕ ਦਿੱਲੀ ਨੂੰ ਨਾਂ ਪਹੁੰਚੇ।ਦੂਜੇ, ਦਿੱਲੀ ਆਗਰੇ ਦੇ ਦੁਆਲੇ ਦੇ ਜਾਟ ਇਤਨੇ ਨਰਮ ਤੇ ਗਾਜਰ ਮੂਲੀ ਨਹੀਂ ਸਨ, ਕਿ ਹੁਕਮ ਹੁੰਦੇ ਸਾਰ ਮੁਸਲਮਾਨ ਬਣ ਜਾਂਦੇ।ਉਨ੍ਹਾਂ ਨੇ ਭੜਕਣਾ ਤੇ ਮੁਕਾਬਲਾ ਕਰਨਾਂ ਸੀ, ਜਿਵੇਂ ਕਿ ਪਿੱਛੋਂ ਜਾਕੇ, ਰਾਜਾ ਰਾਮ, ਗੋਕਲ ਜਾਟ, ਰਾਮ ਚਿਹਰਾ ਤੇ ਸੂਰਜ ਮੱਲ ਆਦਿ ਜਾਟਾਂ ਨੇ ਕੀਤਾ।ਕਸ਼ਮੀਰ ਦੇ ਬ੍ਰਾਹਮਣ ਬਗਾਵਤ ਕਰਨ ਜੋਗੇ ਨਹੀਂ ਸਨ।ਉਹ ਤਾਂ ਅਮਰ ਨਾਥ ਦੇ ਸ਼ਿਵ ਲਿੰਗ ਕੋਲ ਪ੍ਰਾਰਥਨਾ ਅਤੇ ਗੁਰੂ ਤੇਗ ਬਹਾਦਰ ਕੋਲ ਬੇਨਤੀ ਹੀ ਕਰ ਸਕਦੇ ਸਨ।
ਤੁਰਕ ਤੇਜ ਤੇ ਬਿਨ ਬਲ ਹਿੰਦੂ।
ਜਿਸ ਯੂਨੀਵਰਸਿਟੀ ਦੇ ਇਤਿਹਾਸ-ਵਿਭਾਗ ਦੇ ਮੁਖੀ ਨੂੰ ਤਾਰੀਖ ਦੇ ਅਜਿਹੇ ਸਪੱਸ਼ਟ ਮਰਮਾਂ ਦੀ ਭੀ ਸੋਝੀ ਨਹੀਂ ਉਹ ਵਿਦਿਆਰਥੀਆਂ ਨੂੰ ਕੀ ਪੜਾ੍ਹਉਂਦਾ ਹੋਵੇਗਾ, ਇਹ ਕੋਈ ਨਹੀਂ ਸੋਚਦਾ, ਸਭ ਇਹੋ ਕਹੀ ਜਾਂਦੇ ਹਨ ਡਾ. ਫੌਜਾ ਸਿੰਘ ਦੀ ਖੋਜ-ਰੀਤੀ (ਅਪਪਰੋaਚਹ)ਬੜੀ ਸੁਚੱਜੀ ਹੈ, ਇਨ੍ਹਾਂ ਦੀ ਵਿਦਿਅਕ ਸ੍ਵਤੰਤ੍ਰਤਾ (ਅਚaਦeਮਚਿ ਡਰeeਦੋਮ) ਵਿਚ ਦਖਲ ਨਹੀਂ ਦੇਣਾ ਚਾਹੀਦਾ, ਆਦਿ।ਕਿਆ ਮਖੌਲ ਬਣਿਆਂ ਹੋਇਆ ਹੈ। ਸਮਝਿਆ ਜਾ ਰਿਹਾ ਹੈ ਕਿ ਸਿੱਖ ਮਰ ਚੁੱਕੇ ਹਨ, ਇਹਨਾਂ ਦਾ ਮਾਸ, ਜੋ ਕਾਂ ਕੁੱਤਾ ਚਾਹਵੇ ਖਾ ਲਵੇ।
ਇਸ ਪ੍ਰਕਾਰ ਦੇ ਹੋਰ ਕਿੰਤੂ ਕਰਕੇ ਡਾ. ਸਾਹਿਬ ਘੋਸ਼ਣਾ ਕਰਦੇ ਹਨ, ਕਿ "ਬਚਿਤ੍ਰ ਨਾਟਕ" ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ ਦੀ ਸ਼ਹੀਦੀ ਬਾਰੇ ਜੋ ਕਿਹਾ ਹੈ, ਕਿ ਇਹ 'ਧਰਮ ਹੇਤ ਸਾਕਾ' ਸੀ, ਇਥੇ ਧਰਮ ਦੇ ਅਰਥ ਤੇ ਪਰਿਭਾਸ਼ਾ ਇਹ ਨਹੀਂ ਕਿ ਤਿੰਨ-ਕਾਲ ਸੱਤਯ, ਅਵਿਨਾਸ਼ੀ ਸੰਸਾਰ ਦੀ ਸਥਿਤੀ ਦਾ ਸਥੰਭ, ਅਨਾਦੀ ਤੇ ਸਨਾਤਨ, ਅਦ੍ਰਿਸ਼ਟ ਮਧੂ, "ਧਰਮ ਧਾਰਯਤਿ ਇਮ" ਅਦ੍ਰਿਸ਼ਟ ਦਾ ਸਾਰੰਸ ਅਤੇ ਦ੍ਰਿਸ਼ਟ ਦਾ ਮੂਲਾਧਾਰ-
ਧੌਲੁ ਧਰਮੁ ਦਇਆ ਕਾ ਪੂਤ॥ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥(ਜਪੁਜੀ)
ਸਗੋਂ 'ਧਰਮ' ਦਾ ਅਸਲੀ ਮਤਲਬ ਤੇ ਪਰਿਭਾਸ਼ਾ ਇਹ ਹੈ ਕਿ ਅਨਿਆਂ ਦਾ ਵਿਰੋਧ, (ਸਰਮਾਏਦਾਰੀ ਦੀ ਲੁੱਟ-ਖਸੁੱਟ ਵਿਰੁੱਧ ਕ੍ਰਿਸਾਨਾਂ ਕਾਮਿਆਂ ਦਾ ਘੋਲ)।ਇਸੇ ਤਰ੍ਹਾਂ 'ਜਗਤ' ਦੇ ਅਰਥ ਹਨ, ਸਾਰੀ ਭੂਗੋਲਿਕ ਦੁਨੀਆਂ, ਕੇਵਲ ਹਿੰਦੁਸਤਾਨ ਨਹੀਂ।'ਜਗਤ' ਦੇ ਪ੍ਰਮਾਣਤ ਅਰਥ 'ਅਮਰ ਕੋਸ਼' ਆਦਿਕ ਗ੍ਰੰਥਾਂ ਵਿਚ ਜੋ ਦਿੱਤੇ ਹੋਏ ਹਨ;
ਜੋ ਨਿੱਤ ਪ੍ਰਵਾਹ, 'ਜਾ ਗਤਿ ਸਹ ਜਗਤਹ' ਚਲਾਏਮਾਨ, ਸਥਿਰਤਾ ਰਹਿਤ, (ਫਹੋਨeਮaਨੋਨ) ਹੈ, ਉਹ ਜਗਤ ਹੈ।ਭੂਗੋਲ ਇਸਦੇ ਅਰਥ ਨਹੀਂ, ਇਹ ਗੱਲ ਫੌਜਾ ਸਿੰਘ ਜੀ ਨੇ ਕਦੇ ਸੁਣੀ ਨਹੀਂ ਜਾਪਦੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ 'ਜਗਤ' ਸ਼ਬਦ, 'ਬਚਿਤ੍ਰ ਨਾਟਕ' ਵਿਚ, ਇੰਨ੍ਹਾਂ ਅਰਥਾਂ ਵਿਚ ਹੀ ਵਰਤਿਆ ਹੈ।ਫੌਜਾ ਸਿੰਘ ਜੀ ਅਨੁਸਾਰ 'ਜਗਤ' ਦਾ ਭਾਵ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਰੀ ਭੂਗੋਲਿਕ ਦੁਨੀਆਂ ਵਿਚ ਸਰਮਾਏਦਾਰੀ ਖਤਮ ਕਰਨ ਲਈ ਕ੍ਰਿਸਾਨਾਂ ਕਾਮਿਆਂ ਦੀ ਡਿਕਟੇਟਰਸ਼ਿੱਪ ਬਾਲਾਦਸਤੀ ਸਥਾਪਤ ਕਰਨ ਲਈ ਕਤਲ ਹੋਏ ਸਨ, ਤਦ ਹੀ 'ਬਚਿਤ੍ਰ ਨਾਟਕ' ਵਿਚ ਲਿਖਿਆ ਹੈ:_ ਹੈ ਹੈ ਹੈ ਸਭ ਜਗ ਭਯੋ…।                                                            ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਬੈਰੀ।ਪੰਥ ਪ੍ਰਕਾਸ਼ ਦੇ ਕਰਤਾ ਗਿਆਨ ਸਿੰਘ ਗਿਆਨੀ ਦਾ ਕਥਨ ਹੈ।
(੩)ਤੀਜਾ ਢੰਗ ਫੌਜਾ ਸਿੰਘ ਨੇ ਧਰਮ ਰੱਖਿਅਕ, ਹਿੰਦ ਕੀ ਚਾਦਰ, ਧਰਮ-ਧੁਜਾ ਸਮ੍ਰਾਟ, ਜਗਤਗੁਰੂ, ਗੁਰੂ ਤੇਗ ਬਹਾਦਰ ਨੂੰ ਕਾਮਰੇਡ 'ਤਿਆਗ ਮੱਲ' ਬਨਾਉਣ ਲਈ ਅਤੇ ਸਿੱਖੀ ਤੇ ਸਿੱਖਾਂ ਨੂੰ ਸਾਮਵਾਦ ਦੀ ਸਥਾਪਤੀ ਦੀਆਂ ਜੜ੍ਹਾਂ ਵਿਚ ਖਾਦ ਬਣਾ ਕੇ ਪਾਉਣ ਲਈ ਵਰਤਿਆ ਹੈ, ਕਿ ਨਿਰੋਲ ਮਨੋ-ਕਲਪਤ ਕਥਾ ਬਣਾ ਕੇ ਲਿਖ ਦਿੱਤੀ ਹੈ ਕਿ ਗੁਰੂ ਤੇਗ ਬਹਾਦਰ ਜੀ, ਹਥਿਆਰ ਵੰਡ ਕੇ, ਲੁੱਟ ਮਾਰ ਕਰਕੇ, ਲੋਕਾਂ ਨੂੰ ਤੁਰਕਾਨੀ ਸਾਮਰਾਜ ਵਿਰੁੱਧ ਉਭਾਰ ਰਹੇ ਸਨ।ਉਂਜ ਤੁਰਕ, ਮੁਗਲ, ਪਠਾਣ, ਮੁਸਲਮਾਨ; ਹਿੰਦੁਸਤਾਨ ਵਿਚ ਬਾਹਰੋਂ ਆਏ ਕੋਈ ਜਰਵਾਣੇ ਨਹੀਂ ਸਨ, ਉਹ ਬੜੇ ਭਲੇ ਲੋਗ ਅਤੇ ਹਿੰਦੂਆਂ ਸਿੱਖਾਂ ਵਾਂਗੂੰ ਹੀ ਹਿੰਦੁਸਤਾਨੀ ਸਨ।ਸੰਘਰਸ਼ ਗੁਰੂ ਤੇਗ ਬਹਾਦਰ ਦਾ, ਸਰਮਾਏਦਾਰੀ ਦੀ ਲੁੱਟ ਖਸੁੱਟ ਦੇ ਵਿਰੁੱਧ ਸੀ, ਨਾ ਕਿ ਤੁਰਕਾਂ ਵਿਰੁੱਧ ਅਤੇ ਨਾ ਹੀ ਕਿਸੇ ਅਦ੍ਰਿਸ਼ਟ, ਅਗਲੇ ਲੋਕ ਦੀ ਸੁਰਤ ਸੰਭਾਲ ਕਰਨ ਵਾਲੇ ਧਰਮ ਦੀ ਰੱਖਿਆ ਲਈ।
ਇਸ ਪ੍ਰਕਾਰ ਦੀਆਂ ਬੇ-ਥਵੀਆਂ ਯਮਲੀਆਂ ਅਤੇ ਲਿਚਗੜਿਚੀਆਂ ਡਾ. ਫੌਜਾ ਸਿੰਘ ਨੇ ਕੋਈ ਅੱਸੀ, ਸੌ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਖੋਜ ਪੜਤਾਲ ਦਾ ਬਹਾਨਾ ਬਣਾਕੇ, ਲਾਈਆਂ ਹਨ, ਜਿਨ੍ਹਾਂ ਦਾ ਉਤਰ ਦੇਣ ਲਈ ਮੈਨੂੰ ਸ਼ਰੋਮਣੀ ਗੁ.ਪ੍ਰ.ਕਮੇਟੀ ਨੇ ਆਗਿਆ ਕੀਤੀ ਸੀ ਤਾਂ ਮੈਂ ਸੌ ਕੁ ਸਫੇ ਦੀ ਪੁਸਤਕਾ ਤਿਆਰ ਕਰਕੇ ਉਸਦਾ ਕੱਚਾ ਢਾਂਚਾ ਆਪਣੇ ਕੋਲ ਰੱਖਿਆ ਹੋਇਆ ਹੈ ਪਰ ਜਦ ਉਸ ਢਾਂਚੇ ਨੂੰ ਕੁੱਝ ਸੱਜਣਾਂ ਨੂੰ ਦਿਖਲਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦੇ ਲੱਚਰ ਲੇਖ ਦਾ ਇਸ ਪੱਧਰ ਉਤੇ ਉਤਰ ਦੇਣਾ ਇਉਂ ਹੈ ਜਿਵੇਂ ਕਿਸੇ ਜੇਬ-ਕੁਤਰੇ ਨੂੰ ਨਾਗਪੁਰ ਸ਼ਹਿਰ ਵਿਚ ਫੜ੍ਹਨ ਲਈ, ਹਿੰਦੁਸਤਾਨੀ ਫੌਜ ਦੀ ਅਤੇ ਉਤਰੀ ਕਮਾਨ ਦੇ ਦੋ ਬ੍ਰਿਗੇਡ ਫੌਜ ਦੇ ਅਤੇ ਇਕ ਬ੍ਰਿਗੇਡ ਟੈਂਕਾਂ ਦਾ ਤਿਆਰ ਕੀਤਾ ਜਾਵੇ।ਤੁਸੀਂ ਇਹ ਮਸਾਲਾ ਕਿਸੇ ਹੋਰ ਮਕਸਦ ਲਈ ਆਪਣੇ ਕੋਲ ਸੁਰੱਖਿਅਤ ਰੱਖੋ ਅਤੇ ਡਾ. ਫੌਜਾ ਸਿੰਘ ਦੇ ਜੁਵਾਬ ਵਿਚ ਕੋਈ ਹੌਲਾ, ਸੁਬਕ ਪੱਧਰ ਦਾ ਪੈਂਫਲਿਟ, ਪੰਦਰਾਂ ਵੀਹ ਸਫਿਆਂ ਦਾ ਲਿਖੋ, ਤਾਂ ਜੁ 'ਸਰਬੱਤ ਦਾ ਭਲਾ' ਹੋਵੇ।
ਇਉਂ ਵਿਚਾਰ ਕੇ ਮੈਂ ਚੁੱਪ ਕਰਕੇ, ਚੰਗੇਰੇ ਸਮੇਂ ਦੀ ਉਡੀਕ ਵਿਚ ਬੈਠਾ ਹੋਇਆ ਸੀ, ਕਿ ਬੰਬਈ ਦੇ ਇਕ ਸਪਤਾਹਿਕ ਵਿਚ, ਪ੍ਰੋ. ਨਰਿੰਜਨ ਸਿੰਘ ਜੀ ਦਾ ਇਕ ਲੇਖ, 'ਸਿੱਖ ਇਤਿਹਾਸਕ ਖੋਜ ਤੇ ਡਾ. ਫੌਜਾ ਸਿੰਘ' ਛਪਿਆ ਹੋਇਆ ਮੈਂ ਵੇਖਿਆ, ਜਿਸ ਵਿਚ ਨਰਿੰਜਨ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ, ਕਿ ਸਿੱਖਾਂ ਵਿਚ ਕੁੱਝ ਅਜੇਹੇ ਬੁਰਛੇ ਭੀ ਹਨ, ਜੋ ਡਾ. ਫੌਜਾ ਸਿੰਘ ਵਰਗੇ ਮਹਾਨ ਵਿਦਵਾਨ ਦੇ ਮਾਣ ਸਤਿਕਾਰ ਨੂੰ ਤੇ ਡਾਕਟਰ ਸਾਹਿਬ ਦੀਆਂ ਲਿਖਤਾਂ ਨੂੰ ਅਸਵੀਕਾਰ ਕਰਕੇ ਭੰਗ ਕਰਦੇ ਹਨ, ਕਈ ਰਾਤਾਂ ਨੀਂਦ ਨਹੀਂ ਆਈ।ਉਹ ਕਹਿੰਦੇ ਹਨ ਕਿ "ਹੁਣ ਅਸਾਨੂੰ ਪੁਰਾਣੇ ਖਿਆਲ ਛੱਡਣੇ ਪੈਣਗੇ ਅਤੇ ਡਾ. ਫੌਜਾ ਸਿੰਘ ਦੀ ਖੋਜ-ਭਾਵਨਾ ਨੂੰ ਸਲਾਹੁਣਾ ਪਵੇਗਾ"।
ਇਹ ਭਲੀ ਪ੍ਰਕਾਰ ਬਿਖਿਆਤ ਹੈ ਕਿ ਪ੍ਰੋ. ਨਿਰੰਜਨ ਸਿੰਘ ਜੀ ਕਿਸੇ ਉਲਝੀ ਹੋਈ ਅਤੇ ਔਝੜ ਪਈ ਹੋਈ ਨਵੀਨ ਵਿਚਾਰਧਾਰਾ, 'ਨਵੀਆਂ ਕੀਮਤਾਂ' ਦੇ ਸ਼ਿਕਾਰ ਹਨ।ਮੈਂ ਉਨ੍ਹਾਂ ਦਾ, ਹੁਣ ਮ੍ਰਿਤੂ ਹੋ ਚੁੱਕਾ ਰਸਾਲਾ 'ਨਵੀਂਆਂ ਕੀਮਤਾਂ' ਪੜ੍ਹਦਾ ਰਿਹਾ ਹਾਂ।ਮੈਨੂੰ ਇਹ ਭੀ ਪਤਾ ਹੈ ਕਿ ਸਿੱਖੀ ਵਿਚ ਤਿੰਨ ਚਾਰ ਕਾਲਜਾਂ ਦੇ ਪ੍ਰੋਫੈਸਰ, ਉਨ੍ਹਾਂ ਦੇ ਉਰਧ ਵਿਚਾਰਾਂ ਦੇ ਸਮਰਥਕ ਤੇ ਪ੍ਰਚਾਰਕ ਹਨ, ਜਿਨ੍ਹਾਂ ਦੀ ਕਿ ਅੱਲ, 'ਨਿਰੰਜਨੀਏਂ' ਪ੍ਰਚੱਲਤ ਹੈ।ਹਿੰਦਾਲੀਆਂ ਤੇ ਨਿਰੰਜਨੀਆ ਨੂੰ, ਪੰਥ ਤੇ ਸਿੱਖੀ ਦੇ ਮਗਰੋਂ ਲਾਹੁਣ ਲਈ, ਅਠਾਰ੍ਹਵੀਂ ਸਦੀ ਵਿਚ, ਸਿੱਖਾਂ ਨੂੰ ਬੜਾ ਖੂਨ ਡੋਹਲਣਾ ਪਿਆ ਸੀ, ਜਿਸ ਨਾਲ, ਜੰਡਿਆਲੇ ਦਾ ਆਲਾ ਦੁਆਲਾ ਸਿੱਖਾਂ ਦੇ ਲਹੂ ਨਾਲ ਸਿੰਜਿਆ ਗਿਆ ਸੀ।ਹੁਣ ਜੇ ਤਾਂ ਪ੍ਰੋ. ਨਿਰੰਜਨ ਸਿੰਘ ਜੀ 'ਪੁਰਾਣੇ ਖਿਆਲਾਂ' ਤੋਂ ਭਾਵ, 'ਸਿੱਖਾਂ' ਤੇ 'ਧਰਮ' ਤੋਂ ਲੈਂਦੇ ਹਨ ਜਿਸ ਬਾਬਤ ਕਿ ਗੁਰਵਾਕ ਹੈ: 'ਸਚੁ ਪੁਰਾਣਾ ਨਾ ਥੀਐ' ਤਾਂ ਹੋਰ ਖੁੱਲ੍ਹ ਕੇ ਗੱਲ ਕਰਨ, ਨਹੀਂ ਤਾਂ ਸਪੱਸ਼ਟ ਦੱਸਣ ਕਿ ਕਿਹੜੇ 'ਪੁਰਾਣੇ ਖਿਆਲ' ਤਿਆਗ ਦੇਈਏ ਤੇ ਕਿਹੜੀਆਂ 'ਨਵੀਆਂ ਕੀਮਤਾਂ' ਗ੍ਰਹਿਣ ਕਰੀਏ ਤਾਂ ਜੁ ਐਵੇਂ ਹਵਾ ਵਿਚ ਗਤਕੇਬਾਜ਼ੀ ਕਰਨ ਦੀ ਥਾਂ ਬੁੱਧੀ ਦੀ ਪੱਧਰ ਉਤੇ ਵਿਚਾਰ ਚਰਚਾ ਚੱਲ ਸਕੇ।ਹੋਰ, ਇਹ ਭੀ ਸਪੱਸ਼ਟ ਕਰਨ ਕਿ ਕੀ ਸਿੱਖ, ਹਰ 'ਨਿਰੰਜਣੀਏ' ਦੀ 'ਖੋਜ-ਭਾਵਨਾ' ਦਾ ਨਿਰ-ਵਿਰੋਧ ਸਤਿਕਾਰ ਕਰਨ ਲਈ ਪਾਬੰਦ ਅਤੇ ਮਜ਼ਬੂਰ ਹਨ, ਯਾ ਉਨ੍ਹਾਂ ਨੂੰ ਇਹ ਹੱਕ ਭੀ ਹੈ ਕਿ ਉਹ ਕਿਸੇ ਦੀ 'ਖੋਜ ਭਾਵਨਾ' ਦੇ ਪਿੱਛੇ ਦਿਸ ਰਹੀ, ਕੁਚੇਸ਼ਟਾ ਅਤੇ ਘੋਰ ਅਗਿਆਨਤਾ ਦਾ ਨਿਰੀਖਣ ਕਰਨ ਦੇ ਭੀ ਯੋਗ ਹਨ ਅਤੇ ਉਸ ਵਿਰੁੱਧ ਪ੍ਰੋਟੈਸਟ ਕਰਨ ਦੇ ਭੀ ਅਧਿਕਾਰ ਰੱਖਦੇ ਹਨ:_
ਯਿਹ ਭੀ ਪਰਦਾ ਹੈ ਕਿ ਚਿਲਮਨ ਸੇ ਲਗੇ ਬੈਠੇ ਹੋ, ਸਾਫ ਛੁਪਤੇ ਭੀ ਨਹੀਂ ਸਾਹਮਣੇ ਆਤੇ ਭੀ ਨਹੀਂ।
(ਇਹ ਲੇਖ ਚੌਦਾਂ ਸਾਲਾਂ ਬਾਅਦ, 'ਗੁਰਮਤਿ ਪ੍ਰਕਾਸ਼', ਅਕਤੂਬਰ ੧੯੯੩, ਵਿਚ ਛਪਿਆ ਸੀ)     

Æਵਾਹਿਗੁਰੂ ਜੀ ਕੀ ਫਤਹਿ॥
ਅਕਾਲੀ ਕੌਰ ਸਿੰਘ ਜੀ ਦਸਮ-ਗ੍ਰੰਥ ਬਾਰੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ੧੯੭੯ ਈ: ਵਿਚ ਅਕਾਲੀ ਕੌਰ ਸਿੰਘ (ਜੀਵਨ, ਵਿਅਕਤਤ੍ਵ ਤੇ ਸਾਹਿਤ ਰਚਨਾ) ਬਾਰੇ ਹਿੰਮਤ ਸਿੰਘ ਦੁਆਰਾ ਲਿਖੀ ਪੁਸਤਕ ਮੁਤਾਬਕ ੧੮੮੬ਈ:-੧੯੫੩ਈ: ਉਨ੍ਹਾਂ ਦਾ ਜੀਵਨ ਕਾਲ ਬਣਦਾ ਹੈ, ਪਰ 'ਗੁਰ ਸ਼ਬਦ ਰਤਨ ਪ੍ਰਕਾਸ਼' ਤੁਕ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਤਿਆਰ ਕਰਕੇ ਪੰਥਕ ਸੇਵਾ ਕਾਰਨ ਉਹ ਸਦਾ ਲਈ ਅਮਰ ਹੋ ਗਏ, ਹਾਲਾਂ ਕਿ ਇਹ ਤਤਕਰਾ ਨਕਲ ਕਰਕੇ ਅੱਜ ਕੱਲ ਹੋਰ ਵੀ ਕਈ ਤਰੀਕਿਆਂ ਨਾਲ ਉਪਲਬਧ ਹੈ।ਹੋਰ ਬਹੁਤ ਸਾਰੀਆਂ ਰਚਨਾਵਾਂ ਤੋਂ ਬਿਨਾਂ, ਇਸ ਤੋਂ ਦੂਜੇ ਨੰਬਰ ਤੇ ਉਨ੍ਹਾਂ ਦੀ ਰਚਨਾ ਹੈ 'ਇਸਤ੍ਰੀ ਸੰਕਟ ਮੋਚਨ' ਜੋ ਕਿ ੩੬੦ ਸਫੇ ਦੀ ਵਡਆਕਾਰੀ ਰਚਨਾ ਹੈ ਤੇ ਇਸਦੇ ਲਿਖਣ ਦਾ ਮੁੱਢ ਅਕਾਲੀ ਜੀ ਦੇ ਦਸਮ ਗ੍ਰੰਥ ਸਾਹਿਬ ਤੇ ਖਾਸ ਕਰਕੇ 'ਚਰਿਤ੍ਰੋ-ਪਾਖਯਾਨ' ਦਾ ਅਧਿਐਨ ਕਰਕੇ ਬੱਝਾ ਸੀ।ਸਾਰੀ ਉਮਰ ਉਹ ਬਾਲ ਵਿਆਹ ਦੇ ਵਿਰੋਧ ਅਤੇ ਪੁਨਰ ਵਿਆਹ ਦੇ ਹੱਕ ਵਿਚ ਡੱਟੇ ਰਹੇ।ਉਨ੍ਹਾਂ ਦਾ ਪੰਥਕ ਜੀਵਨ ਦੇਖਦੇ ਹੋਏ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ: ੬੯੨ ਉਪਰ ਨਾਨਕ ਪੰਥੀ ਸਿਰਲੇਖ ਅਧੀਨ ਚਿੱਤ੍ਰ ਪ੍ਰਕਾਸ਼ਤ ਕੀਤਾ ਹੋਇਆ ਹੈ।
ਹਿੰਮਤ ਸਿੰਘ ਜੀ ਪੰ:੬ ਤੇ ਲਿਖਦੇ ਹਨ--ਹੋਣਹਾਰ ਤੇ ਚਤੁਰ ਬੁੱਧੀ ਵਾਲੇ ਬਾਲਕ ਨੂੰ ਸਮੇਂ ਦੇ ਇਕ ਪ੍ਰਸਿੱਧ ਵਿਦਵਾਨ ਬਜ਼ੁਰਗ ਮਹਾਂ ਸਿੰਘ ਪਾਸ ਵਿਦਿਆ ਪ੍ਰਾਪਤੀ ਲਈ ਛੱਡ ਦਿੱਤਾ।ਇਥੇ ਗੁਰਬਾਣੀ, ਅਤੇ ਗੁਰਮਤਿ ਦੀ ਗੁੜਤੀ ਮਿਲੀ ਜਿਸਨੇ ਬਾਅਦ ਵਿਚ ਪਸ਼ੌਰ ਦੇ ਪ੍ਰਸਿੱਧ ਵਿਦਵਾਨ ਗਿਆਨੀ ਬਾਘ ਸਿੰਘ ਜੀ ਦੀ ਸੰਗਤ ਵਿਚ ਹੋਰ ਪ੍ਰਫੁਲਤ ਹੋਣਾ ਸੀ।ਮਹਾਂ ਸਿੰਘ ਨੇ ਜਿੱਥੇ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਪੜ੍ਹਾਈ ਉਥੇ ਨਾਲ ਹੀ ਚਕਿਤਸਾ ਦਾ ਗਿਆਨ ਵੀ ਪੂਰਨ ਸਿੰਘ (ਪਹਿਲਾ ਨਾਮ) ਨੂੰ ਦਿੱਤਾ।ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦਾ ਪਾਠ ਸਿਖਾਇਆ।
੧੯੦੪ ਈ: ਸਮੇਂ ਦੇ ਪਿਸ਼ਾਵਰ ਵਿਖੇ ਅਕਾਲੀ ਜੀ ਦੇ ਦਿਨਾਂ ਦਾ ਜ਼ਿਕਰ ਸ੍ਰ. ਪ੍ਰੇਮ ਸਿੰਘ ਜੀ ਹੋਤੀ ਇਉਂ ਕਰਦੇ ਹਨ:- "ਆਪ ਦੇ ਪਹਿਲੇ ਦਰਸ਼ਨ ਲੇਖਕ ਨੂੰ ੧੯੦੪ ਈ: ਵਿਚ ਪਿਸ਼ਾਵਰ ਹੋਏ>>>ਇਸ ਸਮੇਂ ਆਪ ਨੂੰ ਸ੍ਰੀ ਦਸਮੇਸ਼ ਜੀ ਦੀ ਬਾਣੀ ਮੁਖ-ਆਗਰ ਕੰਠ ਕਰਨ ਦੀ ਤੀਬਰ ਲਗਨ ਲੱਗੀ ਹੋਈ ਸੀ।ਅਜੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਸਰਲ ਢੰਗ ਨਾਲ ਨਹੀਂ ਸਨ ਕਰ ਸਕਦੇ, ਹਾਂ ਖੜ੍ਹੋ ਕੇ ਵਖਿਯਾਨ ਦੁਆਰਾ, ਸਿੱਖੀ ਦੀ ਰਹਿਣੀ ਬਹਿਣੀ ਦੀ ਉਚਤਾ, ਅਤੇ ਅਨਮਤੀਆਂ ਦੀਆਂ ਰੀਤਾਂ ਰਸਮਾਂ ਦਾ ਖੰਡਨ, ਗੁਰਬਾਣੀ ਦੇ ਹਵਾਲੇ ਦੇਕੇ ਬੜੀਆਂ ਉਕਤੀਆਂ ਯੁਕਤੀਆਂ ਨਾਲ ਚੰਗੇ ਢੁੱਕਵੇਂ ਸ਼ਬਦਾਂ ਵਿਚ ਨਿਬਾਹ ਲੈਂਦੇ ਸਨ।>>>ਬਾਣੀ ਪੜ੍ਹਨ ਦਾ ਅਭਿਆਸ ਪੂਰਨ ਸਿੰਘ ਜੀ ਨੇ ਏਨੀ ਸ਼ਰਧਾ ਤੇ ਲਗਨ ਨਾਲ ਕੀਤਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਦਸਮ ਗ੍ਰੰਥ ਜ਼ਬਾਨੀ ਯਾਦ ਹੋ ਗਏ।ਪੰ:੧੦
ਕਾਬਲ ਵਿਚ ਵਾਪਰੀ ਦੂਜੀ ਸਾਹਸ ਪੂਰਨ ਘਟਨਾ ਸੰਨ ੧੯੩੧ਈ: ਦੀ ਹੈ।ਕਾਬਲ ਦਾ ਬਾਦਸ਼ਾਹ ਅਮਾਨਉਲਾ ਖਾਂ ਯੂਰਪ ਦੇ ਦੌਰੇ ਦੌਰਾਨ ਪਛਮੀ ਲੋਕਾਂ ਦੀ ਸ਼ਕਲ ਸੂਰਤ ਤੇ ਲਿਬਾਸ ਤੋਂ ਇਕ ਦਮ ਪ੍ਰਭਾਵਤ ਹੋ ਗਿਆ ਸੀ ਅਤੇ ਉਹਨੇ ਇਸ ਪੱਛਮੀ ਸੱਭਿਅਤਾ ਦੀ ਨਕਲ ਵਜੋਂ ਸਾਰੇ ਅਫਗਾਨ ਨਿਵਾਸੀਆਂ ਨੂੰ ਮੂੰਹ ਅਤੇ ਸਿਰ ਦੇ ਵਾਲ ਮੁੰਨਾਣ ਤੇ ਸਿਰ ਉਪਰ ਪੱਗ ਦੀ ਥਾਂ ਟੋਪੀ ਪਹਿਨਣ ਦਾ ਹੁਕਮ ਸੁਣਾ ਦਿੱਤਾ।ਇਸਲਾਮ ਦੀ ਸਨਾਤਨੀ ਬਿਰਤੀ ਅਨੁਸਾਰ ਵਿਚਰਨ ਵਾਲੇ ਮੁਸਲਮਾਨ ਅਤੇ ਲੰਮੀਆਂ ਦਾੜ੍ਹੀਆਂ ਵਾਲੇ ਮੌਲਵੀ ਇਸ ਆਦੇਸ਼ ਤੋਂ ਡਰ ਗਏ ਅਤੇ ਅਜਿਹੇ ਮੁਸਲਮਾਨ ਸਿੱਖਾਂ ਵਾਂਗ ਹੀ ਧਾਰਮਕ ਧਾਰਾ ਦੀ ਇਸ ਬੇਅਦਬੀ ਵਾਲੇ ਬਾਦਸ਼ਾਹੀ ਫੁਰਮਾਨ ਤੋਂ ਦੁਖੀ ਹੋ ਗਏ। ਆਦੇਸ਼ ਦੀ ਪਾਲਣਾ ਜ਼ਬਰਦਸਤੀ ਕਰਵਾਈ ਜਾਣ ਲੱਗ ਪਈ।ਅਕਾਲੀ ਜੀ ਨੂੰ ਕਾਬਲ ਨਿਵਾਸੀ ਸਿੰਘਾਂ ਦੀ ਮੁਸ਼ਕਲ ਦਾ ਪਤਾ ਲੱਗਾ ਤਾਂ ਉਹ ਪਸ਼ੌਰੋਂ ਲਾਲਪੁਰ (ਕਾਬਲ) ਪਹੁੰਚੇ। ਕਾਬਲ ਨਿਵਾਸੀ ਚੋਣਵੇਂ ਸਿੰਘਾਂ ਨਾਲ ਮਿਲ ਕੇ ਬਾਦਸ਼ਾਹੀ ਆਦੇਸ਼ ਦਾ ਸਕ੍ਰਿਯ ਮੁਕਾਬਲਾ ਕੀਤਾ।ਇਸ ਸਮੇਂ ਦ੍ਰਿੜਤਾ, ਹੱਠ ਅਤੇ ਦਲੇਰੀ ਦੀ ਲੋੜ ਸੀ।ਬਾਵਜੂਦ ਤਸੀਹਿਆਂ, ਤਸ਼ੱਦਦ ਅਤੇ ਜ਼ਬਰ ਦੇ ਅਕਾਲੀ ਜੀ ਨੇ ਆਪਣੇ ਸਾਥੀਆਂ ਸਮੇਤ ਸਿੱਖੀ ਸਰੂਪ ਉਪਰ ਆਂਚ ਨਾ ਆਉਣ ਦਿੱਤੀ।ਇਸ ਹਿੰਮਤ ਤੇ ਜੂਝ ਮਰਨ ਦੀ ਉਦਾਹਰਣ ਨੇ ਬਾਅਦ ਵਿਚ ਮੌਲਵੀਆਂ ਨੂੰ ਵੀ ਹਿੰਮਤ ਦਿੱਤੀ ਅਤੇ ਉਹ ਵੀ ਇਸ ਆਦੇਸ਼ ਦੇ ਵਿਰੁੱਧ ਲੜੇ।ਦੇਸ਼ ਭਰ ਵਿਚ ਬਗਾਵਤ ਫੈਲ ਗਈ ਅਤੇ ਬਾਦਸ਼ਾਹ ਦੇਸ਼ ਛੱਡ ਕੇ ਨੱਸ ਗਿਆ।ਪੰ:੫੫
ਪੰਨਾ ੭੯ ਪੜ੍ਹੋ ਇਸਤੀ੍ਰ ਸੰਕਟ ਮੋਚਨ ਬਾਰੇ--ਅਕਾਲੀ ਜੀ ਸਭ ਤੋਂ ਪਹਿਲਾਂ ਇਸ ਸਾਰੀ ਬੁਰਾਈ ਦੇ ਮੁਢਲੇ ਕਾਰਨ ਬਾਰੇ ਸੋਚਦੇ ਹਨ ਅਤੇ ਇਸ ਨਿਰਣੇ ਉਪਰ ਪਹੁੰਚਦੇ ਹਨ ਕਿ ਇਸ ਦੁਖਦਾਈ ਹਾਲਤ ਦਾ ਮੁੱਖ ਕਾਰਨ ਸਾਡਾ ਧਾਰਮਕ, ਦਾਰਸ਼ਨਿਕ ਜਾਂ ਹੋਰ ਕੋਈ ਵਿਰਸਾ ਨਹੀਂ, ਸਗੋਂ ਇਹ ਦਸ਼ਾ ਸਮਾਜਕ, ਆਰਥਕ ਅਤੇ ਰਾਜਨੀਤਕ ਗੁਲਾਮੀ ਦੀ ਜਿਲ੍ਹਣ ਵਿਚੋਂ ਪੈਦਾ ਹੋਈ ਹੈ।ਅਕਾਲੀ ਜੀ ਵੇਦ, ਪੁਰਾਣ, ਸਿਮ੍ਰਤੀ, ਧਰਮ ਸ਼ਾਸਤ੍ਰ, ਦਰਸ਼ਨ ਸ਼ਾਸਤ੍ਰ, ਅੰਜੀਲ, ਕੁਰਾਨ, ਗੁਰਬਾਣੀ ਅਤੇ ਗੁਰ ਇਤਿਹਾਸ ਵਿਚੋਂ ਟੂਕਾਂ ਦੇ ਕੇ  ਸਿੱਧ ਕਰਦੇ ਹਨ ਕਿ ਅਸੀਂ ਉਪਰੋਕਤ ਵਿਰਸੇ ਦੀ ਸਿੱਖਿਆ ਤੋਂ ਉਲਟ ਆਪਣੇ ਸੁਆਰਥ ਦੀ ਭੁੱਖ ਕਾਰਨ ਔਰਤ ਜਾਤਿ ਨੂੰ ਆਪਣੇ ਪਾਪ ਦਾ ਭਾਗੀ ਬਣਾ ਰਹੇ ਹਾਂ।ਇਹ ਸਿਰਫ ਮਰਦ ਦਾ ਸੁਆਰਥੀ, ਜ਼ਾਲਮਾਨਾ ਅਤੇ ਜਾਨਵਰੀ ਸੁਭਾਵ ਹੈ, ਜਿਸ ਕਾਰਨ ਉਹਨੇ ਔਰਤ ਨੂੰ ਮਜ਼ਲੂਮ ਬਣਾ ਕੇ ਉਸ ਤੋਂ ਕ੍ਰੀੜਾ-ਵਿਨੋਦ ਅਤੇ ਪਾਸ਼ਵਿਕ ਭੁੱਖ ਨੂੰ ਤ੍ਰਿਪਤ ਕਰਨ ਦਾ ਸਾਧਨ ਬਣਾਇਆ ਹੈ, ਅਤੇ ਅੰਤ ਵਿਚ ਉਹਨੂੰ ਵਿਧਵਾਪਨ ਅਤੇ ਵਿਭਚਾਰ ਦੇ ਅੰਨ੍ਹੇਰੇ ਵਿਚ ਧਕੇਲ ਦਿੰਦਾ ਹੈ।ਅਕਾਲੀ ਕੌਰ ਸਿੰਘ ਜੀ ਦਾ ਇਸਤ੍ਰੀ-ਉਧਾਰ ਦਾ ਇਹ ਉਪਰਾਲਾ ਨਿਵੇਕਲੀ ਭਾਂਤ ਦਾ ਅਤੇ ਸਾਹਸਪੂਰਨ ਸੀ। ਪੰਜਾਬੀ ਵਿਚ ਸ਼ਾਇਦ ਇਸ ਤੋਂ ਪਹਿਲਾਂ ਕੋਈ ਵੀ ਅਜਿਹੀ ਪੁਸਤਕ ਨਹੀਂ ਸੀ ਲਿਖੀ ਗਈ ਜਿਸ ਨੇ ਖਾਸ ਤੌਰ ਉਪਰ ਇਸ ਵਿਸ਼ੇ ਨੂੰ ਚੁਣਿਆਂ ਹੋਵੇ।ਸਮੇਂ ਦੇ ਉਸ ਸੰਕੀਰਣ-ਸਮਾਜ ਵਿਚ ਅਜਿਹੇ ਵਿਸ਼ੇ ਦੀ ਚੋਣ ਕਰਨਾਂ ਬੜੀ ਜ਼ੁਰਅਤ ਭਰਪੂਰ ਅਤੇ ਉਚੇ ਕਿਰਦਾਰ ਵਾਲੀ ਸ਼ਖਸੀਅਤ ਦਾ ਹੀ ਕੰਮ ਹੋ ਸਕਦਾ ਸੀ।ਹਾਲਾਂਕਿ ਇਸ ਸਦੀ ਦੀ ਅੰਤਲੀ ਚੌਥਾਈ ਲੰਘ ਰਹੀ ਹੈ, ਪਰ ਸਾਡਾ ਸਮਾਜ ਅਜੇ ਤੱਕ ਉਸ ਮੰਜ਼ਲ ਉਪਰ ਨਹੀਂ ਪਹੁੰਚ ਸਕਿਆ, ਜਿੱਥੇ ਮਨੁੱਖ ਦੀ ਕੁਦਰਤੀ ਬਣਤਰ, ਜਿਸ ਵਿਚ ਐਂਦ੍ਰਿਕ ਤ੍ਰਿਪਤੀ ਦੀ ਭੁੱਖ, ਆਦਿ ਮਨੁੱਖੀ ਮਨ ਦੀਆਂ ਕਈ ਪ੍ਰਕਾਰ ਦੀਆਂ ਭੁੱਖਾਂ ਦਾ ਸਹੀ ਸਹੀ ਅੱਤੇ ਨਿਰਪੱਖ ਜਾਇਜ਼ਾ ਲੈਣ ਦੀ ਖੁੱਲ੍ਹ ਪ੍ਰਾਪਤ ਹੋ ਸਕੀ ਹੋਵੇ।ਨਿਰਸੰਦੇਹ ਪਛਮੀ ਸਮਾਜ ਅਤੇ ਚਿੰਤਨ ਇਸ ਪਹਿਲੂ ਤੋਂ ਸਾਡੇ ਨਾਲੋਂ ਕੁੱਝ ਕੁ ਅੱਗੇ ਜਾ ਚੁੱਕੇ ਹਨ ਪਰ ਅਸੀਂ ਅਜੇ ਤੀਕ ਝਿਜਕ, ਬਨਾਉਟੀ ਸਾਊਪਨ, ਬੁਜ਼ਦਿਲੀ ਅਤੇ ਹਿਚਕਚਾਹਟ ਕਾਰਨ ਬੇਜ਼ੁਰਅਤੇ ਹੀ ਤੁਰੇ ਫਿਰਦੇ ਹਾਂ।ਅਸਲੀਅਤ ਦਾ ਸਾਹਮਣਾ ਕਰਨੋ ਕੰਨੀ ਕਤਰਾਂਦੇ ਹਾਂ।ਸਮਾਜ ਦੇ ਗੰਦੇ ਅਨਸਰਾਂ ਦੀ ਬਣਾਈ ਹੋਈ ਜ਼ਹਿਰੀਲੀ ਧਰਤੀ ਤੋਂ ਦੂਰ ਨੱਸ ਜਾਣ ਵਿਚ ਹੀ ਭਲਾ ਸਮਝਦੇ ਹਾਂ।ਪਰ ਸਿੱਖ ਧਰਮ ਨੱਸਣ ਦੀ ਥਾਂ ਜੂਝਣ ਦੀ ਪ੍ਰੇਰਨਾ ਦਿੰਦਾ ਹੈ ਤਾਂ ਜੁ ਹਰ ਗੱਲ ਦਾ ਨਿਰਣਾ ਕੁਦਰਤੀ ਕਾਨੂੰਨ, ਜ਼ੁਰਅਤ ਅਤੇ ਫਰਾਖਦਿਲੀ, ਵਿਵੇਕ ਅਤੇ ਦਿਆਨਤਦਾਰੀ ਨਾਲ ਕੀਤਾ ਜਾ ਸਕੇ।ਸੋ ਅਕਾਲੀ ਜੀ ਨੇ ਜੋ ਜ਼ੁਰਅਤ ਦੱਸੀ ਹੈ, ਇਸ ਨਾਜ਼ਕ ਮਸਲੇ ਨੂੰ ਛੋਹਣ ਦੀ, ਉਹ ਉਨ੍ਹਾਂ ਨੂੰ ਸਿੱਖ ਧਰਮ ਦੀ ਪਾਕੀਜ਼ਗੀ ਅਤੇ ਤਲਖੀਆਂ ਭਰੇ ਸੱਚ ਦੀ ਜ਼ੁਰਅਤਮਈ ਚੀਰਫਾੜ ਤੋਂ ਪ੍ਰਾਪਤ ਹੋਈ।ਉਹ ਆਪ ਕਿਰਦਾਰ ਦੇ ਧਨੀ ਅਤੇ ਨਿਰਾ ਕੁੰਦਨ ਸਨ, ਤਾਈਓਂ ਹਰ ਉਸ ਗੱਲ ਨੂੰ ਨਿੱਡਰ ਹੋ ਕੇ, ਸੱਚ ਨੂੰ, ਦਰਸਾਉਂਦੇ ਹਨ, ਜਿਸ ਸੱਚ ਨੂੰ ਅਖੌਤੀ ਸਾਊ ਲੋਕ ਪਰਦਿਆਂ ਵਿਚ ਲੁਕਾਈ ਫਿਰਦੇ ਹਨ।
ਪੰਨਾ ੮੦ ਤੇ ਲਿਖਦੇ ਹਨ--ਅਕਾਲੀ ਕੌਰ ਸਿੰਘ ਜੀ ਪੂਰਨ ਤੌਰ ਉਪਰ ਇਕ ਪ੍ਰਮੁੱਖ ਗੁਰਮੁਖੀ ਸਰੂਪ ਵਾਲੇ ਗੁਰੂ ਕੇ ਸਿੱਖ ਸਨ ਜੋ ਆਪਣੀ ਮਿਸਾਲ ਆਪ ਸਨ।ਕਿਰਦਾਰ ਅਤੇ ਬੋਲ ਦੀ ਹਲੀਮੀ ਉਨ੍ਹਾਂ ਨੂੰ ਸੰਤ ਲੋਕਾਂ ਦੀ ਸੰਗਤ ਅਤੇ ਸ਼ਾਂਤੀ ਪੁੰਜ ਗੁਰਬਾਣੀ ਦੇ ਸੁਹਿਰਦ ਅਧਿਐਨ ਤੋਂ ਪਾ੍ਰਪਤ ਹੋਈ।ਜ਼ੁਰਅਤ ਅਤੇ ਨਿਡਰਤਾ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਜਲਾਲ ਭਰਪੂਰ ਅਤੇ ਅਣਖੀਲੇ ਇਤਿਹਾਸਕ ਵਿਰਸੇ ਅਤੇ ਦਸਮ ਗ੍ਰੰਥ ਦੀ ਸ਼ਕਤੀਸ਼ਾਲੀ ਬਾਣੀ ਦੇ ਅਧਿਐਨ ਤੋਂ ਪ੍ਰਾਪਤ ਹੋਈ।ਨਿਹੰਗ ਸਿੰਘੀ ਪਹਿਨਾਵਾ ਅਤੇ ਸਰੂਪ ਧਾਰਨ ਕਰਨ ਨਾਲ ਉਹ ਸਹਿਜੇ ਹੀ ਦਸਮ-ਗ੍ਰੰਥ ਨੂੰ ਸੰਪੂਰਨ ਤੌਰ ਉਪਰ ਗੁਰ-ਰਚਨਾ ਅਤੇ ਗੁਰਬਾਣੀ ਮੰਨਦੇ ਸਨ, ਇਸ ਗੱਲੋਂ ਉਨ੍ਹਾਂ ਦਾ ਨਿਸ਼ਚਾ ਦ੍ਰਿੜ ਸੀ।ਭਾਵੇਂ ਅਜੋਕੀ ਖੋਜ ਦਸਮ ਗ੍ਰੰਥ ਬਾਰੇ ਭਿੰਨ ਭਿੰਨ ਰਾਵਾਂ ਪ੍ਰਗਟ ਕਰਦੀ ਹੈ, ਪਰ ਅਕਾਲੀ ਜੀ ਇਕ ਅਟੱਲ ਅਤੇ ਦ੍ਰਿੜ ਰਾਏ ਦੇ ਧਨੀ ਸਨ, ਡਿਕਡੋਲੇ ਖਾਂਦੇ ਰਹਿਣਾ ਉਨ੍ਹਾਂ ਦੇ ਨੇੜੇ ਨਹੀਂ ਸੀ ਢੁੱਕਦਾ।ਸੋ ਨਿਸ਼ਚੇ ਹੀ ਹੈ, ਕਿ ਦਸਮ ਗ੍ਰੰਥ ਦੀ ਰਚਨਾ 'ਤ੍ਰਿਆ ਚਰਿਤ੍ਰ' ਨੂੰ ਉਨ੍ਹਾਂ ਨੇ ਸਹੀ ਤਰ੍ਹਾਂ ਦ੍ਰਿੜ ਅਤੇ ਨਿਝੱਕ ਹੋ ਕੇ ਵਾਚਿਆ ਅਤੇ ਘੋਖਿਆ ਹੋਵੇਗਾ ਜਿਵੇਂ ਕਿ ਦਸਮ ਗ੍ਰੰਥ ਦੀਆਂ ਹੋਰ ਬਾਣੀਆਂ ਨੂੰ। 'ਤ੍ਰਿਆ ਚਰਿਤ੍ਰ' ਰਚਨਾ ਨੇ ਕਿਸੇ ਹਦ ਤੱਕ ਉਨ੍ਹਾਂ ਨੂੰ ਇਸ਼ਾਰਤਨ ਇਸਤ੍ਰੀ ਜਾਤਿ ਦੀ ਸੁਭਾਵਿਕ ਬਣਤਰ ਦੇ ਅਧਿਐਨ ਵੱਲ ਪ੍ਰੇਰਿਆ ਹੋਵੇਗਾ।ਜਿਸ ਜ਼ੁਰਅਤ ਅਤੇ ਬੇਲਾਗਪਨ ਨਾਲ ਤ੍ਰਿਆ ਚਰਿਤ੍ਰ ਵਿਚ ਇਕ ਚਨੌਤੀਆਂ ਭਰੇ ਇਨਸਾਨੀ ਮਸਲੇ ਨੂੰ ਛੋਹਿਆ ਗਿਆ ਹੈ, ਉਸਦੀ ਮਿਸਾਲ ਭਗਤੀ ਸਾਹਿਤ ਵਿਚ ਕਿਧਰੇ ਨਹੀਂ ਮਿਲਦੀ।ਇਸ ਜ਼ੁਰਅਤ ਦੀ ਅਨੂਪਮ ਉਦਾਹਰਣ ਸਿਰਫ ਸਿੱਖ-ਧਰਮ ਦੀ ਫਰਾਖ-ਦਿਲ ਅਤੇ ਦੂਰ-ਅੰਦੇਸ਼ ਪਿਠ-ਭੂਮੀ ਵਿਚ ਉਗਮ ਸਕਦੀ ਸੀ।
ਪੰਨਾ ੧੪੩ ਉਪਰ ਦਰਜ਼ ਹੈ-- ਪਿਛਲੇ ਦਿਨਾਂ ਵਿਚ "ਸ਼ੇਰੇ ਪੰਜਾਬ ਲਾਹੌਰ" ਦੇ ਇਕ ਪਰਚੇ ਅੰਦਰ ਸ. ਸ਼ਮਸ਼ੇਰ ਸਿੰਘ ਜੀ ਅਸ਼ੋਕ ਵੱਲੋਂ ਨਿਕਲਿਆ ਹੋਇਆ ਇਕ ਲੇਖ ਦਸਮ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਦੇਖਿਆ ਹੈ ਜਿਸ ਦੇ ਅੰਦਰ ਇਤਰਾਜ਼ ਜਾਂ ਸਵਾਲ ਬਹੁਤ ਹਨ ਪਰ ਮੈਂ ਇਸ ਲੇਖ ਵਿਚ ਫਿਲਹਾਲ ਇਕ ਹੀ ਵਿਸ਼ੇ ਪੁਰ ਕੁੱਝ ਲਿਖਣਾ ਚਾਹੁੰਦਾ ਹਾਂ, ਇਸ ਲਈ ਕਿ ਜਿੱਥੇ ਪਹਿਲੇ ਇਤਰਾਜ਼ ਕਰਨ ਵਾਲੇ ਕਈ ਸੱਜਣ ਕੁੱਝ ਬਾਣੀ ਦਸਮ ਗ੍ਰੰਥ ਸਾਹਿਬ ਜੀ ਦੀ ਗੁਰੂ ਰਚਨਾ ਨਹੀਂ ਮੰਨ ਰਹੇ ਹਨ ਉਥੇ ਮੌਜੂਦਾਂ ਭਰਾਵਾਂ ਦੇ ਹੱਥਾਂ ਵਿਚੋਂ ਬਾਕੀ ਰਹੀ ਸਹੀ ਭੀ ਨਾ ਜਾਂਦੀ ਰਹੇ, ਕਿਉਂਕਿ ਇਤਰਾਜ਼ ਤਾਂ ਕਿਹੜੀ ਚੀਜ਼ ਹੈ ਜਿਸ ਪਰ ਨਹੀਂ ਹੋ ਸਕਦਾ, ਜਦ ਰੱਬ ਨੂੰ "ਨਹੀਂ ਹੈ" ਸਾਬਤ ਕਰਨ ਵਾਲੇ ਫਿਲਾਸਫਰ ਮੌਜੂਦ ਹਨ ਫਿਰ ਹੋਰ ਕਿਸੀ ਹੋਂਦ ਤੋਂ ਮੁਕਰਨ ਵਿਚ ਕੀ ਦੇਰ ਲੱਗ ਸਕਦੀ ਹੈ?
(a) ਸ਼੍ਰੀ ਮਾਨ ਜੀ ਨੇ ਦਸਮ ਗ੍ਰੰਥ ਵਿਚ ਗੁਰੂ ਜੀ ਦੀ ਰਚਨਾ ਆਟੇ ਵਿਚ ਲੂਣ ਦੀ ਤਰ੍ਹਾਂ ਲਿਖ ਕੇ ਅੱਗੇ ਉਸ ਬਾਣੀ ਦਾ ਨਾਮ-ਪਤਾ ਨਹੀਂ ਦਿੱਤਾ ਕਿ ਆਪ ਕਿਸ ਕਿਸ ਪਾਠ ਨੂੰ ਗੁਰੂ ਜੀ ਦੀ ਰਚਨਾ ਮੰਨਦੇ ਹਨ।ਲੋੜ ਹੈ ਕਿ ਆਪ ਉਨ੍ਹਾਂ ਪਦਾਂ, ਸ਼ਬਦਾਂ ਯਾ ਛੰਦਾਂ ਪ੍ਰਸੰਗਾਂ ਯਾ ਰਚਨਾ ਦਾ ਪੂਰਾ ਪੂਰਾ ਖੁਲਾਸਾ ਪਤਾ ਪ੍ਰਕਾਸ਼ਤ ਕਰਨ, ਕਿਸ ਨੂੰ ਉਹ ਗੁਰੂ ਜੀ ਦੀ ਰਚਨਾ ਮੰਨਦੇ ਹਨ ਤੇ ਕਿਸ ਨੂੰ ਕਵੀਆਂ ਦੀ ਮੰਨਦੇ ਹਨ ਤਾਂ ਕੇ ਉਸ ਦੇ ਸਬੰਧ ਵਿਚ ਕੁੱਝ ਕਿਹਾ ਜਾ ਸਕੇ।
(ਅ) ਆਪ ਨੇ ਬਚਿਤ੍ਰ ਨਾਟਕ ਨੂੰ ਕਵੀ ਰਾਮ-ਸਿਆਮ ਦੀ ਕਵਿਤਾ ਲਿਖਿਆ ਹੈ, ਪਰ ਇਸਦਾ ਭੀ ਕੋਈ ਸਬੂਤ ਨਹੀਂ ਦਿੱਤਾ, ਜਿਸ ਤੋਂ ਆਪ ਨੇ ਇਸਨੂੰ ਕਵੀਆਂ ਦੀ ਕਵਿਤਾ ਲਿਖਿਆ ਹੈ।ਹਾਲਾਂਕਿ ਆਪ ਇਹ ਭੀ ਮੰਨਦੇ ਹੋ ਕਿ ਬਚਿਤ੍ਰ ਨਾਟਕ ਗੁਰੂ ਜੀ ਦੀ ਰਚਨਾ ਕਹੀ ਜਾਂਦੀ ਹੈ।…ਸਰਦਾਰ ਸਾਹਿਬ ਜੀ ਨੂੰ ਇਹ ਭੁਲੇਖਾ ਹੋਰ ਕਥਾਵਾਂ ਤੇ ਬਚਿਤ੍ਰ ਨਾਟਕ ਵਿਚ ਉਸੇ ਤਰ੍ਹਾਂ ਲੱਗਾ ਹੈ, ਜਿਸ ਤਰ੍ਹਾਂ ਸਹਿਜ ਸੁਭਾ ਅੱਗੇ ਕਿਸੀ ਹਿੰਦੂ ਲੇਖਕ ਨੂੰ ਆਦਿ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ 'ਵਾਸਦੇਵ', 'ਕ੍ਰਿਸ਼ਨ', 'ਰਾਮ', 'ਕੇਸ਼ਵ' ਅਦਿਕ ਨਾਮ ਨੂੰ ਪੜ੍ਹਕੇ ਨਿਸ਼ਚੇ ਹੋ ਗਿਆ ਸੀ ਕਿ ਗੁਰੂ ਜੀ ਤਾਂ ਹਿੰਦੂ ਅਉਤਾਰਾਂ ਦੇ ਉਪਾਸ਼ਕ ਸਨ ਯਾ ਕਿਸੀ ਈਸਾਈ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ 'ਬਿਨ ਭਜਨ ਈਸੈ' ਤੇ ਦਸਮ ਗ੍ਰੰਥ ਵਿਚੋਂ 'ਸ੍ਰੀ ਅਸਕੇਤ ਜਗਤ ਕੇ ਈਸਾ' ਪੜ੍ਹ ਕੇ ਨਿਸ਼ਚੇ ਹੋ ਗਿਆ ਕਿ ਗੁਰੂ ਸਾਹਿਬ ਪ੍ਰਭੂ ਈਸਾ (ਯਸੂ) ਮਸੀਹ ਦੇ ਉਪਾਸ਼ਕ ਸਨ ਯਾ ਜਿਸ ਤਰ੍ਹਾਂ ਕਿਸੀ ਦੇਵੀ ਪੂਜਕ ਨੂੰ ਦਸਮ ਗ੍ਰੰਥ ਪੜ੍ਹਕੇ 'ਭਗਉਤੀ' ਆਦਿ ਨਾਮਾ ਤੋਂ ਸਮਝ ਆ ਗਈ ਕਿ ਗੁਰੂ ਜੀ ਭੀ ਦੇਵੀ ਉਪਾਸ਼ਕ ਸਨ…
ਸੁਣੋ ਵੀਰ ਜੀ, ਇਸਦੇ ਗੁਰੂ ਜੀ ਦੀ ਰਚਨਾ ਕਹਿਣ ਦਾ ਇਹ ਸਬੂਤ ਹੈ ਕਿ ਇਸਦੇ ਦੂਜੇ ਧਿਆਇ ਵਿਚ ਲਿਖਿਆ ਹੈ—ਅਬ ਮੈ ਕਹੋਂ ਸੁ ਅਪਨੀ ਕਥਾ।ਸੋਢੀ ਬੰਸ ਉਪਜਿਆ ਜਥਾ।(ਧਿਆਇ ੨-ਅੰਕ ੮)
ਅਬ ਮੈ ਅਪਨੀ ਕਥਾ ਬਖਾਨੋ।ਤਪੁ ਸਾਧਤ ਜੈਹ ਬਿਧ ਮੁਹਿ ਆਨਹੁ।(ਧਿਆਇ ੬ ਅੰਕ ੨੯)
ਮੈ ਅਪਨਾ ਸੁਤ ਤੋਹਿ ਨਿਵਾਜਾ।ਪੰਥ ਪ੍ਰਚਰ ਕਰਬੇ ਕਉ ਸਾਜਾ।…
ਠਾਂਡ ਭਇਓ ਮੈ ਜੋਰ ਕਰ ਬਚਨ ਕਹਿਓ ਸਿਰ ਨਿਆਇ।ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰੋ ਸਹਾਇ।…
ਅਥ ਕਵਿ ਜਨਮ ਕਥਨੰ॥ਮੁਰਪਿਤ ਪੂਰਬ ਕੀਆ ਪਿਆਨਾ।ਭਾਂਤਿ ਭਾਤਿ ਕੇ ਤੀਰਥ ਨਾਨਾ…ਤਹੀ ਪ੍ਰਕਾਸ਼ ਹਮਾਰਾ ਭਯੋ।ਪਟਨੇ ਸੈਹਰ ਵਿਖੈ ਭਵ ਲਇਓ।…ਜਬ ਹਮ ਕਰਮ ਧਰਮ ਮੋ ਆਏ।ਦੇਵ ਲੋਕ ਤਬ ਪਿਤਾ ਸਿਧਾਏ॥(ਧਿਆਇ ੭ ਅੰਕ੩) …ਰਾਜ ਸਾਜ ਹਮ ਪਰ ਜਬ ਆਇਓ।ਜਥਾ ਸਕਤ ਤਬ ਧਰਮ ਚਲਾਇਓ।…ਦੇਸ ਚਾਲ ਹਮ ਤੇ ਪੁਨ ਭਈ।ਸੈਹਰ ਪਾਂਵਟਾ ਕੀ ਸੁਧ ਲਈ।…ਫਤਹ ਸ਼ਾਹ ਕੋਪਾ ਤਬ ਰਾਜਾ।ਲੋਹ ਪਰਾ ਹਮ ਸਿਉ ਬਿਨ ਕਾਜਾ।(ਧਿਆਇ੮ ਅੰਕ੩)…ਏਹੋ ਕਵੀ ਜੀ ਅੱਗੇ ਜਾਕੇ ਲਿਖਦੇ ਹਨ ਬਚਿਤ੍ਰ ਨਾਟਕ ਵਿਚ—ਜਹ ਜਹ ਬਿਧ ਤਨ ਮਨ ਸੁਧ ਆਈ।ਤਿਮ ਤਿਮ ਕਹੇ ਗ੍ਰੰਥ ਬਨਾਈ।ਪ੍ਰਥਮੇ ਸਤ ਜੁਗ ਜਹ ਬਿਧ ਲਖਾ।ਪ੍ਰਥਮੇ ਦੇਬਿ ਚਰਿਤ੍ਰ ਕਉ ਕਹਾ।ਪੈਹਲੇ ਚੰਡੀ ਚਰਿਤ੍ਰ ਬਨਾਇਓ।ਨਖਸ਼ਿਖ ਤੇ ਭ੍ਰਮ ਭਾਖ ਸੁਨਾਇਓ।ਫੇਰ ਕਥਾ ਤਬ ਪ੍ਰਥਮ ਸੁਨਾਈ।ਅਬ ਚਾਹਤ ਫਿਰ ਕਰੋ ਬਡਾਈ।(ਧਿਆਇ੧੩)
ਕਿਉਂ ਜੀ, ਉਹ ਕਿਹੜਾ ਕਵੀ ਰਾਮ-ਸਿਆਮ ਹੈ ਜਿਸ ਦਾ ਬੰਸ 'ਸੋਢੀ' ਸੀ? ਉਹ ਕਿਹੜਾ ਕਵੀ ਸੀ ਜਿਸਨੇ ਹੇਮ ਕੁੱਟ ਪਰਬਤ ਪਰ ਤਪੱਸਿਆ ਕੀਤੀ ਤੇ ਜਿਸਦੇ ਮਾਤਾ ਪਿਤਾ ਨੇ 'ਅਲਖ ਅਰਾਧਾ' ਬਹੁ ਬਿਧ ਜੋਗ ਸਾਧਨਾ ਕਰਕੇ? ਉਹ ਕਿਹੜਾ ਕਵੀ ਸੀ ਜਿਸਨੂੰ ਅਕਾਲ ਪੁਰਖ ਨੇ ਫੁਰਮਾਇਆ ਕਿ ਮੈ ਤੈਨੂੰ ਆਪਨਾ ਸੁਤ ਨਿਵਾਜਿਆ ਹੈ ਤੇ ਪੰਥ ਪ੍ਰਚਾਰ ਕਰਨ ਨੂੰ ਸਾਜਿਆ ਹੈ ਤੇ ਉਸ ਕਵੀ ਦਾ ਕਿਹੜਾ ਪੰਥ ਹੈ ਜੋ ਕਵੀ ਤੋਂ ਚੱਲਿਆ? ਅੱਗੇ ਲਿਖੇ ਲਫਜ਼ਾਂ ਵਿਚ ਕਿਹੜੇ ਕਵੀ ਦੇ ਜਨਮ ਦਾ ਜ਼ਿਕਰ ਹੈ? ਕਿਸ ਕਵੀ ਦੇ ਪਿਤਾ ਨੇ ਕਿਥੋਂ ਪੂਰਬ ਨੂੰ ਤਿਆਰੇ ਕੀਤੇ ਕਿਹੜੇ ਕਵੀ ਦੇ ਪਿਤਾ ਨੇ ਤ੍ਰਬੇਨੀ ਤੇ ਪੁੰਨ ਦਾਨ ਕਰਦਿਆਂ ਕੁੱਝ ਦਿਨ ਗੁਜ਼ਾਰੇ ਤੇ ਫਿਰ ਪਟਨੇ ਸੈਹਰ ਪੁੱਜ ਗਿਆ? ਉਹ ਕਿਹੜਾ ਕਵੀ ਹੈ ਜਿਸਦਾ ਜਨਮ ਪਟਨੇ ਸੈਹਰ ਵਿਚ ਹੋਇਆ ਤੇ ਫੇਰ ਪੰਜਾਬ ਵੱਲ ਨੂੰ ਉਸਨੂੰ ਲੈ ਆਏ? ਕਿਸਦੇ ਕਰਮ ਧਰਮ ਵਿਚ ਆਉਣ ਤੇ ਹੀ ਉਹਨਾਂ ਦੇ ਪਿਤਾ ਜੀ ਦੇਵ ਲੋਕ ਚਲੇ ਗਏ? ਸੈਹਰ ਪਾਂਵਟਾ ਕਿਸਨੇ ਸੁਭਾਇਮਾਨ ਕੀਤਾ ਤੇ ਉਸ ਤੇ ਫਤਹ ਸ਼ਾਹ ਰਾਜਾ ਗੁਸੇ ਹੋ ਗਿਆ ਤੇ ਜੁਧ ਜੰਗ ਹੋਏ ਤੇ ਫਤਹਿ ਸ਼ਾਹ ਕਿਸ ਕਵੀ ਦੇ ਸਮੇ ਹੋਇਆ?
ਮੇਰਾ ਵਿਸ਼ਵਾਸ਼ ਹੈ ਉਪਰੋਕਤ ਪ੍ਰਸ਼ਨਾ ਦੇ ਉਤਰ ਵਿਚ ਕੋਈ ਭੀ ਵਿਦਵਾਨ ਇਹ ਨਹੀਂ ਕਹਿ ਸਕਦਾ, ਤੇ ਜੇ ਕਹੇ ਤਦ ਸਾਬਤ ਨਹੀਂ ਕਰ ਸਕਦਾ ਕਿ ਸਿਵਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਕੋਈ ਕਵੀ ਹੈ।ਜੇ ਆਪ ਦੀ ਜਾਚੇ ਹੈ ਤਦ ਤੁਸੀਂ ਹਠਾਰਨੈ ਕਰਕੇ ਨਹੀਂ ਪਰ ਖੋਜੀ ਬਨ ਕੇ ਸਾਬਤ ਕਰੋ, ਨਹੀਂ ਤਾਂ ਆਪਨੇ ਉਹ ਲਫਜ਼ ਵਾਪਸ ਲਵੋ, ਜੋ ਇਸ ਭਾਵ ਦੇ ਵਰਤੇ ਹਨ ਕਿ ਬਚਿਤ੍ਰ ਨਾਟਕ ਗੁਰੂ ਜੀ ਦੀ ਰਚਨਾ ਨਹੀਂ, ਰਾਮ-ਸਿਆਮ ਵਗੈਰਾ ਕਵੀਆਂ ਦੀ ਰਚਨਾ ਹੈ।
ਅਕਾਲੀ ਕੌਰ ਸਿੰਘ ਜੀ ਨੇ ਆਪਣੇ ਨਾਲ ਹੋਰ ਚਾਰ ਸਿਰਮੌਰ ਗੁਰਸਿੱਖਾਂ ੧.ਸੰਤ ਤੇਜਾ ਸਿੰਘ ਜੀ ਡਬਲ ਐਮ. ਏ., ੨.ਸ.ਰਣਧੀਰ ਸਿੰਘ ਜੀ ਜੱਜ, ੩.ਸ.ਭਗਵੰਤ ਸਿੰਘ ਹਰੀ ਜੀ (ਨਾਭਾ), ੪.ਗਿਆਨੀ ਨਿਰੰਜਨ ਸਿੰਘ ਜੀ ਪਟਿਆਲਾ ਨੂੰ ਨਾਲ ਰਲਾ ਕੇ ਪ੍ਰਚਾਰ ਜਥਾ ਕਾਇਮ ਕੀਤਾ।ਜਿਸ ਵੇਲੇ ਅਕਾਲੀ ਕੌਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਤਿਆਰ ਕਰ ਰਹੇ ਸਨ, ਠੀਕ ਉਸੀ ਸਮੇਂ ਸ.ਭਗਵੰਤ ਸਿੰਘ ਹਰੀ ਜੀ ਦਸਮ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਤਿਆਰ ਕਰ ਰਹੇ ਸਨ।ਸੰਤ ਤੇਜਾ ਸਿੰਘ ਜੀ ਦੀ ਪੰਥਕ ਸੇਵਾ ਨੂੰ ਕੌਣ ਨਹੀਂ ਜਾਣਦਾ।ਇੰਨ੍ਹਾਂ ਗੁਰਸਿੱਖਾਂ ਦੀ ਪੰਥਕ ਘਾਲ ਕਮਾਈ ਸਾਹਮਣੇ ਦਸਮ ਗ੍ਰੰਥ ਸਾਹਿਬ ਉਪਰ ਕਿੰਤੂ ਕਰਨ ਵਾਲੇ ਤੇਜਾ ਸਿੰਘ ਭਸੌੜ ਤੋਂ ਲੈਕੇ, ਭਾਗ ਸਿੰਘ ਅੰਬਾਲਾ ਤੇ ਅਜੋਕੇ ਅਖੌਤੀ ਵਿਦਵਾਨਾਂ ਤੇ ਪ੍ਰੋਫੈਸਰਾਂ ਦੀ ਕੀ ਹੈਸੀਅਤ ਹੈ?, ਤੇ ਉਨ੍ਹਾਂ ਦੀ ਕਿਹੜੀ ਪੰਥਕ ਸੇਵਾ ਨੂੰ ਦੇਖਦੇ ਹੋਏ, ਅਕਾਲੀ ਜੀ ਹੋਰਾਂ ਦੇ ਪਾਸਕੂ ਵੀ ਗਿਣ ਲਈਏ, ਉਹ ਖੁਦ ਹੀ ਦੱਸਣ ਦੀ ਖੇਚਲ ਕਰਨ ਤਾਂ ਠੀਕ ਹੈ। 
ਅਮਰਜੀਤ ਸਿੰਘ ਖੋਸਾ


Æਵਾਹਿਗੁਰੂ ਜੀ ਕੀ ਫਤਹਿ॥
ਭਾਈ ਕਾਨ੍ਹ ਸਿੰਘ ਜੀ ਨਾਭਾ ਦਸਮ ਗ੍ਰੰਥ ਸਾਹਿਬ ਬਾਰੇ

ਸੰਨ ੧੯੮੪ ਵਿਚ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਫੈਸਰ ਤੇ ਮੁਖੀ ਪ੍ਰੀਤਮ ਸਿੰਘ ਵੱਲੋਂ ਸੰਪਾਦਿਤ ਕੀਤੀ, ਭਾਈ ਕਾਨ੍ਹ ਸਿੰਘ ਨਾਭਾ ਸੰਕਲਿਤ 'ਗੁਰੂ ਮਹਿਮਾ ਰਤਨਾਵਲੀ' ਵਿਚ ਉਹ ਭਾਈ ਕਾਨ੍ਹ ਸਿੰਘ ਨਾਭਾ ਬਾਰੇ ਪੰ:੧੬ ਉਪਰ ਲਿਖਦੇ ਹਨ ਕਿ:-"੩੦ ਅਗਸਤ ੧੮੬੧ ਵਿਚ ਜਨਮੇ ਭਾਈ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਨਰਾਇਣ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਵਿਦਵਾਨ ਬਨਾਉਣ ਲਈ ਆਸ ਪਾਸ ਦੇ ਪ੍ਰਸਿੱਧ ਗਿਆਨੀਆਂ ਤੇ ਅਧਿਆਪਕਾਂ ਦੇ ਚਰਨੀ ਲਾਇਆ, ਜਿਸਦੇ ਫਲਸਰੂਪ ਭਾਈ ਸਾਹਿਬ ਨੇ ਨੌਵੇਂ ਸਾਲ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੇ ਦਸਵੇਂ ਸਾਲ ਵਿਚ ਦਸਮ-ਗ੍ਰੰਥ ਦਾ ਪਾਠ ਸੰਪੂਰਨ ਕੀਤਾ…ਸੰਪੂਰਨਤਾ ਤੇ ਨਿਸ਼ਚਿਤਤਾ ਦੀ ਭਾਲ ਨੇ ਉਨ੍ਹਾਂ ਨੂੰ ਹਰ ਗੱਲ ਦੇ ਮੂਲ ਤੱਕ ਪਹੁੰਚਣ ਤੇ ਉਸ ਨੂੰ ਇਤਿਹਾਸਿਕ ਪ੍ਰਸੰਗ ਵਿਚ ਵੇਖਣ ਦੀ ਆਦਤ ਪਾ ਦਿਤੀ ਸੀ।ਕੋਈ ਸ਼ਬਦ ਹੈ ਤਾਂ ਉਸਦੇ ਮੂਲ ਦਾ ਪਤਾ ਹੋਣਾ ਚਾਹੀਦਾ ਹੈ; ਕੋਈ ਪੁਰਖ ਹੈ ਤਾਂ ਉਸਦੇ ਜੰਮਣ-ਮਰਨ, ਘਰ-ਬਾਰ ਤੇ ਕਾਰ-ਵਿਹਾਰ ਦਾ ਗਿਆਨ ਹੋਣਾ ਚਾਹੀਦਾ ਹੈ; ਕੋਈ ਥਾਂ ਹੈ ਤਾਂ ਉਸਦੀ ਸਾਰੀ ਭੂਗੋਲਿਕ ਸਥਿਤੀ ਤੇ ਇਤਿਹਾਸਿਕ ਵਿਕਾਸ ਦੀ ਖਬਰ ਹੋਣੀ ਚਾਹੀਦੀ ਹੈ; ਕੋਈ ਕਿਤਾਬ ਹੈ ਤਾਂ ਉਸਦੇ ਲੇਖਕ, ਲਿਖਤ ਦੀ ਮਿਤੀ ਤੇ ਵਿਸ਼ੇ ਬਾਰੇ ਜਾਣਕਾਰੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਜੇ ਕੋਈ ਹਵਾਲਾ ਹੈ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਕਿਤਾਬ ਦੇ, ਕਿਸ ਪੰਨੇ ਉਤੇ, ਕਿੰਨ੍ਹਾਂ ਅਰਥਾਂ ਵਿਚ ਵਰਤਿਆ ਹੋਇਆ ਹੈ।ਇਸ ਤਰ੍ਹਾਂ ਦੀ ਘੋਖਵੀਂ ਰੁਚੀ ਵਾਲਾ ਵਿਦਵਾਨ ਇਕ ਪੁਸਤਕ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਦੀ ਸੂਹ ਕੱਢ ਕੇ ਉਨ੍ਹਾਂ ਸਾਰੀਆਂ ਨੂੰ ਇਕੱਤਰ ਕਰਦਾ ਹੈ।ਕਬਾੜੀਏ ਵਾਂਗ ਕਿਤਾਬਾਂ ਇਕੱਠੀਆਂ ਕਰਨ ਦਾ ਸ਼ੌਕ ਤਾ ਕਈਆਂ ਨੂੰ ਹੁੰਦਾ ਹੈ, ਪਰ ਭਾਈ ਸਾਹਿਬ ਦਾ ਸ਼ੌਕ ਪੜ੍ਹਨ, ਗੁੜ੍ਹਨ ਅਤੇ ਵਿਦਵਾਨਾ ਨਾਲ ਵਿਚਾਰ-ਵਿਮਰਸ਼ ਵਾਲੀ ਵੰਨਗੀ ਦਾ ਸੀ ਜੋ ਅੱਗੇ ਚੱਲ ਕੇ ਉਨ੍ਹਾਂ ਦੇ ਬੜੇ ਕੰਮ ਆਇਆ"।ਭਾਈ ਕਾਨ੍ਹ ਸਿੰਘ ਜੀ ਨਾਭਾ ਦੀਆਂ ਲਿਖਤਾਂ ਵਿਚੋਂ ਜੋ ਵਿਚਾਰ ਉਨ੍ਹਾਂ ਦੇ ਦਸਮ-ਗ੍ਰੰਥ ਬਾਰੇ ਸਨ, ਉਨ੍ਹਾਂ ਨੂੰ ਸੰਖੇਪ ਜਿਹਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਜੁ ਆਮ ਗੁਰਸਿੱਖਾਂ ਨੂੰ ਇਸ ਗ੍ਰੰਥ ਦੀ ਅਹਿਮੀਅਤ ਬਾਰੇ ਪਤਾ ਲੱਗ ਸਕੇ।
ਭਾਈ ਕਾਨ੍ਹ ਸਿੰਘ ਜੀ ਆਪਣੇ ਵਡਆਕਾਰੀ ਤੇ ਵਡਮੁੱਲੇ ਗ੍ਰੰਥ 'ਗੁਰਮਤ ਮਾਰਤੰਡ' ਭਾਗ ਪਹਿਲਾ ਪੰ: ੪੧੫ ਉਪਰ ਲਿਖਦੇ ਹਨ ਕਿ "ਕਈ ਨਾਦਾਨ ਸਿੱਖ, ਦਸਮ-ਗ੍ਰੰਥ ਨਾਲ ਭੀ 'ਗੁਰੂ' ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ ਵਿਰੁੱਧ ਹੈ।ਦੇਖੋ, ਦਸਮ-ਗ੍ਰੰਥ ਸ਼ਬਦ"।
ਦਸਮ-ਗ੍ਰੰਥ ਬਾਬਤ ਗੁਰਮਤ ਮਾਰਤੰਡ ਭਾਗ ਦੂਜਾ ਪੰ:੫੬੭ ਉਪਰ ਇਸ ਤਰ੍ਹਾਂ ਲਿਖਦੇ ਹਨ:-"ਦਸਮ ਗ੍ਰੰਥ ਸਾਹਿਬ—ਲੋਕ ਪ੍ਰਸਿੱਧ ਦਸਵੇਂ ਪਾਤਸ਼ਾਹ ਦਾ ਗ੍ਰੰਥ, ਜਿਸਦਾ ਸੰਖੇਪ ਨਾਉਂ ਦਸਮ ਗ੍ਰੰਥ ਹੈ, ਉਸਦੀ ਅਸਲਿਯਤ ਇਹ ਹੈ-ਕਾਵਯ ਪ੍ਰਿਅ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸ਼ਾਂਤ ਵੀਰ ਰਸ ਆਦਿਕ ਰਸ ਪੂਰਤ ਮਨੋਹਰ ਰਚਨਾ ਆਪ ਲਿਖਦੇ ਅਤੇ ਆਪਣੇ ਦਰਬਾਰੀ ੫੨ ਕਵੀਆਂ ਤੋਂ ਨਿਰੰਤਰ ਲਿਖਵਾਇਆਂ ਕਰਦੇ ਸਨ…ਸੰਮਤ ੧੭੭੮ ਵਿਚ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਦੇ ਦਰਬਾਰ ਹਰਿਮੰਦਰ ਦਾ ਗ੍ਰੰਥੀ ਥਾਪਿਆ, ਭਾਈ ਸਾਹਿਬ ਨੇ ਇਹ ਸੇਵਾ ਉਤਮ ਰੀਤਿ ਨਾਲ ਨਿਭਾਹੀ ਅਰ ਇਸ ਸਮੇਂ ਕਈ ਪੁਸਤਕ ਲਿਖੇ…ਇਸਤੋਂ ਭਿੰਨ ਇਕ ਦਸਵੀਂ ਪਾਤਸ਼ਾਹੀ ਦਾ ਗ੍ਰੰਥ ਲਿਖਿਆ, ਜਿਸ ਵਿਚ ਵਿਦਿਆ ਸਾਗਰ ਗ੍ਰੰਥ ਦੇ ਕੁਛ ਭਾਗ, ਜੋ ਯਤਨ ਕਰਕੇ ਸਿੱਖਾਂ ਅਤੇ ਕਵੀਆਂ ਤੋਂ ਹੱਥ ਲੱਗ ਸਕੇ ਏਕੱਤਰ ਕੀਤੇ… ਦਸਮੇਸ਼ ਪਿਤਾ ਅਵਤਾਰਾਦਿਕ ਦੀ ਕਥਾ ਵਿਚ ਕਿਤੇ ਕਿਤੇ ਆਪਣਾ ਸਿਧਾਂਤ ਪ੍ਰਗਟ ਕਰ ਦੇਂਦੇ ਸਨ, ਜਿਸ ਤੋਂ ਪਾਠਕਾਂ ਨੂੰ ਟਪਲਾ ਨਾਂ ਲੱਗੇ; ਜਿਵੇਂ ਕ੍ਰਿਸ਼ਨਾਵਤਾਰ ਵਿਚ ਇਹ ਚੌਪਈ ਹੈ, ਜਿਸ ਵਿਚ ਸਾਫ ਲਿਖਿਆ ਹੈ ਕਿ—'ਕਿਸਨ ਬਿਸਨ ਕਬਹੂ ਨ ਧਿਆਊਂ'॥ਐਸੇ ਹੀ ਰਾਮਾਵਤਾਰ ਦੇ ਅੰਤ ਪਾਠ ਹੈ-'ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ'॥ਅਰ ਚੌਬੀਸ ਅਵਤਾਰ ਕਥਾ ਦੇ ਮੁੱਢ ਆਪਣੀ ਵੱਲੋਂ ਭੂਮਿਕਾ ਲਿਖ ਕੇ ਹੋਰ ਭੀ ਸਪਸ਼ਟ ਕਰ ਦਿੱਤਾ ਹੈ—'ਜੋ ਚੌਬੀਸ ਅਵਤਾਰ ਕਹਾਏ॥ਤਿਨ ਭੀ ਤੁਮ ਪ੍ਰਭੁ! ਤਨਿਕ ਨ ਪਾਏ'॥…ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ-ਇਕ ਭਾਈ ਮਨੀ ਸਿੰਘ ਦੀ, ਜਿਸਦਾ ਦੂਜਾ ਨਾਉਂ ਭਾਈ ਦੀਪ ਸਿੰਘ ਵਾਲੀ ਭੀ ਹੈ*, ਦੂਜੀ ਭਾਈ ਸੁੱਖਾ ਸਿੰਘ ਦੀ ਜਿਸਨੂੰ ਖਾਸ ਬੀੜ ਭੀ ਸੱਦਦੇ ਹਨ।       
*ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਇਸ ਦੀਆਂ ਕਈ ਕਾਪੀਆਂ ਕਰ੍ਵਾਈਆਂ ਸਨ"।
ਭਾਈ ਕਾਨ੍ਹ ਸਿੰਘ ਨਾਭਾ ਆਪਣੀ 'ਚੰਡੀ ਦੀ ਵਾਰ ਸਟੀਕ' ਪੁਸਤਕ ਦੀ ਭੂਮਿਕਾ ਵਿਚ ਇਸ ਤਰ੍ਹਾਂ ਦਰਜ਼ ਕਰਦੇ ਹਨ ਕਿ--"ਚੰਡੀ ਦੀ ਵਾਰ" ਦਾ ਅਖਰਾਰਥ ਟੀਕਾ, ਪ੍ਰੇਮੀ ਪਾਠਕਾਂ ਦੇ ਸਨਮੁੱਖ ਕੀਤਾ ਜਾਂਦਾ ਹੈ, ਜਿਸਦੀ ਸੰਖੇਪ ਕਥਾ ਇਉਂ ਹੈ-"ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਵਾਮੀ, ਮੁਰਦਾ ਭਾਰਤ ਵਿਚ ਪ੍ਰਾਣ ਸੰਚਾਰ ਕਰਨ ਦੇ ਯਤਨ ਲਈ ਜਿੱਥੇ ਖੰਡੇ ਦੇ ਅੰਮ੍ਰਿਤ ਦਾ ਪ੍ਰਯੋਗ ਕਰ ਰਹੇ ਸਨ, ਉਥੇ ਸਾਥ ਹੀ ਵੀਰ-ਰਸ ਪੂਰਤ ਕਾਵਯਰਚਨਾ ਦ੍ਵੁਾਰਾ, ਪਦ-ਦਲਤ ਲੋਕਾਂ ਦੇ ਮਨ ਅੰਦਰ ਉਤਸ਼ਾਹ ਅਤੇ ਸੂਰਬੀਰਤਾ ਭਰਨ ਹਿੱਤ, ਰਾਤ ਦਿਨ "ਵਚਿਤ੍ਰ ਨਾਟਕ" ਗ੍ਰੰਥ ਦੀ ਰਚਨਾ ਵਿਚ ਤਤਪਰ ਰਹਿੰਦੇ ਸਨ।
"ਚੰਡੀ ਚਰਿਤ੍ਰ" ਅਤੇ "ਚੰਡੀ ਦੀ ਵਾਰ" ਉਸੇ ਮਹਾਨ ਗ੍ਰੰਥ ਦਾ ਇਕ ਭਾਗ ਹੈ।ਦੁਰਗਾ ਦੀ ਇਹ ਕਥਾ "ਮਾਰਕੰਡੇਯ ਪੁਰਾਣ" ਤੋਂ ਲਈ ਗਈ ਹੈ।ਇਸ ਪੁਰਾਣ ਦੇ ੮੧ ਵੇਂ ਅਧਿਆਏ ਤੋਂ ਲੈਕੇ ੯੪ ਅਧਿਆਏ ਤੱਕ ਦੁਰਗਾ ਦੀ ਕਥਾ ਸੱਤ ਸੌ ਸਲੋਕਾਂ ਵਿਚ ਲਿਖੀ ਗਈ ਹੈ, ਜਿਸਦਾ ਨਾਮ "ਦੁਰਗਾ ਸਪਤਸ਼ਤੀ" ਅਤੇ "ਦੁਰਗਾ ਪਾਠ" ਹੋ ਗਿਆ ਹੈ।ਦਸਮੇਸ਼ ਜੀ ਨੇ ਇਸ ਪਾਠ ਦਾ ਸੁਤੰਤਰ ਅਨੁਵਾਦ ਮਨੋਹਰ ਰਚਨਾ ਵਿਚ ਕੀਤਾ ਹੈ, ਯਥਾ-"ਗ੍ਰੰਥ ਸਤਸਯਾ ਕੋ ਕਰਯੋ" ਅਤੇ "ਸਤਸਯ ਕੀ ਕਥਾ ਇਹ ਪੂਰੀ ਭਈ ਹੈ" (ਚੰਡੀ ਚਰਿਤ੍ਰ ਪਹਿਲਾ) ਤਥਾ "ਦੁਰਗਾ ਪਾਠ ਬਣਾਯਾ ਸਭੇ ਪਉੜੀਆਂ" (ਚੰਡੀ ਦੀ ਵਾਰ)
ਭਾਵੇਂ ਉਕਤਿ-ਵਿਲਾਸ (ਪਹਿਲਾ ਚੰਡੀ ਚਰਿਤ੍ਰ) ਹਿੰਦੀ ਕਾਵਯ ਵਿਚ ਬਹੁਤ ਉਚਾ ਦਰਜ਼ਾ ਰੱਖਦਾ ਹੈ, ਪਰ ਚੰਡੀ ਦੀ ਵਾਰ ਦੀ ਪੰਜਾਬੀ ਰਚਨਾ ਉਸ ਤੋਂ ਭੀ ਅਦਭੁਤ ਹੈ।ਮੇਰੇ ਨਿਸ਼ਚੇ ਅਨੁਸਾਰ ਇਸ ਪ੍ਰਕਾਰ ਦੀ ਇਹ ਕਾਵਯ ਰਚਨਾ ਪੰਜਾਬੀ ਵਿਚ ਪਹਿਲੀ ਹੈ।
ਇਸ ਵਾਰ ਵਿਚ ਬਹੁਤ ਸ਼ਬਦ ਅਜਿਹੇ ਆਏ ਹਨ ਜਿੰਨ੍ਹਾਂ ਨੂੰ ਇਸ ਸਮੇਂ ਦੇ ਪਾਠਕ ਸਮਝ ਨਹੀਂ ਸਕਦੇ, ਅਰ ਕਈ ਸ਼ਬਦਾਂ ਦਾ ਮੂਲ ਜਾਣੇ ਬਿਨਾਂ ਅਰਥ ਤੋਂ ਅਨਰਥ ਕਰ ਦਿੰਦੇ ਹਨ, ਇਸ ਲਈ ਅਨੇਕ ਥਾਂ ਫੁੱਟ-ਨੋਟ ਦੇਕੇ "ਵਾਰ ਸ੍ਰੀ ਭਗਾਉਤੀ ਜੀ" ਦਾ ਟੀਕਾ ਕੀਤਾ ਗਿਆ ਹੈ"।
ਇਸੇ 'ਚੰਡੀ ਦੀ ਵਾਰ ਸਟੀਕ' ਪੰ:੨ ਉਪਰ 'ਪ੍ਰਿਥਮ ਭਗੌਤੀ ਸਿਮਰ ਕੈ' ਦੀ ਵਿਆਖਿਆ ਲਿਖ ਕੇ ਫੁੱਟ ਨੋਟ ਲਿਖਦੇ ਹਨ—"ਜੋ ਇਹ ਸ਼ੰਕਾ ਕਰਦੇ ਹਨ ਕਿ 'ਭਗਾਉਤੀ' ਸ਼ਬਦ ਵਾਰ ਦੇ ਸਿਰਲੇਖ ਵਿਚ ਜਦ ਦੁਰਗਾ ਅਰਥ ਬੋਧਕ ਆਇਆ ਹੈ, ਤਦ ਇਥੇ ਭੀ ਦੇਵੀ ਦਾ ਹੀ ਅਰਥ ਕਿਉਂ ਨਹੀਂ ਰੱਖਿਆ? ਉਨ੍ਹਾਂ ਨੂੰ ਸਮਝਣਾ ਚਾਹੀਏ ਕਿ ਕਾਵਯ ਰਚਨਾ ਵਿਚ ਇਕ ਸ਼ਬਦ ਅਨੇਕਾਅਰਥ ਬੋਧਕ ਹੋਇਆ ਕਰਦਾ ਹੈ, ਜਿਵੇਂ ਅਕਾਲ ਉਸਤਤਿ ਵਿਚ-'ਪਾਰ ਨ ਪਾਇ ਸਕੈ ਪਦਮਾਪਤਿ'-ਇਥੇ ਪਦਮਾਪਤਿ ਵਿਸ਼ਨੂ ਬੋਧਕ ਹੈ, ਅਰ-'ਸੁੰਦਰ ਸ੍ਰੀ ਪਦਮਾਪਤਿ ਏ ਹੈ' ਇਥੇ ਮਹਾਕਾਲ ਅਰਥ ਪ੍ਰਗਟ ਕਰਦਾ ਹੈ।ਚੰਡੀ ਚਰਿਤ੍ਰ ਵਿਚ 'ਹਰਿ' ਸ਼ਬਦ ਚੰਦ੍ਰਮਾ, ਕਮਲ, ਧਨੁਖ, ਤੀਰ, ਖੜਗ, ਸੂਰਜ ਆਦਿ ਅਰਥ ਪ੍ਰਗਟ ਕਰਦਾ ਹੈ।ਹਜ਼ਾਰੇ ਸ਼ਬਦਾਂ ਵਿਚ ਵਿਸ਼ਨੂ ਅਤੇ ਕਰਤਾਰ ਬੋਧਕ ਹੈ, ਯਥਾ-'ਦਸਿਕ ਅਸੁਰ ਹਰਿ ਘਾਏ' ਅਤੇ 'ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣ ਸਿਧਾਏ"।
ਭਾਈ ਕਾਨ੍ਹ ਸਿੰਘ ਜੀ ਨਾਭਾ ਆਪਣੀ ਇਕ ਹੋਰ 'ਹਮ ਹਿੰਦੂ ਨਹੀਂ' ਪੁਸਤਕ ਦੇ ਸਫਾ ੭੮ ਉਪਰ ਇਕ ਹਿੰਦੂ ਤੇ ਸਿੱਖ ਪਾਤ੍ਰ ਦਾ ਵਾਰਤਾਲਾਪ ਹੁੰਦਾ ਇਸ ਤਰ੍ਹਾਂ ਵਰਨਣ ਕਰਦੇ ਹਨ:—
"ਹਿੰਦੂ--ਜੇ ਆਪ ਦੇ ਮਤ ਵਿਚ ਅਵਤਾਰਾਂ ਨੂੰ ਈਸ਼ਵਰ ਰੂਪ ਨਹੀਂ ਮੰਨਿਆਂ ਔਰ ਉਨ੍ਹਾਂ ਦੀ ਉਪਾਸ਼ਨਾ ਵਿਧਾਨ ਨਹੀਂ, ਤਾਂ ਦਸਮ-ਗ੍ਰੰਥ ਵਿਚ ਇਹ ਕਿਉਂ ਲਿਖਿਆ ਹੈ-–ਮਥਰਾ ਮੰਡਲ ਕੇ ਬਿਖੈ ਜਨਮ ਧਰਿਓ ਹਰਿਰਾਇ॥…(ਕ੍ਰਿਸ਼ਨਾਵ)
ਜੇ ਨਰ ਸਯਾਮ ਜੂ ਕੇ ਪਰਸੇ ਪਗ ਤੇ ਨਰ ਫੇਰ ਨ ਦੇਹ ਧਰੈਂਗੇ॥ਐਸੇ ਹੀ ਹੋਰ ਪ੍ਰਸੰਗ ਬਹੁਤ ਹਨ ਜਿੰਨ੍ਹਾਂ ਤੋਂ ਸਾਬਤ ਹੁੰਦਾ ਹੈ, ਕਿ ਦਸਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸਨ।
ਸਿੱਖ--ਇਤਿਹਾਸ ਔਰ ਪੁਰਾਣਾ ਦੀ ਕਥਾ ਦਾ ਜੋ ਤਰਜ਼ੁਮਾਂ ਅਥਵਾ ਖੁਲਾਸਾ ਹੋਵੇ, ਉਸ ਨੂੰ ਆਪ ਇਹ ਨਹੀਂ ਆਖ ਸਕਦੇ ਕਿ ਇਹ ਦਸਵੇਂ ਸਤਿਗੁਰੂ ਦਾ ਸਿੱਖਾਂ ਨੂੰ ਉਪਦੇਸ਼ ਹੈ, ਧਰਮ ਉਪਦੇਸ਼-ਮਈ ਬਾਣੀ ਗੁਰੂ ਸਾਹਿਬ ਦੀ "ਜਾਪ" ਔਰ "ਸ੍ਵੈਯੇ" ਆਦਿਕ ਭਿੰਨ ਭਿੰਨ ਹੈ, ਜਿਸ ਵਿਚ ਕੇਵਲ ਅਕਾਲ ਦੀ ਮਹਿਮਾ ਹੈ, ਔਰ ਅਵਤਾਰ ਆਦਿਕਾਂ ਨੂੰ ਉਸਦਾ ਦਾਸ ਕਥਨ ਕੀਤਾ ਹੈ।
ਪੰਨਾਂ ੮੮ ਹਿੰਦੂ—ਆਪ ਦੇਵੀ ਦੇਵਤਿਆਂ ਦੇ ਪੂਜਨ ਦਾ ਗੁਰਮਤਿ ਵਿਚ ਨਿਸ਼ੇਧ ਆਖਦੇ ਹੋ, ਪਰ ਦਸਵੇਂ ਗੁਰੂ ਜੀ ਨੇ ਖੁਦ ਦੇਵੀ ਪੂਜੀ ਹੈ, ਜੇਹਾ ਕਿ ਬਚਿਤ੍ਰ ਨਾਟਕ ਦੇ ਇਸ ਬਚਨ ਤੋਂ-"ਮਹਾਕਾਲ ਕਾਲਿ ਕਾ ਅਰਾਧੀ"॥ ਪ੍ਰਤੀਤ ਹੁੰਦਾ ਹੈ ਅਰ ਉਨ੍ਹਾਂ ਨੇ ਦੁਰਗਾ ਦੀ ਮਹਿਮਾ ਵਿਚ ਚੰਡੀ ਚਰਿਤ੍ਰ ਲਿਖਿਆਂ ਹੈ ਔਰ ਉਸਦੇ ਪਾਠ ਦਾ ਮਹਾਤਮ ਦੱਸਿਆ ਹੈ, ਯਥਾ:-"ਜਾਹਿ ਨਮਿਤ ਪੜ੍ਹੈ ਸੁਨਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ॥…ਫੇਰ ਨ ਜੂਨੀ ਆਇਆ ਜਿਨ ਇਹ ਗਾਇਆ"॥
ਸਿੱਖ—ਪਿਆਰੇ ਹਿੰਦੂ ਭਾਈ! ਗੁਰੂ ਸਾਹਿਬ ਨੇ ਅਕਾਲ ਨੂੰ ਤ੍ਰਿਲਿੰਗ ਰੂਪ ਵਰਨਣ ਕੀਤਾ ਹੈ, ਯਥਾ—ਨਮੋ ਪਰਮ ਗਿਆਤਾ॥ਨਮੋ ਲੋਕ ਮਾਤਾ॥ ਆਦਿਕ।
ਇਸ ਥਾਂ 'ਕਾਲਿ ਕਾ' ਪਦ ਦਾ ਅਰਥ ਅਕਾਲ ਤੋਂ ਭਿੰਨ ਕੋਈ ਦੇਵੀ ਨਹੀਂ ਹੈ।ਜੇ ਦੇਵੀ ਦੀ ਉਪਾਸ਼ਨਾ ਹੁੰਦੀ ਤਦ ਅੱਗੇ "ਦ੍ਵੈ ਤੇ ਏਕ ਰੂਪ ਹ੍ਵੈ ਗਯੋ"॥ ਦੀ ਥਾਂ "ਤ੍ਰੈ ਤੇ ਏਕ ਰੂਪ ਹ੍ਵੈ ਗਯੋ" ਪਾਠ ਹੁੰਦਾ, ਅਰ "ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ" ਦੀ ਥਾਂ "ਅਕਾਲ ਅਰ ਕਾਲਿਕਾ ਬਾਚ" ਹੁੰਦਾ।ਆਪ ਨੂੰ ਨਿਰਸੰਦੇਹ ਕਰਨ ਲਈ ਅਸੀਂ ਪ੍ਰਬਲ ਪੰਜ ਯੁਕਤੀਆਂ ਨਾਲ ਦੇਵੀ ਪੂਜਨ ਦਾ ਖੰਡਨ ਦਿਖਾਉਂਦੇ ਹਾਂ-
(a)ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ-ਬਿਨੁ ਕਰਤਾਰ ਨ ਕਿਰਤਮ ਮਾਨੋ॥ ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸ਼ਨਾ ਕਰੋ।ਔਰ ਚੰਡੀ ਦੀ ਵਾਰ ਵਿਚ ਜ਼ਿਕਰ ਹੈ –
ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ॥
ਇਸ ਤੋਂ ਸਿੱਧ ਹੈ ਕਿ ਦੁਰਗਾ ਸਾਜਨ ਵਾਲਾ ਕਰਤਾਰ ਹੋਰ ਹੈ ਔਰ ਦੁਰਗਾ ਉਸਦੀ ਰਚੀ ਹੋਈ ਹੈ।ਕੀ ਇਹ ਹੋ ਸਕਦਾ ਹੈ, ਕਿ ਗੁਰੂ ਜੀ ਸਿੱਖਾਂ ਨੂੰ ਉਪਦੇਸ਼ ਕੁੱਛ ਦੇਣ ਔਰ ਆਪ ਉਸਦੇ ਵਿਰੁੱਧ ਅਮਲ ਕੁੱਛ ਹੋਰ ਕਰਨ?ਅਰਥਾਤ–ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸ਼ਕ ਬਣਨ?
(ਅ)ਗੁਰੂ ਸਾਹਿਬ ਪ੍ਰਤਿਗਿਆ ਕਰਦੇ ਹਨ--ਤੁਮਹੈਂ ਛਾਡਿ ਕੋਈ ਅਵਰ ਨ ਧਿਆਊਂ॥ਜੋ ਬਰ ਚਾਹੋਂ ਸੁ ਤੁਮ ਤੇ ਪਾਊਂ॥.. ਇਕ ਬਿਨ ਦੂਸਰ ਸੋ ਨ ਚਿਨਾਰ॥…ਭਜੋਂ ਸੁ ਏਕ ਨਮਯੰ॥ਜੁ ਕਾਮ ਸਰਬ ਠਾਮਯੰ॥ਨ ਧਯਾਨ ਆਨ ਕਾ ਧਰੋਂ॥ਨ ਨਾਮ ਆਨ ਉਚਰੋਂ॥ਕੀ ਐਸਾ ਹੋ ਸਕਦਾ ਹੈ, ਕਿ ਗੁਰੂ ਸਾਹਿਬ ਆਪਣੀ ਪ੍ਰਤਿਗਿਆ ਦੇ ਵਿਰੁੱਧ ਦੇਵੀ ਪੂਜਾ ਕਰਨ?
(e)ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ, ਆਪਣੀ ਰਚਨਾ ਦੇ ਆਦਿ ਵਿਚ ਆਪਣੇ ਪੂਜ-ਦੇਵਤਾ ਦਾ ਨਾਉਂ ਲੈਕੇ ਮੰਗਲ ਕਰਦਾ ਹੈ, ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਣ ਦੇਖ ਕੇ ਹੀ ਕਵੀ ਦਾ ਇਸ਼ਟ ਸਮਝ ਲੈਂਦੇ ਹਨ।ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ੴਸਤਿਗੁਰ ਪ੍ਰਸਾਦਿ॥ ੴਵਾਹਿਗੁਰੂ ਜੀ ਕੀ ਫਤਹਿ॥ਏਹੀ ਮੰਗਲਾਚਰਣ ਸ੍ਰੀ ਮੁਖਵਾਕ ਬਾਣੀ ਦੇ ਆਦਿ ਰੱਖਿਆ ਹੈ, ਫੇਰ ਕਿਸ ਤਰ੍ਹਾਂ ਖਿਆਲ ਕੀਤਾ ਜਾ ਸਕਦਾ ਹੈ, ਕਿ ਦਸਮ ਗੁਰੂ ਜੀ ਦੇਵੀ ਭਗਤ ਸਨ?
(ਸ)ਸਿੱਖਾਂ ਵਿਚ ਦਸ ਸਤਿਗੁਰੂ ਇਕ ਰੂਪ ਮੰਨੇ ਗਏ ਹਨ, ਜੋ ਆਸ਼ਾ ਗੁਰੂ ਨਾਨਕ ਦੇਵ ਜੀ ਦਾ ਹੈ, ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਹਨ- ਭਰਮੇ ਸੁਰ ਨਰ ਦੇਵੀ ਦੇਵਾ॥(ਬਾਵਨ ਅੱਖਰੀ)
ਦੇਵੀਆ ਨ ਜਾਨੇ ਮਰਮ॥(ਰਾਮ ਮ:੫) ਮਹਾਮਾਈ ਕੀ ਪੂਜਾ ਕਰੈ॥ਨਰ ਸੈ ਨਾਰ ਹੋਇ ਅਉਤਰੈ॥ਤੂ ਕਹੀਅਤ ਹੀ ਆਦਿ ਭਵਾਨੀ॥ਮੁਕਤਿ ਕੀ ਬਰੀਆਂ ਕਹਾ ਛਪਾਨੀ॥(ਗੌਡ ਨਾਮਦੇਵ ਜੀ) ਔਰ ਫਿਰ,ਖੁਦ ਕਲਗੀਧਰ ਅਕਾਲ ਉਸਤਤਿ ਵਿਚ ਲਿਖਦੇ ਹਨ: ਚਰਨ ਸਰਨ ਜਿਹ ਬਸਤ ਭਵਾਨੀ॥ ਅਰਥਾਤ, ਦੇਵੀ ਅਕਾਲ ਦੇ ਚਰਨਾ ਦੀ ਦਾਸੀ ਹੈ, ਔਰ ਇਸ ਪਰ ਸਤਿਗੁਰਾਂ ਦਾ ਬਚਨ ਹੈ-ਕਿ ਠਾਕੁਰ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥(ਭੈਰਉ ਮ:੫) ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ ਝਾੜੂ ਬਰਦਾਰ ਮੰਨਿਆਂ, ਤਦ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਸੀ ਗੁਰ ਗੱਦੀ ਦੇ ਮਾਲਕ ਆਪਣੇ ਬਜ਼ੁਰਗਾਂ ਦੇ ਆਸ਼ੇ ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ ਦੀ ਉਪਾਸ਼ਨਾ ਕਰਦੇ?
(ਹ)ਭਾਈ ਮਨੀ ਸਿੰਘ ਜੀ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹੇ, ਉਹ ਭਾਈ ਸਾਹਿਬ "ਗਿਆਨ ਰਤਨਾਵਲੀ" ਦੇ ਆਦਿ ਵਿਚ ਇਹ ਮੰਗਲਾਚਰਨ ਕਰਦੇ ਹਨ:- 
"ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮੰਨਾਵਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ, ਗੁਰੂ ਕੇ ਸਿੱਖ ਸਤਿਨਾਮ ਨੂੰ ਅਰਾਧਦੇ ਹੈਨ, ਜਿਸ ਕਰਕੇ ਸਭ ਵਿਘਨ ਨਾਸ਼ ਹੁੰਦੇ ਹਨ, ਤਾਂ ਤੇ ਸਤਿਨਾਮ ਦਾ ਮੰਗਲਾਚਾਰ ਆਦਿ ਰੱਖਿਆ ਹੈ"॥ਜੇ ਦਸਵੇਂ ਸਤਿਗੁਰੂ ਦਾ ਇਸ਼ਟ ਦੇਵੀ ਹੁੰਦੀ ਤਾਂ ਕੀ ਭਾਈ ਮਨੀ ਸਿੰਘ ਜੀ ਆਪਣੇ ਗੁਰੂ ਦੀ ਪੂਜਾ-ਦੇਵੀ ਬਾਬਤ ਐਸਾ ਲਿਖ ਸਕਦੇ ਸਨ?ਔਰ ਪਿਆਰੇ ਹਿੰਦੂ ਜੀ! ਆਪ ਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ ਸੋ ਉਹ ਦਸਵੇਂ ਸਤਿਗੁਰੂ ਦਾ ਉਪਦੇਸ਼ ਨਹੀਂ, ਉਹ ਮਾਰਕੰਡੇ ਪੁਰਾਣ ਵਿਚੋਂ "ਦੁਰਗਾ ਸਪਤਸ਼ਤੀ" ਦਾ ਤਰਜ਼ੁਮਾ ਹੈ।
ਸਫਾ ੯੨ ਹਿੰਦੂ-ਸਿੱਖਾਂ ਦਾ ਨਿੱਤ ਅਰਦਾਸ ਵੇਲੇ ਇਹ ਪੜ੍ਹਨਾ ਕਿ "ਪ੍ਰਿਥਮ ਭਗੌਤੀ ਸਿਮਰ ਕੈ" ਸਾਫ ਸਿੱਧ ਕਰਦਾ ਹੈ, ਕਿ ਖਾਲਸਾ ਧਰਮ ਵਿਚ ਦੇਵੀ ਉਪਸ਼ਨਾ ਹੈ।ਅਸਲ ਵਿਚ "ਭਗੌਤੀ" ਪਦ ਸੰਸਕ੍ਰਿਤ "ਭਗਵਤੀ" ਹੈ, ਜਿਸਦਾ ਅਰਥ ਦੇਵੀ ਹੈ।ਗੁਰੂ ਗੋਬਿੰਦ ਸਿੰਘ ਜੀ ਫਾਰਸੀ ਅੱਖਰਾਂ ਵਿਚ ਆਪਣੀ ਕਵਿਤਾ ਲਿਖਿਆ ਕਰਦੇ ਸੇ, ਜੋ ਭਗਵਤੀ ਔਰ ਭਗੌਤੀ ਇਕੋ ਪੜ੍ਹਿਆ ਜਾਂਦਾ ਹੈ।ਗੁਰਮੁਖੀ ਲਿਖਾਰੀਆਂ ਨੇ ਅਸਲ ਸ਼ੁੱਧ ਪਾਠ ਸਮਝੇ ਬਿਨਾਂ ਭਗਵਤੀ ਦੀ ਥਾਂ ਭਗੌਤੀ ਲਿਖ ਦਿੱਤਾ ਹੈ।
ਸਿੱਖ-ਅਸੀਂ ਆਪ ਨੂੰ ਦੋ ਚਾਰ ਪ੍ਰਸ਼ਨ ਕਰਦੇ ਹਾਂ, ਜਿੰਨ੍ਹਾਂ ਤੋਂ ਆਪਦੀ ਤਸੱਲੀ ਹੋ ਜਾਏਗੀ।
(a)ਚੰਡੀ ਦੀ ਵਾਰ ਵਿਚ ਪਾਠ ਹੈ-ਲਈ ਭਗੌਤੀ ਦੁਰਗਸ਼ਾਹ ਵਰਜਾਗਨ ਭਾਰੀ॥ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ॥…ਕੀ ਇਸਦਾ ਭਾਵ ਇਹ ਹੈ ਕਿ ਦੁਰਗਾ ਨੇ ਭਗਵਤੀ (ਦੇਵੀ) ਫੜ੍ਹ ਕੇ ਰਾਜੇ ਸੁੰਭ ਦੇ ਸਿਰ ਵਿਚ ਮਾਰੀ, ਜਿਸ ਨੇ ਉਸਦਾ ਲਹੂ ਚੱਖਿਆ?
(ਅ) ਕੀ ਗੁਰੂ ਅਰਜਨ ਸਾਹਿਬ ਭੀ ਫਾਰਸੀ ਅੱਖਰਾਂ ਵਿਚ ਸ਼ਬਦ ਲਿਖਿਆ ਕਰਦੇ ਸੀ ਜਿੰਨ੍ਹਾਂ ਦੀ ਨਕਲ ਕਰਨ ਵੇਲੇ ਭਾਈ ਗੁਰਦਾਸ ਜੀ ਧੋਖਾ ਖਾ ਗਏ? ਦੇਖੋ ਸੁਖਮਨੀ ਦਾ ਪਾਠ:-ਭਗਉਤੀ ਭਗਵੰਤ ਭਗਤਿ ਕਾ ਰੰਗੁ॥ਸਗਲ ਤਿਆਗੈ ਦੁਸਟ ਕਾ ਸੰਗੁ॥…ਸਾਧ ਸੰਗਿ ਪਾਪਾ ਮਲੁ ਖੋਵੈ॥ਤਿਸ ਭਗਉਤੀ ਕੀ ਮਤਿ ਊਤਮ ਹੋਵੈ॥…ਹਰਿ ਕੇ ਚਰਨ ਹਿਰਦੈ ਬਸਾਵੈ॥ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ਕਿਉਂ ਸਾਹਿਬ! ਇਹ ਭਗੌਤੀ ਹੈ ਜਾਂ ਭਗਵਤੀ? ਔਰ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ?
(e)ਭਗੌਤੀ ਸਤੋਤ੍ਰ ਔਰ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਲਿਖਿਆ ਹੈ:-ਨਮੋ ਸ੍ਰੀ ਭਗੌਤੀ ਬਢੈਲੀ ਸਰੋਹੀ॥ (ਭਗੌਤੀ ਸਤੋਤ੍ਰ), ਨਾਉ ਭਗੌਤੀ ਲੋਹ ਘੜਾਯਾ॥(ਭਾਈ ਗੁਰਦਾਸ ਜੀ) ਕੀ ਭਗਵਤੀ (ਦੇਵੀ) ਨੂੰ ਸਾਣ ਪਰ ਬਾਢ ਚੜ੍ਹਾਇਆ ਜਾਂਦਾ ਹੈ? ਔਰ ਕੀ ਉਹ ਲੋਹੇ ਦੀ ਘੜੀ ਹੋਈ ਹੈ?"
ਗੁਰ ਸ਼ਬਦ ਰਤਨਾਕਰ 'ਮਹਾਨ ਕੋਸ਼' ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਉਹ ਵਡਮੁੱਲਾ ਪੰਥ ਪ੍ਰਵਾਣਿਤ ਗ੍ਰੰਥ ਹੈ, ਜਿਸਦੇ ਇਸਤੇਮਾਲ ਕੀਤੇ ਬਿਨਾਂ ਵੱਡੇ ਵੱਡੇ ਵਿਦਵਾਨ ਭੀ ਆਪਣੀ ਲਿਖਤ ਨੂੰ ਅਧੂਰਾ ਸਮਝਦੇ ਹਨ।ਉਸਦੇ ਹਰ ਪੰਨੇ ਉਪਰ ਦਸਮ-ਗ੍ਰੰਥ ਦੇ ਹਰੇਕ ਭਾਗ ਵਿਚਲੇ ਔਖੇ ਸ਼ਬਦਾਂ ਦੇ ਅਰਥ ਲਿਖੇ ਮਿਲਦੇ ਹਨ। ਭਾਈ ਸਾਹਿਬ ਜੀ ਦੇ ਸਹਿਯੋਗ ਸਦਕਾ ਉਨ੍ਹਾਂ ਦੇ ਸਪੁੱਤਰ ਭਗਵੰਤ ਸਿੰਘ 'ਹਰੀ ਜੀ' ਨੇ ਆਪਣੀ ਜ਼ਿੰਦਗੀ ਦੇ ਕੀਮਤੀ ੩੦ ਸਾਲ ਤੋਂ ਉਪਰ ਦਾ ਸਮਾਂ ਲਗਾਕੇ 'ਤੁਕ ਤਤਕਰਾ ਦਸਮ-ਗ੍ਰੰਥ ਸਾਹਿਬ' ਅਤੇ 'ਦਸਮ-ਗ੍ਰੰਥ ਸਾਹਿਬ ਦਾ ਬਾਣੀ ਬਿਓਰਾ' (ਦੋ ਪੁਸਤਕਾਂ ਦੇ ਰੂਪ ਵਿਚ) ਖਾਲਸਾ ਪੰਥ ਦੀ ਝੋਲੀ ਪਾਇਆ ਹੈ, ਜਿਸਨੂੰ ਪੜ੍ਹ ਕੇ ਅਨੇਕਾਂ ਸਿੱਖ ਲਾਹਾ ਲੈ ਰਹੇ ਹਨ।ਭਾਈ ਕਾਨ੍ਹ ਸਿੰਘ ਜੀ ਨਾਭਾ ਜੈਸੇ ਉਚ ਵਿਦਿਆ ਹਾਸਲ ਕਰਨ ਵਾਲੇ, ਹਰ ਗੱਲ ਦੀ ਤਹਿ ਤੱਕ ਪਹੁੰਚ ਰੱਖਣ ਵਾਲੇ, ਸਿੱਖੀ ਸਿਦਕ ਵਿਚ ਪੂਰੇ ਅਤੇ ਜਿੰਨ੍ਹਾਂ ਦੇ ਦਿਲ ਵਿਚ ਸਿੱਖੀ ਪ੍ਰਤੀ ਪ੍ਰਚੰਡ ਜਜ਼ਬਾ ਠਾਠਾਂ ਮਾਰਦਾ ਸੀ, ਉਨ੍ਹਾਂ ਤੋਂ ਦਸਮੇਸ਼-ਕ੍ਰਿਤ (ਦਸਮ-ਗ੍ਰੰਥ) ਬਾਰੇ ਇਤਨੀ ਵਾਕਫੀ ਮਿਲਣ ਤੇ ਭੀ ਅਗਰ ਕੁੱਝ ਕੁ ਪੰਥ-ਮਾਰੂ ਅਖੌਤੀ ਵਿਦਵਾਨਾਂ ਦੀ ਅਗਿਆਨਤਾ ਕਰਕੇ ਜੇ ਕਿਸੇ ਨੂੰ ਕੋਈ ਸ਼ੰਕਾ ਰਹਿ ਜਾਂਦਾ ਹੈ, ਤਾਂ ਇਸ ਨੂੰ ਬਦਨਸੀਬੀ ਹੀ ਕਿਹਾ ਜਾ ਸਕਦਾ ਹੈ।           
ਅਮਰਜੀਤ ਸਿੰਘ ਖੋਸਾ


Æਵਾਹਿਗੁਰੂ ਜੀ ਕੀ ਫਤਹਿ॥
ਪ੍ਰੋ.ਸਾਹਿਬ ਸਿੰਘ ਜੀ (ਡੀ.ਲਿਟ.)--ਦਸਮੇਸ਼-ਬਾਣੀ ਬਾਰੇ
ਅਮਰਜੀਤ ਸਿੰਘ ਖੋਸਾ 
ਪ੍ਰੋ. ਸਾਹਿਬ ਸਿੰਘ ਜੀ ਦਾ ਨਾਮ ਸਿੱਖ ਜਗਤ ਵਿਚ ਇਕ ਸਿਤਾਰੇ ਵਾਂਗ ਰੌਸ਼ਨ ਹੈ।ਉਨ੍ਹਾਂ ਨੇ ਸਾਰਾ ਜੀਵਨ ਗੁਰਬਾਣੀ ਦੇ ਵਿਆਕਰਣਕ ਤੇ ਸਿਧਾਂਤਕ ਪਹਿਲੂਆਂ ਨੂੰ ਦੇਖਦੇ ਹੋਏ ਟੀਕਾ ਅਤੇ ਇਤਿਹਾਸਕ ਪਹਿਲੂਆਂ ਨੂੰ ਦੇਖਦੇ ਹੋਏ ਕਈ ਹੋਰ ਪੁਸਤਕਾਂ ਭੀ ਲਿਖੀਆਂ ਹਨ।ਨਿਤਨੇਮ ਅਤੇ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਜਾਪੁ ਸਾਹਿਬ ਤੇ ਸਵੈਯੈ ਭੀ ਟੀਕਾ ਕੀਤੇ ਹਨ, ਪਰ ਬੇਹੱਦ ਰੁਝਾਨ ਜਾਂ ਕਿਸੇ ਵਜ੍ਹਾ ਕਰਕੇ ਉਹ ਚੌਪਈ ਦਾ ਟੀਕਾ ਨਾ ਕਰ ਸਕੇ।ਬੱਸ ਇੰਨੀਂ ਗੱਲ ਦਾ ਨਾਜਾਇਜ਼ ਆਸਰਾ ਲੈਕੇ ਦਸਮ ਗ੍ਰੰਥ ਸਾਹਿਬ ਬਾਰੇ ਬੇਲੋੜਾ ਵਾਦ ਵਿਵਾਦ ਛੇੜਨ ਵਾਲੇ ਕਹਿ ਦਿੰਦੇ ਹਨ, ਕਿ 'ਬੇਨਤੀ ਚੌਪਈ' ਦਸਮੇਸ਼ ਰਚਨਾ ਨਹੀਂ, ਇਸ ਕਰਕੇ ਹੀ ਪ੍ਰੋ.ਸਾਹਿਬ ਸਿੰਘ ਜੀ ਨੇ ਇਸਦਾ ਟੀਕਾ ਨਹੀਂ ਕੀਤਾ।ਪ੍ਰੋ.ਸਾਹਿਬ ਸਿੰਘ ਜੀ ਦਾ ਦਸਮੇਸ਼ ਬਾਣੀਆਂ ਬਾਰੇ ਕੀ ਵਿਚਾਰ ਸੀ?, ਇਥੇ ਇਹੀ ਸਿੱਧ ਕਰਨ ਦਾ ਯਤਨ, ਉਨ੍ਹਾਂ ਦੇ ਆਪਣੇ ਹੀ ਲਫਜ਼ਾਂ ਵਿਚ ਕੀਤਾ ਜਾ ਰਿਹਾ ਹੈ। ਸਿੰਘ ਬ੍ਰਦਰਜ਼ ਵੱਲੋਂ ਛਾਪੀ ਨਿਤਨੇਮ ਸਟੀਕ ਦੇ ਪੰ:੧੦੦ ਉਪਰ ਜਾਪੁ ਸਾਹਿਬ ਦਾ ਟੀਕਾ ਪ੍ਰੋ. ਸਾਹਿਬ ਸਿੰਘ ਜੀ ਇਸ ਤਰ੍ਹਾਂ ਸ਼ੁਰੂ ਕਰਦੇ ਹਨ:_
"ਜਾਪੁ॥ਸ੍ਰੀ ਮੁਖ ਵਾਕ ਪਾਤਿਸ਼ਾਹੀ ñú॥ਅਰਥ:_ਪਾਤਿਸ਼ਾਹੀ ਦਸਵੀਂ ਜੀ ਦੇ ਪਵਿੱਤਰ ਮੁਖ ਦਾ ਵਾਕ। …ਏਸੇ ਤਰ੍ਹਾਂ 'ਪਾਤਿਸ਼ਾਹੀ ñú' ਵਿਚ 'ਅੰਕ ñú' ਦਾ ਪਾਠ 'ਦਸ' ਅਸ਼ੁੱਧ ਹੈ, 'ਦਸਵੀਂ' ਪਾਠ ਠੀਕ ਹੈ, ਇਸਦਾ ਭਾਵ ਇਹ ਹੈ, ਜੋ ਬਾਣੀ ਹੁਣ ਪੜ੍ਹਨ ਲੱਗੇ ਹਾਂ, ਉਹ ਦਸਵੇਂ ਪਾਤਿਸ਼ਾਹ ਜੀ ਦੀ ਹੈ।'ਅਰਦਾਸ' ਦੇ ਪਹਿਲੇ ਸ਼ਬਦ ਵੱਲ ਭੀ ਹਰੇਕ ਸਿੱਖ ਦਾ ਖਾਸ ਧਿਆਨ ਦੇਣਾ ਜ਼ਰੂਰੀ ਹੈ, ਉਹ ਸ਼ਬਦ ਇਉਂ ਹਨ:_
åਵਾਹਿਗੁਰੂ ਜੀ ਕੀ ਫਤਹਿ॥ਸ੍ਰੀ ਭਗਉਤੀ ਜੀ ਸਹਾਏ॥ਪਾਤਿਸ਼ਾਹੀ ñú॥ਏਥੇ ਸ਼ਬਦ ਪਾਤਸ਼ਾਹੀ ñú ਦਾ ਭਾਵ ਇਹ ਹੈ ਕਿ ਅਰਦਾਸ 'ਪ੍ਰਿਥਮ ਭਗਉਤੀ' ਤੋਂ ਲੈਕੇ 'ਸਭ ਥਾਈਂ ਹੋਇ ਸਹਾਇ' ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ॥ਏਥੇ ਅੰਕ ñú ਦਾ ਪਾਠ 'ਦਸ ਕਰਨਾ ਅਸ਼ੁੱਧ ਹੈ, ਸ਼ੁੱਧ ਪਾਠ ਦਸਵੀਂ' ਹੈ।ਆਸਾ ਦੀ ਵਾਰ ਸਟੀਕ ਵਿਚ ਕਈ ਥਾਂਈਂ ਪ੍ਰਮਾਣ ਦੇਕੇ ਦੱਸਿਆ ਗਿਆ ਹੈ ਕਿ ਬਾਣੀ ਦੀ ਕਿਸੇ ਲਗ ਮਾਤ੍ਰ ਦਾ ਜਾਂ ਕਿਸੇ ਅੰਕ ਦਾ ਵੀ ਅਸ਼ੁੱਧ ਪਾਠ ਬਹੁਤ ਵਾਰੀ ਬਾਣੀ ਦੇ ਅਸਲੀ ਭਾਵ ਤੋਂ ਬਹੁਤ ਦੂਰ ਲੈ ਜਾਂਦਾ ਹੈ।ਇਸ ਲਾਪ੍ਰਵਾਹੀ ਦਾ ਜੋ ਸਿੱਟਾ ਸ੍ਰੀ ਕਲਗੀਧਰ ਜੀ ਦੀ ਬਾਣੀ ਸਬੰਧੀ ਨਿਕਲਿਆ ਹੈ, ਉਹ ਖਾਸ ਤੌਰ ਤੇ ਸ਼ੋਕਮਈ ਹੈ।…ਹਾਂ, ਅਰਦਾਸ ਵਾਲੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ, ਇਸ ਵਾਸਤੇ ਇਸਦੇ ਸ਼ੁਰੂ ਵਿਚ ਪੜ੍ਹਨਾ ਹੈ 'ਸ੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ'।
ਪ੍ਰੋ.ਸਾਹਿਬ ਸਿੰਘ ਜੀ ਦੀ ਇਕ ਹੋਰ, ਸਿੰਘ ਬ੍ਰਦਰਜ਼ ਵੱਲੋਂ ਛਾਪੀ ਪੁਸਤਕ, 'ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਜੀ' ਹੈ।ਪੰ:੮੮ ਤੇ ਭੰਗਾਣੀ ਯੁੱਧ ਬਾਰੇ ਲਿਖਦੇ ਹੋਏ, ਉਹ ਮਿਸਾਲ ਦਿੰਦੇ ਹਨ:_
"ਇਤਿਹਾਸਕ ਗਵਾਹੀ- ਜੰਗ ਤੋਂ ਪਿੱਛੋਂ ਛੇ ਮਹੀਨੇ ਹੋਰ ਸਤਿਗੁਰੂ ਜੀ ਪਾਉਂਟੇ ਸਾਹਿਬ ਹੀ ਟਿਕੇ ਰਹੇ। ਭੰਗਾਣੀ ਦੇ ਜੰਗ ਦਾ ਸਾਰਾ ਹਾਲ ਉਨ੍ਹਾਂ ਉਥੇ ਹੀ ਬੀਰ-ਰਸ-ਭਰੀ ਕਵਿਤਾ ਵਿਚ ਲਿਖਿਆ, ਜੋ 'ਬਚਿਤ੍ਰ ਨਾਟਕ' ਦੇ ਅੱਠਵੇਂ ਅਧਿਆਏ ਵਿਚ ਦਰਜ਼ ਹੈ"।
ਪ੍ਰੋ. ਸਾਹਿਬ ਸਿੰਘ ਜੀ ਇਸੇ ਪੁਸਤਕ ਦੇ ਪੰ:੯੨ ਤੇ ਲਿਖਦੇ ਹਨ:-
"ਵੇਲੇ ਦੀ ਸੰਭਾਲ—ਪਰ ਨਿਰੇ ਹਥਿਆਰ ਕਿਸੇ ਕੰਮ ਨਹੀਂ, ਜੇ ਹਥਿਆਰ ਫੜ੍ਹਨ ਵਾਲੇ ਮਨੁੱਖ ਦੇ ਅੰਦਰ ਬੀਰ ਰਸ ਦਾ ਹੁਲਾਰਾ ਨਹੀਂ।ਜਿਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਵਾ ਕੇ, ਉਸਦੇ ਸਾਹਮਣੇ ਢਾਡੀਆਂ ਪਾਸੋਂ ਜੋਧਿਆਂ ਦੀਆਂ ਵਾਰਾਂ ਦੇ ਪ੍ਰਸੰਗ ਸ਼ੁਰੂ ਕਰਵਾਏ ਸਨ, ਤਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਕੀਤਾ।'…ਰਮਾਇਣ' ਅਤੇ 'ਮਹਾਂਭਾਰਤ' ਦੇ ਜੰਗਾਂ ਦੀਆਂ ਸਦੀਆਂ ਤੋਂ ਪੁਰਾਣੀਆਂ ਕਥਾਵਾਂ ਸੰਸਕ੍ਰਿਤ ਵਿਚ ਲਿਖੀਆਂ ਮੌਜੂਦ ਸਨ।ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਵੇਂ ਸੱਚੇ ਵਿਚ ਢਾਲ ਕੇ ਨਵੇਂ ਰੂਪ ਵਿਚ ਲਿਆਂਦਾ"।
ਪੰ:੧੦੫ ਉਪਰ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ:_
"ਹੁਸੈਨ ਖਾਨ—'…ਬਚਿਤ੍ਰ ਨਾਟਕ' ਦੇ ਯਾਰ੍ਹਵੇਂ ਅਧਿਆਇ ਵਿਚ 'ਹੁਸੈਨੀ ਯੁੱਧ' ਦੇ ਨਾਮ ਹੇਠ ਇਸ ਜੰਗ ਦਾ ਜ਼ਿਕਰ ਹੈ।ਸਤਿਗੁਰੂ ਜੀ ਵੱਲੋਂ ਭੇਜੇ ਹੋਏ ਕੁੱਝ ਸਿੱਖ ਭੀ ਭਾਈ ਸੰਗਤੀਏ ਸਮੇਤ ਸ਼ਹੀਦ ਹੋਏ।ਇਹ ਯੁੱਧ ਸੰਨ ੧੬੮੮-੮੯ ਦੇ ਸਿਆਲ ਵਿਚ ਹੋਇਆ ਸੀ"।
ਫਿਰ ਇਸੇ ਪੁਸਤਕ ਦੇ ਪੰ:੧੨੭ ਤੇ ਪ੍ਰੋ. ਸਾਹਿਬ ਸਿੰਘ ਲਿਖਦੇ ਹਨ:_
"ਗੁਰੂ ਗੋਬਿੰਦ ਸਿੰਘ ਜੀ ਇਨਸਾਨੀ ਜੀਵਨ ਨਾਲ ਸੰਬੰਧ ਰੱਖਣ ਵਾਲੇ ਕਈ ਅਸੂਲਾਂ ਦਾ ਸ੍ਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿਚ ਡੂੰਘਾ ਪ੍ਰਭਾਵ ਪਾਣ ਲਈ ਹਾਸ-ਰਸ ਦੇ ਕੌਤਕ ਜਾਂ ਬਚਨ ਵਰਤਾ ਦਿਆ ਕਰਦੇ ਸਨ। ਬ੍ਰਾਹਮਣਾਂ ਦਾ ਕ੍ਰੋਧ ਮੱਠਾ ਕਰਨ ਲਈ ਸਤਿਗੁਰੂ ਜੀ ਉਨ੍ਹਾਂ ਨੂੰ ਹੱਸ ਕੇ ਆਖਣ ਲੱਗੇ ਕਿ ਸਾਨੂੰ ਤੁਹਾਡਾ ਚੇਤਾ ਨਹੀਂ ਸੀ ਰਿਹਾ।ਗੁਰੂ ਪਾਤਸ਼ਾਹ ਨੇ ਤਾਂ ਰਮਜ਼ ਭਰੇ ਤਰੀਕੇ ਨਾਲ ਉਨ੍ਹਾਂ ਨੂੰ ਸਮਝਾਇਆ ਸੀ ਕਿ ਚੇਤਾ ਉਹਨਾਂ ਬਾਰੇ ਹੀ ਵਿਸਰਦਾ ਹੈ, ਜਿੰਨ੍ਹਾਂ ਦੀ ਲੋੜ ਨਾ ਰਹੇ, ਪਰ ਉਹ ਅਜੇ ਭੀ ਆਪਣਾ ਹੱਕ ਜਤਾਉਣੋ ਨ ਟਲੇ।ਆਖਰ ਸਤਿਗੁਰੂ ਜੀ ਨੇ ਖੁਲ੍ਹੇ ਲਫਜ਼ਾਂ ਵਿਚ ਬ੍ਰਾਹਮਣਾਂ ਨੂੰ ਕਹਿ ਦਿੱਤਾ, ਕਿ ਸੇਵਾ ਕਰਾਉਣ ਦਾ ਹੱਕ ਉਨ੍ਹਾਂ ਦਾ ਹੀ ਹੁੰਦਾ ਹੈ, ਜਿੰਨ੍ਹਾਂ ਨੇ ਆਪਣਾ ਆਪ ਦੂਜਿਆ ਲਈ ਕੁਰਬਾਨ ਕਰ ਦਿੱਤਾ ਹੋਵੇ, ਜਿਹੜੇ ਦੁਖੀਆਂ ਗਰੀਬਾਂ ਦੀ ਖਾਤਰ ਸਿਰ ਤਲੀ ਉਤੇ ਰੱਖੀ ਫਿਰਦੇ ਹੋਣ।ਤੁਸਾਂ ਉਚ-ਜ਼ਾਤੀਏ ਬ੍ਰਾਹਮਣਾਂ ਨੇ ਸਦੀਆਂ ਤੋਂ ਕਰੋੜਾਂ ਬੰਦਿਆ ਨੂੰ ਸ਼ੂਦਰ ਆਖ ਆਖ ਕੇ ਪੈਰਾਂ ਹੇਠ ਲਤਾੜਿਆ ਹੋਇਆ ਸੀ।ਗੁਰੂ ਨਾਨਕ ਪਾਤਸ਼ਾਹ ਆਏ, ਉਹਨਾਂ ਦਾ ਸੱਦ ਸੁਣਕੇ ਇੰਨ੍ਹਾਂ ਲੋਕਾਂ ਨੇ ਤੁਹਾਡੀ ਗੁਲਾਮੀ ਦਾ ਜੂਲਾ ਲਾਹੁਣ ਲਈ ਸਿਰ ਤਲੀ ਉਤੇ ਰੱਖ ਲਿਆ।ਤੁਸੀਂ ਇੰਨ੍ਹਾਂ ਨੂੰ ਆਪਣੇ ਨਾਲੋਂ ਨੀਵੀਂ ਜ਼ਾਤੀ ਦੇ ਸਮਝਦੇ ਹੋ, ਪਰ ਅਸਲ ਵਿਚ ਇਹੀ ਹਨ ਦਾਨ ਸੇਵਾ ਦੇ ਅਸਲੀ ਹੱਕਦਾਰ, ਕਿਉਂਕਿ ਇੰਨ੍ਹਾਂ ਨੇ ਆਪਣਾ ਸਭ ਕੁੱਝ ਦੂਜਿਆਂ ਦੀ ਖਾਤਰ ਕੁਰਬਾਨ ਕੀਤਾ ਹੋਇਆ ਹੈ।ਇਹ ਸੁਣ ਕੇ ਬ੍ਰਾਹਮਣਾਂ ਦਾ ਲੱਕ ਟੁੱਟ ਗਿਆ, ਕਿ ਜਾਗੀ ਜਨਤਾ ਨੂੰ ਲੁੱਟਣ ਦੇ ਅਵਸਰ ਘਟਦੇ ਜਾ ਰਹੇ ਹਨ।ਸਤਿਗੁਰੂ ਜੀ ਨੇ ਹੇਠ ਲਿਖੇ ਸਵੈਯੇ ਅੰਕਿਤ ਕੀਤੇ:_  ਜੋ ਕਿਛੁ ਲੇਖੁ ਲਿਖਿਯੋ ਬਿਧਨਾ ਸੋਈ ਪਾਈਅਤ ਮਿਸ਼੍ਰ ਜੂ ਸ਼ੋਕੁ ਨਿਵਾਰੋ॥
 ਮੇਰੋ ਕਛੂ ਅਪਰਾਧ ਨਹੀਂ ਗਯੋ ਯਾਦਿ ਤੇ ਭੂਲਿ ਨ ਕੋਪੁ ਚਿਤਾਰੋ॥
 ਬਾਗੋ ਨਿਹਾਲੀ ਪਠੈ ਦੈ ਹੌਂ ਆਜ ਭਲੇ ਤੁਮ ਕੋ ਨਿਹਚੈ ਜੀਅa ਧਾਰੋ॥
 ਛਤ੍ਰ ਸਭੈ ਕ੍ਰਿਤ ਬਿਪ੍ਰਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੇ ਨਿਹਾਰੋ॥੧॥ 
 ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
 ਅਘ ਓਘ ਟਰੈ ਇਨ ਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
 ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
 ਇਨ ਹੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥ ੨॥
 ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ॥
 ਦਾਨ ਦਯੋ ਇਨ ਹੀ ਕੋ ਭਲੋ ਅਉਰ ਆਨ ਕੋ ਦਾਨ ਨ ਲਾਗਤ ਨੀਕੋ॥
 ਆਗੇ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
 ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ॥੩॥
    ਦੋਹਿਰਾ
 ਚਟਪਟਾਇ ਚਿੱਤ ਮੈ ਜਰਿਓ ਤ੍ਰਿਣ ਜਿਉਂ ਕਰੁੱਧਤ ਹੋਇ॥
 ਖੋਜ ਰੋਜਿ ਕੇ ਹੇਤਿ ਲਗਿ ਦਯੋ ਮਿਸ਼੍ਰ ਜੂ ਰੋਇ॥੪॥
ਪ੍ਰੋ. ਸਾਹਿਬ ਸਿੰਘ ਜੀ ਇਸੇ ਪੁਸਤਕ ਦੇ ਪੰ:੧੩੩ ਤੇ ਲਿਖਦੇ ਹਨ:_
"ਖੁਲ੍ਹਾ ਅੰਮ੍ਰਿਤ ਪਰਚਾਰ:-ਸਤਿਗੁਰੂ ਜੀ ਦੀ ਹਦਾਇਤ ਅਨੁਸਾਰ ਪੰਜ* ਪਿਆਰਿਆਂ ਨੇ ਫਿਰ ਨਵੇਂ ਸਿਰੇ ਤਿਆਰ ਕਰਕੇ ੨੫ ਹੋਰ ਸਿੰਘਾਂ ਨੂੰ ਅੰਮ੍ਰਿਤ ਛਕਾਇਆ।ਇਸ ਤਰ੍ਹਾਂ ਅਗਾਂਹ ਅੰਮ੍ਰਿਤ ਛਕਾਣ ਲਈ ਛੇ ਜੱਥੇ ਤਿਆਰ ਹੋ ਗਏ।ਇਸੇ ਹੀ ਤਰ੍ਹਾਂ ਹੋਰ ਹੋਰ ਜੱਥੇ ਤਿਆਰ ਹੁੰਦੇ ਗਏ, ਅਤੇ ਸ਼ਾਮ ਤੱਕ ਪਹਿਲੇ ਹੀ ਦਿਨ ਹਜ਼ਾਰਾਂ ਸਿੰਘਾਂ ਨੇ ਅੰਮ੍ਰਿਤ ਛਕ ਲਿਆ।
*ਅੰਮ੍ਰਿਤ ਤਿਆਰ ਕਰਨ ਵਾਲੇ ਸਿੰਘਾਂ ਵਾਸਤੇ ਜ਼ਰੂਰੀ ਹੈ, ਕਿ ਉਨ੍ਹਾਂ ਨੂੰ ਪੰਜ ਬਾਣੀਆਂ ਜ਼ੁਬਾਨੀ ਯਾਦ ਹੋਣ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਦੀਆਂ ਹਨ।ਉਹਨਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਭੀ ਤਿੰਨ ਬਾਣੀਆਂ ਹਨ-ਜਾਪੁ, ਸਵੈਯੇ ਤੇ ਚੌਪਈ।
ਇਸ ਤੋਂ ਸੁਤੇ ਹੀ ਅਨੁਮਾਨ ਲੱਗ ਜਾਂਦਾ ਹੈ ਕਿ ਸਤਿਗੁਰੂ ਜੀ ਦੇ ਸਮੇਂ ਸਿੱਖ ਸੰਗਤਾਂ ਵਿਚ ਗੁਰਬਾਣੀ ਜ਼ੁਬਾਨੀ ਯਾਦ ਕਰਨ ਦਾ ਉਤਸ਼ਾਹ ਆਮ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆ ਭੀ ਅਨੇਕਾਂ ਸਿੱਖਾਂ ਨੂੰ ਯਾਦ ਸਨ"।
ਇਸ ਦਸਮੇਸ਼ ਜੀ ਦੇ ਜੀਵਨ ਬ੍ਰਿਤਾਂਤ ਵਾਲੀ ਪੁਸਤਕ ਦੇ ਪੰ:੨੧੨ ਤੇ ਸਾਹਿਬ ਸਿੰਘ ਜੀ ਦੀ ਲਿਖਤ:_
"ਜਦੋਂ ਪਿੰਡ ਦੀਨੇ ਤੋਂ ਇਹ ਖਬਰ ਖਿਲਰਨੀ ਸ਼ੁਰੂ ਹੋਈ ਸੀ, ਕਿ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਤੇ ਚਮਕੌਰ ਦੀਆ ਲੜਾਈਆਂ ਤੋਂ ਪਿੱਛੋਂ ਮਾਲਵੇ ਵਿਚ ਆ ਗਏ ਹਨ, ਤਾਂ ਕਈ ਹਜ਼ੂਰੀ ਕਵੀ ਭੀ ਮੁੜ ਆ ਮਿਲੇ, ਜਿੰਨ੍ਹਾਂ ਨੂੰ ਹਜ਼ੂਰ ਨੇ ਜੰਗ ਦੇ ਖਤਰੇ ਤੋਂ ਬਾਹਰ ਰੱਖਣ ਲਈ ਆਨੰਦਪੁਰ ਤੋਂ ਤੋਰ ਦਿੱਤਾ ਸੀ।ਦੂਰੋਂ ਦੂਰੋਂ ਉਤਸ਼ਾਹ ਨਾਲ ਸਿੰਘਾਂ ਨੂੰ ਆਉਂਦਿਆ ਦੇਖ ਕੇ ਉਸ ਵੇਲੇ ਦਾ ਦ੍ਰਿਸ਼ ਇਉਂ ਬਿਆਨ ਕੀਤਾ ਹੈ।(ਦਸਮ ਗ੍ਰੰਥ ਵਿਚ):__
 ਲੱਖੀ ਜੰਗਲਿ ਖਾਲਸਾ, ਆਇ ਦੀਦਾਰ ਕੀਤੋ ਨੇ॥
 ਸੁਣ ਕੈ ਸੱਦੁ ਮਾਹੀ ਦਾ, ਮੇਹੀਂ ਪਾਣੀ ਘਾਹੁ ਮੁੱਤੋ ਨੇ॥
 ਕਿਸ ਹੀ ਨਾਲਿ ਨ ਰਲੀਆ ਕਾਈ, ਇਹੁ ਕੀ ਸ਼ੌਕੁ ਪਇਓ ਨੇ॥
 ਗਿਆ ਫਿਰਾਕ ਮਿਲਿਆ ਮਿਤ੍ਰ ਮਾਹੀ, ਤਾਂਹੀ ਸ਼ੁਕਰ ਕੀਤੋ ਨੇ"॥(ਦਸਮ ਗ੍ਰੰਥ)
ਹੁਣ ਪ੍ਰੋ.ਸਾਹਿਬ ਸਿੰਘ ਜੀ ਦੀਆਂ ਸਿਰਫ ਦੋ ਪੁਸਤਕਾਂ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ, ਕਿ ਉਹਨਾਂ ਦੇ ਦਿਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਪ੍ਰਤੀ ਕਿੰਨੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਸੀ।ਖੋਜ ਦੇ ਸੰਬੰਧ ਵਿਚ ਭੀ ਉਨ੍ਹਾਂ ਦਾ ਕੋਈ ਸਾਨੀ ਨਹੀਂ, ਅਤੇ ਉਨ੍ਹਾਂ ਨੂੰ ਬਾਣੀਆਂ ਬਾਰੇ ਸਭ ਪਤਾ ਸੀ, ਕਿ ਕਿਹੜੀ ਬਾਣੀ ਕਿਸਦੀ ਹੈ, ਅਤੇ ਕਿਥੋਂ ਲਈ ਗਈ ਹੈ।ਕੀ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ?, ਜਾਂ ਪ੍ਰੋ.ਸਾਹਿਬ ਸਿੰਘ ਜੀ ਇੰਨੇ ਹੀ ਭੋਲੇ ਸਨ?, ਕਿ ਉਹ ਬਿਨਾਂ ਕੁੱਛ ਦੇਖੇ ਪਰਖੇ ਦੇ ਹੀ ਲਿਖੀ ਗਏ।ਢੁੱਚਰਾਂ ਡਾਹੁਣੀਆਂ ਤਾਂ ਵੈਸੇ ਹੀ 'ਅਕਲ ਦੇ ਧਨੀ' ਹੋਣ ਦਾ ਸਬੂਤ ਹੁੰਦਾ ਹੈ, ਪਰ ਦਸਮ ਗ੍ਰੰਥ ਸਾਹਿਬ ਬਾਰੇ ਪ੍ਰੋ.ਸਾਹਿਬ ਸਿੰਘ ਜੀ ਦਾ ਨਾਮ ਅਖੌਤੀ ਵਿਰੋਧੀ ਧਿਰ ਵਜੋਂ ਵਰਤਣ ਦਾ ਕੁਕਰਮ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ।ਜਿਸ ਤਰਾਂ ਅਖਾਣ ਹੈ ਕਿ 'ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ' ਠੀਕ ਇਸੇ ਤਰਾਂ ਪ੍ਰੋ. ਸਾਹਿਬ ਸਿੰਘ ਜੀ ਦੀ ਸਖਸ਼ੀਅਤ ਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਾ, ਪਰ ਇਸ ਤਰ੍ਹਾਂ 'ਝੂਠੀ-ਤਰਫਦਾਰੀ' ਕਰਨ ਵਾਲੇ ਦੀ ਅਕਲ ਦਾ ਜਨਾਜ਼ਾ ਜ਼ਰੂਰ ਨਿਕਲ ਜਾਂਦਾ ਹੈ।                                              

ਜਾਪੁ ਸਾਹਿਬ ਸਟੀਕ
ਮੁਖ-ਬੰਧ
'ਜਾਪੁ' ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਹੈ।ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ 'ਜਪੁ' ਅਤੇ 'ਜਾਪੁ' ਸਾਹਿਬ ਦਾ ਪਾਠ ਜ਼ਰੂਰ ਕਰੇ।'ਅੰਮ੍ਰਿਤ' ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ।
ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ 'ਬਾਣੀ' ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ।ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ।ਇਸ ਔਖਿਆਈ ਨੂੰ ਦੂਰ ਕਰਨ  ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ' ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ।ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ 'ਬੋਲੀ' ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।
'ਜਾਪੁ' ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ।ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ।ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ 'ਬਾਣੀ' ਬਹੁਤ ਸਹਾਇਤਾ ਕਰਦੀ ਹੈ।
ਓਪਰੀ ਨਜ਼ਰੇ ਇਸ 'ਬਾਣੀ' ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ 'ਬਾਣੀ' ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ।ਪਰ ਮੈਂ ਇਸ ਟੀਕੇ ਵਿਚ ਇਹ ਦੱਸਿਆ ਹੈ ਕਿ 'ਜਾਪੁ' ਸਾਹਿਬ ਦੇ ਸਾਰੇ ੨੨ ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।
ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ।ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ।ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ 'ਬੋਲੀ' ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ।ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਜਾਪੁ' ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ 'ਬਾਣੀ' ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ 'ਤਿਆਗੀ' ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ।ਆਮ ਤੌਰ ਤੇ ਕਿਸੇ ਦੇਸ਼ ਦੇ 'ਲੋਕ ਗੀਤ' ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ aੁਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ।ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ 'ਲੋਕ ਗੀਤਾਂ' ਵਿਚ ਨਵੀਂ ਜਾਨ ਪਾਈ, 'ਘੋੜੀਆਂ', 'ਛੰਤ', 'ਅਲਾਹਣੀਆਂ', 'ਸਦੁ', 'ਬਾਰਹਮਾਹ', 'ਲਾਵਾਂ', 'ਵਾਰ' ਆਦਿਕ ਦੇਸ਼ ਪ੍ਰਚੱਲਤ 'ਛੰਦ' ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ।ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ 'ਬਾਣੀ' ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ।ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ।ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ 'ਜਮਾਲ' (ਕੋਮਲ ਸੁੰਦਰਤ) ਤੇ ਦੂਜਾ ਹੈ 'ਜਲਾਲ'।ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ 'ਬਾਣੀ' ਨੇ ਪੈਦਾ ਕੀਤਾ।ਇਸ 'ਜਮਾਲ' ਨੂੰ ਜਿਉਂਦਾ ਰੱਖਣ ਲਈ 'ਜਲਾਲ' ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ 'ਵਰਿਆਮ ਮਰਦ' ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ।ਲੁਤਫ ਇਹ ਹੈ ਕਿ ਇੰਨ੍ਹਾਂ ਦੀ 'ਬਾਣੀ' ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ 'ਛੰਦ' ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ 'ਬਾਣੀ' 'ਰਾਗ'-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ 'ਬਾਣੀ ਵੱਖੋ ਵੱਖਰੇ 'ਛੰਦਾਂ' ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:-     
ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰ॥
ਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰ॥
ਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰ॥
ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥੨॥
ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।
ਖਾਲਸਾ ਕਾਲਜ, ਅੰਮ੍ਰਿਤਸਰ                                                        ਸਾਹਿਬ ਸਿੰਘ
੧ ਜਨਵਰੀ, ੧੯੪੪
ਪ੍ਰਤੱਖ ਸਬੂਤ
ਦ੍ਵੈ੍ਵ ਤੇ ਏਕ ਰੂਪ ਹ੍ਵੈ ਗਯੋ॥ਉਹ ਕੌਣ ਸੀ?
ਪਟਨਾ ਸਹਰ ਬਿਖੇ ਭਵ ਲਯੋ॥ਇਹ ਉਹ ਕਵੀ ਜੀ ਹਨ ਜਿਸਦਾ ਜਨਮ ਪਟਨਾ (ਬਿਹਾਰ) ਵਿਚ ਹੋਇਆ।
ਦੇਸ ਚਾਲ ਹਮ ਤੇ ਪੁਨਿ ਭਈ॥ਸਹਰ ਪਾਂਵਟਾ ਕੀ ਸੁਧਿ ਲਈ॥ਕੌਣ ਹੈ ਪਾਉਂਟਾ ਸਾਹਿਬ ਦੀ ਸੁਧ ਲੈਣ ਵਾਲਾ?
ਫਤੇ ਸ਼ਾਹ ਕੋਪਾ ਤਬ ਰਾਜਾ॥ਲੋਹ ਪਰਾ ਹਮ ਸੋਂ ਬਿਨ ਕਾਜਾ॥ਬਿਨਾਂ ਵਜ੍ਹਾ ਲੜਨ ਆਏ ਫਤੇ ਸ਼ਾਹ ਨੂੰ ਕਿਸਨੇ ਸੋਧਿਆ ਸੀ?
ਸੁਧਿ ਜਬ ਤ ਹਮ ਧਰੀ ਬਚਨ ਗੁਰ ਦਏ ਹਮਾਰੇ॥…ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ॥ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥…ਗੁਰ ਜਬ ਤੇ ਮੁਹਿ ਕਹਯੋ ਇਹੈ ਪ੍ਰਨ ਲਯੋ ਸੁ ਧਾਰੈ॥ਹੋ ਪਰ ਧਨ ਪਾਹਨ ਤੁੱਲਿ ਤ੍ਰਿਯਾ ਪਰ ਮਾਤ ਹਮਾਰੈ॥ਵਾਲੇ ਸਵੈਯੇ ਕੌਣ ਲਿਖ ਸਕਦਾ ਹੈ?
ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥ਅਰੁ ਸਿਖਹੋਂ ਅਪੁਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ਜੁੱਧ ਦੀ ਮੰਗ ਤੇ ਸ਼ਸਤਰ ਦੀ ਪੂਜਾ ਕਿਹੜਾ ਕਵੀ ਕਰਦਾ ਹੈ?ਗੁਰੂ ਜੀ ਤੋਂ ਬਿਨਾਂ ਕਿਸ ਕਵੀ ਨੇ ਜੂਝ ਕੇ ਮਰਨ ਦਾ ਵਰ ਮੰਗਿਆ ਹੈ?
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ॥ਦੇਹ ਅਨਿੱਤ ਨ ਨਿੱਤ ਰਹੈ ਜਸੁ ਨਾਵ ਚੜ੍ਹੈ ਭਵਸਾਗਰ ਤਾਰੈ॥ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉਂ ਉਜੀਆਰੈ॥ਗਿਆਨਹਿ ਕੀ ਬਢਨੀ ਮਨਹੂ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ॥ਭਾਵ-ਜੱਗ ਜਿਉਣਾ ਉਸਦਾ ਹੀ ਸਲਾਹੁਣ ਯੋਗ ਹੈ, ਜੋ ਮੂੰਹੋਂ ਹਰੀ ਦਾ ਸਿਮਰਨ ਅਤੇ ਚਿੱਤ ਵਿਚ ਬਦੀਆਂ (ਅਤੇ ਬਦ) ਨਾਲ ਜੂਝਣ ਦੀ ਵੀਚਾਰ ਰੱਖਦਾ ਹੋਵੇ।ਦੇਹ ਤਾਂ ਸਦਾ ਰਹਿਣ ਵਾਲੀ ਸ਼ੈ ਨਹੀਂ, ਸੋ ਇਸ ਨੂੰ ਜੱਸ ਰੂਪੀ ਬੇੜੀ ਵਿਚ ਸਵਾਰ ਕਰਕੇ ਜੀਵਨ ਬਤੀਤ ਕਰੇ।ਇਸ ਮਿਲੇ ਹੋਏ ਤਨ ਨੂੰ ਦ੍ਰਿੜਤਾ ਦਾ ਘਰ ਬਣਾਕੇ, ਇਸ ਧੀਰਜ ਦੇ ਘਰ ਵਿਚ ਬੁੱਧੀ ਨੂੰ ਚਰਾਗ ਵਾਂਗ ਰੌਸ਼ਨ ਕਰੇ ਅਤੇ ਇਸ ਵਿਚੋਂ ਗਿਆਨ ਰੂਪੀ ਝਾੜੂ (ਯਾ ਸ਼ਸ਼ਤ੍ਰ) ਨਾਲ ਗੰਦ-ਮੰਦ ਰੂਪੀ ਕਾਇਰਤਾ ਯਾ ਬਿਰਤੀ ਦਾ ਡਰਾਕਲਪੁਣਾ ਹੂੰਝ ਸੁੱਟੇ (ਦੂਰ ਕਰੇ)।ਕਿਹੜਾ ਕਵੀ ਆਪਣੇ ਪੰਥ ਨੂੰ ਇਸ ਤਰ੍ਹਾਂ ਦਾ ਵੇਖਣਾ ਚਾਹੁੰਦੈ? 
ਜਾਗਤਿ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ॥ਪੂਰਨ ਪ੍ਰੇਮ ਪ੍ਰਤੀਤਿ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ॥ਤੀਰਥ ਦਾਨ ਦਯਾ ਤਪ ਸੰਜਮ ਏਕੁ ਬਿਨਾਂ ਨਹਿ ਏਕ ਪਛਾਨੈ॥ਪੂਰਨ ਜੋਤਿ ਜਗੈ ਘਟ ਮੈਂ ਤਬ ਖਾਲਿਸ ਤਾਹਿਂ ਨ ਖਾਲਿਸ ਜਾਨੈ॥ਕੀ ਕੋਈ ਸ਼ਿਵ ਭਗਤ ਬ੍ਰਾਹਮਣ ਕਵੀ ਇਸ ਤਰ੍ਹਾਂ ਲਿਖ ਸਕਦਾ ਹੈ?
ਹਿੰਦੂ ਤੁਰਕ ਕੋਊ ਰਾਫਿਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ॥ਮਨੁੱਖਤਾ ਪ੍ਰਤੀ ਕਿਸ ਕਵੀ ਦੀ ਇਹ ਪਹਿਚਾਨ ਹੈ?
ਨਿਰੰਕਾਰ ਨ੍ਰਿਬਕਾਰ ਨ੍ਰਿਲੰਭ॥ਆਦਿ ਅਨੀਲ ਅਨਾਦਿ ਅਸੰਭ॥ਤਾਕਾ ਮੂੜ੍ਹ ਉਚਾਰਤ ਭੇਦਾ॥ਜਾਕੋ ਭੇਵ ਨ ਪਾਵਤ ਬੇਦਾ॥ ਤਾਕੌ ਕਰਿ ਪਾਹਨ ਅਨੁਮਾਨਤ॥ਮਹਾਂਮੂੜ੍ਹ ਕਛੁ ਭੇਦ ਨ ਜਾਨਤ॥ਮਹਾਂਦੇਵ ਕੌ ਕਹਤ ਸਦਾ ਸਿਵ॥ ਨਿਰੰਕਾਰ ਕਾ ਚੀਨਤ ਨਹਿ ਭਿਵ॥ਨਿਰੰਕਾਰ ਨੂੰ ਮੂਰਤੀਮਾਨ ਕਰਕੇ ਦੇਖਣ ਵਾਲਿਆਂ ਨੂੰ ਮੂਰਖ, ਕੀ ਕੋਈ ਪੰਡਤ ਕਹਿ ਸਕਦਾ ਹੈ?
ਪਾਇ ਪਰੋ ਪ੍ਰਮੇਸ਼੍ਵਰ ਕੇ ਪਸੁ ਪਾਹਨ ਮੈ ਪ੍ਰਮੇਸ਼੍ਵਰ ਨਾਹੀ॥ਪੱਥਰ ਪੂਜਕ ਪਸ਼ੂਆਂ ਨੂੰ ਪ੍ਰਮੇਸ਼ਰ ਦੇ ਲੜ ਕੌਣ ਲਾ ਰਿਹਾ ਹੈ?
ਕਾਹੂ ਲੈ ਲਿੰਗ ਗਰੇ ਲਟਕਾਯੋ…ਕਾਹੇ ਲਖਯੋ ਹਰਿ ਅਵਾਚੀ ਦਿਸਾ ਮਹਿ ਕਾਹੂ ਪਿਛਾਹ ਕੋ ਸੀਸ ਨਿਵਾਯੋ॥ਗਲੇ ਧਾਰਮਿਕ ਚਿੰਨ੍ਹ ਪਾਕੇ ਅਤੇ ਫਿਰ ਦੱਖਣ ਯਾ ਪੱਛਮ ਵੱਲ ਮੱਥਾ ਟੇਕਣ ਵਾਲਿਆਂ ਨੂੰ ਕੌਣ ਵਰਜ ਰਿਹਾ ਹੈ?
ਜਗ ਮੈ ਆਪੁ ਕਹਾਵਈ ਪੰਡਿਤ ਸੁਘਰ ਸੁਚੇਤ॥ਪਾਹਨ ਕੀ ਪੂਜਾ ਕਰੇ ਯਾਤੇ ਲਗਤ ਅਚੇਤ॥ਪੱਥਰ-ਪੂਜਕ ਪੰਡਿਤਾਂ ਨੂੰ ਅਣਜਾਣ ਕੌਣ ਦੱਸ ਰਿਹਾ ਹੈ?
ਚਿਤ ਭੀਤਰ ਆਸਾ ਧਨ ਧਾਰੈ॥ਸ਼ਿਵ ਸ਼ਿਵ ਸ਼ਿਵ ਮੁਖ ਤੇ ਉਚਾਰੈ॥ਅਧਿਕ ਡਿੰਭ ਕਰਿ ਜਗਹਿ ਦਿਖਾਵੈ।॥ਦ੍ਵਾਰ      ਦ੍ਵਾਰ ਮਾਂਗਤ ਨ ਲਜਾਵੈ॥ਕੀ ਕੋਈ ਸ਼ਿਵ ਜੀ ਦਾ ਪੁਜਾਰੀ ਇਸ ਤਰ੍ਹਾਂ ਲਿਖ ਦੇਵੇਗਾ?
ਮਾਟੀ ਕੇ ਸ਼ਿਵ ਬਨਾਏ ਪੂਜਿਕੈ ਬਹਾਇ ਆਏ ਆਇਕੈ ਬਨਾਏ ਫੇਰਿ ਮਾਟੀ ਕੇ ਸੁਧਾਰਕੈ॥ਤਾਕੇ ਪਾਇ ਪਰਯੋ ਮਾਥੋ ਘਰੀ ਦੈ ਰਗਰਯੋ ਐ ਰੇ ਤਾਂ ਮੈ ਕਹਾ ਹੈ ਰੇ ਦੈਹੈ ਤੋਹਿ ਕੌ ਬਿਚਾਰਕੈ॥ਲਿੰਗ ਕੀ ਤੂ ਪੂਜਾ ਕਰੈ ਸ਼ੰਭੁ ਜਾਨਿ ਪਾਇ ਪਰੈ ਸੋਈ ਅੰਤ ਦੈਹੈ ਤੇਰੇ ਕਰ ਮੈ ਨਿਕਾਰ ਕੈ॥ਦੁਹਿਤਾ ਕੌ ਦੈਹੈ ਕੀ ਤੂ ਆਪਨ ਚਬੈਹੈ ਤਾਕੌ ਯੋਹੀ ਤੋਹਿ ਮਾਰਿ ਹੈ ਰੇ ਸਦਾ ਸ਼ਿਵ ਖ੍ਵਾਰ ਕੈ॥ਪੱਥਰ ਪੁਜਾਰੀ ਨੂੰ ਕਿਹੜੀ ਮਾਰ ਪਈ ਹੈ?,ਆਪ ਹੀ ਜੁਵਾਬ ਦੇਵੇ।
ਪਾਹਨ ਕੌ ਸ਼ਿਵ ਤੂੰ ਜੌ ਕਹੈ ਪਸੁ ਯਾਤੇ ਕਛੂ ਤੁਹਿ ਹਾਥ ਨ ਐਹੈ॥ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈਹੈ॥ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈਹੈ॥ਜਾਨੁ ਰੇ ਜਾਨੁ ਅਜਾਨ ਮਹਾਂ ਫਿਰਿ ਜਾਨ ਗਈ ਕਛੁ ਜਾਨਿ ਨ ਜੈਹੈ॥ਸ਼ਿਵ ਜੀ ਦਾ ਪੁਜਾਰੀ ਆਪ ਹੀ ਜੁਵਾਬ ਦੇਵੇ।
ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧਿ ਜੌ ਇਨ ਮੈ ਕਛੁ ਹੋਇ॥ਹਜਰਤਿ ਹ੍ਵੈ ਆਪਹਿ ਰਹਹਿ ਮਾਂਗਤ ਫਿਰਤ ਨ ਕੋਇ॥ਮੰਤ੍ਰ ਜੰਤ੍ਰ ਤੰਤ੍ਰ ਵਿਚ ਯਕੀਨ ਰੱਖਣ ਵਾਲਾ ਇਸ ਤਰ੍ਹਾਂ ਲਿਖ ਸਕਦਾ ਹੈ?
ਲਾਲਚ ਏਕ ਲਗੇ ਧਨ ਕੇ ਸਿਰ ਮੱਧਿ ਜਟਾਨ ਕੇ ਜੂਟ ਸਵਾਰੈਂ॥ਕਾਠ ਕੀ ਕੰਠਿਨ ਕੌ ਧਰਿਕੈ ਇਕ ਕਾਨਨ ਮੈਂ ਬਿਨ ਕਾਨਿ ਪਧਾਰੇਂ॥ਮੋਚਨ ਕੋ ਗਹਿਕੈ ਇਕ ਹਾਥਨ ਸੀਸ ਹੂ ਕੇ ਸਭ ਕੇਸ ਉਪਾਰੈਂ॥ਡਿੰਭੁ ਕਰੈ ਜਗ ਡੰਡਨ ਕੌ ਇਹ ਲੋਕ ਗਯੋ ਪਰਲੋਕ ਬਿਗਾਰੈਂ॥ਜਟਾਧਾਰ, ਰੁਦ੍ਰ-ਮਾਲਾ ਵਾਲੇ ਸੰਨਿਆਸੀ, ਜੋਗੀ, ਮੋਨਿਆਂ ਦੇ ਪਖੰਡ ਨੂੰ ਕੌਣ ਨੰਗਾ ਕਰ ਸਕਦਾ ਹੈ?
ਮਾਟੀ ਕੇ ਲਿੰਗ ਬਨਾਇਕੈ ਪੂਜਤ ਤਾ ਮੈ ਕਹੋ ਇਨ ਕਾ ਸਿਧਿ ਪਾਈ॥ਜੋ ਨਿਰਜੋਤ ਭਯੋ ਜਗ ਜਾਨਤ ਤਾਹਿ ਕੇ ਆਗੇ ਲੈ ਜੋਤਿ ਜਗਾਈ॥ਪਾਇ ਪਰੇ ਪਰਮੇਸ੍ਵਰ ਜਾਨਿ ਅਜਾਨ ਬਡੈ ਕਰਿਕੈ ਹਠਤਾਈ॥ਚੇਤ ਅਚੇਤ ਸੁਚੇਤਨ ਕੋ ਚਿਤ ਕੀ ਤਜਿਕੈ ਚਟਿਦੈ ਦੁਚਿਤਾਈ॥ਪੱਥਰ ਪੂਜਕ ਜੋਤਾਂ ਜਗਾਉਣ ਵਾਲੇ ਹੀ ਦੱਸਣ ਕਿ ਉਨ੍ਹਾਂ ਨੂੰ ਕੀ ਚਾਨਣ ਪ੍ਰਾਪਤ ਹੋਇਆ ਹੈ?
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ॥ਕਿਸਨ ਬਿਸਨ ਕਬਹੂੰ ਨ ਧਿਆਊਂ॥ਕਾਨਿ ਸੁਨੇ ਪਹਿਚਾਨ ਨ ਤਿਨ ਸੋਂ॥ਲਿਵ ਲਾਗੀ ਮੋਰੀ ਪਗ ਇਨ ਸੋਂ॥ਕੋਈ ਹਿੰਦੂ ਲਿਖਤ ਦੇਵੀ ਜਾਂ ਗਣੇਸ਼ ਦੇ ਮੰਗਲਾਚਰਨ ਤੋਂ ਬਿਨਾਂ ਨਹੀਂ ਹੋ ਸਕਦੀ।
ਘਾਇਲ ਦੇਖ ਕੈ ਕਾਇਰ ਜੇ ਡਰੁ ਮਾਨਿ ਰਨੇ ਛਿਤਿ ਤਯਾਗਿ ਸਿਧਾਰੇ।
ਸ੍ਰੀ ਹਰਿ ਪੁੰਨ ਕੇ ਅਗ੍ਰਜ ਮਾਨਹੁ ਪਾਪਨ ਕੇ ਬਹੁ ਪੁੰਜ ਪਧਾਰੇ।ਭਾਵ-ਜ਼ਖਮੀਆਂ ਨੂੰ ਦੇਖ ਕੇ ਡਰਾਕਲ ਮੈਦਾਨ ਵਿਚੋਂ ਇਉਂ ਭੱਜ ਗਏ, ਜਿਵੇਂ ਪ੍ਰਮਾਤਮ-ਜੱਸ ਅੱਗੇ ਪਾਪਾਂ ਦੇ ਵੱਗ ਭੱਜ ਜਾਣ।
ਅਗਰ ਦਸਮ-ਗ੍ਰੰਥ ਸਾਹਿਬ ਕਿਸੇ ਕਵੀ ਦਾ ਲਿਖਿਆ ਹੁੰਦਾ ਤਾਂ 'ਵਾਰ ਸ੍ਰੀ ਭਗੌਤੀ ਜੀ ਕੀ' ਲਿਖਣ ਵੇਲੇ ਦਸਮ ਪਿਤਾ ਦਾ ਨਾਮ ਜ਼ਰੂਰ ਲਿਖਦਾ।
ਬ੍ਰਹਮਾ, ਬਾਲਮੀਕ, ਵਿਆਸ, ਸ਼ੰਕਰਾਚਾਰੀਆ, ਕੇਸੋਦਾਸ, ਕਾਲੀਦਾਸ, ਤੁਲਸੀ ਦਾਸ, ਸੁੱਖਾ ਸਿੰਘ, ਗਿਆਨ ਸਿੰਘ, ਲਾਛੀ ਰਾਮ, ਰੋਪੜ ਵਾਲਾ ਸੀਤਾ ਰਾਮ, ਸੰਤੋਖ ਸਿੰਘ ਜਾਂ ਹੋਰ ਕਿਹੜਾ ਕਵੀ ਹੈ?, ਜਿਸਦੇ ਘਰ ਦੇਸ ਦੇਸਾਂਤ੍ਰਾਂ ਤੋਂ ਧਨ ਆਉਂਦਾ ਸੀ।ਹਾਂ ਹਜ਼ੂਰੀ ਕਵੀ ਗੁਰੂ ਜੀ ਨੂੰ ਵਧੀਆ ਕਵਿਤਾ ਸੁਣਾ ਕੇ ਧਨ ਜ਼ਰੂਰ ਹਾਸਲ ਕਰਦੇ ਰਹੇ ਹਨ।
ਛੱਤ੍ਰੀ ਕੋ ਪੂਤ ਹੋਂ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋਂ॥ਅਰੁ ਔਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋਂ॥ਅਬ ਰੀਝ ਕੈ ਦੇਹੁ ਵਹੈ ਹਮ ਕੋ ਜੋਊ ਹਉਂ ਬਿਨਤੀ ਕਰ ਜੋਰਿ ਕਰੋਂ॥ਜਬ ਆਉ ਕੀ ਅਉਧਿ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝਿ ਮਰੋਂ॥ਲਿਖਾਰੀ ਜੀ ਖੱਤ੍ਰੀ ਦੇ ਪੁੱਤ ਹਨ ਬ੍ਰਾਹਮਣ ਦੇ ਨਹੀਂ।
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ…॥ਖਾਲਸੇ ਨੂੰ ਇੰਨਾਂ ਮਾਣ ਕੌਣ ਬਖਸ਼ ਸਕਦਾ ਹੈ?
ਲੱਖੀ ਜੰਗਲਿ ਖਾਲਿਸਾ ਆਇ ਦੀਦਾਰੁ ਦਿੱਤੋ ਨੇ॥ਲੱਖੀ ਜੰਗਲ ਆਕੇ ਖਾਲਸਾ ਕਿਸ ਦੇ ਨਾਲ ਰਲਿਆ ਸੀ?
ਭਿੰਨ ਭਿੰਨ ਸਬਹੂੰ ਕਰਿ ਜਾਨਾ॥ਏਕ ਰੂਪ ਕਿਨਹੂੰ ਪਹਿਚਾਨਾ॥ਜਿਨ ਜਾਨਾ ਤਿਨ ਹੀ ਸਿਧਿ ਪਾਈ॥ਬਿਨੁ ਸਮਝੇ ਸਿਧਿ ਹਾਥ ਨ ਆਈ॥ਦਸ ਗੁਰੂ ਸਾਹਿਬਾਨ ਦੇ 'ਏਕ ਜੋਤ' ਵਾਲੇ ਸਿਧਾਂਤ ਨੂੰ ਕੌਣ ਪ੍ਰਚਾਰ ਰਿਹਾ ਹੈ?


(ਕੁੱਝ ਹੋਰ ਦਸਮੇਸ਼ ਬਾਣੀ ਵਿਚੋਂ)
{ਵਿਸਤਾਰ ਡਰੋਂ ਅਰਥ ਨਹੀਂ ਲਿਖ ਰਹੇ}
ਤੁਹੀ ਤੇਜ ਆਕਾਸ਼ ਬੰਭੋ ਮਹੀ ਹੈ॥ਬ+ਅੰਭ+ਅਉ  ਬ=ਬਿਆਰ=ਹਵਾ, ਅੰਭ=ਪਾਣੀ, ਅਉ=ਅਤੇ (ਭਾਵ ਪੰਜੇ ਤੱਤ)
ਠਾਢ ਭਯੋ ਮੈਂ ਜੋਰਿ ਕਰਿ ਬਚਨ ਕਹਾ ਸਿਰ ਨਯਾਇ॥ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ॥ਕਿਸਨ ਬਿਸਨ ਕਬਹੂੰ ਨ ਧਿਆਊਂ॥ 
ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ॥
ਕ੍ਰਿਆ ਕਾਲ ਜੂ ਕੀ ਕਿਨੂ ਨਾ ਪਛਾਨੀ॥ਘਨਯੋ ਪੈ ਬਿਹੈ ਹੈ ਘਨਯੋ ਪੈ ਬਿਹਾਨੀ॥ਕਿਤੇ ਕ੍ਰਿਸਨ ਜੇ ਕੀਟ ਕੋਟੇ ਬਨਾਏ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ॥ਮਹਾਂਦੀਨ ਕੇਤੇ ਪ੍ਰਿਥੀ ਮਾਝ ਹੂਏ॥ਸਮੈ ਆਪਨੀ ਆਪਨੀ ਅੰਤਿ ਮੂਏ॥ਜਿਤੇ ਅਉਲੀਆ ਅੰਬੀਆ ਹੋਇ ਬੀਤੇ॥ਤਿਤਯੋ ਕਾਲ ਜੀਤਾ ਨ ਤੇ ਕਾਲ ਜੀਤੇ॥
ਬਾਬੇ ਕੇ ਬਾਬਰ ਕੇ ਦੋਊ॥ਆਪ ਕਰੇ ਪਰਮੇਸਰ ਸੋਊ॥
ਸਰਬਕਾਲ ਹੈ ਪਿਤਾ ਅਪਾਰਾ॥ਦੇਬਿ ਕਾਲ ਕਾ ਮਾਤ ਹਮਾਰਾ॥ 'ਤੂੰ ਮੇਰਾ ਪਿਤਾ ਤੂੰ ਹੈਂ ਮੇਰਾ ਮਾਤਾ'
ਭੇਦ ਕਤੇਬ ਨ ਭੇਦ ਲਖਯੋ ਜਿਹ ਸੋਊ ਗੁਰੂ ਗੁਰ ਮੋਹਿ ਬਤਾਯੋ॥ਸਵੈਯੇ ਪਾ:੧੦
ਪ੍ਰਥਮ ਕਾਲ ਸਭ ਜਗ ਕੋ ਤਾਤਾ॥ਤਾ ਤੇ ਭਯੋ ਤੇਜ ਬਿਖਯਾਤਾ॥
ਸੋਈ ਭਵਾਨੀ ਨਾਮੁ ਕਹਾਈ॥ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ॥
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲੱਖ ਅਨਾਸਾ॥ਕੈ ਸ਼ਿਵ ਸ਼ਕਤ ਦਏ ਸ੍ਰਤਿ ਚਾਰ ਰਜੋ ਤਮ ਸਤੇ ਤਿਹੂੰ ਪੁਰ ਬਾਸਾ॥ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸ਼ਟਿ ਰਚੀ ਪੰਚ ਤੱਤ ਪ੍ਰਕਾਸਾ॥ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸ਼ਾ॥
ਅਪੁਨਾ ਜਾਨਿ ਮੁਝੈ ਪ੍ਰਤਿਪਰੀਐ॥ਚੁਨਿ ਚੁਨਿ ਸਤ੍ਰ ਹਮਾਰੇ ਮਰੀਐ॥ਦੇਗ ਤੇਗ ਜਗ ਮੈਂ ਦੋਊ ਚਲੈਂ॥ਰਾਖੁ ਆਪਿ ਮੁਹਿ ਅਉਰ ਨ ਦਲੈਂ॥>>> ਦਾਸ ਜਾਨਿ ਕ੍ਰਿਪਾ ਕਰੋ ਮੁਹਿ॥ਹਾਰਿ ਪਰਾ ਮੈਂ ਆਨਿ ਦਵਾਰਿ ਤੁਹਿ॥ਅਪੁਨਾ ਜਾਨਿ ਕਰਿ ਕਰਹੁ ਪ੍ਰਤਿਪਾਰਾ॥ਤੁਮ ਸਾਹਿਬ ਮੈਂ ਕਿੰਕਰ ਥਾਰਾ॥ 
ਜੋ ਚਉਬੀਸ ਅਵਤਾਰ ਕਹਾਏ॥ਤਿਨ ਭੀ ਤੁਮ ਪ੍ਰਭ ਤਨਿਕ ਨ ਪਾਏ॥
ਜਾ ਤੇ ਛੂਟਿ ਗਯੋ ਭ੍ਰਮ ਉਰ ਕਾ॥ਤਿਹ ਆਗੇ ਹਿੰਦੂ ਕਿਆ ਤੁਰਕਾ॥ਇਕ ਤਸਬੀ ਇਕ ਮਾਲਾ ਧਰ ਹੀਂ॥ਏਕ ਕੁਰਾਨ ਪੁਰਾਨ ਉਚਰਹੀਂ॥ਕਰਤ ਬਿਰੁੱਧ ਗਏ ਮਰਿ ਮੂੜਾ॥ਪ੍ਰਭ ਕੋ ਰੰਗ ਨ ਲਾਗਾ ਗੂੜ੍ਹਾ॥ਜੋ ਜੋ ਰੰਗ ਏਕ ਕੇ ਰਾਚੇ॥ਤੇ ਤੇ ਲੋਕ ਲਾਜ ਤਜਿ ਨਾਚੇ॥ਆਦਿ ਪੁਰਖ ਜਿਨਿ ਏਕ ਪਛਾਨਾ।ਦੁਤੀਆ ਭਾਵ ਨ ਮਨ ਮਹਿ ਆਨਾ॥
ਪ੍ਰਥਮ ਕਾਲ ਸਭ ਜਗ ਕੋ ਤਾਤਾ॥ਤਾ ਤੇ ਭਯੋ ਤੇਜ ਬਿਖਯਾਤਾ॥ਸੋਈ ਭਵਾਨੀ ਨਾਮ ਕਹਾਈ॥ਜਿਨਿ ਸਗਰੀ ਯਹ ਸ੍ਰਿਸ਼ਟਿ ਉਪਾਈ॥
ਚਟਸਾਰ ਪੜਨਿ ਸਉਂਪਯੋ ਨ੍ਰਿਪਾਲ॥ਪਟੀਯਹਿ ਕਹਿਯੋ ਲਿਖਿ ਦੈ ਗੁਪਾਲ॥
ਸਬੈ ਮੰਤ੍ਰ ਹੀਣੰ ਸਮੈ ਅੰਤਕਾਲੰ॥ਭਜੋ ਏਕ ਚਿੱਤੰ ਸੁ ਕਾਲੰ ਕ੍ਰਿਪਾਲੰ॥
ਸਗਲ ਦੁਆਰ ਕੋ ਛਾਡਿਕੈ ਗਹਿਓ ਤੁਹਾਰੋ ਦੁਆਰ॥ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ॥
ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਿ ਏਕ ਨ ਮਾਨਯੋ॥ਸਿੰਮ੍ਰਿਤ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ॥ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈਂ ਨ ਕਹਯੋ ਸਬ ਤੋਹਿ ਬਖਾਨਯੋ॥
ਮਾਟੀ ਕੌ ਸੀਸ ਨਿਯਾਵਤ ਹੈ ਜੜ੍ਹ ਯਾਤੇ ਕਹੇ ਤੁਹਿ ਕਾ ਸਿਧਿ ਐਹੈ॥
ਜੌਨ ਰਿਝਾਇ ਲਯੋ ਜਗ ਕੌ ਤਵ ਚਾਵਰ ਡਾਰਤ ਰੀਝਿ ਨ ਜੈਹੈ॥
ਧੂਪ ਜਗਾਇਕੈ ਸੰਖ ਬਜਾਇ ਸੁ ਫੂਲਨ ਕੀ ਬਰਖਾ ਬਰਖੈ ਹੈ॥
  ਅੰਤੁ ਉਪਾਇ ਕੈ ਹਾਰਿ ਹੈਂ ਰੇ ਪਸੁ ਪਾਹਨ ਮੈ ਪ੍ਰਮੇਸ਼ਰ ਨ ਪੈਹੈ॥
ਸੁਨ ਮੂਰਖ ਦਿਜ ਤੈ ਨਹਿ ਜਾਨੀ॥ਪਰਮ ਜੋਤਿ ਪਾਹਨ ਪਹਿਚਾਨੀ॥
ਇਨ ਮੈ ਪਰਮ ਪੁਰਖ ਤੈਂ ਜਾਨਾ॥ਤਜਿ ਸਯਾਨਪ ਹ੍ਵੈ ਗਯੋ ਅਯਾਨਾ॥
ਏਕ ਨਾਥ ਸਭ ਜਗਤ ਮੈਂ ਬਯਾਪਿ ਰਹਯੋ ਸਭ ਦੇਸ॥ਸਭ ਜੋਨਿਨ ਮੈਂ ਰਵਿ ਰਹਯੋ ਊਚ ਨੀਚ ਕੇ ਭੇਸ॥ਚ:੮੧ ਰੂਪ ਰੇਖ ਜਾਕੇ ਕਛੁ ਨਾਂਹੀਂ॥ਭੇਖ ਅਭੇਖ ਸਭ ਕੇ ਘਟ ਮਾਹੀਂ॥ਜਾ ਪਰ ਕ੍ਰਿਪਾ ਚੱਛੁ ਕਰਿ ਹੇਰੈ॥ਤਾ ਕੀ ਕੌਨ ਛਾਹ ਕੌ ਛੇਰੈ॥ਜੱਛ ਭੁਜੰਗ ਅਕਾਸ਼ ਬਨਾਯੋ॥ਦੇਵ ਅਦੇਵ ਥਪਿ ਬਾਦ ਰਚਾਯੋ॥ਭੂਮਿ ਬਾਇ ਪੰਚ ਤੱਤ ਪ੍ਰਕਾਸਾ॥ ਆਪਹਿ ਦੇਖਤ ਬੈਠ ਤਮਾਸਾ॥ਜੀਵ ਜੰਤ ਸਭ ਥਾਪਿ ਕੈ ਪੰਥ ਬਨਾਏ ਦੋਇ॥ਝਗਰਿ ਪਚਾਏ ਆਪਿ ਮਹਿ ਮੋਹਿ ਨ ਚੀਨੈ ਕੋਇ॥ਪੰ:੩੦੦
ਏ ਦਿਜ ਜਾਤੇ ਜਤਨ ਪਾਇ ਧਨ ਲੇਵਹੀ॥ਤਾਂ ਨਰ ਕਹ ਬਹੁ ਭਾਤਿ ਬਡਾਈ ਦੇਵਹੀ॥
ਮਿਥਿਯਾ ਉਪਮਾ ਬਕਿ ਕਰਿ ਤਹਿ ਪ੍ਰਸੰਨ ਕਰੈ॥ਹੋ ਘੋਰ ਨਰਕ ਕੇ ਬੀਚ ਅੰਤ ਦੋਊ ਪਰੈ॥ਪੰ:੪੭
ਧਨ ਕੀ ਆਸਾ ਮਨ ਰਹੇ ਬਾਹਰ ਪੂਜਤ ਦੇਵ॥ਨਾਂ ਹਰਿ ਮਿਲਾ ਨ ਧਨ ਭਯੋ ਬ੍ਰਿਥਾ ਭਈ ਸਭ ਸੇਵ॥ਪੰ:੫੬
ਛੁਟਿ ਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ॥ਰਾਗ ਕਲਿਆਣ ਪਾ:੧੦
ਜੈਸਿ ਜੂਨਿ ਇਕ ਦੈਤ ਬਖਨਿਯਤ॥ਤਯੋਂ ਇਕ ਜੂਨਿ ਦੇਵਤਾ ਜਨਿਯਤ॥ਜੈਸੇ ਹਿੰਦੂਅਨ ਨੋ ਤੁਰਕਾਨਾ॥ਸਭਹਿੰਨ ਸੀਸ ਕਾਲ ਜਰਵਾਨਾ॥ਕਬਹੂੰ ਦੈਤ ਦੇਵਤਨ ਮਾਰੈਂ॥ਕਬਹੂੰ ਦੈਤਨ ਦੇਵ ਸੰਘਾਰੈਂ॥ਦੇਵ ਦੈਤ ਜਿਨ ਦੋਊ ਸੰਘਾਰਾ॥ ਵਹੈ ਪੁਰਖ ਪ੍ਰਤਿਪਾਲ ਹਮਾਰਾ॥ਪੰ:੬੧
ਔਰਨ ਕੋ ਕਹਤ ਲੁਟਾਵੋ ਤੁਮ ਖਾਹੁ ਧਨ ਆਪੁ ਪਹਿਤੀ ਮੈ ਡਾਰਿ ਖਾਤਨ ਬਿਸਾਰਿ ਹੈਂ॥ਬਡੇ ਹੀ ਪ੍ਰਪੰਚੀ ਪਰਪੰਚਨ ਕੋ ਲੀਏ ਫਿਰੈ ਦਿਨ ਹੀ ਮੈ ਲੋਗਨ ਕੋ ਲੂਟਤ ਬਜ਼ਾਰ ਹੈਂ॥ਹਾਥ ਤੇ ਨ ਕੌਡੀ ਦੇਤ ਕੌਡੀ ਕੌਡੀ ਮਾਂਗ ਲੇਤ ਪੁੱਤ੍ਰੀ ਕਹਤ ਤਾਸੋ ਕਰੈ ਬਿਭਚਾਰ ਹੈਂ॥ਲੋਭਤਾ ਕੇ ਜਏ ਹੈਂ ਕਿ ਮਮਤਾ ਕੇ ਭਏ ਹੈਂ ਏ ਸੂਮਤਾ ਕੇ ਪੁਤ੍ਰ ਕੈਧੌ ਦਰਿਦ੍ਰਾਵਤਾਰ ਹੈਂ॥ਪੰ:੬੩
ਰੰਗ ਏਕੈ ਰੰਗੀ ਸੋ ਰੰਗੀ॥ਉ.ਰੁ.ਦੱਤ
ਕਲਿਜੁਗ ਚੜ੍ਹਯੋ ਅਸੰਭ ਜਗਤ ਕਵਨ ਬਿਧਿ ਬਾਚ ਹੈ॥ਰੰਗਹੁ ਏਕਹਿ ਰੰਗਿ ਤਬ ਛੁਟਿ ਹੋ ਕਲਿ ਕਾਲ ਤੇ॥ਨਿ.
{ਅਤਿ ਆਤੁਰ ਕਿਆ ਕਹਿ ਸਕੈ, ਬਧਯੋ ਕਾਮ ਕੇ ਤੀਰ।ਰਾਮਾਵ.੨੩੪-੨ (ਨਿਮਖ ਸੁਆਦ ਦੀ ਪੀੜਾ) 
{ਅਤਿ ਆਤੁਰ ਹ੍ਵੈ ਹਰਿ ਪ੍ਰੀਤਹਿੰ ਸੋਂ, ਕਬਿ ਸਯਾਮ ਕਹੈ ਹਰਿ ਕੇ ਗੁਨ ਗਾਵੈ।ਕ੍ਰਿ.੮੬੨-੧(ਪਰਮਾਨੰਦ ਲਈ ਬਿਹਬਲਤਾ) 
ਜ਼ਫਰਨਾਮਾ ਵਿਚੋਂ:-
(a)ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ਕਿ ਦਹ ਲੱਕ ਬਿਆਯਦ ਬਰੋ ਬੇਖਬਰ॥
ਚਾਲੀ ਭੁੱਖੇ ਸੂਰਬੀਰਾਂ ਦਾ ਜੱਥਾ ਕੀ ਕਰੇ ਜਦ ਉਸ ਉਤੇ ਭਾਰਾ ਲਸ਼ਕਰ (ਦਸ ਲੱਖ) ਅਚਿੰਤੇ ਹੀ ਆ ਪਵੇ।
(ਅ)ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ॥ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥ 
ਜਦੋਂ ਸਾਰੇ ਹੀਲਿਆਂ ਵਸੀਲਿਆਂ ਤੋਂ ਗੱਲ ਅੱਗੇ ਲੰਘ ਜਾਵੇ, ਤਦ ਹੱਥ ਵਿਚ ਤਲਵਾਰ ਲੈਣਾ ਜਾਇਜ਼ ਹੈ।
(e)ਹਮੂੰ ਮਰਦ ਬਾਯਦ ਸ਼ਵਦ ਸੁਖਨਵਰ॥ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ॥
ਮਰਦ ਅਜੇਹਾ ਚਾਹੀਏ ਜੋ ਬਚਨ ਪਾਲ ਹੋਵੇ।ਉਸਦੇ ਦਿਲ ਅੰਦਰ ਹੋਰ ਤੇ ਮੂੰਹ ਵਿਚ ਕੁੱਝ ਹੋਰ ਨਾ ਹੋਵੇ।
(ਸ)ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ॥ 
ਕੀ ਹੋ ਗਿਆ ਜੁ ਤੂੰ (ਮੇਰੇ) ਚਾਰ ਬੱਚੇ ਮਾਰ ਦਿੱਤੇ ਹਨ, ਅਜੇ ਪਿੱਛੇ ਕੁੰਡਲਾਂ ਵਾਲਾ ਸੱਪ ਰਹਿੰਦਾ ਹੈ।
(ਹ)ਮਨਮ ਕੁਸ਼ਤਹ ਅਮ ਕੋਹਿਯਾ ਬੁਤ ਪ੍ਰਸਤ॥ਕਿ ਆਂ ਬੁਤ ਪ੍ਰਸਤੰਦੋ ਮਨ ਬੁਤ ਸ਼ਿਕਸਤ॥
ਮੈ (ਉਹਨਾਂ) ਪਹਾੜੀ ਰਾਜਿਆ ਨੂੰ ਮਾਰਨ ਵਾਲਾ ਹਾਂ, (ਜਿਹੜੇ) ਬੁੱਤਾਂ ਨੂੰ ਪੂਜਦੇ ਹਨ।ਉਹ ਪੱਥਰ ਦੇ ਬੁੱਤਾਂ ਨੂੰ ਪੂਜਦੇ ਹਨ ਤੇ ਮੈ ਬੁਤਾਂ ਨੂੰ (ਰੀਤ) ਤੋੜਨ ਵਾਲਾ ਹਾਂ।
(ਕ)ਨਾ ਈਮਾਂ ਪ੍ਰਸਤੀ ਨ ਔਜ਼ਾਇ ਦੀਂ॥ਨ ਸਾਹਿਬ ਸ਼ਨਾਸੀ ਨ ਮਹਮਦ ਯਕੀਂ॥ 
ਐ ਔਰੰਗਜ਼ੇਬ! ਤੂੰ ਨਾ ਤੇ ਈਮਾਨ ਪ੍ਰਸਤ ਹੈਂ ਤੇ ਨਾਂ ਹੀ ਤੈਨੂੰ ਧਰਮ ਦਾ ਕੋਈ ਤਰੀਕਾ ਆਉਂਦਾ ਹੈ, ਨਾ ਤੈਨੂੰ ਪ੍ਰਭੂ ਦੀ ਕੋਈ ਪਛਾਣ ਹੈ ਤੇ ਨਾ ਤੇਰਾ ਮੁਹੰਮਦ ਤੇ ਕੋਈ ਵਿਸ਼ਵਾਸ਼ ਹੈ।
(ਖ)ਚੁ ਕਸਮੇ ਕੁਰਾਂ ਸਦ ਕੁਨਦ ਇਖਤਿਯਾਰ॥ਮਰਾ ਕਤਰਹ ਨਾਯਦ ਅਜ਼ੋ ਇਅਤਬਾਰ॥ 
ਜੇ ਹੁਣ ਤੂੰ ਕੁਰਾਨ ਦੀਆਂ ਸੌ ਕਸਮਾਂ ਵੀ ਅੰਗੀਕਾਰ ਕਰੇਂ ਤਦ ਵੀ ਮੈਨੂੰ ਤੇਰੇ ਤੇ ਇਕ ਬੂੰਦ ਜਿੰਨਾਂ ਭਰੋਸਾ ਨਹੀਂ ਆਵੇਗਾ।
(ਗ)ਚੁ ਹੱਕ ਯਾਰ ਬਾਸ਼ਦ ਚਿਹ ਦੁਸ਼ਮਨ ਕੁਨਦ॥ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ॥
ਜਦੋਂ ਸੱਚਾ ਸਾਹਿਬ ਸਹਾਇਕ ਹੋਵੇ ਤਾਂ ਵੈਰੀ ਕੀ ਕਰ ਸਕਦਾ ਹੈ? ਭਾਵੇਂ ਸੌਆਂ ਸਾਥੀਆਂ ਸਮੇਤ ਵੈਰ ਕਮਾਵੇ।
ਦੋਹਰਾ॥ਚਟ ਪਟਾਇ ਚਿੱਤ ਮੈ ਜਰਯੋ ਤ੍ਰਿਣ ਜਯੋਂ ਕ(ਰੁ)ਧਿਤ ਹੋਏ॥
      ਖੋਜ ਰੋਜ ਕੇ ਹੇਤ ਲਗਿ ਦਯੋ ਮਿਸਰ ਜੂ ਰੋਇ॥
ਉਹ (ਪੰਡਿਤ) ਗੁੱਸੇ ਨਾਲ ਕਾਹਲਾ ਪੈਕੇ ਚਿੱਤ ਵਿਚ ਘਾਹ ਦੇ ਤੀਲਿਆਂ ਵਾਂਗ ਮੱਚ ਗਿਆ।ਹੋਰ ਕਿਸੇ ਪਾਸੇ ਉਪਜੀਵਕਾ, ਰੋਜ਼ੀ ਦੀ ਭਾਲ ਦੇ ਫਿਕਰ ਵਿਚ ਮਿਸਰ ਜੀ ਦਾ ਰੋਣ ਨਿਕਲ ਗਿਆ।
ਇਥੇ ਉਹੀ ਪੰਡਤ ਜੀ ਗੁਰੂ ਜੀ ਅੱਗੇ ਰੋ ਰਹੇ ਹਨ, ਜਿੰਨ੍ਹਾਂ ਦੀ ਰੋਜ਼ੀ ਰੋਟੀ ਆਮ ਗ੍ਰਿਹਸਤੀਆਂ ਦੇ ਘਰੋਂ ਚੱਲਦੀ ਹੈ।ਉਸਦਾ ਇਤਰਾਜ਼ ਇਹ ਹੈ ਕਿ ਗੁਰੂ ਜੀ ਤੁਸੀਂ ਸਾਨੂੰ ਤਾਂ ਕਿਸੇ ਸ਼੍ਰੇਣੀ ਵਿਚ ਰੱਖਿਆ ਹੀ ਨਹੀਂ।ਸਭ ਕੁੱਝ ਹੀ ਕਿ ਆਲਮ ਫਾਜ਼ਲ ਹੋਣਾ, ਜੁੱਧ ਜਿੱਤਣੇ, ਦਾਨ ਕਰਨੇ, ਘਰ ਭਰਨੇ ਖਾਲਸਾ ਪੰਥ ਨੂੰ ਹੀ ਸਮਝਦੇ ਹੋ।ਧਾਰਮਿਕ, ਭਰਮੀ ਅਤੇ ਭੇਖੀ ਲੁੱਟ ਖਸੁੱਟ ਉਪਰ ਇਸਤੋਂ ਵੱਡੀ ਫਤਹਿ ਹੋਰ ਕਿਹੜੀ ਹੋ ਸਕਦੀ ਹੈ? ਤੇ ਕੌਣ ਕਰਾ ਸਕਦਾ ਹੈ?, ਸਿਵਾਏ ਦਸਮੇਸ਼ ਜੀ ਤੋਂ!!!

Åਸਤਿ ਗੁਰ ਪ੍ਰਸਾਦਿ॥
 ਬਿਰਲੇ ਗੁਨ ਗ੍ਰਾਹਕ ਹੈਂ ਜਗ ਮੈਂ, ਜਿਮ ਚੰਦਨ ਨਾਹਿ ਸਭੀ ਬਨ ਮਾਹੀ।
 ਮਣਿ ਨਾ ਸਭ ਨਾਗਨ ਕੇ ਸਿਰ ਪੈ, ਪੁਨ ਮਾਣਕ ਨਾ ਸਭ ਸੈਲਨ ਮਾਹੀ।
 ਪੁਨ ਨਾਹਿ ਪਤਿਬਰਤਾ ਅਬਲਾ, ਸਭ ਕੰਦ ਨ ਖਾਨ ਮਹੀ ਸਭ ਮਾਹੀ।
 ਤਿਮ ਨਾਹਿ ਸਭੈ ਗੁਨਿ ਕੇ ਨਰ ਗ੍ਰਾਹਕ, ਹੈਂ ਬਿਰਲੇ ਜਨ ਸੇ ਜਗ ਮਾਹੀ।
ਜਿਵੇਂ ਸਾਰੀ ਬਨਾਸਪਤੀ ਵਿਚ ਚੰਦਨ ਨਹੀਂ, ਸਾਰੇ ਸੱਪਾਂ ਦੇ ਸਿਰ ਵਿਚ ਮਣੀ ਨਹੀਂ, ਸਾਰੇ ਪਹਾੜਾਂ ਵਿਚ ਹੀਰੇ ਨਹੀਂ, ਸਭ ਨਾਰੀ ਪਤਿਬਰਤਾ ਨਹੀਂ, ਧਰਤੀ ਵਿਚ ਸਭ ਥਾਈਂ ਖਾਣਾ ਨਹੀਂ, ਇਸੇ ਤਰ੍ਹਾਂ ਜਗ ਵਿਚ ਸਭ ਕੋਈ ਗੁਣ ਗ੍ਰਾਹਕ ਨਹੀਂ, ਕੋਈ ਵਿਰਲੇ ਹੀ ਹੁੰਦੇ ਹਨ।

ਮੂਰਖ ਕੋਲੇ ਗਿਆਨ ਨੀ, ਗਿਆਨੀ ਕੋਲ ਹੰਕਾਰ।ਭਗਤਾਂ ਕੋਲੇ ਮਾਨ ਨੀ, ਪਾਪੀ ਪਾਸ ਪਿਆਰ।
ਰਹਿਮ ਕਸਾਈ ਕੋਲ ਨੀ, ਫੱਕਰ ਕੋਲੇ ਫੀਸ।ਦਾਤੇ ਕੋਲੇ ਧਨ ਨਹੀਂ, ਸੂਰੇ ਕੋਲੇ ਸੀਸ।
  
ਇਹ ਕਿਤਾਬਚਾ ਉਨ੍ਹਾਂ ਭੋਲੇ ਭਾਲੇ ਗੁਰਸਿੱਖਾਂ ਲਈ ਹੈ, ਜਿਨ੍ਹਾਂ ਨੂੰ ਕੁੱਝ ਸ਼ਰਾਰਤੀ ਜਾਂ ਅਗਿਆਨੀ ਲੋਕ ਉਨ੍ਹਾਂ ਦੇ ਆਪਣੇ ਬਣੇ ਨਿਸ਼ਚੇ ਤੋਂ ਡੇਗਣ ਦਾ ਕੁਕਰਮ ਕਰਦੇ ਹਨ।ਗਲਤ ਰਸਤੇ ਉਪਰ ਜਾ ਰਹੇ ਨੂੰ ਸਿੱਧਾ ਰਾਹ ਦਿਖਾਉਣਾ ਸੇਵਾ ਹੈ, ਪਰ ਜਿੱਥੇ ਕੋਈ ਜਾ ਰਿਹਾ ਹੈ, ਉਸ ਤੋਂ ਥੜਕਾ ਕੇ ਅੰਧੇਰੇ ਜੰਗਲੀ ਰਸਤਿਆਂ ਵਿਚ ਭਟਕਾ ਦੇਣਾ ਕਤਲ ਕਰਨ ਦੇ ਬਰਾਬਰ ਹੈ।ਜਹਾਜ ਤੇ ਸਫਰ ਕਰਨ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਟਿਕਟ ਤੋਂ ਇਲਾਵਾ ਪਾਈਲਟ ਦਾ ਸਰਟੀਫਿਕੇਟ ਭੀ ਹੋਵੇ।ਜਿਵੇਂ ਤੁਹਾਨੂੰ ਜਹਾਜ਼ ਚਲਾਉਣ ਵਾਲੇ ਪਾਈਲਟ ਤੇ ਭਰੋਸਾ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਪ੍ਰਮਾਰਥ ਦੇ ਰਾਹ ਉਪਰ ਚੱਲਣ ਲਈ ਅਧਿਆਤਮਿਕ ਸਫਰ ਕਿਵੇਂ ਤਹਿ ਕਰਨਾ ਹੈ?,ਇਸ ਲਈ 'ਗੁਰੂ-ਗ੍ਰੰਥ' ਤੇ 'ਗੁਰੂ-ਪੰਥ' ਦੋ ਚਾਨਣ ਮੁਨਾਰੇ ਹਨ।ਇੰਨ੍ਹਾਂ ਦੀ ਰੌਸ਼ਨੀ ਵਿਚ ਚੱਲਣਾ ਸੌਖਾ, ਤੇਜ਼, ਸਿੱਧ ਪੱਧਰਾ ਤੇ ਸੰਗਤੀ ਮਾਰਗ ਹੈ।ਨਿਤਨੇਮ, ਅਰਦਾਸ, ਅੰਮ੍ਰਿਤ, ਨਾਮ ਸਿਮਰਣ, ਭਰੋਸਾ, ਬਾਣੀ ਅਤੇ ਬਾਣਾ, ਚੜ੍ਹਦੀ ਕਲਾ, ਖਾਲਸਾ ਜੀ ਦੇ ਬੋਲ ਬਾਲੇ, ਭਗਤੀ-ਸ਼ਕਤੀ, ਦੇਗ-ਤੇਗ, ਰਾਜ-ਜੋਗ, ਨਿਸ਼ਾਨ-ਵਿਧਾਨ, ਮੀਰੀ-ਪੀਰੀ ਇਹ ਸਭ ਸਿੱਖ ਪੰਥ ਦਾ ਅਟੁੱਟ ਅੰਗ ਹਨ।ਇਸ ਤੋਂ ਬਿਨਾਂ ਕੋਈ ਭਾਵੇਂ ਕੁੱਝ ਭੀ ਹੋਵੇ, ਸਿੱਖ ਨਹੀਂ ਹੈ--
ਰੋਜ਼ਾ ਨ ਜ਼ਕਾਤ ਹੈ ਨ ਸੁੰਨਤ ਨ ਹੱਜ ਹੈ।ਤੋ ਫਿਰ ਕਿਆ ਬਡਾਈ ਹੈ ਜੁ ਕੋਈ ਜੱਜ ਹੈ।
ਨਿਰਸੰਦੇਹ ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ ਅਤੇ ਸਿੱਖ ਜਗਤ ਇਸਨੂੰ ਮੰਨਦਾ ਹੈ।ਕਿਉਂਕਿ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਵਾਨਗੀ ਸਿੱਖ ਰਹਿਤ ਮਰਿਯਾਦਾ ਵਿਚ ਬਾਕਾਇਦਾ 'ਸਿੱਖ ਦੀ ਪ੍ਰੀਭਾਸ਼ਾ', 'ਗੁਰਮਤਿ ਰਹਿਣੀ' ਅਤੇ 'ਕਥਾ ਕੀਰਤਨ' ਦੇ ਸਿਰਲੇਖਾਂ ਹੇਠ ਦਿੱਤੀ ਗਈ ਹੈ—"ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਜੋ ਮੰਨਦਾ ਹੈ, ਉਹੀ ਗੁਰਸਿੱਖ ਹੈ"।ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਦਸ ਗੁਰੂ ਸਾਹਿਬਾਨ ਦੀ ਬਾਣੀ ਮੰਨਣ ਦੀ ਹਿਦਾਇਤ ਲਿਖਣਾ ਹੀ ਸਾਰਾ ਰਾਜ਼ ਖ੍ਹੋਲ ਦਿੰਦਾ ਹੈ।ਜੇ ਅਸੀਂ ਸਿੱਖ ਰਹਿਤ ਮਰਿਯਾਦਾ ਤੋਂ ਇਨਕਾਰੀ ਹੁੰਦੇ ਹਾਂ ਤਾਂ ਸਾਡੇ ਸਿਰ ਉਨ੍ਹਾਂ ਸ਼ਹੀਦਾਂ ਦਾ ਕਰਜ਼ਾ ਸਦਾ ਰਹੇਗਾ, ਜਿੰਨ੍ਹਾਂ ਨੇ ਆਪਣਾ ਖੂਨ ਡੋਲ੍ਹ ਕੇ ਇਸ ਮਰਿਯਾਦਾ ਨੂੰ ਬਣਾਇਆ ਸੀ।ਉਸ ਸਮੇਂ ਦੇ ਸਿੱਖਾਂ ਦਾ ਆਪਣੇ ਗੁਰੂ ਪ੍ਰਤੀ ਨਿਸ਼ਚਾ, ਗੁਰਬਾਣੀ ਦੀ ਸੂਝ, ਸਿੱਖ ਇਤਹਾਸ ਦੀ ਸਮਝ, ਅਤੇ ਬਿਖੜੇ ਪੈਂਡਿਆਂ ਤੇ ਚੱਲਣ ਦੀ ਸਮਰੱਥਾ ਅੱਗੇ ਸਾਰਾ ਪੰਥ ਸਿਰ ਨਿਵਾਉਂਦਾ ਹੈ, ਪਰ ਹੁਣ ਦੇ ਅਸ਼ਰਧਕ ਕਾਮਰੇਡ ਅਗਿਆਨੀਆਂ ਦਾ ਗੁਰਮਤਿ ਦ੍ਰਿਸ਼ਟੀ ਕੋਨ ਉਨ੍ਹਾਂ ਗੁਰਸਿੱਖਾਂ ਦੇ ਮੁਕਾਬਲੇ ਕੀ ਮਾਇਨਾਂ ਰੱਖਦਾ ਹੈ।ਜੋ ਵੀ ਕੋਈ ਪੁਰਾਤਨ ਸਿੰਘਾਂ ਦੀ ਘਾਲਣਾ, ਸਿਦਕ, ਵਿਸ਼ਵਾਸ਼ ਤੇ ਪ੍ਰਾਪਤੀਆਂ ਨੂੰ ਕਾਣੀ ਅੱਖ ਨਾਲ ਦੇਖਦਾ ਹੈ, ਉਹ ਆਪਣੀ ਅਵੱਗਿਆ, ਮੂਰਖਤਾ ਤੇ ਬੇਸਮਝੀ ਦੀ ਪ੍ਰਦਰਸ਼ਨੀ ਕਰਦਾ ਹੈ।
ਸਾਨੂੰ ਪੂਰਨ ਵਿਸ਼ਵਾਸ਼ ਹੈ ਕਿ ਇਸ ਉਪਰਾਲੇ ਤੋਂ ਬਾਅਦ ਭੀ ਢੁੱਚਰਪੰਥੀਆਂ ਨੂੰ ਕਈ ਹੋਰ ਨਵੇਂ ਸੰਕੇ ਉਪਜਣਗੇ, ਜਿੰਨ੍ਹਾਂ ਦਾ ਗੁਰੂ ਕ੍ਰਿਪਾ ਸਦਕਾ ਸਮਾਧਾਨ ਕਰਨ ਲਈ ਸਮੇਂ ਸਮੇਂ ਗੁਰਸਿੱਖ ਫਿਰ ਉਪਰਾਲੇ ਕਰਦੇ ਰਹਿਣਗੇ, ਕਿਉਂਕਿ ਢੁੱਚਰਾਂ ਦਾ ਕੋਈ ਅੰਤ ਨਹੀਂ ਹੁੰਦਾ।
  ਚਿਰੀਆ ਚੂਹਕੇ ਬਨ ਮੇਂ ਜਦ ਤੱਕ ਨਹੀਂ ਬਾਜ਼ ਹੈ ਆਇਆ।
  ਹਾਥੀ ਮਾਰੇ ਕੂਕਾਂ ਜਬ ਲਗ ਸ਼ੇਰ ਨਹੀਂ ਉਠ ਧਾਇਆ।
  ਹੋਰ ਵਿਕਾਸ ਵਿਅਰਥ ਸਭੇ ਪਰ ਗਿਆਨ ਵਿਕਾਸ ਜ਼ਰੂਰੀ,
          ਸ਼ਰਧਾ ਹੀਨ ਗਿਆਨ ਤੇਰਾ ਜਿਸ ਬੇੜਾ ਭੰਵਰ ਡੁਬਾਇਆ।
 
                 ਮੱਤਿ ਕਰੀ ਗਰਬੈ ਤਉ ਲਉ ਜਬ ਲਉ ਮ੍ਰਿਗਰਾਜ ਗਹਿਓ ਨ ਰਿਸੈ ਕੈ।(ਦਸਮੇਸ਼ ਜੀ)
ਅਮਰਜੀਤ ਸਿੰਘ ਖੋਸਾ, ੧੩ ਅਪਰੈਲ, ੨੦੦੯

ਅਗਰ ਇਹ ਉਪਰਾਲਾ ਭੀ ਕਾਰਗਰ ਸਿੱਧ ਨਹੀਂ ਹੁੰਦਾ ਤਾਂ ਇਹ ਕਹਿਕੇ ਹੀ ਮਨ ਸਮਝਾ ਸਕਦੇ ਹਾਂ:-
ਪਰਵਾਜ਼ ਹੈ ਦੋਨੋ ਕੀ ਏਕ ਹੀ ਫਿਜ਼ਾ ਮੇਂ, ਕਰਗਸ ਕਾ ਜਹਾਂ ਔਰ ਹੈ ਸ਼ਾਹੀਂ ਕਾ ਜਹਾਂ ਔਰ।

ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ

ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁੱਧੁ ਬਿਚਾਰੈ।
ਦੇਹ ਅਨਿੱਤ ਨ ਨਿੱਤ ਰਹੈ ਜਸੁ-ਨਾਵ ਚੜ੍ਹੈ ਭਵ ਸਾਗਰ ਤਾਰੈ।
ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉਂ ਉਜੀਆਰੈ।
ਗਿਆਨਹਿ ਕੀ ਬਢਨੀ ਮਨਹੂ ਹਾਥ ਲੈ ਕਾਤ੍ਰਤਾ ਕੁਤਵਾਰ ਬੁਹਾਰੈ।ਕ੍ਰਿ. ਦ.ਗ੍ਰੰ.ਸਾ.

ਜੱਗ ਜਿਉਣਾ ਉਸਦਾ ਹੀ ਸਲਾਹੁਣ ਯੋਗ ਹੈ, ਜੋ ਮੂੰਹੋਂ ਹਰੀ ਦਾ ਸਿਮਰਨ ਅਤੇ ਚਿੱਤ ਵਿਚ ਬਦੀਆਂ (ਅਤੇ ਬਦ) ਨਾਲ ਜੂਝਣ ਦੀ ਵੀਚਾਰ ਰੱਖਦਾ ਹੋਵੇ।ਦੇਹ ਤਾਂ ਸਦਾ ਰਹਿਣ ਵਾਲੀ ਸ਼ੈ ਨਹੀਂ, ਸੋ ਇਸ ਨੂੰ ਜੱਸ ਰੂਪੀ ਬੇੜੀ ਵਿਚ ਸਵਾਰ ਕਰਕੇ ਜੀਵਨ ਬਤੀਤ ਕਰੇ।ਇਸ ਮਿਲੇ ਹੋਏ ਤਨ ਨੂੰ ਦ੍ਰਿੜਤਾ ਦਾ ਘਰ ਬਣਾਕੇ, ਇਸ ਧੀਰਜ ਦੇ ਘਰ ਵਿਚ ਬੁੱਧੀ ਨੂੰ ਚਰਾਗ ਵਾਂਗ ਰੌਸ਼ਨ ਕਰੇ ਅਤੇ ਇਸ ਵਿਚੋਂ ਗਿਆਨ ਰੂਪੀ ਝਾੜੂ (ਅਤੇ ਸ਼ਸਤ੍ਰ) ਨਾਲ ਗੰਦ-ਮੰਦ ਰੂਪੀ ਕਾਇਰਤਾ ਯਾ ਬਿਰਤੀ ਦਾ ਡਰਾਕਲਪੁਣਾ ਹੂੰਝ ਸੁੱਟੇ (ਦੂਰ ਕਰੇ)।
ਗੁਰੂ ਗੋਬਿੰਦ ਸਿੰਘ ਜੀ ਦਾ ਐਲਾਨ

ਅਰੁਣ ਪਛਮਹਿ ਉਗ੍ਵੈ ਬਰੁਣੁ ਉਤਰ ਦਿਸ ਤੱਕੈ॥
ਮੇਰ ਪੰਖ ਕਰਿ ਉਡੇ ਸਰਬ ਸਾਇਰ ਜਲ ਸੁੱਕੈ॥
ਕੋਲ ਦਾੜ੍ਹ ਕੜਮੁੜੈ ਸਿਮਟਿ ਫਨੀਅਰ ਫਣ ਫਟੈ॥
ਉਲਟਿ ਜਾਨ੍ਹਵੀ ਬਹੈ ਸੱਤ 'ਹਰੀਚੰਦੇ' ਹਟੈ॥
ਸੰਸਾਰ ਉਲੱਟ ਪੁਲੱਟ ਹ੍ਵੈ ਧਸਕਿ ਧਉਲ ਧਰਣੀ ਫਟੈ॥
ਸੁਨਿ ਨ੍ਰਿਪ 'ਅਬਿਬੇਕ' ਸੁ 'ਬਿਬੇਕ' ਭਟਿ ਤੱਦਪਿ ਨ ਲਟਿ 'ਸੰਜਮ' ਹਟੈ

ਬੇਸ਼ੱਕ ਸੂਰਜ ਪੱਛਮ ਵੱਲ ਚੜ੍ਹੇ, ਸਮੁੰਦਰ ਉਤਰ ਦਿਸ਼ਾ ਵੱਲ ਚਲਾ ਜਾਏ, ਸੁਮੇਰ-ਪਰਬਤ ਖੰਭ ਲਾਕੇ ਉਡ ਜਾਏ, ਸਾਗਰ ਸੁੱਕ ਜਾਏ, ਬੈਰਾਹ (ਸੂਰ) ਭਗਵਾਨ ਦੀ ਦਾੜ੍ਹ ਲਿਫ ਜਾਏ, ਸ਼ੇਸ਼ਨਾਗ ਦਾ ਫਣ ਸੁੰਗੜ ਕੇ ਫਟ ਜਾਏ, ਗੰਗਾ ਉਲਟੀ ਬਹੇ, ਹਰੀ ਚੰਦ ਸੱਚ ਤੋਂ ਮੂੰਹ ਮੋੜੇ, ਸੰਸਾਰ ਉਲਟ-ਪੁਲਟ ਕੇ ਧਸ ਜਾਵੇ, ਪਰ ਫਿਰ ਭੀ ਐ ਰਾਜਨ! 'ਅਗਿਆਨ' ਦੇ ਅੱਗੇ 'ਗਿਆਨ' ਦਾ 'ਸੰਜਮ' ਸੂਰਮਾ ਨਾ ਡਿੱਗੇਗਾ, ਨਾ ਯੁੱਧ ਤੋਂ ਟਲੇਗਾ।